Números 9

Punjabi Bible (GL_PUNJABI) vs ACF

Sair da comparação
ACF Almeida Corrigida Fiel
1 ਪਸਾਹ ਯਹੋਵਾਹ ਨੇ ਮੂਸਾ ਨਾਲ ਸੀਨਈ ਦੇ ਮਾਰੂਥਲ ਵਿੱਚ ਗੱਲ ਕੀਤੀ। ਇਹ ਇਸਰਾਏਲ ਦੇ ਲੋਕਾਂ ਦੇ ਮਿਸਰ ਵਿੱਚੋਂ ਬਾਹਰ ਆਉਣ ਦੇ ਦੂਸਰੇ ਵਰ੍ਹੇ ਦੇ ਪਹਿਲੇ ਮਹੀਨੇ ਦੇ ਦੌਰਾਨ ਦੀ ਗੱਲ ਹੈ। ਯਹੋਵਾਹ ਨੇ ਮੂਸਾ ਨੂੰ ਆਖਿਆ,"
1 E falou o SENHOR a Moisés no deserto de Sinai, no ano segundo da sua saída da terra do Egito, no primeiro mês, dizendo:
2 “ਇਸਰਾਏਲ ਦੇ ਲੋਕਾਂ ਨੂੰ ਆਖੋ ਕਿ ਉਹ ਪਸਾਹ ਦਾ ਚੁਣੇ ਹੋਏ ਸਮੇਂ ਜਸ਼ਨ ਮਨਾਉਣ।"
2 Celebrem os filhos de Israel a páscoa a seu tempo determinado.
3 ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਇਸ ਮਹੀਨੇ ਦੀ 14 ਤਰੀਕ ਨੂੰ ਸ਼ਾਮ ਵੇਲੇ ਪਸਾਹ ਦੀ ਦਾਵਤ ਖਾਣ, ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਅਜਿਹਾ ਚੁਣੇ ਹੋਏ ਸਮੇਂ ਕਰਨ, ਅਤੇ ਉਹ ਪਸਾਹ ਦੇ ਸਾਰੇ ਨੇਮਾਂ ਦੀ ਪਾਲਣਾ ਅਵੱਸ਼ ਕਰਨ।”"
3 No dia catorze deste mês, pela tarde, a seu tempo determinado a celebrareis; segundo todos os seus estatutos, e segundo todos os seus ritos, a celebrareis.
4 ਇਸ ਲਈ ਮੂਸਾ ਨੇ ਇਸਰਾਏਲ ਦੇ ਲੋਕਾਂ ਨੂੰ ਪਸਾਹ ਦਾ ਜਸ਼ਨ ਮਨਾਉਣ ਲਈ ਆਖਿਆ।"
4 Disse, pois, Moisés aos filhos de Israel que celebrassem a páscoa.
5 ਲੋਕਾਂ ਨੇ ਅਜਿਹਾ ਸੀਨਈ ਦੇ ਮਾਰੂਥਲ ਵਿਖੇ ਪਹਿਲੇ ਮਹੀਨੇ ਦੀ 14ਵੀਂ ਤਰੀਕ ਨੂੰ ਕੀਤਾ। ਇਸਰਾਏਲੀਆਂ ਨੇ ਸਾਰਾ ਕੁਝ ਉਵੇਂ ਹੀ ਕੀਤਾ ਜਿਵੇਂ ਯਹੋਵਾਹ ਨੇ ਮੂਸਾ ਨੂੰ ਆਦੇਸ਼ ਦਿੱਤਾ ਸੀ।"
5 Então celebraram a páscoa no dia catorze do primeiro mês, pela tarde, no deserto de Sinai; conforme a tudo o que o Senhor ordenara a Moisés, assim fizeram os filhos de Israel.
6 ਪਰ ਕੁਝ ਲੋਕ ਪਸਾਹ ਦਾ ਜਸ਼ਨ ਉਸ ਦਿਨ ਨਹੀਂ ਮਨਾ ਸੱਕੇ। ਉਹ ਅਪਵਿੱਤਰ ਸਨ ਕਿਉਂਕਿ ਉਨ੍ਹਾਂ ਨੇ ਮੁਰਦਾ ਜਿਸਮ ਨੂੰ ਛੂਹ ਲਿਆ ਸੀ। ਇਸ ਲਈ ਉਹ ਉਸ ਦਿਨ ਮੂਸਾ ਅਤੇ ਹਾਰੂਨ ਕੋਲ ਗਏ।"
6 E houve alguns que estavam imundos por terem tocado o corpo de um homem morto; e não podiam celebrar a páscoa naquele dia; por isso se chegaram perante Moisés e Arão naquele mesmo dia;
7 ਉਨ੍ਹਾਂ ਲੋਕਾਂ ਨੇ ਮੂਸਾ ਨੂੰ ਆਖਿਆ, “ਅਸੀਂ ਇੱਕ ਮੁਰਦਾ ਜਿਸਮ ਨੂੰ ਛੂਹ ਲਿਆ ਹੈ ਅਤੇ ਅਪਵਿੱਤਰ ਹੋ ਗਏ ਸਾਂ। ਜਾਜਕਾਂ ਨੇ ਸਾਨੂੰ ਚੁਣੇ ਹੋਏ ਸਮੇਂ ਯਹੋਵਾਹ ਨੂੰ ਸੁਗਾਤਾ ਦੇਣ ਤੋਂ ਰੋਕਿਆ। ਇਸ ਲਈ ਅਸੀਂ ਇਸਰਾਏਲ ਦੇ ਹੋਰਨਾਂ ਲੋਕਾਂ ਨਾਲ ਪਸਾਹ ਦਾ ਜਸ਼ਨ ਨਹੀਂ ਮਨਾ ਸੱਕਦੇ! ਸਾਨੂੰ ਕੀ ਕਰਨਾ ਚਾਹੀਦਾ ਹੈ?”"
7 E aqueles homens disseram-lhe: Imundos estamos nós pelo corpo de um homem morto; por que seríamos privados de oferecer a oferta do Senhor a seu tempo determinado no meio dos filhos de Israel?
8 ਮੂਸਾ ਨੇ ਉਨ੍ਹਾਂ ਨੂੰ ਆਖਿਆ, “ਇੱਥੇ ਠਹਿਰੋ ਅਤੇ ਮੈਂ ਯਹੋਵਾਹ ਨੂੰ ਪੁੱਛ ਕੇ ਵੇਖਦਾ ਹਾਂ ਕਿ ਉਹ ਇਸ ਬਾਰੇ ਕੀ ਆਖਣਾ ਚਾਹੁੰਦਾ।”"
8 E disse-lhes Moisés: Esperai, e eu ouvirei o que o Senhor vos ordenará.
9 ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ,"
9 Então falou o Senhor a Moisés, dizendo:
10 “ਇਸਰਾਏਲ ਦੇ ਲੋਕਾਂ ਨੂੰ ਇਹ ਗੱਲਾਂ ਆਖ: ਇਹ ਬਿਧੀ ਤੁਹਾਡੇ ਲਈ ਅਤੇ ਤੁਹਾਡੇ ਉੱਤਰਾਧਿਕਾਰੀਆਂ ਲਈ ਹੋਵੇਗੀ। ਸ਼ਾਇਦ ਕੋਈ ਬੰਦਾ ਸਹੀ ਸਮੇਂ ਪਸਾਹ ਦਾ ਜਸ਼ਨ ਮਨਾਉਣ ਦੇ ਯੋਗ ਨਾ ਹੋਵੇ। ਸ਼ਾਇਦ ਉਹ ਬੰਦਾ ਇਸ ਲਈ ਅਪਵਿੱਤਰ ਹੈ ਕਿਉਂਕਿ ਉਸ ਨੇ ਮੁਰਦਾ ਜਿਸਮ ਛੂਹ ਲਿਆ ਹੈ ਜਾਂ ਸ਼ਾਇਦ ਉਹ ਬੰਦਾ ਦੂਰ ਕਿਸੇ ਸਫ਼ਰ ਉੱਤੇ ਸੀ।"
10 Fala aos filhos de Israel, dizendo: Quando alguém entre vós, ou entre as vossas gerações, for imundo por tocar corpo morto, ou achar-se em jornada longe de vós, contudo ainda celebrará a páscoa ao Senhor.
11 ਉਹ ਬੰਦਾ ਫ਼ੇਰ ਵੀ ਕਿਸੇ ਹੋਰ ਸਮੇਂ ਪਸਾਹ ਦਾ ਜਸ਼ਨ ਮਨਾਉਣ ਦੇ ਯੋਗ ਹੋਵੇਗਾ। ਉਸ ਬੰਦੇ ਨੂੰ ਦੂਸਰੇ ਮਹੀਨੇ ਦੀ 14ਵੀ ਤਰੀਕ ਨੂੰ ਸ਼ਾਮ ਵੇਲੇ ਪਸਾਹ ਦਾ ਜਸ਼ਨ ਮਨਾਉਣਾ ਚਾਹੀਦਾ ਹੈ। ਉਸ ਸਮੇਂ ਉਸ ਨੂੰ ਲੇਲਾ, ਪਤੀਰੀ ਰੋਟੀ ਅਤੇ ਕੌੜੀਆਂ ਬੂਟੀਆਂ ਖਾਣੀਆਂ ਚਾਹੀਦੀਆਂ ਹਨ।"
11 No mês segundo, no dia catorze à tarde, a celebrarão; com pães ázimos e ervas amargas a comerão.
12 ਉਸ ਬੰਦੇ ਨੂੰ ਚਾਹੀਦਾ ਹੈ ਕਿ ਉਹ ਉਸ ਭੋਜਨ ਵਿੱਚੋਂ ਕੁਝ ਵੀ ਅਗਲੀ ਸਵੇਰ ਲਈ ਨਾ ਛੱਡੇ ਅਤੇ ਉਸ ਬੰਦੇ ਨੂੰ ਲੇਲੇ ਦੀ ਕੋਈ ਵੀ ਹੱਡੀ ਤੋਂੜਨੀ ਨਹੀਂ ਚਾਹੀਦੀ ਪਸਾਹ ਬਾਰੇ ਸਾਰੀਆਂ ਬਿਧੀਆਂ ਦਾ ਪਾਲਣ ਕਰਨਾ ਚਾਹੀਦਾ ਹੈ।"
12 Dela nada deixarão até à manhã, e dela não quebrarão osso algum; segundo todo o estatuto da páscoa a celebrarão.
13 ਪਰ ਕੋਈ ਵੀ ਬੰਦਾ ਜਿਹੜਾ ਸਹੀ ਸਮੇਂ ਪਸਾਹ ਦਾ ਜਸ਼ਨ ਮਨਾ ਸੱਕਦਾ ਹੈ ਉਸ ਨੂੰ ਅਜਿਹਾ ਅਵੱਸ਼ ਕਰਨਾ ਚਾਹੀਦਾ ਹੈ। ਜੇ ਉਹ ਪਵਿੱਤਰ ਹੈ ਅਤੇ ਸਫ਼ਰ ਉੱਤੇ ਨਹੀਂ ਹੈ। ਤਾਂ ਉਸ ਲਈ ਕੋਈ ਬਹਾਨਾ ਨਹੀਂ ਹੈ ਜੇ ਉਹ ਬੰਦਾ ਸਹੀ ਸਮੇਂ ਪਸਾਹ ਦਾ ਜਸ਼ਨ ਨਹੀਂ ਮਨਾਉਂਦਾ ਤਾਂ ਉਸ ਨੂੰ ਉਸ ਦੇ ਲੋਕਾਂ ਨਾਲੋਂ ਅਵੱਸ਼ ਹੀ ਵੱਖ ਕਰ ਦੇਣਾ ਚਾਹੀਦਾ ਹੈ। ਉਹ ਦੋਸ਼ੀ ਹੈ। ਅਤੇ ਉਸ ਨੂੰ ਅਵੱਸ਼ ਸਜ਼ਾ ਮਿਲਣੀ ਚਾਹੀਦੀ ਹੈ! ਕਿਉਂਕਿ ਉਸ ਨੇ ਯਹੋਵਾਹ ਨੂੰ ਆਪਣੀ ਸੁਗਾਤ ਸਹੀ ਸਮੇਂ ਨਹੀਂ ਦਿੱਤੀ।"
13 Porém, quando um homem for limpo, e não estiver em viagem, e deixar de celebrar a páscoa, essa alma do seu povo será extirpada; porquanto não ofereceu a oferta do Senhor a seu tempo determinado; esse homem levará o seu pecado.
14 “ਹੋ ਸੱਕਦਾ ਹੈ ਕਿ ਤੁਹਾਡੇ ਦਰਮਿਆਨ ਰਹਿਣ ਵਾਲਾ ਕੋਈ ਵਿਦੇਸ਼ੀ ਤੁਹਾਡੇ ਨਾਲ ਯਹੋਵਾਹ ਦੇ ਪਸਾਹ ਦੇ ਜਸ਼ਨ ਵਿੱਚ ਸ਼ਾਮਿਲ ਹੋਣਾ ਚਾਹੁੰਦਾ ਹੋਵੇ। ਇਸਦੀ ਇਜਾਜ਼ਤ ਹੈ। ਪਰ ਉਸ ਬੰਦੇ ਨੂੰ ਪਸਾਹ ਦੀਆਂ ਸਾਰੀਆਂ ਬਿਧੀਆ ਦਾ ਪਾਲਣ ਕਰਨਾ ਚਾਹੀਦਾ ਹੈ। ਹਰ ਕਿਸੇ ਲਈ ਉਹੀ ਬਿਧੀਆਂ ਹਨ।”"
14 E, quando um estrangeiro peregrinar entre vós, e também celebrar a páscoa ao Senhor, segundo o estatuto da páscoa e segundo o seu rito assim a celebrará; um mesmo estatuto haverá para vós, assim para o estrangeiro, como para o natural da terra.
15 ਬੱਦਲ ਅਤੇ ਅੱਗ ਉਸ ਦਿਨ ਪਵਿੱਤਰ ਤੰਬੂ, ਇਕਰਾਰਨਾਮੇ ਵਾਲਾ ਤੰਬੂ ਸਥਾਪਿਤ ਕੀਤਾ ਗਿਆ। ਯਹੋਵਾਹ ਦੇ ਬੱਦਲ ਨੇ ਇਸ ਨੂੰ ਕੱਜ ਲਿਆ। ਰਾਤ ਵੇਲੇ ਪਵਿੱਤਰ ਤੰਬੂ ਉੱਪਰਲਾ ਬੱਦਲ ਅੱਗ ਵਾਂਗ ਦਿਸਦਾ ਸੀ।"
15 E no dia em que foi levantado o tabernáculo, a nuvem cobriu o tabernáculo sobre a tenda do testemunho; e à tarde estava sobre o tabernáculo com uma aparência de fogo até à manhã.
16 ਸਾਰਾ ਸਮਾਂ ਬੱਦਲ ਪਵਿੱਤਰ ਤੰਬੂ ਉੱਤੇ ਟਿਕਿਆ ਰਿਹਾ। ਅਤੇ ਰਾਤ ਵੇਲੇ ਬੱਦਲ ਅੱਗ ਵਾਂਗ ਨਜ਼ਰ ਆਇਆ।"
16 Assim era de contínuo: a nuvem o cobria, e de noite havia aparência de fogo.
17 ਜਦੋਂ ਬੱਦਲ ਪਵਿੱਤਰ ਤੰਬੂ ਉੱਤੋਂ ਆਪਣੀ ਥਾਂ ਤੋਂ ਹਿਲਿਆ, ਇਸਰਾਏਲੀਆਂ ਨੇ ਇਸਦਾ ਪਿੱਛਾ ਕੀਤਾ। ਜਦੋਂ ਬੱਦਲ ਠਹਿਰ ਗਿਆ, ਉਹੀ ਥਾਂ ਸੀ ਜਿੱਥੇ ਇਸਰਾਏਲੀਆਂ ਨੇ ਡੇਰਾ ਲਾਇਆ।"
17 Mas sempre que a nuvem se alçava de sobre a tenda, os filhos de Israel partiam; e no lugar onde a nuvem parava, ali os filhos de Israel se acampavam.
18 ਇਹੀ ਉਹ ਤਰੀਕਾ ਸੀ ਜਿਸ ਰਾਹੀਂ ਯਹੋਵਾਹ ਨੇ ਇਸਰਾਏਲ ਦੇ ਲੋਕਾਂ ਨੂੰ ਇਹ ਦਰਸਾਇਆ ਕਿ ਕਦੋਂ ਹਿੱਲਣਾ ਹੈ ਅਤੇ ਕਦੋਂ ਰੁਕਣਾ ਹੈ ਅਤੇ ਕਦੋਂ ਡੇਰਾ ਲਾਉਣਾ ਹੈ। ਜਦੋਂ ਬੱਦਲ ਪਵਿੱਤਰ ਤੰਬੂ ਉੱਤੇ ਰੁਕਿਆ ਹੋਇਆ ਸੀ ਲੋਕਾਂ ਨੇ ਉਸੇ ਥਾਂ ਉੱਤੇ ਡੇਰਾ ਲਾਈ ਰੱਖਿਆ।"
18 Segundo a ordem do Senhor, os filhos de Israel partiam, e segundo a ordem do Senhor se acampavam; todos os dias em que a nuvem parava sobre o tabernáculo, ficavam acampados.
19 ਕਦੇ ਬੱਦਲ ਪਵਿੱਤਰ ਤੰਬੂ ਉੱਤੇ ਦੇਰ ਤੱਕ ਰੁਕਿਆ ਰਹਿੰਦਾ ਸੀ। ਇਸਰਾਏਲੀਆਂ ਨੇ ਯਹੋਵਾਹ ਦਾ ਹੁਕਮ ਮੰਨਿਆ ਅਤੇ ਹਿੱਲੇ ਨਹੀਂ।"
19 E, quando a nuvem se detinha muitos dias sobre o tabernáculo, então os filhos de Israel cumpriam a ordem do Senhor, e não partiam.
20 ਕਦੇ-ਕਦੇ ਬੱਦਲ ਪਵਿੱਤਰ ਤੰਬੂ ਉੱਤੇ ਸਿਰਫ਼ ਕੁਝ ਦਿਨਾ ਲਈ ਹੀ ਰੁਕਿਆ। ਇਸ ਲਈ ਲੋਕਾਂ ਨੇ ਯਹੋਵਾਹ ਦਾ ਆਦੇਸ਼ ਮੰਨਿਆ, ਉਨ੍ਹਾਂ ਨੇ ਉਦੋਂ ਬੱਦਲ ਦਾ ਪਿੱਛਾ ਕੀਤਾ ਜਦੋਂ ਇਹ ਹਿੱਲਿਆ।"
20 E, quando a nuvem ficava poucos dias sobre o tabernáculo, segundo a ordem do Senhor se alojavam, e segundo a ordem do Senhor partiam.
21 ਕਦੇ-ਕਦੇ ਬੱਦਲ ਸਿਰਫ਼ ਰਾਤ ਦੌਰਾਨ ਰੁਕਿਆ ਅਗਲੀ ਸਵੇਰ ਬੱਦਲ ਹਿੱਲ ਗਿਆ। ਇਸ ਲਈ ਲੋਕਾਂ ਨੇ ਆਪਣੀਆਂ ਚੀਜ਼ਾਂ ਇਕੱਠੀਆਂ ਕੀਤੀਆਂ ਅਤੇ ਇਸਦਾ ਪਿੱਛਾ ਕੀਤਾ। ਜੇ ਬੱਦਲ ਦਿਨ ਵੇਲੇ ਜਾਂ ਰਾਤ ਵੇਲੇ ਹਿਲਿਆ, ਤਾਂ ਲੋਕਾਂ ਨੇ ਇਸਦਾ ਪਿੱਛਾ ਕੀਤਾ।"
21 Porém, outras vezes a nuvem ficava desde a tarde até à manhã, e quando ela se alçava pela manhã, então partiam; quer de dia quer de noite alçando-se a nuvem, partiam.
22 ਜੇ ਬੱਦਲ ਪਵਿੱਤਰ ਤੰਬੂ ਉੱਤੇ ਦੋ ਦਿਨ ਜਾਂ ਇੱਕ ਮਹੀਨਾ ਜਾਂ ਇੱਕ ਸਾਲ ਰੁਕਿਆ, ਲੋਕਾਂ ਨੇ ਯਹੋਵਾਹ ਦਾ ਹੁਕਮ ਮੰਨਣਾ ਜਾਰੀ ਰੱਖਿਆ। ਉਹ ਉਸ ਥਾਂ ਰੁਕੇ ਰਹੇ ਅਤੇ ਉਦੋਂ ਤੀਕ ਨਹੀਂ ਹਿੱਲੇ ਜਦੋਂ ਤੀਕ ਕਿ ਬੱਦਲ ਨਹੀਂ ਹਿਲਿਆ। ਫ਼ੇਰ ਜਦੋਂ ਬੱਦਲ ਆਪਣੀ ਥਾਂ ਤੋਂ ਉੱਠਿਆ ਅਤੇ ਹਿਲਿਆ, ਲੋਕ ਵੀ ਹਿੱਲੇ।"
22 Ou, quando a nuvem sobre o tabernáculo se detinha dois dias, ou um mês, ou um ano, ficando sobre ele, então os filhos de Israel se alojavam, e não partiam; e alçando-se ela, partiam.
23 ਇਸ ਲਈ ਲੋਕਾਂ ਨੇ ਯਹੋਵਾਹ ਦੇ ਆਦੇਸ਼ਾਂ ਨੂੰ ਮੰਨਿਆ। ਉਹ ਰੁਕੇ ਰਹੇ ਜਦੋਂ ਯਹੋਵਾਹ ਨੇ ਉਨ੍ਹਾਂ ਨੂੰ ਅਜਿਹਾ ਕਰਨ ਲਈ ਆਖਿਆ। ਅਤੇ ਉਹ ਹਿੱਲ ਪਏ ਜਦੋਂ ਯਹੋਵਾਹ ਨੇ ਉਨ੍ਹਾਂ ਨੂੰ ਅਜਿਹਾ ਕਰਨ ਲਈ ਆਖਿਆ। ਲੋਕਾਂ ਨੇ ਬਹੁਤ ਗੌਰ ਨਾਲ ਦੇਖਿਆ ਅਤੇ ਯਹੋਵਾਹ ਵੱਲੋਂ ਮੂਸਾ ਨੂੰ ਦਿੱਤੇ ਆਦੇਸ਼ਾਂ ਨੂੰ ਮੰਨਿਆ।"
23 Segundo a ordem do Senhor se alojavam, e segundo a ordem do Senhor partiam; cumpriam o seu dever para com o Senhor, segundo a ordem do Senhor por intermédio de Moisés.

Ler em outra tradução

Comparar com outra

Estude este capítulo no WhatsApp

Peça à IA da Bíblia Fala para explicar Números 9, comparar traduções ou montar um estudo — tudo direto pelo WhatsApp.