Números 33
Punjabi Bible (GL_PUNJABI) vs NVI
NVI Nova Versão Internacional
1 ਇਸਰਾਏਲ ਦਾ ਮਿਸਰ ਤੋਂ ਸਫ਼ਰ ਮੂਸਾ ਅਤੇ ਹਾਰੂਨ ਨੇ ਇਸਰਾਏਲ ਦੇ ਲੋਕਾਂ ਨੂੰ ਮਿਸਰ ਤੋਂ ਬਾਹਰ ਟੋਲਿਆਂ ਵਿੱਚ ਲਿਆਂਦਾ। ਇਹ ਉਹ ਥਾਵਾਂ ਹਨ ਜਿੱਥੇ ਉਨ੍ਹਾਂ ਨੇ ਸਫ਼ਰ ਕੀਤਾ।"
1 Estas são as jornadas dos israelitas quando saíram do Egito, organizados segundo as suas divisões, sob a liderança de Moisés e Arão.
2 ਮੂਸਾ ਨੇ ਉਨ੍ਹਾਂ ਥਾਵਾਂ ਬਾਰੇ ਲਿਖਿਆ ਜਿਨ੍ਹਾਂ ਵਿੱਚੋਂ ਉਹ ਲੰਘੇ। ਮੂਸਾ ਨੇ ਉਹੀ ਗੱਲਾਂ ਲਿਖੀਆਂ ਜੋ ਯਹੋਵਾਹ ਚਾਹੁੰਦਾ ਸੀ। ਇਹ ਉਹ ਥਾਵਾਂ ਹਨ ਜਿੱਥੇ ਉਹ ਲੰਘੇ:"
2 Por ordem do Senhor Moisés registrou as etapas da jornada deles. Esta foi a jornada deles, por etapas:
3 ਪਹਿਲੇ ਮਹੀਨੇ ਦੀ 15ਵੀਂ ਤਰੀਕ ਨੂੰ ਉਨ੍ਹਾਂ ਨੇ ਰਾਮਸੇਸ ਛੱਡਿਆ। ਪਸਾਹ ਦੀ ਅਗਲੀ ਸਵੇਰ, ਇਸਰਾਏਲ ਦੇ ਲੋਕ ਆਪਣੇ ਹਥਿਆਰ ਚੁੱਕੇ (ਜਿੱਤ ਵਿੱਚ) ਮਿਸਰ ਵਿੱਚੋਂ ਬਾਹਰ ਨਿਕਲੇ। ਮਿਸਰ ਦੇ ਸਮੂਹ ਲੋਕਾਂ ਨੇ ਉਨ੍ਹਾਂ ਨੂੰ ਦੇਖਿਆ।"
3 Os israelitas partiram de Ramessés no décimo quinto dia do primeiro mês, no dia seguinte ao da Páscoa. Saíram, marchando desafiadoramente à vista de todos os egípcios,
4 ਮਿਸਰੀ ਆਪਣੇ ਸਾਰੇ ਪਹਿਲੋਠੇ ਪੁੱਤਰਾਂ ਨੂੰ ਦਫ਼ਨਾ ਰਹੇ ਸਨ ਜਿਨ੍ਹਾਂ ਨੂੰ ਯਹੋਵਾਹ ਨੇ ਮਾਰਿਆ ਸੀ। ਯਹੋਵਾਹ ਨੇ ਮਿਸਰੀ ਦੇਵਤਿਆਂ ਵਿਰੁੱਧ ਆਪਣਾ ਨਿਆਂ ਦੇ ਦਿੱਤਾ ਸੀ।"
4 enquanto estes sepultavam o primeiro filho de cada um deles, que o Senhor matou. O Senhor impôs castigo aos seus deuses.
5 ਇਸਰਾਏਲ ਦੇ ਲੋਕਾਂ ਨੇ ਰਾਮਸੇਸ ਨੂੰ ਛੱਡ ਦਿੱਤਾ ਅਤੇ ਸੁੱਕੋਥ ਚੱਲੇ ਗਏ।"
5 Os israelitas partiram de Ramessés e acamparam em Sucote.
6 ਸੁੱਕੋਥ ਤੋਂ ਉਹ ਏਥਾਮ ਚੱਲੇ ਗਏ। ਲੋਕਾਂ ਨੇ ਉੱਥੇ ਮਾਰੂਥਲ ਦੇ ਕੰਢੇ ਡੇਰਾ ਲਾ ਲਿਆ।"
6 Partiram de Sucote e acamparam em Etã, nos limites do deserto.
7 ਉਹ ਏਥਾਮ ਛੱਡਦੇ ਹੋਏ ਪੀ ਹਹੀਰੋਥ ਚੱਲੇ ਗਏ। ਇਹ ਥਾਂ ਬਆਲਸਫ਼ੋਮ ਦੇ ਨੇੜੇ ਸੀ। ਲੋਕਾਂ ਨੇ ਮਿਗਦੋਲ ਨੇੜੇ ਡੇਰਾ ਲਾਇਆ।"
7 Partiram de Etã, voltaram para Pi-Hairote, a leste de Baal-Zefom, e acamparam perto de Migdol.
8 ਲੋਕਾਂ ਨੇ ਪੀ-ਹਹੀਰੋਥ ਛੱਡ ਦਿੱਤਾ ਅਤੇ ਸਮੁੰਦਰ ਦੇ ਅੱਧ ਵਿੱਚਕਾਰੋਂ ਲੰਘੇ। ਉਨ੍ਹਾਂ ਨੇ ਤਿੰਨ ਦਿਨ ਏਥਾਮ ਦੇ ਮਾਰੂਥਲ ਵਿੱਚ ਸਫ਼ਰ ਕੀਤਾ। ਲੋਕਾਂ ਨੇ ਮਾਰਾਹ ਵਿਖੇ ਡੇਰਾ ਲਾਇਆ।"
8 Partiram de Pi-Hairote e atravessaram o mar chegando ao deserto, e, depois de viajarem três dias no deserto de Etã, acamparam em Mara.
9 ਲੋਕ ਮਾਰਾਹ ਛੱਡ ਕੇ ਏਲੀਮ ਚੱਲੇ ਗਏ ਅਤੇ ਉੱਥੇ ਡੇਰਾ ਲਾਇਆ। ਉੱਥੇ ਪਾਣੀ ਦੇ ਬਾਰ੍ਹਾਂ ਚਸ਼ਮੇ ਸਨ ਅਤੇ 70 ਖਜ਼ੂਰ ਦੇ ਰੁੱਖ।"
9 Partiram de Mara e foram para Elim, onde havia doze fontes e setenta palmeiras, e acamparam ali.
10 ਲੋਕਾਂ ਨੇ ਏਲੀਮ ਨੂੰ ਛੱਡ ਦਿੱਤਾ ਅਤੇ ਲਾਲ ਸਾਗਰ ਦੇ ਨੇੜੇ ਡੇਰਾ ਲਾਇਆ।"
10 Partiram de Elim e acamparam junto ao mar Vermelho.
11 ਲੋਕਾਂ ਨੇ ਲਾਲ ਸਾਗਰ ਛੱਡ ਦਿੱਤਾ ਅਤੇ ਸੀਨਈ ਮਾਰੂਥਲ ਵਿੱਚ ਡੇਰਾ ਲਾ ਲਿਆ।"
11 Partiram do mar Vermelho e acamparam no deserto de Sim.
12 ਲੋਕਾਂ ਨੇ ਸੀਨਈ ਮਾਰੂਥਲ ਛੱਡਿਆ ਅਤੇ ਦਾਫ਼ਕਾਹ ਵਿਖੇ ਡੇਰਾ ਲਾਇਆ।"
12 Partiram do deserto de Sim e acamparam em Dofca.
13 ਲੋਕਾਂ ਦਾਫ਼ਕਾਹ ਛੱਡ ਦਿੱਤਾ ਅਤੇ ਆਲੂਸ਼ ਵਿਖੇ ਡੇਰਾ ਲਾਇਆ।"
13 Partiram de Dofca e acamparam em Alus.
14 ਲੋਕਾਂ ਨੇ ਆਲੂਸ਼ ਛੱਡ ਦਿੱਤਾ ਅਤੇ ਰਫ਼ੀਦਿਮ ਡੇਰਾ ਲਾਇਆ। ਉਸ ਥਾਂ ਤੇ ਲੋਕਾਂ ਲਈ, ਪੀਣ ਵਾਸਤੇ ਪਾਣੀ ਨਹੀਂ ਸੀ।"
14 Partiram de Alus e acamparam em Refidim, onde não havia água para o povo beber.
15 ਲੋਕਾਂ ਨੇ ਰਫ਼ੀਦਿਮ ਛੱਡ ਦਿੱਤਾ ਅਤੇ ਸੀਨਈ ਮਾਰੂਥਲ ਵਿੱਚ ਡੇਰਾ ਲਾਇਆ।"
15 Partiram de Refidim e acamparam no deserto do Sinai.
16 ਲੋਕਾਂ ਨੇ ਸੀਨਈ ਮਾਰੂਥਲ ਛੱਡ ਦਿੱਤਾ ਅਤੇ ਕਿਬਰੋਥ ਹੱਤਅਵਾਹ ਵਿਖੇ ਡੇਰਾ ਲਾਇਆ।"
16 Partiram do deserto do Sinai e acamparam em Quibrote-Hataavá.
17 ਲੋਕਾਂ ਨੇ ਕਿਬਰੋਥ ਹੱਤਅਵਾਹ ਛੱਡ ਦਿੱਤਾ ਅਤੇ ਹਸੇਰੋਥ ਡੇਰਾ ਲਾਇਆ।"
17 Partiram de Quibrote-Hataavá e acamparam em Hazerote.
18 ਲੋਕਾਂ ਨੇ ਹਸੇਰੋਥ ਛੱਡ ਦਿੱਤਾ ਅਤੇ ਰਿਥਮਾਹ ਡੇਰਾ ਲਾਇਆ।"
18 Partiram de Hazerote e acamparam em Ritmá.
19 ਲੋਕਾਂ ਨੇ ਰਿਥਮਾਹ ਛੱਡ ਦਿੱਤਾ ਅਤੇ ਰਿੰਮੋਨ ਪਾਰਸ ਡੇਰਾ ਲਾਇਆ।"
19 Partiram de Ritmá e acamparam em Rimom-Perez.
20 ਲੋਕਾਂ ਨੇ ਰਿੰਮੋਨ ਪਾਰਸ ਛੱਡ ਦਿੱਤਾ ਅਤੇ ਲਿਬਨਾਹ ਡੇਰਾ ਲਾਇਆ।"
20 Partiram de Rimom-Perez e acamparam em Libna.
21 ਲੋਕਾਂ ਨੇ ਲਿਬਨਾਹ ਛੱਡ ਦਿੱਤਾ ਅਤੇ ਰਿੱਸਾਹ ਡੇਰਾ ਲਾਇਆ।"
21 Partiram de Libna e acamparam em Rissa.
22 ਲੋਕਾਂ ਨੇ ਰਿੱਸਾਹ ਛੱਡ ਦਿੱਤਾ ਅਤੇ ਕਹੇਲਾਥਾਹ ਡੇਰਾ ਲਾਇਆ।"
22 Partiram de Rissa e acamparam em Queelata.
23 ਲੋਕਾਂ ਨੇ ਕਹੇਲਾਥਾਹ ਛੱਡ ਦਿੱਤਾ ਅਤੇ ਸ਼ਾਫ਼ਰ ਪਰਬਤ ਉੱਤੇ ਡੇਰਾ ਲਾਇਆ।"
23 Partiram de Queelata e acamparam no monte Séfer.
24 ਲੋਕਾਂ ਨੇ ਸ਼ਫ਼ਰ ਪਰਬਤ ਛੱਡ ਦਿੱਤਾ ਅਤੇ ਹਰਾਦਾਹ ਡੇਰਾ ਲਾਇਆ।"
24 Partiram do monte Séfer e acamparam em Harada.
25 ਲੋਕਾਂ ਹਰਾਦਾਹ ਛੱਡ ਦਿੱਤਾ ਅਤੇ ਮਕਹੇਲੋਥ ਡੇਰਾ ਲਾਇਆ।"
25 Partiram de Harada e acamparam em Maquelote.
26 ਲੋਕਾਂ ਨੇ ਮਕਹੇਲੋਥ ਛੱਡ ਦਿੱਤਾ ਅਤੇ ਤਾਹਥ ਡੇਰਾ ਲਾਇਆ।"
26 Partiram de Maquelote e acamparam em Taate.
27 ਲੋਕਾਂ ਨੇ ਤਾਹਥ ਛੱਡ ਦਿੱਤਾ ਅਤੇ ਥਾਰਹ ਡੇਰਾ ਲਾਇਆ"
27 Partiram de Taate e acamparam em Terá.
28 ਲੋਕਾਂ ਨੇ ਥਾਰਹ ਛੱਡ ਦਿੱਤਾ ਅਤੇ ਮਿਥਕਾਹ ਡੇਰਾ ਲਾਇਆ।"
28 Partiram de Terá e acamparam em Mitca.
29 ਲੋਕਾਂ ਨੇ ਮਿਥਕਾਹ ਛੱਡ ਦਿੱਤਾ ਅਤੇ ਹਸ਼ਮੋਨਾਹ ਡੇਰਾ ਲਾਇਆ।"
29 Partiram de Mitca e acamparam em Hasmona.
30 ਲੋਕਾਂ ਨੇ ਹਸ਼ਮੋਨਾਹ ਛੱਡ ਦਿੱਤਾ ਅਤੇ ਮੋਸੇਰੋਥ ਡੇਰਾ ਲਾਇਆ।"
30 Partiram de Hasmona e acamparam em Moserote.
31 ਲੋਕਾਂ ਨੇ ਮੋਸੇਰੋਥ ਛੱਡ ਦਿੱਤਾ ਅਤੇ ਬਨੇ ਯਆਕਾਨ ਡੇਰਾ ਲਾਇਆ।"
31 Partiram de Moserote e acamparam em Benê-Jaacã.
32 ਲੋਕਾਂ ਨੇ ਬਨੇ ਯਆਕਾਨ ਛੱਡ ਦਿੱਤਾ ਅਤੇ ਹਗਿਦਗਾਦ ਡੇਰਾ ਲਾਇਆ।"
32 Partiram de Benê-Jaacã e acamparam em Hor-Gidgade.
33 ਲੋਕਾਂ ਨੇ ਹਾਗਿਦਗਾਦ ਛੱਡ ਦਿੱਤਾ ਅਤੇ ਯਾਟਬਾਥਾਹ ਡੇਰਾ ਲਾਇਆ।"
33 Partiram de Hor-Gidgade e acamparam em Jotbatá.
34 ਲੋਕਾਂ ਨੇ ਯਾਟਬਾਥਾਹ ਛੱਡ ਦਿੱਤਾ ਅਤੇ ਅਬਰੋਨਾਹ ਡੇਰਾ ਲਾਇਆ।"
34 Partiram de Jotbatá e acamparam em Abrona.
35 ਲੋਕਾਂ ਨੇ ਅਬਰੋਨਾਹ ਛੱਡ ਦਿੱਤਾ ਅਤੇ ਅਸਯੋਨ-ਗਬਰ ਡੇਰਾ ਲਾਇਆ।"
35 Partiram de Abrona e acamparam em Eziom-Geber.
36 ਲੋਕਾਂ ਨੇ ਅਸਯੋਨ-ਗਬਰ ਛੱਡ ਦਿੱਤਾ ਅਤੇ ਸੀਨਈ ਮਾਰੂਥਲ ਵਿੱਚ ਕਾਦੇਸ਼ ਵਿਖੇ ਡੇਰਾ ਲਾਇਆ।"
36 Partiram de Eziom-Geber e acamparam em Cades, no deserto de Zim.
37 ਲੋਕਾਂ ਨੇ ਕਾਦੇਸ਼ ਛੱਡ ਦਿੱਤਾ ਅਤੇ ਹੋਰ ਵਿਖੇ ਡੇਰਾ ਲਾਇਆ। ਇਹ ਅਦੋਮ ਦੇਸ਼ ਦੀ ਸਰਹੱਦ ਉੱਤੇ ਪਰਬਤ ਸੀ।"
37 Partiram de Cades e acamparam no monte Hor, na fronteira de Edom.
38 ਜਾਜਕ ਹਾਰੂਨ ਨੇ ਯਹੋਵਾਹ ਦੀ ਆਗਿਆ ਮੰਨੀ ਅਤੇ ਹੋਰ ਪਰਬਤ ਦੇ ਉੱਤੇ ਚੱਲਾ ਗਿਆ। ਹਾਰੂਨ ਉਸ ਥਾਂ ਕਾਲਵੱਸ ਹੋਇਆ। ਹਾਰੂਨ ਪੰਜਵੇਂ ਮਹੀਨੇ ਦੀ ਪਹਿਲੀ ਤਰੀਕ ਨੂੰ ਕਾਲਵੱਸ ਹੋਇਆ। ਇਹ ਇਸਰਾਏਲ ਦੇ ਲੋਕਾਂ ਦੇ ਮਿਸਰ ਛੱਡਣ ਦਾ 40ਵਾਂ ਵਰ੍ਹਾਂ ਸੀ।"
38 Por ordem do Senhor, o sacerdote Arão subiu o monte Hor, onde morreu no dia primeiro do quinto mês do quadragésimo ano depois que os israelitas saíram do Egito.
39 ਹਾਰੂਨ ਜਦੋਂ ਹੋਰ ਪਰਬਤ ਉੱਤੇ ਕਾਲਵੱਸ ਹੋਇਆ ਉਹ 123 ਵਰ੍ਹਿਆ ਦਾ ਸੀ।"
39 Arão tinha cento e vinte e três anos de idade quando morreu no monte Hor.
40 ਆਰਾਦ ਦੇ ਕਨਾਨੀ ਰਾਜੇ ਨੇ, ਜੋ ਕਨਾਨ ਵਿੱਚ ਨੇਗੇਵ ਵਿੱਚ ਰਹਿੰਦਾ ਸੀ ਇਸਰਾਏਲੀਆਂ ਦੇ ਆਉਣ ਬਾਰੇ ਸੁਣਿਆ।"
40 O rei cananeu de Arade, que vivia no Neguebe, na terra de Canaã, soube que os israelitas estavam chegando.
41 ਲੋਕਾਂ ਨੇ ਹੋਰ ਪਰਬਤ ਛੱਡ ਦਿੱਤਾ ਅਤੇ ਸਲਮੋਨਾਹ ਵਿਖੇ ਡੇਰਾ ਲਾਇਆ।"
41 Eles partiram do monte Hor e acamparam em Zalmona.
42 ਲੋਕਾਂ ਨੇ ਸਲਮੋਨਾਹ ਛੱਡ ਦਿੱਤਾ ਫ਼ੂਨੋਨ ਵਿਖੇ ਡੇਰਾ ਲਾਇਆ।"
42 Partiram de Zalmona e acamparam em Punom.
43 ਲੋਕਾਂ ਨੇ ਫ਼ੂਨੋਨ ਛੱਡ ਦਿੱਤਾ ਅਤੇ ਓਬੋਥ ਡੇਰਾ ਲਾਇਆ।"
43 Partiram de Punom e acamparam em Obote.
44 ਲੋਕਾਂ ਨੇ ਓਬੋਥ ਛੱਡ ਦਿੱਤਾ ਅਤੇ ਇਯੇਅਬਾਰੀਮ ਡੇਰਾ ਲਾਇਆ। ਇਹ ਮੋਆਬ ਦੇਸ਼ ਦੀ ਸਰਹੱਦ ਉੱਤੇ ਸੀ।"
44 Partiram de Obote e acamparam em Ijé-Abarim, na fronteira de Moabe.
45 ਲੋਕਾਂ ਨੇ ਈਯੇ (ਇਯੇ ਆਬਰੀਮ) ਛੱਡ ਦਿੱਤਾ ਅਤੇ ਦੀਬੋਨ ਗਾਦ ਡੇਰਾ ਲਾਇਆ।"
45 Partiram de Ijim e acamparam em Dibom-Gade.
46 ਲੋਕਾਂ ਨੇ ਦੀਬੋਨ ਗਾਦ ਛੱਡ ਦਿੱਤਾ ਅਤੇ ਅਲਮੋਨ ਦਿਬਲਾਤੈਮਾਹ ਡੇਰਾ ਲਾਇਆ।"
46 Partiram de Dibom-Gade e acamparam em Almom-Diblataim.
47 ਲੋਕਾਂ ਨੇ ਦਿਬਲਾਤੈਮਾਹ ਛੱਡ ਦਿੱਤਾ ਅਤੇ ਨਬੋ ਦੇ ਨੇੜੇ ਅਬਾਰੀਮ ਦੇ ਪਰਬਤਾਂ ਉੱਤੇ ਡੇਰਾ ਲਾਇਆ।"
47 Partiram de Almom-Diblataim e acamparam nos montes de Abarim, defronte de Nebo.
48 ਲੋਕਾਂ ਨੇ ਅਬਾਰੀਮ ਦੇ ਪਹਾਰਾਂ ਨੂੰ ਛੱਡ ਕੇ ਯਰਦਨ ਨਦੀ ਵਿਖੇ ਮੋਆਬ ਵਿੱਚ ਡੇਰਾ ਲਾਇਆ। ਇਹ ਯਰਦਨ ਨਦੀ ਦੇ ਪਾਰ ਯਰੀਹੋ ਦੇ ਸਾਹਮਣੇ ਸੀ।"
48 Partiram dos montes de Abarim e acamparam nas campinas de Moabe junto ao Jordão, do outro lado de Jericó.
49 ਉਨ੍ਹਾਂ ਨੇ ਮੋਆਬ ਵਿਖੇ ਯਰਦਨ ਵਾਦੀ ਵਿੱਚ ਯਰਦਨ ਨਦੀ ਕੰਢੇ ਡੇਰਾ ਲਾਇਆ। ਉਨ੍ਹਾਂ ਦਾ ਡੇਰਾ ਬੈਤ ਯਸ਼ਿਮੋਥ ਤੋਂ ਲੈ ਕੇ ਅਕਾਸੀਆ ਖੈਰ ਤੱਕ ਫ਼ੈਲਿਆ ਹੋਇਆ ਸੀ।"
49 Nas campinas de Moabe eles acamparam junto ao Jordão, desde Bete-Jesimote até Abel-Sitim.
50 ਉਸ ਥਾਂ ਯਹੋਵਾਹ ਨੇ ਮੂਸਾ ਨਾਲ ਗੱਲ ਕੀਤੀ। ਉਸ ਨੇ ਆਖਿਆ,"
50 Nas campinas de Moabe, junto ao Jordão, do outro lado de Jericó, o Senhor disse a Moisés:
51 “ਇਸਰਾਏਲ ਦੇ ਲੋਕਾਂ ਨਾਲ ਗੱਲ ਕਰ। ਉਨ੍ਹਾਂ ਨੂੰ ਇਹ ਗੱਲਾਂ ਦੱਸ: ਤੁਸੀਂ ਯਰਦਨ ਨਦੀ ਪਾਰ ਕਰੋਂਗੇ। ਤੁਸੀਂ ਕਨਾਨ ਦੀ ਧਰਤੀ ਉੱਤੇ ਜਾਵੋਂਗੇ।"
51 "Diga aos israelitas: Quando vocês atravessarem o Jordão para entrar em Canaã,
52 ਜਿਹੜੇ ਲੋਕ ਤੁਹਾਨੂੰ ਉੱਥੇ ਮਿਲਣ, ਤੁਸੀਂ ਉਨ੍ਹਾਂ ਦੀ ਜ਼ਮੀਨ ਖੋਹ ਲਵੋਗੇ। ਤੁਹਾਨੂੰ ਉਨ੍ਹਾਂ ਦੇ ਸਾਰੇ ਬੁੱਤ ਅਤੇ ਮੂਰਤੀਆਂ ਤਬਾਹ ਕਰ ਦੇਣੀਆਂ ਚਾਹੀਦੀਆਂ ਹਨ। ਤੁਹਾਨੂੰ ਉਨ੍ਹਾਂ ਦੇ ਸਾਰੇ ਉੱਚੇ ਸਥਾਨ ਤਬਾਹ ਕਰ ਦੇਣੇ ਚਾਹੀਦੇ ਹਨ।"
52 expulsem da frente de vocês todos os habitantes da terra. Destruam todas as imagens esculpidas e todos os ídolos fundidos, e derrubem todos os altares idólatras deles.
53 ਤੁਸੀਂ ਜ਼ਮੀਨ ਖੋਹ ਲਵੋਂਗੇ ਅਤੇ ਉੱਥੇ ਵਸ ਜਾਵੋਂਗੇ। ਕਿਉਂਕਿ ਮੈਂ ਇਹ ਜ਼ਮੀਨ ਤੁਹਾਨੂੰ ਦੇ ਰਿਹਾ ਹਾਂ। ਇਹ ਤੁਹਾਡੇ ਪਰਿਵਾਰਾਂ ਦੀ ਹੋਵੇਗੀ।"
53 Apoderem-se da terra e instalem-se nela, pois eu lhes dei a terra para que dela tomem posse.
54 ਤੁਹਾਡੇ ਹਰ ਪਰਿਵਾਰ ਨੂੰ ਜ਼ਮੀਨ ਵਿੱਚੋਂ ਹਿੱਸਾ ਮਿਲੇਗਾ। ਤੁਸੀਂ ਪਰਚੀਆਂ ਪਾਕੇ ਨਿਆਂ ਕਰੋਂਗੇ ਕਿ ਕਿਹੜੇ ਪਰਿਵਾਰ ਨੂੰ ਕਿਹੜੀ ਜ਼ਮੀਨ ਮਿਲੇ। ਵੱਡੇ ਪਰਿਵਾਰ ਨੂੰ ਜ਼ਮੀਨ ਦਾ ਵੱਡਾ ਹਿੱਸਾ ਮਿਲੇਗਾ। ਛੋਟੇ ਪਰਿਵਾਰ ਨੂੰ ਛੋਟਾ ਹਿੱਸਾ। ਗੁਣੇ ਪਾਕੇ ਨਿਆਂ ਹੋਵੇਗਾ ਕਿ ਕਿਹੜੇ ਪਰਿਵਾਰ ਨੂੰ ਕੀ ਮਿਲਦਾ ਹੈ। ਹਰ ਪਰਿਵਾਰ-ਸਮੂਹ ਨੂੰ ਜ਼ਮੀਨ ਦਾ ਆਪਣਾ ਹਿੱਸਾ ਮਿਲੇਗਾ।"
54 Distribuam a terra por sorteio, de acordo com os seus clãs. Aos clãs vocês darão uma herança maior, e aos menores, uma herança menor. Cada clã receberá a terra que lhe cair por sorte. Distribuam-na entre as tribos dos seus antepassados.
55 “ਤੁਹਾਨੂੰ ਹੋਰਨਾਂ ਲੋਕਾਂ ਨੂੰ ਉਸ ਦੇਸ਼ ਵਿੱਚੋਂ ਬਾਹਰ ਕੱਢ ਦੇਣਾ ਚਾਹੀਦਾ। ਜੇ ਤੁਸੀਂ ਉਨ੍ਹਾਂ ਨੂੰ ਆਪਣੇ ਦੇਸ਼ ਵਿੱਚ ਰਹਿਣ ਦਿਉਂਗੇ, ਉਹ ਤੁਹਾਡੇ ਲਈ ਬੜੀਆਂ ਮੁਸ਼ਕਿਲਾਂ ਖੜੀਆਂ ਕਰਨਗੇ। ਉਹ ਤੁਹਾਡੀ ਅੱਖ ਉਤਲੇ ਫ਼ੋੜੇ ਵਰਗੇ ਅਤੇ ਵਖੀ ਵਿੱਚ ਚੁਭੇ ਹੋਏ ਕੰਡੇ ਵਾਂਗ ਹੋਣਗੇ। ਉਹ ਉਸ ਧਰਤੀ ਵਿੱਚ, ਜਿਸ ਵਿੱਚ ਤੁਸੀਂ ਰਹੋਂਗੇ ਬੜੀਆਂ ਮੁਸ਼ਕਿਲਾ ਪੈਦਾ ਕਰਨਗੇ।"
55 "Se, contudo, vocês não expulsarem os habitantes da terra, aqueles que vocês permitirem ficar se tornarão farpas em seus olhos e espinhos em suas costas. Eles lhes causarão problemas na terra em que vocês irão morar.
56 ਮੈਂ ਤੁਹਾਨੂੰ ਦਰਸਾ ਦਿੱਤਾ ਸੀ ਕਿ ਮੈਂ ਕੀ ਕਰਾਂਗਾ-ਅਤੇ ਮੈਂ ਤੁਹਾਡੇ ਨਾਲ ਉਹੋ ਜਿਹਾ ਹੀ ਕਰਾਂਗਾ ਜੇ ਤੁਸੀਂ ਉਨ੍ਹਾਂ ਲੋਕਾਂ ਨੂੰ ਆਪਣੇ ਦੇਸ਼ ਵਿੱਚ ਟਿਕਣ ਦਿਉਂਗੇ।”"
56 Então farei a vocês o mesmo que planejo fazer a eles".
Atalhos do teclado
- Capítulo anterior←
- Próximo capítulo→
- Versículo anteriork
- Próximo versículoj
- Limpar seleçãoEsc
- Esta ajuda?
Estude este capítulo no WhatsApp
Peça à IA da Bíblia Fala para explicar Números 33, comparar traduções ou montar um estudo — tudo direto pelo WhatsApp.