Oséias 11

Punjabi Bible (GL_PUNJABI) vs ARC

Sair da comparação
ARC Almeida Revista e Corrigida 2009
1 ਇਸਰਾਏਲ ਨੇ ਯਹੋਵਾਹ ਨੂੰ ਭੁਲਾ ਦਿੱਤਾ ਯਹੋਵਾਹ ਨੇ ਆਖਿਆ, “ਮੈਂ ਇਸਰਾਏਲ ਨੂੰ ਉਦੋਂ ਤੋਂ ਪਿਆਰ ਕੀਤਾ ਜਦੋਂ ਉਹ ਅਜੇ ਬੱਚਾ ਹੀ ਸੀ ਅਤੇ ਮੈਂ ਆਪਣੇ ਪੁੱਤਰ ਨੂੰ ਮਿਸਰ ਵਿੱਚੋਂ ਬਾਹਰ ਸੱਦਿਆ।"
1 Quando Israel era menino, eu o amei; e do Egito chamei a meu filho.
2 ਪਰ ਮੈਂ ਜਿੰਨਾ ਵੱਧ ਇਸਰਾਏਲੀਆਂ ਨੂੰ ਸੱਦਿਆ, ਉਨ੍ਨਾ ਹੀ ਉਹ ਮੈਥੋਂ ਅਗਾਂਹ ਜਾਂਦੇ ਰਹੇ। ਉਨ੍ਹਾਂ ਬਆਲਾਂ ਨੂੰ ਬਲੀਆਂ ਚੜ੍ਹਾਈਆਂ ਅਤੇ ਬੁੱਤਾਂ ਅੱਗੇ ਧੂਫ਼ਾਂ ਧੁਖਾਈਆਂ।"
2 Mas, como os chamavam, assim se iam da sua face; sacrificavam a baalins e queimavam incenso às imagens de escultura.
3 “ਪਰ ਇਹ ਮੈਂ ਹੀ ਸੀ ਜਿਸਨੇ ਅਫ਼ਰਾਈਮ ਨੂੰ ਤੁਰਨਾ ਸਿੱਖਾਇਆ, ਮੈਂ ਇਸਰਾਏਲੀਆਂ ਨੂੰ ਆਪਣੀਆਂ ਬਾਹਾਂ ਵਿੱਚ ਚੁੱਕਿਆ, ਪਰ ਉਨ੍ਹਾਂ ਨੇ ਕਦੇ ਵੀ ਇਸ ਨੂੰ ਮਹਿਸੂਸ ਨਾ ਕੀਤਾ।"
3 Todavia, eu ensinei a andar a Efraim; tomei-os pelos seus braços, mas não conheceram que eu os curava.
4 ਮੈਂ ਉਨ੍ਹਾਂ ਨੂੰ ਪਿਆਰ ਦੀਆਂ ਰਸੀਆਂ ਨਾਲ ਚਲਾਇਆ। ਮੈਂ ਉਸ ਵਿਅਕਤੀ ਵਾਂਗ ਸੀ ਜਿਸਨੇ ਉਨ੍ਹਾਂ ਨੂੰ ਆਜ਼ਾਦ ਕੀਤਾ। ਮੈਂ ਝੁਕ ਕੇ ਉਨ੍ਹਾਂ ਨੂੰ ਖੁਆਇਆ।"
4 Atraí-os com cordas humanas, com cordas de amor; e fui para eles como os que tiram o jugo de sobre as suas queixadas; e lhes dei mantimento.
5 “ਇਸਰਾਏਲੀ ਪਰਮੇਸ਼ੁਰ ਵੱਲ ਮੁੜਨ ਤੋਂ ਇਨਕਾਰ ਕਰਦੇ ਹਨ। ਤਾਂ ਇਸ ਲਈ, ਉਹ ਵਾਪਸ ਮਿਸਰ ਨੂੰ ਜਾਣਗੇ। ਅੱਸ਼ੂਰ ਦਾ ਰਾਜਾ ਉਨ੍ਹਾਂ ਦਾ ਰਾਜਾ ਬਣ ਜਾਵੇਗਾ।"
5 Não voltará para a terra do Egito, mas a Assíria será seu rei, porque recusam converter-se.
6 ਉਨ੍ਹਾਂ ਦੇ ਸ਼ਹਿਰਾਂ ਉੱਪਰ ਤਲਵਾਰ ਲਟਕੇਗੀ, ਅਤੇ ਉਨ੍ਹਾਂ ਦੇ ਤਾਕਤਵਰ ਆਦਮੀਆਂ ਨੂੰ ਮਾਰ ਦੇਵੇਗੀ ਅਤੇ ਉਨ੍ਹਾਂ ਦੇ ਆਗੂਆਂ ਨੂੰ ਨਸ਼ਟ ਕਰ ਦੇਵੇਗੀ।"
6 E cairá a espada sobre as suas cidades, e consumirá os seus ferrolhos, e os devorará, por causa dos seus conselhos.
7 “ਮੇਰੇ ਲੋਕ ਇੰਤਜ਼ਾਰ ਕਰ ਰਹੇ ਹਨ, ਉਮੀਦ ਕਰਦਿਆਂ ਹੋਇਆਂ ਕਿ ਮੈਂ ਵਾਪਸ ਆਵਾਂਗਾ। ਉਹ ਪਰਮੇਸ਼ੁਰ ਨੂੰ ਉੱਪਰ ਪੁਕਾਰ ਰਹੇ ਹਨ, ਪਰ ਉਹ ਉਨ੍ਹਾਂ ਦੀ ਮਦਦ ਨਹੀਂ ਕਰੇਗਾ।”"
7 Porque o meu povo é inclinado a desviar-se de mim; bem que clamam ao Altíssimo, nenhum deles o exalta.
8 ਯਹੋਵਾਹ ਇਸਰਾਏਲ ਨੂੰ ਨਸ਼ਟ ਨਹੀਂ ਕਰਨਾ ਚਾਹੁੰਦਾ “ਹੇ ਅਫ਼ਰਾਈਮ! ਮੈਂ ਤੈਨੂੰ ਛੱਡਣਾ ਨਹੀਂ ਚਾਹੁੰਦਾ? ਹੇ ਇਸਰਾਏਲ, ਮੈਂ ਤੇਰੀ ਰੱਖਿਆ ਕਰਨੀ ਚਾਹੁੰਨਾ। ਮੈਂ ਤੇਰਾ ਹਾਲ ਅਦਮਾਹ ਵਰਗਾ ਨਹੀਂ ਕਰਨਾ ਚਾਹੁੰਦਾ ਨਾ ਹੀ ਤੈਨੂੰ ਸਬੋਈਮ ਵਾਂਗ ਬਨਾਉਣਾ ਚਾਹੁੰਨਾ। ਮੈਂ ਆਪਣਾ ਮਨ ਬਦਲ ਰਿਹਾ ਹਾਂ ਕਿਉਂ ਕਿ ਮੇਰਾ ਤੇਰੇ ਪ੍ਰਤੀ ਪਿਆਰ ਅਤੇ ਦਇਆ ਬਹੁਤ ਗੂਢ਼ੀ ਹੈ।"
8 Como te deixaria, ó Efraim? Como te entregaria, ó Israel? Como te faria como Admá? Pôr-te-ia como Zeboim? Está mudado em mim o meu coração, todos os meus pesares juntamente estão acesos.
9 ਮੈਂ ਆਪਣੇ ਭਿਆਨਕ ਕਰੋਧ ਨੂੰ ਨਹੀਂ ਦਰਸਾਵਾਂਗਾ। ਮੈਂ ਅਫ਼ਰਾਈਮ ਨੂੰ ਮੁੜ ਬਰਬਾਦ ਨਾ ਕਰਾਂਗਾ ਮੈਂ ਕੋਈ ਆਦਮੀ ਨਹੀਂ ਹਾਂ, ਮੈਂ ਪਰਮੇਸ਼ੁਰ ਹਾਂ। ਮੈਂ ਤੇਰੇ ਵਿੱਚਕਾਰ ਪਵਿੱਤਰ ਪੁਰੱਖ ਹਾਂ, ਮੈਂ ਆਪਣਾ ਕਰੋਧ ਨਹੀਂ ਦਰਸਾਵਾਂਗਾ।"
9 Não executarei o furor da minha ira; não voltarei para destruir Efraim, porque eu sou Deus e não homem, o Santo no meio de ti; eu não entrarei na cidade.
10 ਮੈਂ ਸ਼ੇਰ ਵਾਂਗ ਦਹਾੜਾਂਗਾ ਜਦੋਂ ਮੈਂ ਗਰਜਾਂਗਾ ਤਾਂ ਮੇਰੇ ਬੱਚੇ ਆਉਣਗੇ ਅਤੇ ਮੇਰੇ ਪਿੱਛੇ ਚੱਲ ਪੈਣਗੇ ਮੇਰੀ ਉੱਮਤ ਪੱਛਮ ਵੱਲੋਂ ਭੈਅ ਵਿੱਚ ਕੰਬਦੀ ਹੋਈ ਆਵੇਗੀ।"
10 Andarão após o Senhor ; ele bramará como leão; bramando ele, os filhos do Ocidente tremerão.
11 ਉਹ ਮਿਸਰ ਵਿੱਚੋਂ ਹਿਲਦੇ ਹੋਏ ਪੰਛੀ ਵਾਂਗ ਆਉਣਗੇ ਅਤੇ ਅੱਸ਼ੂਰ ਵਿੱਚੋਂ ਕੰਬੰਦੇ ਹੋਏ ਕਬੂਤਰ ਵਾਂਗ ਆਉਣਗੇ ਅਤੇ ਮੈਂ ਉਨ੍ਹਾਂ ਨੂੰ ਵਾਪਸ ਉਨ੍ਹਾਂ ਦੇ ਘਰਾਂ ਵਿੱਚ ਵਸਾਵਾਂਗਾ।” ਯਹੋਵਾਹ ਦਾ ਇਹ ਵਾਕ ਹੈ।"
11 Tremendo, virão, como um passarinho, os do Egito, e, como uma pomba, os da terra da Assíria, e os farei habitar em suas casas, diz o Senhor .
12 “ਅਫ਼ਰਾਈਮ ਨੇ ਮੈਨੂੰ ਝੂਠੇ ਦੇਵਤਿਆਂ ਨਾਲ ਘੇਰਿਆ ਹੋਇਆ ਹੈ ਇਸਰਾਏਲ ਦੇ ਲੋਕ ਮੇਰੇ ਵਿਰੁੱਧ ਹੋ ਗਏ, ਪਰ ਯਹੂਦਾਹ ਹਾਲੇ ਵੀ ਏਲ ਨਾਲ ਚਲਦਾ ਹੈ ਅਤੇ ਪਵਿੱਤਰ ਪੁਰੱਖ ਨਾਲ ਵਫ਼ਾਦਾਰ ਰਿਹਾ।”"
12 Efraim me cercou com mentira, e a casa de Israel, com engano; mas Judá ainda domina com Deus e com o Santo está fiel.

Ler em outra tradução

Comparar com outra

Estude este capítulo no WhatsApp

Peça à IA da Bíblia Fala para explicar Oséias 11, comparar traduções ou montar um estudo — tudo direto pelo WhatsApp.