Números 31

Punjabi Bible (GL_PUNJABI) vs ARC

Sair da comparação
ARC Almeida Revista e Corrigida 2009
1 ਇਸਰਾਏਲ ਦੀ ਮਿਦਯਾਨ ਦੇ ਵਿਰੁੱਧ ਦੁਬਾਰਾ ਜੰਗ ਯਹੋਵਾਹ ਨੇ ਮੂਸਾ ਨਾਲ ਗੱਲ ਕੀਤੀ। ਉਸ ਨੇ ਆਖਿਆ,"
1 E falou o Senhor a Moisés, dizendo:
2 “ਮੈਂ ਇਸਰਾਏਲ ਦੇ ਲੋਕਾਂ ਦੀ ਮਿਦਯਾਨੀਆਂ ਨਾਲ ਆਮ੍ਹਣੇ-ਸਾਹਮਣੇ ਹੋਣ ਵਿੱਚ ਸਹਾਇਤਾ ਕਰਾਂਗਾ। ਉਸਦੋਂ ਮਗਰੋਂ, ਮੂਸਾ ਤੇਰਾ ਦੇਹਾਂਤ ਹੋ ਜਾਵੇਗਾ।”"
2 Vinga os filhos de Israel dos midianitas; depois, recolhido serás ao teu povo.
3 ਇਸ ਲਈ ਮੂਸਾ ਨੇ ਲੋਕਾਂ ਨਾਲ ਗੱਲ ਕੀਤੀ। ਉਸ ਨੇ ਆਖਿਆ, “ਆਪਣੇ ਵਿੱਚੋਂ ਕੁਝ ਬੰਦਿਆਂ ਦੀ ਫ਼ੌਜੀਆਂ ਦੇ ਤੌਰ ਤੇ ਚੋਣ ਕਰੋ। ਯਹੋਵਾਹ ਉਨ੍ਹਾਂ ਆਦਮੀਆਂ ਦੀ ਵਰਤੋਂ ਮਿਦਯਾਨੀਆਂ ਨਾਲ ਆਮ੍ਹਣੇ-ਸਾਹਮਣੇ ਹੋਣ ਲਈ ਕਰੇਗਾ।"
3 Falou, pois, Moisés ao povo, dizendo: Armem-se alguns de vós para a guerra e saiam contra os midianitas, para fazerem a vingança do Senhor nos midianitas.
4 ਇਸਰਾਏਲ ਦੇ ਹਰੇਕ ਪਰਿਵਾਰ-ਸਮੂਹ ਵਿੱਚ 1,000 ਆਦਮੀਆਂ ਨੂੰ ਚੁਣੋ।"
4 Mil de cada tribo entre todas as tribos de Israel enviareis à guerra.
5 ਇੱਥੇ ਕੁੱਲ 12,000 ਫ਼ੌਜੀ ਇਸਰਾਏਲ ਦੇ ਪਰਿਵਾਰ-ਸਮੂਹਾਂ ਵਿੱਚੋਂ ਹੋਣਗੇ।”"
5 Assim, foram dados dos milhares de Israel mil de cada tribo: doze mil armados para a peleja.
6 ਮੂਸਾ ਨੇ ਉਨ੍ਹਾਂ 12,000 ਆਦਮੀਆਂ ਨੂੰ ਜੰਗ ਲਈ ਭੇਜਿਆ। ਉਸ ਨੇ ਜਾਜਕ ਅਲਆਜ਼ਾਰ ਦੇ ਪੁੱਤਰ ਫ਼ੀਨਹਾਸ ਨੂੰ ਉਨ੍ਹਾਂ ਦੇ ਨਾਲ ਭੇਜਿਆ। ਫ਼ੀਨਹਾਸ ਨੇ ਪਵਿੱਤਰ ਵਸਤਾਂ, ਅਤੇ ਤੁਰ੍ਹੀਆਂ ਆਪਣੇ ਹੱਥਾਂ ਵਿੱਚ ਲੈ ਲਈਆਂ।"
6 E Moisés os mandou à guerra, de cada tribo mil, a eles e a Fineias, filho de Eleazar, o sacerdote, à guerra com os utensílios santos e com as trombetas do alarido na mão.
7 ਇਸਰਾਏਲ ਦੇ ਲੋਕ ਮਿਦਯਾਨੀਆਂ ਨਾਲ ਉਸੇ ਤਰ੍ਹਾਂ ਲੜੇ ਜਿਵੇਂ ਯਹੋਵਾਹ ਨੇ ਆਦੇਸ਼ ਦਿੱਤਾ ਸੀ। ਉਸ ਨੇ ਮਿਦਯਾਨੀਆਂ ਦੇ ਸਾਰੇ ਆਦਮੀ ਮਾਰ ਦਿੱਤੇ।"
7 E pelejaram contra os midianitas, como o Senhor ordenara a Moisés; e mataram todo varão.
8 ਉਨ੍ਹਾਂ ਲੋਕਾਂ ਵਿੱਚੋਂ, ਜਿਨ੍ਹਾਂ ਨੂੰ ਉਨ੍ਹਾਂ ਨੇ ਮਾਰਿਆ ਸੀ, ਅਵ੍ਵੀ, ਰਕਮ, ਸੂਰ, ਹੂਰ ਅਤੇ ਰਬਾ ਪੰਜ ਮਿਦਯਾਨੀ ਰਾਜੇ ਸਨ। ਉਨ੍ਹਾਂ ਨੇ ਬਓਰ ਦੇ ਪੁੱਤਰ ਬਿਲਆਮ ਨੂੰ ਵੀ ਤਲਵਾਰ ਨਾਲ ਮਾਰ ਦਿੱਤਾ।"
8 Mataram mais, além dos que já foram mortos, os reis dos midianitas, a Evi, e a Requém, e a Zur, e a Hur, e a Reba, cinco reis dos midianitas; também a Balaão, filho de Beor, mataram à espada.
9 ਇਸਰਾਏਲ ਦੇ ਲੋਕਾਂ ਨੇ ਮਿਦਯਾਨੀਆਂ ਦੀਆਂ ਔਰਤਾਂ ਅਤੇ ਬੱਚਿਆਂ ਨੂੰ ਬੰਦੀ ਬਣਾ ਲਿਆ। ਉਨ੍ਹਾਂ ਨੇ ਉਨ੍ਹਾਂ ਦੀਆਂ ਸਮੂਹ ਭੇਡਾਂ, ਗਾਵਾਂ ਅਤੇ ਹੋਰ ਚੀਜ਼ਾਂ ਵੀ ਸਾਂਭ ਲਈਆਂ।"
9 Porém os filhos de Israel levaram presas as mulheres dos midianitas e as suas crianças; também levaram todos os seus animais, e todo o seu gado, e toda a sua fazenda.
10 ਫ਼ੇਰ ਉਨ੍ਹਾਂ ਨੇ ਉਨ੍ਹਾਂ ਦੇ ਸਾਰੇ ਨਗਰ ਅਤੇ ਉਨ੍ਹਾਂ ਦੇ ਮਹਿਲ ਸਾੜ ਦਿੱਤੇ।"
10 E queimaram a fogo todas as suas cidades com todas as suas habitações e todos os seus acampamentos.
11 ਉਨ੍ਹਾਂ ਨੇ ਸਾਰੇ ਆਦਮੀਆਂ ਅਤੇ ਜਾਨਵਰਾਂ ਉੱਤੇ ਕਬਜ਼ਾ ਕਰ ਲਿਆ।"
11 E tomaram todo o despojo e toda presa de homens e de animais.
12 ਅਤੇ ਮੂਸਾ, ਜਾਜਕ ਅਲਆਜ਼ਾਰ ਅਤੇ ਇਸਰਾਏਲ ਦੇ ਹੋਰ ਸਾਰੇ ਲੋਕਾਂ ਕੋਲ ਲੈ ਆਏ। ਉਹ ਜੰਗ ਵਿੱਚ ਹਾਸਿਲ ਕੀਤੀਆਂ ਸਮੂਹ ਚੀਜ਼ਾਂ ਨੂੰ ਇਸਰਾਏਲੀਆਂ ਦੇ ਡੇਰੇ ਵਿੱਚ ਲੈ ਆਏ। ਇਸਰਾਏਲ ਦੇ ਲੋਕਾਂ ਨੇ ਮੋਆਬ ਵਿਖੇ ਯਰਦਨ ਵਾਦੀ ਵਿੱਚ ਡੇਰਾ ਲਾਇਆ ਹੋਇਆ ਸੀ। ਇਹ ਥਾਂ ਯਰੀਹੋ ਦੇ ਸਾਹਮਣੇ ਯਰਦਨ ਨਦੀ ਦੇ ਪੂਰਬ ਵਾਲੇ ਪਾਸੇ ਸੀ।"
12 E trouxeram a Moisés e a Eleazar, o sacerdote, e à congregação dos filhos de Israel os cativos, e a presa, e o despojo, para o arraial, nas campinas de Moabe, que estão junto do Jordão, em Jericó.
13 ਫ਼ੇਰ ਮੂਸਾ, ਜਾਜਕ ਅਲਆਜ਼ਾਰ ਅਤੇ ਲੋਕਾਂ ਦੇ ਆਗੂ, ਫ਼ੌਜੀਆਂ ਦੇ ਸਵਾਗਤ ਲਈ ਡੇਰੇ ਤੋਂ ਬਾਹਰ ਆਏ।"
13 Porém Moisés e Eleazar, o sacerdote, e todos os maiorais da congregação saíram a recebê-los fora do arraial.
14 ਮੂਸਾ ਫ਼ੌਜ ਦੇ ਆਗੂਆਂ, 1,000 ਆਦਮੀਆਂ ਦੇ ਕਮਾਂਡਰਾਂ ਅਤੇ 100 ਆਦਮੀਆਂ ਦੇ ਕਮਾਂਡਰਾ ਨਾਲ ਬਹੁਤ ਨਾਰਾਜ਼ ਸੀ ਜਿਹੜੇ ਯੁੱਧ ਵਿੱਚੋਂ ਵਾਪਸ ਆ ਗਏ ਸਨ।"
14 E indignou-se Moisés grandemente contra os oficiais do exército, capitães dos milhares e capitães das centenas, que vinham do serviço daquela guerra.
15 ਮੂਸਾ ਨੇ ਉਨ੍ਹਾਂ ਨੂੰ ਆਖਿਆ, “ਤੁਸੀਂ ਔਰਤਾਂ ਨੂੰ ਕਿਉਂ ਜਿਉਂਦਿਆਂ ਛੱਡ ਦਿੱਤਾ।"
15 E Moisés disse-lhes: Deixastes viver todas as mulheres?
16 ਇਹੀ ਉਹ ਔਰਤਾਂ ਸਨ ਜਿਨ੍ਹਾਂ ਨੇ ਇਸਰਾਏਲ ਦੇ ਆਦਮੀਆਂ ਨੂੰ ਪਓਰ ਵਿਖੇ ਬਿਲਆਮ ਦੀ ਘਟਨਾ ਤੋਂ ਬਾਦ ਯਹੋਵਾਹ ਤੋਂ ਮੂੰਹ ਮੋੜਨ ਲਈ ਪ੍ਰੇਰਿਆ ਸੀ। ਅਤੇ ਉੱਥੇ ਇਸਰਾਏਲੀਆਂ ਦਰਮਿਆਨ ਬਿਮਾਰੀ ਫ਼ੈਲ ਗਈ ਸੀ।"
16 Eis que estas foram as que, por conselho de Balaão, deram ocasião aos filhos de Israel de prevaricar contra o Senhor , no negócio de Peor, pelo que houve aquela praga entre a congregação do Senhor .
17 ਹੁਣ ਸਾਰੇ ਮਿਦਯਾਨੀ ਮੁੰਡਿਆ ਨੂੰ ਮਾਰ ਦਿਉ। ਅਤੇ ਉਨ੍ਹਾਂ ਸਾਰੀਆਂ ਮਿਦਯਾਨੀ ਔਰਤਾਂ ਨੂੰ ਮਾਰ ਦਿਉ। ਜਿਹੜੀਆਂ ਕਿਸੇ ਆਦਮੀ ਨਾਲ ਵਾਸ ਕਰ ਚੁੱਕੀਆਂ ਹਨ। ਉਨ੍ਹਾਂ ਸਾਰੀਆਂ ਮਿਦਯਾਨੀ ਔਰਤਾਂ ਨੂੰ ਵੀ ਮਾਰ ਦਿਉ ਜਿਨ੍ਹਾਂ ਨੇ ਕਿਸੇ ਆਦਮੀ ਨਾਲ ਜਿਨਸੀ ਸੰਬੰਧ ਰੱਖੇ ਹਨ।"
17 Agora, pois, matai todo varão entre as crianças; e matai toda mulher que conheceu algum homem, deitando-se com ele.
18 ਤੁਸੀਂ ਉਨ੍ਹਾਂ ਸਾਰੀਆਂ ਜਵਾਨ ਔਰਤਾਂ ਨੂੰ ਜਿਉਂਦਿਆਂ ਛੱਡ ਸੱਕਦੇ ਹੋ-ਪਰ ਸਿਰਫ਼ ਤਾਂ ਹੀ ਜੇ ਉਨ੍ਹਾਂ ਨੇ ਕਦੇ ਵੀ ਕਿਸੇ ਮਰਦ ਨਾਲ ਜਿਨਸੀ ਸੰਬੰਧ ਨਾ ਰੱਖੇ ਹੋਣ।"
18 Porém todas as crianças fêmeas que não conheceram algum homem, deitando-se com ele, para vós deixai viver.
19 ਅਤੇ ਫ਼ੇਰ, ਤੁਹਾਡੇ ਵਿੱਚੋਂ ਉਨ੍ਹਾਂ ਸਾਰੇ ਆਦਮੀਆਂ ਨੂੰ ਜਿਨ੍ਹਾਂ ਨੇ ਹੋਰਨਾਂ ਆਦਮੀਆਂ ਨੂੰ ਮਾਰਿਆ ਹੈ, ਸੱਤਾਂ ਦਿਨਾਂ ਤੱਕ ਡੇਰੇ ਤੋਂ ਦੂਰ ਰਹਿਣਾ ਚਾਹੀਦਾ ਹੈ। ਜੇ ਤੁਸੀਂ ਕਿਸੇ ਮੁਰਦਾ ਸ਼ਰੀਰ ਨੂੰ ਛੂਹਿਆ ਵੀ ਹੈ ਤਾਂ ਵੀ ਤੁਹਾਨੂੰ ਡੇਰੇ ਤੋਂ ਬਾਹਰ ਰਹਿਣਾ ਚਹੀਦਾ ਹੈ। ਤੀਸਰੇ ਦਿਨ ਤੁਸੀਂ ਅਤੇ ਤੁਹਾਡੇ ਬੰਦੀਵਾਲ ਆਪਣੇ-ਆਪ ਨੂੰ ਜ਼ਰੂਰ ਪਵਿੱਤਰ ਬਨਾਉਣ। ਤੁਹਾਨੂੰ ਇਹੀ ਗੱਲ ਇੱਕ ਵਾਰ ਫ਼ੇਰ ਸੱਤਵੇਂ ਦਿਨ ਕਰਨੀ ਚਾਹੀਦੀ ਹੈ।"
19 E, vós, alojai-vos sete dias fora do arraial; qualquer que tiver matado alguma pessoa e qualquer que tiver tocado algum morto, ao terceiro dia e ao sétimo dia, vos purificareis, a vós e a vossos cativos.
20 ਤੁਹਾਨੂੰ ਆਪਣੇ ਸਾਰੇ ਵਸਤਰ ਧੋ ਲੈਣੇ ਚਾਹੀਦੇ ਹਨ ਤੁਹਾਨੂੰ ਹਰ ਉਹ ਚੀਜ਼ ਧੋ ਲੈਣੀ ਚਾਹੀਦੀ ਹੈ ਜਿਹੜੀ ਚਮੜੇ, ਉੱਨ ਜਾਂ ਲੱਕੜੀ ਦੀ ਬਣੀ ਹੋਈ ਹੈ। ਤੁਹਾਨੂੰ ਪਵਿੱਤਰ ਹੋਣਾ ਚਾਹੀਦਾ ਹੈ।”"
20 Também purificareis toda veste, e toda obra de peles, e toda obra de pelos de cabras, e todo objeto de madeira.
21 ਫ਼ੇਰ ਜਾਜਕ ਅਲਆਜ਼ਾਰ ਨੇ ਸਿਪਾਹੀਆਂ ਨਾਲ ਗੱਲ ਕੀਤੀ ਅਤੇ ਆਖਿਆ, “ਇਹ ਉਹ ਬਿਧੀਆਂ ਹਨ ਜਿਹੜੀਆਂ ਯਹੋਵਾਹ ਨੇ ਮੂਸਾ ਨੂੰ ਯੁੱਧ ਵਿੱਚੋਂ ਵਾਪਸ ਆਉਣ ਵਾਲੇ ਸਿਪਾਹੀਆਂ ਬਾਰੇ ਦਿੱਤੀਆਂ ਸਨ।"
21 E disse Eleazar, o sacerdote, aos homens de guerra que partiram à peleja: Este é o estatuto da lei que o Senhor ordenou a Moisés.
22 ਪਰ ਉਨ੍ਹਾਂ ਵਸਤਾਂ ਲਈ ਬਿਧੀਆਂ ਵਖਰੀਆਂ ਹਨ ਜਿਨ੍ਹਾਂ ਨੂੰ ਅੱਗ ਵਿੱਚ ਰੱਖਿਆ ਜਾ ਸੱਕਦਾ ਹੈ। ਤੁਹਾਨੂੰ ਸੋਨੇ, ਚਾਂਦੀ, ਕਾਂਸੀ, ਲੋਹੇ, ਟੀਨ ਜਾਂ ਸਿੱਕੇ ਨੂੰ ਅੱਗ ਵਿੱਚ ਰੱਖਣਾ ਚਾਹੀਦਾ ਹੈ। ਅਤੇ ਫ਼ੇਰ ਉਨ੍ਹਾਂ ਚੀਜ਼ਾਂ ਨੂੰ ਪਾਣੀ ਨਾਲ ਧੋ ਲੈਣਾ ਚਾਹੀਦਾ ਹੈ ਅਤੇ ਉਹ ਪਵਿੱਤਰ ਹੋ ਜਾਣਗੀਆਂ। ਜੇ ਉਨ੍ਹਾਂ ਚੀਜ਼ਾਂ ਨੂੰ ਅੱਗ ਵਿੱਚ ਨਹੀਂ ਰੱਖਿਆ ਜਾ ਸੱਕਦਾ ਤਾਂ ਵੀ ਤੁਹਾਨੂੰ ਉਨ੍ਹਾਂ ਨੂੰ ਪਾਣੀ ਨਾਲ ਧੋ ਲੈਣਾ ਚਾਹੀਦਾ ਹੈ।"
22 Contudo, o ouro, a prata, o cobre, o ferro, o estanho e o chumbo,
23 ਸੱਤਵੇਂ ਦਿਨ ਤੁਹਾਨੂੰ ਆਪਣੇ ਸਾਰੇ ਕੱਪੜੇ ਧੋ ਲੈਣੇ ਚਾਹੀਦੇ ਹਨ। ਫ਼ੇਰ ਤੁਸੀਂ ਪਵਿੱਤਰ ਹੋ ਜਾਵੋਂਗੇ। ਇਸਤੋਂ ਮਗਰੋਂ ਤੁਸੀਂ ਡੇਰੇ ਵਿੱਚ ਆ ਸੱਕਦੇ ਹੋਂ।”"
23 toda coisa que pode suportar o fogo fareis passar pelo fogo, para que fique limpa; todavia, se expiará com a água da separação; mas tudo que não pode suportar o fogo, o fareis passar pela água.
24 ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ,"
24 Também lavareis as vossas vestes ao sétimo dia, para que fiqueis limpos; e, depois, entrareis no arraial.
25 “ਜਾਜਕ ਅਲਆਜ਼ਾਰ ਤੈਨੂੰ ਅਤੇ ਹੋਰ ਸਾਰੇ ਆਗੂਆਂ ਨੂੰ ਲੋਕਾਂ ਅਤੇ ਜਾਨਵਰਾਂ ਦੀ ਸਾਰੀ ਲੁੱਟ ਦੀ ਗਿਣਤੀ ਕਰਨੀ ਚਾਹੀਦੀ ਹੈ ਜੋ ਸਿਪਾਹੀ ਯੁੱਧ ਵਿੱਚੋਂ ਵਾਪਸ ਲਿਆਏ ਸਨ।"
25 Falou mais o Senhor a Moisés, dizendo:
26 ਫ਼ੇਰ ਉਨ੍ਹਾਂ ਚੀਜ਼ਾਂ ਨੂੰ ਜੰਗ ਵਿੱਚ ਜਾਣ ਵਾਲੇ ਸਿਪਾਹੀਆਂ ਅਤੇ ਇਸਰਾਏਲ ਦੇ ਹੋਰਨਾਂ ਲੋਕਾਂ ਵਿੱਚਕਾਰ ਵੰਡ ਦਿਉ।"
26 Toma a soma da presa dos prisioneiros, de homens e de animais, tu e Eleazar, o sacerdote, e os cabeças das casas dos pais da congregação;
27 ਜੰਗ ਨੂੰ ਜਾਣ ਵਾਲੇ ਸਿਪਾਹੀਆਂ ਕੋਲੋਂ ਉਨ੍ਹਾਂ ਚੀਜ਼ਾਂ ਦਾ ਇੱਕ ਹਿੱਸਾ ਲੈ ਲਵੋ ਉਹ ਹਿੱਸਾ ਯਹੋਵਾਹ ਦਾ ਹੈ। ਯਹੋਵਾਹ ਦਾ ਹਿੱਸਾ ਹਰ 500 ਚੀਜ਼ਾਂ ਪਿੱਛੇ ਇੱਕ ਚੀਜ਼ ਹੈ। ਇਸ ਵਿੱਚ ਲੋਕ, ਗਾਵਾਂ, ਖੋਤੇ ਅਤੇ ਭੇਡਾਂ ਸ਼ਾਮਲ ਹਨ।"
27 e divide a presa em duas metades, entre os que, hábeis na peleja, saíram à guerra, e toda a congregação.
28 ਉਨ੍ਹਾਂ ਚੀਜ਼ਾਂ ਨੂੰ ਸਿਪਾਹੀਆਂ ਦੇ ਅੱਧੇ ਹਿੱਸੇ ਵਿੱਚੋਂ ਲੈ ਲਵੋ ਜਿਹੜੇ ਜੰਗ ਨੂੰ ਗਏ ਸਨ। ਫ਼ੇਰ ਉਹ ਚੀਜ਼ਾਂ ਜਾਜਕ ਅਲਆਜ਼ਾਰ ਨੂੰ ਦੇ ਦਿਉ। ਉਹ ਹਿੱਸਾ ਯਹੋਵਾਹ ਦਾ ਹੈ।"
28 Então, para o Senhor tomarás o tributo dos homens de guerra que saíram a esta guerra; de cada quinhentos, uma alma, tanto dos homens como dos bois, dos jumentos e das ovelhas.
29 ਅਤੇ ਫ਼ੇਰ ਲੋਕਾਂ ਦੇ ਅੱਧੇ ਹਿੱਸੇ ਵਿੱਚੋਂ ਹਰ 50 ਚੀਜ਼ਾਂ ਪਿੱਛੇ ਇੱਕ ਚੀਜ਼ ਰੱਖ ਲਵੋ। ਇਸ ਵਿੱਚ ਲੋਕ, ਗਾਵਾਂ, ਖੋਤੇ, ਭੇਡਾਂ ਜਾਂ ਕੋਈ ਹੋਰ ਪਸ਼ੂ ਸ਼ਾਮਲ ਹਨ। ਇਹ ਹਿੱਸਾ ਲੇਵੀਆਂ ਨੂੰ ਦੇ ਦੇਵੋ। ਕਿਉਂਕਿ ਲੇਵੀਆਂ ਨੇ ਯਹੋਵਾਹ ਦੇ ਪਵਿੱਤਰ ਤੰਬੂ ਦੀ ਦੇਖ-ਭਾਲ ਕੀਤੀ ਸੀ।”"
29 Da sua metade o tomareis e o dareis ao sacerdote Eleazar, para a oferta alçada do Senhor .
30 ਇਸ ਤਰ੍ਹਾਂ ਮੂਸਾ ਅਤੇ ਅਲਆਜ਼ਾਰ ਨੇ ਉਹੋ ਕੁਝ ਕੀਤਾ ਜਿਸਦਾ ਯਹੋਵਾਹ ਨੇ ਮੂਸਾ ਨੂੰ ਆਦੇਸ਼ ਦਿੱਤਾ ਸੀ।"
30 Mas, da metade dos filhos de Israel, tomarás de cada cinquenta, um, tanto dos homens como dos bois, dos jumentos e das ovelhas, de todos os animais; e os darás aos levitas que têm cuidado da guarda do tabernáculo do Senhor .
31 ਸਿਪਾਹੀਆਂ ਨੇ 6,75,000 ਭੇਡਾਂ,"
31 E fizeram Moisés e Eleazar, o sacerdote, como o Senhor ordenara a Moisés.
32 72,000 ਗਾਵਾਂ,"
32 Foi, pois, a presa, o restante do despojo, que tomaram os homens de guerra, seiscentas e setenta e cinco mil ovelhas;
33 61,000 ਖੋਤੇ,"
33 e setenta e dois mil bois;
34 ਅਤੇ 32,000 ਔਰਤਾਂ ਲਿਆਂਦੀਆਂ ਸਨ। (ਇਨ੍ਹਾਂ ਵਿੱਚੋਂ ਸਿਰਫ਼ ਉਹੀ ਔਰਤਾਂ ਸ਼ਾਮਲ ਹਨ ਜਿਨ੍ਹਾਂ ਨੇ ਕਿਸੇ ਮਰਦ ਨਾਲ ਜਿਨਸੀ ਸੰਬੰਧ ਨਹੀਂ ਰੱਖੇ ਸਨ।)"
34 e sessenta e um mil jumentos;
35 ਜਿਹੜੇ ਸਿਪਾਹੀ ਜੰਗ ਵਿੱਚ ਗਏ ਸਨ ਉਨ੍ਹਾਂ ਨੂੰ 3,37,500 ਭੇਡਾਂ ਮਿਲੀਆਂ।"
35 e das mulheres que não conheceram homem algum deitando-se com ele, todas as almas foram trinta e duas mil.
36 ਉਨ੍ਹਾਂ ਨੇ 675 ਭੇਡਾਂ ਯਹੋਵਾਹ ਨੂੰ ਅਰਪਨ ਕਰ ਦਿੱਤੀਆਂ।"
36 E a metade, a parte dos que saíram à guerra, foi em número de trezentas e trinta e sete mil e quinhentas ovelhas.
37 ਸਿਪਾਹੀਆਂ ਨੂੰ 36,000 ਗਾਵਾਂ ਮਿਲੀਆਂ। ਉਨ੍ਹਾਂ ਨੇ 72 ਗਾਵਾਂ ਯਹੋਵਾਹ ਨੂੰ ਦੇ ਦਿੱਤੀਆਂ।"
37 E das ovelhas foi o tributo para o Senhor seiscentas e setenta e cinco.
38 ਸਿਪਾਹੀਆਂ ਨੂੰ 30,500 ਖੋਤੇ ਮਿਲੇ। ਉਨ੍ਹਾਂ ਨੇ 61 ਖੋਤੇ ਯਹੋਵਾਹ ਨੂੰ ਦਿੱਤੇ।"
38 E foram os bois trinta e seis mil; e o seu tributo para o Senhor , setenta e dois.
39 ਸਿਪਾਹੀਆਂ ਨੂੰ 16,000 ਔਰਤਾਂ ਮਿਲੀਆਂ। ਉਨ੍ਹਾਂ ਨੇ 32 ਔਰਤਾਂ ਯਹੋਵਾਹ ਨੂੰ ਦੇ ਦਿੱਤੀਆਂ।"
39 E foram os jumentos trinta mil e quinhentos; e o seu tributo para o Senhor , sessenta e um.
40 ਮੂਸਾ ਨੇ ਯਹੋਵਾਹ ਨੂੰ ਮਿਲਣ ਵਾਲੀਆਂ ਉਹ ਸਾਰੀਆਂ ਸੁਗਾਤਾਂ ਜਾਜਕ ਅਲਆਜ਼ਾਰ ਨੂੰ ਦੇ ਦਿੱਤੀਆਂ, ਜਿਹਾ ਕਿ ਯਹੋਵਾਹ ਨੇ ਉਸ ਨੂੰ ਆਦੇਸ਼ ਦਿੱਤਾ ਸੀ।"
40 E houve de almas humanas dezesseis mil; e o seu tributo para o Senhor , trinta e duas almas.
41 ਫ਼ੇਰ ਮੂਸਾ ਨੇ ਲੋਕਾਂ ਦੇ ਅੱਧੇ ਹਿੱਸੇ ਦੀ ਗਿਣਤੀ ਕੀਤੀ ਇਹ ਉਹ ਹਿੱਸਾ ਸੀ ਜਿਹੜਾ ਮੂਸਾ ਨੇ ਉਨ੍ਹਾਂ ਸਿਪਾਹੀਆਂ ਕੋਲੋਂ ਹਾਸਿਲ ਕੀਤੀ ਸੀ ਜਿਹੜੇ ਜੰਗ ਕਰਨ ਗਏ ਸਨ।"
41 E deu Moisés a Eleazar, o sacerdote, o tributo da oferta alçada do Senhor , como o Senhor ordenara a Moisés.
42 ਲੋਕਾਂ ਨੂੰ 3,37,500 ਭੇਡਾਂ,"
42 E da metade dos filhos de Israel, que Moisés separara da dos homens que pelejaram
43 36,000 ਗਾਵਾਂ,"
43 (A metade para a congregação foi, das ovelhas, trezentas e trinta e sete mil e quinhentas;
44 30,500 ਖੋਤੇ,"
44 e dos bois, trinta e seis mil;
45 ਅਤੇ 16,000 ਔਰਤਾਂ ਮਿਲੀਆਂ।"
45 e dos jumentos, trinta mil e quinhentos;
46 ਹਰ 50 ਚੀਜ਼ਾਂ ਵਿੱਚੋਂ, ਇਸਰਾਏਲ ਦੇ ਲੋਕਾਂ ਦੀ ਅੱਧੀ ਲੁੱਟ ਵਿੱਚੋਂ ਮੂਸਾ ਨੇ ਇੱਕ ਚੀਜ਼ ਯਹੋਵਾਹ ਲਈ ਲੈ ਲਈ। ਇਨ੍ਹਾਂ ਵਿੱਚ ਆਦਮੀਆਂ ਦੀਆਂ ਚੀਜ਼ਾਂ ਅਤੇ ਜਾਨਵਰ ਸ਼ਾਮਿਲ ਸਨ। ਅਤੇ ਉਸ ਨੇ ਇਹ ਚੀਜ਼ਾਂ ਲੇਵੀਆਂ ਨੂੰ ਦੇ ਦਿੱਤੀਆਂ। ਕਿਉਂਕਿ ਉਹ ਯਹੋਵਾਹ ਦੇ ਪਵਿੱਤਰ ਤੰਬੂ ਦੀ ਸੰਭਾਲ ਕਰਦੇ ਸਨ। ਮੂਸਾ ਨੇ ਅਜਿਹਾ ਉਸੇ ਤਰ੍ਹਾਂ ਕੀਤਾ ਜਿਵੇਂ ਯਹੋਵਾਹ ਨੇ ਉਸ ਨੂੰ ਕਰਨ ਲਈ ਕਿਹਾ ਸੀ।"
46 e das almas humanas, dezesseis mil.),
47 ਫ਼ੇਰ ਸੈਨਾ ਦੇ ਆਗੂ (1,000 ਆਦਮੀਆਂ ਦੇ ਆਗੂ ਅਤੇ 100 ਆਦਮੀਆਂ ਦੇ ਆਗੂ) ਮੂਸਾ ਕੋਲ ਆਏ।"
47 desta metade dos filhos de Israel, Moisés tomou um de cada cinquenta, tanto de homens como de animais, e os deu aos levitas, que tinham cuidado da guarda do tabernáculo do Senhor , como o Senhor ordenara a Moisés.
48 ਉਨ੍ਹਾਂ ਨੇ ਮੂਸਾ ਨੂੰ ਆਖਿਆ, “ਅਸੀਂ ਤੇਰੇ ਸੇਵਕ ਨੇ, ਸਾਡੇ ਸਿਪਾਹੀਆਂ ਦੀ ਗਿਣਤੀ ਕਰ ਲਈ ਹੈ ਉਨ੍ਹਾਂ ਵਿੱਚੋਂ ਕੋਈ ਵੀ ਨਹੀਂ ਘਟ ਰਿਹਾ।"
48 Então, chegaram-se a Moisés os capitães que estavam sobre os milhares do exército, os tribunos e os centuriões,
49 ਇਸ ਲਈ ਅਸੀਂ ਹਰ ਸਿਪਾਹੀ ਕੋਲੋਂ ਯਹੋਵਾਹ ਦੀ ਸੁਗਾਤ ਲੈ ਕੇ ਆ ਰਹੇ ਹਾਂ। ਅਸੀਂ ਉਹ ਚੀਜ਼ਾਂ ਵੀ ਲਿਆ ਰਹੇ ਹਾਂ ਜਿਹੜੀਆਂ ਸੋਨੇ ਦੀਆਂ ਬਣੀਆਂ ਹਨ-ਬਾਜੂ ਬੰਦ, ਹਾਰ, ਮੁੰਦਰੀਆਂ ਵਾਲੀਆਂ ਅਤੇ ਗਲੇ ਦੇ ਹਾਰ। ਇਹ ਸੁਗਾਤ ਯਹੋਵਾਹ ਲਈ ਹਨ ਤਾਂ ਜੋ ਅਸੀਂ ਪਵਿੱਤਰ ਹੋ ਸੱਕੀਏ।”"
49 e disseram a Moisés: Teus servos tomaram a soma dos homens de guerra que estiveram sob a nossa mão, e nenhum falta de nós.
50 ਇਸ ਲਈ ਮੂਸਾ ਅਤੇ ਜਾਜਕ ਅਲਆਜ਼ਾਰ ਨੇ ਸੋਨੇ ਦੀਆਂ ਇਹ ਸਾਰੀਂ ਚੀਜ਼ਾਂ ਲੈ ਲਈਆਂ।"
50 Pelo que trouxemos uma oferta ao Senhor , cada um o que achou: vasos de ouro, cadeias, manilhas, anéis, arrecadas e colares, para fazer propiciação pela nossa alma perante o Senhor .
51 ਜਿਹੜਾ ਸੋਨੇ 1,000 ਆਦਮੀਆਂ ਦੇ ਕਮਾਂਡਰਾਂ ਅਤੇ 100 ਆਦਮੀਆਂ ਦੇ ਕਮਾਂਡਰਾਂ ਨੇ ਯਹੋਵਾਹ ਨੂੰ ਦਿੱਤਾ 420 ਪੌਂਡ ਵਜਨ ਦਾ ਸੀ।"
51 Assim, Moisés e Eleazar, o sacerdote, tomaram deles o ouro; sendo todos os vasos bem-trabalhados.
52 ਸਿਪਾਹੀਆਂ ਨੇ ਜੰਗ ਵਿੱਚ ਹਾਸਿਲ ਕੀਤੀਆਂ ਹੋਰਨਾਂ ਚੀਜ਼ਾਂ ਦਾ ਬਾਕੀ ਹਿੱਸਾ ਰੱਖ ਲਿਆ।"
52 E foi todo o ouro da oferta alçada, que ofereceram ao Senhor , dezesseis mil e setecentos e cinquenta siclos, dos tribunos e dos centuriões
53 ਮੂਸਾ ਅਤੇ ਜਾਜਕ ਅਲਆਜ਼ਾਰ 1,000 ਆਦਮੀਆਂ ਅਤੇ 100 ਆਦਮੀਆਂ ਦੇ ਆਗੂਆਂ ਪਾਸੋਂ ਸੋਨਾ ਲੈ ਲਿਆ। ਫ਼ੇਰ ਉਨ੍ਹਾਂ ਨੇ ਉਹ ਸੋਨਾ ਮੰਡਲੀ ਵਾਲੇ ਤੰਬੂ ਵਿੱਚ ਰੱਖ ਦਿੱਤਾ। ਇਹ ਤੋਹਫ਼ਾ ਯਹੋਵਾਹ ਦੇ ਲਈ ਇਸਰਾਏਲ ਦੇ ਲੋਕਾਂ ਦੀ ਯਾਦਗਾਰ ਸੀ।"
53 ( pois os homens de guerra, cada um tinha tomado presa para si).
54 — ausente —
54 Tomaram, pois, Moisés e Eleazar, o sacerdote, o ouro dos tribunos e dos centuriões e o trouxeram à tenda da congregação por lembrança para os filhos de Israel perante o Senhor .

Ler em outra tradução

Comparar com outra

Estude este capítulo no WhatsApp

Peça à IA da Bíblia Fala para explicar Números 31, comparar traduções ou montar um estudo — tudo direto pelo WhatsApp.