Provérbios 12
Punjabi Bible (GL_PUNJABI) vs ARA
ARA Almeida Revista e Atualizada 1993
1 ਜਿਹੜਾ ਆਦਮੀ ਸਿੱਖਣਾ ਚਾਹੁੰਦਾ ਹੈ ਉਹ ਸੁਧਰਨਾ ਵੀ ਚਾਹੁੰਦਾ ਹੈ, ਪਰ ਜੋ ਕੋਈ ਵੀ ਝਿੜਕੇ ਜਾਣ ਨੂੰ ਨਫ਼ਰਤ ਕਰੇ ਬੇਵਕੂਫ਼ ਹੈ।"
1 Quem ama a disciplina ama o conhecimento, mas o que aborrece a repreensão é estúpido.
2 ਇੱਕ ਨੇਕ ਵਿਅਕਤੀ ਯਹੋਵਾਹ ਪਾਸੋਂ ਮਿਹਰ ਪ੍ਰਾਪਤ ਕਰਦਾ, ਪਰ ਉਹ (ਯਹੋਵਾਹ) ਇੱਕ ਸੱਕੀਮੀ ਬੰਦੇ ਨੂੰ ਨਿੰਦਦਾ ਹੈ।"
2 O homem de bem alcança o favor do Senhor , mas ao homem de perversos desígnios, ele o condena.
3 ਇੱਕ ਜਣਾ ਬਦੀ ਰਾਹੀਂ ਆਪਣੇ-ਆਪ ਨੂੰ ਸਥਾਪਿਤ ਨਹੀਂ ਕਰ ਸੱਕਦਾ, ਪਰ ਧਰਮੀ ਬੰਦੇ ਨੂੰ ਕਦੇ ਵੀ ਉਖਾੜਿਆ ਨਹੀਂ ਜਾ ਸੱਕਦਾ।"
3 O homem não se estabelece pela perversidade, mas a raiz dos justos não será removida.
4 ਨੇਕ ਪਤਨੀ ਆਪਣੇ ਪਤੀ ਦੇ ਸਿਰ ਤੇ ਸ਼ਾਹੀ ਤਾਜ਼ ਵਾਂਗ ਹੁੰਦੀ ਹੈ, ਪਰ ਜਿਹੜੀ ਔਰਤ ਆਪਣੇ ਪਤੀ ਨੂੰ ਸ਼ਰਮਿੰਦਾ ਕਰਦੀ ਹੈ ਉਹ ਉਸ ਦੇ ਸਰੀਰ ਵਿੱਚ ਇੱਕ ਬਿਮਾਰੀ ਵਾਂਗ ਹੈ।"
4 A mulher virtuosa é a coroa do seu marido, mas a que procede vergonhosamente é como podridão nos seus ossos.
5 ਨੇਕ ਬੰਦੇ ਦੀਆਂ ਵਿਉਂਤਾਂ ਨਿਆਈ ਅਤੇ ਸਹੀ ਹੁੰਦੀਆ ਹਨ। ਪਰ ਦੁਸ਼ਟ ਦੀ ਸਲਾਹ ਘ੍ਰਿਣਾਯੋਗ ਹੁੰਦੀ ਹੈ।"
5 Os pensamentos do justo são retos, mas os conselhos do perverso, engano.
6 ਦੁਸ਼ਟ ਦੇ ਸ਼ਬਦ ਲੋਕਾਂ ਨੂੰ ਮਾਰਨ ਦੇ ਮੌਕੇ ਦਾ ਇੰਤਜ਼ਾਰ ਕਰਦੇ ਹਨ। ਪਰ ਇੱਕ ਇਮਾਨਦਾਰ ਵਿਅਕਤੀ ਦਾ ਉਪਦੇਸ਼ ਹਮੇਸ਼ਾ ਉਨ੍ਹਾਂ ਨੂੰ ਬਚਾਉਂਦਾ ਹੈ।"
6 As palavras dos perversos são emboscadas para derramar sangue, mas a boca dos retos livra homens.
7 ਬੁਰੇ ਲੋਕ ਉਖੜ ਜਾਂਦੇ ਹਨ ਅਤੇ ਨਹੀਂ ਬਚਦੇ ਪਰ ਧਰਮੀ ਦੇ ਪਰਿਵਾਰ ਕਾਇਮ ਰਹਿਣਗੇ।"
7 Os perversos serão derribados e já não são, mas a casa dos justos permanecerá.
8 ਇੱਕ ਆਦਮੀ ਦੀ ਉਸਦੀ ਆਪਣੀ ਸਿਆਣਪ ਅਨੁਸਾਰ ਉਸਤਤ ਹੁੰਦੀ ਹੈ, ਪਰ ਜਿਨ੍ਹਾਂ ਲੋਕਾਂ ਦੇ ਦਿਮਾਗ ਪੁੱਠੇ ਹਨ ਤਿਰਸੱਕਾਰੇ ਜਾਂਦੇ ਹਨ।"
8 Segundo o seu entendimento, será louvado o homem, mas o perverso de coração será desprezado.
9 ਮਹੱਤਵਹੀਣ ਹੋਕੇ ਇੱਕ ਨੌਕਰ ਨੂੰ ਰੱਖਣਾ ਮਹੱਤਵਪੂਰਣ ਹੋਣ ਦਾ ਦਾਵ੍ਹਾ ਕਰਕੇ ਭੋਜਨ ਦੀ ਕਮੀ ਹੋਣ ਨਾਲੋਂ ਵੱਧੀਆ ਹੈ।"
9 Melhor é o que se estima em pouco e faz o seu trabalho do que o vanglorioso que tem falta de pão.
10 ਇੱਕ ਨੇਕ ਬੰਦਾ ਆਪਣੇ ਜਾਨਵਰਾਂ ਦੀਆਂ ਜਰੂਰਤਾਂ ਦੀ ਦੇਖਭਾਲ ਵੀ ਕਰਦਾ ਹੈ। ਪਰ ਦੁਸ਼ਟ ਹਰ ਸਾਕੇ ਵਿੱਚ ਜਾਲਮ ਹੁੰਦੇ ਹਨ।"
10 O justo atenta para a vida dos seus animais, mas o coração dos perversos é cruel.
11 ਉਹ ਕਿਸਾਨ ਜਿਹੜਾ ਖੇਤੀ ਕਰਦਾ ਹੈ ਕਦੇ ਭੁੱਖਾ ਨਹੀਂ ਮਰੇਗਾ। ਪਰ ਜਿਹੜਾ ਬੰਦਾ ਫ਼ਜ਼ੂਲ ਵਿੱਚਾਰਾਂ ਦੇ ਪਿੱਛੇ ਭੱਜਦਾ ਹੈ ਉਸ ਨੂੰ ਸੂਝ ਦੀ ਕਮੀ ਹੁੰਦੀ ਹੈ।"
11 O que lavra a sua terra será farto de pão, mas o que corre atrás de coisas vãs é falto de senso.
12 ਦੁਸ਼ਟ ਦੁਸ਼ਟ-ਆਦਮੀਆਂ ਦੀਆਂ ਲੁੱਟਾਂ ਦੀ ਇੱਛਾ ਕਰਦੇ ਹਨ, ਪਰ ਧਰਮੀ ਉੱਨਤੀ ਕਰਦਾ ਹੈ।"
12 O perverso quer viver do que caçam os maus, mas a raiz dos justos produz o seu fruto.
13 ਇੱਕ ਦੁਸ਼ਟ ਵਿਅਕਤੀ ਆਪਣੀਆਂ ਮੂਰਖ ਗੱਲਾਂ ਦੁਆਰਾ ਫ਼ਸ ਜਾਂਦਾ ਹੈ, ਪਰ ਇੱਕ ਧਰਮੀ ਵਿਅਕਤੀ ਮੁਸੀਬਤਾਂ ਵਿੱਚੋਂ ਨਿਕਲ ਜਾਂਦਾ ਹੈ।"
13 Pela transgressão dos lábios o mau se enlaça, mas o justo sairá da angústia.
14 ਬਿਲਕੁਲ ਜਿਵੇਂ ਆਦਮੀ ਨੂੰ ਆਪਣੇ ਹੱਥੋਂ ਕੀਤੇ ਕੰਮ ਲਈ ਇਨਾਮ ਮਿਲਦਾ ਹੈ, ਇੰਝ ਹੀ ਕਿਸੇ ਦੇ ਚੰਗੇ ਬਚਨ, ਉਸ ਨੂੰ ਚੰਗੀਆਂ ਚੀਜਾਂ ਹਾਸਿਲ ਕਰਾਉਂਦੇ ਹਨ।"
14 Cada um se farta de bem pelo fruto da sua boca, e o que as mãos do homem fizerem ser-lhe-á retribuído.
15 ਮੂਰਖ ਬੰਦਾ ਅਪਣੇ ਰਸਤੇ ਨੂੰ ਹੀ ਸਭ ਤੋਂ ਉੱਤਮ ਸਮਝਦਾ ਹੈ। ਪਰ ਸਿਆਣਾ ਬੰਦਾ ਹੋਰਨਾਂ ਲੋਕਾਂ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਦਾ ਹੈ।"
15 O caminho do insensato aos seus próprios olhos parece reto, mas o sábio dá ouvidos aos conselhos.
16 ਮੂਰਖ ਬੰਦਾ ਛੇਤੀ ਹੀ ਗੁੱਸੇ ਹੋ ਜਾਂਦਾ ਹੈ। ਪਰ ਸਮਝਦਾਰ ਬੰਦਾ, ਬੇਇੱਜ਼ਤੀ ਤੇ ਵੀ ਸ਼ਾਂਤ ਹੀ ਰਹਿੰਦਾ ਹੈ।"
16 A ira do insensato num instante se conhece, mas o prudente oculta a afronta.
17 ਇੱਕ ਸੱਚਾ ਗਵਾਹ ਸਹੀ ਬਿਆਨ ਦਿੰਦਾ ਹੈ, ਪਰ ਇੱਕ ਝੂਠਾ ਗਵਾਹ ਝੂਠ ਆਖਦਾ ਹੈ।"
17 O que diz a verdade manifesta a justiça, mas a testemunha falsa, a fraude.
18 ਬਿਨਾ ਸੋਚੇ ਸਮਝੇ ਬੋਲੇ ਸ਼ਬਦ ਤਲਵਾਰ ਵਾਂਗ ਜ਼ਖਮੀ ਕਰ ਸੱਕਦੇ ਹਨ, ਪਰ ਸਿਆਣੇ ਬੰਦੇ ਦੇ ਉਪਦੇਸ਼ ਜ਼ਖਮਾਂ ਨੂੰ ਰਾਜੀ ਕਰ ਸੱਕਦੇ ਹਨ।"
18 Alguém há cuja tagarelice é como pontas de espada, mas a língua dos sábios é medicina.
19 ਜਿਹੜੇ ਬੁਲ੍ਹ ਸੱਚ ਬੋਲਦੇ ਹਨ ਸਦਾ ਰਹਿਣਗੇ, ਪਰ ਜਿਹੜੀ ਜ਼ੁਬਾਨ ਝੂਠ ਬੋਲਦੀ ਹੈ ਸਿਰਫ਼ ਬੋੜੇ ਹੀ ਪਲਾਂ ਲਈ ਰਹਿੰਦੀ ਹੈ।"
19 O lábio veraz permanece para sempre, mas a língua mentirosa, apenas um momento.
20 ਜਿਹੜੇ ਬੰਦੇ ਬਦ ਗੱਲਾਂ ਵਿਤਾਉਂਦੇ ਹਨ ਘ੍ਰਿਣਾਯੋਗ ਹਨ ਪਰ ਜਿਹੜੇ ਲੋਕ ਸ਼ਾਂਤੀ ਨੂੰ ਪ੍ਰੋਤਸਾਹਨ ਦਿੰਦੇ ਹਨ, ਖੁਸ਼ ਹਨ।"
20 Há fraude no coração dos que maquinam mal, mas alegria têm os que aconselham a paz.
21 ਇੱਕ ਧਰਮੀ ਵਿਅਕਤੀ ਕਿਸੇ ਵੀ ਕਠਿਣਾਈਆਂ ਦਾ ਸਾਹਮਣਾ ਨਹੀਂ ਕਰੇਗਾ, ਪਰ ਦੁਸ਼ਟ ਲੋਕ ਹਮੇਸ਼ਾਂ ਮੁਸੀਬਤਾਂ ਦਾ ਸਾਹਮਣਾ ਕਰਨਗੇ।"
21 Nenhum agravo sobrevirá ao justo, mas os perversos, o mal os apanhará em cheio.
22 ਯਹੋਵਾਹ ਉਨ੍ਹਾਂ ਲੋਕਾਂ ਨੂੰ ਨਫ਼ਰਤ ਕਰਦਾ ਹੈ ਜਿਹੜੇ ਝੂਠ ਬੋਲਦੇ ਹਨ, ਪਰ ਉਹ ਉਨ੍ਹਾਂ ਲੋਕਾਂ ਉੱਤੇ ਮਿਹਰ ਨਾਲ ਵੇਖਦਾ ਹੈ ਜਿਹੜੇ ਧਰਮੀ ਗੱਲਾਂ ਕਰਦੇ ਹਨ।"
22 Os lábios mentirosos são abomináveis ao Senhor , mas os que agem fielmente são o seu prazer.
23 ਸਿਆਣੇ ਲੋਕ ਆਪਣਾ ਗਿਆਨ ਆਪਣੇ ਤਾਂਈ ਰੱਖਦੇ ਹਨ ਪਰ ਇੱਕ ਮੂਰਖ ਆਪਣੀ ਮੂਰੱਖਤਾਈ ਦਰਸਾ ਦਿੰਦਾ ਹੈ।"
23 O homem prudente oculta o conhecimento, mas o coração dos insensatos proclama a estultícia.
24 ਉਹ ਲੋਕ ਜਿਹੜੇ ਮਿਹਨਤੀ ਹਨ ਉਹ ਹੋਰਨਾਂ ਕਾਮਿਆਂ ਦੀ ਨਿਗਰਾਨੀ ਉੱਤੇ ਲਗਾਏ ਜਾਣਗੇ। ਪਰ ਸੁਸਤ ਬੰਦੇ ਨੂੰ ਗੁਲਾਮ ਦੀ ਤਰ੍ਹਾਂ ਕੰਮ ਕਰਨਾ ਪਵੇਗਾ।"
24 A mão diligente dominará, mas a remissa será sujeita a trabalhos forçados.
25 ਫ਼ਿਕਰ ਆਦਮੀ ਉੱਤੇ ਇੱਕ ਭਾਰੀ ਬੋਝ ਵਾਂਗ ਹੈ, ਪਰ ਚੰਗੇ ਸ਼ਬਦ ਉਸ ਨੂੰ ਖੁਸ਼ ਕਰ ਸੱਕਦੇ ਹਨ।"
25 A ansiedade no coração do homem o abate, mas a boa palavra o alegra.
26 ਧਰਮੀ ਵਿਅਕਤੀ ਆਪਣੇ ਮਿੱਤਰਾਂ ਦਾ ਨਿਰਦੇਸ਼ਨ ਕਰਦਾ ਹੈ, ਪਰ ਦੁਸ਼ਟ ਦਾ ਰਸਤਾ ਉਨ੍ਹਾਂ ਨੂੰ ਗੁਮਰਾਹ ਕਰ ਦਿੰਦਾ ਹੈ।"
26 O justo serve de guia para o seu companheiro, mas o caminho dos perversos os faz errar.
27 ਇੱਕ ਆਲਸੀ ਵਿਅਕਤੀ ਉਹ ਹਾਸਿਲ ਨਹੀਂ ਕਰੇਗਾ ਜੋ ਉਸ ਨੂੰ ਚਾਹੀਦਾ ਹੈ, ਪਰ ਇੱਕ ਮਿਹਨਤੀ ਆਦਮੀ ਅੱਤ ਕੀਮਤੀ ਚੀਜ਼ਾਂ ਤੇ ਵੀ ਕਬਜ਼ਾ ਕਰ ਲਵੇਗਾ।"
27 O preguiçoso não assará a sua caça, mas o bem precioso do homem é ser ele diligente.
28 ਜ਼ਿਦਗੀ ਨੇਕੀ ਦੇ ਰਾਹ ਤੇ ਹੈ ਪਰ ਇੱਕ ਅਜਿਹਾ ਰਸਤਾ ਵੀ ਹੈ ਜੋ ਮੌਤ ਵੱਲ ਅਗਵਾਈ ਕਰਦਾ ਹੈ।"
28 Na vereda da justiça, está a vida, e no caminho da sua carreira não há morte.
Atalhos do teclado
- Capítulo anterior←
- Próximo capítulo→
- Versículo anteriork
- Próximo versículoj
- Limpar seleçãoEsc
- Esta ajuda?
Estude este capítulo no WhatsApp
Peça à IA da Bíblia Fala para explicar Provérbios 12, comparar traduções ou montar um estudo — tudo direto pelo WhatsApp.