Mateus 1

Punjabi Bible (GL_PUNJABI) vs VC

Sair da comparação
VC Versão Católica
1 ਯਿਸੂ ਦਾ ਪਰਿਵਾਰਕ ਇਤਿਹਾਸ ਇਹ ਯਿਸੂ ਮਸੀਹ ਦੇ ਪਰਿਵਾਰ ਦਾ ਇਤਿਹਾਸ ਹੈ। ਯਿਸੂ ਦਾਊਦ ਦੇ ਪਰਿਵਾਰ ਤੋਂ ਸੀ ਅਤੇ ਦਾਊਦ ਅਬਰਾਹਾਮ ਦੇ ਪਰਿਵਾਰ ਤੋਂ ਸੀ।"
1 Genealogia de Jesus Cristo, filho de Davi, filho de Abraão.
2 ਅਬਰਾਹਾਮ ਇਸਹਾਕ ਦਾ ਪਿਤਾ ਸੀ। ਇਸਹਾਕ ਯਾਕੂਬ ਦਾ ਪਿਤਾ ਸੀ। ਯਾਕੂਬ ਯਹੂਦਾਹ ਅਤੇ ਉਸ ਦੇ ਭਰਾਵਾਂ ਦਾ ਪਿਤਾ ਸੀ।"
2 Abraão gerou Isaac. Isaac gerou Jacó. Jacó gerou Judá e seus irmãos.
3 ਯਹੂਦਾਹ ਫ਼ਰਸ ਅਤੇ ਜ਼ਰਾ ਦਾ ਪਿਤਾ ਸੀ। (ਤਾਮਾਰ ਉਨ੍ਹਾਂ ਦੀ ਮਾਤਾ ਸੀ।) ਫ਼ਰਸ ਹਸਰੋਨ ਦਾ ਪਿਤਾ ਸੀ। ਹਸਰੋਨ ਰਾਮ ਦਾ ਪਿਤਾ ਸੀ।"
3 Judá gerou, de Tamar, Farés e Zara. Farés gerou Esron. Esron gerou Arão.
4 ਰਾਮ ਅੰਮੀਨਾਦਾਬ ਦਾ ਪਿਤਾ ਸੀ। ਅੰਮੀਨਾਦਾਬ ਨਹਸ਼ੋਨ ਦਾ ਪਿਤਾ ਸੀ। ਨਹਸ਼ੋਨ ਸਲਮੋਨ ਦਾ ਪਿਤਾ ਸੀ।"
4 Arão gerou Aminadab. Aminadab gerou Naasson. Naasson gerou Salmon.
5 ਸਲਮੋਨ ਬੋਅਜ਼ ਦਾ ਪਿਤਾ ਸੀ। (ਬੋਅਜ਼ ਦੀ ਮਾਤਾ ਰਾਹਾਬ ਸੀ) ਬੋਅਜ਼ ਓਬੇਦ ਦਾ ਪਿਤਾ ਸੀ। (ਰੂਥ ਓਬੇਦ ਦੀ ਮਾਤਾ ਸੀ।) ਉਬੇਦ ਯੱਸੀ ਦਾ ਪਿਤਾ ਸੀ।"
5 Salmon gerou Booz, de Raab. Booz gerou Obed, de Rute. Obed gerou Jessé. Jessé gerou o rei Davi.
6 ਯੱਸੀ ਦਾਊਦ ਬਾਦਸ਼ਾਹ ਦਾ ਪਿਤਾ ਸੀ। ਦਾਊਦ ਸੁਲੇਮਾਨ ਦਾ ਪਿਤਾ ਸੀ। (ਸੁਲੇਮਾਨ ਦੀ ਮਾਤਾ ਪਹਿਲਾਂ ਉਰੀਯਾਹ ਦੀ ਪਤਨੀ ਸੀ।)"
6 O rei Davi gerou Salomão, daquela que fora mulher de Urias.
7 ਸੁਲੇਮਾਨ ਰਹਬੁਆਮ ਦਾ ਪਿਤਾ ਸੀ। ਰਹਬੁਆਮ ਅਬੀਯਾਹ ਦਾ ਪਿਤਾ ਸੀ। ਅਬੀਯਾਹ ਆਸਾ ਦਾ ਪਿਤਾ ਸੀ।"
7 Salomão gerou Roboão. Roboão gerou Abias. Abias gerou Asa.
8 ਆਸਾ ਯਹੋਸ਼ਾਫਾਟ ਦਾ ਪਿਤਾ ਸੀ। ਯਹੋਸ਼ਾਫਾਟ ਯੋਰਾਮ ਦਾ ਪਿਤਾ ਸੀ। ਯੋਰਾਮ ਉਜ਼ੀਯਾਹ ਦਾ ਪਿਤਾ ਸੀ।"
8 Asa gerou Josafá. Josafá gerou Jorão. Jorão gerou Ozias.
9 ਉਜ਼ੀਯੱਯਾਹ ਯੋਥਾਮ ਦਾ ਪਿਤਾ ਸੀ। ਯੋਥਾਮ ਆਹਾਜ਼ ਦਾ ਪਿਤਾ ਸੀ। ਆਹਾਜ਼ ਹਿਜ਼ਾਕੀਯਾਹ ਦਾ ਪਿਤਾ ਸੀ।"
9 Ozias gerou Joatão. Joatão gerou Acaz. Acaz gerou Ezequias.
10 ਹਿਜ਼ਕੀਯਾਹ ਮਨੱਸਹ ਦਾ ਪਿਤਾ ਸੀ। ਮਨੱਸਹ ਆਮੋਨ ਦਾ ਪਿਤਾ ਸੀ। ਆਮੋਨ ਯੋਸ਼ੀਯਾਹ ਦਾ ਪਿਤਾ ਸੀ।"
10 Ezequias gerou Manassés. Manassés gerou Amon. Amon gerou Josias.
11 ਯੋਸ਼ੀਯਾਹ, ਯਕਾਨਯਾਹ, ਅਤੇ ਉਸ ਦੇ ਭਰਾਵਾਂ ਦਾ ਦਾਦਾ ਸੀ। ਇਸ ਸਮੇਂ ਦੌਰਾਨ, ਯਹੂਦੀ ਕੈਦੀਆਂ ਦੀ ਤਰ੍ਹਾਂ ਬੇਬੀਲੋਨ ਨੂੰ ਲਿਜਾਏ ਗਏ ਸਨ।"
11 Josias gerou Jeconias e seus irmãos, no cativeiro de Babilônia.
12 ਯਹੂਦੀਆਂ ਨੂੰ ਬੇਬੀਲੋਨ ਲੈ ਜਾਣ ਤੋਂ ਬਾਅਦ: ਯਕਾਨਯਾਹ ਸ਼ਅਲਤੀਏਲ ਦਾ ਪਿਤਾ ਸੀ। ਸ਼ਅਲਤੀਏਲ ਜ਼ਰੁੱਬਾਬਲ ਦਾ ਦਾਦਾ ਸੀ।"
12 E, depois do cativeiro de Babilônia, Jeconias gerou Salatiel. Salatiel gerou Zorobabel.
13 ਜ਼ਰੁੱਬਾਬਲ ਅਬੀਹੂਦ ਦਾ ਪਿਤਾ ਸੀ। ਅਬੀਹੂਦ ਅਲਯਾਕੀਮ ਦਾ ਪਿਤਾ ਸੀ। ਅਲਯਾਕੀਮ ਅੱਜ਼ੋਰ ਦਾ ਪਿਤਾ ਸੀ।"
13 Zorobabel gerou Abiud. Abiud gerou Eliacim. Eliacim gerou Azor.
14 ਅੱਜ਼ੋਰ ਸਾਦੋਕ ਦਾ ਪਿਤਾ ਸੀ। ਸਾਦੋਕ ਯਾਕੀਮ ਦਾ ਪਿਤਾ ਸੀ। ਯਾਕੀਮ ਅਲੀਹੂਦ ਦਾ ਪਿਤਾ ਸੀ।"
14 Azor gerou Sadoc. Sadoc gerou Aquim. Aquim gerou Eliud.
15 ਅਲੀਹੂਦ ਅਲਾਜ਼ਾਰ ਦਾ ਪਿਤਾ ਸੀ। ਅਲਾਜ਼ਾਰ ਮੱਥਾਨ ਦਾ ਪਿਤਾ ਸੀ। ਮੱਥਾਨ ਯਾਕੂਬ ਦਾ ਪਿਤਾ ਸੀ।"
15 Eliud gerou Eleazar. Eleazar gerou Matã. Matã gerou Jacó.
16 ਯਾਕੂਬ ਯੂਸੁਫ਼ ਦਾ ਪਿਤਾ ਸੀ। ਮਰਿਯਮ ਯੂਸੁਫ਼ ਦੀ ਪਤਨੀ ਸੀ। ਮਰਿਯਮ ਯਿਸੂ ਦੀ ਮਾਂ ਸੀ। ਯਿਸੂ ਹੀ ਮਸੀਹ ਕਹਾਉਂਦਾ ਹੈ।"
16 Jacó gerou José, esposo de Maria, da qual nasceu Jesus, que é chamado Cristo.
17 ਸੋ ਅਬਰਾਹਾਮ ਤੋਂ ਲੈ ਕੇ ਦਾਊਦ ਤੀਕਰ ਇਹ ਚੌਦ੍ਹਾਂ ਪੀੜ੍ਹੀਆਂ ਸਨ। ਅਤੇ ਚੌਦ੍ਹਾਂ ਹੀ ਪੀੜ੍ਹੀਆਂ ਦਾਊਦ ਤੋਂ ਲੈ ਕੇ ਉਸ ਵਕਤ ਤੀਕਰ ਸਨ ਜਦੋਂ ਲੋਕਾਂ ਨੂੰ ਬੇਬੀਲੋਨ ਲਿਜਾਇਆ ਗਿਆ। ਅਤੇ ਚੌਦ੍ਹਾਂ ਹੀ ਪੀੜ੍ਹੀਆਂ ਲੋਕਾਂ ਨੂੰ ਬੇਬੀਲੋਨ ਲੈ ਕੇ ਜਾਣ ਤੋਂ ਮਸੀਹ ਦੇ ਜਨਮ ਤੱਕ ਸਨ।"
17 Portanto, as gerações, desde Abraão até Davi, são quatorze. Desde Davi até o cativeiro de Babilônia, quatorze gerações. E, depois do cativeiro até Cristo, quatorze gerações. Nascimento de Jesus
18 ਯਿਸੂ ਮਸੀਹ ਦਾ ਜਨਮ ਯਿਸੂ ਮਸੀਹ ਦੀ ਮਾਤਾ ਮਰਿਯਮ ਸੀ। ਯਿਸੂ ਮਸੀਹ ਦਾ ਜਨਮ ਇਸ ਤਰ੍ਹਾਂ ਹੋਇਆ। ਮਰਿਯਮ ਦੀ ਕੁੜਮਾਈ ਯੂਸੁਫ਼ ਦੇ ਨਾਲ ਹੋਈ। ਪਰ ਵਿਆਹ ਹੋਣ ਤੋਂ ਪਹਿਲਾਂ ਹੀ ਮਰਿਯਮ ਨੇ ਦੇਖਿਆ ਕਿ ਉਹ ਗਰਭਵਤੀ ਹੈ। ਮਰਿਯਮ ਪਵਿੱਤਰ ਆਤਮਾ ਦੀ ਸ਼ਕਤੀ ਨਾਲ ਗਰਭਵਤੀ ਹੋਈ ਸੀ।"
18 Eis como nasceu Jesus Cristo: Maria, sua mãe, estava desposada com José. Antes de coabitarem, aconteceu que ela concebeu por virtude do Espírito Santo.
19 ਮਰਿਯਮ ਦਾ ਪਤੀ ਯੂਸੁਫ਼ ਇੱਕ ਚੰਗਾ ਮਨੁੱਖ ਸੀ। ਉਹ ਇਹ ਨਹੀਂ ਚਾਹੁੰਦਾ ਸੀ ਕਿ ਉਹ ਮਰਿਯਮ ਨੂੰ ਲੋਕਾਂ ਸਾਹਮਣੇ ਕਲੰਕਨ ਪਰਗਟ ਕਰੇ। ਤਾਂ ਉਸ ਨੇ ਉਸ ਨੂੰ ਚੁੱਪ-ਚਾਪ ਛੱਡ ਦੇਣ ਦੀ ਸੋਚੀ।"
19 José, seu esposo, que era homem de bem, não querendo difamá-la, resolveu rejeitá-la secretamente.
20 ਪਰ ਜਦੋਂ ਉਸ ਨੇ ਇਸ ਬਾਰੇ ਸੋਚਿਆ ਤਾਂ ਪ੍ਰਭੂ ਦੇ ਇੱਕ ਦੂਤ ਨੇ ਉਸ ਦੇ ਸੁਪਨੇ ਵਿੱਚ ਦਰਸ਼ਨ ਦਿੱਤੇ। ਤੇ ਦੂਤ ਨੇ ਕਿਹਾ, “ਹੇ ਯੂਸੁਫ਼, ਦਾਊਦ ਦੇ ਪੁੱਤਰ, ਤੂੰ ਮਰਿਯਮ ਨੂੰ ਆਪਣੀ ਪਤਨੀ ਸਵਿਕਾਰ ਕਰਨ ਤੋਂ ਨਾ ਘਬਰਾ। ਜਿਹੜਾ ਬੱਚਾ ਉਸਦੀ ਕੁੱਖ ਵਿੱਚ ਆਇਆ ਹੈ ਉਹ ਪਵਿੱਤਰ ਆਤਮਾ ਤੋਂ ਹੈ।"
20 Enquanto assim pensava, eis que um anjo do Senhor lhe apareceu em sonhos e lhe disse: José, filho de Davi, não temas receber Maria por esposa, pois o que nela foi concebido vem do Espírito Santo.
21 ਮਰਿਯਮ ਇੱਕ ਪੁੱਤਰ ਨੂੰ ਜਨਮ ਦੇਵੇਗੀ ਅਤੇ ਤੂੰ ਉਸਦਾ ਨਾਂ ਯਿਸੂ ਰੱਖੀਂ ਕਿਉਂਕਿ ਉਹ ਆਪਣੇ ਲੋਕਾਂ ਨੂੰ ਉਨ੍ਹਾਂ ਦੇ ਪਾਪਾਂ ਤੋਂ ਬਚਾਵੇਗਾ।”"
21 Ela dará à luz um filho, a quem porás o nome de Jesus, porque ele salvará o seu povo de seus pecados.
22 ਇਹ ਸਭ ਕੁਝ ਪ੍ਰਭੂ ਦੇ ਆਪਣੇ ਨਬੀ ਦੁਆਰਾ ਕਹੇ ਹੋਏ ਸ਼ਬਦਾਂ ਨੂੰ ਪੂਰਾ ਕਰਨ ਲਈ ਵਾਪਰਿਆ।"
22 Tudo isto aconteceu para que se cumprisse o que o Senhor falou pelo profeta:
23 “ਕੁਆਰੀ ਗਰਭਵਤੀ ਹੋਵੇਗੀ ਅਤੇ ਪੁੱਤਰ ਨੂੰ ਜਨਮ ਦੇਵੇਗੀ। ਉਹ ਉਸਦਾ ਨਾਮ ਇੰਮਾਨੂਏਲ ਰੱਖਣਗੇ।” ਜਿਸਦਾ ਅਰਥ ਇਹ ਹੈ, “ਪਰਮੇਸ਼ੁਰ ਸਾਡੇ ਸੰਗ ਹੈ।”"
23 Eis que a Virgem conceberá e dará à luz um filho, que se chamará Emanuel {Is 7, 14}, que significa: Deus conosco.
24 ਜਦੋਂ ਯੂਸੁਫ਼ ਜਾਗਿਆ ਤਾਂ ਉਸ ਨੇ ਉਵੇਂ ਹੀ ਕੀਤਾ ਜਿਵੇਂ ਪ੍ਰਭੂ ਦੇ ਦੂਤ ਨੇ ਉਸ ਨੂੰ ਕਰਨ ਲਈ ਕਿਹਾ ਸੀ। ਯੂਸੁਫ਼ ਨੇ ਮਰਿਯਮ ਨਾਲ ਵਿਆਹ ਕੀਤਾ।"
24 Despertando, José fez como o anjo do Senhor lhe havia mandado e recebeu em sua casa sua esposa.
25 ਪਰ ਯੂਸੂਫ਼ ਨੇ ਮਰਿਯਮ ਨਾਲ ਕੋਈ ਜਿਨਸੀ ਸਬੰਧ ਨਾ ਰੱਖਿਆ ਜਦ ਤੱਕ ਕਿ ਉਸ ਨੇ ਪੁੱਤਰ ਨੂੰ ਜਨਮ ਨਾ ਦੇ ਦਿੱਤਾ। ਅਤੇ ਯੂਸੁਫ਼ ਨੇ ਪੁੱਤਰ ਦਾ ਨਾਂ ਯਿਸੂ ਰੱਖਿਆ।"
25 E, sem que ele a tivesse conhecido, ela deu à luz o seu filho, que recebeu o nome de Jesus.

Ler em outra tradução

Comparar com outra

Estude este capítulo no WhatsApp

Peça à IA da Bíblia Fala para explicar Mateus 1, comparar traduções ou montar um estudo — tudo direto pelo WhatsApp.