Zacarias 10
Punjabi Bible (GL_PUNJABI) vs NVI
NVI Nova Versão Internacional
1 ਯਹੋਵਾਹ ਦੇ ਇਕਰਾਰ ਯਹੋਵਾਹ ਅੱਗੇ ਬਸੰਤ ਦੀ ਰੁੱਤੇ ਮੀਂਹ ਦੀ ਪ੍ਰਾਰਥਨਾ ਕਰੋ। ਉਹ ਬਿਜਲੀ ਭੇਜੇਗਾ ਅਤੇ ਮੀਂਹ ਵਰ੍ਹੇਗਾ। ਫ਼ੇਰ ਹਰ ਵਿਅਕਤੀ ਦੇ ਖੇਤ ਵਿੱਚ ਪੌਦੇ ਉੱਗਣਗੇ। ਅਤੇ ਪਰਮੇਸ਼ੁਰ ਹਰ ਮਨੁੱਖ ਦੇ ਖੇਤ ਵਿੱਚ ਹਰਿਆਵਲ ਕਰੇਗਾ।"
1 Peça ao Senhor a chuva de primavera, pois, é o Senhor quem faz o trovão, quem manda a chuva e lhes dá as plantas do campo.
2 ਲੋਕ ਛੋਟੇ ਬੁੱਤਾਂ ਵੱਲ ਪਰਤਕੇ ਜਾਂ ਜਾਦੂਗਰਾਂ ਕੋਲ ਜਾ ਕੇ ਭਵਿੱਖ ਜਾਨਣ ਦੀ ਕੋਸ਼ਿਸ਼ ਕਰਦੇ ਹਨ, ਪਰ ਇਹ ਸਭ ਕੁਝ ਵਿਅਰਬ ਹੈ। ਭਵਿੱਖ ਵਕਤਾ ਅਤੇ ਜਾਦੂਗਰ ਦਰਸ਼ਨ ਵੇਖਦੇ ਹਨ ਅਤੇ ਆਪਣੇ ਸੁਫ਼ਨਿਆਂ ਬਾਰੇ ਦੱਸਦੇ ਹਨ, ਪਰ ਇਹ ਸਭ ਕੁਝ ਬੇਕਾਰ ਝੂਠ ਤੋਂ ਇਲਾਵਾ ਕੁਝ ਨਹੀਂ। ਜੋ ਉਹ ਦੱਸਦੇ ਹਨ ਸਿਰਫ਼ ਆਸਮਈ ਆਰਾਮ ਦਿੰਦਾ ਜੋ ਕਿ ਵਿਅਰਬ ਹੈ। ਸੋ ਇਹ ਲੋਕ ਭੇਡਾਂ ਵਾਂਗ ਭਟਕਦੇ ਫਿਰਦੇ ਹਨ ਅਤੇ ਮਦਦ ਲਈ ਪੁਕਾਰਦੇ ਹਨ ਪਰ ਉਨ੍ਹਾਂ ਕੋਲ ਕੋਈ ਆਜੜੀ ਨਹੀਂ।"
2 Porque os ídolos falam mentiras, os adivinhadores têm falsas visões, e contam sonhos enganadores; o consolo que trazem é vão. Por isso o povo vagueia como ovelhas, aflitas pela falta de um pastor.
3 ਯੋਹਵਾਹ ਆਖਦਾ ਹੈ, “ਮੈਂ ਆਜੜੀਆਂ ਤੇ ਬੜਾ ਖਫ਼ਾ ਹਾਂ। ਜੋ ਕੁਝ ਵੀ ਮੇਰੀ ਭੇਡਾਂ (ਉੱਮਤ) ਤੇ ਵਾਪਰਦਾ ਹੈ ਮੈਂ ਉਸਦਾ ਦੋਸ਼ੀ ਉਨ੍ਹਾਂ ਨੂੰ ਠਹਿਰਾਉਂਦਾ ਹਾਂ।” (ਯਹੂਦਾਹ ਦੇ ਲੋਕ ਪਰਮੇਸ਼ੁਰ ਦਾ ਇੱਜੜ ਹੈ) ਅਤੇ ਯਹੋਵਾਹ ਸਰਬ ਸ਼ਕਤੀਮਾਨ ਸੱਚਮੁੱਚ ਆਪਣੇ ਇੱਜੜ ਦੀ ਰੱਖਵਾਲੀ ਕਰਦਾ ਹੈ। ਉਹ ਆਪਣੇ ਇੱਜੜ ਦੀ ਉਵੇਂ ਹੀ ਦੇਖਭਾਲ ਕਰਦਾ ਹੈ ਜਿਵੇਂ ਇੱਕ ਸਿਪਾਹੀ ਆਪਣੇ ਸੋਹਣੇ ਜੰਗੀ ਘੋੜੇ ਦੀ।"
3 "Contra os pastores acende-se a minha ira, e contra os líderes eu agirei". Porque o Senhor dos Exércitos cuida de seu rebanho, o povo de Judá. Ele fará dele o seu brioso corcel na batalha.
4 “ਯਹੂਦਾਹ ਤੋਂ ਆਗੂ ਆਉਣਗੇ ਜੋ ਖੂੰਜੇ ਦੇ ਪੱਥਰ ਅਤੇ ਤੰਬੂ ਦੇ ਖੂੰਟਿਆਂ ਅਤੇ ਯੁੱਧ ਦੇ ਹਬਿਆਰਾਂ ਦੀ ਤਰ੍ਹਾਂ ਮਜ਼ਬੂਤ ਹੋਣਗੇ।"
4 Dele virão a pedra fundamental, e a estaca da tenda, o arco da batalha e os governantes.
5 ਉਹ ਸੂਰਬੀਰਾਂ ਵਾਂਗ ਹੋਣਗੇ ਜੋ ਆਪਣੇ ਵੈਰੀਆਂ ਨੂੰ ਸੜਕਾਂ ਦੀ ਮਿੱਟੀ ਵਾਂਗ ਮਿੱਧਣਗੇ। ਉਹ ਲੜਨਗੇ ਅਤੇ ਕਿਉਂ ਜੋ ਯਹੋਵਾਹ ਉਨ੍ਹਾਂ ਦੇ ਅੰਗ-ਸੰਗ ਹੋਵੇਗਾ ਉਹ ਦੁਸ਼ਮਣ ਦੇ ਘੁੜਸਵਾਰਾਂ ਨੂੰ ਹਰਾ ਦੇਣਗੇ।"
5 Juntos serão como guerreiros que pisam a lama das ruas na batalha. Lutarão e derrubarão os cavaleiros porque o Senhor estará com eles.
6 ਮੈਂ ਯਹੂਦਾਹ ਦੇ ਘਰਾਣੇ ਨੂੰ ਤਕੜਾ ਕਰਾਂਗਾ। ਮੈਂ ਯੂਸਫ਼ ਦੇ ਘਰਾਣੇ ਨੂੰ ਲੜਾਈ ਵਿੱਚ ਜਿਤਾਵਾਂਗਾ ਅਤੇ ਉਨ੍ਹਾਂ ਨੂੰ ਸੁਰੱਖਿਅਤ ਵਾਪਸ ਲੈ ਕੇ ਆਵਾਂਗਾ। ਮੈਂ ਉਨ੍ਹਾਂ ਨੂੰ ਸੁੱਖ-ਆਰਾਮ ਦੇਵਾਂਗਾ। ਉਹ ਇਵੇਂ ਹੋਣਗੇ ਜਿਵੇਂ ਮੈਂ ਉਨ੍ਹਾਂ ਨੂੰ ਕਦੇ ਤਿਆਗਿਆ ਹੀ ਨਹੀਂ। ਮੈਂ ਯਹੋਵਾਹ ਉਨ੍ਹਾਂ ਦਾ ਪਰਮੇਸ਼ੁਰ ਹਾਂ ਤੇ ਮੈਂ ਉਨ੍ਹਾਂ ਦੀ ਸਹਾਇਤਾ ਕਰਾਂਗਾ।"
6 "Assim, eu fortalecerei a tribo de Judá e salvarei a casa de José. Eu os restaurarei porque tenho compaixão deles. Eles serão como se eu nunca os tivesse rejeitado, porque eu sou o Senhor, o Deus deles, e lhes responderei.
7 ਅਫ਼ਰਾਈਮ ਦੇ ਲੋਕ ਉਨ੍ਹਾਂ ਸੂਰਬੀਰਾਂ ਵਾਂਗ ਖੁਸ਼ ਹੋਣਗੇ ਜਿਨ੍ਹਾਂ ਕੋਲ ਪੀਣ ਲਈ ਕਾਫੀ ਮੈਅ ਹੁੰਦੀ ਹੈ। ਉਨ੍ਹਾਂ ਦੇ ਬੱਚੇ ਵੀ ਖੁਸ਼ੀ ਵਿੱਚ ਮੌਜ ਮਨਾਉਣਗੇ। ਉਹ ਸਾਰੇ ਯਹੋਵਾਹ ਦੇ ਸੰਗ ਖੁਸ਼ੀ ਦਾ ਸਮਾਂ ਗੁਜ਼ਾਰਨਗੇ।"
7 Efraim será como um homem poderoso; seu coração se alegrará como se fosse com vinho, seus filhos o verão e se alegrarão; seus corações exultarão no Senhor.
8 “ਮੈਂ ਉਨ੍ਹਾਂ ਲਈ ਆਵਾਜ਼ ਮਾਰਾਂਗਾ (ਸੀਟੀ ਵਜਾਵਾਂਗਾ) ਤੇ ਉਨ੍ਹਾਂ ਨੂੰ ਇਕੱਠਿਆਂ ਸੱਦਾਂਗਾ। ਮੈਂ ਸੱਚਮੁੱਚ ਉਨ੍ਹਾਂ ਨੂੰ ਬਚਾਵਾਂਗਾ ਅਤੇ ਉਹ ਬਹੁਤ ਵੱਧ ਜਾਣਗੇ।"
8 Assobiarei para eles e os ajuntarei, pois eu já os resgatei. Serão numerosos como antes.
9 ਹਾਂ ਮੈਂ ਸਾਰੇ ਰਾਜਾਂ ਵਿੱਚ ਆਪਣੀ ਪਰਜਾ ਨੂੰ ਖਿੰਡੇਰ ਦਿੱਤਾ ਹੈ, ਪਰ ਉਹ ਦੂਰ-ਦੁਰਾਡੀਆਂ ਥਾਵਾਂ ਤੇ ਵੀ ਮੈਨੂੰ ਨਾ ਭੁੱਲਣਗੇ। ਉਹ ਤੇ ਉਨ੍ਹਾਂ ਦੇ ਬੱਚੇ ਜਿਉਂਦੇ ਰਹਿਣਗੇ ਅਤੇ ਉਹ ਸੁਰੱਖਿਅਤ ਵਾਪਸ ਪਰਤਨਗੇ।"
9 Embora eu os espalhe por entre os povos de terras distantes, eles se lembrarão de mim. Criarão seus filhos e voltarão.
10 ਮੈਂ ਉਨ੍ਹਾਂ ਨੂੰ ਮਿਸਰ ਅਤੇ ਅਸ਼ੂਰ ਤੋਂ ਵਾਪਸ ਲਿਆਵਾਂਗਾ। ਮੈਂ ਉਨ੍ਹਾਂ ਨੂੰ ਗਿਲਆਦ ਦੇਸ ਵਿੱਚ ਵਾਪਸ ਲੈ ਕੇ ਆਵਾਂਗਾ ਅਤੇ ਜੇਕਰ ਉਹ ਥਾਂ ਉਨ੍ਹਾਂ ਲਈ ਬਹੁਤ ਘੱਟ ਹੋਵੇਗੀ, ਤਾਂ ਮੈਂ ਉਨ੍ਹਾਂ ਨੂੰ ਲਬਾਨੋਨ ਵਿੱਚ ਲਿਆਵਾਂਗਾ।”"
10 Eu os farei retornar do Egito e os ajuntarei de volta da Assíria. Eu os levarei para as terras de Gileade e do Líbano, e mesmo assim não haverá espaço suficiente para eles.
11 ਇਹ ਪਹਿਲਾਂ ਵਾਂਗ ਹੀ ਹੋਵੇਗਾ ਜਿਵੇਂ ਪਰਮੇਸ਼ੁਰ ਜਦੋਂ ਉਨ੍ਹਾਂ ਨੂੰ ਮਿਸਰ ਵਿੱਚੋਂ ਕੱਢ ਕੇ ਲਿਆਇਆ ਸੀ। ਉਸ ਨੇ ਸਮੁੰਦਰੀ ਲਹਿਰਾਂ ਨੂੰ ਠੋਕਰ ਮਾਰੀ, ਸਮੁੰਦਰ ਬਿਖਰਿਆ ਅਤੇ ਲੋਕ ਦੁੱਖਾਂ ਦੇ ਸਮੁੰਦਰ ਤੋਂ ਪਾਰ ਲੰਘ ਗਏ। ਯਹੋਵਾਹ ਸਮੁੰਦਰਾਂ-ਦਰਿਆਵਾਂ ਦੇ ਪਾਣੀ ਨੂੰ ਸੁਕਾ ਦੇਵੇਗਾ। ਉਹ ਅੱਸ਼ੂਰ ਦੇ ਘੁਮੰਡ ਅਤੇ ਮਿਸਰ ਦੀ ਸ਼ਕਤੀ ਨੂੰ ਨਸ਼ਟ ਕਰ ਦੇਵੇਗਾ।"
11 Passarei pelo mar da aflição, ferirei o mar revoltoso, e as profundezas do Nilo se secarão. O orgulho da Assíria será abatido e o poder do Egito será derrubado.
12 ਯਹੋਵਾਹ ਆਪਣੀ ਪਰਜਾ ਨੂੰ ਮਜ਼ਬੂਤ ਤੇ ਤਕੜਿਆਂ ਕਰੇਗਾ। ਅਤੇ ਉਹ ਉਸ ਦੇ ਲਈ ਅਤੇ ਉਸ ਦੇ ਨਾਂ ਲਈ ਜਿਉਂਦੇ ਰਹਿਣਗੇ। ਯਹੋਵਾਹ ਇਹ ਗੱਲਾਂ ਆਖਦਾ ਹੈ।"
12 Eu os fortalecerei no Senhor, em meu nome marcharão", diz o Senhor.
Atalhos do teclado
- Capítulo anterior←
- Próximo capítulo→
- Versículo anteriork
- Próximo versículoj
- Limpar seleçãoEsc
- Esta ajuda?
Estude este capítulo no WhatsApp
Peça à IA da Bíblia Fala para explicar Zacarias 10, comparar traduções ou montar um estudo — tudo direto pelo WhatsApp.