Levítico 2

Punjabi Bible (GL_PUNJABI)

1 ਅਨਾਜ ਦੀਆਂ ਭੇਟਾਂ “ਜਦੋਂ ਕੋਈ ਬੰਦਾ ਯਹੋਵਾਹ ਪਰਮੇਸ਼ੁਰ ਨੂੰ ਅਨਾਜ ਦੀ ਭੇਟ ਦਿੰਦਾ ਹੈ, ਉਸਦੀ ਭੇਟ ਮੈਦੇ ਦੀ ਹੋਣੀ ਚਾਹੀਦੀ ਹੈ। ਉਸ ਨੂੰ ਮੈਦੇ ਉੱਤੇ ਤੇਲ ਚੋਣਾ ਚਾਹੀਦਾ ਹੈ ਅਤੇ ਇਸ ਉੱਤੇ ਲੋਬਾਨ ਵੀ ਪਾਉਣਾ ਚਾਹੀਦਾ ਹੈ।"

2 ਫ਼ੇਰ ਉਸ ਨੂੰ ਇਹ ਹਾਰੂਨ ਦੇ ਪੁੱਤਰਾਂ, ਜਾਜਕਾਂ ਕੋਲ ਲੈ ਕੇ ਆਉਣਾ ਚਾਹੀਦਾ ਹੈ। ਉਸ ਨੂੰ, ਤੇਲ ਵਿੱਚ ਮਿਲੇ ਹੋਏ ਮੈਦੇ ਦੀ ਇੱਕ ਮੁੱਠ ਲੈਣੀ ਚਾਹੀਦੀ ਹੈ ਅਤੇ ਇਸ ਵਿੱਚ ਲੋਬਾਨ ਹੋਣਾ ਚਾਹੀਦਾ ਹੈ ਅਤੇ ਇਹ ਯਾਦਗਾਰੀ ਭੇਟ ਜਗਵੇਦੀ ਉੱਤੇ ਸਾੜ ਦੇਣੀ ਚਾਹੀਦੀ ਹੈ। ਇਹ ਅੱਗ ਦੁਆਰਾ ਦਿੱਤੀ ਹੋਈ ਭੇਟ ਹੈ, ਅਤੇ ਇਸਦੀ ਸੁਗੰਧ ਯਹੋਵਾਹ ਨੂੰ ਪ੍ਰਸੰਨ ਕਰਦੀ ਹੈ।"

3 ਬਚੀ ਹੋਈ ਅਨਾਜ ਦੀ ਭੇਟ ਹਾਰੂਨ ਅਤੇ ਉਸ ਦੇ ਪੁੱਤਰਾਂ ਦੀ ਹੋਵੇਗੀ। ਯਹੋਵਾਹ ਅੱਗੇ ਚੜ੍ਹਾਈ ਗਈ ਇਹ ਅੱਗ ਦੀ ਭੇਂਟ ਬਹੁਤ ਪਵਿੱਤਰ ਹੈ।"

4 ਪੱਕੇ ਹੋਏ ਅਨਾਜ ਦੀਆਂ ਭੇਟਾਂ “ਜਦੋਂ ਕੋਈ ਬੰਦਾ ਅਜਿਹੀ ਭੇਟ ਚੜ੍ਹਾਉਂਦਾ ਜਿਸ ਨੂੰ ਚੁੱਲ੍ਹੇ ਵਿੱਚ ਪਕਾਇਆ ਗਿਆ ਹੋਵੇ, ਇਹ ਮੈਦੇ ਨਾਲ ਤੇਲ ਵਿੱਚ ਬਣੀ ਹੋਈ ਪਤੀਰੀ ਰੋਟੀ ਜਾਂ ਤੇਲ ਨਾਲ ਚੋਪੜੀਆਂ ਹੋਈਆਂ ਬੇਖਮੀਰੀਆਂ ਮੱਠੀਆਂ ਹੋਣਿਆਂ ਚਾਹੀਦੀਆਂ ਹਨ।"

5 ਜੇ ਤੁਸੀਂ ਤਵੇ ਉੱਤੇ ਭੁੰਨੇ ਹੋਏ ਅਨਾਜ ਦੀ ਭੇਟ ਨੂੰ ਲੈ ਕੇ ਆਉਂਦੇ ਹੋ ਤਾਂ ਇਹ ਤੇਲ ਵਿੱਚ ਮਿਲੇ ਹੋਏ ਬੇਖਮੀਰੇ ਮੈਦੇ ਦੀ ਹੋਣੀ ਚਾਹੀਦੀ ਹੈ।"

6 ਤੁਹਾਨੂੰ ਚਾਹੀਦਾ ਹੈ ਕਿ ਇਸਦੇ ਟੁਕੜੇ ਕਰ ਲਵੋ ਅਤੇ ਇਨ੍ਹਾਂ ਉੱਪਰ ਤੇਲ ਪਾਉ। ਇਹ ਅਨਾਜ ਦੀ ਭੇਟ ਹੈ।"

7 ਜੇ ਤੁਸੀਂ ਕੜਾਹੀ ਵਿੱਚ ਪੱਕੇ ਹੋਏ ਅਨਾਜ ਦੀ ਭੇਟ ਲੈ ਕੇ ਆਉਂਦੇ ਹੋ ਤਾਂ ਇਹ ਤੇਲ ਵਿੱਚ ਗੁੰਨ੍ਹੇ ਮੈਦੇ ਦਾ ਹੋਣਾ ਚਾਹੀਦਾ ਹੈ।"

8 “ਤੁਹਾਨੂੰ ਯਹੋਵਾਹ ਅੱਗੇ ਇਨ੍ਹਾਂ ਚੀਜ਼ਾਂ ਤੋਂ ਬਣੀ ਹੋਈ ਅਨਾਜ ਦੀ ਭੇਟ ਲੈ ਕੇ ਆਉਣੀ ਚਾਹੀਦੀ ਹੈ। ਤੁਹਾਨੂੰ ਉਹ ਚੀਜ਼ਾਂ ਜਾਜਕ ਕੋਲ ਲੈ ਕੇ ਆਉਣੀਆਂ ਚਾਹੀਦੀਆਂ ਹਨ, ਅਤੇ ਉਹ ਉਨ੍ਹਾਂ ਨੂੰ ਜਗਵੇਦੀ ਕੋਲ ਲਿਆਵੇਗਾ।"

9 ਫ਼ੇਰ ਜਾਜਕ ਅਨਾਜ ਦੀ ਭੇਟ ਦਾ ਇੱਕ ਹਿੱਸਾ ਲਵੇਗਾ ਅਤੇ ਇਸ ਯਾਦਗਾਰੀ ਹਿੱਸੇ ਨੂੰ ਜਗਵੇਦੀ ਉੱਤੇ ਸਾੜੇਗਾ। ਇਹ ਅੱਗ ਦੁਆਰਾ ਚੜ੍ਹਾਈ ਗਈ ਭੇਟ ਹੈ ਅਤੇ ਇਸਦੀ ਸੁਗੰਧੀ ਯਹੋਵਾਹ ਨੂੰ ਪ੍ਰਸੰਨ ਕਰਦੀ ਹੈ।"

10 ਬਾਕੀ ਬਚੇ ਅਨਾਜ ਦੀ ਭੇਟ ਹਾਰੂਨ ਅਤੇ ਉਸ ਦੇ ਪੁੱਤਰਾਂ ਦੀ ਹੈ। ਯਹੋਵਾਹ ਨੂੰ ਅੱਗ ਦੁਆਰਾ ਚੜ੍ਹਾਈ ਗਈ ਭੇਟ ਦਾ ਇਹ ਹਿੱਸਾ ਅੱਤ ਪਵਿੱਤਰ ਹੈ।"

11 “ਤੁਹਾਨੂੰ ਕੋਈ ਵੀ ਅਜਿਹੀ ਅਨਾਜ ਦੀ ਭੇਟ ਯਹੋਵਾਹ ਨੂੰ ਨਹੀਂ ਚੜ੍ਹਾਉਣੀ ਚਾਹੀਦੀ ਜਿਸ ਵਿੱਚ ਖਮੀਰ ਹੋਵੇ ਅਤੇ ਤੁਹਾਨੂੰ ਸ਼ਹਿਦ ਜਾਂ ਖਮੀਰ ਨੂੰ ਯਹੋਵਾਹ ਨੂੰ ਅੱਗ ਦੁਆਰਾ ਦਿੱਤੇ ਗਏ ਚੜ੍ਹਾਵੇ ਵਜੋਂ ਨਹੀਂ ਸਾੜਨਾ ਚਾਹੀਦਾ।"

12 ਤੁਸੀਂ ਸ਼ਹਿਦ ਅਤੇ ਖਮੀਰ ਨੂੰ ਯਹੋਵਾਹ ਲਈ ਪਹਿਲੀ ਵਾਢੀ ਦੀ ਭੇਟ ਵਜੋਂ ਲਿਆ ਸੱਕਦੇ ਹੋਂ ਪਰ ਕਦੇ ਯਹੋਵਾਹ ਨੂੰ ਪ੍ਰਸੰਨ ਕਰਨ ਵਾਲੀ ਸੁਗੰਧੀ ਵਜੋਂ ਕਦੇ ਵੀ ਖਮੀਰ ਅਤੇ ਸ਼ਹਿਦ ਨੂੰ ਜਗਵੇਦੀ ਉੱਤੇ ਨਾ ਸਾੜੋ।"

13 ਜਿਹੜੀ ਵੀ ਅਨਾਜ ਦੀ ਭੇਟ ਤੁਸੀਂ ਲੈ ਕੇ ਆਵੋਂ ਉਸ ਉੱਤੇ ਨਮਕ ਵੀ ਜ਼ਰੂਰ ਰੱਖੋ। ਤੁਹਾਨੂੰ ਆਪਣੇ ਅਨਾਜ ਦੀ ਭੇਟ ਵਿੱਚੋਂ ਕਦੇ ਵੀ ਪਰਮੇਸ਼ੁਰ ਦੇ ਇਕਰਾਰਨਾਮੇ ਦਾ ਨਮਕ ਖਾਰਜ ਨਹੀਂ ਕਰਨਾ ਚਾਹੀਦਾ। ਤੁਹਾਨੂੰ ਆਪਣੇ ਸਾਰੇ ਚੜ੍ਹਾਵਿਆਂ ਨਾਲ ਨਮਕ ਲੈ ਕੇ ਆਉਣ ਚਾਹੀਦਾ ਹੈ।"

14 ਪਹਿਲੀ ਉਪਜ ਦੇ ਅਨਾਜ ਦੀ ਭੇਟ “ਜਦੋਂ ਤੁਸੀਂ ਯਹੋਵਾਹ ਵਾਸਤੇ ਪਹਿਲੀ ਫ਼ਸਲ ਦੇ ਅਨਾਜ ਦੀ ਭੇਟ ਲੈ ਕੇ ਆਵੋ, ਤਾਂ ਤੁਹਾਨੂੰ ਅਨਾਜ ਦੀਆਂ ਭੁੰਨੀਆਂ ਹੋਈਆਂ ਬਾਲੀਆਂ ਲੈ ਕੇ ਆਉਣੀਆਂ ਚਾਹੀਦੀਆਂ ਹਨ। ਇਹ ਤਾਜੇ ਅਨਾਜ ਦੇ ਕੁੱਟੇ ਹੋਏ ਦਾਣੇ ਹੋਣੇ ਚਾਹੀਦੇ ਹਨ। ਇਹ ਤੁਹਾਡੀ ਪਹਿਲੀ ਫ਼ਸਲ ਦੇ ਅਨਾਜ ਦੀ ਭੇਟ ਹੋਵੇਗੀ।"

15 ਤੁਹਾਨੂੰ ਇਸ ਵਿੱਚ ਤੇਲ ਅਤੇ ਲੋਬਾਨ ਵੀ ਪਾਉਣਾ ਚਾਹੀਦਾ ਹੈ। ਇਹ ਅਨਾਜ ਦੀ ਭੇਟ ਹੈ।"

16 ਜਾਜਕ ਨੂੰ ਇਸ ਕੁੱਟੇ ਹੋਏ ਅਨਾਜ ਦੇ ਇੱਕ ਹਿੱਸੇ, ਇਸ ਉੱਤੇ ਪਾਏ ਹੋਏ ਤੇਲ ਅਤੇ ਸਾਰੇ ਲੋਬਾਨ ਨੂੰ ਯਾਦਗਾਰੀ ਭੇਟ ਵਜੋਂ ਸਾੜਨਾ ਚਾਹੀਦਾ ਹੈ। ਇਹ ਯਹੋਵਾਹ ਨੂੰ ਅੱਗ ਦੁਆਰਾ ਦਿੱਤਾ ਗਿਆ ਚੜ੍ਹਾਵਾ ਹੈ।"

Ler em outra tradução

Comparar lado a lado

Estude este capítulo no WhatsApp

Peça à IA da Bíblia Fala para explicar Levítico 2, comparar traduções ou montar um estudo — tudo direto pelo WhatsApp.