Números 23

Punjabi Bible (GL_PUNJABI) vs VC

Sair da comparação
VC Versão Católica
1 ਬਿਲਆਮ ਦਾ ਪਹਿਲਾ ਸੰਦੇਸ਼ ਬਿਲਆਮ ਨੇ ਬਾਲਾਕ ਨੂੰ ਆਖਿਆ, “ਇੱਥੇ ਸੱਤ ਜਗਵੇਦੀਆਂ ਉਸਾਰ ਅਤੇ ਮੇਰੇ ਲਈ ਸੱਤ ਵਹਿੜਕੇ ਅਤੇ ਸੱਤ ਭੇਡੂ ਤਿਆਰ ਕਰਵਾ।”"
1 Balaão disse ao rei: "Levanta-me aqui sete altares, e prepara-me sete touros e sete carneiros."
2 ਬਾਲਾਕ ਨੇ ਬਿਲਆਮ ਦੇ ਆਖੇ ਅਨੁਸਾਰ ਕੀਤਾ ਅਤੇ ਉਸ ਨੇ ਅਤੇ ਬਿਲਆਮ ਨੇ ਇੱਕ-ਇੱਕ ਵਹਿੜਕਾ ਅਤੇ ਇੱਕ-ਇੱਕ ਭੇਡੂ ਦੀ ਬਲੀ ਹਰੇਕ ਜਗਵੇਦੀ ਉੱਤੇ ਚੜ੍ਹਾਈ।"
2 Balac fez o que o adivinho pedira, e ofereceram juntos um touro e um carneiro em cada altar.
3 ਫ਼ੇਰ ਬਿਲਆਮ ਨੇ ਬਾਲਾਕ ਨੂੰ ਆਖਿਆ, “ਇਸ ਜਗਵੇਦੀ ਦੇ ਨੇੜੇ, ਇੱਥੇ ਖਲੋਵੋ। ਮੈਂ ਕਿਸੇ ਦੂਸਰੇ ਸਥਾਨ ਤੇ ਜਾਵਾਂਗਾ। ਫ਼ੇਰ ਯਹੋਵਾਹ ਮੇਰੇ ਕੋਲ ਆਵੇਗਾ ਅਤੇ ਮੈਨੂੰ ਦੱਸੇਗਾ ਕਿ ਮੈਂ ਕੀ ਆਖਣਾ ਹੈ।” ਫ਼ੇਰ ਬਿਲਆਮ ਇੱਕ ਉਚੇਰੇ ਸਥਾਨ ਉੱਤੇ ਚੱਲਿਆ ਗਿਆ।"
3 "Fica, disse Balaão a Balac, junto de teu holocausto, enquanto eu me afasto. Talvez o Senhor venha ao meu encontro, e te direi tudo o que ele me mandar." Afastou-se Balaão e foi para um monte escalvado,
4 ਉਸ ਥਾਂ ਉੱਤੇ ਪਰਮੇਸ਼ੁਰ ਬਿਲਆਮ ਨੂੰ ਮਿਲਿਆ। ਬਿਲਆਨ ਨੇ ਆਖਿਆ, “ਮੈਂ ਸੱਤ ਜਗਵੇਦੀਆਂ ਤਿਆਰ ਕਰ ਦਿੱਤੀਆਂ ਹਨ ਅਤੇ ਮੈਂ ਹਰੇਕ ਜਗਵੇਦੀ ਉੱਤੇ ਇੱਕ-ਇੱਕ ਵਹਿੜਕਾ ਅਤੇ ਇੱਕ-ਇੱਕ ਭੇਡੂ ਬਲੀ ਚੜ੍ਹਾ ਦਿੱਤਾ ਹੈ।”"
4 onde Deus se lhe apresentou; e Balaão disse a Deus: "Levantei sete altares, e sobre cada altar ofereci um touro e um carneiro."
5 ਤਾਂ ਯਹੋਵਾਹ ਨੇ ਬਿਲਆਮ ਨੂੰ ਦੱਸਿਆ ਕਿ ਉਸ ਨੂੰ ਕੀ ਆਖਣਾ ਚਾਹੀਦਾ ਹੈ। ਫ਼ੇਰ ਯਹੋਵਾਹ ਨੇ ਆਖਿਆ, “ਬਾਲਾਕ ਕੋਲ ਵਾਪਸ ਜਾ ਅਤੇ ਉਸ ਨੂੰ ਇਹ ਗੱਲਾਂ ਆਖ ਜਿਹੜੀਆਂ ਮੈਂ ਤੈਨੂੰ ਆਖਣ ਲਈ ਦੱਸੀਆਂ ਹਨ।”"
5 O Senhor pôs então uma palavra na boca de Balaão e disse: "Volta para junto de Balac e dize-lhe isto e isto."
6 ਇਸ ਲਈ ਬਿਲਆਮ ਬਾਲਾਕ ਕੋਲ ਵਾਪਸ ਚੱਲਿਆ ਗਿਆ। ਬਾਲਾਕ ਹਾਲੇ ਵੀ ਜਗਵੇਦੀ ਦੇ ਨੇੜੇ ਖਲੋਤਾ ਸੀ। ਅਤੇ ਮੋਆਬ ਦੇ ਸਾਰੇ ਆਗੂ ਉਨ੍ਹਾਂ ਦੇ ਨਾਲ ਖਲੋਤੇ ਸਨ।"
6 Voltando para perto do rei, encontrou-o de pé junto do seu holocausto, com todos os chefes de Moab.
7 ਤਾਂ ਬਿਲਆਮ ਨੇ ਇਹ ਗੱਲਾਂ ਆਖੀਆਂ: “ਮੋਆਬ ਦੇ ਰਾਜੇ ਬਾਲਾਕ ਨੇ ਮੈਨੂੰ ਇੱਥੇ ਆਰਾਮ ਦੇ ਪੂਰਬੀ ਪਹਾੜਾਂ ਤੋਂ ਲਿਆਂਦਾ, ਮੈਨੂੰ ਬਾਲਾਕ ਨੇ ਆਖਿਆ ਸੀ। ‘ਆ, ਮੇਰੇ ਲਈ ਯਾਕੂਬ ਨੂੰ ਸਰਾਪ ਸਰਾਪ ਦੇ, ਆ, ਇਸਰਾਏਲ ਦੇ ਲੋਕਾਂ ਨੂੰ ਸਰਾਪ ਦੇ।’"
7 Balaão pronunciou o seguinte oráculo: "De Arão mandou-me vir Balac, das montanhas do Oriente, o rei de Moab: Vem! Por mim amaldiçoa Jacó! Vem votar Israel à perdição!
8 ਪਰ ਪਰਮੇਸ਼ੁਰ ਉਨ੍ਹਾਂ ਲੋਕਾਂ ਦੇ ਖਿਲਾਫ਼ ਨਹੀਂ ਹੈ, ਇਸ ਲਈ ਮੈਂ ਵੀ ਉਨ੍ਹਾਂ ਨੂੰ ਸਰਾਪ ਨਹੀਂ ਦੇ ਸੱਕਦਾ। ਯਹੋਵਾਹ ਨੇ ਉਨ੍ਹਾਂ ਲੋਕਾਂ ਲਈ ਮੰਦੀਆਂ ਹੋਣੀਆਂ ਨਹੀਂ ਮੰਗੀਆਂ। ਇਸ ਲਈ ਮੈਂ ਵੀ ਅਜਿਹਾ ਨਹੀਂ ਕਰ ਸੱਕਦਾ।"
8 Como poderei amaldiçoar a quem Deus não amaldiçoa? Como encolerizar-me, se o Senhor não se encolerizou?
9 ਮੈਂ ਉਨ੍ਹਾਂ ਲੋਕਾਂ ਨੂੰ ਪਰਬਤ ਉੱਤੋਂ ਦੇਖ ਰਿਹਾ ਹਾਂ। ਮੈਂ ਉਨ੍ਹਾਂ ਨੂੰ ਉੱਚੀਆਂ ਪਹਾੜੀਆਂ ਤੋਂ ਦੇਖਦਾ ਹਾਂ। ਉਹ ਲੋਕ, ਇੱਕਲੇ ਰਹਿੰਦੇ ਹਨ। ਉਹ ਕਿਸੇ ਹੋਰ ਕੌਮ ਦਾ ਹਿੱਸਾ ਨਹੀਂ ਹੈ।"
9 Do alto dos rochedos eu contemplo, estou vendo do cimo das colinas: um povo isolado, não contado entre as nações.
10 ਕੌਣ ਯਾਕੂਬ ਦੇ ਲੋਕਾਂ ਨੂੰ ਗਿਣ ਸੱਕਦਾ ਹੈ? ਉਹ ਰੇਤ ਦੇ ਕਿਣਕਿਆਂ ਵਾਂਗ ਅਨਗਿਣਤ ਹਨ। ਕੋਈ ਇਸਰਾਏਲ ਦੇ ਇੱਕ ਚੁਥਾਈ ਲੋਕਾਂ ਦੀ ਵੀ ਗਿਣਤੀ ਨਹੀਂ ਕਰ ਸੱਕਦਾ। ਮੈਨੂੰ ਇੱਕ ਨੇਕ ਇਨਸਾਨ ਵਾਂਗੂ ਮਰਨ ਦਿਉ। ਮੇਰੀ ਜ਼ਿੰਦਗੀ ਨੂੰ ਉਨ੍ਹਾਂ ਵਾਂਗ ਖੁਸ਼ੀ ਨਾਲ ਭਰੀ ਹੋਈ ਨੂੰ ਖਤਮ ਹੋਣ ਦਿਉ।”"
10 Quem poderia calcular o pó de Jacó? Quem poderia medir as nuvens de Israel? Que eu morra da morte dos justos, que o meu fim se assemelhe ao fim deles!"
11 ਬਾਲਾਕ ਨੇ ਬਿਲਆਮ ਨੂੰ ਆਖਿਆ, “ਤੂੰ ਮੇਰੇ ਨਾਲ ਕੀ ਕੀਤਾ ਹੈ? ਮੈਂ ਤੈਨੂੰ ਆਪਣੇ ਦੁਸ਼ਮਣਾਂ ਨੂੰ ਸਰਾਪ ਦੇਣ ਲਈ ਸੱਦਿਆ ਸੀ। ਪਰ ਤੂੰ ਤਾਂ ਸਿਰਫ਼ ਉਨ੍ਹਾਂ ਨੂੰ ਅਸੀਸ ਦਿੱਤੀ ਹੈ।”"
11 Balac disse a Balaão: "Que me fizeste? Mandei-te chamar para amaldiçoares os meus inimigos; e eis que os abençoas!"
12 ਪਰ ਬਿਲਆਮ ਨੇ ਜਵਾਬ ਦਿੱਤਾ, “ਮੈਨੂੰ ਉਹੀ ਗੱਲਾਂ ਆਖਣੀਆਂ ਪੈਂਦੀਆਂ ਹਨ ਜਿਹੜੀਆਂ ਉਹ ਮੇਰੇ ਪਾਸੋਂ ਅਖਵਾਉਂਦਾ ਹੈ।”"
12 "Porventura, respondeu o adivinho, não devo eu cuidar de só dizer o que o Senhor põe na minha boca?"
13 ਫ਼ੇਰ ਬਾਲਾਕ ਨੇ ਉਸ ਨੂੰ ਆਖਿਆ, “ਇਸ ਲਈ ਮੇਰੇ ਨਾਲ ਕਿਸੇ ਹੋਰ ਥਾਂ ਉੱਤੇ ਆ। ਇਸ ਥਾਂ ਤੋਂ ਤੂੰ ਉਨ੍ਹਾਂ ਸਾਰਿਆਂ ਨੂੰ ਨਹੀਂ ਵੇਖ ਸੱਕਦਾ, ਤੂੰ ਸਿਰਫ਼ ਉਨ੍ਹਾਂ ਲੋਕਾਂ ਦੇ ਇੱਕ ਹਿੱਸੇ ਨੂੰ ਹੀ ਦੇਖ ਸੱਕਦਾ ਹੈ। ਹੋ ਸੱਕਦਾ ਹੈ ਕਿ ਉਸ ਥਾਂ ਤੋਂ ਤੂੰ ਮੇਰੇ ਲਈ ਉਨ੍ਹਾਂ ਦੇ ਵਿਰੁੱਧ ਬੋਲ ਸੱਕੇਂ।”"
13 Balac disse-lhe então: "Vem comigo a outro lugar de onde poderás vê-los. Não verás somente a sua extremidade, mas todo o seu acampamento, e dali os amaldiçoarás."
14 ਇਸ ਲਈ ਬਾਲਾਕ ਬਿਲਆਮ ਨੂੰ ਸੋਫ਼ੀਮ ਦੇ ਖੇਤਾਂ ਨੂੰ ਲੈ ਗਿਆ। ਇਹ ਥਾਂ ਪਿਸਗਾਹ ਪਰਬਤ ਦੀ ਚੋਟੀ ਉੱਤੇ ਸੀ। ਉਸ ਥਾਂ ਉੱਤੇ, ਬਾਲਾਕ ਨੇ ਸੱਤ ਜਗਵੇਦੀਆਂ ਬਣਾਈਆ ਅਤੇ ਫ਼ੇਰ ਤੋਂ ਹਰੇਕ ਜਗਵੇਦੀ ਉੱਤੇ ਉਸ ਨੇ ਇੱਕ-ਇੱਕ ਵਹਿੜਕਾ ਅਤੇ ਇੱਕ-ਇੱਕ ਭੇਡੂ ਬਲੀ ਚੜ੍ਹਾਇਆ।"
14 Conduziu-o ao campo de Sofim, no cimo do Fasga, onde levantou sete altares para serem oferecidos sobre cada qual um touro e um carneiro.
15 ਇਸ ਲਈ ਬਿਲਆਮ ਨੇ ਬਾਲਾਕ ਨੂੰ ਆਖਿਆ, “ਆਪਣੀ ਬਲੀ ਦੇ ਕੋਲ ਖਲੋ। ਮੈਂ ਉਸ ਥਾਂ ਉੱਤੇ ਜਾਕੇ ਯਹੋਵਾਹ ਨੂੰ ਮਿਲਾਂਗਾ।”"
15 Balaão disse-lhe: "Fica aqui junto de teu holocausto, enquanto vou ao encontro do Senhor."
16 ਇਸ ਤਰ੍ਹਾਂ ਯਹੋਵਾਹ ਬਿਲਆਮ ਨੂੰ ਮਿਲਣ ਲਈ ਆਇਆ ਅਤੇ ਬਿਲਆਮ ਨੂੰ ਦੱਸਿਆ ਕਿ ਉਸ ਨੇ ਕੀ ਆਖਣਾ ਹੈ। ਫ਼ੇਰ ਯਹੋਵਾਹ ਨੇ ਬਿਲਆਮ ਨੂੰ ਬਾਲਾਕ ਕੋਲ ਵਾਪਸ ਜਾਣ ਅਤੇ ਇਹ ਗੱਲਾਂ ਦੱਸਣ ਲਈ ਆਖਿਆ।"
16 O Senhor apresentou-se a Balaão, pôs-lhe na boca uma palavra e disse: "Volta a Balac e dize-lhe isto e isto."
17 ਇਸ ਤਰ੍ਹਾਂ ਬਿਲਆਮ ਬਾਲਾਕ ਕੋਲ ਗਿਆ। ਬਾਲਾਕ ਹਾਲੇ ਵੀ ਜਗਵੇਦੀ ਦੇ ਨੇੜੇ ਖਲੋਤਾ ਸੀ। ਮੋਆਬ ਦੇ ਆਗੂ ਉਸ ਦੇ ਨਾਲ ਸਨ। ਅਤੇ ਬਾਲਾਕ ਨੇ ਬਿਲਆਮ ਨੂੰ ਆਉਂਦਿਆ ਦੇਖਿਆ ਅਤੇ ਆਖਿਆ, “ਯਹੋਵਾਹ ਨੇ ਕੀ ਆਖਿਆ ਹੈ?”"
17 Voltou o adivinho para junto do rei, o qual estava de pé ao lado do seu holocausto com os chefes de Moab. "Que disse o Senhor?" perguntou-lhe Balac.
18 ਬਿਲਆਮ ਦਾ ਦੂਸਰਾ ਸੰਦੇਸ਼ ਫ਼ੇਰ ਬਿਲਆਮ ਨੇ ਇਹ ਗੱਲਾਂ ਆਖੀਆ: “ਬਾਲਾਕ, ਖੜ੍ਹਾ ਹੋ ਜਾ ਅਤੇ ਜੋ ਮੈਂ ਆਖਦਾ ਹਾਂ ਸੁਣ। ਮੇਰੀ ਗੱਲ ਸੁਣ, ਸਿੱਪੋਰ ਦੇ ਪੁੱਤਰ।"
18 E Balaão pronunciou o seguinte oráculo: "Levanta-te, Balac, e escuta; presta-me atenção, filho de Sefor:
19 ਪਰਮੇਸ਼ੁਰ ਕੋਈ ਮਨੁੱਖ ਨਹੀਂ ਹੈ ਅਤੇ ਉਹ ਝੂਠ ਨਹੀਂ ਬੋਲਦਾ। ਪਰਮੇਸ਼ੁਰ ਕਿਸੇ ਮਨੁੱਖ ਦਾ ਪੁੱਤਰ ਨਹੀਂ ਹੈ। ਉਸ ਦੇ ਨਿਆਂ ਕਦੇ ਵੀ ਨਹੀ ਬਦਲਣਗੇ। ਜਦੋਂ ਯਹੋਵਾਹ ਕੁਝ ਆਖਦਾ, ਉਹ ਇਸ ਨੂੰ ਕਰੇਗਾ। ਜੇਕਰ ਯਹੋਵਾਹ ਕੋਈ ਇਕਰਾਰ ਕਰਦਾ, ਉਹ ਉਹੀ ਕਰੇਗਾ ਜਿਸਦਾ ਉਸ ਨੇ ਇਕਰਾਰ ਕੀਤਾ।"
19 Deus não é homem para mentir, nem alguém para se arrepender. Alguma vez prometeu sem cumprir? Por acaso falou e não executou?
20 ਯਹੋਵਾਹ ਨੇ ਮੈਨੂੰ ਉਨ੍ਹਾਂ ਲੋਕਾਂ ਨੂੰ ਅਸੀਸ ਦੇਣ ਲਈ ਆਖਿਆ ਸੀ, ਯਹੋਵਾਹ ਨੇ ਉਨ੍ਹਾਂ ਨੂੰ ਅਸੀਸ ਦਿਤੀ, ਇਸ ਵਾਸਤੇ ਮੈਂ ਇਸ ਨੂੰ ਨਹੀਂ ਬਦਲ ਸੱਕਦਾ।"
20 Recebi ordem de abençoar; ele abençoou: nada posso mudar.
21 ਪਰਮੇਸ਼ੁਰ, ਨੂੰ ਯਾਕੂਬ ਦੇ ਲੋਕਾਂ ਅੰਦਰ ਕੁਝ ਵੀ ਗਲਤ ਨਹੀਂ ਦਿਸਿਆ। ਪਰਮੇਸ਼ੁਰ ਨੂੰ, ਇਸਰਾਏਲ ਦੇ ਲੋਕਾਂ ਵਿੱਚ ਕੋਈ ਪਾਪ ਨਹੀਂ ਦਿਸਿਆ। ਯਹੋਵਾਹ ਉਨ੍ਹਾਂ ਦਾ ਪਰਮੇਸ਼ੁਰ ਹੈ ਅਤੇ ਉਹ ਉਨ੍ਹਾਂ ਦੇ ਨਾਲ ਹੈ। ਉਹ ਉਸ ਨੂੰ ਆਪਣਾ ਰਾਜਾ ਹੋਣ ਦਾ ਐਲਾਨ ਕਰਦੇ ਹਨ!"
21 Não achou iniqüidade em Jacó, nem perversidade em Israel. O Senhor, seu Deus, está com ele, nele é proclamado rei.
22 ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਮਿਸਰ ਤੋਂ ਬਾਹਰ ਲਿਆਇਆ। ਉਹ ਜੰਗਲੀ ਝੋਟੇ ਵਰਗੇ ਤਾਕਤਵਰ ਹਨ।"
22 Deus os retirou do Egito e lhes deu o vigor do búfalo.
23 ਯਾਕੂਬ ਦੇ ਲੋਕਾਂ ਦੇ ਖਿਲਾਫ਼ ਕੋਈ ਜਾਦੂਗਰੀ ਨਹੀਂ ਹੈ। ਅਜਿਹਾ ਕੋਈ ਜਾਦੂ ਨਹੀਂ ਜੋ ਇਸਰਾਏਲ ਦੇ ਲੋਕਾਂ ਨੂੰ ਰੋਕ ਸੱਕੇ। ਸਹੀ ਸਮੇਂ ਤੇ, ਲੋਕ ਯਕੂਬ ਦੇ ਆਦਮੀਆਂ ਅਤੇ ਇਸਰਾਏਲ ਦੇ ਲੋਕਾਂ ਲਈ ਇਹੀ ਆਖਣਗੇ। ‘ਉਨ੍ਹਾਂ ਮਹਾਨ ਕਰਿਸ਼ਮਿਆਂ ਵੱਲ ਦੇਖੋ, ਜੋ ਪਰਮੇਸ਼ੁਰ ਨੇ ਕੀਤੇ ਹਨ!’"
23 Não é preciso magia em Jacó, nem adivinhação em Israel: a seu tempo, se dirá a Jacó e a Israel o que Deus quer fazer.
24 ਲੋਕ ਸ਼ੇਰ ਵਾਂਗ ਮਜ਼ਬੂਤ ਨੇ। ਉਹ ਸ਼ੇਰ ਆਰਾਮ ਨਹੀਂ ਕਰੇਗਾ ਜਦੋਂ ਤੱਕ ਉਹ ਆਪਣੇ ਦੁਸ਼ਮਣ ਨੂੰ ਖਾ ਨਹੀਂ ਲੈਂਦਾ। ਅਤੇ ਜਦੋਂ ਤੱਕ ਉਹ ਆਪਣੇ ਸ਼ਿਕਾਰ ਦਾ ਖੂਨ ਨਹੀਂ ਪੀ ਲੈਂਦਾ।”"
24 Este povo levanta-se como leoa, firma-se como leão; não se deita sem ter devorado a presa e bebido o sangue de suas vítimas."
25 ਫ਼ੇਰ ਬਾਲਾਕ ਨੇ ਬਿਲਆਮ ਨੂੰ ਆਖਿਆ, “ਉਨ੍ਹਾਂ ਨੂੰ ਨਾ ਸਰਾਪੀ ਅਤੇ ਨਾ ਹੀ ਉਨ੍ਹਾ ਨੂੰ ਅਸੀਸ ਦੇਵੀ।”"
25 Balac disse a Balaão: "Se não os amaldiçoas, ao menos não os abençoes."
26 ਬਿਲਆਮ ਨੇ ਜਵਾਬ ਦਿੱਤਾ, “ਮੈਂ ਤੈਨੂੰ ਪਹਿਲਾਂ ਹੀ ਦੱਸਿਆ ਸੀ ਕਿ ਮੈਂ ਤਾਂ ਸਿਰਫ਼ ਉਹੀ ਗੱਲਾਂ ਆਖ ਸੱਕਦਾ ਹਾਂ ਜਿਹੜੀਆਂ ਯਹੋਵਾਹ ਮੇਰੇ ਕੋਲੋਂ ਅਖਵਾਉਂਦਾ ਹੈ।”"
26 "Não te disse eu, respondeu Balaão, que faria tudo o que o Senhor me dissesse?"
27 ਫ਼ੇਰ ਬਾਲਾਕ ਨੇ ਬਿਲਆਮ ਨੂੰ ਆਖਿਆ, “ਤਾਂ ਮੇਰੇ ਨਾਲ ਕਿਸੇ ਹੋਰ ਥਾਂ ਆ। ਸ਼ਾਇਦ ਪਰਮੇਸ਼ੁਰ ਪ੍ਰਸੰਨ ਹੋ ਜਾਵੇ ਅਤੇ ਤੇਰੇ ਕੋਲੋਂ ਉਨ੍ਹਾਂ ਨੂੰ ਉਸ ਥਾਂ ਤੋਂ ਸਰਾਪ ਦੇ ਦੇਵੇ।”"
27 Balac replicou: "Vem: conduzir-te-ei a outro lugar; talvez Deus se agrade que tu os amaldiçoes de lá."
28 ਇਸ ਲਈ ਬਾਲਾਕ ਬਿਲਆਮ ਨੂੰ ਪਓਰ ਪਰਬਤ ਦੀ ਚੋਟੀ ਉੱਤੇ ਲੈ ਗਿਆ। ਇਸ ਪਰਬਤ ਦਾ ਰੁੱਖ ਮਾਰੂਥਲ ਵੱਲ ਹੈ।"
28 Balac levou o adivinho ao cimo do monte Fogor, que domina o deserto.
29 ਬਿਲਆਮ ਨੇ ਆਖਿਆ, “ਇੱਥੇ ਸੱਤ ਜਗਵੇਦੀਆਂ ਉਸਾਰ। ਫ਼ੇਰ ਸੱਤ ਵਹਿੜਕੇ ਅਤੇ ਸੱਤ ਭੇਡੂ ਤਿਆਰ ਕਰਵਾ।”"
29 Balaão disse-lhe: "Constrói-me sete altares, e prepara-me sete touros e sete carneiros."
30 ਬਾਲਾਕ ਨੇ ਉਹੀ ਕੀਤਾ ਜੋ ਬਿਲਆਮ ਨੇ ਆਖਿਆ ਸੀ। ਬਾਲਾਕ ਨੇ ਇੱਕ ਬਲਦ ਅਤੇ ਇੱਕ ਭੇਡੂ ਹਰੇਕ ਜਗਵੇਦੀ ਉੱਤੇ ਬਲੀ ਚੜ੍ਹਾਇਆ।"
30 Balac fez como ordenara Balaão, e ofereceu sobre cada altar um touro e um carneiro.

Ler em outra tradução

Comparar com outra

Estude este capítulo no WhatsApp

Peça à IA da Bíblia Fala para explicar Números 23, comparar traduções ou montar um estudo — tudo direto pelo WhatsApp.