Números 21
Punjabi Bible (GL_PUNJABI) vs NAA
NAA Nova Almeida Atualizada 2017
1 ਕਨਾਨੀਆਂ ਨਾਲ ਯੁੱਧ ਆਰਾਦ ਦਾ ਕਨਾਨੀ ਰਾਜਾ ਨੇਗੇਵ ਵਿੱਚ ਰਹਿੰਦਾ ਸੀ। ਉਸ ਨੇ ਸੁਣਿਆ ਕਿ ਇਸਰਾਏਲ ਦੇ ਲੋਕ ਅਥਾਰੀਮ ਨੂੰ ਜਾਣ ਵਾਲੀ ਸੜਕ ਉੱਤੇ ਆ ਰਹੇ ਸਨ। ਇਸ ਲਈ ਰਾਜੇ ਨੇ ਬਾਹਰ ਆਕੇ ਇਸਰਾਏਲ ਦੇ ਲੋਕਾਂ ਉੱਤੇ ਹਮਲਾ ਕਰ ਦਿੱਤਾ। ਉਸ ਨੇ ਕੁਝ ਲੋਕਾਂ ਨੂੰ ਫ਼ੜਕੇ ਬੰਦੀ ਬਣਾ ਲਿਆ।"
1 O rei cananeu de Arade, que habitava no Neguebe, ouviu que Israel vinha pelo caminho de Atarim. Ele atacou os israelitas e levou alguns deles cativos.
2 ਤਾਂ ਇਸਰਾਏਲ ਦੇ ਲੋਕਾਂ ਨੇ ਯਹੋਵਾਹ ਨਾਲ ਇੱਕ ਖਾਸ ਇਕਰਾਰ ਕੀਤਾ: “ਯਹੋਵਾਹ, ਇਨ੍ਹਾਂ ਲੋਕਾਂ ਨੂੰ ਹਰਾਉਣ ਵਿੱਚ ਸਾਡੀ ਸਹਾਇਤਾ ਕਰ। ਜੇ ਤੂੰ ਅਜਿਹਾ ਕੀਤਾ, ਤਾਂ ਅਸੀਂ ਉਨ੍ਹਾਂ ਦੇ ਸ਼ਹਿਰ ਤੈਨੂੰ ਅਰਪਣ ਕਰ ਦਿਆਂਗੇ। ਅਸੀਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿਆਂਗੇ।”"
2 Então Israel fez um voto ao Senhor , dizendo: — Se, de fato, entregares este povo nas minhas mãos, destruirei totalmente as suas cidades.
3 ਯਹੋਵਾਹ ਨੇ ਇਸਰਾਏਲ ਦੇ ਲੋਕਾਂ ਦੀ ਗੱਲ ਸੁਣੀ। ਅਤੇ ਯਹੋਵਾਹ ਨੇ ਇਸਰਾਏਲ ਦੇ ਲੋਕਾਂ ਦੀ ਕਨਾਨੀ ਲੋਕਾਂ ਨੂੰ ਹਰਾਉਣ ਵਿੱਚ ਮਦਦ ਕੀਤੀ। ਇਸਰਾਏਲ ਦੇ ਲੋਕਾਂ ਨੇ ਕਨਾਨੀ ਲੋਕਾਂ ਅਤੇ ਉਨ੍ਹਾਂ ਦੇ ਸ਼ਹਿਰਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ। ਇਸ ਲਈ ਉਸ ਸਥਾਨ ਦਾ ਨਾਮ ਹਾਰਮਾਹ ਰੱਖ ਦਿੱਤਾ ਗਿਆ।"
3 O Senhor ouviu o pedido de Israel e lhe entregou os cananeus. Os israelitas os destruíram totalmente, tanto eles como as suas cidades; e aquele lugar foi chamado de Horma.
4 ਕਾਂਸੇ ਦਾ ਸੱਪ ਇਸਰਾਏਲ ਦੇ ਲੋਕ ਹੋਰ ਪਰਬਤ ਨੂੰ ਛੱਡ ਕੇ ਲਾਲ ਸਾਗਰ ਵੱਲ ਜਾਂਦੀ ਸੜਕ ਉੱਤੇ ਚੱਲ ਪਏ। ਉਨ੍ਹਾਂ ਨੇ ਅਜਿਹਾ ਅਦੋਮ ਦੇ ਦੇਸ਼ ਦੇ ਆਲੇ-ਦੁਆਲੇ ਜਾਣ ਲਈ ਕੀਤਾ। ਪਰ ਲੋਕ ਅਧੀਰ ਹੋ ਉੱਠੇ।"
4 Então os israelitas partiram do monte Hor, pelo caminho do mar Vermelho, para rodear a terra de Edom. Mas o povo se tornou impaciente no caminho
5 ਲੋਕਾਂ ਨੇ ਮੂਸਾ ਅਤੇ ਪਰਮੇਸ਼ੁਰ ਦੇ ਖਿਲਾਫ਼ ਬੋਲਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਆਖਿਆ, “ਤੁਸੀਂ ਸਾਨੂੰ ਇੱਥੇ ਮਾਰੂਥਲ ਵਿੱਚ ਮਰਨ ਵਾਸਤੇ ਮਿਸਰ ਵਿੱਚੋਂ ਬਾਹਰ ਕਿਉਂ ਲੈ ਕੇ ਆਏ ਹੋ? ਇੱਥੇ ਕੋਈ ਰੋਟੀ, ਕੋਈ ਪਾਣੀ ਨਹੀਂ ਹੈ ਅਤੇ ਅਸੀਂ ਇਸ ਭਿਆਨਕ ਭੋਜਨ ਨੂੰ ਨਫ਼ਰਤ ਕਰਦੇ ਹਾਂ!”"
5 e falou contra Deus e contra Moisés, dizendo: — Por que vocês nos tiraram do Egito, para que morramos neste deserto, onde não há pão nem água? Já estamos enjoados dessa comida ruim.
6 ਇਸ ਲਈ ਯਹੋਵਾਹ ਨੇ ਲੋਕਾਂ ਦਰਮਿਆਨ ਜ਼ਹਿਰੀਲੇ ਸੱਪ ਭੇਜ ਦਿੱਤੇ। ਸੱਪਾਂ ਨੇ ਲੋਕਾਂ ਨੂੰ ਡਸਿਆ, ਅਤੇ ਬਹੁਤ ਸਾਰੇ ਇਸਰਾਏਲੀ ਮਾਰੇ ਗਏ।"
6 Então o Senhor mandou para o meio do povo cobras venenosas, que mordiam o povo; e morreram muitos do povo de Israel.
7 ਲੋਕ ਮੂਸਾ ਕੋਲ ਆਏ ਅਤੇ ਆਖਿਆ, “ਅਸੀਂ ਜਾਣਦੇ ਹਾਂ ਕਿ ਜਦੋਂ ਅਸੀਂ ਯਹੋਵਾਹ ਦੇ ਅਤੇ ਤੇਰੇ ਵਿਰੁੱਧ ਬੋਲਿਆ ਤਾਂ ਅਸੀਂ ਪਾਪ ਕੀਤਾ। ਯਹੋਵਾਹ ਅੱਗੇ ਪ੍ਰਾਰਥਨਾ ਕਰ। ਉਸ ਨੂੰ ਆਖ ਕਿ ਇਨ੍ਹਾਂ ਸੱਪਾਂ ਨੂੰ ਦੂਰ ਹਟਾ ਲਵੇ।” ਇਸ ਲਈ ਮੂਸਾ ਨੇ ਲੋਕਾਂ ਲਈ ਪ੍ਰਾਰਥਨਾ ਕੀਤੀ।"
7 Então o povo foi a Moisés e disse: — Nós pecamos, porque falamos contra o Então Moisés orou pelo povo.
8 ਯਹੋਵਾਹ ਨੇ ਮੂਸਾ ਨੂੰ ਆਖਿਆ, “ਇੱਕ ਕਾਂਸੇ ਦਾ ਸੱਪ ਬਣਾ ਅਤੇ ਇਸ ਨੂੰ ਸੋਟੀ ਉੱਤੇ ਟੰਗ ਦੇ। ਜੇ ਕਿਸੇ ਬੰਦੇ ਨੂੰ ਸੱਪ ਡਸ ਲਵੇ, ਤਾਂ ਉਸ ਬੰਦੇ ਨੂੰ ਚਾਹੀਦਾ ਹੈ ਕਿ ਉਹ ਸੋਟੇ ਉੱਤੇ ਟਂਗੇ ਸੱਪ ਵੱਲ ਦੇਖੇ। ਤਾਂ ਉਹ ਬੰਦਾ ਨਹੀਂ ਮਰੇਗਾ।”"
8 O Senhor disse a Moisés: — Faça uma serpente e coloque-a sobre uma haste. Quem for mordido e olhar para ela viverá.
9 ਇਸ ਲਈ ਮੂਸਾ ਨੇ ਯਹੋਵਾਹ ਦਾ ਆਦੇਸ਼ ਮੰਨਿਆ। ਉਸ ਨੇ ਕਾਂਸੇ ਦਾ ਇੱਕ ਸੱਪ ਬਣਾਇਆ ਅਤੇ ਇਸ ਨੂੰ ਸੋਟੀ ਉੱਤੇ ਟੰਗ ਦਿੱਤਾ। ਫ਼ੇਰ ਜਦੋਂ ਵੀ ਕਿਸੇ ਬੰਦੇ ਨੂੰ ਸੱਪ ਲੜਿਆ, ਉਸ ਵਿਅਕਤੀ ਨੇ ਸੋਟੀ ਉੱਤੇ ਟੰਗੇ ਸੱਪ ਵੱਲ ਦੇਖਿਆ ਅਤੇ ਜਿਉਂਦਾ ਰਿਹਾ।"
9 Moisés fez uma serpente de bronze e a pôs sobre uma haste. Quando alguém era mordido por alguma cobra, se olhava para a serpente de bronze, ficava curado.
10 ਮੋਆਬ ਦੀ ਯਾਤਰਾ ਇਸਰਾਏਲ ਦੇ ਲੋਕ ਉੱਥੋਂ ਚੱਲ ਪਏ ਅਤੇ ਓਬੋਥ ਵਿਖੇ ਡੇਰਾ ਲਾ ਲਿਆ।"
10 Então os filhos de Israel partiram e acamparam em Obote.
11 ਫ਼ੇਰ ਉਨ੍ਹਾਂ ਨੇ ਓਬੋਥ ਨੂੰ ਛੱਡ ਕੇ ਮੋਆਬ ਦੇ ਪੂਰਬ ਵੱਲ ਮਾਰੂਥਲ ਅੰਦਰ ਆਏ ਉਨ੍ਹਾਂ ਅਬਾਰੀਮ ਵਿਖੇ ਡੇਰਾ ਲਾਇਆ।"
11 Depois, partiram de Obote e acamparam em Ijé-Abarim, no deserto que está diante de Moabe, para o nascente.
12 ਉਨ੍ਹਾਂ ਨੇ ਉਹ ਥਾਂ ਛੱਡ ਕੇ ਜ਼ਰਦ ਵਾਦੀ ਅੰਦਰ ਡੇਰਾ ਲਾਇਆ।"
12 Dali, partiram e acamparam no vale de Zerede.
13 ਫ਼ੇਰ ਉਨ੍ਹਾਂ ਨੇ ਉਹ ਥਾਂ ਛੱਡ ਕੇ ਮਾਰੂਥਲ ਵਿੱਚ ਅਰਨੋਨ ਨਦੀ ਦੇ ਪਰਲੇ ਪਾਸੇ ਡੇਰਾ ਲਾਇਆ। ਇਹ ਨਦੀ ਅਮੋਰੀਆਂ ਦੀ ਸਰਹੱਦ ਤੋਂ ਸ਼ੁਰੂ ਹੁੰਦੀ ਸੀ। ਵਾਦੀ, ਮੋਆਬ ਅਤੇ ਅਮੋਰੀਆਂ ਦੀਆਂ ਸਰਹੱਦਾਂ ਦੇ ਵਿੱਚਾਲੇ ਸੀ।"
13 E, dali, partiram e acamparam na outra margem do Arnom, que está no deserto que se estende do território dos amorreus. O rio Arnom é a fronteira de Moabe, entre Moabe e os amorreus.
14 ਇਸੇ ਲਈ ਯਹੋਆਹ ਦੇ ਯੁੱਧਾਂ ਦੀ ਪੋਥੀ ਵਿੱਚ ਨਿਮਨਲਿਖਤ ਸ਼ਬਦ ਲਿਖੇ ਹੋਏ ਹਨ: “ਅਤੇ ਸੂਫ਼ਾਹ ਵਿੱਚਲੇ ਵਾਹੇਬ, ਅਤੇ ਅਰਨੋਨ ਦੀਆਂ ਵਾਦੀਆਂ,"
14 Por isso se diz no Livro das Guerras do Senhor : “Vaebe, em Sufa, e os vales do Arnom,
15 ਅਤੇ ਉਹ ਪਹਾੜੀਆਂ ਅਤੇ ਵਾਦੀਆਂ ਜਿਹੜੀਆਂ ਆਰ ਸ਼ਹਿਰ ਵੱਲ ਜਾਂਦੀਆਂ ਹਨ। ਇਹ ਸਥਾਨ ਮੋਆਬ ਦੀ ਸਰਹੱਦ ਉੱਤੇ ਸਨ।”"
15 e o declive dos vales que se estende para a sede de Ar e se encosta na fronteira de Moabe.”
16 ਇਸਰਾਏਲ ਦੇ ਲੋਕਾਂ ਨੇ ਉਹ ਥਾਂ ਛੱਡ ਦਿੱਤੀ ਅਤੇ ਬਏਰ ਵੱਲ ਚੱਲੇ ਗਏ। ਇਹ ਖੂਹ ਵਾਲੀ ਥਾਂ ਸੀ। ਇਹੀ ਉਹ ਥਾਂ ਸੀ ਜਿੱਥੇ ਮੂਸਾ ਨੂੰ ਯਹੋਵਾਹ ਨੇ ਆਖਿਆ ਸੀ, “ਲੋਕਾਂ ਨੂੰ ਇਕੱਠੇ ਕਰਕੇ ਇੱਥੇ ਲਿਆ ਅਤੇ ਮੈਂ ਉਨ੍ਹਾਂ ਨੂੰ ਪਾਣੀ ਦਿਆਂਗਾ।”"
16 Dali partiram para Beer. Este é o poço do qual o Senhor disse a Moisés: — Reúna o povo, e lhe darei água.
17 ਫ਼ੇਰ ਇਸਰਾਏਲ ਦੇ ਲੋਕਾਂ ਨੇ ਇਹ ਗੀਤ ਗਾਇਆ: “ਖੂਹੀਏ, ਪਾਣੀ ਨਾਲ ਭਰ ਜਾ। ਇਸ, ਲਈ ਗੀਤ ਗਾਵੋ!"
17 Então Israel cantou este cântico: “Brote, ó poço! Entoem cânticos para ele!
18 ਮਹਾਨ ਆਦਮੀਆਂ ਨੇ ਆਪਣੀਆਂ ਸੋਟੀਆਂ ਅਤੇ ਸੱਬਲਾਂ ਦੀ ਮਦਦ ਨਾਲ ਉਹ ਖੂਹ ਪੁੱਟਿਆ ਸੀ। ਇਹ ਮਾਰੂਥਲ ਵਿੱਚ ਇੱਕ ਸੁਗਾਤ ਹੈ। ਇਸ ਲਈ ਲੋਕਾਂ ਨੇ ਉਸ ਖੂਹ ਨੂੰ ‘ਮੱਤਾਨਾਹ’ ਬੁਲਾਇਆ।”"
18 Poço que os príncipes cavaram, que os nobres do povo abriram, com o cetro e com os seus bordões.” Do deserto, partiram para Matana.
19 ਲੋਕ ਮੱਤਾਨਾਹ ਤੋਂ ਚੱਲ ਕੇ ਨਹਲੀਏਲ ਵੱਲ ਗਏ। ਫ਼ੇਰ ਨਹਲੀਏਲ ਤੋਂ ਚੱਲ ਕੇ ਬਾਮੋਥ ਵੱਲ ਗਏ।"
19 E, de Matana, para Naaliel e, de Naaliel, para Bamote.
20 ਲੋਕਾਂ ਨੇ ਬਾਥੋਮ ਛੱਡ ਦਿੱਤਾ ਅਤੇ ਮੋਆਬ ਦੇ ਖੇਤ੍ਰ ਵਿੱਚਲੀ ਇੱਕ ਵਾਦੀ ਵੱਲ ਗਏ। ਇਸ ਥਾਂ ਤੋਂ ਪਿਸਗਾਹ ਪਹਾੜ ਦੀ ਚੋਟੀ ਤੋਂ, ਤੁਸੀਂ ਮਾਰੂਥਲ ਵੱਲ ਵੇਖ ਸੱਕਦੇ ਹੋ।"
20 De Bamote, ao vale que está no campo de Moabe, no alto do monte Pisga, que olha para o deserto.
21 ਸੀਹੋਨ ਅਤੇ ਓਗ ਇਸਰਾਏਲ ਦੇ ਲੋਕਾਂ ਨੇ ਕੁਝ ਆਦਮੀਆਂ ਨੂੰ ਸੀਹੋਨ, ਅਮੋਰੀਆਂ ਦੇ ਰਾਜੇ ਵੱਲ ਭੇਜਿਆ। ਉਨ੍ਹਾਂ ਨੇ ਰਾਜੇ ਨੂੰ ਆਖਿਆ,"
21 Então Israel mandou mensageiros a Seom, rei dos amorreus, dizendo:
22 “ਕਿਰਪਾ ਕਰਕੇ ਸਾਨੂੰ ਆਪਣੇ ਦੇਸ਼ ਵਿੱਚੋਂ ਦੀ ਲੰਘ ਲੈਣ ਦਿਉ। ਅਸੀਂ ਕਿਸੇ ਖੇਤ ਜਾਂ ਅੰਗੂਰਾਂ ਦੇ ਬਾਗ ਵਿੱਚੋਂ ਹੋਕੇ ਨਹੀਂ ਲੰਘਾਂਗੇ ਜਾਂ ਤੁਹਾਡੇ ਕਿਸੇ ਵੀ ਖੂਹ ਦਾ ਪਾਣੀ ਨਹੀਂ ਪੀਵਾਂਗੇ। ਅਸੀਂ ਸਿਰਫ਼ ਮੁਖ ਸੜਕ ਤੋਂ ਦੀ ਲੰਘਾਂਗੇ। ਤੁਹਾਡੇ ਦੇਸ਼ ਵਿੱਚੋਂ ਲੰਘ ਜਾਣ ਤੱਕ ਅਸੀਂ ਸੜਕ ਉਤੇ ਹੀ ਰੁਕਾਂਗੇ।”"
22 — Deixe-nos passar pela sua terra. Não nos desviaremos pelos campos nem pelas vinhas. As águas dos poços não beberemos. Iremos pela estrada real até que tenhamos passado pelo seu país.
23 ਪਰ ਰਾਜੇ ਸੀਹੋਨ ਨ ਇਸਰਾਏਲ ਦੇ ਲੋਕਾਂ ਨੂੰ ਆਪਣੇ ਦੇਸ਼ ਵਿੱਚੋਂ ਨਹੀਂ ਜਾਣ ਦਿੱਤਾ। ਰਾਜੇ ਨੇ ਆਪਣੀ ਫ਼ੌਜ ਇਕੱਠੀ ਕੀਤੀ ਅਤੇ ਮਾਰੂਥਲ ਵੱਲ ਕੂਚ ਕਰ ਦਿੱਤਾ। ਉਹ ਇਸਰਾਏਲ ਦੇ ਲੋਕਾਂ ਵਿਰੁੱਧ ਲੜਨ ਲਈ ਪੇਸ਼ ਕਦਮੀ ਕਰ ਰਿਹਾ ਸੀ। ਯਹਸ ਦੇ ਸਥਾਨ ਉੱਤੇ ਰਾਜੇ ਦੀ ਫ਼ੌਜ ਨੇ ਇਸਰਾਏਲ ਦੇ ਲੋਕਾਂ ਵਿਰੁੱਧ ਲੜਾਈ ਕੀਤੀ।"
23 Porém Seom não deixou Israel passar pelo seu país. Pelo contrário, reuniu todo o seu povo e saiu ao encontro de Israel no deserto. Veio até Jaza, e lutou contra Israel.
24 ਪਰ ਇਸਰਾਏਲ ਦੇ ਲੋਕ ਅਮੋਰੀਆਂ ਨਾਲ ਲੜੇ ਅਤੇ ਅਰਨੋਨ ਨਦੀ ਤੋਂ ਲੈ ਕੇ ਯੱਬੋਕ ਨਦੀ ਤੱਕ, ਉਨ੍ਹਾਂ ਦੀ ਜ਼ਮੀਨ ਲੈ ਲਈ। ਉਨ੍ਹਾਂ ਨੇ ਅੰਮੋਨ ਸਰਹੱਦ ਤੱਕ ਦੀ ਜ਼ਮੀਨ ਲੈ ਲਈ। ਸਰਹੱਦ ਉੱਤੇ ਪਹੁੰਚਕੇ ਉਹ ਰੁਕ ਗਏ ਕਿਉਂ ਕਿ ਇੱਥੇ ਅੰਮੋਨੀਆ ਦਾ ਸਖਤ ਪਹਿਰਾ ਸੀ।"
24 Mas Israel o matou a fio de espada e tomou posse de sua terra, desde o Arnom até o Jaboque, até os filhos de Amom, cuja fronteira era fortificada.
25 ਇਸਰਾਏਲ ਨੇ ਅਮੋਰੀਆਂ ਦੇ ਸਮੂਹ ਸ਼ਹਿਰਾਂ ਉੱਤੇ ਕਬਜ਼ਾ ਕਰ ਲਿਆ ਅਤੇ ਉੱਥੇ ਰਹਿਣ ਲੱਗੇ। ਉਨ੍ਹਾਂ ਨੇ ਹਸ਼ਬੋਨ ਸ਼ਹਿਰ ਅਤੇ ਉਸ ਦੇ ਇਰਦ-ਗਿਰਦ ਦੇ ਕਸਬਿਆਂ ਨੂੰ ਵੀ ਹਰਾ ਦਿੱਤਾ।"
25 Assim Israel tomou todas estas cidades dos amorreus e habitou em todas elas, em Hesbom e em todas as suas aldeias.
26 ਹਸ਼ਬੋਨ ਉਹ ਸ਼ਹਿਰ ਸੀ ਜਿੱਥੇ ਅਮੋਰੀਆਂ ਦਾ ਰਾਜਾ ਸੀਹੋਨ ਰਹਿੰਦਾ ਸੀ। ਅਤੀਤ ਵਿੱਚ, ਸੀਹੋਨ ਨੇ ਮੋਆਬ ਦੇ ਰਾਜੇ ਵਿਰੁੱਧ ਲੜਾਈ ਕੀਤੀ ਸੀ। ਸੀਹੋਨ ਨੇ ਅਰਨੋਨ ਨਦੀ ਤੱਕ ਦਾ ਇਲਾਕਾ ਜਿੱਤ ਲਿਆ ਸੀ।"
26 Porque Hesbom era cidade de Seom, rei dos amorreus, que tinha lutado contra o antigo rei dos moabitas, de cuja mão havia tomado toda a sua terra até o rio Arnom.
27 ਇਹੀ ਕਾਰਣ ਹੈ ਕਿ ਗਾਇੱਕ, ਇਹ ਗੀਤ ਗਾਉਂਦੇ ਹਨ: “ਜਾਉ, ਜਾਕੇ ਹਸ਼ਬੋਨ ਨੂੰ ਫ਼ੇਰ ਉਸਾਰੋ! ਸੀਹੋਨ ਦੇ ਸ਼ਹਿਰ ਨੂੰ ਮਜ਼ਬਤ ਬਣਾਉ।"
27 Por isso os poetas dizem: “Venham a Hesbom! Edifique-se, estabeleça-se a cidade de Seom!
28 ਅੱਗ ਹਸ਼ਬੋਨ ਵਿੱਚ ਲਗੀ ਅੱਗ ਉਸ ਸੀਹੋਨ ਦੇ ਸ਼ਹਿਰ ਅੰਦਰ ਲਗੀ ਅੱਗ ਨੇ ਆਰ, ਮੋਆਬ ਨੂੰ ਤਬਾਹ ਕੀਤਾ। ਇਸਨੇ ਅਰਨੋਨ ਨਦੀ ਦੇ ਉਤਲੀਆਂ ਪਹਾੜੀਆਂ ਸਾੜ ਦਿੱਤੀਆਂ।"
28 Porque fogo saiu de Hesbom, e chama, da cidade de Seom, e consumiu Ar, de Moabe, e os senhores dos altos do Arnom.
29 ਤੇਰੇ ਉੱਤੇ ਹਾਏ, ਮੋਆਬ। ਤੂੰ ਕੇਮੋਸ਼ ਦੇ ਲੋਕ ਗਵਾ ਲਏ ਹਨ। ਉਸ ਦੇ ਪੁੱਤਰ ਭਗੌੜੇ ਹਨ। ਉਸਦੀਆਂ ਧੀਆਂ, ਅਮੋਰੀਆਂ ਦੇ ਰਾਜੇ ਸੀਹੋਨ ਦੁਆਰਾ ਕੈਦੀ ਬਣਾ ਲਈਆਂ ਗਈਆਂ ਹਨ।"
29 Ai de você, Moabe! Você está perdido, povo de Quemos; entregou seus filhos como fugitivos e suas filhas, como cativas a Seom, rei dos amorreus.
30 ਪਰ ਅਸੀਂ ਉਨ੍ਹਾਂ ਅਮੋਰੀਆਂ ਨੂੰ ਹਰਾ ਦਿੱਤਾ ਅਤੇ ਹਸ਼ਬੋਨ ਤੋਂ ਦੀਬੋਨ ਤੱਕ, ਮੇਦਬਾ ਦੇ ਨੇੜੇ ਨਾਸ਼ੀਮ ਤੋਂ ਨੋਫ਼ਾਹ ਤੀਕ, ਉਨ੍ਹਾਂ ਦੇ ਨਗਰਾਂ ਨੂੰ ਤਬਾਹ ਕਰ ਦਿੱਤਾ।”"
30 Nós os ferimos com flechas; estão destruídos desde Hesbom até Dibom; e os assolamos até Nofa e com fogo, até Medeba.”
31 ਇਸਰਾਏਲੀ ਅਮੋਰੀਆਂ ਦੀ ਧਰਤੀ ਅੰਦਰ ਵਸ ਗਏ।"
31 Assim, Israel habitou na terra dos amorreus.
32 ਮੂਸਾ ਨੇ ਕੁਝ ਆਦਮੀਆਂ ਨੂੰ ਯਾਜ਼ੇਰ ਦਾ ਨਗਰ ਦੇਖਣ ਲਈ ਭੇਜਿਆ। ਜਦੋਂ ਮੂਸਾ ਨੇ ਅਜਿਹਾ ਕੀਤਾ, ਇਸਰਾਏਲ ਦੇ ਲੋਕਾਂ ਨੇ ਨਗਰ ਉੱਤੇ ਕਬਜ਼ਾ ਕਰ ਲਿਆ। ਇਸਰਾਏਲ ਦੇ ਲੋਕਾਂ ਨੇ ਉੱਥੇ ਰਹਿਣ ਵਾਲੇ ਅਮੋਰੀ ਲੋਕਾਂ ਨੂੰ ਭਜਾ ਦਿੱਤਾ।"
32 Depois, Moisés mandou espiar a cidade de Jazer. Tomaram as suas aldeias e expulsaram os amorreus que estavam ali.
33 ਫ਼ੇਰ ਇਸਰਾਏਲੀ ਲੋਕ ਬਾਸ਼ਾਨ ਨੂੰ ਜਾਣ ਵਾਲੀ ਸੜਕ ਉੱਤੇ ਤੁਰ ਪਏ। ਬਾਸ਼ਾਨ ਦੇ ਰਾਜੇ ਓਗ ਨੇ ਆਪਣੀਆਂ ਫ਼ੌਜਾਂ ਇਸਰਾਏਲ ਦੇ ਲੋਕਾਂ ਉੱਤੇ ਚੜ੍ਹਾ ਲਿਆਂਦੀਆਂ। ਉਸ ਨੇ ਉਨ੍ਹਾਂ ਨਾਲ ਅੰਦਰਾਈ ਵਿਖੇ ਲੜਾਈ ਕੀਤੀ।"
33 Então voltaram e subiram o caminho de Basã. E Ogue, rei de Basã, saiu contra eles, ele e todo o seu povo, para atacá-los em Edrei.
34 ਪਰ ਯਹੋਵਾਹ ਨੇ ਮੂਸਾ ਨੂੰ ਆਖਿਆ, “ਉਸ ਰਾਜੇ ਕੋਲੋਂ ਨਾ ਡਰੋ। ਉਸ ਨੂੰ ਹਰਾਉਣ ਲਈ ਮੈਂ ਉਸ ਨੂੰ ਤੁਹਾਨੂੰ ਦਿੰਦਾ ਹਾਂ। ਤੁਸੀਂ ਉਸਦੀ ਸਾਰੀ ਫ਼ੌਜ ਅਤੇ ਉਸਦੀ ਸਾਰੀ ਧਰਤੀ ਉੱਤੇ ਕਬਜ਼ਾ ਕਰ ਲਵੋਂਗੇ। ਉਸ ਨਾਲ ਉਹੀ ਸਲੂਕ ਕਰੋ ਜਿਹੜਾ ਤੁਸੀਂ ਹਸ਼ਬੋਨ ਵਿੱਚ ਅਮੋਰੀਆਂ ਦੇ ਰਾਜੇ ਸੀਹੋਨ ਨਾਲ ਕੀਤਾ ਸੀ।”"
34 O Senhor disse a Moisés: — Não tenha medo dele, porque eu o entreguei na sua mão, junto com todo o povo e a terra dele. E você fará com ele como fez com Seom, rei dos amorreus, que habitava em Hesbom.
35 ਇਸ ਤਰ੍ਹਾਂ ਇਸਰਾਏਲ ਦੇ ਲੋਕਾਂ ਨੇ ਓਗ ਅਤੇ ਉਸਦੀ ਫ਼ੌਜ ਨੂੰ ਹਰਾ ਦਿੱਤਾ। ਉਨ੍ਹਾਂ ਨੇ ਉਸ ਨੂੰ ਅਤੇ ਉਸ ਦੇ ਪੁੱਤਰਾਂ ਨੂੰ ਅਤੇ ਉਸਦੀ ਸਾਰੀ ਫ਼ੌਜ ਨੂੰ ਮਾਰ ਮੁਕਾਇਆ। ਫ਼ੇਰ ਇਸਰਾਏਲ ਦੇ ਲੋਕਾਂ ਨੇ ਉਸਦੀ ਸਾਰੀ ਧਰਤੀ ਉੱਤੇ ਕਬਜ਼ਾ ਕਰ ਲਿਆ।"
35 De tal maneira o derrotaram, a ele, a seus filhos e a todo o seu povo, que nenhum deles escapou. E tomaram posse da terra dele.
Atalhos do teclado
- Capítulo anterior←
- Próximo capítulo→
- Versículo anteriork
- Próximo versículoj
- Limpar seleçãoEsc
- Esta ajuda?
Estude este capítulo no WhatsApp
Peça à IA da Bíblia Fala para explicar Números 21, comparar traduções ou montar um estudo — tudo direto pelo WhatsApp.