Números 8
Punjabi Bible (GL_PUNJABI) vs NAA
NAA Nova Almeida Atualizada 2017
1 ਸ਼ਮਾਦਾਨ ਯਹੋਵਾਹ ਨੇ ਮੂਸਾ ਨੂੰ ਆਖਿਆ,"
1 O Senhor disse a Moisés:
2 “ਹਾਰੂਨ ਨੂੰ ਆਖ ਕਿ ਉਹ ਸੱਤ ਦੀਵਿਆਂ ਨੂੰ ਉਸ ਥਾਂ ਰੱਖੇ ਜਿਹੜੀ ਮੈਂ ਤੈਨੂੰ ਦਿਖਾਈ ਸੀ। ਇਹ ਦੀਵੇ ਸ਼ਮਾਦਾਨ ਦੇ ਸਾਹਮਣੇ ਦੇ ਖੇਤਰ ਨੂੰ ਰੌਸ਼ਨ ਕਰਨਗੇ।”"
2 — Fale a Arão e diga-lhe: Quando você colocar as lâmpadas, seja de tal maneira que as sete venham a iluminar o espaço diante do candelabro.
3 ਹਾਰੂਨ ਨੇ ਇਵੇਂ ਹੀ ਕੀਤਾ। ਹਾਰੂਨ ਨੇ ਦੀਵਿਆਂ, ਨੂੰ ਸਹੀ ਥਾਂ ਰੱਖਿਆ ਅਤੇ ਉਨ੍ਹਾਂ ਦਾ ਰੁੱਖ ਇਸ ਤਰ੍ਹਾਂ ਕਰ ਦਿੱਤਾ ਕਿ ਉਹ ਸ਼ਮਾਦਾਨ ਦੇ ਸਾਹਮਣੇ ਵਾਲੇ ਪਾਸੇ ਨੂੰ ਰੌਸ਼ਨ ਕਰਦੇ ਸਨ। ਉਸ ਨੇ ਉਸ ਆਦੇਸ਼ ਨੂੰ ਪੂਰਾ ਕੀਤਾ ਜਿਹੜਾ ਯਹੋਵਾਹ ਨੇ ਮੂਸਾ ਨੂੰ ਦਿੱਤਾ ਸੀ।"
3 E Arão fez assim: colocou as lâmpadas para que iluminassem o espaço diante do candelabro, como o Senhor havia ordenado a Moisés.
4 ਸ਼ਮਾਦਾਨ ਇਸ ਤਰ੍ਹਾਂ ਬਣਾਇਆ ਗਿਆ ਸੀ: ਇਹ ਹੇਠਾਂ ਸੁਨਿਹਰੀ ਆਧਾਰ ਤੋਂ ਲੈ ਕੇ ਉੱਪਰ ਸੁਨਿਹਰੀ ਫ਼ੁੱਲਾਂ ਤੱਕ ਸੋਨੇ ਦੇ ਪੱਤਰੇ ਨਾਲ ਬਣਾਇਆ ਗਿਆ ਸੀ। ਇਹ ਉਸੇ ਨਮੂਨੇ ਦਾ ਸੀ ਜਿਸ ਤਰ੍ਹਾਂ ਦਾ ਯਹੋਵਾਹ ਨੇ ਮੂਸਾ ਨੂੰ ਦਿਖਾਇਆ ਸੀ।"
4 O candelabro era feito de ouro batido desde o seu pedestal até as suas flores. Segundo o modelo que o Senhor havia mostrado a Moisés, assim ele fez o candelabro.
5 ਲੇਵੀਆਂ ਦਾ ਸਮਰਪਨ ਯਹੋਵਾਹ ਨੇ ਮੂਸਾ ਨੂੰ ਆਖਿਆ,"
5 O Senhor disse a Moisés:
6 “ਲੇਵੀਆਂ ਨੂੰ ਇਸਰਾਏਲ ਦੇ ਹੋਰਨਾਂ ਲੋਕਾਂ ਤੋਂ ਵੱਖ ਕਰ ਲਵੋ। ਉਨ੍ਹਾਂ ਲੇਵੀਆਂ ਨੂੰ ਪਵਿੱਤਰ ਬਣਾ ਦਿਉ।"
6 — Separe os levitas do meio dos filhos de Israel e purifique-os.
7 ਉਨ੍ਹਾਂ ਨੂੰ ਪਵਿੱਤਰ ਬਨਾਉਣ ਲਈ ਤੁਹਾਨੂੰ ਇਹ ਕੁਝ ਕਰਨਾ ਚਾਹੀਦਾ ਹੈ। ਉਨ੍ਹਾਂ ਉੱਤੇ ਪਾਪ ਦੀ ਭੇਟ ਦਾ ਖਾਸ ਪਾਣੀ ਛਿੜਕੋ। ਇਹ ਪਾਣੀ ਉਨ੍ਹਾਂ ਨੂੰ ਪਵਿੱਤਰ ਬਣਾ ਦੇਵੇਗਾ। ਫ਼ੇਰ ਉਨ੍ਹਾਂ ਨੂੰ ਆਪਣੇ ਸ਼ਰੀਰ ਦੇ ਵਾਲ ਮੁੰਨਣੇ ਚਾਹੀਦੇ ਹਨ ਅਤੇ ਕੱਪੜੇ ਧੋਣੇ ਚਾਹੀਦੇ ਹਨ। ਇਸ ਨਾਲ ਉਨ੍ਹਾਂ ਦੇ ਸ਼ਰੀਰ ਪਵਿੱਤਰ ਹੋ ਜਾਣਗੇ।"
7 Faça o seguinte para purificá-los: você aspergirá sobre eles a água da expiação; e eles farão passar a navalha sobre todo o corpo deles, lavarão as suas roupas e se purificarão.
8 “ਲੇਵੀ ਆਦਮੀਆਂ ਨੂੰ ਤੇਲ ਨਾਲ ਮਿਲੇ ਮੈਦੇ ਦੀ ਅਨਾਜ ਦੀ ਭੇਟ ਦੇ ਨਾਲ ਵਹਿੜਕਾ ਲੈਣਾ ਚਾਹੀਦਾ ਹੈ। ਫ਼ੇਰ ਤੁਹਾਨੂੰ ਪਾਪ ਦੀ ਭੇਟ ਵਜੋਂ ਇੱਕ ਹੋਰ ਜਵਾਨ ਬਲਦ ਲੈਣਾ ਚਾਹੀਦਾ ਹੈ।"
8 A seguir, pegarão um novilho, com a sua oferta de cereais, feita da melhor farinha, amassada com azeite; e você pegará outro novilho para oferta pelo pecado.
9 ਲੇਵੀ ਲੋਕਾਂ ਨੂੰ ਮੰਡਲੀ ਵਾਲੇ ਤੰਬੂ ਦੇ ਸਾਹਮਣੇ ਵਾਲੇ ਪਾਸੇ ਲਿਆਉ। ਫ਼ੇਰ ਇਸਰਾਏਲ ਦੇ ਸਮੂਹ ਲੋਕਾਂ ਨੂੰ ਉੱਥੇ ਇਕੱਠਾ ਕਰੋ।"
9 Você fará chegar os levitas diante da tenda do encontro e reunirá toda a congregação dos filhos de Israel.
10 ਲੇਵੀ ਲੋਕਾਂ ਨੂੰ ਯਹੋਵਾਹ ਦੇ ਸਮੂਹ ਦੇ ਸਾਹਮਣੇ ਲਿਆਉ। ਇਸਰਾਏਲ ਦੇ ਲੋਕ ਉਨ੍ਹਾਂ ਉੱਤੇ ਆਪਣੇ ਹੱਥ ਧਰਨਗੇ।"
10 Quando, pois, fizerem chegar os levitas diante do Senhor , os filhos de Israel porão as mãos sobre eles.
11 ਫ਼ੇਰ ਹਾਰੂਨ ਲੇਵੀਆਂ ਨੂੰ ਯਹੋਵਾਹ ਨੂੰ ਸਮਰਪਿਤ ਕਰੇਗਾ। ਉਹ ਇਸਰਾਏਲ ਦੇ ਲੋਕਾਂ ਵੱਲੋਂ ਪਰਮੇਸ਼ੁਰ ਲਈ ਭੇਟ ਵਾਂਗ ਹੋਣਗੇ। ਇਸ ਤਰ੍ਹਾਂ, ਲੇਵੀ ਯਹੋਵਾਹ ਲਈ ਆਪਣਾ ਖਾਸ ਕੰਮ ਕਰਨ ਲਈ ਤਿਆਰ ਹੋਣਗੇ।"
11 Arão apresentará os levitas como oferta movida diante do Senhor , da parte dos filhos de Israel; e serão para o serviço do Senhor .
12 “ਲੇਵੀਆਂ ਨੂੰ ਆਖਣਾ ਕਿ ਉਹ ਵਹਿੜਕਿਆਂ ਦੇ ਸਿਰਾਂ ਉੱਤੇ ਆਪਣੇ ਹੱਥ ਰੱਖਣ। ਇੱਕ ਵਹਿੜਕਾ ਯਹੋਵਾਹ ਲਈ ਪਾਪ ਦੀ ਭੇਟ ਹੋਵੇਗਾ ਅਤੇ ਦੂਸਰੇ ਵਹਿੜਕੇ ਨੂੰ ਹੋਮ ਦੀ ਭੇਟ ਵਜੋਂ ਇਸਤੇਮਾਲ ਕੀਤਾ ਜਾਵੇਗਾ। ਇਹ ਭੇਟਾ ਲੇਵੀਆਂ ਲਈ ਪਰਾਸਚਿਤ ਕਰਨਗੀਆਂ।"
12 Os levitas porão as mãos sobre a cabeça dos novilhos; e você sacrificará um dos novilhos para oferta pelo pecado e o outro para holocausto ao Senhor , para fazer expiação pelos levitas.
13 ਲੇਵੀ ਲੋਕਾਂ ਨੂੰ ਆਖਣਾ ਕਿ ਉਹ ਹਾਰੂਨ ਅਤੇ ਉਸ ਦੇ ਪੁੱਤਰਾਂ ਦੇ ਸਾਹਮਣੇ ਖੜ੍ਹੇ ਹੋ ਜਾਣ। ਫ਼ੇਰ ਲੇਵੀ ਆਦਮੀਆਂ ਨੂੰ ਯਹੋਵਾਹ ਨੂੰ ਸਮਰਪਿਤ ਕਰ ਦੇਣਾ। ਉਹ ਇੱਕ ਹਿਲਾਉਣ ਦੀ ਭੇਟ ਵਾਂਗ ਹੋਣਗੇ।"
13 Você porá os levitas diante de Arão e diante dos seus filhos e os apresentará por oferta movida ao Senhor .
14 ਇਸ ਨਾਲ ਲੇਵੀ ਲੋਕ ਪਵਿੱਤਰ ਬਣ ਜਾਣਗੇ। ਇਹ ਗੱਲ ਇਹ ਦਰਸਾਵੇਗੀ ਕਿ ਉਨ੍ਹਾਂ ਦੀ ਪਰਮੇਸ਼ੁਰ ਲਈ ਖਾਸ ਢੰਗ ਨਾਲ ਵਰਤੋਂ ਕੀਤੀ ਜਾ ਸੱਕਦੀ ਹੈ। ਉਹ ਇਸਰਾਏਲ ਦੇ ਹੋਰਨਾਂ ਲੋਕਾਂ ਕੋਲੋਂ ਵੱਖਰੇ ਹੋਣਗੇ। ਲੇਵੀ ਲੋਕ ਮੇਰੇ ਹੋਣਗੇ।"
14 — Assim você separará os levitas do meio dos filhos de Israel; os levitas serão meus.
15 “ਇਸ ਲਈ ਲੇਵੀ ਲੋਕਾਂ ਨੂੰ ਪਵਿੱਤਰ ਬਣਾਉ। ਅਤੇ ਉਨ੍ਹਾਂ ਨੂੰ ਯਹੋਵਾਹ ਅੱਗੇ ਸਮਰਪਿਤ ਕਰੋ। ਉਹ ਇੱਕ ਹਿਲਾਉਣ ਦੀ ਭੇਟ ਵਾਂਗ ਹੋਣਗੇ। ਜਦੋਂ ਤੁਸੀਂ ਇਹ ਕਰ ਚੁੱਕੋਂਗੇ ਤਾਂ ਉਹ ਆ ਸੱਕਦੇ ਹਨ ਅਤੇ ਮੰਡਲੀ ਵਾਲੇ ਤੰਬੂ ਵਿਖੇ ਆਪਣਾ ਕੰਮ ਕਰ ਸੱਕਦੇ ਹਨ।"
15 Depois disso, os levitas entrarão para fazerem o serviço da tenda do encontro; e você os purificará e os apresentará por oferta movida,
16 ਇਸਰਾਏਲੀ ਲੋਕ ਮੇਰੇ ਲਈ ਲੇਵੀਆਂ ਨੂੰ ਸਮਰਪਿਤ ਕਰਨਗੇ। ਉਹ ਮੇਰੇ ਹੋਣਗੇ ਅਤੀਤ ਵਿੱਚ ਮੈਂ ਹਰੇਕ ਇਸਰਾਏਲ ਪਰਿਵਾਰ ਨੂੰ ਆਖਿਆ ਸੀ ਕਿ ਉਹ ਆਪਣਾ ਪਹਿਲੋਠਾ ਪੁੱਤਰ ਮੈਨੂੰ ਭੇਟ ਕਰਨ। ਪਰ ਹੁਣ ਮੈਂ ਇਸਰਾਏਲ ਦੇ ਹੋਰਨਾਂ ਪਰਿਵਾਰਾਂ ਦੇ ਪਹਿਲੋਠੇ ਪੁੱਤਰਾਂ ਬਦਲੇ ਲੇਵੀ ਲੋਕਾਂ ਨੂੰ ਲੈ ਰਿਹਾ ਹਾਂ।"
16 porque dentre os filhos de Israel eles me são dados; eu os tomei para mim em lugar de todo o primeiro filho que nascer, do primogênito de cada um dos filhos de Israel.
17 ਇਸਰਾਏਲ ਦਾ ਹਰ ਪਹਿਲੋਠਾ ਨਰ ਮੇਰਾ ਹੈ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਉਹ ਆਦਮੀ ਹੈ ਜਾਂ ਜਾਨਵਰ, ਇਹ ਫ਼ੇਰ ਵੀ ਮੇਰਾ ਹੈ। ਕਿਉਂਕਿ ਮੈਂ ਮਿਸਰ ਦੇ ਸਮੂਹ ਪਹਿਲੋਠੇ ਬੱਚਿਆਂ ਅਤੇ ਜਾਨਵਰਾ ਨੂੰ ਮਾਰ ਦਿੱਤਾ ਸੀ ਅਤੇ ਮੈਂ ਪਹਿਲੋਠੇ ਪੁੱਤਰਾਂ ਨੂੰ ਆਪਣਾ ਬਨਾਉਣ ਦੀ ਚੋਣ ਕੀਤੀ ਸੀ।"
17 Porque meu é todo primogênito entre os filhos de Israel, tanto de homens como de animais. No dia em que matei todos os primogênitos na terra do Egito, eu os consagrei para mim.
18 ਪਰ ਹੁਣ ਮੈਂ ਉਨ੍ਹਾਂ ਦੀ ਥਾਵੇਂ ਲੇਵੀ ਲੋਕਾਂ ਨੂੰ ਲੈ ਲਵਾਂਗਾ। ਮੈਂ ਇਸਰਾਏਲ ਦੇ ਹੋਰਨਾਂ ਪਰਿਵਾਰਾਂ ਦੇ ਪਹਿਲੋਠੇ ਪੁੱਤਰਾਂ ਦੀ ਥਾਵੇ ਲੇਵੀ ਲੋਕਾਂ ਨੂੰ ਲੈ ਲਵਾਂਗਾ।"
18 Tomei os levitas em lugar de todos os primogênitos entre os filhos de Israel.
19 ਮੈਂ ਇਸਰਾਏਲ ਦੇ ਸਾਰੇ ਲੋਕਾਂ ਵਿੱਚੋਂ ਲੇਵੀ ਲੋਕਾਂ ਦੀ ਚੋਣ ਕੀਤੀ ਸੀ। ਅਤੇ ਮੈਂ ਉਨ੍ਹਾਂ ਨੂੰ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਸੁਗਾਤ ਵਜੋਂ ਦੇ ਦੇਵਾਂਗਾ। ਮੈਂ ਚਾਹੁੰਦਾ ਹਾਂ ਕਿ ਉਹ ਮੰਡਲੀ ਵਾਲੇ ਤੰਬੂ ਵਿੱਚ ਕੰਮ ਕਰਨ। ਉਹ ਇਸਰਾਏਲ ਦੇ ਸਮੂਹ ਲੋਕਾਂ ਲਈ ਸੇਵਾ ਕਰਨਗੇ। ਉਹ ਅਜਿਹੀਆਂ ਬਲੀਆਂ ਦੇਣ ਵਿੱਚ ਸਹਾਇਤਾ ਕਰਨਗੇ ਜਿਹੜੀਆਂ ਇਸਰਾਏਲ ਦੇ ਲੋਕਾਂ ਨੂੰ ਪਵਿੱਤਰ ਬਨਾਉਣਗੀਆਂ। ਫ਼ੇਰ ਇਸਰਾਏਲ ਦੇ ਲੋਕਾਂ ਨੂੰ ਸਹਾਇਤਾ ਜਾਂ ਬਿਪਤਾ ਨਹੀਂ ਪਵੇਗੀ ਜਦੋਂ ਉਹ ਪਵਿੱਤਰ ਸਥਾਨ ਦੇ ਨੇੜੇ ਆਉਣਗੇ।”"
19 E os levitas, dados a Arão e a seus filhos dentre os filhos de Israel, entreguei-os para fazerem o serviço dos filhos de Israel na tenda do encontro e para fazerem expiação por eles, para que não haja praga entre o povo de Israel, quando os filhos de Israel se aproximarem do santuário.
20 ਇਸ ਲਈ, ਮੂਸਾ, ਹਾਰੂਨ ਅਤੇ ਇਸਰਾਏਲ ਦੇ ਸਮੂਹ ਲੋਕਾਂ ਨੇ ਯਹੋਵਾਹ ਦਾ ਹੁਕਮ ਮੰਨਿਆ। ਉਨ੍ਹਾਂ ਨੇ ਲੇਵੀ ਲੋਕਾਂ ਲਈ ਉਹ ਸਾਰਾ ਕੁਝ ਕੀਤਾ ਜਿਸਦਾ ਯਹੋਵਾਹ ਨੇ ਮੂਸਾ ਨੂੰ ਆਦੇਸ਼ ਦਿੱਤਾ ਸੀ।"
20 E assim fizeram Moisés, Arão e toda a congregação dos filhos de Israel com os levitas. Segundo tudo o que o Senhor havia ordenado a Moisés a respeito dos levitas, assim lhes fizeram os filhos de Israel.
21 ਲੇਵੀਆਂ ਨੇ ਇਸਨਾਨ ਕੀਤਾ ਅਤੇ ਕੱਪੜੇ ਧੋਤੇ। ਫ਼ੇਰ ਹਾਰੂਨ ਨੇ ਉਨ੍ਹਾਂ ਨੂੰ ਯਹੋਵਾਹ ਅੱਗੇ ਹਿਲਾਉਣ ਦੀ ਭੇਟ ਵਜੋਂ ਅਰਪਿਤ ਕਰ ਹਾਰੂਨ ਨੂੰ ਉਹ ਚੜ੍ਹਾਵੇ ਦਿੱਤੇ ਜਿਨ੍ਹਾਂ ਨੇ ਉਨ੍ਹਾਂ ਦੇ ਪਾਪ ਢੱਕ ਲਏ ਅਤੇ ਉਨ੍ਹਾਂ ਨੂੰ ਪਵਿੱਤਰ ਬਣਾ ਦਿੱਤਾ।"
21 Os levitas se purificaram e lavaram as suas roupas, e Arão os apresentou por oferta movida diante do Senhor e fez expiação por eles, para purificá-los.
22 ਇਸਤੋਂ ਮਗਰੋਂ, ਲੇਵੀ ਲੋਕ ਆਪਣਾ ਕੰਮ ਕਰਨ ਲਈ ਮੰਡਲੀ ਵਾਲੇ ਤੰਬੂ ਵੱਲ ਆਏ। ਹਾਰੂਨ ਅਤੇ ਉਸ ਦੇ ਪੁੱਤਰਾਂ ਨੇ ਉਨ੍ਹਾਂ ਦੀ ਨਿਗਰਾਨੀ ਕੀਤੀ। ਉਹ ਇਨ੍ਹਾਂ ਲੇਵੀ ਲੋਕਾਂ ਦੇ ਕੰਮ ਲਈ ਜ਼ਿੰਮੇਵਾਰ ਸਨ। ਹਾਰੂਨ ਅਤੇ ਉਸ ਦੇ ਪੁੱਤਰਾਂ ਨੇ ਉਹੀ ਕੀਤਾ ਜਿਸਦਾ ਯਹੋਵਾਹ ਨੇ ਮੂਸਾ ਨੂੰ ਆਦੇਸ਼ ਦਿੱਤਾ ਸੀ।"
22 Depois disso, chegaram os levitas, para fazerem o seu serviço na tenda do encontro, diante de Arão e dos seus filhos. Como o Senhor havia ordenado a Moisés a respeito dos levitas, assim lhes fizeram.
23 ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ,"
23 O Senhor disse ainda a Moisés:
24 “ਲੇਵੀ ਲੋਕਾਂ ਲਈ ਇਹ ਖਾਸ ਆਦੇਸ਼ ਹੈ: ਹਰੇਕ ਲੇਵੀ ਬੰਦਾ ਜਿਹੜਾ 25 ਵਰ੍ਹਿਆ ਦਾ ਜਾਂ ਇਸਤੋਂ ਵੱਡਾ ਹੈ। ਮੰਡਲੀ ਵਾਲੇ ਤੰਬੂ ਦੇ ਕੰਮ ਵਿੱਚ ਹਿੱਸਾ ਲੈਣ ਲਈ ਜ਼ਰੂਰ ਆਵੇ।"
24 — Isto é o que diz respeito aos levitas: da idade de vinte e cinco anos para cima entrarão, para fazerem o seu serviço na tenda do encontro;
25 ਪਰ ਜਦੋਂ ਕੋਈ ਆਦਮੀ 50 ਸਾਲ ਦਾ ਹੋ ਜਾਵੇ ਤਾਂ ਉਸ ਨੂੰ ਆਪਣੇ ਕੰਮ ਤੋਂ ਸੇਵਾ ਮੁਕਤ ਹੋ ਜਾਣਾ ਚਾਹੀਦਾ ਹੈ। ਉਸ ਨੂੰ ਫ਼ੇਰ ਕੰਮ ਕਰਨ ਦੀ ਲੋੜ ਨਹੀਂ ਹੋਵੇਗੀ।"
25 mas a partir da idade de cinquenta anos deixarão de estar a serviço e não mais servirão;
26 ਉਹ ਆਦਮੀ ਜਿਹੜੇ 50 ਸਾਲ ਜਾਂ ਇਸਤੋਂ ਵਡੇਰੀ ਉਮਰ ਦੇ ਹਨ ਆਪਣੇ ਭਰਾਵਾਂ ਦੀ ਮੰਡਲੀ ਵਾਲੇ ਤੰਬੂ ਵਿੱਚ ਕੰਮ ਕਰਨ ਵਿੱਚ ਸਹਾਇਤਾ ਕਰ ਸੱਕਦੇ ਹਨ। ਪਰ ਉਨ੍ਹਾਂ ਨੂੰ ਖੁਦ ਕੰਮ ਨਹੀਂ ਕਰਨਾ ਚਾਹੀਦਾ। ਇੰਝ ਤੁਹਾਨੂੰ ਲੇਵੀਆਂ ਨਾਲ ਉਨ੍ਹਾਂ ਦੇ ਕੰਮ ਬਾਰੇ ਪੇਸ਼ ਆਉਣਾ ਚਾਹੀਦਾ ਹੈ।”"
26 porém ajudarão os seus irmãos na tenda do encontro, no que diz respeito ao cargo deles; não terão mais serviço. Assim você fará com os levitas quanto aos seus deveres.
Atalhos do teclado
- Capítulo anterior←
- Próximo capítulo→
- Versículo anteriork
- Próximo versículoj
- Limpar seleçãoEsc
- Esta ajuda?
Estude este capítulo no WhatsApp
Peça à IA da Bíblia Fala para explicar Números 8, comparar traduções ou montar um estudo — tudo direto pelo WhatsApp.