Salmos 68

Punjabi Bible (GL_PUNJABI) vs NVT

Sair da comparação
NVT Nova Versão Transformadora
1 ਨਿਰਦੇਸ਼ਕ ਲਈ: ਦਾਊਦ ਦਾ ਇੱਕ ਉਸਤਤਿ ਗੀਤ। ਹੇ ਪਰਮੇਸ਼ੁਰ, ਜਾਗੋ ਅਤੇ ਆਪਣੇ ਵੈਰੀਆਂ ਨੂੰ ਖਿੰਡਾ ਦਿਉ, ਉਸ ਦੇ ਸਾਰੇ ਵੈਰੀ ਉਸ ਕੋਲੋਂ ਫ਼ਰਾਰ ਹੋ ਜਾਣ।"
1 Levanta-te, ó Deus, e dispersa teus inimigos; fujam de ti todos que te odeiam.
2 ਆਪਣੇ ਵੈਰੀਆਂ ਨੂੰ ਇੰਝ ਖਿੰਡਿਆ ਦਿਉ, ਜਿਵੇਂ ਧੂੰਆ ਹਵਾ ਦੁਆਰਾ ਉੱਡ ਜਾਂਦਾ ਹੈ। ਤੇਰੇ ਵੈਰੀ ਅੱਗ ਉੱਤੇ ਪਿਘਲਦੀ ਇੱਕ ਮੋਮ ਵਾਂਗ ਤਬਾਹ ਹੋ ਜਾਣ।"
2 Sopra-os para longe como fumaça e derrete-os como cera no fogo. Que os perversos sejam destruídos na presença de Deus.
3 ਪਰ ਨੇਕ ਬੰਦੇ ਖੁਸ਼ ਹਨ, ਨੇਕ ਬੰਦੇ ਪਰਮੇਸ਼ੁਰ ਦੇ ਸੰਗ ਇਕੱਠੇ ਖੁਸ਼ੀ ਭਰੇ ਪਲ ਮਾਣਦੇ ਹਨ। ਨੇਕ ਬੰਦੇ ਖੁਸ਼ੀਆਂ ਮਾਣਦੇ ਹਨ ਅਤੇ ਬਹੁਤ ਖੁਸ਼ ਹਨ।"
3 Que os justos, porém, se alegrem; exultem na presença de Deus e sejam cheios de alegria.
4 ਪਰਮੇਸ਼ੁਰ ਲਈ ਗਾਵੋ, ਉਸ ਦੇ ਨਾਮ ਦੀ ਉਸਤਤਿ ਗਾਵੋ। ਪਰਮੇਸ਼ੁਰ ਲਈ ਰਾਹ ਬਣਾਵੋ, ਉਹ ਮਾਰੂਥਲ ਵਿੱਚ ਆਪਣੇ ਰੱਥ ਉੱਤੇ ਸਵਾਰੀ ਕਰਦਾ ਹੈ। ਉਸਦਾ ਨਾਮ ਯਾਹ ਹੈ, ਉਸ ਦੇ ਨਾਮ ਦੀ ਉਸਤਤਿ ਕਰੋ।"
4 Cantem louvores a Deus e a seu nome, exaltem aquele que cavalga sobre as nuvens. Seu nome é S alegrem-se em sua presença!
5 ਆਪਣੇ ਪਵਿੱਤਰ ਮੰਦਰ ਵਿੱਚ ਯਤੀਮਾਂ ਲਈ ਪਰਮੇਸ਼ੁਰ ਇੱਕ ਪਿਤਾ ਵਾਂਗ ਹੈ। ਪਰਮੇਸ਼ੁਰ ਵਿਧਵਾਵਾਂ ਨੂੰ ਪਾਲਦਾ ਹੈ।"
5 Pai dos órfãos, defensor das viúvas, esse é Deus, cuja habitação é santa.
6 ਪਰਮੇਸ਼ੁਰ ਇੱਕਲੇ ਬੰਦਿਆਂ ਨੂੰ ਘਰ ਦਿੰਦਾ ਹੈ, ਪਰਮੇਸ਼ੁਰ ਆਪਣੇ ਬੰਦਿਆਂ ਨੂੰ ਕੈਦ ਤੋਂ ਆਜ਼ਾਦ ਕਰਦਾ ਹੈ। ਉਹ ਬਹੁਤ ਖੁਸ਼ ਹਨ। ਪਰ ਉਹ ਲੋਕ ਜਿਹੜੇ ਪਰਮੇਸ਼ੁਰ ਦੇ ਖਿਲਾਫ਼ ਹੋ ਜਾਂਦੇ ਹਨ, ਗਰਮ ਜੇਲ੍ਹ ਵਿੱਚ ਡੱਕੇ ਰਹਿਣਗੇ।"
6 Deus dá uma família aos que vivem sós; liberta os presos e os faz prosperar. Os rebeldes, porém, ele faz morar em terra árida.
7 ਹੇ ਪਰਮੇਸ਼ੁਰ, ਤੂੰ ਆਪਣੇ ਲੋਕਾਂ ਨੂੰ ਮਿਸਰ ਵਿੱਚੋਂ ਬਾਹਰ ਆਉਣ ਵਿੱਚ ਅਗਵਾਈ ਕੀਤੀ। ਤੁਸੀਂ ਮਾਰੂਥਲ ਦੇ ਪਾਰ ਵੱਲ ਕੂਚ ਕੀਤਾ, ਅਤੇ ਧਰਤੀ ਕੰਬ ਉੱਠੀ।"
7 Ó Deus, quando conduziste teu povo, quando marchaste através do deserto, Interlúdio
8 ਪਰਮੇਸ਼ੁਰ, ਇਸਰਾਏਲ ਦਾ ਪਰਮੇਸ਼ੁਰ ਸੀਨਈ ਪਰਬਤ ਉੱਤੇ ਆਇਆ ਅਤੇ ਅਕਾਸ਼ ਪਿਘਲ ਗਿਆ।"
8 a terra tremeu, e o céu derramou chuva, diante de ti, o Deus do Sinai, diante de ti, o Deus de Israel.
9 ਹੇ ਪਰਮੇਸ਼ੁਰ, ਤੁਸੀਂ ਬੁੱਢੀ ਥੱਕੀ ਧਰਤੀ ਨੂੰ ਫ਼ੇਰ ਮਜ਼ਬੂਤ ਬਨਾਉਣ ਲਈ ਵਰੱਖਾ ਘਲੀ।"
9 Enviaste muitas chuvas, ó Deus, para refrescar a terra exausta.
10 ਤੁਹਾਡੇ ਜਾਨਵਰ ਫ਼ੇਰ ਉਸ ਧਰਤੀ ਉੱਤੇ ਆ ਗਏ। ਹੇ ਪਰਮੇਸ਼ੁਰ, ਉੱਥੇ ਤੁਸੀਂ ਗਰੀਬ ਲੋਕਾਂ ਨੂੰ ਬਹੁਤ ਚੰਗੀਆਂ ਚੀਜ਼ਾਂ ਦਿੱਤੀਆਂ।"
10 Ali teu povo se estabeleceu, e com farta colheita, ó Deus, proveste aos necessitados.
11 ਪਰਮੇਸ਼ੁਰ ਨੇ ਆਦੇਸ਼ ਕੀਤਾ ਅਤੇ ਬਹੁਤ ਸਾਰੇ ਲੋਕ ਸ਼ੁਭ ਸਮਾਚਾਰ ਦੇਣ ਲਈ ਚੱਲੇ ਗਏ।"
11 O Senhor dá a ordem, e um grande exército
12 “ਤਾਕਤਵਰ ਰਾਜਿਆਂ ਦੀਆਂ ਫ਼ੌਜਾਂ ਨੱਸ ਗਈਆਂ, ਘਰਾਂ ਵਿੱਚ ਔਰਤਾਂ ਉਹ ਚੀਜ਼ਾਂ ਵੰਡਣਗੀਆਂ ਜਿਹੜੀਆਂ ਸਿਪਾਹੀ ਜੰਗ ਵਿੱਚੋਂ ਲਿਆਉਣਗੇ। ਜਿਹੜੇ ਲੋਕ ਘਰਾਂ ਵਿੱਚ ਰੁਕ ਗਏ ਸਨ ਲੁੱਟ ਦਾ ਬਟਵਾਰਾ ਕਰਨਗੇ।"
12 Reis inimigos e seus exércitos fogem, enquanto as mulheres repartem em casa os despojos.
13 ਉਨ੍ਹਾਂ ਨੂੰ ਚਾਂਦੀ ਨਾਲ ਢੱਕੇ ਘੁੱਗੀਆਂ ਦੇ ਖੰਬ (ਕੀਮਤੀ ਹੀਰੇ) ਮਿਲਣਗੇ। ਉਹ ਸੋਨੇ ਨਾਲ ਚਮਕਦੇ ਖੰਭ ਹਾਸਲ ਕਰਨਗੇ।”"
13 Mesmo os que viviam entre os currais de ovelhas encontraram pombas com asas de prata e penas de ouro.
14 ਸਲਮੋਨ ਪਰਬਤ ਉੱਤੇ ਪਰਮੇਸ਼ੁਰ ਨੇ, ਵੈਰੀ ਰਾਜਿਆਂ ਨੂੰ ਖਿੰਡਾਂ ਦਿੱਤਾ। ਉਹ ਡਿੱਗਦੀ ਹੋਈ ਬਰਫ਼ ਵਾਂਗ ਸਨ।"
14 O Todo-poderoso dispersou os reis, como uma tempestade de neve sobre o monte Zalmom.
15 ਬਾਸ਼ਾਨ ਪਰਬਤ ਕਈ ਸ਼ਿਖਰਾਂ ਵਾਲਾ ਇੱਕ ਮਹਾਨ ਪਰਬਤ ਹੈ।"
15 Os montes de Basã são majestosos, com cumes altos que chegam até o céu.
16 ਹੇ ਬਾਸ਼ਾਨ ਪਰਬਤ, ਤੂੰ ਹੇਠਾਂ ਸੀਯੋਨ ਪਰਬਤ ਵੱਲ ਕਿਉਂ ਤੱਕਦਾ? ਪਰਮੇਸ਼ੁਰ ਉਸ ਪਰਬਤ (ਸੀਯੋਨ) ਨੂੰ ਪਿਆਰ ਕਰਦਾ ਹੈ। ਯਹੋਵਾਹ ਨੇ ਸਦਾ ਲਈ ਉੱਥੇ ਰਹਿਣ ਲਈ ਇਸ ਨੂੰ ਚੁਣਿਆ ਹੈ।"
16 Ó montes elevados, por que olham com inveja para o monte Sião, onde Deus escolheu habitar, onde o S
17 ਯਹੋਵਾਹ ਪਵਿੱਤਰ ਸੀਯੋਨ ਪਰਬਤ ਵੱਲ ਆਉਂਦਾ ਹੈ। ਉਸ ਦੇ ਪਿੱਛੇ ਉਸ ਦੇ ਹਜ਼ਾਰਾਂ ਹੱਥ ਹਨ।"
17 Cercado de milhares e milhares de carruagens, o Senhor veio do monte Sinai para seu santuário.
18 ਉਹ ਉੱਪਰ ਉੱਚੇ ਪਰਬਤ ਉੱਤੇ ਗਿਆ, ਕੈਦੀਆਂ ਦੇ ਟੋਲੇ ਦੀ ਅਗਵਾਈ ਕਰਦੇ ਹੋਏ, ਆਦਮੀਆਂ ਤੋਂ ਉਨ੍ਹਾਂ ਲੋਕਾਂ ਸਮੇਤ ਸੁਗਾਤਾਂ ਲੈਣ ਲਈ ਗਿਆ ਜਿਹੜੇ ਉਸ ਦੇ ਖਿਲਾਫ਼ ਮੁੜ ਗਏ ਸਨ। ਯਹੋਵਾਹ ਪਰਮੇਸ਼ੁਰ ਉੱਥੇ ਉੱਪਰ ਨਿਵਾਸ ਕਰਨ ਲਈ ਗਿਆ।"
18 Quando subiste às alturas, levaste muitos prisioneiros; recebeste dádivas do povo, até mesmo dos que se rebelaram contra ti. Agora o S
19 ਯਹੋਵਾਹ ਦੀ ਉਸਤਤਿ ਕਰੋ। ਹਰ ਰੋਜ਼ ਉਹ ਉਨ੍ਹਾਂ ਭਾਰਾਂ ਨੂੰ ਚੁੱਕਣ ਵਿੱਚ ਸਾਡੀ ਸਹਾਇਤਾ ਕਰਦਾ ਹੈ, ਜਿਹੜੇ ਸਾਨੂੰ ਚੁੱਕਣੇ ਪੈਂਦੇ ਹਨ। ਪਰਮੇਸ਼ੁਰ ਸਾਨੂੰ ਬਚਾਉਂਦਾ ਹੈ।"
19 Louvado seja o Senhor; louvado seja Deus, nosso salvador! A cada dia ele nos carrega em seus braços. Interlúdio
20 ਉਹ ਸਾਡਾ ਪਰਮੇਸ਼ੁਰ ਹੈ, ਉਹੀ ਪਰਮੇਸ਼ੁਰ ਹੈ ਜਿਹੜਾ ਸਾਨੂੰ ਬਚਾਉਂਦਾ ਹੈ। ਯਹੋਵਾਹ ਸਾਡਾ ਪਰਮੇਸ਼ੁਰ ਸਾਨੂੰ ਮੌਤ ਕੋਲੋਂ ਬਚਾਉਂਦਾ ਹੈ।"
20 O nosso Deus é Deus que salva! O S
21 ਪਰਮੇਸ਼ੁਰ ਦਰਸ਼ਾਏਗਾ ਕਿ ਉਸ ਨੇ ਆਪਣੇ ਵੈਰੀਆਂ ਨੂੰ ਹਰਾਇਆ। ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਦੰਡ ਦੇਵੇਗਾ ਜਿਹੜੇ ਉਸ ਦੇ ਖਿਲਾਫ਼ ਲੜੇ ਸਨ।"
21 Deus esmagará a cabeça de seus inimigos, esmagará o crânio dos que insistem em pecar.
22 ਮੇਰੇ ਪਰਮੇਸ਼ੁਰ ਨੇ ਆਖਿਆ, “ਮੈਂ ਬਾਸ਼ਾਨ ਤੋਂ ਵੈਰੀ ਨੂੰ ਵਾਪਸ ਲਿਆਵਾਂਗਾ, ਮੈਂ ਵੈਰੀ ਨੂੰ ਪੱਛਮ ਵਿੱਚੋਂ ਵਾਪਸ ਲਿਆਵਾਂਗਾ।"
22 O Senhor diz: “De Basã farei descer meus inimigos; das profundezas do mar os farei subir.
23 ਇਸ ਲਈ ਕਿ ਤੁਸੀਂ ਉਨ੍ਹਾਂ ਦੇ ਲਹੂ ਵਿੱਚ ਤੁਰ ਸੱਕੋਂ, ਅਤੇ ਤੁਹਾਡੇ ਕੁੱਤੇ ਉਨ੍ਹਾਂ ਦਾ ਲਹੂ ਚੱਟ ਸੱਕਣ।”"
23 Você, meu povo, lavará os pés no sangue deles, e até seus cães terão sua porção!”.
24 ਮੇਰੇ ਪਰਮੇਸ਼ੁਰ ਨੂੰ ਜਿੱਤ ਦੇ ਜਲੂਸ ਦੀ ਅਗਵਾਈ ਕਰਦਿਆਂ ਵੇਖੋ। ਮੇਰੇ ਪਵਿੱਤਰ ਯਹੋਵਾਹ ਨੂੰ, ਮੇਰੇ ਰਾਜੇ ਨੂੰ, ਫ਼ਤਿਹ ਦੇ ਜਲੂਸ ਦੀ ਅਗਵਾਈ ਕਰਦਿਆਂ ਵੇਖੋ।"
24 Já se vê teu cortejo, ó Deus, o cortejo de meu Deus e Rei, entrando no santuário.
25 ਗਾਇੱਕ ਅੱਗੇ, ਉਨ੍ਹਾਂ ਦੇ ਪਿੱਛੇ ਸੰਗੀਤਕਾਰ, ਤੰਬੂਰੇ ਵਜਾਉਂਦੀਆਂ ਮੁਟਿਆਰਾਂ ਨਾਲ ਘਿਰੇ ਚੱਲ ਰਹੇ ਹਨ।"
25 À frente vão os cantores, atrás vêm os músicos, no meio vêm as moças tocando tamborins.
26 ਸੰਗਤ ਵਿੱਚ ਪਰਮੇਸ਼ੁਰ ਦੀ ਉਸਤਤਿ ਕਰੋ। ਇਸਰਾਏਲ ਦੇ ਲੋਕੋ ਯਹੋਵਾਹ ਦੀ ਉਸਤਤਿ ਕਰੋ।"
26 Louvem a Deus, todos vocês, louvem o S
27 ਉੱਥੇ ਬਿਨਯਾਮੀਨ ਦਾ ਛੋਟਾ ਵੰਸ਼ ਉਨ੍ਹਾਂ ਦੀ ਅਗਵਾਈ ਕਰ ਰਿਹਾ ਉੱਥੇ ਯਹੂਦਾ ਦੇ ਪਰਿਵਾਰ ਦੇ ਮਹਾਨ ਆਗੂ ਹਨ। ਅਤੇ ਉੱਥੇ ਜ਼ੈਬੂਲੁਨ ਅਤੇ ਨੇਫ਼ਤਾਲੀ ਦੇ ਆਗੂ ਹਨ।"
27 Vejam, à frente vai a pequena tribo de Benjamim; logo atrás vem a grande multidão de governantes de Judá e todos os governantes de Zebulom e Naftali.
28 ਹੇ ਪਰਮੇਸ਼ੁਰ, ਸਾਨੂੰ ਆਪਣੀ ਸ਼ਕਤੀ ਦਰਸ਼ਾਉ ਉਹ ਸ਼ਕਤੀ ਜਿਹੜੀ ਤੁਸੀਂ ਅਤੀਤ ਵਿੱਚ ਸਾਡੇ ਲਈ ਵਰਤੀ ਸੀ।"
28 Manifesta tua força, ó Deus, mostra teu poder divino por nós, como fizeste no passado.
29 ਰਾਜੇ ਯਰੂਸ਼ਲਮ ਵਿੱਚ ਤੁਹਾਡੇ ਮੰਦਰ ਵੱਲ, ਤੁਹਾਡੇ ਕੋਲ ਆਪਣੀ ਦੌਲਤ ਲਿਆਉਣਗੇ।"
29 Os reis levam tributos ao teu templo, em Jerusalém.
30 “ਉਨ੍ਹਾਂ ਜਾਨਵਰਾਂ” ਪਾਸੋਂ ਉਹ ਕਰਾਉਣ ਲਈ ਜੋ ਤੁਸੀਂ ਚਾਹੁੰਦੇ ਹੋ ਆਪਣੀ ਸੋਟੀ ਦੀ ਵਰਤੋਂ ਕਰੋ। ਉਨ੍ਹਾਂ ਕੌਮਾਂ ਦੇ “ਬਲਦਾਂ” ਅਤੇ “ਗਾਵਾਂ” ਤੋਂ ਆਪਣਾ ਅਧਿਕਾਰ ਮਨਵਾਉ। ਤੁਸਾਂ ਉਨ੍ਹਾਂ ਕੌਮਾਂ ਨੂੰ ਜੰਗ ਵਿੱਚ ਹਰਾ ਦਿੱਤਾ। ਹੁਣ ਉਨ੍ਹਾਂ ਨੂੰ ਤੁਹਾਡੇ ਲਈ ਚਾਂਦੀ ਲਿਆਉਣ ਲਈ ਮਜਬੂਰ ਕਰੋ।"
30 Repreende-os, esses animais selvagens à espreita entre os juncos, essa manada de touros no meio de bezerros fracos. Faze-os trazer barras de prata como humilde tributo, dispersa as nações que têm prazer em guerrear.
31 ਉਨ੍ਹਾਂ ਨੂੰ ਮਿਸਰ ਦੀਆਂ ਅਮੀਰੀਆਂ ਲਿਆਉਣ ਲਈ ਮਨਾਉ। ਹੇ ਪਰਮੇਸ਼ੁਰ, ਈਥੋਪੀਆ ਨੂੰ ਉਨ੍ਹਾਂ ਦੀਆਂ ਅਮੀਰੀਆਂ ਤੁਹਾਡੇ ਕੋਲ ਲਿਆਉਣ ਲਈ ਮਨਾਉ।"
31 Que o Egito venha com dádivas de metais preciosos, que a Etiópia
32 ਧਰਤੀ ਦੇ ਰਾਜਿਉ, ਪਰਮੇਸ਼ੁਰ ਲਈ ਗੀਤ ਗਾਉ। ਸਾਡੇ ਯਹੋਵਾਹ ਦੀਆਂ ਮਹਿਮਾ ਦੇ ਗੀਤ ਗਾਵੋ।"
32 Cantem a Deus, reinos da terra, cantem louvores ao Senhor! Interlúdio
33 ਪਰਮੇਸ਼ੁਰ ਲਈ ਗੀਤ ਗਾਵੋ। ਉਹ ਪ੍ਰਾਚੀਨ ਅਕਾਸ਼ਾਂ ਰਾਹੀਂ ਆਪਣਾ ਹੱਥ ਚਲਾਉਂਦਾ ਹੈ। ਉਸਦੀ ਸ਼ਕਤੀਸ਼ਾਲੀ ਅਵਾਜ਼ ਨੂੰ ਸੁਣੋ।"
33 Cantem àquele que cavalga pelos céus antigos, cuja voz poderosa troveja dos céus.
34 ਤੁਹਾਡੇ ਕਿਸੇ ਵੀ ਦੇਵਤੇ ਦੇ ਮੁਕਾਬਲੇ ਪਰਮੇਸ਼ੁਰ ਵੱਧੇਰੇ ਸ਼ਕਤੀਸ਼ਾਲੀ ਹੈ। ਇਸਰਾਏਲ ਦਾ ਪਰਮੇਸ਼ੁਰ ਆਪਣੇ ਲੋਕਾਂ ਨੂੰ ਸ਼ਕਤੀਸ਼ਾਲੀ ਬਣਾਉਂਦਾ ਹੈ।"
34 Anunciem a todos o poder de Deus; sua majestade está sobre Israel, sua força é poderosa nos céus.
35 ਪਰਮੇਸ਼ੁਰ ਆਪਣੇ ਮੰਦਰ ਵਿੱਚ ਅਦਭੁਤ ਲੱਗਦਾ ਹੈ। ਇਸਰਾਏਲ ਦਾ ਪਰਮੇਸ਼ੁਰ ਆਪਣੇ ਲੋਕਾਂ ਨੂੰ ਮਜ਼ਬੂਤ ਅਤੇ ਸ਼ਕਤੀ ਦਿੰਦਾ ਹੈ, ਪਰਮੇਸ਼ੁਰ ਦੀ ਉਸਤਤਿ ਕਰੋ।"
35 Deus é temível em seu santuário; o Deus de Israel dá poder e força a seu povo. Louvado seja Deus!

Ler em outra tradução

Comparar com outra

Estude este capítulo no WhatsApp

Peça à IA da Bíblia Fala para explicar Salmos 68, comparar traduções ou montar um estudo — tudo direto pelo WhatsApp.