Neemias 6

Punjabi Bible (GL_PUNJABI) vs NVI

Sair da comparação
NVI Nova Versão Internacional
1 ਹੋਰ ਸਮੱਸਿਆਵਾਂ ਤਾਂ ਸਨਬੱਲਟ, ਟੋਬੀਯਾਹ, ਗਸ਼ਮ ਅਰਬੀ ਅਤੇ ਹੋਰ ਸਾਰੇ ਵੈਰੀਆਂ ਨੂੰ ਪਤਾ ਲੱਗ ਗਿਆ ਕਿ ਮੈਂ ਕੰਧ ਦੀ ਮੁਰੰਮਤ ਕੀਤੀ ਸੀ ਅਤੇ ਇਸ ਵਿੱਚ ਕੋਈ ਵਿੱਬ ਬਾਕੀ ਨਹੀਂ ਰਹੀ ਸੀ, ਪਰ ਅਸੀਂ ਅਜੇ ਫਾਟਕਾਂ ਤੇ ਦਰਵਾਜ਼ੇ ਨਹੀਂ ਲਗਾਏ ਸਨ।"
1 Quando Sambalate, Tobias, Gesém, o árabe, e o restante de nossos inimigos souberam que eu havia reconstruído o muro e que não havia ficado nenhuma brecha, embora até então eu ainda não tivesse colocado as portas nos seus lugares,
2 ਤਾਂ ਸਨਬੱਲਟ ਅਤੇ ਗਸ਼ਮ ਨੇ ਮੈਨੂੰ ਸੁਨੇਹਾ ਭੇਜਿਆ, “ਓ ਨਹਮਯਾਹ! ਆ ਆਪਾਂ ਇਕੱਠੇ ਬੈਠੀਏ ਅਤੇ ਓਨੋ ਦੀ ਵਾਦੀ ਵਿੱਚ ਕਪਰੀਯਾਹ ਦੇ ਨਗਰ ਵਿੱਚ ਸਲਾਹ-ਮਸ਼ਵਰਾ ਕਰੀਏ।” ਪਰ ਅਸਲ ਵਿੱਚ ਉਹ ਮੈਨੂੰ ਨੁਕਸਾਨ ਪਹੁੰਚਾਉਣ ਦੀ ਵਿਉਂਤ ਬਣਾ ਰਹੇ ਸਨ।"
2 Sambalate e Gesém mandaram-me a seguinte mensagem: "Venha, vamos nos encontrar num dos povoados da planície de Ono". Eles, contudo, estavam tramando fazer-me mal;
3 ਤਾਂ ਮੈਂ ਉਨ੍ਹਾਂ ਨੂੰ ਇਸ ਜਵਾਬ ਨਾਲ ਸੁਨੇਹਾ ਭੇਜਿਆ, “ਮੈਂ ਅਨੇਕਾਂ ਮਹੱਤਵਪੂਰਣ ਕੰਮ ਕਰ ਰਿਹਾ ਹਾਂ, ਇਸ ਲਈ ਹੇਠਾਂ ਨਹੀਂ ਆ ਸੱਕਦਾ। ਤੈਨੂੰ ਆਕੇ ਮਿਲਣ ਲਈ ਮੇਰੀ ਖਾਤਿਰ, ਕੰਮ ਕਿਉਂ ਰੁਕਣਾ ਚਾਹੀਦਾ।”"
3 por isso enviei-lhes mensageiros com esta resposta: "Estou executando um grande projeto e não posso descer. Por que parar a obra para ir encontrar-me com vocês? "
4 ਸਨਬੱਲਟ ਅਤੇ ਗਸ਼ਮ ਨੇ ਚਾਰ ਵਾਰੀ ਮੈਨੂੰ ਇਹ ਸੁਨੇਹਾ ਭੇਜਿਆ ਤੇ ਮੈਂ ਵੀ ਉਨ੍ਹਾਂ ਨੂੰ ਉਹੀ ਜਵਾਬ ਦੁਹਰਾਇਆ।"
4 Eles me mandaram quatro vezes a mesma mensagem, e em todas elas dei-lhes a mesma resposta.
5 ਤਾਂ ਪੰਜਵੀ ਵਾਰ ਸਨਬੱਲਟ ਨੇ ਉਹੀ ਸੁਨੇਹਾ ਆਪਣੇ ਸੇਵਾਦਾਰ ਰਾਹੀਂ ਭੇਜਿਆ ਅਤੇ ਉਸ ਦੇ ਹੱਥ ਵਿੱਚ ਬਿਨਾਂ ਮੋਹਰ ਲੱਗੇ ਇੱਕ ਖੁੱਲੀ ਚਿੱਠੀ ਵੀ ਸੀ।"
5 Então, na quinta vez, Sambalate mandou-me um dos seus homens de confiança com a mesma mensagem; ele tinha na mão uma carta aberta
6 ਉਸ ਚਿੱਠੀ ਵਿੱਚ ਇਉਂ ਲਿਖਿਆ ਹੋਇਆ ਸੀ: “ਸਾਰੇ ਪਾਸੇ ਇਹ ਅਫਵਾਹ ਫੈਲੀ ਹੋਈ ਹੈ ਤੇ ਲੋਕੀ ਇਸ ਬਾਰੇ ਆਖ ਰਹੇ ਹਨ ਅਤੇ ਰਾਸ਼ਮ ਵੀ ਇਸ ਤਰ੍ਹਾਂ ਹੀ ਆਖਦਾ ਹੈ ਕਿ ਇਹ ਸੱਚ ਹੈ। ਲੋਕ ਇਹ ਕਹਿ ਰਹੇ ਹਨ ਕਿ ਤੂੰ ਅਤੇ ਯਹੂਦੀ ਮਿਲ ਕੇ ਪਾਤਸ਼ਾਹ ਦੇ ਵਿਰੁੱਧ ਸਾਜ਼ਿਸ਼ ਬਣਾ ਰਹੇ ਹੋ ਅਤੇ ਇਸੇ ਕਾਰਣ ਤੁਸੀਂ ਯਰੂਸ਼ਲਮ ਦੀ ਕੰਧ ਨੂੰ ਮੁੜ ਉਸਾਰ ਰਹੇ ਹੋ। ਲੋਕ ਤਾਂ ਇਹ ਵੀ ਆਖ ਰਹੇ ਹਨ ਕਿ ਯਹੂਦੀਆਂ ਦਾ ਨਵਾਂ ਪਾਤਸ਼ਾਹ ਵੀ ਤੂੰ ਹੀ ਹੋਵੇਂਗਾ।"
6 em que estava escrito: "Dizem entre as nações, e Gesém diz que é verdade, que você e os judeus estão tramando uma revolta e que, por isso, estão reconstruindo o muro. Além do mais, conforme dizem, você está na iminência de se tornar o rei deles,
7 ਅਤੇ ਇਹ ਵੀ ਅਫਵਾਹ ਫੈਲੀ ਹੋਈ ਹੈ ਕਿ ਤੂੰ ਨਬੀਆਂ ਨੂੰ ਵੀ ਚੁਣਿਆ ਹੈ ਜਿਹੜੇ ਕਿ ਤੇਰੇ ਲਈ ਇਹ ਪ੍ਰਚਾਰ ਕਰਨ, ‘ਯਹੂਦਾਹ ਵਿੱਚ ਪਾਤਸ਼ਾਹ ਹੈ।’ “ਸੋ ਹੁਣ ਨਹਮਯਾਹ ਮੈਂ ਤੈਨੂੰ ਖਬਰਦਾਰ ਕਰਦਾ ਹਾਂ ਕਿ ਇਸ ਸਭ ਕਾਸੇ ਬਾਰੇ ਪਾਤਸ਼ਾਹ ਅਤਰਹਸ਼ਸ਼ਤਾ ਨੂੰ ਦੱਸਿਆ ਜਾਵੇਗਾ। ਇਸ ਲਈ ਤੂੰ ਹੁਣ ਆ ਅਤੇ ਆਪਾਂ ਇਸ ਮਸਲੇ ਬਾਰੇ ਇਕੱਠਿਆਂ ਬੈਠ ਕੇ ਵਿੱਚਾਰ ਕਰੀਏ”"
7 e até nomeou profetas para fazerem em Jerusalém a seguinte proclamação a seu respeito: ‘Há um rei em Judá! ’ Ora, essa informação será levada ao rei; por isso, vamos conversar".
8 ਤਾਂ ਮੈਂ ਸਨਬੱਲਟ ਨੂੰ ਇਹ ਵਾਪਸੀ ਜਵਾਬ ਭੇਜਿਆ, “ਜੋ ਤੂੰ ਆਖ ਰਿਹਾਂ ਉਹ ਨਹੀਂ ਜੋ ਵਾਪਰ ਰਿਹਾ। ਤੂੰ ਇਹ ਆਪਣੇ ਖੁਦ ਦੇ ਦਿਮਾਗ਼ ਵਿੱਚ ਬਣਾਇਆ।”"
8 Eu lhe mandei esta resposta: Nada disso que você diz está acontecendo; é pura invenção da sua cabeça.
9 ਉਹ ਸਾਰੇ ਸਿਰਫ ਸਾਨੂੰ ਡਰਾਉਣਾ ਹੀ ਚਾਹੁੰਦੇ ਸਨ। ਉਹ ਆਪਣੇ ਮਨ ਵਿੱਚ ਇਉਂ ਸੋਚਦੇ ਸਨ, “ਯਹੂਦੀਆਂ ਨੂੰ ਧਮਕਾ ਕੇ ਜਦੋਂ ਅਸੀਂ ਇਉਂ ਕਰਾਂਗੇ ਤਾਂ ਉਹ ਕਮਜ਼ੋਰ ਲੋਕ ਡਰ ਕੇ ਕੰਮ ਛੱਡ ਦੇਣਗੇ ਤੇ ਇਉਂ ਕੰਧ ਮੁਕੰਮਲ ਨਹੀਂ ਹੋਵੇਗੀ।” ਪਰ ਮੈਂ ਪਰਮੇੁਸ਼ਰ ਅੱਗੇ ਪ੍ਰਾਰਥਨਾ ਕੀਤੀ, “ਹੇ ਯਹੋਵਾਹ, ਮੈਨੂੰ ਬਲ ਬਖਸ਼।”"
9 Estavam todos tentando intimidar-nos, pensando: "Eles serão enfraquecidos e não concluirão a obra". Eu, porém, orei: Agora, fortalece as minhas mãos!
10 ਇੱਕ ਦਿਨ, ਮੈਂ ਮੁਹੇਯਟਬੇਲ ਦੇ ਪੋਤਰੇ ਅਤੇ ਦਲਾਯਾਹ ਦੇ ਪੁੱਤਰ ਸਮਆਯਾਹ ਦੇ ਘਰੇ ਗਿਆ। ਉਹ ਆਪਣੇ ਘਰ ਤਾਈਂ ਸੀਮਤ ਕੀਤਾ ਗਿਆ ਸੀ ਤੇ ਉਸ ਨੇ ਕਿਹਾ, “ਨਹਮਯਾਹ ਤੂੰ ਮੈਨੂੰ ਪਰਮੇਸ਼ੁਰ ਦੇ ਮੰਦਰ ਵਿੱਚ ਮਿਲ। ਚੱਲ ਪਵਿੱਤਰ ਸਥਾਨ ਦੇ ਅੰਦਰ ਚੱਲੀਏ ਅਤੇ ਬੂਹੇ ਭੇੜ ਲਈਏ। ਕੁਝ ਆਦਮੀ ਤੈਨੂੰ ਮਾਰਨ ਲਈ ਆ ਰਹੇ ਹਨ। ਅੱਜ ਰਾਤ ਉਹ ਤੈਨੂੰ ਵੱਢ ਸੁੱਟਣਗੇ।”"
10 Um dia fui à casa de Semaías, filho de Delaías, neto de Meetabel, que estava trancado portas adentro. Ele disse: "Vamos encontrar-nos na casa de Deus, no templo, a portas fechadas, pois estão querendo matá-lo; eles virão esta noite".
11 ਪਰ ਮੈਂ ਸ਼ਮਆਯਾਹ ਨੂੰ ਕਿਹਾ, “ਕੀ ਮੇਰੇ ਵਰਗੇ ਮਨੁੱਖ ਲਈ ਭੱਜ ਜਾਣਾ ਠੀਕ ਹੈ? ਮੇਰੇ ਜਿਹਾ ਕੋਈ ਆਦਮੀ ਪਵਿੱਤਰ ਸਥਾਨ ਵਿੱਚ ਦਾਖਲ ਹੋਕੇ ਕਿਵੇਂ ਜਿਉਂ ਸੱਕਦਾ? ਮੈਂ ਨਹੀਂ ਜਾਵਾਂਗਾ।”"
11 Todavia, eu lhe respondi: Acha que um homem como eu deveria fugir? Alguém como eu deveria entrar no templo para salvar a vida? Não, eu não irei!
12 ਫ਼ੇਰ ਮੈਂ ਸੁਚੇਤ ਹੋਇਆ ਕਿ ਕੀ ਸਬਿਤੀ ਸੀ। ਪਰਮੇਸ਼ੁਰ ਨੇ ਸ਼ਮਆਯਾਹ ਨੂੰ ਨਹੀਂ ਭੇਜਿਆ ਸੀ ਅਤੇ ਉਸ ਨੇ ਮੇਰੇ ਖਿਲਾਫ਼ ਭਵਿੱਖਬਾਣੀ ਕੀਤੀ ਸੀ ਕਿਉਂ ਕਿ ਸਨਬਲਟ ਅਤੇ ਟੋਬੀਯਾਹ ਨੇ ਉਸ ਨੂੰ ਇਹ ਕਰਨ ਲਈ ਕੀਮਤ ਅਦਾ ਕੀਤੀ ਸੀ।"
12 Percebi que Deus não o tinha enviado, e que ele tinha profetizado contra mim porque Tobias e Sambalate o tinham contratado.
13 ਉਨ੍ਹਾਂ ਨੇ ਮੈਨੂੰ ਭੈਭੀਤ ਕਰਨ ਲਈ ਸ਼ਮਆਯਾਹ ਨੂੰ ਕਿਰਾਏ ਤੇ ਲਿਆ ਹੋਇਆ ਸੀ ਤਾਂ ਕਿ ਜੋ ਵੀ ਉਸ ਨੇ ਕਿਹਾ ਮੈਂ ਕਰਾਂ ਅਤੇ ਪਾਪ ਕਰਾਂ। ਉਹ ਮੈਨੂੰ ਬੁਰਾ ਨਾਂ ਦੇ ਸੱਕੇ ਤਾਂ ਜੋ ਉਹ ਮੈਨੂੰ ਸੱਕਣ।"
13 Ele tinha sido pago para me intimidar, a fim de que eu cometesse um pecado agindo assim, e então eles poderiam difamar-me e desacreditar-me.
14 ਹੇ ਮੇਰੇ ਪਰਮੇਸ਼ੁਰ, ਟੋਬੀਯਾਹ ਅਤੇ ਸਨੱਬਲਟ ਨੂੰ ਉਨ੍ਹਾਂ ਦੇ ਇਨ੍ਹਾਂ ਕੰਮ ਮੁਤਾਬਕ ਅਤੇ ਨੋਆਦਯਾਹ ਨਬੀ ਔਰਤ ਅਤੇ ਬਾਕੀ ਦੇ ਨਬੀਆਂ ਨੂੰ ਜਿਹੜੇ ਮੈਨੂੰ ਡਰਾਉਣਾ ਚਾਹੁੰਦੇ ਸਨ, ਉਨ੍ਹਾਂ ਦੇ ਮਾੜੇ ਕੰਮਾਂ ਨੂੰ ਚੇਤੇ ਰੱਖ!"
14 Lembra-te do que fizeram Tobias e Sambalate, meu Deus, lembra-te também da profetisa Noadia e do restante dos profetas que estão tentando me intimidar.
15 ਕੰਧ ਦਾ ਸਂਪੂਰਣ ਹੋਣਾ ਇਉਂ ਅਲੂਲ ਮਹੀਨੇ ਦੇ 25ਵੇਂ ਦਿਨ, ਕੰਧ ਦੀ ਮੁਰੰਮਤ ਸਂਪੂਰਣ ਹੋ ਗਈ ਸੀ। ਇਸ ਕੰਧ ਦੀ ਉਸਾਰੀ ਨੂੰ ਪੂਰਾ ਕਰਦਿਆਂ 52 ਦਿਨ ਲੱਗੇ।"
15 O muro ficou pronto no dia vinte e cinco de elul, em cinqüenta e dois dias.
16 ਤਾਂ ਸਾਡੇ ਸਾਰੇ ਵੈਰੀਆਂ ਨੂੰ ਇਹ ਖਬਰ ਹੋ ਗਈ ਕਿ ਅਸੀਂ ਕੰਧ ਦਾ ਕੰਮ ਪੂਰਾ ਕਰ ਲਿਆ ਸੀ ਤੇ ਸਾਡੇ ਦੁਆਲੇ ਦੀਆਂ ਸਾਰੀਆਂ ਕੌਮਾਂ ਨੇ ਵੇਖਿਆ ਕਿ ਅਸੀਂ ਕਾਰਜ ਪੂਰਾ ਕਰ ਲਿਆ ਸੀ, ਤਾਂ ਉਨ੍ਹਾਂ ਦੇ ਹੌਸਲੇ ਢਹਿ ਗਏ। ਕਿਉਂ ਕਿ ਉਨ੍ਹਾਂ ਨੂੰ ਇਹ ਗੱਲ ਸਮਝ ਆ ਗਈ ਕਿ ਸਾਡਾ ਇਹ ਕਾਰਜ ਪਰਮੇਸ਼ੁਰ ਦੀ ਸਾਡੇ ਤੇ ਕਿਰਪਾ ਤੇ ਸਹਾਇਤਾ ਕਾਰਣ ਮੁਕੰਮਲ ਹੋਇਆ ਹੈ।"
16 Quando todos os nossos inimigos souberam disso, todas as nações vizinhas ficaram atemorizadas e abateu-se o seu orgulho, pois perceberam que essa obra havia sido executada com a ajuda de nosso Deus.
17 ਉਨ੍ਹਾਂ ਦਿਨਾਂ ਵਿੱਚ ਜਦੋਂ ਕਿ ਕੰਧ ਦਾ ਕਾਰਜ ਪੂਰਾ ਹੋਇਆ ਸੀ, ਯਹੂਦਾਹ ਦੇ ਸੱਜਣ ਬਹੁਤ ਸਾਰੀਆਂ ਚਿੱਠੀਆਂ ਟੋਬੀਯਾਹ ਨੂੰ ਭੇਜ ਰਹੇ ਸਨ ਅਤੇ ਟੋਬੀਯਾਹ ਬਹੁਤ ਸਾਰੀਆਂ ਚਿੱਠੀਆਂ ਉਨ੍ਹਾਂ ਨੂੰ ਭੇਜ ਰਿਹਾ ਸੀ।"
17 E também, naqueles dias, os nobres de Judá estavam enviando muitas cartas a Tobias, que lhes enviava suas respostas.
18 ਕਿਉਂ ਕਿ ਯਹੂਦਾਹ ਵਿੱਚੋਂ ਬਹੁਤ ਸਾਰੇ ਲੋਕਾਂ ਨੇ ਉਸ ਦੇ ਪਿੱਛੇ ਲੱਗਣ ਦਾ ਇਲਰਾਰ ਕੀਤ ਸੀ ਕਿਉਂ ਕਿ ਟੋਬੀਯਾਹ ਸ਼ਕਨਯਾਹ ਦਾ ਜਵਾਈ ਸੀ, ਜੋ ਕਿ ਆਰਾਹ ਦਾ ਪੁੱਤਰ ਸੀ। ਅਤੇ ਉਸ ਦੇ ਪੁੱਤਰ ਯਹੋਹਾਨਾਨ ਨੇ ਬਰਕਯਾਹ ਦੇ ਪੁੱਤਰ ਮੱਸ਼ੁਲਾਮ ਦੀ ਧੀ ਨਾਲ ਵਿਆਹ ਕਰਵਾਇਆ ਸੀ।"
18 Porque muitos de Judá estavam comprometidos com ele por juramento, visto que era genro de Secanias, filho de Ara, e seu filho Joanã havia se casado com a filha de Mesulão, neto de Berequias.
19 ਉਹ ਲੋਕ ਮੈਨੂੰ ਉਸ ਦੀਆਂ ਸਿਫ਼ਤਾ ਦੱਸਦੇ ਸਨ ਅਤੇ ਉਹ ਟੋਬੀਯਾਹ ਨੂੰ ਮੇਰੇ ਬਾਰੇ ਤੇ ਮੇਰੇ ਕੰਮਾਂ ਬਾਰੇ ਖਬਰ ਦਿੰਦੇ ਰਹਿੰਦੇ ਸਨ। ਇਉਂ ਟੋਬੀਯਾਹ ਮੈਨੂੰ ਭੈਭੀਤ ਕਰਨ ਲਈ ਮੈਨੂੰ ਚਿੱਠੀਆਂ ਭੇਜਦਾ ਰਿਹਾ।"
19 Até ousavam elogiá-lo na minha presença e iam contar-lhe o que eu dizia. E Tobias continuou a enviar-me cartas para me intimidar.

Ler em outra tradução

Comparar com outra

Estude este capítulo no WhatsApp

Peça à IA da Bíblia Fala para explicar Neemias 6, comparar traduções ou montar um estudo — tudo direto pelo WhatsApp.