Números 22
Punjabi Bible (GL_PUNJABI) vs NAA
NAA Nova Almeida Atualizada 2017
1 ਬਿਲਆਮ ਅਤੇ ਮੋਆਬ ਦਾ ਰਾਜਾ ਫ਼ੇਰ ਇਸਰਾਏਲ ਦੇ ਲੋਕ ਮੋਆਬ ਵਿੱਚਲੀ ਯਰਦਨ ਵਾਦੀ ਵੱਲ ਚੱਲੇ ਗਏ। ਉਨ੍ਹਾਂ ਨੇ ਯਰੀਹੋ ਦੇ ਸਾਹਮਣੇ ਯਰਦਨ ਨਦੀ ਨੇੜੇ ਡੇਰਾ ਲਾਇਆ।"
1 Os filhos de Israel partiram e acamparam nas campinas de Moabe, do outro lado do Jordão, na altura de Jericó.
2 ਸਿੱਪੋਰ ਦੇ ਪੁੱਤਰ ਬਾਲਾਕ ਨੇ ਉਹ ਸਾਰੀਆਂ ਚੀਜ਼ਾਂ ਦੇਖੀਆਂ ਜਿਹੜੀਆਂ ਇਸਰਾਏਲ ਦੇ ਲੋਕਾਂ ਨੇ ਅਮੋਰੀ ਲੋਕਾਂ ਨਾਲ ਕੀਤੀਆਂ ਸਨ। ਮੋਆਬ ਦਾ ਰਾਜਾ ਬਹੁਤ ਭੈਭੀਤ ਸੀ, ਕਿਉਂਕਿ ਉੱਥੇ ਇਸਰਾਏਲ ਦੇ ਬਹੁਤ ਜ਼ਿਆਦਾ ਲੋਕ ਸਨ। ਮੋਆਬ ਸੱਚ ਮੁੱਚ ਉਨ੍ਹਾਂ ਪਾਸੋਂ ਡਰਦਾ ਸੀ।"
2 Balaque, filho de Zipor, viu tudo o que Israel havia feito aos amorreus.
3 ਮੋਆਬ ਦੇ ਰਾਜੇ ਨੇ ਮਿਦਯਾਨ ਦੇ ਆਗੂਆਂ ਨੂੰ ਆਖਿਆ, “ਲੋਕਾਂ ਦੀ ਏਡੀ ਵੱਡੀ ਭੀੜ, ਸਾਡੇ ਆਲੇ-ਦੁਆਲੇ ਦੀ ਹਰ ਸ਼ੈਅ ਨੂੰ ਨਸ਼ਟ ਕਰ ਦੇਵੇਗੀ, ਜਿਵੇਂ ਕੋਈ ਗਊ ਕਿਸੇ ਖੇਤ ਦੇ ਸਾਰੇ ਘਾਹ ਨੂੰ ਚਰ ਜਾਂਦੀ ਹੈ।” ਉਸ ਸਮੇਂ ਸਿੱਪੋਰ ਦਾ ਪੁੱਤਰ ਬਾਲਾਕ ਮੋਆਬ ਦਾ ਰਾਜਾ ਸੀ।"
3 E os moabitas tiveram grande medo deste povo, porque era muito numeroso. E andavam angustiados por causa dos filhos de Israel.
4 ਉਸ ਨੇ ਕੁਝ ਲੋਕਾਂ ਨੂੰ ਬਓਰ ਦੇ ਪੁੱਤਰ ਬਿਲਆਮ ਨੂੰ ਸੱਦਣ ਲਈ ਭੇਜਿਆ। ਬਿਲਆਮ, ਫ਼ਰਾਤ ਨਦੀ ਦੇ ਨੇੜੇ ਪਥੋਰ ਵਿਖੇ ਸੀ। ਇੱਥੇ ਸਿਰਫ਼ ਬਿਲਆਮ ਦੇ ਲੋਕੀ ਰਹਿੰਦੇ ਸਨ। ਬਾਲਾਕ ਦਾ ਸੰਦੇਸ਼ ਇਹ ਸੀ: “ਲੋਕਾਂ ਦਾ ਇੱਕ ਨਵਾਂ ਟੋਲਾ ਮਿਸਰ ਵਿੱਚੋਂ ਆਇਆ ਹੈ। ਉਹ ਗਿਣਤੀ ਵਿੱਚ ਇੰਨੇ ਹਨ ਕਿ ਉਨ੍ਹਾਂ ਨੇ ਸਾਰੀ ਧਰਤੀ ਨੂੰ ਕੱਜ ਲਿਆ ਹੈ। ਉਨ੍ਹਾਂ ਨੇ ਮੈਥੋਂ ਅੱਗੇ ਡੇਰਾ ਲਾਇਆ ਹੋਇਆ ਹੈ।"
4 Por isso o povo de Moabe disse aos anciãos dos midianitas: — Agora essa multidão vai lamber tudo o que houver ao redor de nós, como o boi lambe a erva do campo. Balaque, filho de Zipor, era o rei dos moabitas naquele tempo.
5 ਆਕੇ ਮੇਰੇ ਲਈ ਇਨ੍ਹਾਂ ਲੋਕਾਂ ਨੂੰ ਸਰਾਪ। ਇਹ ਲੋਕ ਮੇਰੇ ਨਾਲੋਂ ਵੱਧ ਤਾਕਤਵਰ ਹਨ। ਮੈਨੂੰ ਪਤਾ ਹੈ ਕਿ ਤੇਰੇ ਕੋਲ ਬਹੁਤ ਤਾਕਤ ਹੈ। ਜੇ ਤੂੰ ਕਿਸੇ ਵਿਅਕਤੀ ਨੂੰ ਅਸੀਸ ਦੇ ਦੇਵੇਂ ਤਾਂ ਉਸਦੀ ਕਿਸਮਤ ਖੁਲ੍ਹ ਜਾਂਦੀ ਹੈ ਅਤੇ ਜੇ ਤੂੰ ਕਿਸੇ ਨੂੰ ਸਰਾਪ ਦੇ ਦੇਵੇਂ, ਉਸ ਨਾਲ ਮੰਦੀਆਂ ਗੱਲਾਂ ਵਾਪਰਨਗੀਆਂ। ਇਸ ਲਈ ਆਕੇ ਇਨ੍ਹਾਂ ਲੋਕਾਂ ਨੂੰ ਸਰਾਪ। ਸ਼ਾਇਦ ਫ਼ੇਰ ਮੈਂ ਇਨ੍ਹਾਂ ਨੂੰ ਹਰਾ ਸੱਕਾ।”"
5 Ele enviou mensageiros a Balaão, filho de Beor, a Petor, que está junto ao rio Eufrates, na terra dos filhos do seu povo, para chamá-lo, dizendo: — Eis que um povo saiu do Egito, cobre a face da terra e está morando perto de mim.
6 ਮੋਆਬ ਅਤੇ ਮਿਦਯਾਨ ਦੇ ਆਗੂ ਬਾਲਾਮ ਨਾਲ ਗੱਲ ਕਰਨ ਲਈ ਚੱਲੇ ਗਏ। ਉਨ੍ਹਾਂ ਕੋਲ ਉਸ ਨੂੰ ਦੇਣ ਲਈ ਪੈਸੇ ਸਨ ਅਤੇ ਉਨ੍ਹਾ ਨੇ ਉਸ ਨੂੰ ਬਾਲਾਕ ਦੀ ਆਖੀ ਹੋਈ ਹਰ ਗੱਲ ਦੱਸੀ।"
6 Venha agora e, por favor, amaldiçoe este povo, pois eles são mais poderosos do que eu; talvez assim eu possa atacá-los e expulsá-los da terra. Porque sei que a quem você abençoar será abençoado, e a quem você amaldiçoar será amaldiçoado.
7 ਬਿਲਆਮ ਨੇ ਉਨ੍ਹਾਂ ਨੂੰ ਆਖਿਆ, “ਰਾਤ ਨੂੰ ਇੱਥੇ ਹੀ ਠਹਿਰੋ। ਮੈਂ ਯਹੋਵਾਹ ਨਾਲ ਗੱਲ ਕਰਾਂਗਾ ਅਤੇ ਤੁਹਾਨੂੰ ਦੱਸਾਂਗਾ ਕਿ ਉਹ ਕੀ ਆਖਦਾ ਹੈ।” ਇਸ ਲਈ ਮੋਆਬ ਦੇ ਆਗੂ ਉਸ ਰਾਤ ਬਿਲਆਮ ਦੇ ਨਾਲ ਉੱਥੇ ਹੀ ਠਹਿਰ ਗਏ।"
7 Então os anciãos dos moabitas e os anciãos dos midianitas foram, levando consigo o dinheiro para pagar os encantamentos. Chegaram ao lugar onde Balaão estava e lhe transmitiram as palavras de Balaque.
8 ਪਰਮੇਸ਼ੁਰ ਬਿਲਆਮ ਕੋਲ ਆਇਆ ਅਤੇ ਪੁੱਛਿਆ, “ਤੇਰੇ ਨਾਲ ਇਹ ਕੌਣ ਲੋਕ ਹਨ?”"
8 Balaão lhes disse: — Fiquem aqui esta noite, e lhes trarei a resposta, como o Então os chefes dos moabitas ficaram com Balaão.
9 ਬਿਲਆਮ ਨੇ ਪਰਮੇਸ਼ੁਰ ਨੂੰ ਆਖਿਆ, “ਸਿੱਪੋਰ ਦੇ ਪੁੱਤਰ ਬਾਲਾਕ, ਮੋਆਬ ਦੇ ਰਾਜੇ ਨੇ ਇਨ੍ਹਾਂ ਨੂੰ ਮੇਰੇ ਕੋਲ ਇੱਕ ਸੁਨੇਹਾ ਦੇਕੇ ਘਲਿਆ ਹੈ।"
9 Deus veio a Balaão e perguntou: — Quem são esses homens que estão com você?
10 ਸੁਨੇਹਾ ਇਹ ਹੈ: ਲੋਕਾਂ ਦੀ ਇੱਕ ਨਵੀਂ ਕੌਮ ਮਿਸਰ ਤੋਂ ਬਾਹਰ ਆ ਗਈ ਹੈ। ਇਹ ਲੋਕ ਇੰਨੇ ਜ਼ਿਆਦਾ ਹਨ ਕਿ ਸਾਰੀ ਧਰਤੀ ਕੱਜੀ ਹੋਈ ਹੈ। ਇਸ ਲਈ ਆਉ ਅਤੇ ਇਨ੍ਹਾਂ ਨੂੰ ਸਰਾਪ ਦੇ। ਤਾਂ ਸ਼ਾਇਦ ਮੈਂ ਇਨ੍ਹਾਂ ਨਾਲ ਲੜ ਸੱਕਾਂ ਅਤੇ ਇਨ੍ਹਾਂ ਨੂੰ ਆਪਣੇ ਦੇਸ਼ ਵਿੱਚੋਂ ਬਾਹਰ ਕੱਢ ਸੱਕਾਂ।”"
10 Balaão respondeu: — Balaque, rei dos moabitas, filho de Zipor, enviou esses homens para que me dissessem:
11 ਪਰ ਪਰਮੇਸ਼ੁਰ ਨੇ ਬਿਲਆਮ ਨੂੰ ਆਖਿਆ, “ਉਨ੍ਹਾਂ ਦੇ ਨਾਲ ਨਾ ਜਾਵੀਂ। ਤੈਨੂੰ ਇਨ੍ਹਾਂ ਲੋਕਾਂ ਨੂੰ ਸਰਾਪ ਨਹੀਂ ਦੇਣਾ ਚਾਹੀਦਾ। ਉਹ ਮੇਰੇ ਲੋਕ ਹਨ।”"
11 “Eis que o povo que saiu do Egito cobre a face da terra. Venha agora e amaldiçoe este povo; talvez eu possa combatê-lo e expulsá-lo daqui.”
12 ਅਗਲੀ ਸਵੇਰ ਬਿਲਆਮ ਉੱਠਿਆ ਅਤੇ ਉਸ ਨੇ ਬਾਲਾਕ ਦੇ ਆਗੁਆਂ ਨੂੰ ਆਖਿਆ, “ਆਪਣੇ ਦੇਸ਼ ਵਾਪਸ ਪਰਤ ਜਾਉ। ਯਹੋਵਾਹ ਮੈਨੂੰ ਤੁਹਾਡੇ ਨਾਲ ਜਾਣ ਦੀ ਆਗਿਆ ਨਹੀਂ ਦਿੰਦਾ।”"
12 Então Deus disse a Balaão: — Não vá com eles, nem amaldiçoe o povo; porque é povo abençoado.
13 ਇਸ ਲਈ ਮੋਆਬ ਦੇ ਆਗੂ ਬਾਲਾਕ ਕੋਲ ਵਾਪਸ ਚੱਲੇ ਗਏ ਅਤੇ ਉਸ ਨੂੰ ਇਹ ਗੱਲ ਦੱਸੀ। ਉਨ੍ਹਾਂ ਨੇ ਆਖਿਆ, “ਬਿਲਆਮ ਨੇ ਸਾਡੇ ਨਾਲ ਆਉਣ ਤੋਂ ਇਨਕਾਰ ਕਰ ਦਿੱਤਾ ਹੈ।”"
13 Na manhã seguinte Balaão se levantou e disse aos chefes de Balaque: — Voltem para a sua terra, porque o
14 ਇਸ ਲਈ ਬਾਲਾਕ ਨੇ ਹੋਰਨਾਂ ਆਗੂਆਂ ਨੂੰ ਬਿਲਆਮ ਵੱਲ ਭੇਜਿਆ। ਇਸ ਵਾਰ ਉਸ ਨੇ ਪਹਿਲਾਂ ਨਾਲੋਂ ਵੱਧੇਰੇ ਗਿਣਤੀ ਵਿੱਚ ਬੰਦੇ ਭੇਜੇ। ਅਤੇ ਇਹ ਆਗੂ ਪਹਿਲੇ ਆਗੂਆਂ ਨਾਲੋਂ ਵੱਧੇਰੇ ਮਹੱਤਵਪੂਰਣ ਸਨ।"
14 Então os chefes dos moabitas se levantaram, foram a Balaque e disseram: — Balaão se recusou a vir conosco.
15 ਉਹ ਬਿਲਆਮ ਕੋਲ ਗਏ ਅਤੇ ਆਖਿਆ: “ਸਿੱਪੋਰ ਦਾ ਪੁੱਤਰ ਬਾਲਾਕ ਤੁਹਾਨੂੰ ਆਖਦਾ ਹੈ: ਕਿਰਪਾ ਕਰਕੇ ਕਿਸੇ ਵੀ ਕਾਰਣ ਮੇਰੇ ਕੋਲ ਆਉਣ ਤੋਂ ਇਨਕਾਰ ਨਾ ਕਰੋ।"
15 De novo, Balaque enviou chefes, em maior número e mais honrados do que os primeiros.
16 ਜੇ ਤੁਸੀਂ ਮੇਰੇ ਕਹੇ ਅਨੁਸਾਰ ਕਰੋਂਗੇ ਤਾਂ ਮੈਂ ਤੁਹਾਨੂੰ ਬਹੁਤ ਕੁਝ ਦੇਵਾਂਗਾ। ਆਉ ਅਤੇ ਮੇਰੀ ਖਾਤਿਰ ਇਨ੍ਹਾਂ ਲੋਕਾਂ ਨੂੰ ਸਰਾਪ ਦਿਉ।”"
16 Eles chegaram a Balaão e lhe disseram: — Assim diz Balaque, filho de Zipor: Peço-lhe que não se demore em vir até aqui,
17 ਬਿਲਆਮ ਨੇ ਬਾਲਾਕ ਦੇ ਅਧਿਕਾਰੀਆਂ ਨੂੰ ਜਵਾਬ ਦਿੱਤਾ: ਉਸ ਨੇ ਆਖਿਆ, “ਮੈਨੂੰ ਯਹੋਵਾਹ ਮੇਰੇ ਪਰਮੇਸ਼ੁਰ ਦਾ ਹੁਕਮ ਮੰਨਣਾ ਪੈਂਦਾ ਹੈ। ਮੈਂ ਉਸ ਦੇ ਆਦੇਸ਼ ਦੇ ਵਿਰੁੱਧ ਕੁਝ ਵੀ ਨਹੀਂ ਕਰ ਸੱਕਦਾ। ਜਿੰਨਾ ਚਿਰ ਯਹੋਵਾਹ ਇਹ ਨਾ ਆਖੇ ਕਿ ਮੈਂ ਕਰ ਸੱਕਦਾ ਹਾਂ, ਮੈਂ ਕੁਝ ਵੀ ਨਹੀਂ ਕਰ ਸੱਕਦਾ, ਨਾ ਨਿੱਕੀ ਗੱਲ ਅਤੇ ਨਾ ਵੱਡੀ ਗੱਲ। ਭਾਵੇਂ ਰਾਜਾ ਬਾਲਾਕ ਮੈਨੂੰ ਆਪਣਾ ਸੋਨੇ ਚਾਂਦੀ ਨਾਲ ਭਰਿਆ ਹੋਇਆ ਖੂਬਸੂਰਤ ਘਰ ਹੀ ਕਿਉਂ ਨਾ ਦੇ ਦੇਵੇ, ਮੈਂ ਯਹੋਵਾਹ ਦੇ ਆਦੇਸ਼ ਦੇ ਵਿਰੁੱਧ ਕੁਝ ਵੀ ਨਹੀਂ ਕਰਾਂਗਾ।"
17 porque eu o cobrirei de honras e farei tudo o que você me disser; venha, pois, e, por favor, amaldiçoe este povo.
18 ਪਰ ਤੁਸੀਂ ਰਾਤ ਇੱਥੇ ਠਹਿਰ ਸੱਕਦੇ ਹੋ ਜਿਵੇਂ ਦੂਸਰੇ ਲੋਕ ਠਹਿਰੇ ਸਨ। ਅਤੇ ਰਾਤ ਵੇਲੇ ਮੈਨੂੰ ਪਤਾ ਚੱਲ ਜਾਵੇਗਾ ਕਿ ਯਹੋਵਾਹ ਮੈਨੂੰ ਕੀ ਆਖਣਾ ਚਾਹੁੰਦਾ ਹੈ।”"
18 Balaão respondeu aos oficiais de Balaque: — Ainda que Balaque me desse a sua casa cheia de prata e de ouro, eu não poderia transgredir o mandado do
19 ਉਸ ਰਾਤ, ਪਰਮੇਸ਼ੁਰ ਬਿਲਆਮ ਕੋਲ ਆਇਆ। ਪਰਮੇਸ਼ੁਰ ਨੇ ਆਖਿਆ, “ਇਹ ਲੋਕ ਤੈਨੂੰ ਆਪਣੇ ਨਾਲ ਲਿਜਾਣ ਲਈ ਫ਼ੇਰ ਆ ਗਏ ਹਨ। ਇਸ ਲਈ ਤੂੰ ਇਨ੍ਹਾਂ ਨਾਲ ਜਾ ਸੱਕਦਾ ਹੈ। ਪਰ ਸਿਰਫ਼ ਉਹੀ ਗੱਲਾਂ ਕਰਨੀਆਂ ਜਿਹੜੀਆਂ ਮੈਂ ਤੈਨੂੰ ਕਰਨ ਲਈ ਆਖਾਂ।”"
19 Agora peço que fiquem aqui também esta noite, para que eu saiba o que mais o Senhor me dirá.
20 ਬਿਲਆਮ ਅਤੇ ਉਸਦਾ ਖੋਤਾ ਅਗਲੀ ਸਵੇਰ, ਬਿਲਆਮ ਉੱਠਿਆ ਅਤੇ ਆਪਣੇ ਖੋਤੇ ਉੱਤੇ ਕਾਠੀ ਪਾ ਲਈ। ਫ਼ੇਰ ਉਹ ਮੋਆਬ ਦੇ ਆਗੂਆਂ ਨਾਲ ਤੁਰ ਪਿਆ।"
20 De noite o Senhor veio a Balaão e lhe disse: — Como aqueles homens vieram chamá-lo, levante-se e vá com eles; mas faça apenas o que eu lhe disser.
21 ਬਿਲਆਮ ਆਪਣੇ ਖੋਤੇ ਦੀ ਸਵਾਰੀ ਕਰ ਰਿਹਾ ਸੀ। ਉਸ ਦੇ ਨਾਲ ਉਸ ਦੇ ਦੋ ਸੇਵਾਦਾਰ ਵੀ ਸਨ। ਜਦੋਂ ਬਿਲਆਮ ਸਫ਼ਰ ਕਰ ਰਿਹਾ ਸੀ ਤਾਂ ਪਰਮੇਸ਼ੁਰ ਗੁੱਸੇ ਵਿੱਚ ਆ ਗਿਆ। ਇਸ ਲਈ ਯਹੋਵਾਹ ਦਾ ਦੂਤ ਬਿਲਆਮ ਦੇ ਸਾਹਮਣੇ ਸੜਕ ਉੱਤੇ ਖਲੋ ਗਿਆ। ਦੂਤ ਬਿਲਆਮ ਨੂੰ ਰੋਕਣਾ ਚਾਹੁੰਦਾ ਸੀ।"
21 Balaão levantou-se pela manhã, preparou a sua jumenta e partiu com os chefes de Moabe.
22 ਬਿਲਆਮ ਦੇ ਖੋਤੇ ਨੇ ਯਹੋਵਾਹ ਦੇ ਦੂਤ ਨੂੰ ਸੜਕ ਉੱਤੇ ਖਲੋਤਿਆ ਦੇਖਿਆ, ਦੂਤ ਦੇ ਹੱਥ ਵਿੱਚ ਤਲਵਾਰ ਸੀ। ਇਸ ਲਈ ਖੋਤਾ ਸੜਕ ਤੋਂ ਮੁੜ ਪਿਆ ਅਤੇ ਖੇਤ ਵਿੱਚ ਚੱਲਾ ਗਿਆ। ਬਿਲਆਨ ਨੂੰ ਦੂਤ ਦਿਖਾਈ ਨਹੀਂ ਦਿੱਤਾ ਇਸ ਲਈ ਉਹ ਖੋਤੇ ਉੱਤੇ ਬਹੁਤ ਕਰੋਧਵਾਨ ਹੋਇਆ ਉਸ ਨੇ ਖੋਤੇ ਨੂੰ ਕੁੱਟਿਆ ਅਤੇ ਇਸ ਨੂੰ ਸੜਕ ਉੱਤੇ ਵਾਪਸ ਜਾਣ ਲਈ ਮਜਬੂਰ ਕਰ ਦਿੱਤਾ।"
22 Mas acendeu-se a ira de Deus, porque Balaão foi, e o Anjo do Senhor se pôs por adversário no caminho dele. Ora, Balaão ia montado na sua jumenta, e dois de seus servos iam com ele.
23 ਬਾਦ ਵਿੱਚ, ਯਹੋਵਾਹ ਦਾ ਦੂਤ ਉਸ ਥਾਂ ਖਲੋ ਗਿਆ ਜਿੱਥੇ ਸੜਕ ਤੰਗ ਹੋ ਗਈ ਸੀ। ਇਹ ਦੋ ਅੰਗੂਰਾਂ ਦੇ ਬਾਗਾਂ ਦੇ ਵਿੱਚਕਾਰ ਸੀ। ਸੜਕ ਦੇ ਦੋਹੀ ਪਾਸੀਂ ਕੰਧਾ ਸਨ।"
23 A jumenta viu o Anjo do Senhor parado no caminho, com a sua espada na mão; por isso a jumenta se desviou do caminho, indo pelo campo. Então Balaão espancou a jumenta para fazê-la voltar ao caminho.
24 ਇੱਕ ਵਾਰੀ ਫ਼ੇਰ ਖੋਤੇ ਨੂੰ ਯਹੋਵਾਹ ਦਾ ਦੂਤ ਦਿਖਾਈ ਦਿੱਤਾ ਇਸ ਲਈ ਖੋਤਾ ਇੱਕ ਕੰਧ ਨਾਲ ਖਹਿਕੇ ਲੰਘਿਆ। ਇਸ ਨਾਲ ਬਿਲਆਮ ਦਾ ਪੈਰ ਕੰਧ ਨਾਲ ਰਗੜ ਖਾ ਗਿਆ ਇਸ ਲਈ ਬਿਲਆਮ ਨੇ ਫ਼ੇਰ ਆਪਣੇ ਖੋਤੇ ਨੂੰ ਕੁੱਟਿਆ।"
24 Mas o Anjo do Senhor pôs-se num caminho estreito entre as vinhas, havendo muro dos dois lados.
25 ਬਾਦ ਵਿੱਚ ਯਹੋਵਾਹ ਦਾ ਦੂਤ ਇੱਕ ਹੋਰ ਥਾਂ ਖਲੋ ਗਿਆ। ਇਹ ਇੱਕ ਹੋਰ ਅਜਿਹੀ ਥਾਂ ਸੀ ਜਿੱਥੇ ਰਸਤਾ ਤੰਗ ਸੀ। ਖੋਤੇ ਦੇ ਇਧਰ-ਉਧਰ ਹੋਣ ਦਾ ਕੋਈ ਰਸਤਾ ਨਹੀਂ ਸੀ। ਖੋਤਾ ਨਾ ਖੱਬੇ ਮੁੜ ਸੱਕਦਾ ਸੀ ਨਾ ਸੱਜੇ।"
25 Quando a jumenta viu o Anjo do Senhor , encostou-se no muro e apertou o pé de Balaão contra ele. Por isso Balaão tornou a espancá-la.
26 ਖੋਤੇ ਨੇ ਯਹੋਵਾਹ ਦੇ ਦੂਤ ਨੂੰ ਦੇਖਿਆ। ਇਸ ਲਈ ਖੋਤਾ ਬਿਲਆਮ ਸਣੇ ਹੇਠਾਂ ਲੇਟ ਗਿਆ। ਬਿਲਆਮ ਨੂੰ ਖੋਤੇ ਉੱਤੇ ਬਹੁਤ ਗੁੱਸਾ ਆਇਆ। ਇਸ ਲਈ ਉਸ ਨੇ ਇਸ ਨੂੰ ਆਪਣੀ ਸੋਟੀ ਨਾਲ ਕੁੱਟਿਆ।"
26 Então o Anjo do Senhor passou mais adiante e pôs-se num lugar estreito, onde não havia caminho para se desviar nem para a direita nem para a esquerda.
27 ਤਾਂ ਯਹੋਵਾਹ ਨੇ ਖੋਤੇ ਨੂੰ ਬੋਲਣ ਦੀ ਸ਼ਕਤੀ ਦੇ ਦਿੱਤੀ। ਖੋਤੇ ਨੇ ਬਿਲਆਮ ਨੂੰ ਆਖਿਆ, “ਤੂੰ ਮੇਰੇ ਉੱਤੇ ਕਿਉਂ ਗੁੱਸਾ ਕੱਢਦਾ ਹੈਂ? ਮੈਂ ਤੇਰਾ ਕੀ ਵਿਗਾੜਿਆ ਹੈ? ਤੂੰ ਮੈਨੂੰ ਤਿੰਨ ਵਾਰੀ ਮਾਰ ਚੁੱਕਿਆ ਹੈ!”"
27 Quando a jumenta viu o Anjo do Senhor , deixou-se cair debaixo de Balaão. Balaão ficou irado e espancou a jumenta com uma vara.
28 ਬਿਲਆਮ ਨੇ ਖੋਤੇ ਨੂੰ ਜਵਾਬ ਦਿੱਤਾ, “ਤੂੰ ਤਾਂ ਮੈਨੂੰ ਮੂਰਖ ਬਣਾ ਦਿੱਤਾ ਹੈ। ਜੇ ਮੇਰੇ ਕੋਲ ਤਲਵਾਰ ਹੁੰਦਾ ਤਾਂ ਮੈਂ ਤੈਨੂੰ ਹੁਣੇ ਮਾਰ ਦੇਣਾ ਸੀ!”"
28 Então o Senhor fez a jumenta falar, e ela disse a Balaão: — O que foi que eu fiz a você, para que você me espancasse já três vezes?
29 ਪਰ ਖੋਤੇ ਨੇ ਬਿਲਆਮ ਨੂੰ ਆਖਿਆ, “ਦੇਖ, ਮੈਂ ਤੇਰਾ ਆਪਣਾ ਖੋਤਾ ਹਾਂ! ਤੂੰ ਮੇਰੇ ਉੱਤੇ ਬਹੁਤ ਵਰ੍ਹੇ ਸਵਾਰੀ ਕੀਤੀ ਹੈ। ਅਤੇ ਤੂੰ ਜਾਣਦਾ ਹੈਂ ਕਿ ਮੈਂ ਤੇਰੇ ਨਾਲ ਪਹਿਲਾ ਕਦੇ ਵੀ ਅਜਿਹਾ ਨਹੀਂ ਕੀਤਾ।” “ਇਹ ਗੱਲ ਠੀਕ ਹੈ”, ਬਿਲਆਮ ਨੇ ਆਖਿਆ।"
29 Balaão respondeu à jumenta: — Foi porque você zombou de mim. Se eu tivesse uma espada na mão, mataria você agora mesmo!
30 ਫ਼ੇਰ ਯਹੋਵਾਹ ਨੇ ਦੂਤ ਨੂੰ ਵੇਖਣ ਲਈ ਬਿਲਆਮ ਦੀਆਂ ਅੱਖਾਂ ਖੋਲ੍ਹ ਦਿੱਤੀਆਂ। ਯਹੋਵਾਹ ਦਾ ਦੂਤ ਹੱਥ ਵਿੱਚ ਤਲਵਾਰ ਫ਼ੜਕੇ ਰਾਹ ਵਿੱਚ ਖਲੋਤਾ ਹੋਇਆ ਸੀ। ਫ਼ੇਰ ਬਿਲਆਮ ਉਸ ਦੇ ਸਾਹਮਣੇ ਧਰਤੀ ਉੱਤੇ ਝੁਕ ਗਿਆ।"
30 A jumenta disse a Balaão: — Não é verdade que eu sou a sua jumenta, em que você tem montado toda a sua vida até hoje? Será que tem sido o meu costume fazer isso com você? Ele respondeu: — Não.
31 ਤਾਂ ਯਹੋਵਾਹ ਦੇ ਦੂਤ ਨੇ ਬਿਲਆਮ ਨੂੰ ਪੁੱਛਿਆ, “ਤੂੰ ਆਪਣੇ ਖੋਤੇ ਨੂੰ ਤਿੰਨ ਵਾਰੀ ਕਿਉਂ ਮਾਰਿਆ ਹੈ? ਮੈਂ ਹੀ ਹਾਂ ਜਿਹੜਾ ਤੈਨੂੰ ਰੋਕਣ ਲਈ ਆਇਆ ਹਾਂ। ਪਰ ਠੀਕ ਸਮੇਂ ਸਿਰ"
31 Então o Senhor abriu os olhos a Balaão e ele viu o Anjo do Senhor , que estava no caminho, com a sua espada desembainhada na mão. Por isso Balaão inclinou a cabeça e se prostrou com o rosto em terra.
32 ਤੇਰੇ ਖੋਤੇ ਨੇ ਮੈਨੂੰ ਦੇਖ ਲਿਆ ਅਤੇ ਮੇਰੇ ਤੋਂ ਦੂਰ ਮੁੜ ਗਿਆ। ਇਹ ਗੱਲ ਤਿੰਨ ਵਾਰੀ ਹੋਈ। ਜੇ ਖੋਤਾ ਮੁੜਿਆ ਨਾ ਹੁੰਦਾ ਤਾਂ ਮੈਂ ਸ਼ਾਇਦ ਤੈਨੂੰ ਮਾਰ ਚੁੱਕਿਆ ਹੁੰਦਾ। ਅਤੇ ਮੈਂ ਤੇਰੇ ਖੋਤੇ ਨੂੰ ਜਿਉਂਦਾ ਛੱਡ ਦਿੰਦਾ।”"
32 Então o Anjo do Senhor lhe disse: — Por que você já espancou a sua jumenta três vezes? Eis que eu saí para ser o seu adversário, porque o seu caminho é perverso diante de mim.
33 ਤਾਂ ਬਿਲਆਮ ਨੇ ਯਹੋਵਾਹ ਦੇ ਦੂਤ ਨੂੰ ਆਖਿਆ, “ਮੈਂ ਪਾਪ ਕੀਤਾ ਹੈ। ਮੈਂ ਨਹੀਂ ਦੇਖ ਸੱਕਿਆ ਕਿ ਤੁਸੀਂ ਰਸਤੇ ਵਿੱਚ ਖਲੋਤੇ ਹੋਏ ਸੀ। ਜੇ ਮੈਂ ਕੋਈ ਗਲਤੀ ਕਰ ਰਿਹਾ ਹਾਂ ਤਾਂ ਮੈਂ ਘਰ ਵਾਪਸ ਚੱਲਾ ਜਾਂਦਾ ਹਾਂ।”"
33 A jumenta me viu e já três vezes se desviou de mim. Se ela não tivesse se desviado, eu teria matado você e a teria deixado com vida.
34 ਤਾਂ ਯਹੋਵਾਹ ਦੇ ਦੂਤ ਨੇ ਬਿਲਆਮ ਨੂੰ ਆਖਿਆ, “ਨਹੀਂ! ਤੂੰ ਇਨ੍ਹਾਂ ਆਦਮੀਆਂ ਨਾਲ ਜਾ ਸੱਕਦਾ ਹੈ। ਪਰ ਹੁਸ਼ਿਆਰ ਰਹੀਂ। ਸਿਰਫ਼ ਉਹੀ ਸ਼ਬਦ ਬੋਲੀਂ ਜਿਹੜੇ ਮੈਂ ਤੈਨੂੰ ਬੋਲਣ ਲਈ ਆਖਾਂ।” ਇਸ ਲਈ ਬਿਲਆਮ ਉਨ੍ਹਾਂ ਆਗੂਆਂ ਨਾਲ ਚੱਲਾ ਗਿਆ ਜਿਨ੍ਹਾਂ ਨੂੰ ਬਾਲਾਕ ਨੇ ਭੇਜਿਆ ਸੀ।"
34 Então Balaão disse ao Anjo do Senhor : — Pequei, porque não sabia que você estava neste caminho para se opor a mim; agora, se parece mal aos seus olhos seguir viagem, voltarei.
35 ਬਾਲਾਕ ਨੇ ਸੁਣਿਆ ਕਿ ਬਿਲਆਮ ਆ ਰਿਹਾ ਸੀ। ਇਸ ਲਈ ਬਾਲਾਕ ਉਸ ਨੂੰ ਅਰਨੋਨ ਨਦੀ ਕੰਢੇ ਵਸੇ ਮੋਆਬੀ ਸ਼ਹਿਰ ਵਿਖੇ ਮਿਲਣ ਲਈ ਬਾਹਰ ਆ ਗਿਆ। ਇਹ ਥਾਂ ਉਸ ਦੇ ਦੇਸ਼ ਦੀ ਉੱਤਰੀ ਸੀਮਾ ਉੱਤੇ ਸੀ।"
35 O Anjo do Senhor disse a Balaão: — Vá com esses homens, mas fale somente o que eu lhe disser. Assim, Balaão foi com os chefes de Balaque.
36 ਜਦੋਂ ਬਾਲਾਕ ਨੇ ਬਿਲਆਮ ਨੂੰ ਦੇਖਿਆ, ਉਸ ਨੇ ਉਸ ਨੂੰ ਆਖਿਆ, “ਮੈਂ ਪਹਿਲਾਂ ਵੀ ਤੈਨੂੰ ਆਉਣ ਲਈ ਆਖਿਆ ਸੀ। ਮੈਂ ਤੈਨੂੰ ਦੱਸਿਆ ਸੀ ਕਿ ਇਹ ਬਹੁਤ ਜ਼ਰੂਰੀ ਸੀ। ਤੂੰ ਮੇਰੇ ਕੋਲ ਕਿਉਂ ਨਹੀਂ ਆਇਆ? ਕੀ ਮੈਂ ਤੈਨੂੰ ਸਤਿਕਾਰ ਦੇਣ ਦੇ ਯੋਗ ਨਹੀਂ ਹਾਂ।”"
36 Quando Balaque ouviu que Balaão havia chegado, foi ao encontro dele até a cidade de Moabe, que está nos confins do Arnom e na fronteira extrema.
37 ਬਿਲਆਮ ਨੇ ਜਵਾਬ ਦਿੱਤਾ, “ਪਰ ਮੈਂ ਹੁਣ ਇੱਥੇ ਹਾਂ। ਮੈਂ ਆਇਆ ਹਾਂ ਪਰ ਸ਼ਾਇਦ ਮੈਂ ਉਹ ਗੱਲ ਨਾ ਕਰ ਸੱਕਾਂ ਜੋ ਤੁਸੀਂ ਚਾਹੁੰਦੇ ਸੀ। ਮੈਂ ਸਿਰਫ਼ ਉਹੀ ਸ਼ਬਦ ਬੋਲ ਸੱਕਦਾ ਹਾਂ ਜਿਹੜੇ ਯਹੋਵਾਹ ਪਰਮੇਸ਼ੁਰ ਮੇਰੇ ਕੋਲੋਂ ਅਖਵਾਉਣਾ ਚਾਹੁੰਦਾ ਹੈ।”"
37 Balaque perguntou a Balaão: — Por acaso não mandei mensageiros para chamá-lo? Por que você não veio até aqui? Será que não posso, de fato, cobrir você de honrarias?
38 ਫ਼ੇਰ ਬਿਲਆਮ ਬਾਲਾਕ ਨਾਲ ਕਿਰਯਥ ਹੁਸੋਥ ਨੂੰ ਚੱਲਾ ਗਿਆ।"
38 Balaão respondeu a Balaque: — Eis que estou aqui diante de você. Mas será que poderei, agora, falar alguma coisa? A palavra que Deus puser na minha boca, essa falarei.
39 ਬਾਲਾਕ ਨੇ ਕੁਝ ਪਸ਼ੂ ਅਤੇ ਕੁਝ ਭੇਡਾਂ ਬਲੀ ਦੇ ਤੌਰ ਤੇ ਜ਼ਿਬਾਹ ਕੀਤੇ। ਉਸ ਨੇ ਕੁਝ ਮਾਸ ਬਿਲਆਮ ਨੂੰ ਅਤੇ ਕੁਝ ਉਨ੍ਹਾਂ ਆਗੂਆਂ ਨੂੰ ਦਿੱਤਾ ਜੋ ਉਸ ਦੇ ਨਾਲ ਸਨ।"
39 Balaão foi com Balaque, e chegaram a Quiriate-Huzote.
40 ਅਗਲੀ ਸਵੇਰ ਬਾਲਾਕ ਬਿਲਆਮ ਨੂੰ ਬਮੋਥ ਬਆਲ ਦੇ ਕਸਬੇ ਅੰਦਰ ਲੈ ਗਿਆ। ਉੱਥੋਂ ਉਹ ਇਸਰਾਏਲੀ ਡੇਰੇ ਦਾ ਕੁਝ ਹਿੱਸਾ ਦੇਖ ਸੱਕਦੇ ਸਨ।"
40 Então Balaque sacrificou bois e ovelhas, e enviou uma parte da carne a Balaão e aos chefes que estavam com ele.
41 — ausente —
41 Na manhã seguinte, Balaque fez Balaão subir a Bamote-Baal; e dali Balaão viu a parte mais próxima do povo de Israel.
Atalhos do teclado
- Capítulo anterior←
- Próximo capítulo→
- Versículo anteriork
- Próximo versículoj
- Limpar seleçãoEsc
- Esta ajuda?
Estude este capítulo no WhatsApp
Peça à IA da Bíblia Fala para explicar Números 22, comparar traduções ou montar um estudo — tudo direto pelo WhatsApp.