Números 24

Punjabi Bible (GL_PUNJABI) vs BKJ

Sair da comparação
1 ਬਿਲਆਮ ਦਾ ਤੀਸਰਾ ਸੰਦੇਸ਼ ਬਿਲਆਮ ਨੇ ਦੇਖਿਆ ਕਿ ਯਹੋਵਾਹ ਇਸਰਾਏਲ ਨੂੰ ਅਸੀਸ ਦੇਣਾ ਚਾਹੁੰਦਾ ਸੀ। ਇਸ ਲਈ ਬਿਲਆਮ ਨੇ ਇਸ ਨੂੰ ਕਿਸੇ ਵੀ ਤਰ੍ਹਾਂ ਕਾਲੇ ਇਲਮ ਰਾਹੀ ਬਦਲਣ ਦੀ ਕੋਸ਼ਿਸ਼ ਨਹੀਂ ਕੀਤੀ। ਪਰ ਬਿਲਆਮ ਨੇ ਆਪਣਾ ਮੂੰਹ ਮੋੜਕੇ ਮਾਰੂਥਲ ਵੱਲ ਦੇਖਿਆ।"
1 E quando Balaão viu que agradou ao SENHOR abençoar a Israel, ele não foi, como em outras ocasiões, buscar encantamentos, mas voltou o seu rosto em direção ao deserto.
2 ਬਿਲਆਮ ਨੇ ਮਾਰੂਥਲ ਵੱਲ ਤੱਕਿਆ ਅਤੇ ਇਸਰਾਏਲ ਦੇ ਲੋਕਾਂ ਨੂੰ ਵੇਖਿਆ। ਉਨ੍ਹਾਂ ਨੇ ਆਪਣੇ ਪਰਿਵਾਰ-ਸਮੂਹ ਨਾਲ ਵੱਖ-ਵੱਖ ਥਾਵਾਂ ਤੇ ਡੇਰਾ ਲਾਇਆ ਹੋਇਆ ਸੀ। ਫ਼ੇਰ ਪਰਮੇਸ਼ੁਰ ਦਾ ਆਤਮਾ ਬਿਲਆਮ ਕੋਲ ਆਇਆ।"
2 E Balaão ergueu os olhos e viu Israel, que permanecia em suas tendas, segundo as suas tribos; e veio sobre ele o Espírito de Deus.
3 ਬਿਲਆਮ ਨੇ ਇਹ ਸ਼ਬਦ ਆਖੇ: “ਇਹ ਸੰਦੇਸ਼ ਬਓਰ ਦੇ ਪੁੱਤਰ ਬਿਲਆਮ ਵੱਲੋ ਹੈ। ਮੈਂ ਉਨ੍ਹਾਂ ਗੱਲਾਂ ਬਾਰੇ ਦੱਸ ਰਿਹਾ ਹਾਂ ਜੋ ਮੈਂ ਸਾਫ਼ ਤੌਰ ਤੇ ਦੇਖੀਆਂ ਹਨ।"
3 E ele proferiu a sua parábola, e disse: Fala Balaão, filho de Beor, e fala o homem de olhos abertos;
4 ਮੈਂ ਪਰਮੇਸ਼ੁਰ ਕੋਲੋਂ ਇਹ ਸੰਦੇਸ਼ ਸੁਣਿਆ ਸੀ। ਮੈਂ ਉਹੀ ਦੇਖਿਆ ਜੋ ਪਰਮੇਸ਼ੁਰ ਸਰਬ-ਸ਼ਕਤੀਮਾਨ ਨੇ ਦਿਖਾਇਆ। ਮੈਂ ਨਿਮਰਤਾ ਨਾਲ ਆਖਦਾ ਹਾਂ, ਜੋ ਮੈਂ ਸਾਫ਼ ਤੌਰ ਤੇ ਦੇਖਿਆ।"
4 fala aquele que ouviu as palavras de Deus, que vê a visão de El-Shaddai, que cai, mas com os olhos abertos:
5 “ਯਾਕੂਬ ਦੇ ਲੋਕੋ, ਤੁਹਾਡੇ ਤੰਬੂ ਸੁੰਦਰ ਨੇ। ਇਸਰਏਲ ਦੇ ਲੋਕੋ, ਤੁਹਾਡੇ ਘਰ ਸੁੰਦਰ ਨੇ।"
5 Quão boas são as tuas tendas, ó Jacó, e os teus tabernáculos, ó Israel!
6 ਤੁਸੀਂ ਉਨ੍ਹਾਂ ਬਾਗਾਂ ਵਰਗੇ ਹੋ ਜਿਹੜੇ ਨਹਿਰਾਂ ਨੇ ਸਿੰਜੇ ਨੇ। ਤੁਸੀਂ ਉਨ੍ਹਾਂ ਬਾਗਾਂ ਵਰਗੇ ਹੋ ਜਿਹੜੇ ਨਦੀਆਂ ਕੰਢੇ ਉੱਗਦੇ ਨੇ। ਤੁਸੀਂ ਉਨ੍ਹਾਂ ਸੁਗੰਧਿਤ ਝਾੜੀਆਂ ਵਰਗੇ ਹੋ ਜਿਹੜੀਆਂ ਯਹੋਵਾਹ ਨੇ ਬੀਜੀਆਂ ਨੇ। ਤੁਸੀਂ ਉਨ੍ਹਾਂ ਸੁੰਦਰ ਰੁੱਖਾਂ ਵਰਗੇ ਹੋ ਜਿਹੜੇ ਪਾਣੀ ਕੰਢੇ ਉੱਗਦੇ ਨੇ।"
6 Como vales se estendem, como jardins ao pé dos rios; como árvores de sândalo que o SENHOR plantou, e como cedros junto às águas.
7 ਤੁਹਾਨੂੰ ਹਮੇਸ਼ਾ ਹੀ ਕਾਫ਼ੀ ਪਾਣੀ ਮਿਲੇਗਾ, ਤੁਹਾਡੇ ਬੀਜ਼ਾਂ ਲਈ ਵੀ ਕਾਫ਼ੀ ਪਾਣੀ। ਤੁਹਾਡਾ ਰਾਜਾ ਅਗਾਗ ਰਾਜੇ ਨਾਲੋਂ ਵੀ ਵੱਧੇਰੇ ਮਹਾਨ ਹੋਵੇਗਾ। ਤੁਹਾਡੀ ਸਲਤਨਤ ਬਹੁਤ ਮਹਾਨ ਹੋਵੇਗੀ।"
7 Ele derramará a água de seus baldes, e a sua semente estará em muitas águas; e o seu rei será maior do que Agague, e o seu reino será exaltado.
8 “ਪਰਮੇਸ਼ੁਰ ਨੇ ਇਨ੍ਹਾਂ ਲੋਕਾਂ ਨੂੰ ਮਿਸਰ ਤੋਂ ਬਾਹਰ ਲਿਆਂਦਾ। ਉਹ ਜੰਗਲੀ ਝੋਟੇ ਵਾਂਗ ਮਜ਼ਬੂਤ ਹਨ ਅਤੇ ਉਹ ਆਪਣੇ ਸਾਰੇ ਦੁਸ਼ਮਣਾ ਨੂੰ ਹਰਾ ਦੇਣਗੇ। ਉਹ ਉਨ੍ਹਾਂ ਦੀਆਂ ਹੱਡੀਆਂ ਤੋੜ ਦੇਣਗੇ ਅਤੇ ਉਨ੍ਹਾਂ ਨੂੰ, ਉਨ੍ਹਾਂ ਦੇ ਤੀਰਾਂ ਨਾਲ ਕੁਚਲ ਦੇਣਗੇ।"
8 Deus o trouxe do Egito; as suas forças são como as do unicórnio; ele consumirá as nações, seus inimigos, e quebrará seus ossos, e os perfurará com as suas flechas.
9 ਇਸਰਾਏਲ ਨਿਮ੍ਰ ਅਤੇ ਲੰਮੇ ਪਏ ਹੋਏ ਸ਼ੇਰ ਵਾਂਗ ਹੈ। ਹਾਂ ਉਹ ਇੱਕ ਜਵਾਨ ਸ਼ੇਰ ਵਰਗੇ ਹਨ ਅਤੇ ਕੋਈ ਵੀ ਉਨ੍ਹਾਂ ਨੂੰ ਜਗਾਉਣਾ ਨਹੀਂ ਚਾਹੁੰਦਾ। ਉਨ੍ਹਾਂ ਨੂੰ ਅਸੀਸ ਮਿਲੇ ਜੋ ਉਨ੍ਹਾਂ ਨੂੰ ਅਸੀਸ ਦੇਣ ਅਤੇ ਉਹ ਸਰਾਪੇ ਜਾਣ ਜੋ ਉਨ੍ਹਾਂ ਨੂੰ ਸਰਾਪਣ।”"
9 Encurvou-se, deitou-se como um leão, e como um grande leão; quem o despertará? Bendito é aquele que te abençoa, e maldito é aquele que te amaldiçoa.
10 ਬਾਲਾਕ ਬਿਲਆਮ ਉੱਤੇ ਬਹੁਤ ਕਰੋਧਵਾਨ ਹੋ ਗਿਆ ਅਤੇ ਉਸ ਨੇ ਆਪਣੇ ਹੱਥ ਇਕੱਠੇ ਵਜਾਕੇ ਉਸ ਨੂੰ ਆਖਿਆ, “ਮੈਂ ਤੈਨੂੰ ਆਪਣੇ ਦੁਸ਼ਮਣਾ ਨੂੰ ਸਰਾਪਣ ਲਈ ਬੁਲਾਇਆ ਸੀ ਪਰ ਤੂੰ ਉਨ੍ਹਾਂ ਨੂੰ ਤਿੰਨ ਵਾਰੀ ਅਸੀਸ ਦੇ ਦਿੱਤੀ।"
10 E a ira de Balaque se acendeu contra Balaão, e ele bateu as mãos; e Balaque disse a Balaão: Chamei-te para amaldiçoar os meus inimigos; e eis que tu os abençoaste três vezes.
11 ਹੁਣ ਇੱਥੋਂ ਚੱਲਾ ਜਾ ਅਤੇ ਘਰ ਪਰਤ ਜਾ। ਮੈਂ ਤੈਨੂੰ ਆਖਿਆ ਸੀ ਕਿ ਮੈਂ ਤੈਨੂੰ ਬਹੁਤ ਚੰਗਾ ਇਨਾਮ ਦਿਆਂਗਾ। ਪਰ ਯਹੋਵਾਹ ਨੇ ਤੇਰੇ ਕੋਲੋਂ ਤੇਰਾ ਇਨਾਮ ਖੋਹ ਲਿਆ ਹੈ।”"
11 Agora portanto, foge para o teu lugar; eu pensava honrar-te grandemente, mas o SENHOR te privou desta honra.
12 ਬਿਲਆਮ ਨੇ ਬਾਲਾਕ ਨੂੰ ਆਖਿਆ, “ਕੀ ਮੈਂ, ਮੇਰੇ ਕੋਲ ਭੇਜੇ ਤੇਰੇ ਸੰਦੇਸ਼ਵਾਹਕਾਂ ਨੂੰ ਨਹੀਂ ਆਖਿਆ ਸੀ,"
12 E Balaão disse a Balaque: Não falei eu também aos teus mensageiros, os quais tu me enviaste, dizendo:
13 ‘ਭਾਵੇਂ ਜੇ ਬਾਲਾਕ ਆਪਣਾ ਖੂਬਸੂਰਤ ਮਹਿਲ ਸੋਨੇ ਅਤੇ ਚਾਂਦੀ ਨਾਲ ਭਰਕੇ ਮੈਨੂੰ ਦੇਵੇ। ਮੈਂ ਖੁਦ ਕੁਝ ਵੀ ਚੰਗਾ ਜਾਂ ਮਾੜਾ ਨਹੀਂ ਕਰ ਸੱਕਦਾ ਅਤੇ ਯਹੋਵਾਹ ਦੇ ਹੁਕਮ ਦੇ ਖਿਲਾਫ਼ ਨਹੀਂ ਜਾ ਸੱਕਦਾ।’ ਮੈਨੂੰ ਉਹੀ ਆਖਣਾ ਪੈਂਦਾ ਹੈ ਜੋ ਯਹੋਵਾਹ ਆਖਦਾ ਹੈ।"
13 E se Balaque me desse a sua casa cheia de prata e ouro, eu não posso ir além da ordem do SENHOR, fazendo bem ou mal de minha própria mente; mas o que o SENHOR disser, isso eu falarei?
14 ਹੁਣ ਮੈਂ ਆਪਣੇ ਲੋਕਾਂ ਕੋਲ ਵਾਪਸ ਜਾ ਰਿਹਾ ਹਾਂ। ਪਰ ਮੈਂ ਤੈਨੂੰ ਇਹ ਚਿਤਾਵਨੀ ਦਿੰਦਾ ਹਾਂ। ਮੈਂ ਤੈਨੂੰ ਦੱਸਾਂਗਾ ਕਿ ਆਉਣ ਵਾਲੇ ਸਮੇਂ ਵਿੱਚ ਇਸਰਾਏਲ ਦੇ ਇਹ ਲੋਕ ਤੇਰੇ ਨਾਲ ਅਤੇ ਤੇਰੇ ਲੋਕਾਂ ਨਾਲ ਕੀ ਕਰਨਗੇ।”"
14 E agora eis que vou ao meu povo; portanto vem, e eu te advertirei do que este povo fará ao teu povo nos últimos dias.
15 ਬਿਲਆਮ ਦਾ ਆਖਰੀ ਸੰਦੇਸ਼ ਫ਼ੇਰ ਬਿਲਆਮ ਨੇ ਇਹ ਗੱਲਾਂ ਆਖੀਆਂ: “ਇਹ ਸੰਦੇਸ਼ ਬਓਰ ਦੇ ਪੁੱਤਰ, ਬਿਲਆਮ ਵੱਲੋਂ ਹੈ। ਮੈਂ ਆਖਦਾ ਹਾਂ, ਜੋ ਮੈਂ ਸਾਫ਼-ਸਾਫ਼ ਦੇਖਦਾ ਹਾਂ।"
15 E ele proferiu a sua parábola, e disse: Fala Balaão, filho de Beor, e fala o homem de olhos abertos;
16 ਮੈਂ ਪਰਮੇਸ਼ੁਰ ਕੋਲੋਂ ਇਹ ਸੰਦੇਸ਼ ਸੁਣਿਆ। ਮੈਂ ਉਹੀ ਸਿੱਖਿਆ ਜੋ ਮੈਨੂੰ ਪਰਮੇਸ਼ੁਰ ਸਰਬ-ਉੱਚ ਨੇ ਸਿੱਖਾਇਆ। ਮੈਂ ਦੇਖਿਆ, ਜੋ ਵੀ ਮੈਨੂੰ ਪਰਮੇਸ਼ੁਰ ਸਰਬ-ਸ਼ਕਤੀਮਾਨ ਨੇ ਦਿਖਾਇਆ। ਮੈਂ ਨਿਮਰ ਹੋਕੇ ਦੱਸਦਾ ਹਾਂ ਜੋ ਵੀ ਮੈਂ ਸਾਫ਼-ਸਾਫ਼ ਦੇਖਦਾ ਹਾਂ।"
16 fala aquele que ouviu os ditos de Deus e o que sabe a ciência de Elyon; o que viu a visão de Shaddai, que cai, mas com os olhos abertos:
17 “ਮੈਂ ਯਹੋਵਾਹ ਨੂੰ ਆਉਂਦਿਆ ਦੇਖਦਾ ਹਾਂ, ਪਰ ਛੇਤੀ ਨਹੀ। ਯਾਕੂਬ ਦੇ ਪਰਿਵਾਰ ਵਿੱਚੋਂ ਇੱਕ ਤਾਰਾ ਆਵੇਗਾ। ਇਸਰਾਏਲ ਦੇ ਲੋਕਾਂ ਵਿੱਚੋਂ ਇੱਕ ਨਵਾਂ ਹਾਕਮ ਆਵੇਗਾ। ਉਹ ਹਾਕਮ, ਮੋਆਬੀ ਲੋਕਾਂ ਦੇ ਸਿਰ ਭਂਨੇਗਾ। ਉਹ ਹਾਕਮ, ਸੇਥ ਦੇ ਸਮੂਹ ਪੁੱਤਰਾਂ ਦੇ ਸਿਰ ਭੰਨ ਦੇਵੇਗਾ।"
17 eu o verei, mas não agora; e o contemplarei mas não de perto. Virá uma Estrela de Jacó, e um Cetro subirá de Israel, e ferirá os cantos de Moabe, e destruirá todos os filhos de Sete.
18 ਇਸਰਾਏਲ ਮਜ਼ਬੂਤ ਹੋ ਜਾਵੇਗਾ ਅਤੇ ਅਦੋਮ ਦੀ ਧਰਤੀ ਉੱਤੇ ਕਬਜ਼ਾ ਕਰ ਲਵੇਗਾ! ਉਹ ਸੇਈਰ, ਆਪਣੇ ਦੁਸ਼ਮਣ ਦੀ ਧਰਤੀ ਉੱਤੇ ਕਬਜ਼ਾ ਕਰ ਲੈਣਗੇ।"
18 E Edom será uma possessão; Seir também será uma possessão para os seus inimigos; e Israel fará proezas.
19 “ਯਾਕੂਬ ਦੇ ਪਰਿਵਾਰ ਵਿੱਚੋਂ ਇੱਕ ਨਵਾਂ ਹਾਕਮ ਆਵੇਗਾ, ਉਹ ਹਾਕਮ, ਉਸ ਸ਼ਹਿਰ ਵਿੱਚ ਜਿਉਂਦੇ ਬਚੇ ਲੋਕਾਂ ਨੂੰ ਤਬਾਹ ਕਰ ਦੇਵੇਗਾ।”"
19 De Jacó virá um que dominará, e destruirá os sobreviventes da cidade.
20 ਫ਼ੇਰ ਬਿਲਆਮ ਨੇ ਅਮਾਲੇਕੀ ਲੋਕਾਂ ਨੂੰ ਦੇਖਿਆ ਅਤੇ ਇਹ ਸ਼ਬਦ ਉਚਾਰੇ: “ਅਮਾਲੇਕ ਸਮੂਹ ਕੌਮਾਂ ਨਾਲੋਂ ਤਾਕਤਵਰ ਹੈ। ਪਰ ਅਮਾਲੇਕ ਵੀ ਤਬਾਹ ਹੋ ਜਾਏਗਾ!”"
20 E, quando olhou para Amaleque, proferiu a sua parábola, e disse: Amaleque foi o primeiro das nações; mas o seu fim será que ele pereça, para sempre.
21 ਫ਼ੇਰ ਬਿਲਆਮ ਨੇ ਕੇਨੀ ਲੋਕਾਂ ਵੱਲ ਦੇਖਿਆ ਅਤੇ ਇਹ ਸ਼ਬਦ ਉੱਚਾਰੇ: “ਤੁਹਾਨੂੰ ਵਿਸ਼ਵਾਸ ਹੈ ਕਿ ਤੁਹਾਡਾ ਦੇਸ਼ ਸੁਰੱਖਿਅਤ ਹੈ ਜਿਵੇਂ ਪੰਛੀ ਉੱਚੇ ਪਰਬਤ ਬਣਾਏ ਆਲ੍ਹਣੇ ਅੰਦਰ ਬੈਠਾ ਹੋਵੇ।"
21 E, ao olhar para os queneus, proferiu a sua parábola, e disse: Forte é a tua morada, e puseste o teu ninho em uma rocha.
22 ਪਰ ਤੁਸੀਂ ਕੇਨੀ ਲੋਕ ਤਬਾਹ ਕੀਤੇ ਜਾਵੋਂਗੇ ਜਦੋਂ ਅੱਸ਼ੂਰ ਤੁਹਾਨੂੰ ਕੈਦੀ ਬਣਾਕੇ ਲੈ ਜਾਵੇਗਾ।”"
22 Todavia, o queneu será consumido, até que Assur te leve cativo.
23 ਫ਼ੇਰ ਬਿਲਆਮ ਨੇ ਇਹ ਸ਼ਬਦ ਆਖੇ: “ਹਾਏ! ਕੌਣ ਜਿਉਂ ਸੱਕਦਾ ਹੈ ਜਦੋਂ ਪਰਮੇਸ਼ੁਰ ਅਜਿਹਾ ਕਰੇ?"
23 E proferiu a sua parábola, e disse: Ai, quem viverá, quando Deus fizer isto?
24 ਆਉਣਗੇ ਜਹਾਜ਼ ਕਿਬਰਸ ਵਲੋ, ਹਰਾ ਦੇਣਗੇ ਉਹ ਅਸੀਂਰੀਆ ਅਤੇ ਏਬਰ ਨੂੰ ਪਰ ਤਬਾਹ ਹੋ ਜਾਵੇਗਾ ਉਹ ਜਹਾਜ਼ ਵੀ।”"
24 E virão navios da costa de Quitim, e afligirão a Assur; e afligirão a Héber; e ele também perecerá para sempre.
25 ਫ਼ੇਰ ਬਿਲਆਮ ਉੱਠ ਖਲੋਇਆ ਅਤੇ ਵਾਪਸ ਘਰ ਨੂੰ ਮੁੜ ਪਿਆ। ਬਾਲਾਕ ਵੀ ਆਪਣੇ ਰਾਹ ਚੱਲਿਆ ਗਿਆ।"
25 E Balaão se levantou, e retornou ao seu lugar; e Balaque também seguiu o seu caminho.

Ler em outra tradução

Comparar com outra

Estude este capítulo no WhatsApp

Peça à IA da Bíblia Fala para explicar Números 24, comparar traduções ou montar um estudo — tudo direto pelo WhatsApp.