Marcos 9

Punjabi Bible (GL_PUNJABI) vs ARA

Sair da comparação
ARA Almeida Revista e Atualizada 1993
1 ਤਦ ਯਿਸੂ ਨੇ ਆਖਿਆ, “ਮੈਂ ਤੁਹਾਨੂੰ ਸੱਚ ਦੱਸਦਾ ਹਾਂ ਕਿ ਇਨ੍ਹਾਂ, ਵਿੱਚੋਂ ਜਿਹੜੇ ਇੱਥੇ ਖੜ੍ਹੇ ਹਨ ਕੁਝ ਲੋਕ ਉਦੋਂ ਤੱਕ ਨਹੀਂ ਮਰਨਗੇ ਜਦ ਤੱਕ ਕਿ ਉਹ ਪਰਮੇਸ਼ੁਰ ਦੇ ਰਾਜ ਨੂੰ ਆਉਂਦਾ ਨਾ ਵੇਖਣ। ਪਰਮੇਸ਼ੁਰ ਦਾ ਰਾਜ ਸ਼ਕਤੀ ਨਾਲ ਆਵੇਗਾ।”"
1 Dizia-lhes ainda: Em verdade vos afirmo que, dos que aqui se encontram, alguns há que, de maneira nenhuma, passarão pela morte até que vejam ter chegado com poder o reino de Deus.
2 ਯਿਸੂ ਮੂਸਾ ਅਤੇ ਏਲੀਯਾਹ ਦੇ ਨਾਲ ਛੇ ਦਿਨਾਂ ਬਾਦ ਯਿਸੂ ਨੇ ਪਤਰਸ, ਯਾਕੂਬ ਅਤੇ ਯੂਹੰਨਾ ਨੂੰ ਨਾਲ ਲਿਆ ਅਤੇ ਉਨ੍ਹਾਂ ਨੂੰ ਇੱਕ ਉੱਚੀ ਪਹਾੜੀ ਤੇ ਲੈ ਗਿਆ ਸਿਰਫ਼ ਉਹੀ ਉੱਥੇ ਉਸ ਦੇ ਨਾਲ ਸਨ। ਜਦੋਂ ਹਾਲੇ ਉਸ ਦੇ ਚੇਲੇ ਉਸ ਵੱਲ ਵੇਖ ਰਹੇ ਸਨ। ਯਿਸੂ ਉਨ੍ਹਾਂ ਦੇ ਸਾਹਮਣੇ ਬਦਲ ਗਿਆ ਸੀ।"
2 Seis dias depois, tomou Jesus consigo a Pedro, Tiago e João e levou-os sós, à parte, a um alto monte. Foi transfigurado diante deles;
3 ਉਸ ਦੇ ਕੱਪੜੇ ਚਮਕੀਲੇ ਚਿੱਟੇ ਹੋ ਗਏ ਅਤੇ ਉਹ ਇੰਨੇ ਚਿੱਟੇ ਸਨ ਕਿ ਦੁਨੀਆਂ ਦਾ ਕੋਈ ਵੀ ਧੋਬੀ ਅਜਿਹੇ ਚਿੱਟੇ ਕਰਨ ਯੋਗ ਨਹੀਂ।"
3 as suas vestes tornaram-se resplandecentes e sobremodo brancas, como nenhum lavandeiro na terra as poderia alvejar.
4 ਫ਼ਿਰ ਦੋ ਆਦਮੀ, ਮੂਸਾ ਅਤੇ ਏਲੀਯਾਹ, ਉਨ੍ਹਾਂ ਅੱਗੇ ਪ੍ਰਗਟੇ ਅਤੇ ਉਹ ਯਿਸੂ ਨਾਲ ਗੱਲਾਂ ਕਰ ਰਹੇ ਸਨ।"
4 Apareceu-lhes Elias com Moisés, e estavam falando com Jesus.
5 ਪਤਰਸ ਨੇ ਯਿਸੂ ਨੂੰ ਕਿਹਾ, “ਗੁਰੂ! ਸਾਡੇ ਲਈ ਇੱਥੇ ਹੋਣਾ ਚੰਗਾ ਹੈ। ਅਸੀਂ ਇੱਥੇ ਤਿੰਨ ਤੰਬੂ ਲਗਾਵਾਂਗੇ। ਇੱਕ ਤੇਰੇ ਲਈ, ਇੱਕ ਮੂਸਾ ਅਤੇ ਇੱਕ ਏਲੀਯਾਹ ਲਈ।”"
5 Então, Pedro, tomando a palavra, disse: Mestre, bom é estarmos aqui e que façamos três tendas: uma será tua, outra, para Moisés, e outra, para Elias.
6 ਪਤਰਸ ਨਹੀਂ ਜਾਣਦਾ ਸੀ ਕਿ ਉਹ ਉਸ ਨੂੰ ਕੀ ਉੱਤਰ ਦੇਵੇ ਕਿਉਂਕਿ ਉਸ ਵਕਤ ਉਹ ਅਤੇ ਬਾਕੀ ਦੇ ਦੋ ਚੇਲੇ ਬਹੁਤ ਡਰ ਗਏ ਸਨ।"
6 Pois não sabia o que dizer, por estarem eles aterrados.
7 ਤਦ ਇੱਕ ਬੱਦਲ ਆਇਆ ਅਤੇ ਉਸ ਨੇ ਉਨ੍ਹਾਂ ਉੱਪਰ ਛਾਂ ਕੀਤੀ ਅਤੇ ਉਸ ਵਿੱਚੋਂ ਇੱਕ ਅਵਾਜ਼ ਆਈ ਜਿਸਨੇ ਕਿਹਾ, “ਇਹ ਮੇਰਾ ਪਿਆਰਾ ਪੁੱਤਰ ਹੈ, ਤੁਸੀਂ ਇਸ ਨੂੰ ਸੁਣੋ।”"
7 A seguir, veio uma nuvem que os envolveu; e dela uma voz dizia: Este é o meu Filho amado; a ele ouvi.
8 ਪਰ ਉਨ੍ਹਾਂ ਚੁਫ਼ੇਰੇ ਨਜ਼ਰ ਕਰਕੇ ਵੇਖਿਆ ਤਾਂ ਉਨ੍ਹਾਂ ਨੇ ਯਿਸੂ ਤੋਂ ਬਿਨਾ ਹੋਰ ਕਿਸੇ ਨੂੰ ਵੀ ਨਾ ਵੇਖਿਆ। ਉੱਥੇ ਉਨ੍ਹਾਂ ਨਾਲ ਸਿਰਫ਼ ਉਹੀ ਸੀ।"
8 E, de relance, olhando ao redor, a ninguém mais viram com eles, senão Jesus.
9 ਯਿਸੂ ਅਤੇ ਚੇਲੇ ਜਦੋਂ ਪਹਾੜ ਤੋਂ ਉੱਤਰ ਰਹੇ ਸਨ ਤਾਂ ਯਿਸੂ ਨੇ ਚੇਲਿਆਂ ਨੂੰ ਹੁਕਮ ਦਿੱਤਾ, “ਤੁਸੀਂ ਜੋ ਕੁਝ ਵੇਖਿਆ ਹੈ, ਇਸ ਬਾਰੇ ਕਿਸੇ ਨਾਲ ਗੱਲ ਨਹੀਂ ਕਰਨੀ। ਓੁਨੀ ਦੇਰ ਇੰਤਜ਼ਾਰ ਕਰੋ ਜਦ ਤੱਕ ਕਿ ਮਨੁੱਖ ਦਾ ਪੁੱਤਰ ਮੁਰਦਿਆਂ ਵਿੱਚੋਂ ਨਾਂ ਜੀ ਉੱਠੇਗਾ।”"
9 Ao descerem do monte, ordenou-lhes Jesus que não divulgassem as coisas que tinham visto, até o dia em que o Filho do Homem ressuscitasse dentre os mortos.
10 ਉਨ੍ਹਾਂ ਨੇ ਇਹ ਗੱਲਾਂ ਆਪਣੇ ਵਿੱਚਕਾਰ ਹੀ ਰੱਖੀਆਂ, ਅਤੇ ਉਹ ਆਪਸ ਵਿੱਚ ਵਿੱਚਾਰ ਕਰ ਰਹੇ ਸਨ “ਮੌਤ ਤੋਂ ਜੀ ਉੱਠਣ” ਦਾ ਅਰਥ ਕੀ ਹੋਇਆ?"
10 Eles guardaram a recomendação, perguntando uns aos outros que seria o ressuscitar dentre os mortos.
11 ਚੇਲਿਆਂ ਨੇ ਯਿਸੂ ਨੂੰ ਆਖਿਆ, “ਨੇਮ ਦੇ ਉਪਦੇਸ਼ ਇਹ ਭਲਾ ਕਿਉਂ ਆਖਦੇ ਹਨ ਕਿ ਏਲੀਯਾਹ ਦਾ ਪਹਿਲਾਂ ਆਉਣਾ ਜ਼ਰੂਰੀ ਹੈ?”"
11 E interrogaram-no, dizendo: Por que dizem os escribas ser necessário que Elias venha primeiro?
12 ਯਿਸੂ ਨੇ ਉੱਤਰ ਦਿੱਤਾ, “ਉਨ੍ਹਾਂ ਦਾ ਇਹ ਕਹਿਣਾ ਕਿ ਏਲੀਯਾਹ ਪਹਿਲਾਂ ਆਵੇਗਾ ਦਰੁਸਤ ਹੈ ਕਿਉਂਕਿ ਉਹ ਪਹਿਲਾਂ ਆਕੇ ਸਭ ਕੁਝ ਮੁੜ ਸੁਆਰੇਗਾ। ਪਰ ਇਹ ਮਨੁੱਖ ਦੇ ਪੁੱਤਰ ਬਾਰੇ ਕਿਉਂ ਲਿਖਿਆ ਗਿਆ ਹੈ ਕਿ ਉਹ ਬਹੁਤ ਤਸੀਹੇ ਝੱਲੇਗਾ ਅਤੇ ਲੋਕਾਂ ਦੁਆਰਾ ਨਾਮੰਜ਼ੂਰ ਕੀਤਾ ਜਾਵੇਗਾ?"
12 Então, ele lhes disse: Elias, vindo primeiro, restaurará todas as coisas; como, pois, está escrito sobre o Filho do Homem que sofrerá muito e será aviltado?
13 ਮੈਂ ਤੁਹਾਨੂੰ ਦੱਸਦਾ ਹਾਂ ਕਿ ਏਲੀਯਾਹ ਆ ਚੁੱਕਿਆ ਹੈ, ਅਤੇ ਲੋਕਾਂ ਨੇ ਉਸ ਨਾਲ ਬਦਸਲੂਕੀ ਕੀਤੀ ਜਿਵੇਂ ਕਿ ਉਨ੍ਹਾਂ ਨੇ ਚਾਹਿਆ। ਉਸ ਦੇ ਅਨੁਸਾਰ ਜੋ ਕਿ ਪੋਥੀਆਂ ਵਿੱਚ ਆਖਿਆ ਗਿਆ ਹੈ।”"
13 Eu, porém, vos digo que Elias já veio, e fizeram com ele tudo o que quiseram, como a seu respeito está escrito.
14 ਯਿਸੂ ਦਾ ਬਿਮਾਰ ਬੱਚੇ ਨੂੰ ਠੀਕ ਕਰਨਾ ਤਦ ਯਿਸੂ, ਪਤਰਸ, ਯਾਕੂਬ ਅਤੇ ਯੂਹੰਨਾ ਬਾਕੀ ਚੇਲਿਆਂ ਕੋਲ ਆਏ। ਉਨ੍ਹਾਂ ਵੇਖਿਆ ਕਿ ਇੱਕ ਵੱਡੀ ਭੀੜ ਉਨ੍ਹਾਂ ਦੇ ਗਿਰਦ ਇਕੱਠੀ ਹੋ ਗਈ ਹੈ। ਨੇਮ ਦੇ ਉਪਦੇਸ਼ਕ ਚੇਲਿਆਂ ਨਾਲ ਬਹਸ ਕਰ ਰਹੇ ਸਨ।"
14 Quando eles se aproximaram dos discípulos, viram numerosa multidão ao redor e que os escribas discutiam com eles.
15 ਜਦੋਂ ਲੋਕਾਂ ਨੇ ਯਿਸੂ ਨੂੰ ਵੇਖਿਆ, ਉਹ ਉਸ ਨੂੰ ਵੇਖਕੇ ਬੜੇ ਹੈਰਾਨ ਹੋਏ ਅਤੇ ਉਹ ਉਸਦਾ ਸਵਾਗਤ ਕਰਨ ਲਈ ਉਸ ਵੱਲ ਭੱਜੇ।"
15 E logo toda a multidão, ao ver Jesus, tomada de surpresa, correu para ele e o saudava.
16 ਯਿਸੂ ਨੇ ਪੁੱਛਿਆ, “ਤੁਸੀਂ ਨੇਮ ਦੇ ਉਪਦੇਸ਼ਕਾਂ ਨਾਲ ਕੀ ਵਿਵਾਦ ਕਰ ਰਹੇ ਹੋ?”"
16 Então, ele interpelou os escribas: Que é que discutíeis com eles?
17 ਭੀੜ ਵਿੱਚੋਂ ਇੱਕ ਮਨੁੱਖ ਨੇ ਜਵਾਬ ਦਿੱਤਾ, “ਗੁਰੂ! ਮੈਂ ਆਪਣਾ ਪੁੱਤਰ ਤੁਹਾਡੀ ਸ਼ਰਣ ਵਿੱਚ ਲਿਆਇਆ ਹਾਂ, ਇਸਦੇ ਅੰਦਰ ਆਤਮਾ ਪ੍ਰਵੇਸ਼ ਕਰ ਗਿਆ ਹੈ ਜੋ ਮੇਰੇ ਬੱਚੇ ਨੂੰ ਬੋਲਣ ਤੋਂ ਹਟਾਉਂਦਾ ਹੈ।"
17 E um, dentre a multidão, respondeu: Mestre, trouxe-te o meu filho, possesso de um espírito mudo;
18 ਉਹ ਭਰਿਸ਼ਟ-ਆਤਮਾ ਜਦੋਂ ਵੀ ਉਸ ਨੂੰ ਫ਼ੜਦਾ ਹੈ, ਉਸਤੇ ਹਮਲਾ ਕਰਕੇ ਉਸ ਨੂੰ ਪਟਕਾ ਕੇ ਜ਼ਮੀਨ ਤੇ ਮਾਰਦਾ ਹੈ। ਮੇਰੇ ਪੁੱਤਰ ਦੇ ਮੂੰਹ ਚੋਂ ਝੱਗ ਵਗਦੀ ਹੈ ਅਤੇ ਉਹ ਆਪਣੇ ਦੰਦ ਕਰੀਚਦਾ ਹੈ ਅਤੇ ਆਕੜ ਜਾਂਦਾ ਹੈ। ਮੈਂ ਤੇਰੇ ਚੇਲਿਆਂ ਨੂੰ ਇਹ ਭਰਿਸ਼ਟ ਆਤਮਾ ਬਾਹਰ ਕੱਢਣ ਲਈ ਆਖਿਆ ਸੀ, ਪਰ ਉਹ ਇਉਂ ਕਰਨ ਤੋਂ ਅਸਮਰਥ ਰਹੇ।”"
18 e este, onde quer que o apanha, lança-o por terra, e ele espuma, rilha os dentes e vai definhando. Roguei a teus discípulos que o expelissem, e eles não puderam.
19 ਯਿਸੂ ਨੇ ਆਖਿਆ, “ਹੇ ਬੇਪਰਤੀਤ ਲੋਕੋ! ਮੈਨੂੰ ਕਦੋਂ ਤੱਕ ਤੁਹਾਡੇ ਸੰਗ ਰਹਿਣਾ ਪਵੇਗਾ? ਮੈਂ ਤੁਹਾਨੂੰ ਕਿੰਨਾ ਚਿਰ ਸਹਾਰਾਂਗਾ? ਬੱਚੇ ਨੂੰ ਮੇਰੇ ਕੋਲ ਲਿਆਓ!”"
19 Então, Jesus lhes disse: Ó geração incrédula, até quando estarei convosco? Até quando vos sofrerei? Trazei-mo.
20 ਤਾਂ ਚੇਲੇ ਉਸ ਲੜਕੇ ਨੂੰ ਉਸ ਕੋਲ ਲਿਆਏ। ਜਦੋਂ ਭਰਿਸ਼ਟ-ਆਤਮਾ ਨੇ ਯਿਸੂ ਨੂੰ ਵੇਖਿਆ ਤਾਂ ਆਤਮਾ ਨੇ ਬੱਚੇ ਨੂੰ ਕੰਬਣ ਲਈ ਮਜਬੂਰ ਕੀਤਾ। ਫ਼ਿਰ ਮੂੰਹੋ ਝੱਗ ਕੱਢਦਾ ਹੋਇਆ ਬੱਚਾ ਡਿੱਗ ਪਿਆ ਅਤੇ ਜ਼ਮੀਨ ਤੇ ਲੇਟ ਗਿਆ।"
20 E trouxeram-lho; quando ele viu a Jesus, o espírito imediatamente o agitou com violência, e, caindo ele por terra, revolvia-se espumando.
21 ਯਿਸੂ ਨੇ ਬੱਚੇ ਦੇ ਪਿਤਾ ਨੂੰ ਪੁੱਛਿਆ, “ਇਹ ਬੱਚੇ ਦੇ ਨਾਲ ਕਦੋਂ ਦਾ ਵਾਪਰ ਰਿਹਾ ਹੈ?” ਪਿਤਾ ਨੇ ਜਵਾਬ ਦਿੱਤਾ, “ਜਦੋਂ ਉਹ ਬਹੁਤ ਛੋਟਾ ਸੀ।"
21 Perguntou Jesus ao pai do menino: Há quanto tempo isto lhe sucede? Desde a infância, respondeu;
22 ਭਰਿਸ਼ਟ ਆਤਮਾ ਉਸ ਨੂੰ ਮਾਰਨ ਲਈ ਅਕਸਰ ਅੱਗ ਤੇ ਕਦੇ ਪਾਣੀ ਵਿੱਚ ਸੁੱਟ ਦਿੰਦਾ ਸੀ। ਜੇਕਰ ਤੂੰ ਕੁਝ ਕਰ ਸੱਕਦਾ ਹੈ ਤਾਂ ਸਾਡੇ ਤੇ ਦਯਾ ਕਰ? ਸਾਡੀ ਸਹਾਇਤਾ ਕਰ।”"
22 e muitas vezes o tem lançado no fogo e na água, para o matar; mas, se tu podes alguma coisa, tem compaixão de nós e ajuda-nos.
23 ਯਿਸੂ ਨੇ ਉਸ ਦੇ ਪਿਤਾ ਨੂੰ ਕਿਹਾ, “ਤੂੰ ਆਖਿਆ, ‘ਜੇ ਤੂੰ ਕਰ ਸੱਕਦਾ ਹੈਂ।’ ਵਿਸ਼ਵਾਸ ਕਰਨ ਵਾਲੇ ਵਿਅਕਤੀ ਲਈ ਸਭ ਕੁਝ ਸੰਭਵ ਹੈ।”"
23 Ao que lhe respondeu Jesus: Se podes! Tudo é possível ao que crê.
24 ਪਿਤਾ ਬੜਾ ਉਤਸੁਕ ਹੋ ਗਿਆ ਅਤੇ ਆਖਣ ਲੱਗਾ, “ਮੈਂ ਪਰਤੀਤ ਵਾਲਾ ਹਾਂ। ਮੇਰੇ ਤੇ ਕਿਰਪਾ ਕਰੋ ਕਿ ਮੈਂ ਹੋਰ ਪਰਤੀਤ ਕਰਨ ਵਾਲਾ ਬਣਾ।”"
24 E imediatamente o pai do menino exclamou [com lágrimas]: Eu creio! Ajuda-me na minha falta de fé!
25 ਯਿਸੂ ਨੇ ਵੇਖਿਆ ਸਭ ਲੋਕ ਇਹ ਵੇਖਣ ਲਈ ਉਸ ਕੋਲ ਨੱਸੇ ਆ ਰਹੇ ਸਨ ਕਿ ਕੀ ਵਾਪਰ ਰਿਹਾ ਸੀ। ਫ਼ਿਰ ਉਸ ਨੇ ਭਰਿਸ਼ਟ ਆਤਮਾ ਨੂੰ ਝਿੜਕਿਆ ਅਤੇ ਆਖਿਆ, “ਤੂੰ ਭਰਿਸ਼ਟ ਆਤਮਾ, ਤੂੰ ਇਸ ਬੱਚੇ ਨੂੰ ਗੂੰਗਾ ਅਤੇ ਬੋਲਾ ਬਣਾ ਦਿੱਤਾ ਹੈ, ਮੈਂ ਤੈਨੂੰ ਹੁਕਮ ਦਿੰਦਾ ਹਾਂ ਕਿ ਤੂੰ ਇਸ ਬੱਚੇ ਵਿੱਚੋਂ ਬਾਹਰ ਆ ਜਾ, ਅਤੇ ਮੁੜ ਕਦੀ ਵੀ ਉਸ ਵਿੱਚ ਪ੍ਰਵੇਸ਼ ਨਾ ਕਰੀਂ।”"
25 Vendo Jesus que a multidão concorria, repreendeu o espírito imundo, dizendo-lhe: Espírito mudo e surdo, eu te ordeno: Sai deste jovem e nunca mais tornes a ele.
26 ਭਰਿਸ਼ਟ ਆਤਮਾ ਚੀਕਿਆ ਅਤੇ ਬੱਚੇ ਨੂੰ ਪੂਰੀ ਤਰ੍ਹਾਂ ਹਿਲਾ ਦਿੱਤਾ ਅਤੇ ਫ਼ੇਰ ਬਾਹਰ ਨਿਕਲ ਆਇਆ। ਜਦੋਂ ਉਹ ਬੱਚੇ ਨੂੰ ਭੁੰਜੇ ਡੇਗ ਕੇ ਉਸ ਵਿੱਚੋਂ ਬਾਹਰ ਨਿਕਲਿਆ ਤਾਂ ਬੱਚਾ ਮਰਿਆ ਹੋਇਆ ਜਾਪਦਾ ਸੀ। ਬੜੇ ਲੋਕਾਂ ਨੇ ਕਿਹਾ, “ਉਹ ਮਰ ਗਿਆ ਹੈ।”"
26 E ele, clamando e agitando-o muito, saiu, deixando-o como se estivesse morto, a ponto de muitos dizerem: Morreu.
27 ਪਰ ਯਿਸੂ ਨੇ ਬੱਚੇ ਦਾ ਹੱਥ ਫ਼ੜਿਆ ਤੇ ਉਹ ਉੱਠ ਕੇ ਖਲੋ ਗਿਆ।"
27 Mas Jesus, tomando-o pela mão, o ergueu, e ele se levantou.
28 ਜਦੋਂ ਯਿਸੂ ਘਰ ਵਾਪਸ ਆਇਆ ਤਾਂ ਉਸ ਦੇ ਚੇਲੇ ਉਸ ਵਕਤ ਉਸ ਕੋਲ ਉੱਥੇ ਇੱਕਲੇ ਸਨ ਤਾਂ ਉਸ ਨੂੰ ਆਖਣ ਲੱਗੇ, “ਕੀ ਵਜਹ ਹੈ ਕਿ ਅਸੀਂ ਉਸ ਭਰਿਸ਼ਟ-ਆਤਮਾ ਨੂੰ ਉਸ ਵਿੱਚੋਂ ਬਾਹਰ ਨਹੀਂ ਕੱਢ ਸੱਕੇ?”"
28 Quando entrou em casa, os seus discípulos lhe perguntaram em particular: Por que não pudemos nós expulsá-lo?
29 ਯਿਸੂ ਨੇ ਉੱਤਰ ਦਿੱਤਾ, “ਇਸ ਤਰ੍ਹਾਂ ਦਾ ਆਤਮਾ ਸਿਰਫ਼ ਪ੍ਰਾਰਥਨਾ ਕਰਨ ਦੇ ਨਾਲ ਹੀ ਬਾਹਰ ਕੱਢਿਆ ਜਾ ਸੱਕਦਾ ਹੈ।”"
29 Respondeu-lhes: Esta casta não pode sair senão por meio de oração [e jejum].
30 ਯਿਸੂ ਦਾ ਆਪਣੀ ਮੌਤ ਬਾਰੇ ਗੱਲਾਂ ਕਰਨਾ ਤਦ ਯਿਸੂ ਤੇ ਉਸ ਦੇ ਚੇਲੇ ਉੱਥੋਂ ਤੁਰ ਪਏ ਅਤੇ ਗਲੀਲ ਵਿੱਚੋਂ ਦੀ ਲੰਘੇ ਪਰ ਉਹ ਨਹੀਂ ਚਾਹੁੰਦਾ ਸੀ ਕਿ ਲੋਕਾਂ ਨੂੰ ਖਬਰ ਹੋਵੇ ਕਿ ਉਹ ਕਿੱਥੇ ਹਨ।"
30 E, tendo partido dali, passavam pela Galileia, e não queria que ninguém o soubesse;
31 ਉਹ ਆਪਣੇ ਚੇਲਿਆਂ ਨੂੰ ਇੱਕਲਿਆਂ ਉਪਦੇਸ਼ ਦੇਣਾ ਚਾਹੁੰਦਾ ਸੀ। ਉਸ ਨੇ ਉਨ੍ਹਾਂ ਨੂੰ ਆਖਿਆ, “ਮਨੁੱਖ ਦਾ ਪੁੱਤਰ ਆਦਮੀਆਂ ਨੂੰ ਫ਼ੜਾ ਦਿੱਤਾ ਜਾਵੇਗਾ, ਜੋ ਉਸ ਨੂੰ ਮਾਰ ਦੇਣਗੇ, ਅਤੇ ਮੌਤ ਤੋਂ ਤਿੰਨ ਦਿਨ ਬਾਅਦ ਉਹ ਫ਼ਿਰ ਜੀਅ ਉੱਠੇਗਾ।”"
31 porque ensinava os seus discípulos e lhes dizia: O Filho do Homem será entregue nas mãos dos homens, e o matarão; mas, três dias depois da sua morte, ressuscitará.
32 ਪਰ ਚੇਲੇ ਉਸਦੀ ਇਹ ਗੱਲ ਨਾ ਸਮਝ ਸੱਕੇ ਪਰ ਉਹ ਉਸਤੋਂ ਇਸਦਾ ਮਤਲਬ ਪੁੱਛਣ ਤੋਂ ਵੀ ਡਰਦੇ ਰਹੇ।"
32 Eles, contudo, não compreendiam isto e temiam interrogá-lo.
33 ਯਿਸੂ ਦੱਸਦਾ ਕਿ ਕੌਣ ਸਭ ਤੋਂ ਮਹਾਨ ਹੈ ਯਿਸੂ ਅਤੇ ਉਸ ਦੇ ਚੇਲੇ ਕਫ਼ਰਨਾਹੂਮ ਵਿੱਚ ਗਏ। ਉਹ ਇੱਕ ਘਰ ਵਿੱਚ ਗਏ ਤਾਂ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ, “ਮੈਂ ਤੁਹਾਨੂੰ ਰਾਹ ਵਿੱਚ ਵਾਦ-ਵਿਵਾਦ ਕਰਦੇ ਸੁਣਿਆ ਹੈ, ਤੁਸੀਂ ਕਿਸ ਬਾਰੇ ਬਹਿਸ ਕਰ ਰਹੇ ਸੀ?”"
33 Tendo eles partido para Cafarnaum, estando ele em casa, interrogou os discípulos: De que é que discorríeis pelo caminho?
34 ਪਰ ਚੇਲਿਆਂ ਨੇ ਕੋਈ ਜਵਾਬ ਨਾ ਦਿੱਤਾ ਕਿਉਂਕਿ ਉਨ੍ਹਾਂ ਨੇ ਰਸਤੇ ਵਿੱਚ ਇਹ ਬਹਿਸ ਕੀਤੀ ਸੀ ਕਿ ਉਨ੍ਹਾਂ ਵਿੱਚੋਂ ਸਭ ਤੋਂ ਮਹਾਨ ਕੌਣ ਹੈ?"
34 Mas eles guardaram silêncio; porque, pelo caminho, haviam discutido entre si sobre quem era o maior.
35 ਫ਼ਿਰ ਯਿਸੂ ਬੈਠ ਗਿਆ ਅਤੇ ਉਨ੍ਹਾਂ ਬਾਰ੍ਹਾਂ ਰਸੂਲਾਂ ਨੂੰ ਸੱਦਿਆ ਅਤੇ ਕਿਹਾ, “ਜੇਕਰ ਕੋਈ ਮਹਾਨ ਬਣਨਾ ਚਾਹੁੰਦਾ ਹੈ ਤਾਂ ਉਸ ਨੂੰ ਸਭ ਲੋਕਾਂ ਤੋਂ ਛੋਟਾ ਹੋਣਾ ਚਾਹੀਦਾ ਹੈ, ਅਤੇ ਉਸ ਨੂੰ ਉਨ੍ਹਾਂ ਦੀ ਸੇਵਾ ਕਰਨੀ ਚਾਹੀਦੀ ਹੈ।”"
35 E ele, assentando-se, chamou os doze e lhes disse: Se alguém quer ser o primeiro, será o último e servo de todos.
36 ਫ਼ਿਰ ਯਿਸੂ ਨੇ ਇੱਕ ਛੋਟੇ ਬਾਲਕ ਨੂੰ ਲੈ ਕੇ ਉਨ੍ਹਾਂ ਚੇਲਿਆਂ ਦੇ ਵਿੱਚਕਾਰ ਖੜ੍ਹਾ ਕੀਤਾ। ਫ਼ੇਰ ਉਸ ਨੂੰ ਕੁਛੜ ਚੁੱਕ ਕੇ ਉਨ੍ਹਾਂ ਨੂੰ ਕਿਹਾ,"
36 Trazendo uma criança, colocou-a no meio deles e, tomando-a nos braços, disse-lhes:
37 “ਜੇਕਰ ਕੋਈ ਮੇਰੇ ਨਾਂ ਦੇ ਕਾਰਣ ਅਜਿਹੇ ਬਾਲਕ ਦਾ ਸਵਾਗਤ ਕਰਦਾ ਹੈ ਤਾਂ ਉਹ ਮੇਰਾ ਸਵਾਗਤ ਕਰਦਾ ਹੈ, ਅਤੇ ਉਹ ਜੋ ਮੇਰਾ ਸਵਾਗਤ ਕਰਦਾ ਹੈ, ਉਹ ਉਸ ਦਾ ਸਵਾਗਤ ਕਰਦਾ ਜਿਸ ਨੇ ਮੈਨੂੰ ਭੇਜਿਆ ਹੈ।”"
37 Qualquer que receber uma criança, tal como esta, em meu nome, a mim me recebe; e qualquer que a mim me receber, não recebe a mim, mas ao que me enviou.
38 ਜੋ ਸਾਡੇ ਵਿਰੁੱਧ ਨਹੀਂ ਉਹ ਸਾਡੇ ਨਾਲ ਹੈ ਫ਼ਿਰ ਯੂਹੰਨਾ ਨੇ ਆਖਿਆ, “ਗੁਰੂ! ਅਸੀਂ ਇੱਕ ਬੰਦੇ ਨੂੰ ਤੇਰੇ ਨਾਂ ਉੱਤੇ ਭੂਤ ਕੱਢਦਿਆਂ ਵੇਖਿਆ ਹੈ, ਪਰ ਉਸ ਨੂੰ ਅਸੀਂ ਇਹ ਸਭ ਕਰਨ ਤੋਂ ਰੋਕਿਆ, ਕਿਉਂਕਿ ਉਹ ਸਾਡੇ ਧੜੇ ਵਿੱਚੋਂ ਨਹੀਂ ਸੀ।”"
38 Disse-lhe João: Mestre, vimos um homem que, em teu nome, expelia demônios, o qual não nos segue; e nós lho proibimos, porque não seguia conosco.
39 ਯਿਸੂ ਨੇ ਆਖਿਆ, “ਉਸ ਨੂੰ ਰੋਕੋ ਨਾ। ਕਿਉਂਕਿ ਜੇਕਰ ਕੋਈ ਮੇਰੇ ਨਾਂ ਉੱਤੇ ਕਰਿਸ਼ਮੇ ਕਰਦਾ ਹੈ ਤਾਂ ਝੱਟ ਹੀ ਉਹ ਮੇਰੇ ਬਾਰੇ ਕੋਈ ਬੁਰੀਆਂ ਗੱਲਾਂ ਨਹੀਂ ਆਖੇਗਾ।"
39 Mas Jesus respondeu: Não lho proibais; porque ninguém há que faça milagre em meu nome e, logo a seguir, possa falar mal de mim.
40 ਉਹ ਵਿਅਕਤੀ ਜੋ ਸਾਡੇ ਵਿਰੁੱਧ ਨਹੀਂ ਹੈ, ਉਹ ਸਾਡੇ ਲਈ ਹੈ।"
40 Pois quem não é contra nós é por nós.
41 ਮੈਂ ਤੁਹਾਨੂੰ ਸੱਚ ਦੱਸਦਾ ਹਾਂ ਜੇਕਰ ਕੋਈ ਤੁਹਾਨੂੰ ਪਾਣੀ ਦਾ ਪਿਆਲਾ ਪੀਣ ਨੂੰ ਦਿੰਦਾ ਹੈ, ਕਿਉਂਕਿ ਤੁਸੀਂ ਮਸੀਹ ਦੇ ਹੋ, ਤਾਂ ਉਹ ਜ਼ਰੂਰ ਆਪਣਾ ਫ਼ਲ ਪਾਵੇਗਾ।"
41 Porquanto, aquele que vos der de beber um copo de água, em meu nome, porque sois de Cristo, em verdade vos digo que de modo algum perderá o seu galardão.
42 ਯਿਸੂ ਪਾਪਾਂ ਦੇ ਕਾਰਣਾ ਬਾਰੇ ਚਿਤਾਵਨੀ ਦਿੰਦਾ ਹੈ “ਜੇਕਰ ਕੋਈ ਮਨੁੱਖ ਇਨ੍ਹਾਂ ਛੋਟਿਆਂ ਬੱਚਿਆਂ ਤੋਂ, ਜਿਹੜੇ ਕਿ ਮੇਰੇ ਤੇ ਨਿਹਚਾ ਰੱਖਦੇ ਹਨ, ਪਾਪ ਕਰਵਾਏ ਤਾਂ ਉਸ ਮਨੁੱਖ ਲਈ ਇਹ ਬਹੁਤ ਮਾੜਾ ਹੋਵੇਗਾ। ਉਸ ਮਨੁੱਖ ਲਈ ਚੰਗਾ ਹੋਵੇਗਾ ਕਿ ਉਹ ਆਪਣੇ ਗੱਲ ਵਿੱਚ ਚੱਕੀ ਦਾ ਪੁੜ ਬੰਨ੍ਹੇ ਅਤੇ ਸਮੁੰਦਰ ਵਿੱਚ ਕੁੱਦ ਜਾਵੇ।"
42 E quem fizer tropeçar a um destes pequeninos crentes, melhor lhe fora que se lhe pendurasse ao pescoço uma grande pedra de moinho, e fosse lançado no mar.
43 ਜੇਕਰ ਤੁਹਾਡਾ ਇੱਕ ਹੱਥ ਤੁਹਾਥੋਂ ਪਾਪ ਕਰਵਾਉਂਦਾ ਹੈ, ਤਾਂ ਇਸ ਨੂੰ ਵੱਢ ਸੁੱਟੋ। ਤੁਹਾਡੇ ਲਈ ਟੁੰਡਾ ਹੁੰਦਿਆਂ ਹੋਇਆਂ ਜੀਵਨ ਵਿੱਚ ਵੜਨਾ ਚੰਗਾ ਹੈ ਨਾ ਕਿ ਦੋ ਹੱਥਾ ਨਾਲ, ਜਿਸ ਨਾਲ ਤੁਸੀਂ ਨਰਕ ਵਿੱਚ ਜਾਵੋਂਗੇ। ਜਿੱਥੇ ਅਜਿਹੀ ਅੱਗ ਹੋਵੇਗੀ ਜੋ ਬੁਝਾਈ ਨਹੀਂ ਜਾ ਸੱਕਦੀ।"
43 E, se tua mão te faz tropeçar, corta-a; pois é melhor entrares maneta na vida do que, tendo as duas mãos, ires para o inferno, para o fogo inextinguível
44 "
44 [onde não lhes morre o verme, nem o fogo se apaga].
45 ਜੇਕਰ ਤੁਹਾਡਾ ਇੱਕ ਪੈਰ ਤੁਹਾਥੋਂ ਪਾਪ ਕਰਾਉਂਦਾ ਹੈ, ਤਾਂ ਇਸ ਨੂੰ ਵੱਢ ਸੁੱਟੋ। ਲੰਗੜਾ ਹੋਕੇ ਜਿਉਣਾ ਤੁਹਾਡੇ ਲਈ ਉਸਤੋਂ ਭਲਾ ਹੈ ਜੋ ਦੋ ਪੈਰ ਹੁੰਦਿਆਂ ਵੀ ਤੁਹਾਨੂੰ ਨਰਕ ਦੀ ਉਸ ਅੱਗ ਵਿੱਚ, ਜਿਹੜੀ ਬੁਝਣ ਵਾਲੀ ਨਹੀਂ, ਸੁੱਟਿਆ ਜਾਵੇ।"
45 E, se teu pé te faz tropeçar, corta-o; é melhor entrares na vida aleijado do que, tendo os dois pés, seres lançado no inferno
46 "
46 [onde não lhes morre o verme, nem o fogo se apaga].
47 ਜੇਕਰ ਤੁਹਾਡੀ ਅੱਖ ਤੁਹਾਥੋਂ ਕੋਈ ਪਾਪ ਕਰਵਾਏ, ਇਸ ਨੂੰ ਵੀ ਬਾਹਰ ਕੱਢ ਸੁੱਟੋ। ਇੱਕ ਅੱਖ ਨਾਲ ਜੀਵਨ ਵਿੱਚ ਵੜਨਾ ਚੰਗਾ ਹੋਵੇਗਾ, ਉਸ ਕੋਲੋ ਕਿ ਤੁਹਾਨੂੰ ਦੋ ਅੱਖਾਂ ਦੇ ਹੁੰਦਿਆਂ ਹੋਇਆਂ ਨਰਕ ਵਿੱਚ ਸੁੱਟਿਆ ਜਾਵੇ।"
47 E, se um dos teus olhos te faz tropeçar, arranca-o; é melhor entrares no reino de Deus com um só dos teus olhos do que, tendo os dois seres lançado no inferno,
48 ਨਰਕ ਵਿੱਚ, ਉਹ ਕੀੜੇ ਜੋ ਲੋਕਾਂ ਨੂੰ ਖਾਂਦੇ ਹਨ, ਕਦੇ ਨਹੀਂ ਮਰਦੇ, ਤੇ ਉੱਥੋਂ ਦੀ ਅੱਗ ਕਦੇ ਨਹੀਂ ਬੁਝਾਈ ਜਾ ਸੱਕਦੀ।"
48 onde não lhes morre o verme, nem o fogo se apaga.
49 “ਸਭ ਨੂੰ ਅੱਗ ਦੁਆਰਾ ਸਜ਼ਾ ਦਿੱਤੀ ਜਾਵੇਗੀ।"
49 Porque cada um será salgado com fogo.
50 “ਲੂਣ ਚੰਗਾ ਹੈ। ਜੇਕਰ ਲੂਣ ਆਪਣਾ ਲੂਣਾਪਨ ਛੱਡ ਦੇਵੇ ਤਾਂ ਉਹ ਦੋਬਾਰਾ ਨਮਕੀਨ ਨਹੀਂ ਹੋ ਸੱਕਦਾ। ਇਸ ਲਈ ਹਮੇਸ਼ਾ ਚੰਗਿਆਈ ਨਾਲ ਭਰਪੂਰ ਰਹੋ ਅਤੇ ਇੱਕ-ਦੂਜੇ ਨਾਲ ਸ਼ਾਂਤੀ ਪੂਰਵਕ ਰਹੋ।”"
50 Bom é o sal; mas, se o sal vier a tornar-se insípido, como lhe restaurar o sabor? Tende sal em vós mesmos e paz uns com os outros.

Ler em outra tradução

Comparar com outra

Estude este capítulo no WhatsApp

Peça à IA da Bíblia Fala para explicar Marcos 9, comparar traduções ou montar um estudo — tudo direto pelo WhatsApp.