Números 1

Punjabi Bible (GL_PUNJABI) vs NVT

Sair da comparação
NVT Nova Versão Transformadora
1 ਮੂਸਾ ਇਸਰਾਏਲ ਦੇ ਲੋਕਾਂ ਦੀ ਗਿਣਤੀ ਕਰਦਾ ਹੈ ਯਹੋਵਾਹ ਨੇ ਮੰਡਲੀ ਵਾਲੇ ਤੰਬੂ ਵਿੱਚ ਮੂਸਾ ਨਾਲ ਗੱਲ ਕੀਤੀ। ਇਹ ਸੀਨਈ ਦੇ ਮਰੂਥਲ ਵਿੱਚ ਸੀ। ਇਹ ਇਸਰਾਏਲ ਦੇ ਲੋਕਾਂ ਦੇ ਮਿਸਰ ਛੱਡਣ ਤੋਂ ਮਗਰੋਂ ਦੂਸਰੇ ਸਾਲ ਦੇ ਦੂਸਰੇ ਮਹੀਨੇ ਦੇ ਪਹਿਲੇ ਦਿਨ ਦੀ ਗੱਲ ਹੈ। ਯਹੋਵਾਹ ਨੇ ਮੂਸਾ ਨੂੰ ਆਖਿਆ:"
1 No primeiro dia do segundo mês, no segundo ano desde a saída dos israelitas do Egito, o S enhor falou a Moisés na tenda do encontro, no deserto do Sinai, e disse:
2 “ਇਸਰਾਏਲ ਦੇ ਸਾਰੇ ਲੋਕਾਂ ਦੀ ਗਿਣਤੀ ਕਰ ਲੈ। ਹਰ ਬੰਦੇ ਦੀ ਉਸ ਦੇ ਪਰਿਵਾਰ ਅਤੇ ਪਰਿਵਾਰ-ਸਮੂਹ ਸਮੇਤ ਸੂਚੀ ਬਣਾ।"
2 “Realize um censo de toda a comunidade de Israel, de acordo com seus clãs e famílias. Faça uma lista de todos os homens
3 ਤੈਨੂੰ ਅਤੇ ਹਾਰੂਨ ਨੂੰ ਇਸਰਾਏਲ ਦੇ ਉਨ੍ਹਾਂ ਸਾਰੇ ਆਦਮੀਆ ਦੀ ਗਿਣਤੀ ਕਰਨੀ ਚਾਹੀਦੀ ਹੈ ਜਿਹੜੇ 20 ਸਾਲ ਅਤੇ ਉਸਤੋਂ ਵਡੇਰੀ ਉਮਰ ਦੇ ਹਨ। (ਉਹ ਉਹੀ ਆਦਮੀ ਹਨ ਜਿਹੜੇ ਇਸਰਾਏਲ ਦੀ ਫ਼ੌਜ ਵਿੱਚ ਸੇਵਾਕਰਨ ਦੇ ਯੋਗ ਹਨ।) ਉਨ੍ਹਾਂ ਦੇ ਸਮੂਹਾ ਅਨੁਸਾਰ ਉਨ੍ਹਾਂ ਦੀ ਸੂਚੀ ਬਣਾਉ।"
3 de 20 anos para cima, aptos para irem à guerra. Você e Arão registrarão os soldados
4 ਹਰੇਕ ਪਰਿਵਾਰ-ਸਮੂਹ ਦਾ ਇੱਕ ਆਦਮੀ ਤੁਹਾਡੀ ਸਹਾਇਤਾ ਕਰੇਗਾ। ਇਹ ਆਦਮੀ ਆਪਣੇ ਪਰਿਵਾਰ-ਸਮੂਹ ਦਾ ਆਗੂ ਹੋਵੇਗਾ।"
4 com a ajuda do chefe dos clãs de cada uma das tribos.
5 ਜਿਹੜੇ ਆਦਮੀ ਤੁਹਾਡਾ ਸਾਥ ਦੇਣਗੇ ਅਤੇ ਤੁਹਾਡੀ ਸਹਾਇਤਾ ਕਰਨਗੇ ਉਨ੍ਹਾਂ ਦੇ ਨਾਮ ਇਹ ਹਨ: ਰਊਬੇਨ ਦੇ ਪਰਿਵਾਰ-ਸਮੂਹ ਵਿੱਚੋਂ ਸ਼ਦੇਊਰ ਦਾ ਪੁੱਤਰ ਅਲੀਸੂਰ:"
5 “Estes são os chefes dos clãs que os ajudarão, conforme suas tribos: da tribo de Rúben, Elizur, filho de Sedeur;
6 ਸ਼ਿਮਓਨ ਦੇ ਪਰਿਵਾਰ-ਸਮੂਹ ਵਿੱਚੋਂ ਸੂਰੀਸ਼ਦਾਈ ਦਾ ਪੁੱਤਰ ਸ਼ਲੁਮੀਏਲ;"
6 da tribo de Simeão, Selumiel, filho de Zurisadai;
7 ਯਹੂਦਾਹ ਦੇ ਪਰਿਵਾਰ-ਸਮੂਹ ਵਿੱਚੋਂ ਅੰਮੀਨਾਦਾਬ ਦਾ ਪੁੱਤਰ ਨਹਸ਼ੋਨ;"
7 da tribo de Judá, Naassom, filho de Aminadabe;
8 ਯਿੱਸਾਕਾਰ ਦੇ ਪਰਿਵਾਰ-ਸਮੂਹ ਵਿੱਚੋਂ ਸੂਆਰ ਦਾ ਪੁੱਤਰ ਨਥਨਿਏਲ;"
8 da tribo de Issacar, Natanael, filho de Zuar;
9 ਜ਼ਬੂਲੁਨ ਦੇ ਪਰਿਵਾਰ-ਸਮੂਹ ਵਿੱਚੋਂ ਹੇਲੋਨ ਦਾ ਪੁੱਤਰ ਅਲੀਆਬ;"
9 da tribo de Zebulom, Eliabe, filho de Helom;
10 ਅਫ਼ਰਾਈਮ ਦੇ ਪਰਿਵਾਰ-ਸਮੂਹ ਵਿੱਚੋਂ ਯੂਸੁਫ਼ ਦੀ ਸੰਤਾਨ ਵਿੱਚੋਂ ਅੰਮੀਹੂਦ ਦਾ ਪੁੱਤਰ ਅਲੀਸ਼ਾਮਾ; ਮਨੱਸ਼ਹ ਦੇ ਪਰਿਵਾਰ-ਸਮੂਹ ਵਿੱਚੋਂ ਪਦਾਹਸ਼ੂਰ ਦਾ ਪੁੱਤਰ ਗਮਲੀਏਲ;"
10 da tribo de Efraim, filho de José, Elisama, filho de Amiúde; da tribo de Manassés, filho de José, Gamaliel, filho de Pedazur;
11 ਬਿਨਯਾਮੀਨ ਦੇ ਪਰਿਵਾਰ-ਸਮੂਹ ਵਿੱਚੋਂ ਗਿਦਓਨੀ ਦਾ ਪੁੱਤਰ ਅਬੀਦਾਨ;"
11 da tribo de Benjamim, Abidã, filho de Gideoni;
12 ਦਾਨ ਦੇ ਪਰਿਵਾਰ-ਸਮੂਹ ਵਿੱਚੋਂ; ਅੰਮੀਸ਼ਦਾਈ ਦਾ ਪੁੱਤਰ ਅਹੀਅਜ਼ਰ;"
12 da tribo de Dã, Aieser, filho de Amisadai;
13 ਆਸ਼ੇਰ ਦੇ ਪਰਿਵਾਰ-ਸਮੂਹ ਵਿੱਚੋਂ; ਆਕਰਾਨ ਦਾ ਪੁੱਤਰ ਪਗੀਏਲ;"
13 da tribo de Aser, Pagiel, filho de Ocrã;
14 ਗਾਦ ਦੇ ਪਰਿਵਾਰ-ਸਮੂਹ ਵਿੱਚੋਂ; ਦਊਏਲ ਦਾ ਪੁੱਤਰ ਅਲਯਾਸਾਫ਼;"
14 da tribo de Gade, Eliasafe, filho de Deuel;
15 ਨਫ਼ਤਾਲੀ ਦੇ ਪਰਿਵਾਰ-ਸਮੂਹ ਵਿੱਚੋਂ; ਏਨਾਨ ਦਾ ਪੁੱਤਰ ਅਹੀਰਾ।”"
15 da tribo de Naftali, Aira, filho de Enã.
16 ਇਹ ਸਾਰੇ ਆਦਮੀ ਆਪਣੇ ਪਰਿਵਾਰਾਂ ਦੇ ਆਗੂ ਸਨ। ਉਹ ਆਪਣੇ ਪਰਿਵਾਰ-ਸਮੂਹ ਦੇ ਚੁਣੇ ਹੋਏ ਆਗੂ ਅਤੇ ਇਸਰਾਏਲੀ ਫ਼ੌਜ ਦੇ ਭਾਗਾ ਦੇ ਸਰਦਾਰ ਸਨ।"
16 Esses são os representantes escolhidos da comunidade, líderes das tribos de seus antepassados, chefes dos clãs de Israel”.
17 ਮੂਸਾ ਅਤੇ ਹਾਰੂਨ ਨੇ ਇਨ੍ਹਾਂ ਆਦਮੀਆ ਨੂੰ ਨਾਲ ਲਿਆ, ਜਿਨ੍ਹਾਂ ਨੂੰ ਨਾਮਾ ਦੁਆਰਾ ਆਗੂ ਚੁਣਿਆ ਗਿਆ ਸੀ।"
17 Assim, Moisés e Arão convocaram os líderes nomeados
18 ਮੂਸਾ ਅਤੇ ਹਾਰੂਨ ਨੇ ਇਸਰਾਏਲ ਦੇ ਸਾਰੇ ਲੋਕਾਂ ਨੂੰ ਦੂਜੇ ਮਹੀਨੇ ਦੇ ਪਹਿਲੇ ਦਿਨ ਇਕੱਠਿਆ ਕੀਤਾ। ਫ਼ੇਰ ਸਾਰੇ ਲੋਕਾਂ ਦੀ ਉਨ੍ਹਾਂ ਦੇ ਪਰਿਵਾਰ-ਸਮੂਹਾ ਦੇ ਨਾਮਾ ਸਮੇਤ ਗਿਣਤੀ ਕਰਕੇ ਸੂਚੀ ਬਣਾਈ ਗਈ ਸੀ। 20 ਸਾਲ ਜਾਂ ਉਸਤੋਂ ਵਡੇਰੀ ਉਮਰ ਦੇ ਸਾਰੇ ਆਦਮੀਆ ਦੀ ਸੂਚੀ ਬਣਾਈ ਗਈ ਸੀ।"
18 e, naquele mesmo dia, reuniram toda a comunidade. Todos foram registrados conforme sua linhagem, de acordo com seus clãs e famílias. Os homens de 20 anos para cima foram registrados um a um,
19 ਮੂਸਾ ਨੇ ਬਿਲਕੁਲ ਉਵੇਂ ਹੀ ਕੀਤਾ ਜਿਵੇਂ ਯਹੋਵਾਹ ਨੇ ਆਦੇਸ਼ ਦਿੱਤਾ ਸੀ ਮੂਸਾ ਨੇ ਉਨ੍ਹਾਂ ਲੋਕਾਂ ਦੀ ਗਿਣਤੀ ਕੀਤੀ ਜਦੋਂ ਉਹ ਸੀਨਈ ਮਾਰੂਥਲ ਅੰਦਰ ਹੀ ਸਨ।"
19 como o S enhor tinha ordenado a Moisés. Desse modo, Moisés registrou seus nomes enquanto estavam no deserto do Sinai, na seguinte ordem:
20 ਉਨ੍ਹਾਂ ਨੇ ਰਊਬੇਨ ਦੇ ਪਰਿਵਾਰ-ਸਮੂਹ ਦੀ ਗਿਣਤੀ ਕੀਤੀ (ਰਊਬੇਨ ਇਸਰਾਏਲ ਦਾ ਪਹਿਲੋਠਾ ਪੁੱਤਰ ਸੀ।) ਉਨ੍ਹਾਂ ਸਾਰੇ ਆਦਮੀਆਂ ਦੇ ਨਾਮਾਂ ਦੀ ਸੂਚੀ ਬਣਾਈ ਗਈ ਜਿਹੜੇ 11 ਸਾਲ ਜਾਂ ਉਸਤੋਂ ਵਡੇਰੀ ਉਮਰ ਦੇ ਸਨ ਅਤੇ ਫ਼ੌਜ ਵਿੱਚ ਸੇਵਾ ਕਰਨ ਦੇ ਯੋਗ ਸਨ। ਉਨ੍ਹਾਂ ਦੀ ਆਪਣੇ ਪਰਿਵਾਰਾਂ ਅਤੇ ਪਰਿਵਾਰ-ਸਮੂਹਾ ਸਮੇਤ ਸੂਚੀ ਬਣਾਈ ਗਈ।"
20 Da tribo de Rúben, o filho mais velho de Jacó, os homens de 20 anos para cima, aptos para irem à guerra, conforme os nomes anotados nos registros de seus clãs e famílias,
21 ਰਊਬੇਨ ਦੇ ਪਰਿਵਾਰ ਵਿੱਚੋਂ ਗਿਣੇ ਗਏ ਆਦਮੀਆ ਦੀ ਗਿਣਤੀ 46,500 ਸੀ।"
21 totalizaram 46.500. Esse é o número da tribo de Rúben.
22 ਉਨ੍ਹਾਂ ਨੇ ਸ਼ਿਮਓਨ ਦੇ ਪਰਿਵਾਰ-ਸਮੂਹ ਦੀ ਗਿਣਤੀ ਕੀਤੀ। ਉਨ੍ਹਾਂ ਸਾਰੇ ਆਦਮੀਆ ਦੇ ਨਾਮਾ ਦੀ ਸੂਚੀ ਬਣਾਈ ਗਈ ਜਿਹੜੇ 20 ਸਾਲ ਜਾਂ ਉਸਤੋਂ ਵਡੇਰੀ ਉਮਰ ਦੇ ਸਨ ਅਤੇ ਫ਼ੌਜ ਵਿੱਚ ਸੇਵਾ ਕਰਨ ਦੇ ਯੋਗ ਸਨ ਉਨ੍ਹਾਂ ਦੀ ਉਨ੍ਹਾਂ ਦੇ ਪਰਿਵਾਰਾਂ ਅਤੇ ਪਰਿਵਾਰ-ਸਮੂਹਾ ਸਮੇਤ ਸੂਚੀ ਬਣਾਈ ਗਈ।"
22 Da tribo de Simeão, os homens de 20 anos para cima, aptos para irem à guerra, conforme os nomes anotados nos registros de seus clãs e famílias,
23 ਸ਼ਿਮਓਨ ਦੇ ਪਰਿਵਾਰ-ਸਮੂਹ ਵਿੱਚੋਂ ਗਿਣਤੀ ਕੀਤੇ ਗਏ ਕੁਲ ਆਦਮੀ 59,300 ਸਨ।"
23 totalizaram 59.300. Esse é o número da tribo de Simeão.
24 ਉਨ੍ਹਾਂ ਨੇ ਗਾਦ ਦੇ ਪਰਿਵਾਰ-ਸਮੂਹ ਦੇ ਲੋਕਾਂ ਦੀ ਗਿਣਤੀ ਕੀਤੀ। ਉਨ੍ਹਾਂ ਸਾਰਿਆ ਆਦਮੀਆਂ ਦੀ ਸੂਚੀ ਤਿਆਰ ਕੀਤੀ ਗਈ ਜਿਹੜੇ 20 ਸਾਲ ਦੀ ਉਮਰ ਦੇ ਜਾਂ ਉਸਤੋਂ ਵਡੇਰੇ ਸਨ ਅਤੇ ਫ਼ੌਜ ਵਿੱਚ ਸੇਵਾ ਕਰਨ ਦੇ ਯੋਗ ਸਨ। ਉਹ ਉਨ੍ਹਾਂ ਦੇ ਪਰਿਵਾਰਾਂ ਅਤੇ ਪਰਿਵਾਰ-ਸਮੂਹਾਂ ਦੇ ਸਦੱਸਾਂ ਸਮੇਤ ਦਰਜ ਕੀਤੇ ਗਏ ਸਨ।"
24 Da tribo de Gade, os homens de 20 anos para cima, aptos para irem à guerra, conforme os nomes anotados nos registros de seus clãs e famílias,
25 ਗਾਦ ਦੇ ਪਰਿਵਾਰ-ਸਮੂਹ ਵਿੱਚਲੇ ਆਦਮੀਆ ਦੀ ਕੁੱਲ ਗਿਣਤੀ 45,650 ਸੀ।"
25 totalizaram 45.650. Esse é o número da tribo de Gade.
26 ਉਨ੍ਹਾਂ ਨੇ ਯਹੂਦਾਹ ਦੇ ਪਰਿਵਾਰ-ਸਮੂਹ ਦੀ ਗਿਣਤੀ ਕੀਤੀ। ਉਨ੍ਹਾਂ ਸਾਰਿਆ ਆਦਮੀਆਂ ਦੇ ਨਾਮਾ ਦੀ ਸੂਚੀ ਬਣਾਈ ਗਈ ਜਿਹੜੇ 20 ਸਾਲ ਦੀ ਉਮਰ ਦੇ ਜਾਂ ਇਸਤੋਂ ਵਡੇਰੇ ਸਨ ਅਤੇ ਫ਼ੌਜ ਵਿੱਚ ਸੇਵਾ ਕਰਨ ਦੇ ਯੋਗ ਸਨ। ਉਨ੍ਹਾਂ ਦੀ ਸੂਚੀ ਉਨ੍ਹਾਂ ਦੇ ਪਰਿਵਾਰਾਂ ਅਤੇ ਪਰਿਵਾਰ-ਸਮੂਹਾਂ ਸਮੇਤ ਬਣਾਈ ਗਈ।"
26 Da tribo de Judá, os homens de 20 anos para cima, aptos para irem à guerra, conforme os nomes anotados nos registros de seus clãs e famílias,
27 ਯਹੂਦਾਹ ਦੇ ਪਰਿਵਾਰ-ਸਮੂਹ ਦੇ ਆਦਮੀਆ ਦੀ ਕੁੱਲ ਗਿਣਤੀ 74,600 ਸੀ।"
27 totalizaram 74.600. Esse é o número da tribo de Judá.
28 ਉਨ੍ਹਾਂ ਨੇ ਯਿੱਸੱਕਾਰ ਦੇ ਪਰਿਵਾਰ-ਸਮੂਹ ਦੀ ਗਿਣਤੀ ਕੀਤੀ। ਉਨ੍ਹਾਂ ਸਾਰਿਆ ਆਦਮੀਆ ਦੇ ਨਾਮਾ ਦੀ ਸੂਚੀ ਬਣਾਈ ਗਈ ਜਿਹੜੇ 20 ਸਾਲ ਜਾਂ ਇਸਤੋਂ ਵਡੇਰੀ ਉਮਰ ਦੇ ਸਨ ਅਤੇ ਫ਼ੌਜ ਵਿੱਚ ਸੇਵਾ ਕਰਨ ਦੇ ਯੋਗ ਸਨ। ਉਨ੍ਹਾਂ ਦੀ ਸੂਚੀ ਉਨ੍ਹਾਂ ਦੇ ਪਰਿਵਾਰਾਂ ਅਤੇ ਪਰਿਵਾਰ-ਸਮੂਹਾਂ ਸਮੇਤ ਬਣਾਈ ਗਈ।"
28 Da tribo de Issacar, os homens de 20 anos para cima, aptos para irem à guerra, conforme os nomes anotados nos registros de seus clãs e famílias,
29 ਯਿੱਸਾਕਾਰ ਦੇ ਪਰਿਵਾਰ-ਸਮੂਹ ਦੇ ਕੁਝ ਆਦਮੀਆਂ ਦੀ ਕੁੱਲ ਗਿਣਤੀ 54,400 ਸੀ।"
29 totalizaram 54.400. Esse é o número da tribo de Issacar.
30 ਉਨ੍ਹਾਂ ਨੇ ਜ਼ਬੂਲੁਨ ਦੇ ਪਰਿਵਾਰ-ਸਮੂਹ ਦੀ ਗਿਣਤੀ ਕੀਤੀ ਉਨ੍ਹਾਂ ਸਾਰਿਆਂ ਆਦਮੀਆ ਦੇ ਨਾਮਾ ਦੀ ਸੂਚੀ ਤਿਆਰ ਕੀਤੀ ਗਈ ਜਿਹੜੇ 20 ਸਾਲ ਜਾਂ ਇਸਤੋਂ ਵਡੇਰੀ ਉਮਰ ਦੇ ਸਨ ਅਤੇ ਫ਼ੌਜ ਵਿੱਚ ਸੇਵਾ ਕਰਨ ਦੇ ਯੋਗ ਸਨ। ਉਨ੍ਹਾਂ ਦੀ ਸੂਚੀ ਉਨ੍ਹਾਂ ਦੇ ਪਰਿਵਾਰਾਂ ਅਤੇ ਪਰਿਵਾਰ-ਸਮੂਹਾਂ ਸਮੇਤ ਬਣਾਈ ਗਈ।"
30 Da tribo de Zebulom, os homens de 20 anos para cima, aptos para irem à guerra, conforme os nomes anotados nos registros de seus clãs e famílias,
31 ਜ਼ਬੂਲੁਨ ਦੇ ਪਰਿਵਾਰ-ਸਮੂਹ ਦੇ ਆਦਮੀਆ ਦੀ ਕੁੱਲ ਗਿਣਤੀ 57,400 ਸੀ।"
31 totalizaram 57.400. Esse é o número da tribo de Zebulom.
32 ਉਨ੍ਹਾਂ ਨੇ ਅਫ਼ਰਾਈਮ ਦੇ ਪਰਿਵਾਰ-ਸਮੂਹ ਦੀ ਗਿਣਤੀ ਕੀਤੀ। (ਅਫ਼ਰਾਈਮ ਯੂਸੁਫ਼ ਦਾ ਪੁੱਤਰ ਸੀ।) ਉਨ੍ਹਾਂ ਸਾਰਿਆ ਆਦਮੀਆਂ ਦੇ ਨਾਮਾਂ ਦੀ ਸੂਚੀ ਬਣਾਈ ਗਈ, ਜਿਹੜੇ 20 ਸਾਲ ਜਾਂ ਇਸਤੋਂ ਵਡੇਰੀ ਉਮਰ ਦੇ ਸਨ ਅਤੇ ਫ਼ੌਜ ਵਿੱਚ ਸੇਵਾ ਕਰਨ ਦੇ ਯੋਗ ਸਨ। ਉਨ੍ਹਾਂ ਦੀ ਸੂਚੀ ਉਨ੍ਹਾਂ ਦੇ ਪਰਿਵਾਰਾਂ ਅਤੇ ਪਰਿਵਾਰ-ਸਮੂਹਾਂ ਸਮੇਤ ਬਣਾਈ ਗਈ।"
32 Da tribo de Efraim, filho de José, os homens de 20 anos para cima, aptos para irem à guerra, conforme os nomes anotados nos registros de seus clãs e famílias,
33 ਅਫ਼ਰਾਈਮ ਦੇ ਪਰਿਵਾਰ-ਸਮੂਹ ਦੇ ਆਦਮੀਆ ਦੀ ਕੁੱਲ ਗਿਣਤੀ 40,500 ਸੀ।"
33 totalizaram 40.500. Esse é o número da tribo de Efraim.
34 ਉਨ੍ਹਾਂ ਨੇ ਮਨੱਸ਼ਹ ਦੇ ਪਰਿਵਾਰ-ਸਮੂਹ ਦੀ ਗਿਣਤੀ ਕੀਤੀ। ਮਨੱਸ਼ਹ ਯੂਸੁਫ਼ ਦਾ ਪੁੱਤਰ ਸੀ ਉਨ੍ਹਾਂ ਸਾਰਿਆ ਆਦਮੀਆਂ ਦੇ ਨਾਮਾਂ ਦੀ ਸੂਚੀ ਬਣਾਈ ਗਈ, ਜਿਹੜੇ 20 ਸਾਲ ਜਾਂ ਇਸਤੋਂ ਵਡੇਰੀ ਉਮਰ ਦੇ ਸਨ ਅਤੇ ਫ਼ੌਜ ਵਿੱਚ ਸੇਵਾ ਕਰਨ ਦੇ ਯੋਗ ਸਨ। ਉਨ੍ਹਾਂ ਦੀ ਸੂਚੀ ਉਨ੍ਹਾਂ ਦੇ ਪਰਿਵਾਰਾਂ ਅਤੇ ਪਰਿਵਾਰ-ਸਮੂਹਾਂ ਸਮੇਤ ਬਣਾਈ ਗਈ।"
34 Da tribo de Manassés, filho de José, os homens de 20 anos para cima, aptos para irem à guerra, conforme os nomes anotados nos registros de seus clãs e famílias,
35 ਮਨੱਸ਼ਹ ਦੇ ਪਰਿਵਾਰ-ਸਮੂਹ ਦੇ ਆਦਮੀਆ ਦੀ ਕੁੱਲ ਗਿਣਤੀ 32,200 ਸੀ।"
35 totalizaram 32.200. Esse é o número da tribo de Manassés.
36 ਉਨ੍ਹਾਂ ਨੇ ਬਿਨਯਾਮੀਨ ਦੇ ਪਰਿਵਾਰ ਦੇ ਮਸੂਹ ਦੀ ਗਿਣਤੀ ਕੀਤੀ ਉਨ੍ਹਾਂ ਸਾਰਿਆ ਆਦਮੀਆਂ ਦੇ ਨਾਮਾਂ ਦੀ ਸੂਚੀ ਬਣਾਈ ਗਈ, ਜਿਹੜੇ 20 ਸਾਲ ਜਾਂ ਇਸਤੋਂ ਵਡੇਰੀ ਉਮਰ ਦੇ ਸਨ ਅਤੇ ਫ਼ੌਜ ਵਿੱਚ ਸੇਵਾ ਕਰਨ ਦੇ ਯੋਗ ਸਨ। ਉਨ੍ਹਾਂ ਦੀ ਸੂਚੀ ਉਨ੍ਹਾਂ ਦੇ ਪਰਿਵਾਰਾਂ ਅਤੇ ਪਰਿਵਾਰ-ਸਮੂਹਾਂ ਸਮੇਤ ਬਣਾਈ ਗਈ।"
36 Da tribo de Benjamim, os homens de 20 anos para cima, aptos para irem à guerra, conforme os nomes anotados nos registros de seus clãs e famílias,
37 ਬਿਨਯਾਮੀਨ ਪਰਿਵਾਰ-ਸਮੂਹ ਦੇ ਆਦਮੀਆ ਦੀ ਕੁੱਲ ਗਿਣਤੀ 35,400 ਸੀ।"
37 totalizaram 35.400. Esse é o número da tribo de Benjamim.
38 ਉਨ੍ਹਾਂ ਨੇ ਦਾਨ ਦੇ ਪਰਿਵਾਰ-ਸਮੂਹ ਦੀ ਗਿਣਤੀ ਕੀਤੀ। ਉਨ੍ਹਾਂ ਸਾਰਿਆ ਆਦਮੀਆਂ ਦੇ ਨਾਮਾਂ ਦੀ ਸੂਚੀ ਬਣਾਈ ਗਈ, ਜਿਹੜੇ 20 ਸਾਲ ਜਾਂ ਇਸਤੋਂ ਵਡੇਰੀ ਉਮਰ ਦੇ ਸਨ ਅਤੇ ਫ਼ੌਜ ਵਿੱਚ ਸੇਵਾ ਕਰਨ ਦੇ ਯੋਗ ਸਨ। ਉਨ੍ਹਾਂ ਦੀ ਸੂਚੀ ਉਨ੍ਹਾਂ ਦੇ ਪਰਿਵਾਰਾਂ ਅਤੇ ਪਰਿਵਾਰ-ਸਮੂਹਾਂ ਸਮੇਤ ਬਣਾਈ ਗਈ।"
38 Da tribo de Dã, os homens de 20 anos para cima, aptos para irem à guerra, conforme os nomes anotados nos registros de seus clãs e famílias,
39 ਦਾਨ ਦੇ ਪਰਿਵਾਰ-ਸਮੂਹ ਦੇ ਆਦਮੀਆ ਦੀ ਕੁੱਲ ਗਿਣਤੀ 62,700 ਸੀ।"
39 totalizaram 62.700. Esse é o número da tribo de Dã.
40 ਉਨ੍ਹਾਂ ਨੇ ਆਸ਼ੇਰ ਦੇ ਪਰਿਵਾਰ-ਸਮੂਹ ਦੀ ਗਿਣਤੀ ਕੀਤੀ। ਉਨ੍ਹਾਂ ਸਾਰਿਆ ਆਦਮੀਆਂ ਦੇ ਨਾਮਾਂ ਦੀ ਸੂਚੀ ਬਣਾਈ ਗਈ, ਜਿਹੜੇ 20 ਸਾਲ ਜਾਂ ਇਸਤੋਂ ਵਡੇਰੀ ਉਮਰ ਦੇ ਸਨ ਅਤੇ ਫ਼ੌਜ ਵਿੱਚ ਸੇਵਾ ਕਰਨ ਦੇ ਯੋਗ ਸਨ। ਉਨ੍ਹਾਂ ਦੀ ਸੂਚੀ ਉਨ੍ਹਾਂ ਦੇ ਪਰਿਵਾਰਾਂ ਅਤੇ ਪਰਿਵਾਰ-ਸਮੂਹਾਂ ਸਮੇਤ ਬਣਾਈ ਗਈ।"
40 Da tribo de Aser, os homens de 20 anos para cima, aptos para irem à guerra, conforme os nomes anotados nos registros de seus clãs e famílias,
41 ਆਸ਼ੇਰ ਦੇ ਪਰਿਵਾਰ-ਸਮੂਹ ਦੇ ਆਦਮੀਆ ਦੀ ਕੁੱਲ ਗਿਣਤੀ 41,500 ਸੀ।"
41 totalizaram 41.500. Esse é o número da tribo de Aser.
42 ਉਨ੍ਹਾਂ ਨੇ ਨਫ਼ਤਾਲੀ ਦੇ ਪਰਿਵਾਰ-ਸਮੂਹ ਦੀ ਗਿਣਤੀ ਕੀਤੀ। ਉਨ੍ਹਾਂ ਸਾਰਿਆ ਆਦਮੀਆਂ ਦੇ ਨਾਮਾਂ ਦੀ ਸੂਚੀ ਬਣਾਈ ਗਈ, ਜਿਹੜੇ 20 ਸਾਲ ਜਾਂ ਇਸਤੋਂ ਵਡੇਰੀ ਉਮਰ ਦੇ ਸਨ ਅਤੇ ਫ਼ੌਜ ਵਿੱਚ ਸੇਵਾ ਕਰਨ ਦੇ ਯੋਗ ਸਨ।"
42 Da tribo de Naftali, os homens de 20 anos para cima, aptos para irem à guerra, conforme os nomes anotados nos registros de seus clãs e famílias,
43 ਉਨ੍ਹਾਂ ਦੀ ਸੂਚੀ ਉਨ੍ਹਾਂ ਦੇ ਪਰਿਵਾਰਾਂ ਅਤੇ ਪਰਿਵਾਰ-ਸਮੂਹਾਂ ਸਮੇਤ ਬਣਾਈ ਗਈ। ਨਫ਼ਤਾਲੀ ਦੇ ਪਰਿਵਾਰ-ਸਮੂਹ ਦੇ ਆਦਮੀਆ ਦੀ ਕੁੱਲ ਗਿਣਤੀ 53,400 ਸੀ।"
43 totalizaram 53.400. Esse é o número da tribo de Naftali.
44 ਮੂਸਾ ਹਾਰੂਨ ਅਤੇ ਇਸਰਾਏਲ ਦੇ 12 ਆਗੂਆ ਨੇ ਇਨ੍ਹਾਂ ਆਦਮੀਆ ਦੀ ਗਿਣਤੀ ਕੀਤੀ। (ਹਰੇਕ ਪਰਿਵਾਰ-ਸਮੂਹ ਵਿੱਚੋਂ ਇੱਕ-ਇੱਕ ਆਗੂ ਸੀ।)"
44 Moisés, Arão e os doze líderes de Israel registraram esses homens, todos incluídos na lista de acordo com suas famílias.
45 ਉਨ੍ਹਾਂ ਨੇ ਹਰ ਉਸ ਆਦਮੀ ਦੀ ਗਿਣਤੀ ਕੀਤੀ। ਜਿਹੜਾ 20 ਸਾਲ ਜਾਂ ਇਸਤੋਂ ਵਡੇਰੀ ਉਮਰ ਦਾ ਸੀ ਅਤੇ ਫ਼ੌਜ ਵਿੱਚ ਸੇਵਾ ਕਰਨ ਦੇ ਯੋਗ ਸੀ। ਹਰੇਕ ਆਦਮੀ, ਉਸ ਦੇ ਪਰਿਵਾਰ-ਸਮੂਹ ਦੇ ਨਾਲ ਦਰਜ਼ ਕੀਤਾ ਗਿਆ।"
45 Todos os homens de Israel de 20 anos para cima, aptos para irem à guerra, foram registrados de acordo com suas famílias.
46 ਗਿਣੇ ਹੋਏ ਸਾਰਿਆ ਦੀ ਕੁੱਲ ਗਿਣਤੀ 6,03,550 ਸੀ।"
46 No total, 603.550 homens.
47 ਲੇਵੀ ਦੇ ਪਰਿਵਾਰ-ਸਮੂਹ ਵਿੱਚਲੇ ਪਰਿਵਾਰਾਂ ਦੀ ਗਿਣਤੀ ਇਸਰਾਏਲ ਦੇ ਹੋਰਨਾਂ ਲੋਕਾਂ ਨਾਲ ਨਹੀਂ ਕੀਤੀ ਗਈ।"
47 Esse total, porém, não incluía os clãs dos levitas,
48 ਯਹੋਵਾਹ ਨੇ ਮੂਸਾ ਨੂੰ ਆਖ ਦਿੱਤਾ ਸੀ:"
48 pois o S enhor tinha dito a Moisés:
49 “ਲੇਵੀ ਦੇ ਪਰਿਵਾਰ-ਸਮੂਹ ਦੇ ਆਦਮੀਆ ਦੀ ਗਿਣਤੀ ਨਹੀਂ ਕਰਨੀ ਅਤੇ ਉਨ੍ਹਾਂ ਨੂੰ ਇਸਰਾਏਲ ਦੇ ਹੋਰਨਾ ਲੋਕਾਂ ਨਾਲ ਸ਼ਾਮਿਲ ਨਹੀਂ ਕਰਨਾ।"
49 “Não inclua a tribo de Levi no censo e não conte seus membros com o restante dos israelitas.
50 ਲੇਵੀ ਦੇ ਲੋਕਾਂ ਨੂੰ ਆਖਣਾ ਕਿ ਉਹ ਇਕਰਾਰਨਾਮੇ ਵਾਲੇ ਪਵਿੱਤਰ ਤੰਬੂ ਲਈ ਜ਼ਿੰਮੇਵਾਰ ਹਨ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਤੰਬੂ ਅਤੇ ਉਸ ਵਿੱਚਲੀਆਂ ਸਾਰੀਆਂ ਚੀਜ਼ਾਂ ਦੀ ਸੰਭਾਲ ਕਰਨ। ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਪਵਿੱਤਰ ਤੰਬੂ ਅਤੇ ਉਸ ਵਿੱਚਲੀਆਂ ਸਭ ਚੀਜ਼ਾਂ ਨੂੰ ਚੁੱਕਣ। ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਡੇਰੇ ਇਸਦੇ ਆਲੇ-ਦੁਆਲੇ ਲਾਉਣ ਅਤੇ ਇਸਦੀ ਦੇਖ-ਭਾਲ ਕਰਨ।"
50 Encarregue os levitas de cuidarem do tabernáculo da aliança e de toda a sua mobília e todos os seus utensílios. Eles transportarão o tabernáculo e todos os seus utensílios, cuidarão dele e acamparão ao seu redor.
51 ਜਦੋਂ ਕਦੇ ਵੀ ਪਵਿੱਤਰ ਤੰਬੂ ਨੂੰ ਕਿਤੇ ਲਿਜਾਣਾ ਪਵੇ ਤਾਂ ਇਹ ਗੱਲ ਲੇਵੀ ਦੇ ਆਦਮੀਆਂ ਨੂੰ ਕਰਨੀ ਚਾਹੀਦੀ ਹੈ। ਉਹੀ ਉਹ ਲੋਕ ਹਨ ਜਿਹੜੇ ਪਵਿੱਤਰ ਤੰਬੂ ਦੀ ਦੇਖ-ਭਾਲ ਕਰਨਗੇ। ਜੇ ਕੋਈ ਅਜਿਹਾ ਆਦਮੀ ਜਿਹੜਾ ਲੇਵੀ ਦੇ ਪਰਿਵਾਰ ਵਿੱਚੋਂ ਨਹੀਂ ਹੈ ਅਤੇ ਤੰਬੂ ਦੀ ਦੇਖ-ਭਾਲ ਕਰਨ ਦੀ ਕੋਸ਼ਿਸ਼ ਕਰਦਾ ਹੈ। ਤਾਂ ਉਸ ਨੂੰ ਅਵੱਸ਼ ਹੀ ਮਾਰ ਦੇਣਾ ਚਾਹੀਦਾ ਹੈ।"
51 Sempre que o tabernáculo tiver de ser transportado, os levitas o desmontarão. Na hora de acampar, eles o armarão novamente. Qualquer pessoa não autorizada que se aproximar do tabernáculo será executada.
52 ਇਸਰਾਏਲ ਦੇ ਲੋਕ ਵੱਖ-ਵੱਖ ਸਮੂਹਾ ਵਿੱਚ ਆਪਣੇ ਡੇਰੇ ਲਾਉਣਗੇ। ਹਰੇਕ ਬੰਦੇ ਨੂੰ ਆਪਣੇ ਪਰਿਵਾਰ ਦੇ ਝੰਡੇ ਦੇ ਨੇੜੇ ਡੇਰਾ ਲਾਉਣਾ ਚਾਹੀਦਾ ਹੈ।"
52 Os israelitas acamparão de acordo com suas divisões numa área designada por sua bandeira.
53 ਪਰ ਲੇਵੀ ਦੇ ਆਦਮੀਆ ਨੂੰ ਆਪਣੇ ਡੇਰੇ ਪਵਿੱਤਰ ਤੰਬੂ ਦੇ ਆਲੇ-ਦੁਆਲੇ ਲਾਉਣੇ ਚਾਹੀਦੇ ਹਨ। ਲੇਵੀ ਦੇ ਆਦਮੀ ਇਕਰਾਰਨਾਮੇ ਵਾਲੇ ਪਵਿੱਤਰ ਤੰਬੂ ਦੀ ਰੱਖਵਾਲੀ ਕਰਨ। ਉਹ ਇਕਰਾਰਨਾਮੇ ਵਾਲੇ ਪਵਿੱਤਰ ਤੰਬੂ ਦੀ ਰੱਖਵਾਲੀ ਕਰਨਗੇ ਤਾਂ ਜੋ ਇਸਰਾਏਲ ਦੇ ਲੋਕਾਂ ਨਾਲ ਕੋਈ ਮੰਦੀ ਗੱਲ ਨਾ ਵਾਪਰੇ।”"
53 Os levitas, por sua vez, acamparão ao redor do tabernáculo da aliança para proteger a comunidade de Israel da ira do S enhor . É responsabilidade dos levitas montar guarda ao redor do tabernáculo da aliança”.
54 ਇਸ ਤਰ੍ਹਾਂ ਇਸਰਾਏਲ ਦੇ ਲੋਕਾਂ ਨੇ ਉਨ੍ਹਾਂ ਸਾਰੀਆਂ ਗੱਲਾਂ ਨੂੰ ਮੰਨ ਲਿਆ ਜਿਨ੍ਹਾਂ ਦਾ ਯਹੋਵਾਹ ਨੇ ਮੂਸਾ ਨੂੰ ਆਦੇਸ਼ ਦਿੱਤਾ ਸੀ।"
54 Os israelitas fizeram exatamente conforme o S enhor havia ordenado a Moisés.

Ler em outra tradução

Comparar com outra

Estude este capítulo no WhatsApp

Peça à IA da Bíblia Fala para explicar Números 1, comparar traduções ou montar um estudo — tudo direto pelo WhatsApp.