Números 16
Punjabi Bible (GL_PUNJABI) vs ACF
ACF Almeida Corrigida Fiel
1 ਕੁਝ ਆਗੂ ਮੂਸਾ ਦੇ ਖਿਲਾਫ਼ ਹੋ ਜਾਂਦੇ ਹਨ ਕੋਰਹ, ਦਾਥਾਨ, ਅਬੀਰਾਮ ਅਤੇ ਓਨ ਮੂਸਾ ਦੇ ਵਿਰੁੱਧ ਹੋ ਗਏ। (ਕੋਰਹ ਯਿਸਹਾਰ ਦਾ ਪੁੱਤਰ ਸੀ। ਯਿਸਹਾਰ ਕਹਾਥ ਦਾ ਪੁੱਤਰ ਸੀ। ਅਤੇ ਕਹਾਥ ਲੇਵੀ ਦਾ ਪੁੱਤਰ ਸੀ। ਦਾਥਾਨ ਅਤੇ ਅਬੀਰਾਮ, ਅਲੀਆਬ ਦੇ ਪੁੱਤਰ ਭਰਾ ਸਨ। ਅਤੇ ਓਨ, ਪਲਤ ਦਾ ਪੁੱਤਰ ਸੀ। ਦਾਥਾਨ, ਅਬੀਰਾਮ ਅਤੇ ਓਨ ਰਊਬੇਨ ਦੇ ਉੱਤਰਾਧਿਕਾਰੀ ਸਨ।)"
1 E Coré, filho de Izar, filho de Coate, filho de Levi, tomou consigo a Datã e a Abirão, filhos de Eliabe, e a Om, filho de Pelete, filhos de Rúben.
2 ਉਨ੍ਹਾਂ ਚਹੁੰਆਂ ਆਦਮੀਆਂ ਨੇ ਇਸਰਾਏਲ ਦੇ 250 ਹੋਰ ਆਦਮੀ ਇਕੱਠੇ ਕਰ ਲਏ ਅਤੇ ਮੂਸਾ ਦੇ ਵਿਰੁੱਧ ਹੋਕੇ ਆ ਗਏ। ਉਹ ਲੋਕਾਂ ਵੱਲੋਂ ਚੁਣੇ ਹੋਏ ਆਗੂ ਸਨ। ਸਾਰੇ ਲੋਕ ਉਨ੍ਹਾਂ ਨੂੰ ਜਾਣਦੇ ਸਨ।"
2 E levantaram-se perante Moisés com duzentos e cinqüenta homens dos filhos de Israel, príncipes da congregação, chamados à assembléia, homens de posição,
3 ਉਹ ਮੂਸਾ ਅਤੇ ਹਾਰੂਨ ਦੇ ਵਿਰੁੱਧ ਬੋਲਣ ਲਈ ਇੱਕ ਟੋਲੇ ਵਿੱਚ ਆਏ ਅਤੇ ਉਨ੍ਹਾਂ ਨੂੰ ਆਖਿਆ, “ਤੁਸੀਂ ਬਹੁਤ ਦੂਰ ਚੱਲੇ ਗਏ ਹੋ! ਇਸਰਾਏਲ ਦੇ ਸਾਰੇ ਲੋਕ ਪਵਿੱਤਰ ਹਨ ਅਤੇ ਯਹੋਵਾਹ ਉਨ੍ਹਾਂ ਦੇ ਦਰਮਿਆਨ ਹੈ! ਤੁਸੀਂ ਆਪਣੇ-ਆਪ ਨੂੰ ਯਹੋਵਾਹ ਦੇ ਹੋਰਨਾਂ ਲੋਕਾਂ ਨਾਲੋਂ ਵੱਧੇਰੇ ਮਹੱਤਵਪੂਰਣ ਬਣਾ ਰਹੇ ਹੋ।”"
3 E se congregaram contra Moisés e contra Arão, e lhes disseram: Basta-vos, pois que toda a congregação é santa, todos são santos, e o Senhor está no meio deles; por que, pois, vos elevais sobre a congregação do Senhor?
4 ਜਦੋਂ ਮੂਸਾ ਨੇ ਇਹ ਗੱਲਾਂ ਸੁਣੀਆ, ਉਸ ਨੇ ਆਪਣਾ ਸਿਰ ਧਰਤੀ ਵੱਲ ਝੁਕਾ ਦਿੱਤਾ, ਇਹ ਦਰਸਾਉਣ ਲਈ ਕਿ ਉਹ ਗੁਮਾਨੀ ਨਹੀਂ ਸੀ।"
4 Quando Moisés ouviu isso, caiu sobre o seu rosto.
5 ਫ਼ੇਰ ਮੂਸਾ ਨੇ ਕੋਰਹ ਅਤੇ ਉਸ ਦੇ ਸਾਰੇ ਅਨੁਯਾਈਆਂ ਨੂੰ ਆਖਿਆ, “ਕੱਲ੍ਹ ਸਵੇਰੇ ਯਹੋਵਾਹ ਦਰਸਾ ਦੇਵੇਗਾ ਕਿ ਕਿਹੜਾ ਬੰਦਾ ਸੱਚ ਮੁੱਚ ਉਸਦਾ ਹੈ। ਯਹੋਵਾਹ ਦਰਸਾ ਦੇਵੇਗਾ ਕਿ ਕਿਹੜਾ ਬੰਦਾ ਸੱਚ ਮੁੱਚ ਪਵਿੱਤਰ ਹੈ। ਅਤੇ ਯਹੋਵਾਹ ਉਸ ਬੰਦੇ ਨੂੰ ਆਪਣੇ ਨੇੜੇ ਲੈ ਆਵੇਗਾ। ਯਹੋਵਾਹ ਉਸ ਬੰਦੇ ਨੂੰ ਚੁਣ ਲਵੇਗਾ, ਅਤੇ ਯਹੋਆਹ ਉਸ ਬੰਦੇ ਨੂੰ ਆਪਣੇ ਨੇੜੇ ਲੈ ਆਵੇਗਾ।"
5 E falou a Coré e a toda a sua congregação, dizendo: Amanhã pela manhã o Senhor fará saber quem é seu, e quem é o santo que ele fará chegar a si; e aquele a quem escolher fará chegar a si.
6 ਇਸ ਲਈ ਕੋਰਹ, ਤੁਹਾਨੂੰ ਅਤੇ ਤੁਹਾਡੇ ਸਾਰੇ ਅਨੁਯਾਈਆਂ ਨੂੰ ਇਹ ਗੱਲ ਕਰਨੀ ਚਾਹੀਦੀ ਹੈ:"
6 Fazei isto: Tomai vós incensários, Coré e todo seu grupo;
7 ਕੁਝ ਖਾਸ ਭਾਂਡਿਆਂ ਵਿੱਚ ਧੂਫ਼ ਅਤੇ ਅੱਗ ਪਾਉ ਅਤੇ ਉਨ੍ਹਾਂ ਨੂੰ ਯਹੋਵਾਹ ਦੇ ਸਾਹਮਣੇ ਲਿਆਉ। ਯਹੋਵਾਹ ਉਸ ਬੰਦੇ ਦੀ ਚੋਣ ਕਰ ਲਵੇਗਾ ਜਿਹੜਾ ਸੱਚ ਮੁੱਚ ਹੀ ਪਵਿੱਤਰ ਹੈ। ਤੁਸੀਂ ਲੇਵੀ ਲੋਕ ਬਹੁਤ ਦੂਰ ਜਾ ਚੁੱਕੇ ਹੋ।”"
7 E, pondo fogo neles amanhã, sobre eles deitai incenso perante o Senhor; e será que o homem a quem o Senhor escolher, este será o santo; basta-vos, filhos de Levi.
8 ਮੂਸਾ ਨੇ ਕੋਰਹ ਨੂੰ ਇਹ ਵੀ ਆਖਿਆ, “ਲੇਵੀਓ, ਤੁਸੀਂ ਮੇਰੀ ਗੱਲ ਸੁਣੋ।"
8 Disse mais Moisés a Coré: Ouvi agora, filhos de Levi:
9 ਤੁਹਾਨੂੰ ਖੁਸ਼ ਹੋਣਾ ਚਾਹੀਦਾ ਹੈ ਕਿ ਇਸਰਾਏਲ ਦੇ ਪਰਮੇਸ਼ੁਰ ਨੇ ਤੁਹਾਨੂੰ ਚੁਣਿਆ ਅਤੇ ਤੁਹਾਨੂੰ ਇਸਰਾਏਲ ਦੇ ਹੋਰਨਾ ਲੋਕਾਂ ਨਾਲੋਂ ਵੱਖ ਰੱਖਿਆ। ਯਹੋਵਾਹ, ਤੁਹਾਨੂੰ ਆਪਣੇ ਕੋਲ, ਆਪਣੇ ਪਵਿੱਤਰ ਤੰਬੂ ਵਿੱਚ ਕੰਮ ਕਰਾਉਣ ਲਈ ਅਤੇ ਇਸਰਾਏਲ ਦੇ ਲੋਕਾਂ ਦੀ, ਉਸਦੀ ਉਪਾਸਨਾ ਕਰਨ ਵਿੱਚ ਮਦਦ ਕਰਨ ਲਈ ਲੈ ਕੇ ਆਇਆ।"
9 Porventura pouco para vós é que o Deus de Israel vos tenha separado da congregação de Israel, para vos fazer chegar a si, e administrar o ministério do tabernáculo do Senhor e estar perante a congregação para ministrar-lhe;
10 ਯਹੋਵਾਹ ਨੇ ਤੁਹਾਨੂੰ ਲੇਵੀਆਂ ਨੂੰ, ਆਪਣੇ ਨੇੜੇ ਲਿਆਂਦਾ ਜਾਜਕਾਂ ਦੀ ਸਹਾਇਤਾ ਲਈ। ਪਰ ਹੁਣ ਤੁਸੀਂ ਜਾਜਕ ਬਨਣ ਦੀ ਕੋਸ਼ਿਸ਼ ਵੀ ਕਰ ਰਹੇ ਹੋ।"
10 E te fez chegar, e todos os teus irmãos, os filhos de Levi, contigo? ainda também procurais o sacerdócio?
11 ਤੁਸੀਂ ਅਤੇ ਤੁਹਾਡੇ ਅਨੁਯਾਈ ਯਹੋਵਾਹ ਦੇ ਵਿਰੁੱਧ ਇਕੱਠੇ ਹੋ ਗਏ ਹੋ! ਕੀ ਹਾਰੂਨ ਨੇ ਕੋਈ ਗਲਤ ਗੱਲ ਕੀਤੀ ਹੈ? ਨਹੀਂ! ਇਸ ਲਈ ਤੁਸੀਂ ਹਾਰੂਨ ਦੇ ਵਿਰੁੱਧ ਸ਼ਿਕਾਇਤ ਕਿਉਂ ਕਰ ਰਹੇ ਹੋ।”"
11 Assim tu e todo o teu grupo estais contra o Senhor; e Arão, quem é ele, que murmureis contra ele?
12 ਫ਼ੇਰ ਮੂਸਾ ਨੇ ਅਲੀਆਬ ਦੇ ਪੁੱਤਰਾਂ, ਦਾਥਾਨ ਅਤੇ ਅਬੀਰਾਮ ਨੂੰ ਸੱਦਿਆ। ਪਰ ਉਨ੍ਹਾਂ ਦੋਹਾ ਆਦਮੀਆਂ ਨੇ ਆਖਿਆ, “ਅਸੀਂ ਨਹੀਂ ਆਵਾਂਗੇ!"
12 E Moisés mandou chamar a Datã e a Abirão, filhos de Eliabe; porém eles disseram: Não subiremos;
13 ਤੂੰ ਸਾਨੂੰ ਬਹੁਤ ਚੰਗੀਆਂ ਚੀਜ਼ਾਂ ਨਾਲ ਭਰੀ ਹੋਈ ਧਰਤੀ ਤੋਂ ਬਾਹਰ ਲੈ ਕੇ ਆਇਆ। ਤੂੰ ਸਾਨੂੰ ਮਾਰਨ ਲਈ ਮਾਰੂਥਲ ਵਿੱਚ ਲੈ ਆਂਦਾ ਹੈ। ਅਤੇ ਹੁਣ ਤੂੰ ਇਹ ਦਰਸਾਉਣਾ ਚਾਹੁੰਦਾ ਹੈ ਕਿ ਤੇਰੇ ਕੋਲ ਸਾਨੂੰ ਕਾਬੂ ਕਰਨ ਲਈ ਵੱਧੇਰੇ ਤਾਕਤ ਹੈ।"
13 Porventura pouco é que nos fizeste subir de uma terra que mana leite e mel, para nos matares neste deserto, senão que também queres fazer-te príncipe sobre nós?
14 ਅਸੀਂ ਕਿਉਂ ਤੇਰੇ ਪਿੱਛੇ ਲੱਗੀਏ? ਤੂੰ ਸਾਨੂੰ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਨਾਲ ਭਰੀ ਹੋਈ ਧਰਤੀ ਉੱਤੇ ਨਹੀਂ ਲਿਆਂਦਾ। ਤੂੰ ਸਾਨੂੰ ਉਹ ਧਰਤੀ ਨਹੀਂ ਦਿੱਤੀ ਜਿਸਦਾ ਪਰਮੇਸ਼ੁਰ ਨੇ ਇਕਰਾਰ ਕੀਤਾ ਸੀ। ਤੂੰ ਸਾਨੂੰ ਖੇਤ ਜਾਂ ਅੰਗੂਰਾਂ ਦੇ ਬਗੀਚੇ ਨਹੀਂ ਦਿੱਤੇ। ਕੀ ਤੂੰ ਇਨ੍ਹਾਂ ਆਦਮੀਆ ਨੂੰ ਆਪਣੇ ਗੁਲਾਮ ਬਣਾ ਲਵੇਗਾ ਨਹੀਂ, ਅਸੀਂ ਨਹੀਂ ਆਵਾਂਗੇ।”"
14 Nem tampouco nos trouxeste a uma terra que mana leite e mel, nem nos deste campo e vinhas em herança; porventura arrancarás os olhos a estes homens? Não subiremos.
15 ਇਸ ਲਈ ਮੂਸਾ ਬਹੁਤ ਕਰੋਧਵਾਨ ਹੋ ਗਿਆ। ਉਸ ਨੇ ਯਹੋਵਾਹ ਨੂੰ ਆਖਿਆ, “ਮੈਂ ਇਨ੍ਹਾਂ ਲੋਕਾਂ ਨਾਲ ਕੋਈ ਬੁਰਾ ਨਹੀਂ ਕੀਤਾ। ਮੈਂ ਕਦੇ ਵੀ ਇਨ੍ਹਾਂ ਪਾਸੋਂ ਕੁਝ ਨਹੀਂ ਲਿਆ-ਇੱਕ ਖੋਤਾ ਵੀ ਨਹੀਂ! ਯਹੋਵਾਹ, ਇਨ੍ਹਾਂ ਦੀਆਂ ਸੁਗਾਤਾਂ ਪ੍ਰਵਾਨ ਨਾ ਕਰ।”"
15 Então Moisés irou-se muito, e disse ao Senhor: Não atentes para a sua oferta; nem um só jumento tomei deles, nem a nenhum deles fiz mal.
16 ਫ਼ੇਰ ਮੂਸਾ ਨੇ ਕੋਰਹ ਨੂੰ ਆਖਿਆ, “ਤੂੰ ਅਤੇ ਤੇਰੇ ਸਾਰੇ ਅਨੁਯਾਈ ਕੱਲ੍ਹ ਨੂੰ ਯਹੋਵਾਹ ਅੱਗੇ ਖੜ੍ਹੇ ਹੋਵੋਂਗੇ। ਉੱਥੇ ਹਾਰੂਨ ਅਤੇ ਤੂੰ ਅਤੇ ਤੇਰੇ ਅਨੁਯਾਈ ਹੋਣਗੇ।"
16 Disse mais Moisés a Coré: Tu e todo o teu grupo ponde-vos perante o Senhor, tu e eles, e Arão, amanhã.
17 ਤੁਹਾਡੇ ਵਿੱਚੋਂ ਹਰੇਕ ਨੂੰ ਇੱਕ ਭਾਂਡਾ ਲਿਆਉਣਾ ਚਾਹੀਦਾ ਹੈ, ਇਸ ਵਿੱਚ ਧੂਫ਼ ਪਾਕੇ ਯਹੋਵਾਹ ਨੂੰ ਚੜ੍ਹਾਵੋ। ਇੱਥੇ ਆਗੂਆਂ ਲਈ 250 ਭਾਂਡੇ ਹੋਣਗੇ ਅਤੇ ਇੱਕ ਭਾਂਡਾ ਤੁਹਾਡੇ ਲਈ ਅਤੇ ਇੱਕ ਭਾਂਡਾ ਹਾਰੂਨ ਲਈ।”"
17 E tomai cada um o seu incensário, e neles ponde incenso; e trazei cada um o seu incensário perante o Senhor, duzentos e cinqüenta incensários; também tu e Arão, cada um o seu incensário.
18 ਇਸ ਲਈ ਹਰੇਕ ਆਦਮੀ ਇੱਕ-ਇੱਕ ਭਾਂਡਾ ਲਿਆਇਆ ਅਤੇ ਇਸ ਵਿੱਚ ਧੂਫ਼ ਧੁਖਦੀ ਰੱਖੀ। ਫ਼ੇਰ ਉਹ ਜਾਕੇ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਉੱਤੇ ਖਲੋ ਗਏ। ਮੂਸਾ ਅਤੇ ਹਾਰੂਨ ਵੀ ਉੱਥੇ ਖਲੋਤੇ ਸਨ।"
18 Tomaram, pois, cada um o seu incensário, e neles puseram fogo, e neles deitaram incenso, e se puseram perante a porta da tenda da congregação com Moisés e Arão.
19 ਕੋਰਹ ਨੇ ਸਾਰੇ ਲੋਕਾਂ ਨੂੰ ਵੀ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਉੱਤੇ ਇਕੱਠਾ ਕਰ ਲਿਆ। ਫ਼ੇਰ ਉੱਥੋਂ ਦੇ ਹਰ ਬੰਦੇ ਨੂੰ ਪਰਮੇਸ਼ੁਰ ਦਾ ਪਰਤਾਪ ਦਿਖਾਈ ਦਿੱਤਾ।"
19 E Coré fez ajuntar contra eles todo o povo à porta da tenda da congregação; então a glória do Senhor apareceu a toda a congregação.
20 ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਆਖਿਆ,"
20 E falou o Senhor a Moisés e a Arão, dizendo:
21 “ਇਨ੍ਹਾਂ ਲੋਕਾਂ ਪਾਸੋਂ ਦੂਰ ਚੱਲੇ ਜਾਵੋ! ਮੈਂ ਇਨ੍ਹਾਂ ਨੂੰ ਹੁਣੇ ਤਬਾਹ ਕਰਨਾ ਚਾਹੁੰਦਾ ਹਾਂ।”"
21 Apartai-vos do meio desta congregação, e os consumirei num momento.
22 ਪਰ ਮੂਸਾ ਅਤੇ ਹਾਰੂਨ ਨੇ ਝੁਕ ਕੇ ਸਿਜਦਾ ਕੀਤਾ ਅਤੇ ਉੱਚੀ ਆਵਾਜ਼ ਵਿੱਚ ਆਖਿਆ, “ਪਰਮੇਸ਼ੁਰ, ਤੂੰ ਜਾਣਦਾ ਹੈ ਕਿ ਲੋਕ ਕੀ ਸੋਚ ਰਹੇ ਹਨ ਕਿਰਪਾ ਕਰਕੇ ਇਨ੍ਹਾਂ ਸਾਰੇ ਲੋਕਾਂ ਉੱਤੇ ਕਰੋਧਵਾਨ ਨਾ ਹੋ। ਅਸਲ ਵਿੱਚ ਸਿਰਫ਼ ਇੱਕ ਆਦਮੀ ਨੇ ਹੀ ਪਾਪ ਕੀਤਾ ਹੈ।”"
22 Mas eles se prostraram sobre os seus rostos, e disseram: Ó Deus, Deus dos espíritos de toda a carne, pecará um só homem, e indignar-te-ás tu contra toda esta congregação?
23 ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ,"
23 E falou o Senhor a Moisés, dizendo:
24 “ਲੋਕਾਂ ਨੂੰ ਆਖ ਕਿ ਉਹ ਕੋਰਹ, ਦਾਥਾਨ ਅਤੇ ਅਬੀਰਾਮ ਦੇ ਤੰਬੂਆਂ ਤੋਂ ਦੂਰ ਹੋ ਜਾਣ।”"
24 Fala a toda esta congregação, dizendo: Subi do derredor da habitação de Coré, Datã e Abirão.
25 ਮੂਸਾ ਖੜ੍ਹਾ ਹੋ ਗਿਆ ਅਤੇ ਦਾਥਾਨ ਅਤੇ ਅਬੀਰਾਮ ਕੋਲ ਚੱਲਾ ਗਿਆ। ਇਸਰਏਲ ਦੇ ਸਾਰੇ ਬਜ਼ੁਰਗ ਉਸ ਦੇ ਪਿੱਛੇ ਚੱਲੇ ਗਏ।"
25 Então Moisés levantou-se, e foi a Datã e a Abirão; e após ele seguiram os anciãos de Israel.
26 ਮੂਸਾ ਨੇ ਲੋਕਾਂ ਨੂੰ ਚਿਤਾਵਨੀ ਦਿੱਤੀ, “ਇਨ੍ਹਾਂ ਬੁਰੇ ਆਦਮੀਆਂ ਦੇ ਤੰਬੂਆਂ ਤੋਂ ਦੂਰ ਹਟ ਜਾਵੋ। ਇਨ੍ਹਾਂ ਦੀ ਕਿਸੇ ਚੀਜ਼ ਨੂੰ ਨਾ ਛੂਹੋ। ਜੇ ਤੁਸੀਂ ਅਜਿਹਾ ਕਰੋਂਗੇ, ਤਾਂ ਤੁਸੀਂ ਇਨ੍ਹਾਂ ਦੇ ਪਾਪਾਂ ਕਰਕੇ ਤਬਾਹ ਹੋ ਜਾਵੋਂਗੇ।”"
26 E falou à congregação, dizendo: Desviai-vos, peço-vos, das tendas destes homens ímpios, e não toqueis nada do que é seu para que porventura não pereçais em todos os seus pecados.
27 ਇਸ ਲਈ ਲੋਕ ਕੋਰਹ, ਦਾਥਾਨ ਅਤੇ ਅਬੀਰਾਮ ਦੇ ਤੰਬੂਆਂ ਤੋਂ ਦੂਰ ਹਟ ਗਏ। ਦਾਥਾਨ ਅਤੇ ਅਬੀਰਾਮ ਆਪਣੇ ਤੰਬੂਆਂ ਵੱਲ ਚੱਲੇ ਗਏ। ਉਹ ਆਪਣੀਆਂ ਪਤਨੀਆਂ, ਬੱਚਿਆਂ ਅਤੇ ਛੋਟੇ ਨਿਆਣੀਆਂ ਸਮੇਤ ਆਪਣੇ ਤੰਬੂਆਂ ਦੇ ਬਾਹਰ ਖੜ੍ਹੇ ਹੋ ਗਏ।"
27 Subiram, pois, do derredor da habitação de Coré, Datã e Abirão. E Datã e Abirão saíram, e se puseram à porta das suas tendas, juntamente com as suas mulheres, e seus filhos, e suas crianças.
28 ਫ਼ੇਰ ਮੂਸਾ ਨੇ ਆਖਿਆ, “ਮੈਂ ਤੁਹਾਨੂੰ ਸਬੂਤ ਦਿਆਂਗਾ ਕਿ ਯਹੋਵਾਹ ਨੇ ਮੈਨੂੰ ਇਹ ਸਾਰੀਆਂ ਗੱਲਾਂ, ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਹਨ, ਕਰਨ ਲਈ ਭੇਜਿਆ ਹੈ। ਮੈਂ ਤੁਹਾਨੂੰ ਦਰਸਾ ਦਿਆਂਗਾ ਕਿ ਇਹ ਸਾਰੀਆਂ ਗੱਲਾਂ ਸਿਰਫ਼ ਮੇਰਾ ਵਿੱਚਾਰ ਨਹੀਂ ਸਨ।"
28 Então disse Moisés: Nisto conhecereis que o Senhor me enviou a fazer todos estes feitos, que de meu coração não procedem.
29 ਇੱਥੇ ਇਹ ਆਦਮੀ ਮਾਰੇ ਜਾਣਗੇ। ਪਰ ਜੇ ਇਹ ਆਮ ਢੰਗ ਨਾਲ ਮਾਰੇ ਜਾਂਦੇ ਹਨ-ਜਿਵੇਂ ਸਾਰੇ ਆਦਮੀ ਮਰਦੇ ਹਨ-ਤਾਂ ਇਸ ਤੋਂ ਪਤਾ ਚੱਲੇਗਾ ਕਿ ਯਹੋਵਾਹ ਨੇ ਸੱਚ ਮੁੱਚ ਵਿੱਚ ਮੈਨੂੰ ਨਹੀਂ ਸੀ ਭੇਜਿਆ।"
29 Se estes morrerem como morrem todos os homens, e se forem visitados como são visitados todos os homens, então o Senhor não me enviou.
30 ਪਰ ਜੇ ਯਹੋਵਾਹ ਇਨ੍ਹਾਂ ਨੂੰ ਵਖਰੇ ਢੰਗ ਨਾਲ ਮਾਰ ਦਿੰਦਾ ਹੈ-ਕਿਸੇ ਨਵੇਂ ਢੰਗ ਨਾਲ-ਤਾਂ ਤੁਹਾਨੂੰ ਪਤਾ ਚੱਲ ਜਾਵੇਗਾ ਕਿ ਇਨ੍ਹਾਂ ਲੋਕਾਂ ਨੇ ਸੱਚ ਮੁੱਚ ਯਹੋਵਾਹ ਦੇ ਵਿਰੁੱਧ ਪਾਪ ਕੀਤਾ ਹੈ। ਇਹੀ ਸਬੂਤ ਹੈ: ਧਰਤੀ ਪਾਟ ਜਾਵੇਗੀ ਅਤੇ ਇਨ੍ਹਾਂ ਆਦਮੀਆਂ ਨੂੰ ਨਿਗਲ ਜਾਵੇਗੀ। ਉਹ ਜਿਉਂਦੇ ਜੀਅ ਆਪਣੀਆਂ ਕਬਰਾਂ ਵਿੱਚ ਪੈ ਜਾਣਗੇ। ਅਤੇ ਇਨ੍ਹਾਂ ਦੀ ਹਰ ਸ਼ੈਅ ਇਨ੍ਹਾਂ ਦੇ ਨਾਲ ਹੀ ਹੀ ਚਲੀ ਜਾਵੇਗੀ।”"
30 Mas, se o Senhor criar alguma coisa nova, e a terra abrir a sua boca e os tragar com tudo o que é seu, e vivos descerem ao abismo, então conhecereis que estes homens irritaram ao Senhor.
31 ਜਦੋਂ ਮੂਸਾ ਇਹ ਗੱਲਾਂ ਆਖਕੇ ਹਟਿਆ ਉਨ੍ਹਾਂ ਆਦਮੀਆਂ ਦੇ ਪੈਰਾਂ ਹੇਠਾਂ ਧਰਤੀ ਪਾਟ ਗਈ।"
31 E aconteceu que, acabando ele de falar todas estas palavras, a terra que estava debaixo deles se fendeu.
32 ਲਗਦਾ ਸੀ ਜਿਵੇਂ ਧਰਤੀ ਨੇ ਆਪਣਾ ਮੂੰਹ ਖੋਲ੍ਹਕੇ ਉਨ੍ਹਾਂ ਨੂੰ ਨਿਗਲ ਲਿਆ ਹੋਵੇ। ਕੋਰਹ ਦੇ ਸਾਰੇ ਬੰਦੇ, ਉਨ੍ਹਾਂ ਦੇ ਪਰਿਵਾਰ ਅਤੇ ਉਨ੍ਹਾਂ ਦੀ ਹਰ ਸ਼ੈਅ ਧਰਤੀ ਅੰਦਰ ਸਮਾ ਗਈ।"
32 E a terra abriu a sua boca, e os tragou com as suas casas, como também a todos os homens que pertenciam a Coré, e a todos os seus bens.
33 ਇਹ ਲੋਕ ਜਿਉਂਦੇ ਜੀਅ ਆਪਣੀਆਂ ਕਬਰਾਂ ਨੂੰ ਅੰਦਰ ਚੱਲੇ ਗਏ। ਉਨ੍ਹਾਂ ਦੀਆਂ ਸਾਰੀਆਂ ਚੀਜ਼ਾਂ ਉਨ੍ਹਾਂ ਦੇ ਨਾਲ ਗਈਆਂ। ਫ਼ੇਰ ਧਰਤੀ ਨੇ ਉਨ੍ਹਾਂ ਨੂੰ ਢੱਕ ਲਿਆ। ਉਹ ਆਪਣੇ ਡੇਰਿਆਂ ਵਿੱਚੋਂ ਫ਼ਨਾਹ ਹੋ ਗਏ ਸਨ।"
33 E eles e tudo o que era seu desceram vivos ao abismo, e a terra os cobriu, e pereceram do meio da congregação.
34 ਇਸਰਾਏਲ ਦੇ ਲੋਕਾਂ ਨੇ ਉਨ੍ਹਾਂ ਲੋਕਾਂ ਦੇ ਤਬਾਹ ਹੋਣ ਦੀਆਂ ਚੀਕਾਂ ਸੁਣੀਆਂ ਇਸ ਲਈ ਉਹ ਸਾਰੇ ਇਹ ਆਖਦਿਆਂ ਹੋਇਆ ਸ਼ਰਣ ਲਈ ਭੱਜੇ, “ਧਰਤੀ ਸਾਨੂੰ ਵੀ ਨਿਗਲ ਜਾਵੇਗੀ।”"
34 E todo o Israel, que estava ao redor deles, fugiu ao clamor deles; porque diziam: Para que não nos trague a terra também a nós.
35 ਫ਼ੇਰ ਯਹੋਵਾਹ ਵੱਲੋਂ ਇੱਕ ਅੱਗ ਆਈ ਅਤੇ ਉਸ ਨੇ ਧੂਫ਼ ਚੜ੍ਹਾਉਣ ਵਾਲੇ 250 ਆਦਮੀਆਂ ਨੂੰ ਤਬਾਹ ਕਰ ਦਿੱਤਾ।"
35 Então saiu fogo do Senhor, e consumiu os duzentos e cinqüenta homens que ofereciam o incenso.
36 ਯਹੋਵਾਹ ਨੇ ਮੂਸਾ ਨੂੰ ਆਖਿਆ,"
36 E falou o Senhor a Moisés, dizendo:
37 “ਜਾਜਕ ਹਾਰੂਨ ਦੇ ਪੁੱਤਰ ਅਲਾਜ਼ਾਰ ਨੂੰ ਅੱਗ ਵਿੱਚੋਂ ਸਾਰੇ ਧੂਫ਼ਦਾਨ ਲਿਆਉਣ ਅਤੇ ਕੋਲਿਆਂ ਅਤੇ ਰਾਖ ਨੂੰ ਖਿੰਡਾਉਣ ਲਈ ਆਖ। ਉਨ੍ਹਾਂ ਲੋਕਾਂ ਨੇ ਮੇਰੇ ਵਿਰੁੱਧ ਪਾਪ ਕੀਤਾ ਹੈ, ਅਤੇ ਉਨ੍ਹਾਂ ਦੇ ਪਾਪ ਨੇ ਉਨ੍ਹਾਂ ਦੀਆਂ ਜਾਨਾ ਲੈ ਲਈਆਂ। ਪਰ ਧੂਫ਼ਦਾਨ ਹਾਲੇ ਵੀ ਪਵਿੱਤਰ ਹਨ ਕਿਉਂਕਿ ਇਹ ਉਨ੍ਹਾਂ ਨੇ ਯਹੋਵਾਹ ਨੂੰ ਦਿੱਤੇ ਸਨ। ਧੂਫ਼ਦਾਨਾ ਨੂੰ ਚੰਡ ਕੇ ਪੱਧਰ ਬਣਾ ਲੈ। ਇਨ੍ਹਾਂ ਧਾਤ ਦੀਆਂ ਚਾਦਰਾਂ ਨੂੰ ਜਗਵੇਦੀ ਨੂੰ ਢੱਕਣ ਲਈ ਵਰਤ। ਇਹ ਇਸਰਾਏਲ ਦੇ ਸਮੂਹ ਲੋਕਾਂ ਲਈ ਇੱਕ ਚਿਤਾਵਨੀ ਹੋਵੇਗੀ।”"
37 Dize a Eleazar, filho de Arão, o sacerdote, que tome os incensários do meio do incêndio, e espalhe o fogo longe, porque santos são;
38 ਇਸ ਲਈ ਜਾਜਕ ਅਲਆਜ਼ਾਰ ਨੇ ਤਾਂਬੇ ਦੇ ਸਾਰੇ ਧੂਫ਼ਦਾਨ ਇਕੱਠੇ ਕੀਤੇ ਜਿਹੜੇ ਉਨ੍ਹਾਂ ਆਦਮੀਆਂ ਨੇ ਲਿਆਂਦੇ ਸਨ। ਉਹ ਸਾਰੇ ਆਦਮੀ ਸੜ ਚੁੱਕੇ ਸਨ ਪਰ ਧੂਫ਼ਦਾਨ ਬਚ ਗਏ ਸਨ। ਫ਼ੇਰ ਅਲਆਜ਼ਾਰ ਨੇ ਕੁਝ ਆਦਮੀਆਂ ਨੂੰ ਆਖਿਆ ਕਿ ਇਨ੍ਹਾਂ ਧੂਫ਼ਦਾਨਾ ਨੂੰ ਚੰਡ ਕੇ ਚਪਟਾ ਕਰ ਦੇਣ। ਫ਼ੇਰ ਉਸ ਨੇ ਉਹ ਧਾਤ ਦੇ ਪੱਤਰੇ ਜਗਵੇਦੀ ਉੱਤੇ ਰੱਖ ਦਿੱਤੇ।"
38 Quanto aos incensários daqueles que pecaram contra as suas almas, deles se façam folhas estendidas para cobertura do altar; porquanto os trouxeram perante o Senhor; pelo que santos são; e serão por sinal aos filhos de Israel.
39 ਉਸ ਨੇ ਅਜਿਹਾ ਉਸੇ ਤਰ੍ਹਾਂ ਕੀਤਾ ਜਿਵੇਂ ਯਹੋਵਾਹ ਨੇ ਮੂਸਾ ਰਾਹੀਂ ਉਸ ਨੂੰ ਆਦੇਸ਼ ਦਿੱਤਾ ਸੀ। ਇਹ ਇਸਰਾਏਲ ਦੇ ਲੋਕਾਂ ਨੂੰ ਚੇਤੇ ਰੱਖਣ ਵਿੱਚ ਸਹਾਇਤਾ ਕਰਨ ਵਾਲਾ ਸੰਕੇਤ ਸੀ ਕਿ ਸਿਰਫ਼ ਹਾਰੂਨ ਦੇ ਪਰਿਵਾਰ ਦੇ ਬੰਦਿਆਂ ਨੂੰ ਹੀ ਯਹੋਵਾਹ ਅੱਗੇ ਧੂਫ਼ ਧੁਖਾਉਣੀ ਚਾਹੀਦੀ ਸੀ। ਹੋਰ ਹਰ ਉਹ ਆਦਮੀ ਜਿਹੜਾ ਯਹੋਵਾਹ ਅੱਗੇ ਧੂਫ਼ ਧੁਖਾਵੇਗਾ ਉਹ ਕੋਰਹ ਅਤੇ ਉਸ ਦੇ ਅਨੁਯਾਈਆਂ ਵਾਂਗ ਮਾਰਿਆ ਜਾਵੇਗਾ।"
39 E Eleazar, o sacerdote, tomou os incensários de metal, que trouxeram aqueles que foram queimados, e os estenderam em folhas para cobertura do altar,
40 ਹਾਰੂਨ ਲੋਕਾਂ ਦੀ ਰੱਖਿਆ ਕਰਦਾ ਹੈ ਅਗਲੇ ਦਿਨ ਇਸਰਾਏਲ ਦੇ ਸਮੂਹ ਲੋਕਾਂ ਨੇ ਮੂਸਾ ਅਤੇ ਹਾਰੂਨ ਦੇ ਵਿਰੁੱਧ ਸ਼ਿਕਾਇਤ ਕੀਤੀ। ਉਨ੍ਹਾਂ ਨੇ ਆਖਿਆ, “ਤੁਸੀਂ ਯਹੋਵਾਹ ਦੇ ਬੰਦਿਆਂ ਨੂੰ ਮਾਰ ਦਿੱਤਾ ਹੈ।”"
40 Por memorial para os filhos de Israel, que nenhum estranho, que não for da descendência de Arão, se chegue para acender incenso perante o Senhor; para que não seja como Coré e a sua congregação, como o Senhor lhe tinha dito por intermédio de Moisés,
41 ਮੂਸਾ ਅਤੇ ਹਾਰੂਨ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਉੱਤੇ ਖਲੋਤੇ ਹੋਏ ਸਨ। ਲੋਕ ਉੱਥੇ ਉਨ੍ਹਾਂ ਦੇ ਵਿਰੁੱਧ ਸ਼ਿਕਾਇਤ ਕਰਨ ਲਈ ਜਮ੍ਹਾ ਹੋ ਗਏ। ਪਰ ਜਦੋਂ ਉਨ੍ਹਾਂ ਨੇ ਤੰਬੂ ਵੱਲ ਦੇਖਿਆ, ਇਸ ਨੂੰ ਬੱਦਲ ਨੇ ਕਜਿਆ ਹੋਇਆ ਸੀ ਅਤੇ ਉਨ੍ਹਾਂ ਨੇ ਉੱਥੇ ਯਹੋਵਾਹ ਦੇ ਪਰਤਾਪ ਦੀ ਮਜੂਦਗੀ ਵੇਖੀ।"
41 Mas no dia seguinte toda a congregação dos filhos de Israel murmurou contra Moisés e contra Arão, dizendo: Vós matastes o povo do Senhor.
42 ਫ਼ੇਰ ਮੂਸਾ ਅਤੇ ਹਾਰੂਨ ਮੰਡਲੀ ਵਾਲੇ ਤੰਬੂ ਦੇ ਸਾਹਮਣੇ ਚੱਲੇ ਗਏ।"
42 E aconteceu que, ajuntando-se a congregação contra Moisés e Arão, e virando-se para a tenda da congregação, eis que a nuvem a cobriu, e a glória do Senhor apareceu.
43 ਯਹੋਵਾਹ ਨੇ ਮੂਸਾ ਨੂੰ ਆਖਿਆ,"
43 Vieram, pois, Moisés e Arão perante a tenda da congregação.
44 “ਉਨ੍ਹਾਂ ਲੋਕਾਂ ਕੋਲੋਂ ਦੂਰ ਹਟ ਜਾ ਤਾਂ ਜੋ ਮੈਂ ਉਨ੍ਹਾਂ ਨੂੰ ਹੁਣ ਤਬਾਹ ਕਰ ਸੱਕਾਂ।” ਇਸ ਲਈ ਮੂਸਾ ਅਤੇ ਹਾਰੂਨ ਨੇ ਧਰਤੀ ਵੱਲ ਝੁਕ ਕੇ ਸਿਜਦਾ ਕੀਤਾ।"
44 Então falou o Senhor a Moisés, dizendo:
45 ਫ਼ੇਰ ਮੂਸਾ ਨੇ ਹਾਰੂਨ ਨੂੰ ਆਖਿਆ, “ਜਗਵੇਦੀ ਤੋਂ ਆਪਣਾ ਕਾਂਸੇ ਦਾ ਧੂਫ਼ਦਾਨ ਅਤੇ ਕੁਝ ਅੱਗ ਵੀ ਲੈ ਕੇ ਆ। ਫ਼ੇਰ ਇਸ ਵਿੱਚ ਧੂਫ਼ ਪਾ। ਜਲਦੀ ਲੋਕਾਂ ਦੇ ਇਕੱਠ ਵੱਲ ਜਾਹ ਅਤੇ ਉਨ੍ਹਾਂ ਲਈ ਪਰਾਸਚਿਤ ਕਰਨ ਵਾਲੀਆਂ ਗੱਲਾਂ ਕਰ। ਯਹੋਵਾਹ ਉਨ੍ਹਾਂ ਉੱਤੇ ਕਰੋਧਵਾਨ ਹੈ ਅਤੇ ਬਿਮਾਰੀ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ।”"
45 Levantai-vos do meio desta congregação, e a consumirei num momento; então se prostraram sobre os seus rostos,
46 ਇਸ ਲਈ ਹਾਰੂਨ ਨੇ ਉਹੀ ਕੀਤਾ ਜੋ ਮੂਸਾ ਨੇ ਆਖਿਆ ਸੀ। ਹਾਰੂਨ ਨੇ ਧੂਫ਼ ਅਤੇ ਅੱਗ ਲਿਆਂਦੀ ਅਤੇ ਲੋਕਾਂ ਦੇ ਵਿੱਚਕਾਰ ਭੱਜਕੇ ਚੱਲਾ ਗਿਆ। ਪਰ ਲੋਕਾਂ ਅੰਦਰ ਬਿਮਾਰੀ ਪਹਿਲਾਂ ਹੀ ਫ਼ੈਲ ਚੁੱਕੀ ਸੀ। ਇਸ ਲਈ ਹਾਰੂਨ ਜਿਉਂਦਿਆਂ ਅਤੇ ਮੁਰਦਿਆਂ ਵਿੱਚਕਾਰ ਖਲੋ ਗਿਆ। ਹਾਰੂਨ ਨੇ ਲੋਕਾਂ ਨੂੰ ਪਵਿੱਤਰ ਬਨਾਉਣ ਵਾਲੀਆਂ ਗੱਲਾਂ ਆਖੀਆਂ ਅਤੇ ਬਿਮਾਰੀ ਉੱਥੇ ਹੀ ਰੁਕ ਗਈ।"
46 E disse Moisés a Arão: Toma o teu incensário, e põe nele fogo do altar, e deita incenso sobre ele, e vai depressa à congregação, e faze expiação por eles; porque grande indignação saiu de diante do Senhor; já começou a praga.
47 ਪਰ ਉਸ ਬਿਮਾਰੀ ਨਾਲ 14,700 ਆਦਮੀ ਮਾਰੇ ਗਏ-ਇਨ੍ਹਾਂ ਵਿੱਚ ਉਨ੍ਹਾਂ ਆਦਮੀਆਂ ਦੀ ਗਿਣਤੀ ਸ਼ਾਮਿਲ ਨਹੀਂ ਜਿਹੜੇ ਕੋਰਹ ਦੇ ਕਾਰਣ ਮਰੇ।"
47 E tomou-o Arão, como Moisés tinha falado, e correu ao meio da congregação; e eis que já a praga havia começado entre o povo; e deitou incenso nele, e fez expiação pelo povo.
48 ਇਸ ਲਈ ਭਿਆਨਕ ਬਿਮਾਰੀ ਨੂੰ ਰੋਕ ਲਿਆ ਗਿਆ ਅਤੇ ਹਾਰੂਨ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਉੱਤੇ ਮੂਸਾ ਵੱਲ ਚੱਲਾ ਗਿਆ।"
48 E estava em pé entre os mortos e os vivos; e cessou a praga.
49 — ausente —
49 E os que morreram daquela praga foram catorze mil e setecentos, fora os que morreram pela causa de Coré.
50 — ausente —
50 E voltou Arão a Moisés à porta da tenda da congregação; e cessou a praga.
Atalhos do teclado
- Capítulo anterior←
- Próximo capítulo→
- Versículo anteriork
- Próximo versículoj
- Limpar seleçãoEsc
- Esta ajuda?
Estude este capítulo no WhatsApp
Peça à IA da Bíblia Fala para explicar Números 16, comparar traduções ou montar um estudo — tudo direto pelo WhatsApp.