Marcos 2

Punjabi Bible (GL_PUNJABI) vs NAA

Sair da comparação
NAA Nova Almeida Atualizada 2017
1 ਯਿਸੂ ਦਾ ਇੱਕ ਅਧਰੰਗ ਤੋਂ ਪੀੜਤ ਆਦਮੀ ਨੂੰ ਠੀਕ ਕਰਨਾ ਕੁਝ ਦਿਨਾਂ ਬਾਦ ਯਿਸੂ ਕਫ਼ਰਨਾਹੂਮ ਵਿੱਚ ਵਾਪਸ ਪਹੁੰਚਿਆ। ਅਤੇ ਝੱਟ ਹੀ ਇਹ ਖਬਰ ਹਰ ਪਾਸੇ ਫ਼ੈਲ ਗਈ ਕਿ ਉਹ ਵਾਪਸ ਘਰ ਆ ਗਿਆ ਹੈ।"
1 Dias depois, Jesus entrou de novo em Cafarnaum, e logo se ouviu dizer que ele estava em casa.
2 ਬਹੁਤ ਸਾਰੇ ਲੋਕ ਉਸਦਾ ਉਪਦੇਸ਼ ਸੁਨਣ ਲਈ ਇਕੱਠੇ ਹੋਏ। ਇਸ ਲਈ ਜਿੱਥੇ ਉਹ ਸੀ ਓੱਥੇ ਘਰ ਦੇ ਬੂਹੇ ਤੇ ਖੜ੍ਹਨ ਦੀ ਜਗ੍ਹਾ ਵੀ ਨਹੀਂ ਸੀ। ਯਿਸੂ ਨੇ ਉਨ੍ਹਾਂ ਲੋਕਾਂ ਨੂੰ ਉਪਦੇਸ਼ ਦਿੱਤੇ।"
2 Muitos se reuniram ali, a ponto de não haver lugar nem mesmo junto à porta. E Jesus anunciava-lhes a palavra.
3 ਇੱਕ ਅਧਰੰਗੀ ਮਰੀਜ ਨੂੰ ਕੁਝ ਲੋਕ ਚੁੱਕ ਕੇ ਯਿਸੂ ਕੋਲ ਲੈ ਆਏ।"
3 Trouxeram-lhe, então, um paralítico, carregado por quatro homens.
4 ਪਰ ਉਹ ਯਿਸੂ ਤੱਕ ਉਸ ਦੇ ਘਰ ਅੰਦਰ ਨਾ ਪਹੁੰਚ ਸੱਕੇ ਕਿਉਂਕਿ ਘਰ ਭੀੜ ਨਾਲ ਖਚਾ-ਖੱਚ ਭਰਿਆ ਸੀ। ਫ਼ਿਰ ਇਹ ਲੋਕ ਛੱਤ ਉੱਪਰ ਚੱਲੇ ਗਏ ਅਤੇ ਜਿੱਥੇ ਯਿਸੂ ਖਲੋਤਾ ਸੀ ਛਤ ਵਿੱਚ ਮੋਘਾ ਬਣਾ ਦਿੱਤਾ। ਫ਼ਿਰ ਉਨ੍ਹਾਂ ਨੇ ਬਿਮਾਰ ਆਦਮੀ ਨੂੰ ਉਸ ਦੇ ਮੰਜੇ ਸਮੇਤ ਮੋਘੇ ਰਾਹੀਂ ਹੇਠਾਂ ਕਰ ਦਿੱਤਾ।"
4 E, não podendo aproximar-se de Jesus, por causa da multidão, removeram o telhado no ponto correspondente ao lugar onde Jesus se encontrava e, pela abertura, desceram o leito em que o paralítico estava deitado.
5 ਜਦੋਂ ਯਿਸੂ ਨੇ ਵੇਖਿਆ ਕਿ ਉਨ੍ਹਾਂ ਮਨੁੱਖਾਂ ਨੂੰ ਬਹੁਤ ਵਿਸ਼ਵਾਸ ਸੀ, ਉਸ ਨੇ ਅਧਰੰਗੀ ਮਨੁੱਖ ਨੂੰ ਆਖਿਆ, “ਹੇ ਨੌਜਵਾਨ, ਤੇਰੇ ਸਾਰੇ ਪਾਪ ਮਾਫ਼ ਹੋ ਗਏ ਹਨ।”"
5 Vendo-lhes a fé, Jesus disse ao paralítico:
6 ਕੁਝ ਨੇਮ ਦੇ ਉਪਦੇਸ਼ਕ ਉੱਥੇ ਬੈਠੇ ਸਨ। ਉਹ ਯਿਸੂ ਨੂੰ ਇਹ ਸਭ ਕਰਦੇ ਵੇਖ ਆਪਣੇ ਮਨਾਂ ਵਿੱਚ ਵਿੱਚਾਰ ਕਰਨ ਲੱਗੇ,"
6 Alguns escribas estavam sentados ali e pensavam em seu coração:
7 “ਇਹ ਮਨੁੱਖ ਇਉਂ ਕਿਵੇਂ ਬੋਲਦਾ ਹੈ? ਇਹ ਪਰਮੇਸ਼ੁਰ ਦੇ ਖਿਲਾਫ਼ ਬੋਲ ਰਿਹਾ ਹੈ। ਇੱਕ ਪਰਮੇਸ਼ੁਰ ਤੋਂ ਬਿਨਾ ਹੋਰ ਕੋਈ ਪਾਪ ਮਾਫ਼ ਨਹੀਂ ਕਰ ਸੱਕਦਾ।”"
7 — Como ele se atreve a falar assim? Isto é blasfêmia! Quem pode perdoar pecados, a não ser um, que é Deus?
8 ਯਿਸੂ ਜਾਣਦਾ ਸੀ ਕਿ ਇਹ ਨੇਮ ਦੇ ਉਪਦੇਸ਼ਕ ਉਸ ਬਾਰੇ ਇਉਂ ਸੋਚ ਰਹੇ ਹਨ। ਇਸ ਲਈ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਕਿਸ ਲਈ ਆਪਣੇ ਮਨਾਂ ਵਿੱਚ ਇੰਝ ਦੇ ਵਿੱਚਾਰ ਪਏ ਕਰਦੇ ਹੋ?"
8 E Jesus, percebendo imediatamente em seu espírito que eles assim pensavam, disse-lhes:
9 ਕੀ ਸੁਖਾਲਾ ਹੈ? ਇਸ ਅਧਰੰਗੀ ਮਨੁੱਖ ਨੂੰ ਇਹ ਆਖਣਾ, ‘ਤੇਰੇ ਪਾਪ ਮਾਫ਼ ਹੋ ਗਏ ਹਨ।’ ਜਾਂ ਇਹ ਆਖਣਾ, ‘ਖੜ੍ਹਾ ਹੋ, ਆਪਣਾ ਬਿਸਤਰਾ ਲੈ ਤੇ ਜਾ?’"
9 O que é mais fácil? Dizer ao paralítico: “Os seus pecados estão perdoados”, ou dizer: “Levante-se, tome o seu leito e ande”?
10 ਪਰ ਮੈਂ ਤੁਹਾਨੂੰ ਇਹ ਸਾਬਤ ਕਰਾਂਗਾ ਕਿ ਮਨੁੱਖ ਦੇ ਪੁੱਤਰ ਕੋਲ ਧਰਤੀ ਉੱਤੇ ਲੋਕਾਂ ਦੇ ਪਾਪ ਮਾਫ਼ ਕਰਨ ਦੀ ਇਖਤਿਆਰ ਹੈ।” ਤਾਂ ਉਸ ਨੇ ਅਧਰੰਗੀ ਨੂੰ ਆਖਿਆ,"
10 Mas isto é para que vocês saibam que o Filho do Homem tem autoridade sobre a terra para perdoar pecados. E disse ao paralítico:
11 “ਮੈਂ ਤੈਨੂੰ ਆਖਦਾ ਹਾਂ, ਉੱਠ ਖੜ੍ਹਾ ਹੋ, ਅਤੇ ਆਪਣਾ ਬਿਸਤਰਾ ਚੁੱਕ ਕੇ ਘਰ ਚੱਲਿਆ ਜਾ।”"
11 — Eu digo a você: Levante-se, pegue o seu leito e vá para casa.
12 ਉਹ ਅਧਰੰਗੀ ਉੱਠਿਆ, ਉਸ ਨੇ ਆਪਣੀ ਮੰਜੀ ਚੁੱਕੀ ਅਤੇ ਕਮਰੇ ਵਿੱਚੋਂ ਦੀ ਬਾਹਰ ਹੋ ਗਿਆ। ਸਭਨਾਂ ਨੇ ਇਹ ਦ੍ਰਿਸ਼ ਵੇਖਿਆ ਅਤੇ ਹੈਰਾਨ ਹੋਏ, ਉਨ੍ਹਾਂ ਨੇ ਪਰਮੇਸ਼ੁਰ ਦੀ ਉਸਤਤਿ ਕੀਤੀ ਅਤੇ ਕਿਹਾ, “ਅਸੀਂ ਇਸ ਤਰ੍ਹਾਂ ਦੀ ਹੈਰਾਨੀ ਜਨਕ ਗੱਲ ਪਹਿਲਾਂ ਕਦੇ ਵੀ ਨਹੀਂ ਵੇਖੀ।”"
12 Ele se levantou e, no mesmo instante, pegando o leito, retirou-se à vista de todos, a ponto de todos se admirarem e darem glória a Deus, dizendo: — Jamais vimos coisa assim!
13 ਲੇਵੀ ਯਿਸੂ ਦਾ ਅਨੁਸਰਣ ਕਰਦਾ ਯਿਸੂ ਫ਼ੇਰ ਝੀਲ ਦੇ ਕੰਢੇ ਗਿਆ ਅਤੇ ਕਾਫ਼ੀ ਲੋਕ ਉਸ ਦੇ ਪਿੱਛੇ ਆਏ ਤਾਂ ਉਸ ਨੇ ਉਨ੍ਹਾਂ ਨੂੰ ਉਪਦੇਸ਼ ਦਿੱਤਾ।"
13 De novo, Jesus foi para junto do mar, e toda a multidão vinha ao encontro dele, e ele os ensinava.
14 ਜਦੋਂ ਯਿਸੂ ਝੀਲ ਕੰਢੇ ਤੁਰ ਰਿਹਾ ਸੀ ਤਾਂ ਜਾਂਦੇ ਹੋਏ ਉਸ ਨੇ ਹਲਫ਼ਾ ਦੇ ਪੁੱਤਰ ਲੇਵੀ ਨੂੰ ਮਸੂਲ ਦੀ ਚੌਂਕੀ ਉੱਤੇ ਬੈਠੇ ਵੇਖਿਆ ਅਤੇ ਉਸ ਨੂੰ ਕਿਹਾ, “ਮੇਰੇ ਪਿੱਛੇ ਹੋ ਤੁਰ।” ਤਾਂ ਲੇਵੀ ਉੱਠਿਆ ਅਤੇ ਉਸ ਦੇ ਪਿੱਛੇ ਹੋ ਤੁਰਿਆ।"
14 Quando ia passando, viu Levi, filho de Alfeu, sentado na coletoria e lhe disse: Ele se levantou e o seguiu.
15 ਬਾਦ ਵਿੱਚ ਉਸ ਦਿਨ ਯਿਸੂ ਲੇਵੀ ਦੇ ਘਰ ਰੋਟੀ ਖਾਣ ਬੈਠਾ ਤਾਂ ਉੱਥੇ ਹੋਰ ਬਹੁਤ ਸਾਰੇ ਮਸੂਲੀਏ ਅਤੇ ਪਾਪੀ ਵੀ ਯਿਸੂ ਅਤੇ ਉਸ ਦੇ ਚੇਲਿਆਂ ਦੇ ਨਾਲ ਬੈਠੇ ਰੋਟੀ ਖਾ ਰਹੇ ਸਨ। ਭੀੜ ਵਿੱਚ ਬਹੁਤ ਲੋਕ ਸਨ ਜਿਨ੍ਹਾਂ ਨੇ ਯਿਸੂ ਦਾ ਪਿੱਛਾ ਕੀਤਾ ਸੀ।"
15 Achando-se Jesus à mesa, na casa de Levi, estavam junto com ele e com os seus discípulos muitos publicanos e pecadores; porque estes eram muitos e também o seguiam.
16 ਨੇਮ ਦੇ ਕੁਝ ਉਪਦੇਸ਼ਕਾਂ ਨੇ, ਜਿਹੜੇ ਕਿ ਫ਼ਰੀਸੀ ਸਨ, ਯਿਸੂ ਨੂੰ ਮਸੂਲੀਆਂ ਅਤੇ ਪਾਪੀਆਂ ਨਾਲ ਭੋਜਨ ਕਰਦੇ ਵੇਖਿਆ ਤਾਂ ਉਨ੍ਹਾਂ ਉਸ ਦੇ ਚੇਲਿਆਂ ਨੂੰ ਪੁੱਛਿਆ, “ਯਿਸੂ ਮਸੂਲੀਆਂ ਅਤੇ ਪਾਪੀਆਂ ਨਾਲ ਰਲਕੇ ਰੋਟੀ ਕਿਉਂ ਖਾ ਰਿਹਾ ਹੈ?”"
16 Os escribas dos fariseus, vendo Jesus comer em companhia dos pecadores e publicanos, perguntavam aos discípulos dele: — Por que ele come e bebe com os publicanos e pecadores?
17 ਯਿਸੂ ਨੇ ਇਹ ਗੱਲ ਸੁਣ ਲਈ ਅਤੇ ਉਨ੍ਹਾਂ ਨੂੰ ਆਖਿਆ, “ਤੰਦਰੁਸਤ ਲੋਕਾਂ ਨੂੰ ਵੈਦ ਦੀ ਜ਼ਰੂਰਤ ਨਹੀਂ ਹੁੰਦੀ, ਪਰ ਇਹ ਉਹ ਰੋਗੀ ਹਨ ਜਿਨ੍ਹਾਂ ਨੂੰ ਵੈਦ ਦੀ ਲੋੜ ਹੈ। ਮੈਂ ਧਰਮੀਆਂ ਨੂੰ ਸੱਦਾ ਦੇਣ ਨਹੀਂ ਆਇਆ ਸਗੋਂ ਮੈ ਪਾਪੀਆਂ ਨੂੰ ਹੀ ਸੱਦਾ ਦੇਣ ਲਈ ਆਇਆ ਹਾਂ।”"
17 Tendo ouvido isto, Jesus lhes respondeu:
18 ਯਿਸੂ ਬਾਕੀ ਧਾਰਮਿਕ ਆਗੂਆਂ ਵਰਗਾ ਨਹੀਂ ਯੂਹੰਨਾ ਦੇ ਚੇਲੇ ਅਤੇ ਫ਼ਰੀਸੀ ਵਰਤ ਰੱਖਦੇ ਸਨ। ਕੁਝ ਲੋਕ ਯਿਸੂ ਕੋਲ ਆਏ ਅਤੇ ਆਖਣ ਲੱਗੇ, “ਇਸਦਾ ਕੀ ਕਾਰਣ ਹੈ ਕਿ ਯੂਹੰਨਾ ਦੇ ਚੇਲੇ ਅਤੇ ਫ਼ਰੀਸੀਆਂ ਦੇ ਚੇਲੇ ਤਾਂ ਵਰਤ ਰੱਖ ਸੱਕਦੇ ਹਨ? ਪਰ ਤੁਹਾਡੇ ਚੇਲੇ ਵਰਤ ਨਹੀਂ ਰੱਖਦੇ?”"
18 Ora, os discípulos de João e os fariseus estavam jejuando. Algumas pessoas foram perguntar a Jesus: — Por que os discípulos de João e os discípulos dos fariseus jejuam, mas os seus discípulos não jejuam?
19 ਯਿਸੂ ਨੇ ਆਖਿਆ, “ਜਦੋਂ ਲਾੜਾ ਆਪਣੇ ਜਨੇਤੀਆ ਨਾਲ ਹੁੰਦਾ ਹੈ ਤਾਂ ਕੀ ਭਲਾ ਉਹ ਉਦਾਸ ਹੋ ਸੱਕਦੇ ਹਨ ਜਾਂ ਉਹ ਵਰਤ ਰੱਖ ਸੱਕਦੇ ਹਨ? ਜਿੰਨਾ ਚਿਰ ਲਾੜਾ ਉਸ ਦੇ ਮਿੱਤਰਾਂ ਨਾਲ ਹੈ, ਉਹ ਵਰਤ ਨਹੀਂ ਰੱਖ ਸੱਕਦੇ।"
19 Jesus respondeu:
20 ਪਰ ਇੱਕ ਸਮਾਂ ਆਵੇਗਾ ਜਦੋਂ ਲਾੜਾ ਉਨ੍ਹਾਂ ਵਿੱਚੋਂ ਖੋਹ ਲਿਆ ਜਾਵੇਗਾ। ਉਸ ਸਮੇਂ, ਉਹ ਵਰਤ ਰੱਖਣਗੇ।"
20 No entanto, virão dias em que o noivo lhes será tirado, e então, naquele dia, eles vão jejuar.
21 “ਕੋਈ ਵੀ ਮਨੁੱਖ ਅਨਸੁੰਗੜ੍ਹੇ ਕੱਪੜੇ ਦੀ ਟਾਕੀ ਪੁਰਾਣੇ ਕੱਪੜੇ ਉੱਤੇ ਨਹੀਂ ਲਾਉਂਦਾ। ਪਰ ਜੇਕਰ ਫ਼ੇਰ ਵੀ ਉਹ ਅਜਿਹਾ ਕਰਦਾ ਹੈ ਤਾਂ ਕੱਪੜੇ ਦੀ ਨਵੀਂ ਟਾਕੀ ਸੁੰਗੜ ਜਾਵੇਗੀ ਅਤੇ ਪੁਰਾਣੇ ਕੱਪੜੇ ਤੋਂ ਪਾਟ ਜਾਵੇਗੀ ਅਤੇ ਮੋਰੀ ਨੂੰ ਹੋਰ ਵੀ ਵੱਡਿਆਂ ਕਰ ਦੇਵੇਗੀ।"
21 Ninguém costura um remendo de pano novo em roupa velha; porque o remendo novo tira um pedaço da roupa velha, e o buraco fica ainda maior.
22 ਇੰਝ ਹੀ, ਲੋਕ ਨਵੀਂ ਮੈਅ ਪੁਰਾਣੀਆਂ ਮਸ਼ਕਾਂ ਵਿੱਚ ਨਹੀਂ ਰੱਖਦੇ। ਕਿਉਂਕਿ ਨਵੀਂ ਮੈਅ ਪੁਰਾਣੀਆਂ ਮਸ਼ਕਾਂ ਨੂੰ ਪਾੜ ਦੇਵੇਗੀ ਅਤੇ ਦੋਵੇਂ ਹੀ, ਨਵੀਂ ਮੈਅ ਅਤੇ ਮਸ਼ਕਾਂ, ਨਸ਼ਟ ਹੋ ਜਾਣਗੀਆਂ। ਇਸੇ ਲਈ ਲੋਕ ਨਵਾਂ ਦਾਖਰਸ ਨਵੀਂਆਂ ਮਸ਼ਕਾਂ ਵਿੱਚ ਰੱਖਦੇ ਹਨ।”"
22 E ninguém põe vinho novo em odres velhos, porque, se fizer isso, o vinho romperá os odres e se perdem tanto o vinho como os odres. Mas põe-se vinho novo em odres novos.
23 ਕੁਝ ਯਹੂਦੀਆਂ ਨੇ ਯਿਸੂ ਨੂੰ ਨਿੰਦਿਆ ਸਬਤ ਦੇ ਦਿਨ, ਯਿਸੂ ਅਨਾਜ ਦੇ ਖੇਤਾਂ ਵਿੱਚੋਂ ਦੀ ਲੰਘ ਰਿਹਾ ਸੀ ਅਤੇ ਉਸ ਦੇ ਚੇਲੇ ਉਸ ਦੇ ਨਾਲ ਸਨ। ਖੇਤਾਂ ਵਿੱਚੋਂ ਲੰਘਦਿਆਂ, ਚੇਲੇ ਸਿੱਟੇ ਤੋੜ ਕੇ ਖਾਣ ਲਗੇ।"
23 Aconteceu que, num sábado, Jesus atravessava as searas, e os seus discípulos, ao passar, começaram a colher espigas.
24 ਫ਼ਰੀਸੀਆਂ ਨੇ ਇਹ ਵੇਖਕੇ ਯਿਸੂ ਨੂੰ ਕਿਹਾ, “ਤੇਰੇ ਚੇਲੇ ਇੰਝ ਕਿਉਂ ਕਰ ਰਹੇ ਹਨ? ਸਬਤ ਦੇ ਦਿਨ ਇਵੇਂ ਕਰਨਾ ਯਹੂਦੀ ਨੇਮ ਅਨੁਸਾਰ ਗਲਤ ਹੈ।”"
24 Então os fariseus disseram a Jesus: — Olhe! Por que eles estão fazendo o que não é lícito aos sábados?
25 ਉਸ ਨੇ ਜਵਾਬ ਦਿੱਤਾ, “ਭਲਾ ਤੁਸੀਂ ਇਹ ਨਹੀਂ ਪੜ੍ਹਿਆ ਕਿ ਦਾਊਦ ਨੇ ਉਦੋਂ ਕੀ ਕੀਤਾ ਜਦੋਂ ਉਹ ਤੇ ਉਸ ਦੇ ਚੇਲੇ ਭੁੱਖੇ ਸਨ ਅਤੇ ਉਨ੍ਹਾਂ ਨੂੰ ਭੋਜਨ ਦੀ ਲੋੜ ਸੀ।"
25 Ele lhes respondeu:
26 ਇਹ ਉਸ ਵਕਤ ਦੀ ਗੱਲ ਹੈ ਜਦੋਂ ਅਬਯਾਥਾਰ ਸਰਦਾਰ ਜਾਜਕ ਸੀ। ਉਦੋਂ ਦਾਊਦ ਪਰਮੇਸ਼ੁਰ ਦੇ ਘਰ ਵਿੱਚ ਗਿਆ ਅਤੇ ਉਸ ਨੇ ਪਰਮੇਸ਼ੁਰ ਦੇ ਚੜ੍ਹਾਵੇ ਵਾਲੀਆਂ ਰੋਟੀਆਂ ਖਾ ਲਈਆਂ। ਜਦ ਕਿ ਮੂਸਾ ਦਾ ਨੇਮ, ਆਖਦਾ ਹੈ ਕਿ ਕੇਵਲ ਜਾਜਕ ਹੀ ਉਹ ਰੋਟੀ ਖਾ ਸੱਕਦਾ ਹੈ। ਪਰ ਦਾਊਦ ਨੇ ਖੁਦ ਉਹ ਰੋਟੀ ਖਾਧੀ ਅਤੇ ਉਨ੍ਹਾਂ ਨੂੰ ਵੀ ਦਿੱਤੀ ਜੋ ਉਸ ਦੇ ਨਾਲ ਸਨ।”"
26 Como entrou na Casa de Deus, no tempo do sumo sacerdote Abiatar, e comeu os pães da proposição, os quais só aos sacerdotes era lícito comer, e ainda deu esses pães aos seus companheiros?
27 ਫ਼ੇਰ ਯਿਸੂ ਨੇ ਫ਼ਰੀਸੀਆਂ ਨੂੰ ਕਿਹਾ, “ਸਬਤ ਦਾ ਦਿਨ ਮਨੁੱਖ ਦੀ ਖਾਤਰ ਬਨਾਇਆ ਗਿਆ ਹੈ ਨਾ ਕਿ ਮਨੁੱਖ ਸਬਤ ਦੀ ਖਾਤਰ।"
27 E Jesus acrescentou:
28 ਇਸ ਲਈ ਮਨੁੱਖ ਦਾ ਪੁੱਤਰ ਸਬਤ ਦੇ ਦਿਨ ਦਾ ਵੀ ਮਾਲਕ ਹੈ।”"
28 Assim, o Filho do Homem é senhor também do sábado.

Ler em outra tradução

Comparar com outra

Estude este capítulo no WhatsApp

Peça à IA da Bíblia Fala para explicar Marcos 2, comparar traduções ou montar um estudo — tudo direto pelo WhatsApp.