Levítico 25

Punjabi Bible (GL_PUNJABI) vs ACF

Sair da comparação
ACF Almeida Corrigida Fiel
1 ਧਰਤੀ ਲਈ ਅਰਾਮ ਦਾ ਸਮਾਂ ਯਹੋਵਾਹ ਨੇ ਮੂਸਾ ਨਾਲ ਸੀਨਾ ਪਰਬਤ ਉੱਤੇ ਗੱਲ ਕੀਤੀ। ਯਹੋਵਾਹ ਨੇ ਆਖਿਆ,"
1 Falou mais o SENHOR a Moisés no monte Sinai, dizendo:
2 “ਇਸਰਾਏਲ ਦੇ ਲੋਕਾਂ ਨੂੰ ਆਖ; ਜਦੋਂ ਤੁਸੀਂ ਉਸ ਧਰਤੀ ਵਿੱਚ ਦਾਖਲ ਹੋਵੋਂ ਜਿਹੜੀ ਮੈਂ ਤੁਹਾਨੂੰ ਦੇ ਰਿਹਾ ਹਾਂ, ਤੁਹਾਨੂੰ ਯਹੋਵਾਹ ਲਈ ਧਰਤੀ ਨੂੰ ਅਰਾਮ ਦਾ ਖਾਸ ਸਮਾਂ ਦੇਣਾ ਚਾਹੀਦਾ ਹੈ।"
2 Fala aos filhos de Israel, e dize-lhes: Quando tiverdes entrado na terra, que eu vos dou, então a terra descansará um sábado ao Senhor.
3 ਤੁਸੀਂ ਆਪਣੇ ਖੇਤ ਵਿੱਚ ਛੇ ਸਾਲ ਬੀਜ਼ ਬੀਜੋਂਗੇ। ਤੁਸੀਂ ਛੇ ਸਾਲ ਆਪਣੇ ਅੰਗੂਰ ਦੇ ਬਾਗਾਂ ਵਿੱਚ ਪੌਦਿਆਂ ਨੂੰ ਛਾਂਗੋਂਗੇ ਅਤੇ ਇਨ੍ਹਾਂ ਦਾ ਫ਼ਲ ਘਰੀਂ ਲਿਆਵੋਂਗੇ।"
3 Seis anos semearás a tua terra, e seis anos podarás a tua vinha, e colherás os seus frutos;
4 ਪਰ ਸੱਤਵੇਂ ਵਰ੍ਹੇ ਦੌਰਾਨ ਤੁਸੀਂ ਧਰਤੀ ਨੂੰ ਅਰਾਮ ਕਰਨ ਦਿਉਂਗੇ। ਇਹ ਯਹੋਵਾਹ ਦੇ ਆਦਰ ਵਿੱਚ ਅਰਾਮ ਦਾ ਖਾਸ ਸਮਾਂ ਹੋਵੇਗਾ। ਤੁਹਾਨੂੰ ਆਪਣੇ ਖੇਤ ਵਿੱਚ ਕੋਈ ਬੀਜ ਨਹੀਂ ਬੀਜਣਾ ਚਾਹੀਦਾ ਜਾਂ ਅੰਗੂਰ ਦੇ ਬਾਗਾਂ ਵਿੱਚ ਪੌਦਿਆਂ ਨੂੰ ਨਹੀਂ ਛਾਗਣਾ ਚਾਹੀਦਾ।"
4 Porém ao sétimo ano haverá sábado de descanso para a terra, um sábado ao Senhor; não semearás o teu campo nem podarás a tua vinha.
5 ਤੁਹਾਨੂੰ ਉਹ ਫ਼ਸਲਾਂ ਨਹੀਂ ਵਢਣੀਆਂ ਚਾਹੀਦੀਆਂ ਜਿਹੜੀਆਂ ਤੁਹਾਡੀ ਵਾਢੀ ਤੋਂ ਮਗਰੋਂ ਆਪਣੇ-ਆਪ ਉੱਗ ਪੈਂਦੀਆਂ ਹਨ ਅਤੇ ਤੁਹਾਨੂੰ ਉਨ੍ਹਾਂ ਵੇਲਾਂ ਤੋਂ ਅੰਗੂਰ ਨਹੀਂ ਤੋਂੜਨੇ ਚਾਹੀਦੇ ਜਿਹੜੀਆਂ ਛਾਂਗੀਆਂ ਨਹੀਂ ਗਈਆਂ। ਧਰਤੀ ਲਈ ਇਹ ਅਰਾਮ ਦਾ ਸਮਾਂ ਹੈ।"
5 O que nascer de si mesmo da tua sega, não colherás, e as uvas da tua separação não vindimarás; ano de descanso será para a terra.
6 “ਉਸ ਸਾਲ ਜੋ ਕੁਝ ਵੀ ਧਰਤੀ ਆਪਣੇ-ਆਪ ਪੈਦਾ ਕਰੇ-ਤੁਸੀਂ ਅਤੇ ਤੁਹਾਡੇ ਦਾਸ ਅਤੇ ਦਾਸੀਆਂ, ਤੁਹਾਡੇ ਭਾੜੇ ਦੇ ਕਾਮੇ ਅਤੇ ਤੁਹਾਡੇ ਦਰਮਿਆਨ ਰਹਿੰਦੇ ਵਿਦੇਸ਼ੀ ਖਾ ਸੱਕੋਂਗੇ।"
6 Mas os frutos do sábado da terra vos serão por alimento, a ti, e ao teu servo, e à tua serva, e ao teu diarista, e ao estrangeiro que peregrina contigo;
7 ਅਤੇ ਤੁਹਾਡੀਆਂ ਗਾਵਾਂ ਅਤੇ ਹੋਰ ਜਾਨਵਰਾਂ ਲਈ ਖਾਣ ਲਈ ਕਾਫ਼ੀ ਭੋਜਨ ਹੋਵੇਗਾ।"
7 E ao teu gado, e aos teus animais, que estão na tua terra, todo o seu produto será por mantimento.
8 ਮੁਕਤੀ ਦਾ ਵਰ੍ਹਾ-ਜੁਬਲੀ “ਤੁਸੀਂ ਸੱਤਾਂ ਵਰ੍ਹਿਆਂ ਦੇ ਸੱਤਾਂ ਸਮੂਹ ਨੂੰ ਵੀ ਗਿਣੋਂਗੇ। ਇਹ 49 ਸਾਲ ਹੋਣਗੇ।"
8 Também contarás sete semanas de anos, sete vezes sete anos; de maneira que os dias das sete semanas de anos te serão quarenta e nove anos.
9 ਪਰਾਸਚਿਤ ਦੇ ਦਿਨ, ਤੁਹਾਨੂੰ ਭੇਡੂ ਦਾ ਸਿੰਗ ਵਜਾਉਣਾ ਚਾਹੀਦਾ ਹੈ। ਇਹ ਸੱਤਵੇਂ ਮਹੀਨੇ ਦੇ 10ਵੇਂ ਦਿਨ ਹੋਵੇਗਾ। ਤੁਹਾਨੂੰ ਸਾਰੇ ਦੇਸ਼ ਅੰਦਰ ਭੇਡੂ ਦਾ ਸਿੰਗ ਵਜਾਉਣਾ ਚਾਹੀਦਾ ਹੈ।"
9 Então no mês sétimo, aos dez do mês, farás passar a trombeta do jubileu; no dia da expiação fareis passar a trombeta por toda a vossa terra,
10 ਤੁਸੀਂ 50ਵੇਂ ਵਰ੍ਹੇ ਨੂੰ ਇੱਕ ਖਾਸ ਵਰ੍ਹਾ ਬਣਾਵੋਂਗੇ। ਤੁਸੀਂ ਆਪਣੇ ਦੇਸ਼ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਲਈ ਅਜ਼ਾਦੀ ਦਾ ਐਲਾਨ ਕਰੋਂਗੇ। ਇਹ ਸਮਾਂ ‘ਜੁਬਲੀ’ ਅਖਵਾਏਗਾ। ਤੁਹਾਡੇ ਵਿੱਚੋਂ ਹਰ ਕੋਈ ਆਪਣੀ ਜ਼ਾਇਦਾਦ ਅਤੇ ਪਰਿਵਾਰ ਕੋਲ ਵਾਪਸ ਜਾਵੇਗਾ।"
10 E santificareis o ano qüinquagésimo, e apregoareis liberdade na terra a todos os seus moradores; ano de jubileu vos será, e tornareis, cada um à sua possessão, e cada um à sua família.
11 ਪੰਜਾਹਵਾਂ ਵਰ੍ਹਾ ਤੁਹਾਡੇ ਲਈ ਜੁਬਲੀ ਹੋਵੇਗਾ। ਕੋਈ ਬੀਜ ਨਹੀਂ ਬੀਜਣੇ। ਆਪਣੇ-ਆਪ ਉੱਗੀਆਂ ਫ਼ਸਲਾਂ ਦੀ ਵਾਢੀ ਨਹੀਂ ਕਰਨੀ। ਅਣਛਾਂਗੀਆਂ ਵੇਲਾਂ ਦੇ ਅੰਗੂਰ ਨਹੀਂ ਤੋਂੜਨੇ।"
11 O ano qüinquagésimo vos será jubileu; não semeareis nem colhereis o que nele nascer de si mesmo, nem nele vindimareis as uvas das separações,
12 ਜੁਬਲੀ ਦਾ ਵਰ੍ਹਾ ਤੁਹਾਡੇ ਲਈ ਪਵਿੱਤਰ ਵਰ੍ਹਾ ਹੋਵੇਗਾ। ਇਸ ਲਈ ਇਸ ਸਾਲ ਵਿੱਚ ਤੁਸੀਂ ਸਿਧੀਆਂ ਖੇਤਾਂ ਵਿੱਚੋਂ ਲਈਆਂ ਹੋਈਆਂ ਫ਼ਸਲਾਂ ਹੀ ਖਾਵੋਂਗੇ।"
12 Porque jubileu é, santo será para vós; a novidade do campo comereis.
13 ਜੁਬਲੀ ਵਰ੍ਹੇ ਵਿੱਚ ਹਰ ਬੰਦਾ ਆਪਣੀ ਜ਼ਾਇਦਾਦ ਉੱਤੇ ਵਾਪਸ ਜਾਵੇਗਾ।"
13 Neste ano do jubileu tornareis cada um à sua possessão.
14 “ਜਦੋਂ ਤੁਸੀਂ ਆਪਣੇ ਗੁਆਂਢੀ ਨੂੰ ਆਪਣੀ ਜ਼ਮੀਨ ਵੇਚੋਂ ਤਾਂ ਉਸ ਨਾਲ ਧੋਖਾ ਨਾ ਕਰੋ। ਅਤੇ ਜਦੋਂ ਉਸ ਕੋਲੋਂ ਜ਼ਮੀਨ ਖਰੀਦੋ ਤਾਂ ਉਸ ਨੂੰ ਧੋਖਾ ਨਾ ਕਰਨ ਦਿਉ।"
14 E quando venderdes alguma coisa ao vosso próximo, ou a comprardes da mão do vosso próximo, ninguém engane a seu irmão;
15 ਜੇ ਤੁਸੀਂ ਆਪਣੇ ਗੁਆਂਢੀ ਦੀ ਜ਼ਮੀਨ ਖਰੀਦਣਾ ਚਾਹੁੰਦੇ ਹੋ ਤਾਂ ਪਿੱਛਲੇ ਜੁਬਲੀ ਵਰ੍ਹੇ ਤੋਂ ਸਾਲਾਂ ਦੀ ਗਿਣਤੀ ਕਰੋ, ਇਸ ਅੰਕ ਦੀ ਵਰਤੋਂ ਸਹੀ ਕੀਮਤ ਨਿਰਧਾਰਤ ਕਰਨ ਲਈ ਕਰੋ। ਕਿਉਂਕਿ ਉਹ ਤੁਹਾਨੂੰ ਅਸਲ ਵਿੱਚ ਅਗਲੇ ਜੁਬਲੀ ਵਰ੍ਹੇ ਤੱਕ ਫ਼ਸਲਾਂ ਵਢਣ ਦੇ ਅਧਿਕਾਰ ਵੇਚ ਰਿਹਾ ਹੈ।"
15 Conforme ao número dos anos, desde o jubileu, comprarás ao teu próximo; e conforme o número dos anos das colheitas, ele a venderá a ti.
16 ਜੇਕਰ ਅਗਲੇ ਜੁਬਲੀ ਵਰ੍ਹੇ ਤੋਂ ਪਹਿਲਾਂ ਬਹੁਤ ਸਾਲ ਰਹਿੰਦੇ ਹਨ, ਤਾਂ ਕੀਮਤ ਜ਼ਿਆਦਾ ਹੋਵੇਗੀ। ਜੇਕਰ ਵਰ੍ਹੇ ਘੱਟ ਹਨ, ਤਾਂ ਕੀਮਤ ਘੱਟ ਹੋਵੇਗੀ। ਕਿਉਂਕਿ ਸੱਚਮੁੱਚ, ਤੁਹਾਡਾ ਗੁਆਂਢੀ ਤੁਹਾਨੂੰ ਗਿਣਤੀ ਦੀਆਂ ਫ਼ਸਲਾਂ ਵੇਚ ਰਿਹਾ ਹੈ।"
16 Conforme se multipliquem os anos, aumentarás o seu preço, e conforme à diminuição dos anos abaixarás o seu preço; porque conforme o número das colheitas é que ele te vende.
17 ਤੁਹਾਨੂੰ ਇੱਕ ਦੂਸਰੇ ਨੂੰ ਧੋਖਾ ਨਹੀਂ ਦੇਣਾ ਚਾਹੀਦਾ। ਤੁਹਾਨੂੰ ਆਪਣੇ ਪਰਮੇਸ਼ੁਰ ਦਾ ਆਦਰ ਕਰਨਾ ਚਾਹੀਦਾ ਹੈ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।"
17 Ninguém, pois, engane ao seu próximo; mas terás temor do teu Deus; porque eu sou o Senhor vosso Deus.
18 “ਮੇਰੀਆਂ ਬਿਧੀਆਂ ਅਤੇ ਕਾਨੂੰਨਾਂ ਨੂੰ ਚੇਤੇ ਰੱਖੋ। ਉਨ੍ਹਾਂ ਨੂੰ ਮੰਨੋ। ਤਾਂ ਤੁਸੀਂ ਆਪਣੇ ਦੇਸ਼ ਵਿੱਚ ਸੁਰੱਖਿਅਤ ਰਹੋਂਗੇ।"
18 E observareis os meus estatutos, e guardareis os meus juízos, e os cumprireis; assim habitareis seguros na terra.
19 ਅਤੇ ਜ਼ਮੀਨ ਤੁਹਾਡੇ ਲਈ ਚੰਗੀਆਂ ਫ਼ਸਲਾਂ ਪੈਦਾ ਕਰੇਗੀ। ਫ਼ੇਰ ਤੁਹਾਡੇ ਕੋਲ ਕਾਫ਼ੀ ਭੋਜਨ ਹੋਵੇਗਾ ਅਤੇ ਤੁਸੀਂ ਧਰਤੀ ਉੱਤੇ ਸੁਰੱਖਿਅਤ ਹੋਕੇ ਰਹੋਂਗੇ।"
19 E a terra dará o seu fruto, e comereis a fartar, e nela habitareis seguros.
20 “ਪਰ ਸ਼ਾਇਦ ਤੁਸੀਂ ਆਖੋ, ‘ਜੇ ਅਸੀਂ ਬੀਜ ਨਹੀਂ ਬੀਜਾਂਗੇ ਜਾਂ ਫ਼ਸਲਾਂ ਇਕੱਠੀਆਂ ਨਹੀਂ ਕਰਾਂਗੇ। ਤਾਂ ਸੱਤਵੇਂ ਸਾਲ ਦੌਰਾਨ ਅਸੀਂ ਕੀ ਖਾਵਾਂਗੇ।’"
20 E se disserdes: Que comeremos no ano sétimo? eis que não havemos de semear nem fazer a nossa colheita;
21 ਫ਼ਿਕਰ ਨਾ ਕਰੋ। ਮੈਂ ਛੇਵੇਂ ਵਰ੍ਹੇ ਵਿੱਚ ਤੁਹਾਡੇ ਲਈ ਆਪਣੀਆਂ ਅਸੀਸਾਂ ਭੇਜਾਂਗਾ। ਉਸ ਵਰ੍ਹੇ, ਧਰਤੀ ਇੰਨੀ ਫ਼ਸਲ ਉਗਾਵੇਗੀ ਜੋ ਕਿ ਤਿੰਨਾਂ ਸਾਲਾਂ ਲਈ ਕਾਫ਼ੀ ਹੋਵੇਗੀ।"
21 Então eu mandarei a minha bênção sobre vós no sexto ano, para que dê fruto por três anos,
22 ਜਦੋਂ ਤੁਸੀਂ ਅੱਠਵੇਂ ਵਰ੍ਹੇ ਬੀਜ ਬੀਜੋਂਗੇ, ਤੁਸੀਂ ਹਾਲੇ ਵੀ ਪਿੱਛਲੀ ਫ਼ਸਲ ਦੀਆਂ ਚੀਜ਼ਾਂ ਖਾ ਰਹੇ ਹੋਵੋਂਗੇ। ਤੁਸੀਂ ਪੁਰਾਣੀ ਫ਼ਸਲ 9ਵੇਂ ਸਾਲ ਤੱਕ ਖਾਂਦੇ ਰਹੋਂਗੇ, ਜਦੋਂ ਕਿ ਤੁਸੀਂ 8ਵੇਂ ਸਾਲ ਵਿੱਚ ਬੀਜੀ ਫ਼ਸਲ ਦੀ ਵਾਢੀ ਕਰੋਂਗੇ।"
22 E no oitavo ano semeareis, e comereis da colheita velha até ao ano nono; até que venha a nova colheita, comereis a velha.
23 ਜਾਇਦਾਦ ਦੀਆਂ ਬਿਧੀਆਂ “ਜ਼ਮੀਨ ਅਸਲ ਵਿੱਚ ਮੇਰੀ ਹੈ। ਇਸ ਲਈ ਤੁਸੀਂ ਇਸ ਨੂੰ ਪੱਕੇ ਤੌਰ ਤੇ ਨਹੀਂ ਵੇਚ ਸੱਕਦੇ। ਤੁਸੀਂ ਤਾਂ ਮੇਰੀ ਜ਼ਮੀਨ ਉੱਤੇ ਮੇਰੇ ਨਾਲ ਰਹਿਣ ਵਾਲੇ ਪਰਦੇਸੀ ਮੁਸਾਫ਼ਰ ਹੋ।"
23 Também a terra não se venderá em perpetuidade, porque a terra é minha; pois vós sois estrangeiros e peregrinos comigo.
24 ਸਾਰੇ ਦੇਸ਼ ਵਿੱਚ, ਜ਼ਮੀਨ ਉਸ ਆਦਮੀ ਦੁਆਰਾ ਵਾਪਸ ਖਰੀਦੀ ਜਾਣ ਦੇਣੀ ਚਾਹੀਦੀ ਹੈ ਜਿਸਨੇ ਇਸ ਨੂੰ ਵੇਚਿਆ ਸੀ।"
24 Portanto em toda a terra da vossa possessão dareis resgate à terra.
25 ਜੇਕਰ ਤੁਹਾਡੇ ਦੇਸ਼ ਦਾ ਕੋਈ ਵੀ ਬੰਦਾ ਇੰਨਾ ਗਰੀਬ ਹੋ ਜਾਵੇ ਕਿ ਉਹ ਆਪਣੀ ਜ਼ਮੀਨ ਵੇਚ ਦੇਵੇ, ਉਸ ਦੇ ਨਜ਼ਦੀਕੀ ਰਿਸ਼ਤੇਦਾਰ ਨੂੰ ਆਕੇ ਉਸ ਲਈ ਜ਼ਮੀਨ ਵਾਪਸ ਖਰੀਦਣੀ ਚਾਹੀਦੀ ਹੈ।"
25 Quando teu irmão empobrecer e vender alguma parte da sua possessão, então virá o seu resgatador, seu parente, e resgatará o que vendeu seu irmão.
26 ਹੋ ਸੱਕਦਾ ਹੈ ਕਿ ਉਸ ਦੇ ਲਈ ਜ਼ਮੀਨ ਖਰੀਦਣ ਵਾਲਾ ਉਸਦਾ ਕੋਈ ਨਜ਼ਦੀਕੀ ਰਿਸ਼ਤੇਦਾਰ ਨਾ ਹੋਵੇ। ਪਰ ਹੋ ਸੱਕਦਾ ਹੈ ਕਿ ਉਹ ਆਪਣੇ ਲਈ ਜ਼ਮੀਨ ਵਾਪਸ ਖਰੀਦਣ ਲਈ ਲੋੜੀਂਦਾ ਪੈਸਾ ਇਕੱਠਾ ਕਰ ਲਵੇ।"
26 E se alguém não tiver resgatador, porém conseguir o suficiente para o seu resgate,
27 ਫ਼ੇਰ ਉਸ ਨੂੰ ਜ਼ਮੀਨ ਵੇਚਣ ਤੋਂ ਬਾਦ ਦੇ ਵਰ੍ਹੇ ਗਿਨਣੇ ਚਾਹੀਦੇ ਹਨ। ਉਸ ਨੂੰ ਜ਼ਮੀਨ ਦੀ ਕੀਮਤ ਨਿਰਧਾਰਿਤ ਕਰਨ ਲਈ ਉਸ ਗਿਣਤੀ ਦੀ ਵਰਤੋਂ ਕਰਨੀ ਚਾਹੀਦੀ ਹੈ। ਫ਼ੇਰ ਉਸ ਨੂੰ ਜ਼ਮੀਨ ਵਾਪਸ ਖਰੀਦਕੇ ਇਸਤੇ ਵਾਪਸ ਆ ਜਾਣਾ ਚਾਹੀਦਾ ਹੈ।"
27 Então contará os anos desde a sua venda, e o que ficar restituirá ao homem a quem a vendeu, e tornará à sua possessão.
28 ਪਰ ਜੇਕਰ ਉਹ ਆਪਣੇ ਲਈ ਜ਼ਮੀਨ ਵਾਪਸ ਖਰੀਦਣ ਲਈ ਲੋੜੀਂਦਾ ਪੈਸਾ ਇਕੱਠਾ ਨਹੀਂ ਕਰ ਸੱਕਦਾ, ਜੋ ਉਸ ਨੇ ਵੇਚਿਆ ਸੀ, ਉਹ ਖਰੀਦਦਾਰ ਦੇ ਹੱਥਾਂ ਵਿੱਚ ਜੁਬਲੀ ਵਰ੍ਹੇ ਤੀਕ ਰਹੇਗਾ। ਜੁਬਲੀ ਵਰ੍ਹੇ ਵਿੱਚ ਉਸ ਨੂੰ ਆਪਣੀ ਜ਼ਮੀਨ ਤੇ ਵਾਪਸ ਜਾਣਾ ਚਾਹੀਦਾ ਅਤੇ ਇਸਤੇ ਕਬਜ਼ਾ ਲੈ ਲੈਣਾ ਚਾਹੀਦਾ ਹੈ।"
28 Mas se não conseguir o suficiente para restituir-lha, então a que foi vendida ficará na mão do comprador até ao ano do jubileu; porém no ano do jubileu sairá, e ele tornará à sua possessão.
29 “ਜੇਕਰ ਕੋਈ ਬੰਦਾ ਕੰਧਾਂ ਨਾਲ ਘਿਰੇ ਸ਼ਹਿਰੀ ਇਲਾਕੇ ਵਿੱਚ ਮਕਾਨ ਵੇਚਦਾ, ਉਸ ਨੂੰ ਇੱਕ ਸਾਲ ਤਾਈਂ ਜਦੋਂ ਤੋਂ ਉਸ ਨੇ ਘਰ ਵੇਚਿਆ ਸੀ, ਘਰ ਖਰੀਦਣ ਦਾ ਹੱਕ ਹੈ।"
29 E, quando alguém vender uma casa de moradia em cidade murada, então poderá resgatá-la até que se cumpra o ano da sua venda; durante um ano inteiro será lícito o seu resgate.
30 ਪਰ ਜੇਕਰ ਉਹ ਪੂਰਾ ਸਾਲ ਬੀਤਣ ਤੋਂ ਪਹਿਲਾਂ ਮਕਾਨ ਨੂੰ ਵਾਪਸ ਨਹੀਂ ਖਰੀਦਦਾ, ਤਾਂ ਕੰਧਾਂ ਨਾਲ ਘਿਰੇ ਸ਼ਹਿਰੀ ਇਲਾਕੇ ਵਿੱਚਲਾ ਇਹ ਮਕਾਨ, ਹਮੇਸ਼ਾ ਲਈ ਉਸਦਾ ਅਤੇ ਉਸ ਦੇ ਉੱਤਰਾਧਿਕਾਰੀਆਂ ਦਾ ਹੋ ਜਾਵੇਗਾ ਜਿਸਨੇ ਇਸ ਨੂੰ ਖਰੀਦਿਆ ਸੀ।"
30 Mas, se, cumprindo-se-lhe um ano inteiro, ainda não for resgatada, então a casa, que estiver na cidade que tem muro, em perpetuidade ficará ao que a comprou, pelas suas gerações; não sairá no jubileu.
31 ਚਾਰਦੀਵਾਰੀ ਤੋਂ ਬਿਨਾ ਨਗਰਾਂ ਨੂੰ ਖੁਲ੍ਹੇ ਖੇਤ ਮੰਨਿਆ ਜਾਵੇਗਾ। ਇਸ ਲਈ ਇਨ੍ਹਾਂ ਛੋਟਿਆਂ ਨਗਰਾਂ ਵਿੱਚ ਵੇਚੇ ਗਏ ਘਰ ਕਿਸੇ ਵੀ ਵਕਤ ਵਾਪਸ ਖਰੀਦੇ ਜਾ ਸੱਕਣਗੇ ਅਤੇ ਜੁਬਲੀ ਵਰ੍ਹੇ ਦੇ ਸਮੇਂ ਆਪਣੇ ਪਹਿਲੇ ਮਾਲਕਾਂ ਕੋਲ ਵਾਪਸ ਚੱਲੇ ਜਾਣਗੇ।"
31 Mas as casas das aldeias que não têm muro ao redor, serão estimadas como o campo da terra; para elas haverá resgate, e sairão no jubileu.
32 “ਪਰ ਲੇਵੀਆਂ ਦੇ ਸ਼ਹਿਰਾਂ ਬਾਰੇ; ਲੇਵੀ ਆਪਣੇ ਘਰਾਂ ਨੂੰ ਉਨ੍ਹਾਂ ਦੇ ਆਪਣੇ ਸ਼ਹਿਰਾਂ ਵਿੱਚਲੇ ਮਕਾਨਾਂ ਨੂੰ ਕਿਸੇ ਵੇਲੇ ਵੀ ਵਾਪਸ ਖਰੀਦ ਸੱਕਦੇ ਹਨ।"
32 Mas, no tocante às cidades dos levitas, às casas das cidades da sua possessão, direito perpétuo de resgate terão os levitas.
33 ਜੇ ਕੋਈ ਬੰਦਾ ਕਿਸੇ ਲੇਵੀ ਤੋਂ ਮਕਾਨ ਖਰੀਦਦਾ ਹੈ, ਲੇਵੀਆਂ ਦੇ ਸ਼ਹਿਰ ਵਿੱਚਲਾ ਉਹ ਮਕਾਨ ਜੁਬਲੀ ਦੇ ਮੌਕੇ ਤੇ ਇੱਕ ਵਾਰ ਫ਼ੇਰ ਲੇਵੀਆਂ ਕੋਲ ਚੱਲਾ ਜਾਵੇਗਾ, ਕਿਉਂਕਿ ਇਸਰਾਏਲ ਵਿੱਚ ਲੇਵੀਆਂ ਦੇ ਸ਼ਹਿਰਾਂ ਵਿੱਚਲੇ ਮਕਾਨ ਸਥਾਈ ਤੌਰ ਤੇ ਲੇਵੀਆਂ ਦੇ ਹਨ।"
33 E se alguém comprar dos levitas, uma casa, a casa comprada e a cidade da sua possessão sairão do poder do comprador no jubileu; porque as casas das cidades dos levitas são a sua possessão no meio dos filhos de Israel.
34 ਇਸਤੋਂ ਇਲਾਵਾ, ਲੇਵੀਆਂ ਦੇ ਸ਼ਹਿਰਾਂ ਦੇ ਆਲੇ-ਦੁਆਲੇ ਦੇ ਖੇਤਾਂ ਨੂੰ ਵੇਚਿਆ ਨਹੀਂ ਜਾ ਸੱਕਦਾ। ਇਹ ਖੇਤ ਹਮੇਸ਼ਾ ਵਾਸਤੇ ਲੇਵੀਆਂ ਦੇ ਹਨ।"
34 Mas o campo do arrabalde das suas cidades não se venderá, porque lhes é possessão perpétua.
35 ਗੁਲਾਮਾਂ ਦੇ ਮਾਲਕਾਂ ਲਈ ਬਿਧੀਆਂ “ਤੁਹਾਡੇ ਦੇਸ਼ ਦਾ ਕੋਈ ਬੰਦਾ ਇੰਨਾ ਗਰੀਬ ਹੋ ਸੱਕਦਾ ਕਿ ਉਹ ਆਪਣਾ ਹੀ ਗੁਜ਼ਾਰਾ ਨਾ ਕਰ ਸੱਕੇ। ਤੁਹਾਨੂੰ ਉਸਦੀ ਮਦਦ ਕਰਨੀ ਚਾਹੀਦੀ ਹੈ ਭਾਵੇਂ ਉਹ ਵਿਦੇਸ਼ੀ ਵਸਨੀਕ ਹੋਵੇ ਜਾਂ ਕੋਈ ਨਾਗਰਿਕ ਤਾਂ ਜੋ ਉਹ ਤੁਹਾਡੇ ਦਰਮਿਆਨ ਰਹਿਣਾ ਜਾਰੀ ਰੱਖ ਸੱਕੇ।"
35 E, quando teu irmão empobrecer, e as suas forças decaírem, então sustentá-lo-ás, como estrangeiro e peregrino viverá contigo.
36 ਉਸ ਨੂੰ ਦਿੱਤੇ ਹੋਏ ਪੈਸੇ ਤੇ ਕੋਈ ਸੂਦ ਨਾ ਵਸੂਲੋ। ਪਰ ਇਸਦੀ ਬਜਾਇ ਆਪਣੇ ਪਰਮੇਸ਼ੁਰ ਤੋਂ ਡਰੋ ਤਾਂ ਜੋ ਤੁਹਾਡਾ ਸਹ-ਦੇਸ਼ਵਾਸੀ ਤੁਹਾਡੇ ਨਾਲ ਰਹਿ ਸੱਕੇ।"
36 Não tomarás dele juros, nem ganho; mas do teu Deus terás temor, para que teu irmão viva contigo.
37 ਉਸ ਨੂੰ ਵੇਚੇ ਭੋਜਨ ਤੋਂ ਕੋਈ ਨਫ਼ਾ ਕਮਾਉਣ ਦੀ ਕੋਸ਼ਿਸ਼ ਨਾ ਕਰੋ।"
37 Não lhe darás teu dinheiro com usura, nem darás do teu alimento por interesse.
38 ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ। ਮੈਂ ਤੁਹਾਨੂੰ ਮਿਸਰ ਦੀ ਧਰਤੀ ਤੋਂ ਬਾਹਰ ਲਿਆਂਦਾ ਸੀ, ਤੁਹਾਨੂੰ ਕਨਾਨ ਦੀ ਧਰਤੀ ਦੇਣ ਲਈ ਅਤੇ ਤੁਹਾਡਾ ਪਰਮੇਸ਼ੁਰ ਬਣਨ ਲਈ।"
38 Eu sou o Senhor vosso Deus, que vos tirei da terra do Egito, para vos dar a terra de Canaã, para ser vosso Deus.
39 “ਹੋ ਸੱਕਦਾ ਹੈ ਕਿ ਤੁਹਾਡੇ ਆਪਣੇ ਦੇਸ਼ ਦਾ ਕੋਈ ਬੰਦਾ ਇੰਨਾ ਗਰੀਬ ਹੋ ਜਾਵੇ ਕਿ ਉਹ ਤੁਹਾਨੂੰ ਆਪਣੇ-ਆਪ ਨੂੰ ਗੁਲਾਮ ਦੇ ਤੌਰ ਤੇ ਵੇਚ ਦੇਵੇ। ਤੁਹਾਨੂੰ ਉਸ ਕੋਲੋਂ ਗੁਲਾਮ ਵਰਗਾ ਕੰਮ ਨਹੀਂ ਲੈਣਾ ਚਾਹੀਦਾ।"
39 Quando também teu irmão empobrecer, estando ele contigo, e vender-se a ti, não o farás servir como escravo.
40 ਉਹ ਤੁਹਾਡੇ ਨਾਲ ਰਹਿੰਦੇ ਇੱਕ ਭਾੜੇ ਦੇ ਕਾਮੇ ਜਾਂ ਇੱਕ ਵਿਦੇਸ਼ੀ ਵਾਂਗ ਹੋਵੇਗਾ। ਉਹ ਜੁਬਲੀ ਵਰ੍ਹੇ ਤੀਕ ਤੁਹਾਡੇ ਸੇਵਾ ਕਰੇਗਾ।"
40 Como diarista, como peregrino estará contigo; até ao ano do jubileu te servirá;
41 ਫ਼ੇਰ ਉਹ ਤੁਹਾਡੇ ਕੋਲੋਂ ਜਾ ਸੱਕਦਾ ਹੈ। ਉਹ ਆਪਣੇ ਬੱਚਿਆਂ ਨੂੰ ਲੈ ਕੇ ਆਪਣੇ ਪਰਿਵਾਰ ਕੋਲ ਵਾਪਸ ਜਾ ਸੱਕਦਾ ਹੈ। ਉਹ ਆਪਣੇ ਪੁਰਖਿਆਂ ਦੀ ਜ਼ਮੀਨ ਉੱਤੇ ਵਾਪਸ ਜਾ ਸੱਕਦਾ ਹੈ।"
41 Então sairá do teu serviço, ele e seus filhos com ele, e tornará à sua família e à possessão de seus pais.
42 ਕਿਉਂ? ਕਿਉਂਕਿ ਉਹ ਮੇਰੇ ਸੇਵਕ ਹਨ। ਮੈਂ ਉਨ੍ਹਾਂ ਨੂੰ ਮਿਸਰ ਵਿੱਚਲੀ ਗੁਲਾਮੀ ਤੋਂ ਬਾਹਰ ਲਿਆਂਦਾ ਉਨ੍ਹਾਂ ਨੂੰ ਫ਼ੇਰ ਤੋਂ ਗੁਲਾਮ ਨਹੀਂ ਬਣਨਾ ਚਾਹੀਦਾ।"
42 Porque são meus servos, que tirei da terra do Egito; não serão vendidos como se vendem os escravos.
43 ਤੁਹਾਨੂੰ ਉਸਤੇ ਕਠੋਰ ਢੰਗ ਨਾਲ ਸ਼ਾਸਨ ਨਹੀਂ ਕਰਨਾ ਚਾਹੀਦਾ। ਤੁਹਾਨੂੰ ਆਪਣੇ ਪਰਮੇਸ਼ੁਰ ਤੋਂ ਡਰਨਾ ਚਾਹੀਦਾ ਹੈ।"
43 Não te assenhorearás dele com rigor, mas do teu Deus terás temor.
44 “ਤੁਹਾਡੇ ਦਾਸ ਅਤੇ ਦਾਸੀਆਂ ਬਾਰੇ; ਤੁਸੀਂ ਆਪਣੇ ਆਲੇ-ਦੁਆਲੇ ਦੀਆਂ ਕੌਮਾਂ ਤੋਂ ਆਦਮੀਆਂ ਅਤੇ ਔਰਤਾਂ ਨੂੰ ਤੁਹਾਡੇ ਗੁਲਾਮ ਹੋਣ ਲਈ ਖਰੀਦ ਸੱਕਦੇ ਹੋਂ।"
44 E quanto a teu escravo ou a tua escrava que tiveres, serão das nações que estão ao redor de vós; deles comprareis escravos e escravas.
45 ਇਸਤੋਂ ਇਲਾਵਾ, ਤੁਸੀਂ ਤੁਹਾਡੇ ਦਰਮਿਆਨ ਰਹਿੰਦੇ ਵਿਦੇਸ਼ੀਆਂ ਅਤੇ ਤੁਹਾਡੇ ਦਰਮਿਆਨ ਰਹਿੰਦੇ ਉਨ੍ਹਾਂ ਦੇ ਪਰਿਵਾਰਾਂ ਤੋਂ ਜਾਂ ਉਨ੍ਹਾਂ ਦੇ ਪਰਿਵਾਰਾਂ ਤੋਂ ਗੁਲਾਮ ਖਰੀਦ ਸੱਕਦੇ ਹੋ, ਜੋ ਤੁਹਾਡੀ ਧਰਤੀ ਵਿੱਚ ਜਨਮੇ ਸਨ। ਉਹ ਗੁਲਾਮ ਤੁਹਾਡੀ ਜੈਦਾਦ ਬਣ ਜਾਣਗੇ।"
45 Também os comprareis dos filhos dos forasteiros que peregrinam entre vós, deles e das suas famílias que estiverem convosco, que tiverem gerado na vossa terra; e vos serão por possessão.
46 ਤੁਸੀਂ ਇਨ੍ਹਾਂ ਪਰਦੇਸੀ ਗੁਲਾਮਾਂ ਨੂੰ ਆਪਣੇ ਬੱਚਿਆਂ ਨੂੰ ਵੀ ਦੇ ਸੱਕਦੇ ਹੋ ਜੋ ਤੁਹਾਡੇ ਮਰਨ ਤੋਂ ਬਾਦ ਤੁਹਾਡੇ ਬੱਚਿਆਂ ਦੇ ਹੋ ਜਾਣਗੇ। ਉਹ ਹਮੇਸ਼ਾ ਵਾਸਤੇ ਤੁਹਾਡੇ ਗੁਲਾਮ ਰਹਿਣਗੇ। ਤੁਸੀਂ ਇਨ੍ਹਾਂ ਪਰਦੇਸੀਆਂ ਨੂੰ ਗੁਲਾਮ ਬਣਾ ਸੱਕਦੇ ਹੋ। ਪਰ ਤੁਹਾਨੂੰ ਆਪਣੇ ਭਰਾਵਾਂ, ਇਸਰਾਏਲ ਦੇ ਲੋਕਾਂ ਲਈ ਜ਼ਾਲਮ ਸੁਆਮੀ ਨਹੀਂ ਬਨਣਾ ਚਾਹੀਦਾ।"
46 E possuí-los-eis por herança para vossos filhos depois de vós, para herdarem a possessão; perpetuamente os fareis servir; mas sobre vossos irmãos, os filhos de Israel, não vos assenhoreareis com rigor, uns sobre os outros.
47 “ਹੋ ਸੱਕਦਾ ਕੋਈ ਵਿਦੇਸ਼ੀ ਜੋ ਤੁਹਾਡੇ ਦਰਮਿਆਨ ਰਹਿੰਦਾ ਅਮੀਰ ਬਣ ਸੱਕਦਾ ਅਤੇ ਤੁਹਾਡੇ ਦੇਸ਼ ਦਾ ਕੋਈ ਬੰਦਾ ਇੰਨਾ ਗਰੀਬ ਬਣ ਸੱਕਦਾ ਕਿ ਉਹ ਆਪਣੇ-ਆਪ ਨੂੰ ਤੁਹਾਡੇ ਦਰਮਿਆਨ ਰਹਿੰਦੇ ਵਿਦੇਸ਼ੀ ਜਾਂ ਉਸ ਦੇ ਪਰਿਵਾਰ ਦੇ ਕਿਸੇ ਸਦੱਸ ਨੂੰ ਗੁਲਾਮ ਵਜੋਂ ਵੇਚ ਦੇਵੇ।"
47 E se o estrangeiro ou peregrino que está contigo alcançar riqueza, e teu irmão, que está com ele, empobrecer, e vender-se ao estrangeiro ou peregrino que está contigo, ou a alguém da família do estrangeiro,
48 ਉਸ ਬੰਦੇ ਨੂੰ ਇਹ ਅਧਿਕਾਰ ਹੋਵੇਗਾ ਕਿ ਉਸ ਨੂੰ ਵਾਪਸ ਖਰੀਦੇ ਜਾਣ ਅਤੇ ਅਜ਼ਾਦ ਹੋਣ ਦਾ ਅਧਿਕਾਰ ਹੋਵੇਗਾ। ਉਸਦਾ ਕੋਈ ਭਰਾ ਉਸ ਨੂੰ ਵਾਪਸ ਖਰੀਦ ਸੱਕਦਾ ਹੈ।"
48 Depois que se houver vendido, haverá resgate para ele; um de seus irmãos o poderá resgatar;
49 ਜਾਂ ਉਸਦਾ ਚਾਚਾ ਜਾਂ ਉਸਦਾ ਚਚੇਰਾ ਭਰਾ ਉਸ ਨੂੰ ਵਾਪਸ ਖਰੀਦ ਸੱਕਦਾ ਹੈ। ਉਸ ਦੇ ਪਰਿਵਾਰ ਦਾ ਕੋਈ ਨਜ਼ਦੀਕੀ ਰਿਸ਼ਤੇਦਾਰ ਉਸ ਨੂੰ ਵਾਪਸ ਖਰੀਦ ਸੱਕਦਾ ਹੈ। ਜਾਂ ਜੇ ਉਹ ਬੰਦਾ ਲੋੜੀਂਦਾ ਪੈਸਾ ਜਮ੍ਹਾ ਕਰ ਸੱਕਦਾ ਹੈ ਤਾਂ ਉਹ ਆਪਣੇ-ਆਪ ਲਈ ਪੈਸਾ ਤਾਰ ਸੱਕਦਾ ਹੈ ਅਤੇ ਮੁੜਕੇ ਆਜ਼ਾਦ ਹੋ ਸੱਕਦਾ ਹੈ।"
49 Ou seu tio, ou o filho de seu tio o poderá resgatar; ou um dos seus parentes, da sua família, o poderá resgatar; ou, se alcançar riqueza, se resgatará a si mesmo.
50 “ਤੁਸੀਂ ਕੀਮਤ ਦਾ ਨਿਆਂ ਕਿਵੇਂ ਕਰੋਂਗੇ? ਤੁਹਾਨੂੰ ਜਦੋਂ ਤੋਂ ਉਸ ਨੇ ਆਪਣੇ-ਆਪ ਨੂੰ ਵੇਚਿਆ ਸੀ ਜੁਬਲੀ ਵਰ੍ਹੇ ਤੀਕ ਸਾਲ ਗਿਨਣੇ ਚਾਹੀਦੇ ਹਨ। ਇਸ ਗਿਣਤੀ ਦੀ ਵਰਤੋਂ ਕੀਮਤ ਨਿਰਧਾਰਤ ਕਰਨ ਲਈ ਕਰੋ। ਕਿਉਂਕਿ ਅਸਲ ਵਿੱਚ ਉਸ ਬੰਦੇ ਨੇ ਉਸ ਨੂੰ ਕੁਝ ਸਾਲਾਂ ਲਈ ਹੀ ਭਾੜੇ ਤੇ ਰੱਖਿਆ ਸੀ।"
50 E acertará com aquele que o comprou, desde o ano que se vendeu a ele até ao ano do jubileu, e o preço da sua venda será conforme o número dos anos; conforme os dias de um diarista estará com ele.
51 ਜੇਕਰ ਹਾਲੇ ਵੀ ਜੁਬਲੀ ਵਰ੍ਹੇ ਤੀਕ ਬਹੁਤ ਸਾਲ ਰਹਿੰਦੇ ਹਨ, ਉਸ ਨੂੰ ਲਗਭੱਗ ਉਹੀ ਕੀਮਤ ਅਦਾ ਕਰਨੀ ਚਾਹੀਦੀ ਹੈ ਜਿੰਨੀ ਉਸ ਨੂੰ ਆਪਣੇ-ਆਪ ਨੂੰ ਵੇਚਦਿਆਂ ਸਮੇਂ ਮਿਲੀ ਸੀ।"
51 Se ainda faltarem muitos anos, conforme a eles restituirá, para seu resgate, parte do dinheiro pelo qual foi vendido,
52 ਜੇ ਜੁਬਲੀ ਵਰ੍ਹੇ ਤੱਕ ਸਿਰਫ਼ ਥੋੜੇ ਜਿਹੇ ਵਰ੍ਹੇ ਹੀ ਰਹਿੰਦੇ ਹਨ, ਤਾਂ ਉਸ ਬੰਦੇ ਨੂੰ ਮੁਢਲੀ ਕੀਮਤ ਦਾ ਥੋੜਾ ਜਿਹਾ ਹਿੱਸਾ ਹੀ ਅਦਾ ਕਰਨਾ ਚਾਹੀਦਾ ਹੈ।"
52 E se ainda restarem poucos anos até ao ano do jubileu, então fará contas com ele; segundo os seus anos restituirá o seu resgate.
53 ਪਰ ਉਹ ਬੰਦਾ ਵਿਦੇਸ਼ੀ ਦੇ ਨਾਲ ਇੱਕ ਭਾੜੇ ਦੇ ਕਾਮੇ ਵਾਂਗ ਰਹੇਗਾ। ਉਸ ਵਿਦੇਸ਼ੀ ਨੂੰ ਇੱਕ ਜ਼ਾਲਮ ਮਾਲਕ ਨਾ ਬਨਣ ਦਿਉ।"
53 Como diarista, de ano em ano, estará com ele; não se assenhoreará sobre ele com rigor diante dos teus olhos.
54 “ਉਹ ਬੰਦਾ ਅਜ਼ਾਦ ਹੋ ਜਾਵੇਗਾ, ਭਾਵੇਂ ਉਸ ਨੂੰ ਕੋਈ ਵੀ ਵਾਪਸ ਨਾ ਖਰੀਦੇ। ਜੁਬਲੀ ਵਰ੍ਹੇ ਤੇ ਉਹ ਅਤੇ ਉਸ ਦੇ ਬੱਚੇ ਆਜ਼ਾਦ ਹੋ ਜਾਣਗੇ।"
54 E, se desta sorte não se resgatar, sairá no ano do jubileu, ele e seus filhos com ele.
55 ਕਿਉਂਕਿ ਇਸਰਾਏਲ ਦੇ ਲੋਕ ਮੇਰੇ ਨੌਕਰ ਹਨ। ਉਹ ਮੇਰੇ ਨੌਕਰ ਹਨ ਅਤੇ ਮੈਂ ਉਨ੍ਹਾਂ ਨੂੰ ਮਿਸਰ ਚੋਂ ਬਾਹਰ ਲਿਆਂਦਾ ਹੈ। ਮੈਂ ਯਹੋਵਾਹ, ਤੁਹਾਡਾ ਪਰਮੇਸ਼ੁਰ ਹਾਂ।"
55 Porque os filhos de Israel me são servos; meus servos são eles, que tirei da terra do Egito. Eu sou o Senhor vosso Deus.

Ler em outra tradução

Comparar com outra

Estude este capítulo no WhatsApp

Peça à IA da Bíblia Fala para explicar Levítico 25, comparar traduções ou montar um estudo — tudo direto pelo WhatsApp.