Oséias 10

Punjabi Bible (GL_PUNJABI) vs NVI

Sair da comparação
NVI Nova Versão Internacional
1 ਇਸਰਾਏਲ ਦੀ ਰਈਸੀ ਬੁੱਤ ਉਪਾਸਨਾ ਵੱਲ ਜਾਂਦੀ ਹੈ ਇਸਰਾਏਲ ਇੱਕ ਅੰਗੂਰੀ ਵੇਲ ਹੈ, ਜਿਹੜੀ ਬਹੁਤ ਫ਼ਲ ਦਿੰਦੀ ਹੈ। ਜਿੰਨਾ ਇਸਰਾਏਲ ਨੇ ਵੱਧੇਰੇ ਫ਼ਲ ਪੈਦਾ ਕੀਤਾ, ਇਸ ਨੂੰ ਝੂਠੇ ਦੇਵਤਿਆਂ ਨੂੰ ਪੂਜਣ ਲਈ ਹੋਰ ਵੱਧੇਰੇ ਜਗਵੇਦੀਆਂ ਉਸਾਰੀਆਂ ਜਿਵੇਂ ਹੀ ਇਸਰਾਏਲ ਦੀ ਧਰਤੀ ਵੱਧੇਰੇ ਉਤਪਾਦਕ ਹੋਈ, ਉਸ ਨੇ ਵੱਧ ਧਾਰਮਿਕ ਥੰਮ ਸਥਾਪਿਤ ਕੀਤੇ।"
1 Israel era como videira viçosa; cobria-se de frutos. Quanto mais produzia, mais altares construía; Quanto mais sua terra prosperava, mais enfeitava suas colunas sagradas.
2 ਇਸਰਾਏਲ ਦੇ ਲੋਕਾਂ ਨੇ ਪਰਮੇਸ਼ੁਰ ਨਾਲ ਚਲਾਕੀ ਕਰਨ ਦੀ ਕੋਸ਼ਿਸ ਕੀਤੀ, ਪਰ ਹੁਣ ਉਨ੍ਹਾਂ ਨੂੰ ਆਪਣਾ ਦੋਸ਼ ਸਵੀਕਾਰ ਕਰਨਾ ਪਵੇਗਾ। ਯਹੋਵਾਹ ਉਨ੍ਹਾਂ ਦੀਆਂ ਜਗਵੇਦੀਆਂ ਢਾਹ ਸੁੱਟੇਗਾ ਅਤੇ ਉਨ੍ਹਾਂ ਦੇ ਯਾਦਗਾਰੀ ਥੰਮਾਂ ਨੂੰ ਨਸ਼ਟ ਕਰ ਦੇਵੇਗਾ।"
2 O coração deles é enganoso, e agora devem carregar sua culpa. O Senhor demolirá os seus altares e destruirá suas colunas sagradas.
3 ਇਸਰਾਏਲੀਆਂ ਦੀ ਬਦਨੀਤੀ ਹੁਣ ਇਸਰਾਏਲੀ ਆਖਦੇ ਹਨ, “ਸਾਡਾ ਕੋਈ ਰਾਜਾ ਨਹੀਂ। ਅਸੀਂ ਯਹੋਵਾਹ ਦਾ ਆਦਰ ਨਹੀਂ ਕਰਦੇ! ਕਿਵੇਂ ਵੀ, ਰਾਜਾ ਸਾਡੇ ਵਾਸਤੇ ਕੁਝ ਵੀ ਕਰਨ ਦੇ ਯੋਗ ਨਹੀਂ ਸੀ।”"
3 Então eles dirão: "Não temos nenhum rei porque não reverenciamos o Senhor. Mas, mesmo que tivéssemos um rei, o que ele poderia fazer por nós? "
4 ਉਹ ਬੇਕਾਰ ਇਕਰਾਰ ਕਰਦੇ ਹਨ। ਨਿਆਂਕਾਰ ਵਾਹੇ ਹੋਏ ਖੇਤਾਂ ਵਿੱਚ ਉੱਗੇ ਜ਼ਹਿਰੀਲੇ ਪੌਦਿਆਂ ਵਰਗੇ ਹਨ।"
4 Eles fazem muitas promessas, fazem juramentos e acordos falsos; por isso brotam processos judiciais como ervas venenosas num campo arado.
5 ਸਾਮਰਿਯਾ ਦੇ ਲੋਕ ਬੈਤ-ਆਵਨ ਦੇ ਵੱਛਿਆਂ ਦੀ ਉਪਾਸਨਾ ਕਰਦੇ ਹਨ। ਉਹ ਲੋਕ ਰੋਣਗੇ ਅਤੇ ਸੋਗ ਕਰਨਗੇ। ਜਿਨ੍ਹਾਂ ਜਾਜਕਾਂ ਨੇ ਉਸ ਬੁੱਤ ਦੀ ਖੂਬਸੂਰਤੀ ਤੇ ਆਨੰਦ ਮਾਣਿਆ, ਉਹ ਵੀ ਸੋਗ ਮਨਾਉਣਗੇ, ਕਿਉਂ ਕਿ ਇਹ ਉਨ੍ਹਾਂ ਤੋਂ ਲੈ ਲਿਆ ਗਿਆ ਹੈ।"
5 O povo que mora em Samaria teme pelo ídolo em forma de bezerro de Bete-Áven. Seu povo pranteará por ele, como também os seus sacerdotes idólatras, que se regozijavam por seu esplendor; porque foi tirado deles e levado para o exílio.
6 ਇਸ ਨੂੰ ਤੋਹਫ਼ੇ ਵਜੋਂ ਅੱਸ਼ੂਰ ਦੇ ਮਹਾਨ ਰਾਜੇ ਨੂੰ ਦੇ ਦਿੱਤਾ ਜਾਵੇਗਾ। ਅਤੇ ਉਹ ਅਫ਼ਰਾਈਮ ਦੇ ਸ਼ਰਮਨਾਕ ਬੁੱਤ ਨੂੰ ਰੱਖੇਗਾ। ਇਸਰਾਏਲ ਆਪਣੇ ਬੁੱਤਾਂ ਵਜੋਂ ਸ਼ਰਮਸਾਰ ਹੋਵੇਗਾ।"
6 Sim, até ele será levado para a Assíria como tributo para o grande rei. Efraim sofrerá humilhação; e Israel será envergonhado pelo seu ídolo de madeira.
7 ਸਾਮਰਿਯਾ ਦੇ ਰਾਜੇ ਨੂੰ ਨਸ਼ਟ ਕਰ ਦਿੱਤਾ ਜਾਵੇਗਾ ਅਤੇ ਉਹ ਪਾਣੀ ਉੱਤੇ ਤੈਰਦੇ ਲਕੜੀ ਦੇ ਸੱਕੱ ਵਾਂਗ ਹੋਵੇਗਾ।"
7 Samaria e seu rei serão arrastados como um graveto nas águas.
8 ਇਸਰਾਏਲ ਨੇ ਪਾਪ ਕੀਤਾ ਅਤੇ ਬਹੁਤ ਸਾਰੀਆਂ ਉੱਚੀਆਂ ਥਾਵਾਂ ਉਸਾਰੀਆਂ। ਬੈਤ ਆਵਨ ਦੇ ਉੱਚੇ ਅਸਥਾਨਾਂ ਨੂੰ ਫ਼ਨਾਹ ਕਰ ਦਿੱਤਾ ਜਾਵੇਗਾ ਅਤੇ ਇਸ ਦੀਆਂ ਜਗਵੇਦੀ ਉੱਤੇ ਕੰਡਿਆਲੀਆਂ ਝਾੜੀਆਂ ਉੱਗ ਆਉਣਗੀਆਂ। ਫਿਰ ਉਹ ਪਰਬਤਾਂ ਨੂੰ ਆਖਣਗੇ, “ਸਾਨੂੰ ਢੱਕ ਲਓ।” ਅਤੇ ਚਟਾਨਾਂ ਨੂੰ ਕਹਿਣਗੇ, “ਸਾਡੇ ਉੱਤੇ ਡਿੱਗ ਪਓ।”"
8 Os altares da impiedade, que foram os pecados de Israel, serão destruídos. Espinhos e ervas daninhas crescerão e cobrirão os seus altares. Então eles dirão aos montes: "Cubram-nos! ", e às colinas: "Caiam sobre nós! "
9 ਇਸਰਾਏਲ ਨੂੰ ਪਾਪਾਂ ਦਾ ਭੁਗਤਾਨ ਕਰਨਾ ਪਵੇਗਾ “ਹੇ ਇਸਰਾਏਲ, ਤੂੰ ਗਿਬਆਹ ਦੇ ਦਿਨਾਂ ਤੋਂ ਪਾਪ ਕਰਦਾ ਆਇਆ ਹੈਂ (ਅਤੇ ਉਹ ਲੋਕ ਉੱਥੇ ਲਗਾਤਾਰ ਪਾਪ ਕਰਦੇ ਰਹੇ ਹਨ।) ਯੁੱਧ ਯਕੀਨਨ ਗਿਬਆਹ ਦੇ ਉਨ੍ਹਾਂ ਲੋਕਾਂ ਤੇ ਹਾਵੀ ਹੋ ਜਾਵੇਗਾ।"
9 "Desde os dias de Gibeá, você tem pecado, ó Israel, e não mudou. Acaso a guerra não os alcançou em Gibeá por causa dos malfeitores?
10 ਫ਼ਿਰ ਮੈਂ ਉਨ੍ਹਾਂ ਨੂੰ ਸਜ਼ਾ ਦੇਣ ਲਈ ਆਵਾਂਗਾ। ਫ਼ੌਜਾਂ ਵੀ ਇੱਕਤ੍ਰ ਹੋ ਕੇ ਉਨ੍ਹਾਂ ਤੇ ਹਮਲਾ ਕਰਨਗੀਆਂ। ਉਹ ਇਸਰਾਏਲ ਨੂੰ ਉਸ ਦੇ ਦੋਨਾਂ ਪਾਪਾਂ ਲਈ ਸਜ਼ਾ ਦੇਣਗੀਆਂ।"
10 Quando eu quiser, os castigarei; nações serão reunidas contra eles para prendê-los por causa do seu duplo pecado.
11 “ਅਫ਼ਰਾਈਮ ਇੱਕ ਸਿੱਖਾਏ ਹੋਏ ਵੱਛੇ ਵਾਂਗ ਹੈ ਜੋ ਪਿੜ ਵਿੱਚਲੇ ਅਨਾਜ ਤੇ ਤੁਰਨਾ ਪਸੰਦ ਕਰਦਾ ਹੈ। ਮੈਂ ਉਸ ਦੀ ਧੌਣ ਤੇ ਇੱਕ ਜੂਲਾ ਪਾਵਾਂਗਾ। ਮੈਂ ਅਫ਼ਰਾਈਮ ਦੀ ਧੌਣ ਦੇ ਦੁਆਲੇ ਰਸੀਆਂ ਪਾਵਾਂਗਾ। ਫ਼ੇਰ ਯਹੂਦਾਹ ਵਾਹੇਗਾ ਅਤੇ ਯਾਕੂਬ ਖੁਦ ਧਰਤੀ ਨੂੰ ਤੋਂੜੇਗਾ।”"
11 Efraim era bezerra treinada, gostava muito de trilhar; por isso colocarei o jugo sobre o seu belo pescoço. Conduzirei Efraim, Judá terá que arar, e Jacó fará sulcos no solo.
12 ਜੇਕਰ ਤੁਸੀਂ ਚੰਗਿਆਈ ਬੀਜੋਗੇ, ਤੁਸੀਂ ਸੱਚੇ ਪਿਆਰ ਦੀ ਵਾਢੀ ਕਰੋਂਗੇ। ਆਪਣੀ ਅਣ ਟੁੱਟੀ ਅਣਵਾਹੀ ਜ਼ਮੀਨ ਨੂੰ ਵਾਹੋ। ਇਹ ਯਹੋਵਾਹ ਨੂੰ ਉਡੀਕਣ ਦਾ ਸਮਾਂ ਹੈ। ਉਹ ਆਵੇਗਾ, ਅਤੇ ਤੁਹਾਡੇ ਉੱਤੇ ਚੰਗਿਆਈ ਦਾ ਮੀਂਹ ਵਰਸਾਵੇਗਾ।"
12 Semeiem a retidão para si, colham o fruto da lealdade, e façam sulcos no seu solo não arado; pois é hora de buscar o Senhor, até que ele venha e faça chover justiça sobre vocês.
13 ਪਰ ਤੁਸੀਂ ਬੁਰਿਆਈ ਬੀਜੀ ਅਤੇ ਦੁੱਖ ਵੱਢੇ। ਤੁਸੀਂ ਆਪਣੇ ਝੂਠ ਦਾ ਫ਼ਲ ਖਾਧਾ, ਕਿਉਂ ਕਿ ਤੁਸੀਂ ਆਪਣੀ ਸ਼ਕਤੀ ਅਤੇ ਆਪਣੇ ਸਿਪਾਹੀਆਂ ਦੇ ਬਲ ਤੇ ਭਰੋਸਾ ਕੀਤਾ।"
13 Mas vocês plantaram a impiedade, colheram o mal e comeram o fruto do engano. Visto que vocês têm confiado na sua própria força e nos seus muitos guerreiros,
14 ਇਸੇ ਲਈ, ਤੁਹਾਡੀਆਂ ਫ਼ੌਜਾਂ ਜੰਗ ਦਾ ਰੌਲਾ ਸੁਣਨਗੀਆਂ ਅਤੇ ਤੁਹਾਡੇ ਸਾਰੇ ਕਿਲੇ ਉਵੇਂ ਹੀ ਨਸ਼ਟ ਹੋ ਜਾਣਗੇ ਜਿਵੇਂ ਸ਼ਲਮਨ ਨੇ ਬੈਤ-ਅਰਬੇਲ ਨੂੰ ਤਬਾਹ ਕੀਤਾ ਸੀ ਯੁੱਧ ਦੇ ਦਿਨਾਂ ਦੌਰਾਨ, ਮਾਵਾਂ ਆਪਣੇ ਬੱਚਿਆਂ ਸਮੇਤ ਮਾਰੀਆਂ ਗਈਆਂ ਸਨ।"
14 o fragor da batalha se levantará contra vocês, de maneira que todas as suas fortalezas serão devastadas, como Salmã devastou Bete-Arbel no dia da batalha, quando mães foram pisadas e estraçalhadas junto com seus filhos.
15 ਇਵੇਂ ਹੀ ਤੁਹਾਡੇ ਨਾਲ ਬੈਤਅਲ ਵਿੱਚ ਵਾਪਰੇਗਾ ਕਿਉਂ ਕਿ ਤੁਸੀਂ ਇੰਨੀਆਂ ਬਦ ਕਰਨੀਆਂ ਕੀਤੀਆਂ। ਜਦੋਂ ਉਹ ਦਿਨ ਆਵੇਗਾ ਇਸਰਾਏਲ ਦਾ ਰਾਜਾ ਪੂਰੀ ਤਰ੍ਹਾਂ ਬਰਬਾਦ ਹੋ ਜਾਵੇਗਾ।"
15 Assim acontecerá com você, ó Betel, porque a sua impiedade é grande. Quando amanhecer aquele dia, o rei de Israel será completamente destruído.

Ler em outra tradução

Comparar com outra

Estude este capítulo no WhatsApp

Peça à IA da Bíblia Fala para explicar Oséias 10, comparar traduções ou montar um estudo — tudo direto pelo WhatsApp.