Provérbios 25

Punjabi Bible (GL_PUNJABI) vs ARA

Sair da comparação
ARA Almeida Revista e Atualizada 1993
1 ਸੁਲੇਮਾਨ ਦੇ ਕੁਝ ਹੋਰ ਸਿਆਣੇ ਕਹਾਉਤਾਂ ਇਹ ਸੁਲੇਮਾਨ ਦੀਆਂ ਕੁਝ ਹੋਰ ਕਹਾਉਤਾਂ ਹਨ, ਹਿਜ਼ਕੀਯਾਹ, ਯਹੂਦਾਹ ਦੇ ਰਾਜੇ ਦੇ ਸੇਵਕਾਂ ਦੁਆਰਾ ਇਕੱਠੀਆਂ ਕੀਤੀਆਂ ਹੋਈਆਂ।"
1 São também estes provérbios de Salomão, os quais transcreveram os homens de Ezequias, rei de Judá.
2 ਕੁਝ ਖਾਸ ਗੱਲਾਂ ਨੂੰ ਗੁਪਤ ਰੱਖਣਾ ਪਰਮੇਸ਼ੁਰ ਦਾ ਹੱਕ ਹੈ, ਪਰ ਰਾਜੇ ਦੀ ਮਹਿਮਾ ਇਨਾਂ ਗੱਲਾਂ ਦੀ ਛਾਣ-ਬੀਨ ਕਰਨ ਵਿੱਚ ਹੈ।"
2 A glória de Deus é encobrir as coisas, mas a glória dos reis é esquadrinhá-las.
3 ਕੋਈ ਨਹੀਂ ਪਤਾ ਲਗਾ ਸੱਕਦਾ ਕਿ ਅਕਾਸ਼ ਕਿੰਨਾ ਉੱਚਾ ਹੈ, ਜਾਂ ਧਰਤੀ ਕਿੰਨੀ ਡੂੰਘੀ ਹੈ, ਅਤੇ ਇਸੇ ਤਰ੍ਹਾਂ ਹੀ ਰਾਜੇ ਦੇ ਮਨ ਵਿੱਚ ਕੀ ਹੈ।"
3 Como a altura dos céus e a profundeza da terra, assim o coração dos reis é insondável.
4 ਤੁਹਾਡੀ ਚਾਂਦੀ ਚੋ ਅਸ਼ੁੱਧਤਾ ਕੱਢਣ ਤੋਂ ਬਾਅਦ, ਇੱਕ ਚਾਂਦੀ ਦੇ ਗਹਿਣੇ ਬਨਾਉਣ ਵਾਲਾ ਇਸ ਨਾਲ ਭਾਂਡੇ ਬਣਾ ਸੱਕਦਾ ਹੈ।"
4 Tira da prata a escória, e sairá vaso para o ourives;
5 ਇਸੇ ਤਰ੍ਹਾਂ ਹੀ ਜਦੋਂ ਤੁਸੀਂ ਰਾਜੇ ਦੀ ਕਚਿਹਰੀ ਵਿੱਚੋਂ ਦੁਸ਼ਟ ਲੋਕਾਂ ਨੂੰ ਕੱਢ ਦਿਉਂਗੇ, ਨੇਕੀ ਰਾਹੀਂ ਉਸਦਾ ਤਖਤ ਮਜ਼ਬੂਤ ਹੋ ਜਾਵੇਗਾ।"
5 tira o perverso da presença do rei, e o seu trono se firmará na justiça.
6 ਰਾਜੇ ਦੇ ਸਾਹਮਣੇ ਆਪਣੇ ਬਾਰੇ ਫ਼ੜ੍ਹਾਂ ਨਾ ਮਾਰੋ। ਇਹ ਨਾ ਆਖੋ ਕਿ ਤੁਸੀਂ ਪ੍ਰਸਿੱਧ ਵਿਅਕਤੀ ਹੋ।"
6 Não te glories na presença do rei, nem te ponhas no meio dos grandes;
7 ਇਹ ਗੱਲ ਬਿਹਤਰ ਹੈ ਕਿ ਰਾਜਾ ਤੁਹਾਨੂੰ ਆਪਣੀ ਹਜ਼ੂਰੀ ਵਿੱਚ ਬੁਲਾਵੇ, ਬਜਾਏ ਇਸਦੇ ਕਿ ਉਹ ਤੁਹਾਨੂੰ ਕਚਿਹਰੀ ਦੇ ਸਾਹਮਣੇ ਅਪਮਾਨਿਤ ਕਰੇ।"
7 porque melhor é que te digam: Sobe para aqui!, do que seres humilhado diante do príncipe. A respeito do que os teus olhos viram,
8 ਕਿਸੇ ਨਿਆਂਕਾਰ ਨੂੰ ਇਹ ਦੱਸਣ ਦੀ ਕਾਹਲ ਨਾ ਕਰੋ ਕਿ ਤੁਸੀਂ ਕੀ ਦੇਖਿਆ। ਜੇ ਕੋਈ ਹੋਰ ਬੰਦਾ ਤੁਹਾਨੂੰ ਗ਼ਲਤ ਸਾਬਤ ਕਰ ਦੇਵੇਗਾ ਤਾਂ ਤੁਹਾਨੂੰ ਸ਼ਰਮਿੰਦਗੀ ਹੋਵੇਗੀ।"
8 não te apresses a litigar, pois, ao fim, que farás, quando o teu próximo te puser em apuros?
9 ਜੇਕਰ ਤੁਸੀਂ ਕਿਸੇ ਵਿਵਾਦ ਵਿੱਚ ਸ਼ਾਮਿਲ ਹੋ, ਤਾਂ ਨਿਸ਼ਚਾ ਕਰੋ ਕਿ ਤੁਸੀਂ ਕਿਸੇ ਹੋਰ ਦੇ ਵਿਸ਼ਵਾਸ ਨੂੰ ਧੋਖਾ ਨਹੀਂ ਦੇ ਰਹੇ ਹੋਂ।"
9 Pleiteia a tua causa diretamente com o teu próximo e não descubras o segredo de outrem;
10 ਨਹੀਂ ਤਾਂ ਕੋਈ ਇਸ ਨੂੰ ਸੁਣਕੇ ਤੁਹਾਨੂੰ ਸ਼ਰਮਸਾਰ ਕਰੇਗਾ ਅਤੇ ਤੁਹਾਡੀ ਬਦਨਾਮੀ ਕਦੇ ਵੀ ਦੂਰ ਨਹੀਂ ਹੋਵੇਗੀ।"
10 para que não te vitupere aquele que te ouvir, e não se te apegue a tua infâmia.
11 ਸਹੀ ਸਮੇਂ ਸਹੀ ਗੱਲ ਆਖਣਾ ਚਾਂਦੀ ਵਿੱਚ ਮੜ੍ਹੇ ਹੋਏ ਸੁਨਿਹਰੀ ਸੇਬ ਵਾਂਗ ਹੈ।"
11 Como maçãs de ouro em salvas de prata, assim é a palavra dita a seu tempo.
12 ਜੇਕਰ ਤੁਸੀਂ ਕਿਸੇ ਸਿਆਣੇ ਆਦਮੀ ਦੀਆਂ ਝਿੜਕਾਂ ਨੂੰ ਸੁਣੋਗੇ, ਤਾਂ ਇਹ ਤੁਹਾਡੇ ਕੰਨਾਂ ਵਿੱਚ ਸੋਨੇ ਦੀਆਂ ਵਾਲੀਆਂ ਵਾਂਗ ਹੋਣਗੀਆਂ।"
12 Como pendentes e joias de ouro puro, assim é o sábio repreensor para o ouvido atento.
13 ਇੱਕ ਵਫ਼ਾਦਾਰ ਸੰਦੇਸ਼ਵਾਹਕ ਉਨ੍ਹਾਂ ਲਈ ਜਿਨ੍ਹਾਂ ਨੇ ਉਸ ਨੂੰ ਭੇਜਿਆ, ਵਾਢੀ ਦੀ ਰੁੱਤ ਵਿੱਚ ਠੰਡੀ ਵਾਛੜ ਵਰਗਾ ਹੈ। ਉਹ ਆਪਣੇ ਮਾਲਕਾਂ ਨੂੰ ਪ੍ਰਚਲਿਤ ਕਰਦਾ।"
13 Como o frescor de neve no tempo da ceifa, assim é o mensageiro fiel para com os que o enviam, porque refrigera a alma dos seus senhores.
14 ਜਿਹੜੇ ਬੰਦੇ ਸੌਗਾਤਾਂ ਦੇਣ ਦਾ ਇਕਰਾਰ ਕਰਦੇ ਹਨ ਪਰ ਦਿੰਦੇ ਕਦੇ ਨਹੀਂ ਉਹ ਉਨ੍ਹਾਂ ਬਦਲਾਂ ਅਤੇ ਹਵਾਵਾਂ ਵਰਗੇ ਹਨ ਜਿਹੜੇ ਵਰੱਖਾ ਲੈ ਕੇ ਨਹੀਂ ਆਉਂਦੇ।"
14 Como nuvens e ventos que não trazem chuva, assim é o homem que se gaba de dádivas que não fez.
15 ਧੀਰਜ ਭਰੀ ਗੱਲਬਾਤ ਕਿਸੇ ਵੀ ਬੰਦੇ ਦੀ ਸੋਚ ਨੂੰ ਬਦਲ ਸੱਕਦੀ ਹੈ, ਕਿਸੇ ਹਾਕਮ ਦੀ ਸੋਚ ਨੂੰ ਵੀ। ਕੋਮਲ ਗੱਲਬਾਤ ਬਹੁਤ ਸ਼ਕਤੀਸ਼ਾਲੀ ਹੁੰਦੀ ਹੈ।"
15 A longanimidade persuade o príncipe, e a língua branda esmaga ossos.
16 ਸ਼ਹਿਦ ਚੰਗਾ ਹੁੰਦਾ ਹੈ ਪਰ ਇਸਦਾ ਲੋੜ ਤੋਂ ਵੱਧ ਸੇਵਨ ਨਾ ਕਰ। ਜੇ ਤੁਸੀਂ ਅਜਿਹਾ ਕਰੋਂਗੇ ਤਾਂ ਬਿਮਾਰ ਹੋ ਜਾਵੋਂਗੇ।"
16 Achaste mel? Come apenas o que te basta, para que não te fartes dele e venhas a vomitá-lo.
17 ਇਸੇ ਤਰ੍ਹਾਂ ਹੀ ਆਪਣੇ ਗੁਆਂਢੀ ਦੇ ਘਰ ਬਹੁਤਾ ਆਉਣ ਜਾਣ ਨਾ ਕਰੋ, ਨਹੀਂ ਤਾਂ ਉਹ ਅੱਕ ਜਾਵੇਗਾ ਅਤੇ ਤੁਹਾਨੂੰ ਨਫ਼ਰਤ ਕਰਨ ਲੱਗ ਪਵੇਗਾ।"
17 Não sejas frequente na casa do teu próximo, para que não se enfade de ti e te aborreça.
18 ਜਿਹੜਾ ਬੰਦਾ ਆਪਣੇ ਗੁਆਂਢੀ ਦੇ ਖਿਲਾਫ਼ ਝੂਠਾ ਬਿਆਨ ਦਿੰਦਾ, ਉਹ ਹਥੌੜੇ, ਇੱਕ ਤੇਜ਼ ਤਲਵਾਰ ਜਾਂ ਤਿੱਖੇ ਤੀਰ ਵਾਂਗ ਹੁੰਦਾ ਹੈ।"
18 Maça, espada e flecha aguda é o homem que levanta falso testemunho contra o seu próximo.
19 ਮੁਸੀਬਤ ਦੇ ਦਿਨਾਂ ਵਿੱਚ ਕਿਸੇ ਝੂਠੇ ਬੰਦੇ ਉੱਤੇ ਕਦੇ ਨਿਰਭਰ ਨਾ ਕਰੋ। ਉਹ ਬੰਦਾ ਦੁੱਖਦੇ ਹੋਏ ਦੰਦ ਜਾਂ ਜ਼ਖਮੀ ਹੋਏ ਪੈਰ ਵਰਗਾ ਹੈ ਜਦੋਂ ਤੁਹਾਨੂੰ ਉਸਦੀ ਸਭ ਤੋਂ ਵੱਧ ਲੋੜ ਹੁੰਦੀ ਹੈ ਤਾਂ ਉਹ ਤੁਹਾਨੂੰ ਦੁੱਖ ਦਿੰਦਾ ਹੈ।"
19 Como dente quebrado e pé sem firmeza, assim é a confiança no desleal, no tempo da angústia.
20 ਕਿਸੇ ਉਦਾਸ ਬੰਦੇ ਨੂੰ ਖੁਸ਼ੀ ਦੇ ਗੀਤ ਗਾਕੇ ਸੁਨਾਉਣਾ ਠੰਢ ਵਿੱਚ ਉਸ ਦੇ ਕੱਪੜੇ ਲਾਹੁਣ ਬਰਾਬਰ ਹੀ ਹੈ। ਇਹ ਸੱਟ ਉੱਤੇ ਸਿਰਕਾ ਪਾਉਣ ਵਾਂਗ ਹੈ।"
20 Como quem se despe num dia de frio e como vinagre sobre feridas, assim é o que entoa canções junto ao coração aflito.
21 ਜੇ ਤੁਹਾਡਾ ਦੁਸ਼ਮਣ ਭੁੱਖਾ ਹੈ, ਉਸ ਨੂੰ ਰੋਟੀ ਦਿਓ। ਜੇਕਰ ਉਹ ਪਿਆਸਾ ਹੈ, ਉਸ ਨੂੰ ਪੀਣ ਲਈ ਪਾਣੀ ਦਿਓ।"
21 Se o que te aborrece tiver fome, dá-lhe pão para comer; se tiver sede, dá-lhe água para beber,
22 ਕਿਉਂ ਜੋ ਇਹ ਉਸ ਦੇ ਸਿਰ ਤੇ ਮਚਦੇ ਕੋਲਿਆਂ ਦਾ ਢੇਰ ਲਾਉਣ ਵਾਂਗ ਹੋਵੇਗਾ ਅਤੇ ਇਸ ਵਾਸਤੇ ਯਹੋਵਾਹ ਤੁਹਾਨੂੰ ਇਨਾਮ ਦੇਵੇਗਾ।"
22 porque assim amontoarás brasas vivas sobre a sua cabeça, e o
23 ਉੱਤਰ ਵੱਲੋਂ ਆਉਂਦੀ ਹਵਾ ਮੀਂਹ ਲੈ ਕੇ ਆਉਂਦੀ ਹੈ। ਇਸੇ ਤਰ੍ਹਾਂ ਨਿੰਦਿਆ ਚੁਗਲੀ ਗੁੱਸਾ ਲੈ ਕੇ ਆਉਂਦੀ ਹੈ।"
23 O vento norte traz chuva, e a língua fingida, o rosto irado.
24 ਝਗੜਾਲੂ ਪਤਨੀ ਨਾਲ ਘਰ ਸਾਂਝਾ ਕਰਨ ਨਾਲੋਂ ਛੱਤ ਤੇ ਖੂੰਜੇ ’ਚ ਸੌਣਾ ਬਿਹਤਰ ਹੈ।"
24 Melhor é morar no canto do eirado do que junto com a mulher rixosa na mesma casa.
25 ਦੂਰ ਦੁਰਾਡਿਓ ਆਉਂਦੀ ਚੰਗੀ ਖਬਰ ਓਸੇ ਤਰ੍ਹਾਂ ਹੈ ਜਿਵੇਂ ਸਖਤ ਗਰਮੀ ਵਿੱਚ ਠੰਡਾ ਪਾਣੀ।"
25 Como água fria para o sedento, tais são as boas-novas vindas de um país remoto.
26 ਇੱਕ ਧਰਮੀ ਵਿਅਕਤੀ ਦਾ ਦੁਸ਼ਟ ਆਦਮੀ ਦੇ ਅੱਗੇ ਡਿੱਗਣਾ ਮੈਲੇ ਝਰਨੇ ਜਾਂ ਦੂਸ਼ਿਤ ਖੂਹ ਵਾਂਗ ਹੋਵੇਗਾ।"
26 Como fonte que foi turvada e manancial corrupto, assim é o justo que cede ao perverso.
27 ਜਿਵੇਂ ਕਿ ਬਹੁਤਾ ਜ਼ਿਆਦਾ ਸ਼ਹਿਦ ਖਾਣਾ ਚੰਗਾ ਨਹੀਂ, ਇਸੇ ਤਰ੍ਹਾਂ ਹੀ ਆਪਣੇ-ਆਪ ਲਈ ਆਦਰ ਕਰਵਾਉਣਾ ਚੰਗਾ ਨਹੀਂ।"
27 Comer muito mel não é bom; assim, procurar a própria honra não é honra.
28 ਜਿਸ ਬੰਦੇ ਦਾ ਖੁਦ ਤੇ ਕਾਬੂ ਨਹੀਂ, ਬਿਨਾਂ ਸੁਰੱਖਿਆ ਕੰਧ ਵਾਲੇ ਖੁਲ੍ਹੇ ਸ਼ਹਿਰ ਵਾਂਗ ਹੈ।"
28 Como cidade derribada, que não tem muros, assim é o homem que não tem domínio próprio.

Ler em outra tradução

Comparar com outra

Estude este capítulo no WhatsApp

Peça à IA da Bíblia Fala para explicar Provérbios 25, comparar traduções ou montar um estudo — tudo direto pelo WhatsApp.