Levítico 3

Punjabi Bible (GL_PUNJABI) vs NVI

Sair da comparação
NVI Nova Versão Internacional
1 ਸੁੱਖ ਸਾਂਦ ਦੀਆਂ ਭੇਟਾਂ “ਜਦੋਂ ਕੋਈ ਬੰਦਾ ਸੁੱਖ-ਸਾਂਦ ਦੀ ਭੇਟ ਵਜੋਂ ਬਲੀ ਚੜ੍ਹਾਉਂਦਾ, ਉਹ ਯਹੋਵਾਹ ਅੱਗੇ ਇੱਕ ਬੇਨੁਕਸ ਬਲਦ ਨੂੰ ਜਾਂ ਇੱਕ ਗਾਂ ਨੂੰ ਚੜ੍ਹਾ ਸੱਕਦਾ ਹੈ।"
1 "Quando a oferta de alguém for sacrifício de comunhão, assim se fará: se oferecer um animal do gado, seja macho ou fêmea, apresentará ao Senhor um animal sem defeito.
2 ਉਸ ਨੂੰ ਜਾਨਵਰ ਦੇ ਸਿਰ ਤੇ ਆਪਣਾ ਹੱਥ ਰੱਖਣਾ ਚਾਹੀਦਾ ਹੈ ਅਤੇ ਇਸ ਨੂੰ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਤੇ ਜ਼ਿਬਾਹ ਕਰਨਾ ਚਾਹੀਦਾ। ਫ਼ੇਰ ਹਰੂਨ ਦੇ ਪੁੱਤਰਾਂ, ਜਾਜਕਾਂ ਨੂੰ ਜਗਵੇਦੀ ਦੇ ਸਾਰੀ ਪਾਸੀਂ ਖੂਨ ਡੋਲ੍ਹਣਾ ਚਾਹੀਦਾ ਹੈ।"
2 Porá a mão sobre a cabeça do animal, que será morto na entrada da Tenda do Encontro. Os descendentes de Arão, os sacerdotes, derramarão o sangue nos lados do altar.
3 ਸੁੱਖ-ਸਾਂਦ ਦੀਆਂ ਭੇਟਾਂ ਵਿੱਚੋਂ, ਉਸ ਨੂੰ ਯਹੋਵਾਹ ਲਈ ਅੱਗ ਦੁਆਰਾ ਚੜ੍ਹਾਈ ਗਈ ਇੱਕ ਬਲੀ ਲਿਆਉਣੀ ਚਾਹੀਦੀ ਹੈ। ਇਸ ਵਿੱਚ ਸਾਰੀ ਚਰਬੀ ਜੋ ਜਾਨਵਰ ਦੇ ਅੰਦਰਲੇ ਅੰਗਾਂ ਦੇ ਅੰਦਰ ਅਤੇ ਆਸੀਂ-ਪਾਸੀਂ ਹੈ, ਹੋਣੀ ਚਾਹੀਦੀ ਹੈ।"
3 Desse sacrifício de comunhão, oferta preparada no fogo, ele trará ao Senhor toda a gordura que cobre as vísceras e está ligada a elas,
4 ਜਾਜਕ ਨੂੰ ਦੋਵੇਂ ਗੁਰਦੇ ਅਤੇ ਉਨ੍ਹਾਂ ਉੱਤੇ ਚੜ੍ਹੀ ਹੋਈ ਪੁਠ ਦੇ ਨੇੜੇ ਦੀ ਚਰਬੀ ਚੜ੍ਹਾਵੇ। ਉਸ ਨੂੰ ਕਲੇਜੀ ਦੀ ਚਰਬੀ ਵਾਲਾ ਹਿੱਸਾ ਵੀ ਅਰਪਨ ਕਰਨਾ ਚਾਹੀਦਾ ਹੈ। ਉਸ ਨੂੰ ਚਾਹੀਦਾ ਹੈ ਕਿ ਇਸ ਨੂੰ ਗੁਰਦਿਆਂ ਸਮੇਤ ਲਾਹ ਲਵੇ।"
4 os dois rins com a gordura que os cobre e que está perto dos lombos, e o lóbulo do fígado, que ele removerá junto com os rins.
5 ਫ਼ੇਰ ਹਾਰੂਨ ਦੇ ਪੁੱਤਰ ਚਰਬੀ ਨੂੰ ਅੱਗ ਉੱਤੇ ਸਾੜਨਗੇ। ਉਹ ਇਸ ਨੂੰ ਹੋਮ ਦੀ ਭੇਟ ਉੱਤੇ ਰੱਖ ਦੇਣਗੇ ਜਿਹੜੀ ਬਲਦੀ ਹੋਈ ਲੱਕੜ ਉੱਤੇ ਹੈ। ਇਹ ਅੱਗ ਦੁਆਰਾ ਦਿੱਤੀ ਗਈ ਭੇਟ ਹੈ ਅਤੇ ਇਸਦੀ ਸੁਗੰਧੀ ਯਹੋਵਾਹ ਨੂੰ ਪ੍ਰਸੰਨ ਕਰਦੀ ਹੈ।"
5 Os descendentes de Arão queimarão tudo isso em cima do holocausto que está sobre a lenha acesa no altar como oferta preparada no fogo, de aroma agradável ao Senhor.
6 “ਜਦੋਂ ਕੋਈ ਬੰਦਾ ਯਹੋਵਾਹ ਨੂੰ ਸੁੱਖ-ਸਾਂਦ ਦੀ ਭੇਟ ਵਜੋਂ, ਇੱਜੜ ਵਿੱਚੋਂ ਕੋਈ ਜਾਨਵਰ ਚੜ੍ਹਾਉਂਦਾ ਹੈ ਤਾਂ ਜਾਨਵਰ, ਬੇਨੁਕਸ ਨਰ ਜਾਂ ਮਾਦਾ ਹੋ ਸੱਕਦਾ ਹੈ।"
6 "Se oferecer um animal do rebanho como sacrifício de comunhão ao Senhor, traga um macho ou fêmea sem defeito.
7 ਜੇ ਉਹ ਕਿਸੇ ਲੇਲੇ ਨੂੰ ਭੇਟ ਵਜੋਂ ਲਿਆਉਂਦਾ ਹੈ, ਤਾਂ ਉਸ ਨੂੰ ਇਹ ਯਹੋਵਾਹ ਦੇ ਸਾਹਮਣੇ ਲੈ ਕੇ ਆਉਣਾ ਚਾਹੀਦਾ ਹੈ।"
7 Se oferecer um cordeiro, apresente-o ao Senhor.
8 ਉਸ ਨੂੰ ਆਪਣਾ ਹੱਥ ਜਾਨਵਰ ਦੇ ਸਿਰ ਉੱਤੇ ਰੱਖਣਾ ਚਾਹੀਦਾ ਹੈ ਅਤੇ ਜਾਨਵਰ ਨੂੰ ਮੰਡਲੀ ਵਾਲੇ ਤੰਬੂ ਦੇ ਸਾਹਮਣੇ ਜ਼ਿਬਾਹ ਕਰਨਾ ਚਾਹੀਦਾ ਹੈ। ਫ਼ੇਰ ਹਾਰੂਨ ਦੇ ਪੁੱਤਰਾਂ ਨੂੰ ਜਾਨਵਰ ਦਾ ਖੂਨ ਜਗਵੇਦੀ ਉੱਤੇ ਸਾਰੇ ਪਾਸੇ ਛਿੜਕਨਾ ਚਾਹੀਦਾ ਹੈ।"
8 Porá a mão sobre a cabeça do animal, que será morto diante da Tenda do Encontro. Então os descendentes de Arão derramarão o sangue nos lados do altar.
9 ਉਸ ਨੂੰ ਸੁੱਖ-ਸਾਂਦ ਦੀ ਭੇਟ ਦਾ ਇੱਕ ਹਿੱਸਾ ਯਹੋਵਾਹ ਨੂੰ ਅੱਗ ਦੁਆਰਾ ਦਿੱਤੇ ਗਏ ਚੜ੍ਹਾਵੇ, ਵਜੋਂ ਚੜ੍ਹਾਉਣਾ ਚਾਹੀਦਾ ਹੈ। ਉਸ ਨੂੰ ਚਰਬੀ, ਸਾਰੀ ਪੂਛ ਅਤੇ ਜਿਹੜੀ ਚਰਬੀ ਜਾਨਵਰ ਦੇ ਅੰਦਰ ਅਤੇ ਅੰਦਰਲੇ ਅੰਗਾਂ ਦੇ ਆਲੇ-ਦੁਆਲੇ ਹੋਵੇ, ਚੜ੍ਹਾਉਣੀ ਚਾਹੀਦੀ ਹੈ। (ਉਸ ਨੂੰ ਰੀਢ਼ ਦੀ ਹੱਡੀ ਦੇ ਨੇੜਿਉਂ ਪੂਛ ਕੱਟ ਦੇਣੀ ਚਾਹੀਦੀ ਹੈ।)"
9 Desse sacrifício de comunhão, oferta preparada no fogo, ele trará ao Senhor a gordura, tanto a da cauda gorda cortada rente à espinha, como toda a gordura que cobre as vísceras e está ligada a elas,
10 ਉਸ ਨੂੰ ਦੋਵੇਂ ਗੁਰਦੇ ਅਤੇ ਉਨ੍ਹਾਂ ਉਤਲੀ ਪੁਠ ਦੇ ਹੇਠਲੇ ਹਿੱਸੇ ਨੇੜੇ ਦੀ ਚਰਬੀ, ਕਲੇਜੀ ਦਾ ਚਰਬੀ ਵਾਲਾ ਹਿੱਸਾ ਵੀ ਭੇਟ ਕਰਨਾ ਚਾਹੀਦਾ ਜਿਸ ਨੂੰ ਉਹ ਗੁਰਦਿਆਂ ਦੇ ਨਾਲ ਲਾਹ ਲੈਂਦਾ ਹੈ।"
10 os dois rins com a gordura que os cobre e que está perto dos lombos, e o lóbulo do fígado, que ele removerá junto com os rins.
11 ਜਾਜਕ ਨੂੰ ਇਨ੍ਹਾਂ ਨੂੰ ਅੱਗ ਉੱਤੇ ਸਾੜਨਾ ਚਾਹੀਦਾ ਹੈ। ਇਹ ਅੱਗ ਦੁਆਰਾ ਯਹੋਵਾਹ ਨੂੰ ਭੋਜਨ ਦੀ ਭੇਟ ਹੈ।"
11 O sacerdote os queimará no altar como alimento oferecido ao Senhor, preparado no fogo.
12 “ਜੇ ਭੇਟ ਬੱਕਰੀ (ਨਰ ਜਾਂ ਮਾਦਾ) ਦੀ ਹੋਵੇ, ਉਹ ਬੰਦਾ ਇਸ ਨੂੰ ਯਹੋਵਾਹ ਦੇ ਸਾਹਮਣੇ ਲੈ ਕੇ ਆਵੇ।"
12 "Se a sua oferta for um cabrito, ele o apresentará ao Senhor.
13 ਉਸ ਬੰਦੇ ਨੂੰ ਚਾਹੀਦਾ ਹੈ ਕਿ ਬੱਕਰੇ ਦੇ ਸਿਰ ਉੱਤੇ ਹੱਥ ਰੱਖੇ ਅਤੇ ਇਸ ਨੂੰ ਮੰਡਲੀ ਵਾਲੇ ਤੰਬੂ ਦੇ ਸਾਹਮਣੇ ਜ਼ਿਬਾਹ ਕਰੇ। ਫ਼ੇਰ ਹਰੂਨ ਦੇ ਪੁੱਤਰ ਨੂੰ ਬੱਕਰੇ ਦਾ ਖੂਨ ਜਗਵੇਦੀ ਉੱਤੇ ਅਤੇ ਇਸਦੇ ਆਸੇ-ਪਾਸੇ ਛਿੜਕਨਾ ਚਾਹੀਦਾ ਹੈ।"
13 Porá a mão sobre a cabeça do animal, que será morto diante da Tenda do Encontro. Então os descendentes de Arão derramarão o sangue nos lados do altar.
14 ਉਸ ਬੰਦੇ ਨੂੰ ਸੁੱਖ-ਸਾਂਦ ਦੀ ਭੇਟ ਦਾ ਇੱਕ ਹਿੱਸਾ ਯਹੋਵਾਹ ਨੂੰ ਅੱਗ ਦੁਆਰਾ ਦਿੱਤੀ ਗਈ ਭੇਟ ਵਜੋਂ ਚੜ੍ਹਾਉਣਾ ਚਾਹੀਦਾ ਹੈ। ਉਸ ਨੂੰ ਪਸ਼ੂ ਦੇ ਅੰਦਰਲੇ ਅੰਗਾਂ ਨੂੰ ਢੱਕਦੀ ਹੋਈ ਚਰਬੀ ਨੂੰ ਭੇਟ ਕਰਨਾ ਚਾਹੀਦਾ ਹੈ।"
14 Desse animal, que é uma oferta preparada no fogo, trará ao Senhor a gordura que cobre as vísceras e está ligada a elas,
15 ਬੰਦੇ ਨੂੰ ਦੋਵੇ ਗੁਰਦੇ ਅਤੇ ਪੁਠ ਦੇ ਹੇਠਲੇ ਹਿੱਸੇ ਦੀ ਚਰਬੀ ਭੇਟ ਕਰਨੀ ਚਾਹੀਦੀ ਹੈ। ਉਸ ਨੂੰ ਕਲੇਜੀ ਦਾ ਚਰਬੀ ਵਾਲਾ ਹਿੱਸਾ ਵੀ ਅਰਪਨ ਕਰਨਾ ਚਾਹੀਦਾ ਹੈ। ਉਸ ਨੂੰ ਚਾਹੀਦਾ ਹੈ ਕਿ ਇਸ ਨੂੰ ਗੁਰਦਿਆਂ ਦੇ ਨਾਲ ਹੀ ਲਾਹ ਲਵੇ।"
15 os dois rins com a gordura que os cobre e que está perto dos lombos, e o lóbulo do fígado, que ele removerá junto com os rins.
16 ਫ਼ੇਰ ਜਾਜਕ ਨੂੰ ਇਨ੍ਹਾਂ ਨੂੰ ਜਗਵੇਦੀ ਉੱਤੇ ਸਾੜਨਾ ਚਾਹੀਦਾ ਹੈ। ਇਹ ਅੱਗ ਦੁਆਰਾ ਭੋਜਨ ਦੀ ਭੇਟ ਹੈ ਅਤੇ ਇਸਦੀ ਸੁਗੰਧ ਯਹੋਵਾਹ ਨੂੰ ਪ੍ਰਸੰਨ ਕਰਦੀ ਹੈ। ਸਾਰੀ ਚਰਬੀ ਯਹੋਵਾਹ ਦੀ ਹੈ।"
16 O sacerdote os queimará no altar como alimento, como oferta feita com fogo, de aroma agradável. Toda a gordura será do Senhor.
17 ਇਹ ਅਸੂਲ ਤੁਹਾਡੀਆਂ ਸਾਰੀਆਂ ਪੀੜ੍ਹੀਆਂ ਤੱਕ ਹਮੇਸ਼ਾ ਜਾਰੀ ਰਹੇਗਾ। ਜਿੱਥੇ ਕਿਤੇ ਵੀ ਤੁਸੀਂ ਰਹਿੰਦੇ ਹੋਵੋ, ਤੁਹਾਨੂੰ ਕਦੇ ਵੀ ਚਰਬੀ ਜਾਂ ਖੂਨ ਨਹੀਂ ਖਾਣਾ ਚਾਹੀਦਾ।”"
17 "Este é um decreto perpétuo para as suas gerações, onde quer que vivam: Não comam gordura alguma, nem sangue algum".

Ler em outra tradução

Comparar com outra

Estude este capítulo no WhatsApp

Peça à IA da Bíblia Fala para explicar Levítico 3, comparar traduções ou montar um estudo — tudo direto pelo WhatsApp.