Provérbios 17

Punjabi Bible (GL_PUNJABI) vs NVT

Sair da comparação
NVT Nova Versão Transformadora
1 ਸ਼ਾਂਤੀ ਨਾਲ ਸੁੱਕੀ ਰੋਟੀ ਦੇ ਟੁਕੜੇ ਨੂੰ ਖਾਣਾ ਦਲੀਲਬਾਜ਼ੀ ਨਾਲ ਭਰੇ ਹੋਏ ਘਰ ਵਿੱਚ ਸ਼ਾਹੀ ਭੋਜਨ ਖਾਣ ਨਾਲੋਂ ਬਿਹਤਰ ਹੈ।"
1 É melhor um pedaço de pão seco e paz que uma casa cheia de banquetes e conflitos.
2 ਸੂਝਵਾਨ ਨੋਕਰ ਆਪਣੇ ਮਾਲਕ ਦੇ ਮੂਰਖ ਪੁੱਤਰ ਉੱਤੇ ਰਾਜ ਕਰੇਗਾ, ਜੋ ਸ਼ਰਮਸਾਰੀ ਲਿਆਉਂਦਾ ਹੈ। ਅਜਿਹਾ ਨੋਕਰ ਆਪਣੇ ਮਾਲਕ ਦੀ ਦੌਲਤ ਉਸ ਦੇ ਪੁੱਤਰ ਵਾਂਗ ਵਿਰਾਸਤ ਵਿੱਚ ਲੈ ਲਵੇਗਾ।"
2 O servo prudente governará sobre o filho que envergonha o pai e terá parte na herança com os filhos de seu senhor.
3 ਸੋਨੇ ਅਤੇ ਚਾਂਦੀ ਨੂੰ ਸ਼ੁੱਧ ਕਰਨ ਲਈ ਅੱਗ ਵਿੱਚ ਸੁੱਟਿਆ ਜਾਂਦਾ ਹੈ ਪਰ ਇਹ ਯਹੋਵਾਹ ਹੀ ਹੈ ਜਿਹੜਾ ਲੋਕਾਂ ਦੇ ਦਿਲਾਂ ਨੂੰ ਸ਼ੁੱਧ ਕਰਦਾ ਹੈ।"
3 O fogo prova a pureza da prata e do ouro, mas o S
4 ਬੁਰਾ ਬੰਦਾ ਹੋਰਨਾਂ ਲੋਕਾਂ ਦੀਆਂ ਮੰਦੀਆਂ ਗੱਲਾਂ ਸੁਣਦਾ ਹੈ। ਜਿਹੜੇ ਬੰਦੇ ਝੂਠ ਬੋਲਦੇ ਹਨ ਉਹ ਝੂਠ ਸੁਣਦੇ ਵੀ ਹਨ।"
4 A pessoa má gosta de ouvir maldades; o mentiroso dá atenção a palavras destrutivas.
5 ਉਹ ਜਿਹੜਾ ਗਰੀਬ ਦਾ ਮਜ਼ਾਕ ਉਡਾਉਂਦਾ, ਆਪਣੇ ਬਨਾਉਣ ਵਾਲੇ ਲਈ ਅਨਾਦਰ ਦਰਸਾਉਂਦਾ, ਅਤੇ ਉਹ ਜਿਹੜੇ ਬਿਪਤਾ ਤੇ ਆਨੰਦ ਮਾਣਦੇ ਹਨ ਸਜ਼ਾ ਪਾਉਣਗੇ।"
5 Quem zomba do pobre insulta seu Criador; quem se alegra com a desgraça alheia será castigado.
6 ਪੁਤ-ਪੋਤਰੇ ਆਪਣੇ ਬੁਢਿਆਂ ਲਈ ਮੁਕੁਟ ਵਾਂਗ ਹੁੰਦੇ ਹਨ, ਅਤੇ ਬੱਚੇ ਆਪਣੇ ਮਾਪਿਆਂ ਦੇ ਤਾਜ ਹੁੰਦੇ ਹਨ।"
6 Os netos são coroa de honra para os idosos; os pais são o orgulho de seus filhos.
7 ਮੂਰਖ ਆਦਮੀ ਲਈ ਬਹੁਤਾ ਬੋਲਣਾ ਚੰਗਾ ਨਹੀਂ, ਬਿਲਕੁਲ ਜਿਵੇਂ ਕਿ ਕਿਸੇ ਸ਼ਾਸਕ ਨੂੰ ਝੂਠ ਬੋਲਣਾ ਨਹੀਂ ਸੋਭਦਾ।"
7 Não convém ao tolo falar com eloquência, e muito menos ao governante mentir.
8 ਕਈ ਲੋਕ ਸੋਚਦੇ ਹਨ ਕਿ ਰਿਸ਼ਵਤ ਇੱਕ ਜਾਦੂ ਦੀ ਛੜੀ ਹੈ- ਜਿੱਥੇ ਵੀ ਉਹ ਜਾਂਦੇ ਹਨ ਇਹ ਕੰਮ ਕਰਦੀ ਦਿਖਾਈ ਦਿੰਦੀ ਹੈ।"
8 O suborno é como um amuleto da sorte; quem o oferece sempre alcança o que quer.
9 ਜੇਕਰ ਕੋਈ ਵਿਅਕਤੀ ਦੂਸਰੇ ਵਿਅਕਤੀ ਦੀਆਂ ਗ਼ਲਤ ਕਰਨੀਆਂ ਨੂੰ ਮਆਫ ਕਰ ਦਿੰਦਾ, ਉਹ ਪਿਆਰ ਕਮਾਵੇਗਾ, ਪਰ ਜਿਹੜਾ ਵਿਅਕਤੀ ਇਸ ਨੂੰ ਬਾਰ-ਬਾਰ ਉੱਠਾਉਂਦਾ ਆਪਣਾ ਸਭ ਤੋਂ ਨਜ਼ਦੀਕੀ ਦੋਸਤ ਵੀ ਗੁਆ ਲੈਂਦਾ ਹੈ।"
9 Quem perdoa a ofensa mostra amor, mas quem insiste nela separa amigos.
10 ਇੱਕ ਝਿੜਕ ਇੱਕ ਸੂਝਵਾਨ ਆਦਮੀ ਤੇ, ਕਿਸੇ ਮੂਰਖ ਤੇ ਸੌ ਮਾਰ ਮਾਰਨ ਨਾਲੋਂ ਵੱਧੇਰੇ ਪ੍ਰਭਾਵ ਪਾਉਂਦੀ ਹੈ।"
10 Uma repreensão é mais eficaz para o prudente que cem açoites para o tolo.
11 ਜੇ ਇੱਕ ਬਦ ਆਦਮੀ ਵਿਦ੍ਰੋਹ ਕਰਦਾ ਰਹੇ, ਤਾਂ ਇੱਕ ਬੇਰਹਿਮ ਅਧਿਕਾਰੀ ਉਸ ਨਾਲ ਸਲੂਕਣ ਲਈ ਭੇਜਿਆ ਜਾਵੇਗਾ।"
11 A pessoa má sempre procura razão para se rebelar, por isso será severamente castigada.
12 ਇੱਕ ਰਿੱਛਣੀ ਨਾਲ, ਜਿਸਤੋਂ ਉਸ ਦੇ ਬੱਚੇ ਲੈ ਲਏ ਗਏ ਹੋਣ, ਮਿਲਣਾ ਇੱਕ ਮੂਰਖ ਨਾਲ ਉਸਦੀ ਬੇਵਕੂਫੀ ਸਮੇਤ ਮਿਲਣ, ਤੋਂ ਬਿਹਤਰ ਹੈ।"
12 É melhor deparar com uma ursa da qual roubaram os filhotes que confrontar um tolo em sua insensatez.
13 ਜੇਕਰ ਕੋਈ ਵਿਅਕਤੀ ਬਦੀ ਨਾਲ ਚੰਗਿਆਈ ਦੀ ਅਦਾਇਗੀ ਕਰੇ, ਮੁਸੀਬਤ ਉਸ ਦੇ ਟੱਬਰ ਨੂੰ ਨਹੀਂ ਛੱਡੇਗੀ।"
13 Quem paga o bem com o mal sempre terá o mal em sua casa.
14 ਦਲੀਲਬਾਜ਼ੀ ਦੀ ਸ਼ੁਰੂਆਤ ਬੰਨ੍ਹ ਵਿੱਚੋਂ ਫ਼ਟ ਨਿਕਲੇ ਪਾਣੀ ਵਾਂਗ ਹੈ, ਇਸ ਲਈ ਵਿਵਾਦ ਵਿੱਚ ਤੇਜ਼ੀ ਆਉਣ ਤੋਂ ਪਹਿਲਾਂ ਇਸ ਨੂੰ ਛੱਡ ਦਿਓ।"
14 Começar uma briga é como abrir a comporta de uma represa; portanto, pare antes que irrompa a discussão.
15 ਯਹੋਵਾਹ ਉਨ੍ਹਾਂ ਦੋਨਾਂ ਵਿਅਕਤੀਆਂ ਨੂੰ ਨਫ਼ਰਤ ਕਰਦਾ ਹੈ ਜੋ ਦੋਸ਼ੀ ਆਦਮੀ ਨੂੰ ਬੇਗੁਨਾਹ ਘੋਸ਼ਿਤ ਕਰਦਾ ਅਤੇ ਜਿਹੜਾ ਵਿਅਕਤੀ ਬੇਗੁਨਾਹ ਆਦਮੀ ਨੂੰ ਦੋਸ਼ੀ ਘੋਸ਼ਿਤ ਕਰਦਾ ਹੈ।"
15 Absolver o culpado e condenar o inocente são duas coisas detestáveis para o S
16 ਧੰਨ, ਮੂਰਖ ਬੰਦੇ ਲਈ, ਕੀ ਭਲਾ ਕਰੇਗਾ? ਕੀ ਉਹ ਸਿਆਣਪ ਖ੍ਰੀਦੇਗਾ? ਪਰ ਉਸ ਨੂੰ ਕੋਈ ਸੂਝ ਨਹੀਂ।"
16 De nada adianta pagar para instruir o tolo, pois ele não tem vontade de aprender.
17 ਦੋਸਤ ਹਰ ਸਮੇਂ ਤੁਹਾਨੂੰ ਪਿਆਰ ਕਰਦਾ ਹੈ ਅਤੇ ਭਰਾ ਮੁਸੀਬਤ ਦੇ ਸਮਿਆਂ ਲਈ ਹੀ ਜਨਮਿਆਂ ਹੈ।"
17 O amigo é sempre leal, e um irmão nasce na hora da dificuldade.
18 ਸਿਰਫ਼ ਉਹੀ ਆਦਮੀ ਜਿਸ ਨੂੰ ਕੋਈ ਸੂਝ ਨਹੀਂ ਆਪਣੇ ਗੁਆਂਢੀ ਦੇ ਕਰਜ਼ਿਆਂ ਦੀ ਜਿੰਮੇਵਾਰੀ ਲਵੇਗਾ।"
18 É falta de juízo dar garantia pela dívida de alguém ou aceitar ser fiador de um amigo.
19 ਜਿਸ ਬੰਦੇ ਨੂੰ ਦਲੀਲਬਾਜ਼ੀ ਨਾਲ ਪਿਆਰ ਹੈ, ਉਹ ਪਾਪ ਨੂੰ ਪਿਆਰ ਕਰਦਾ ਹੈ, ਅਤੇ ਉਹ ਵਿਅਕਤੀ ਜੋ ਆਪਣੀਆਂ ਦਹਿਲੀਜਾਂ ਉੱਚੀਆਂ ਬਣਾਉਂਦੇ ਹਨ, ਟੁੱਟੀਆਂ ਹੋਈਆਂ ਹੱਡੀਆਂ ਨੂੰ ਸੱਦਾ ਦਿੰਦੇ ਹਨ।"
19 Quem gosta de brigar ama o pecado; quem confia em muralhas procura a própria ruína.
20 ਇੱਕ ਪੁੱਠੇ ਦਿਮਾਗ਼ ਵਾਲਾ ਵਿਅਕਤੀ ਕਦੇ ਵੀ ਤਰੱਕੀ ਨਹੀਂ ਕਰੇਗਾ, ਇਦੋ ਘ੍ਰਿਣਾਯੋਗ ਜੁਬਾਨ ਵਾਲਾ ਵਿਅਕਤੀ ਮੁਸੀਬਤ ਵਿੱਚ ਪੈ ਜਾਵੇਗਾ।"
20 O coração perverso não prospera; a língua mentirosa se mete em dificuldades.
21 ਜਿਸ ਕੋਲ ਆਪਣੇ ਪੁੱਤਰ ਵਜੋਂ ਮੂਰਖ ਹੈ, ਉਦਾਸੀ ਹੈ, ਅਤੇ ਬੇਵਕੂਫ਼ ਆਦਮੀ ਦਾ ਪਿਤਾ ਕਦੇ ਖੁਸ਼ ਨਹੀਂ ਹੁੰਦਾ।"
21 O filho tolo causa tristeza ao pai; não há alegria para o pai de um rebelde.
22 ਆਨੰਦਮਈ ਦਿਮਾਗ਼ ਇੱਕ ਚੰਗੀ ਦਵਾ ਬਣਾਉਂਦਾ ਹੈ, ਪਰ ਉਦਾਸ ਮਹਿਸੂਸ ਕਰਨਾ ਹੱਡੀਆਂ ਨੂੰ ਵੀ ਸੁਕਾ ਦਿੰਦਾ ਹੈ।"
22 O coração alegre é um bom remédio, mas o espírito abatido consome as forças.
23 ਇੱਕ ਦੁਸ਼ਟ ਆਦਮੀ ਨਿਆਂ ਰੋਕਣ ਲਈ ਗੁਪਤ ਤੌਰ ਤੇ ਰਿਸ਼ਵਤ ਲੈਂਦਾ ਹੈ।"
23 O perverso recebe suborno em segredo, para desviar o rumo da justiça.
24 ਸਿਆਣਾ ਬੰਦਾ ਸਿਆਣਪ ਵਾਲੇ ਕੰਮ ਬਾਰੇ ਸੋਚਦਾ ਰਹਿੰਦਾ ਹੈ। ਪਰ ਮੂਰਖ ਦੂਰ-ਦੁਰਾਡੀਆਂ ਥਾਵੇਂ ਦੇ ਸੁਪਨੇ ਲੈਂਦਾ ਰਹਿੰਦਾ ਹੈ।"
24 O sensato mantém os olhos fixos na sabedoria, mas os olhos do tolo vagueiam até os confins da terra.
25 ਮੂਰਖ ਪੁੱਤਰ ਆਪਣੇ ਪਿਤਾ ਲਈ ਅਫ਼ਸੋਸ ਦਾ ਕਾਰਣ ਬਣਦਾ ਹੈ। ਅਤੇ ਮੂਰਖ ਪੁੱਤਰ ਆਪਣੀ ਜਨਮ ਦੇਣ ਵਾਲੀ ਮਾਂ ਨੂੰ ਉਦਾਸੀ ਦਿੰਦਾ ਹੈ।"
25 O filho tolo causa tristeza a seu pai e amargura àquela que o deu à luz.
26 ਜਿਸ ਬੰਦੇ ਨੇ ਕੋਈ ਗ਼ਲਤੀ ਨਹੀਂ ਕੀਤੀ ਉਸ ਨੂੰ ਸਜ਼ਾ ਦੇਣਾ ਗ਼ਲਤ ਹੈ। ਜਦੋਂ ਆਗੂ ਇਮਾਨਦਾਰ ਹੋਣ ਤਾਂ ਉਨ੍ਹਾਂ ਨੂੰ ਸਜ਼ਾ ਦੇਣੀ ਗ਼ਲਤ ਗੱਲ ਹੈ।"
26 É errado castigar os justos por serem bons e açoitar os líderes por serem honestos.
27 ਇੱਕ ਸਮਝਦਾਰ ਆਦਮੀ ਆਪਣੀ ਕਥਨੀ ਤੇ ਕਾਬੂ ਰੱਖਦਾ, ਅਤੇ ਜਿਹੜਾ ਸੂਝਵਾਨ ਹੈ ਆਪਣੇ ਕ੍ਰੋਧ ਤੇ ਕਾਬੂ ਰੱਖਦਾ ਹੈ।"
27 Quem é verdadeiramente sábio usa poucas palavras; quem tem entendimento controla suas emoções.
28 ਮੂਰਖ ਵੀ ਜੋ ਕਿ ਚੁੱਪ ਰਹੇ ਸਿਆਣਾ ਮੰਨਿਆ ਜਾਂਦਾ ਹੈ ਜਿੰਨਾ ਚਿਰ ਤੀਕ ਉਹ ਆਪਣਾ ਮੂੰਹ ਬੰਦ ਰੱਖੇ ਸੂਝਵਾਨ ਨਜ਼ਰ ਆਉਂਦਾ ਹੈ।"
28 Até o insensato passa por sábio quando fica calado; de boca fechada, até parece inteligente.

Ler em outra tradução

Comparar com outra

Estude este capítulo no WhatsApp

Peça à IA da Bíblia Fala para explicar Provérbios 17, comparar traduções ou montar um estudo — tudo direto pelo WhatsApp.