Provérbios 7

Punjabi Bible (GL_PUNJABI) vs NVT

Sair da comparação
NVT Nova Versão Transformadora
1 ਸਿਆਣਪ ਤੁਹਾਨੂੰ ਵਿਭਚਾਰ ਤੋਂ ਦੂਰ ਰੱਖੇਗੀ ਮੇਰੇ ਬੇਟੇ, ਮੇਰੇ ਸ਼ਬਦਾਂ ਨੂੰ ਚੇਤੇ ਰੱਖਣਾ, ਉਨ੍ਹਾਂ ਹੁਕਮਾਂ ਨੂੰ ਕਦੇ ਨਾ ਭੁੱਲਣਾ ਜਿਹੜੇ ਮੈਂ ਤੁਹਾਨੂੰ ਦਿੰਦਾ ਹਾਂ।"
1 Meu filho, siga meu conselho; guarde meus mandamentos como um tesouro.
2 ਜੇਕਰ ਤੁਸੀਂ ਮੇਰਾ ਹੁਕਮ ਮੰਨੋ ਤੁਸੀਂ ਜਿਉਵੋਂਗੇ। ਮੇਰੀਆਂ ਸਿੱਖਿਆਵਾਂ ਨੂੰ ਆਪਣੀ ਅੱਖ ਦੀ ਪੁਤਲੀ ਵਾਂਗ ਅਨਮੋਲ ਬਣਾਕੇ ਰੱਖੋ।"
2 Obedeça a meus mandamentos e viva; cuide de minhas instruções como da menina de seus olhos.
3 ਇਨ੍ਹਾਂ ਨੂੰ ਆਪਣੀਆਂ ਉਂਗਲੀਆਂ ਨਾਲ ਬੰਨ੍ਹ ਲੈਣਾ। ਇਨ੍ਹਾਂ ਨੂੰ ਆਪਣੇ ਦਿਲ ਉੱਤੇ ਲਿਖ ਲੈਣਾ।"
3 Amarre-as aos dedos como lembrança e escreva-as no fundo do coração.
4 ਸਿਆਣਪ ਨੂੰ ਆਖ, “ਤੂੰ ਮੇਰੀ ਭੈਣ ਹੈਂ!” ਅਤੇ ਸਮਝਦਾਰੀ ਨੂੰ ਆਪਣੇ ਪਰਿਵਾਰ ਦਾ ਸਦੱਸ ਕਹੋ।"
4 Ame a sabedoria como se fosse sua irmã e faça do discernimento um membro da família.
5 ਉਹ ਤੁਹਾਨੂੰ ਇੱਕ ਅਜਨਬੀ ਔਰਤ, ਇੱਕ ਪਰਾਈ ਔਰਤ ਤੋਂ ਬਚਾਵੇਗੀ ਜੋ ਮਿੱਠੀਆਂ ਗੱਲਾਂ ਕਰਦੀ ਹੈ।"
5 Eles o guardarão da mulher imoral, das palavras sedutoras da promíscua.
6 ਇੱਕ ਦਿਨ ਮੈਂ ਆਪਣੀ ਖਿੜਕੀ ਦੇ ਪਰਦਿਆਂ ਦਰਮਿਆਨੋਂ ਬਾਹਰ ਝਾਕਿਆ।"
6 Enquanto estava à janela de minha casa e olhava pela cortina,
7 ਮੈਂ ਗਭਰੂਆਂ ਵਿੱਚੋਂ ਇੱਕ ਨੌਜਵਾਨ ਨੂੰ ਵੇਖਿਆ ਜਿਸ ਨੂੰ ਕੋਈ ਸਮਝ ਨਹੀਂ ਸੀ।"
7 vi alguns rapazes ingênuos e percebi um entre eles que não tinha juízo.
8 ਉਹ ਹੇਠਾਂ ਰਾਹ ਤੇ ਤੁਰਦਾ ਹੋਇਆ, ਇੱਕ ਮੰਦੀ ਔਰਤ ਦੇ ਘਰ ਵੱਲ ਜਾ ਰਿਹਾ ਸੀ, ਜਿੱਥੇ ਉਹ ਰਹਿੰਦੀ ਸੀ।"
8 Ele atravessava a rua, perto da esquina onde morava certa mulher, e caminhava em direção à casa dela.
9 ਹਨੇਰਾ ਹੋਣ ਵਾਲਾ ਸੀ-ਸੂਰਜ ਛੁਪ ਰਿਹਾ ਸੀ। ਰਾਤ ਪੈਣ ਵਾਲੀ ਸੀ।"
9 Era o crepúsculo, o anoitecer, quando caía a escuridão profunda.
10 ਔਰਤ ਉਸ ਨੂੰ ਮਿਲਣ ਲਈ ਘਰੋ ਬਾਹਰ ਆਈ। ਉਸ ਨੇ ਵੇਸਵਾ ਵਰਗੇ ਕੱਪੜੇ ਪਾਏ ਹੋਏ ਸਨ। ਉਸਦੀਆਂ ਨੌਜਵਾਨ ਬਾਰੇ ਵਿਉਤਾਂ ਸਨ।"
10 A mulher se aproximou dele, com roupas provocantes e coração malicioso.
11 ਉਹ ਖਰੂਦੀ ਅਤੇ ਵਿਦਰੋਹੀ ਸੀ, ਉਹ ਘਰ ਠਹਿਰਣ ਵਾਲੀ ਨਹੀਂ ਸੀ!"
11 Era ousada e inquieta, do tipo que nunca para em casa.
12 ਹੁਣ ਉਹ ਸੜਕ ਉੱਤੇ ਹੈ, ਹੁਣ ਉਹ ਚੌਰਾਹੇ ਤੇ ਹੈ, ਉਹ ਹਰ ਨੁਕਰ ਤੇ ਇੰਤਜ਼ਾਰ ਵਿੱਚ ਰਹਿੰਦੀ ਹੈ।"
12 Está sempre nas ruas e nos mercados, à espreita em cada esquina.
13 ਉਸ ਨੇ ਨੌਜਵਾਨ ਨੂੰ ਖਿੱਚ ਲਿਆ ਅਤੇ ਉਸ ਨੂੰ ਚੁੰਮ ਲਿਆ। ਉਸ ਨੇ ਬੇਸ਼ਰਮੀ ਨਾਲ ਉਸ ਨੂੰ ਆਖਿਆ,"
13 Abraçou o rapaz e o beijou e, sem a menor vergonha, lhe disse:
14 “ਮੈਂ ਅੱਜ ਸੁੱਖ ਸਾਂਦ ਦੀ ਬਲੀ ਹਾਜਰ ਕੀਤੀ। ਅਤੇ ਅੱਜ ਮੈਂ ਕੀਤੇ ਹੋਏ ਇਕਰਾਰ ਨੂੰ ਪੂਰਿਆਂ ਕੀਤਾ।"
14 “Hoje apresentei uma oferta de paz e cumpri meus votos.
15 ਅਤੇ ਇਸ ਲਈ ਮੈਂ ਤੁਹਾਨੂੰ ਆਪਣੇ ਨਾਲ ਭੋਜਨ ਲਈ ਸੱਦਾ ਦੇਣ ਬਾਹਰ ਆਈ ਹਾਂ। ਮੈਂ ਤੇਰੀ ਬਹੁਤ ਭਾਲ ਕਰਦੀ ਰਹੀ ਹਾਂ। ਤੇ ਹੁਣ ਮੈਂ ਤੈਨੂੰ ਲੱਭ ਲਿਆ ਹੈ!"
15 Por isso, estava à sua procura; saí para encontrá-lo, e agora o achei!
16 ਮੈਂ ਆਪਣੇ ਬਿਸਤਰੇ ਉੱਤੇ ਸਾਫ਼ ਚਾਦਰਾਂ ਵਿਛਾਈਆਂ ਹਨ। ਇਹ ਮਿਸਰ ਦੇਸ ਦੀਆਂ ਬੜੀਆਂ ਖੂਬਸੂਰਤ ਚਾਦਰਾਂ ਹਨ।"
16 Estendi lindas cobertas sobre minha cama e lençóis coloridos de linho egípcio.
17 ਮੈਂ ਆਪਣੇ ਬਿਸਤਰੇ ਉੱਤੇ ਅਤਰ ਛਿੜਕਿਆ ਹੈ। ਭਾਂਤ-ਭਾਂਤ ਦੀ ਗੰਧਰਸ ਬਹੁਤ ਕਮਾਲ ਦੀਆਂ ਹਨ।"
17 Perfumei minha cama com mirra, aloés e canela.
18 ਹੁਣ ਆਓ, ਆਪਾਂ ਖੁਦ ਹੀ ਸਵੇਰ ਤਕ ਆਨੰਦ ਮਾਣੀਏ, ਆਪਾਂ ਪਿਆਰ ਨਾਲ ਸ਼ਰਾਬੀ ਹੋ ਜਾਈਏ।"
18 Venha, vamos nos embriagar de amor até o amanhecer! Vamos desfrutar as carícias um do outro,
19 ਮੇਰਾ ਪਤੀ ਘਰੇ ਨਹੀਂ ਹੈ ਉਹ ਇੱਕ ਲੰਮੇਂ ਸਫ਼ਰ ਤੇ ਬਾਹਰ ਚੱਲਿਆ ਗਿਆ ਹੈ।"
19 pois meu marido não está em casa. Ele partiu numa longa viagem;
20 ਉਸ ਨੇ ਲੰਮੀ ਯਾਤਰਾ ਲਈ ਕਾਫ਼ੀ ਪੈਸੇ ਨਾਲ ਰੱਖੇ ਹੋਏ ਹਨ। ਉਹ ਦੋ ਹਫ਼ਤਿਆਂ ਤੋਂ ਪਹਿਲਾਂ ਘਰ ਨਹੀਂ ਆਵੇਗਾ।”"
20 levou consigo uma bolsa cheia de dinheiro e só voltará no fim do mês”.
21 ਔਰਤ ਨੇ ਉਸ ਨੌਜਵਾਨ ਨੂੰ ਆਪਣੀ ਚੰਚਲਤਾ ਨਾਲ ਭਰਮਾਇਆ, ਉਸ ਨੇ ਉਸ ਨੂੰ ਆਪਣੇ ਕੂਲੇ ਸ਼ਬਦਾਂ ਨਾਲ ਬਹਿਕਾਇਆ।"
21 Assim ela o seduziu com palavras agradáveis e com elogios doces o atraiu.
22 ਅਤੇ ਉਹ ਨੌਜਵਾਨ ਉਸ ਦੇ ਪਿੱਛੇ ਲੱਗ ਕੇ ਜਾਲ ਵਿੱਚ ਫ਼ਸਣ ਆ ਗਿਆ। ਉਹ ਉਸ ਬਲਦ ਵਰਗਾ ਸੀ ਜਿਸਦੀ ਬਲੀ ਚੜ੍ਹਾਈ ਜਾਣ ਵਾਲੀ ਸੀ। ਉਹ ਜਾਲ ਵਿੱਚ ਫ਼ਸਣ ਜਾ ਰਹੇ ਹਿਰਣ ਵਰਗਾ ਸੀ,"
22 Ele a acompanhou de imediato, como boi que vai para o matadouro, como cervo que caiu na armadilha
23 ਜਦੋਂ ਤੱਕ ਉਸ ਦੇ ਦਿਲ ਵਿੱਚ ਤੀਰ ਨਾਂ ਵੱਜੇ, ਇੱਕ ਪੰਛੀ ਵਾਂਗ ਜੋ ਸਿੱਧਾ ਕੁੜਿੱਕੀ ਵੱਲ ਉੱਡ ਪਿਆ, ਅਤੇ ਉਸ ਨੂੰ ਕੋਈ ਕਲਪਨਾ ਨਹੀਂ ਉਹ ਆਪਣੀ ਜ਼ਿੰਦਗੀ ਗੁਆਉਣ ਹੀ ਵਾਲਾ ਹੈ।"
23 à espera da flecha que lhe atravessará o coração, como o pássaro que voa direto para o laço, sem saber que lhe custará a vida.
24 ਇਸ ਲਈ ਹੁਣ ਪੁੱਤਰੋ, ਸੁਣੋ ਮੇਰੀ ਗੱਲ ਧਿਆਨ ਨਾਲ। ਜਿਹੜੇ ਸ਼ਬਦ ਮੈਂ ਬੋਲਦਾ ਹਾਂ ਉਨ੍ਹਾਂ ਵੱਲ ਧਿਆਨ ਦਿਓ।"
24 Portanto, meu filho, ouça-me; preste atenção às minhas palavras.
25 ਆਪਣੇ ਦਿਲ ਨੂੰ ਉਸ ਦੇ ਰਾਹਾਂ ਵੱਲ ਭਟਕਣ ਨਾ ਦਿਓ, ਉਸ ਦੇ ਰਾਹਾਂ ਤੇ ਨਾ ਠਹਿਰੋ।"
25 Não deixe que seu coração se desvie para ela, não se perca em seus caminhos tortuosos.
26 ਉਸ ਨੇ ਕਿੰਨੇ ਹੀ ਲੋਕਾਂ ਨੂੰ ਤਬਾਹ ਕੀਤਾ। ਜਿਨ੍ਹਾਂ ਲੋਕਾਂ ਨੂੰ ਉਸ ਨੇ ਤਬਾਹ ਕੀਤਾ ਉਨ੍ਹਾਂ ਦੀ ਗਿਣਤੀ ਬਹੁਤ ਵੱਡੀ ਹੈ।"
26 Pois ela causou a ruína de muitos; não são poucas as suas vítimas.
27 ਉਸ ਦਾ ਘਰ ਮੌਤ ਵੱਲ ਅਗਵਾਈ ਕਰਦਾ, ਇਹ ਤੁਹਾਨੂੰ ਮੌਤ ਦੇ ਕੋਠੜੀਆਂ ਵੱਲ ਲੈ ਜਾਂਦਾ ਹੈ।"
27 Sua casa é o caminho para a sepultura, seu quarto é a câmara da morte.

Ler em outra tradução

Comparar com outra

Estude este capítulo no WhatsApp

Peça à IA da Bíblia Fala para explicar Provérbios 7, comparar traduções ou montar um estudo — tudo direto pelo WhatsApp.