Lamentações 1

Punjabi Bible (GL_PUNJABI) vs NTLH

Sair da comparação
NTLH Nova Tradução na Linguagem de Hoje 2000
1 ਯਰੂਸ਼ਲਮ ਦਾ ਆਪਣੀ ਤਬਾਹੀ ਉੱਤੇ ਰੁਦਨ ਇੱਕ ਵੇਲੇ, ਯਰੂਸ਼ਲਮ ਲੋਕਾਂ ਨਾਲ ਭਰਿਆ ਸ਼ਹਿਰ ਸੀ। ਪਰ ਹੁਣ ਇਹ ਸ਼ਹਿਰ ਕਿੰਨਾ ਸੱਖਣਾ ਤੇ ਉਜਾੜ ਹੈ! ਯਰੂਸ਼ਲਮ ਦੁਨੀਆਂ ਦੇ ਮਹਾਨਤਮ ਸ਼ਹਿਰਾਂ ਵਿੱਚੋਂ ਇੱਕ ਸੀ। ਪਰ ਹੁਣ ਇਹ ਇੱਕ ਵਿਧਵਾ ਵਰਗਾ ਬਣ ਗਿਆ ਹੈ। ਇੱਕ ਵੇਲੇ ਇਹ ਸ਼ਹਿਰਾਂ ਦੀ ਸ਼ਹਿਜ਼ਾਦੀ ਸੀ। ਪਰ ਹੁਣ ਇਸ ਨੂੰ ਇੱਕ ਗੁਲਾਮ ਬਣਾ ਦਿੱਤਾ ਗਿਆ ਹੈ।"
1 Como está abandonada Jerusalém, a cidade que antes vivia cheia de gente! Ela era respeitada no mundo inteiro, mas agora parece uma viúva; a rainha entre as nações hoje não passa de uma escrava.
2 ਰਾਤ ਵੇਲੇ ਇਹ ਨਗਰੀ ਬੁਰੀ ਤਰ੍ਹਾਂ ਰੋਦੀ ਹੈ। ਇਸ ਦੀਆਂ ਗੱਲ੍ਹਾਂ ਉੱਤੇ ਹੰਝੂ ਹਨ। ਇਸ ਨੂੰ ਹੌਂਸਲਾ ਦੇਣ ਵਾਲਾ ਕੋਈ ਨਹੀਂ। ਬਹੁਤ ਕੌਮਾਂ ਇਸ ਦੀਆਂ ਮਿੱਤਰ ਸਨ। ਪਰ ਹੁਣ ਕੋਈ ਵੀ ਇਸ ਨੂੰ ਸੱਕੂਨ ਨਹੀਂ ਦਿੰਦੀ। ਸਾਰੇ ਮਿੱਤਰਾਂ ਨੇ ਇਸ ਵੱਲੋਂ ਮੂੰਹ ਮੋੜ ਲਿਆ ਹੈ। ਦੋਸਤ ਵੀ ਇਸਦੇ ਦੁਸ਼ਮਣ ਬਣ ਗਏ ਨੇ।"
2 Ela chora a noite inteira, as lágrimas correm pelo seu rosto. Dos seus antigos amigos não ficou nenhum para a consolar. Todos eles a traíram e agora são inimigos dela.
3 ਯਹੂਦਾਹ ਨੂੰ ਮੁਸੀਬਤਾਂ ਅਤੇ ਸ਼ਖਤ ਗਲਾਮੀ ਤੋਂ ਮਗਰੋਂ ਬੰਦੀ ਬਣਾ ਲਿਆ ਗਿਆ। ਯਹੂਦਾਹ ਹੋਰਨਾਂ ਕੌਮਾਂ ਵਿੱਚਕਾਰ ਰਹਿੰਦਾ ਹੈ। ਪਰ ਇਸ ਨੂੰ ਕੋਈ ਅਰਾਮ ਨਹੀਂ ਮਿਲਿਆ। ਜਿਨ੍ਹਾਂ ਲੋਕਾਂ ਇਸ ਦਾ ਪਿੱਛਾ ਕੀਤਾ ਸੀ, ਫ਼ੜ ਲਿਆ। ਉਨ੍ਹਾਂ ਨੇ ਇਸ ਨੂੰ ਤਂਬ ਵਾਦੀਆਂ ਅੰਦਰ ਫ਼ੜ ਲਿਆ ਹੈ।"
3 O povo de Judá foi levado para longe da sua pátria e sofre como escravo em trabalhos forçados. Eles moram em outros países e não têm descanso. Estão cercados pelos seus perseguidores e não podem escapar.
4 ਸੀਯੋਨ ਦੇ ਰਸਤੇ ਬਹੁਤ ਉਦਾਸ ਨੇ। ਉਹ ਇਸ ਵਾਸਤੇ ਉਦਾਸ ਨੇ ਕਿਉਂ ਕਿ ਹੁਣ ਸੀਯੋਨ ਅੰਦਰ ਛੁੱਟੀਆਂ ਮਨਾਉਣ ਲਈ ਕੋਈ ਵੀ ਨਹੀਂ ਆਉਂਦਾ। ਸੀਯੋਨ ਦੇ ਯਮੂਹ ਦਰਵਾਜ਼ੇ ਤਬਾਹ ਹੋ ਗਏ ਨੇ। ਸੀਯੋਨ ਦੇ ਸਾਰੇ ਜਾਜਕ ਆਹਾਂ ਭਰਦੇ ਨੇ। ਸੀਯੋਨ ਦੀਆਂ ਮੁਟਿਆਰਾਂ ਚੁੱਕ ਲਈਆਂ ਗਈਆਂ ਹਨ। ਅਤੇ ਇਹ ਸਾਰਾ ਕੁਝ ਸੀਯੋਨ ਲਈ ਡੂੰਘੀ ਉਦਾਸੀ ਹੈ।"
4 As estradas que levam a Sião estão tristes, pois não há ninguém que vá por elas para as festas religiosas. As moças que cantavam no Templo estão aflitas, e os sacerdotes vivem gemendo. A cidade sofre amargamente, e não há gente para se reunir nas suas praças.
5 ਯਰੂਸ਼ਲਮ ਦੇ ਦੁਸ਼ਮਣ ਜਿੱਤ ਗਏ ਨੇ। ਉਸ ਦੇ ਦੁਸ਼ਮਣ ਸਫ਼ਲ ਹੋ ਗਏ ਨੇ। ਇਹ ਇਸ ਲਈ ਵਾਪਰਿਆ ਕਿਉਂ ਕਿ ਯਹੋਵਾਹ ਨੇ ਇਸ ਨੂੰ ਸਜ਼ਾ ਦਿੱਤੀ ਸੀ। ਉਸ ਨੇ ਯਰੂਸ਼ਲਮ ਨੂੰ ਉਸ ਦੇ ਅਨੇਕਾਂ ਪਾਪਾਂ ਬਦਲੇ ਸਜ਼ਾ ਦਿੱਤੀ। ਉਸ ਦੇ ਬੱਚੇ ਦੂਰ ਚੱਲੇ ਗਏ ਹਨ। ਉਨ੍ਹਾਂ ਦੇ ਦੁਸ਼ਮਣਾਂ ਨੇ ਉਨ੍ਹਾਂ ਨੂੰ ਫ਼ੜ ਲਿਆ ਸੀ ਅਤੇ ਉਨ੍ਹਾਂ ਨੂੰ ਦੂਰ ਲੈ ਗਏ ਸਨ।"
5 Os seus inimigos a dominam, e para eles tudo vai bem. É que o por causa dos muitos pecados dos seus moradores. Os seus filhos foram presos pelos inimigos e levados para longe da sua pátria.
6 ਸੀਯੋਨ ਦੀ ਧੀ ਦੀ ਖੂਬਸੂਰਤੀ ਚਲੀ ਗਈ ਹੈ। ਉਸ ਦੇ ਸ਼ਹਿਜ਼ਾਦੇ ਹਿਰਨਾਂ ਵਰਗੇ ਬਣ ਗਏ ਨੇ। ਉਹ ਅਜਿਹੇ ਹਿਰਨਾਂ ਵਰਗੇ ਸਨ ਜਿਹੜੇ ਚਰਨ ਲਈ ਕਿਆਰੀ ਨਹੀਂ ਲੱਭ ਸੱਕਦੇ। ਉਹ ਨਿਤਾਣੇ ਹੋਕੇ ਭੱਜ ਗਏ ਸਨ। ਉਹ ਉਨ੍ਹਾਂ ਲੋਕਾਂ ਕੋਲੋਂ ਭੱਜ ਗਏ ਸਨ ਜਿਨ੍ਹਾਂ ਨੇ ਉਨ੍ਹਾਂ ਦਾ ਪਿੱਛਾ ਕੀਤਾ ਸੀ।"
6 A beleza de Jerusalém é coisa do passado. As suas autoridades são como que estão fracos de fome e fogem, sem forças, dos caçadores.
7 ਯਰੂਸ਼ਲਮ ਆਪਣਾ ਅਤੀਤ ਯਾਦ ਕਰਦੀ ਹੈ। ਉਹ ਉਸ ਸਮੇਂ ਬਾਰੇ ਯਾਦ ਕਰਦੀ ਹੈ, ਜਦੋਂ ਉਹ ਗਰੀਬ ਸੀ ਅਤੇ ਉਨ੍ਹਾਂ ਸਾਰੀਆਂ ਚੰਗੀਆਂ ਚੀਜਾਂ ਬਾਰੇ ਤੰਗ ਕੀਤੀ ਗਈ ਸੀ ਜੋ ਅਤੀਤ ਵਿੱਚ ਉਸ ਕੋਲ ਸਨ। ਉਹ ਯਾਦ ਕਰਦੀ ਹੈ ਜਦੋਂ ਉਸ ਦੇ ਲੋਕ ਦੁਸ਼ਮਣਾਂ ਦੁਆਰਾ ਫ਼ੜੇ ਗਏ ਸਨ। ਉਹ ਯਾਦ ਕਰਦੀ ਹੈ ਜਦੋਂ ਇੱਥੇ ਉਸਦੀ ਸਹਾਇਤਾ ਕਰਨ ਵਾਲਾ ਕੋਈ ਵੀ ਨਹੀਂ ਸੀ। ਜਦੋਂ ਉਸ ਦੇ ਦੁਸ਼ਮਣਾਂ ਉਸ ਨੂੰ ਦੇਖਿਆ ਸੀ, ਉਹ ਹੱਸੇ ਸਨ। ਉਹ ਇਸ ਲਈ ਹੱਸੇ ਸਨ ਕਿ ਉਹ ਬਰਬਾਦ ਹੋ ਗਈ ਸੀ।"
7 Nestes dias de tristeza e aflição, Jerusalém lembra de todas as riquezas que teve no passado. Ela se recorda de que ninguém veio ajudá-la quando caiu em poder dos inimigos, que zombaram dela na sua queda.
8 ਯਰੂਸ਼ਲਮ ਨੇ ਬੁਰੀ ਤਰ੍ਹਾਂ ਪਾਪ ਕੀਤਾ। ਇਸ ਲਈ ਉਹ ਨਾਪਾਕ ਔਰਤ ਵਾਂਗ ਬਣ ਗਈ ਹੈ। ਅਤੀਤ ਵਿੱਚ, ਲੋਕ ਉਸਦੀ ਇੱਜ਼ਤ ਕਰਦੇ ਸਨ, ਹੁਣ ਉਹ ਉਸ ਨਾਲ ਵਿਅਰਬ ਵਾਂਗ ਵਿਹਾਰ ਕਰਦੇ ਸਨ ਕਿਉਂ ਕਿ ਉਨ੍ਹਾਂ ਨੇ ਉਸਦਾ ਨੰਗੇਜ਼ ਵੇਖ ਲਿਆ ਹੈ। ਉਹ ਖੁਦ ਕਰਾਹੁਉਂਦੀ ਹੈ ਅਤੇ ਚਲੀ ਜਾਂਦੀ ਹੈ।"
8 Ela perdeu a honra; está nua, e todos a desprezam. Ela vive gemendo e esconde o rosto, envergonhada. Jerusalém se tornou por haver pecado gravemente.
9 ਯਰੂਸ਼ਲਮ ਦੀਆਂ ਘੱਗਰੀਆਂ ਨਾਪਾਕ ਹੋ ਗਈਆਂ ਹਨ। ਉਸ ਨੇ ਉਨ੍ਹਾਂ ਗੱਲਾਂ ਬਾਰੇ ਨਹੀਂ ਸੋਚਿਆ ਸੀ ਜਿਹੜੀਆਂ ਉਸ ਦੇ ਨਾਲ ਵਾਪਰਨਗੀਆਂ। ਉਸ ਦਾ ਪਤਨ ਹੈਰਾਨੀ ਭਰਿਆ ਸੀ। ਉਸ ਦੇ ਕੋਲ ਹੌਂਸਲਾ ਦੇਣ ਵਾਲਾ ਕੋਈ ਬੰਦਾ ਨਹੀਂ ਸੀ। ਉਹ ਆਖਦੀ ਹੈ, “ਯਹੋਵਾਹ, ਮੇਰੀ ਬਿਪਤਾ ਵੱਲ ਦੇਖ। ਦੇਖ ਮੇਰਾ ਦੁਸ਼ਮਣ ਕਿਵੇਂ ਸੋਚਦਾ ਹੈ ਕਿ ਉਹ ਕਿੰਨਾ ਮਹਾਨ ਹੈ!”"
9 Era fácil ver a mancha do seu pecado. Jerusalém não pensou no que poderia acontecer. Ela caiu de modo terrível e não tem quem a console. Os seus inimigos venceram, e ela pede que o
10 ਦੁਸ਼ਮਣ ਨੇ ਆਪਣਾ ਹੱਥ ਫ਼ੈਲਾਇਆ। ਉਸ ਨੇ ਉਸ ਦੀਆਂ ਸਾਰੀਆਂ ਚੰਗੀਆਂ ਚੀਜ਼ਾਂ ਖੋਹ ਲਈਆਂ। ਦਰਅਸਲ, ਉਸ ਨੇ ਵਿਦੇਸ਼ੀ ਕੌਮਾਂ ਆਪਣੇ ਮੰਦਰ ਅੰਦਰ ਜਾਂਦੀਆਂ ਦੇਖੀਆਂ। ਅਤੇ ਯਹੋਵਾਹ ਜੀ, ਤੁਸੀਂ ਆਖਿਆ ਸੀ ਕਿ ਉਹ ਲੋਕ ਸਾਡੀ ਸਭਾ ਵਿੱਚ ਸ਼ਾਮਿਲ ਨਹੀਂ ਹੋ ਸੱਕਦੇ!"
10 Os inimigos levaram embora todas as suas riquezas. O povo viu os pagãos entrarem no Templo, coisa que Deus os proibiu de fazer.
11 ਯਰੂਸ਼ਲਮ ਦੇ ਸਾਰੇ ਹੀ ਲੋਕ ਆਹਾਂ ਭਰ ਰਹੇ ਹਨ। ਉਸ ਦੇ ਸਾਰੇ ਹੀ ਲੋਕ ਭੋਜਨ ਦੀ ਤਲਾਸ਼ ਕਰ ਰਹੇ ਹਨ। ਭੋਜਨ ਲਈ ਉਹ ਆਪਣੀਆਂ ਸਾਰੀਆਂ ਕੀਮਤੀ ਚੀਜ਼ਾਂ ਦੇ ਰਹੇ ਹਨ। ਅਜਿਹਾ ਉਹ ਜਿਉਂਦੇ ਰਹਿਣ ਲਈ ਕਰ ਰਹੇ ਨੇ। ਯਰੂਸ਼ਲਮ ਦੀ ਨਗਰੀ ਆਖਦੀ ਹੈ, “ਦੇਖੋ, ਯਹੋਵਾਹ ਜੀ! ਮੇਰੇ ਵੱਲ ਦੇਖੋ! ਦੇਖੋ, ਲੋਕ ਮੈਨੂੰ ਕਿੰਨੀ ਨਫ਼ਰਤ ਕਰਦੇ ਨੇ।"
11 O povo de Jerusalém anda gemendo, procurando o que comer; eles trocaram as suas riquezas por alimentos para poder continuar a viver. A cidade diz: “Ó e vê a minha desgraça!”
12 ਤੁਸੀਂ ਸਾਰੇ ਲੋਕ ਜਿਹੜੇ ਇਨ੍ਹਾਂ ਰਾਹਾਂ ਤੋਂ ਲੰਘ ਰਹੇ ਹੋ ਤੁਸੀ ਕੋਈ ਪ੍ਰਵਾਹ ਨਹੀਂ ਕਰਦੇ ਜਾਪਦੇ। ਪਰ ਮੇਰੇ ਵੱਲ ਧਿਆਨ ਨਾਲ ਵੇਖੋ। ਕੀ ਮੇਰੇ ਦਰਦ ਵਰਗਾ, ਕੋਈ ਹੋਰ ਦਰਦ ਹੈ? ਕੀ ਉਸ ਦਰਦ ਵਰਗਾ ਕੋਈ ਅਜਿਹਾ ਦਰਦ ਹੈ, ਜਿਸ ਨਾਲ ਯਹੋਵਾਹ ਨੇ ਮੈਨੂੰ ਸਜ਼ਾ ਦਿੱਤੀ ਹੈ? ਉਸ ਨੇ ਮੈਨੂੰ ਆਪਣੇ ਮਹਾਂ ਕਹਿਰ ਦੇ ਦਿਨ ਸਜ਼ਾ ਦਿੱਤੀ ਹੈ।"
12 Aos que vão passando, Jerusalém diz: “Olhem para mim! Será que existe uma dor igual à minha? No dia em que ficou o
13 ਯਹੋਵਾਹ ਨੇ ਉੱਪਰੋਂ ਅੱਗ ਭੇਜੀ। ਉਹ ਅੱਗ ਮੇਰੇ ਹੱਡਾਂ ਅੰਦਰ ਵੜ ਗਈ। ਉਸ ਨੇ ਮੈਨੂੰ ਫ਼ਸਾਉਣ ਲਈ ਜਾਲ ਵਿਛਾਇਆ ਉਸ ਨੇ ਮੈਨੂੰ ਪਿੱਛੇ ਭੁਆ ਦਿੱਤਾ। ਉਸ ਨੇ ਮੈਨੂੰ ਬੇਕਾਰ ਜ਼ਮੀਨ ਵਿੱਚ ਬਦਲ ਦਿੱਤਾ। ਦਿਨ ਭਰ ਰਹਿੰਦੀ ਹਾਂ ਬਿਮਾਰ ਮੈਂ।"
13 “Lá de cima, Deus enviou um fogo que queima dentro de mim. Ele me armou uma armadilha e me jogou no chão. Depois, me abandonou num sofrimento que não tem mais fim.
14 “ਮੇਰੇ ਪਾਪ ਜੂਲੇ ਵਾਂਗ ਬੱਝ ਗਏ ਸਨ। ਮੇਰੇ ਪਾਪ ਯਹੋਵਾਹ ਦੇ ਹੱਥਾਂ ਨਾਲ ਬੱਝੇ ਹੋਏ ਸਨ। ਯਹੋਵਾਹ ਦਾ ਜੂਲਾ ਮੇਰੀ ਗਰਦਨ ਉੱਤੇ ਹੈ। ਯਹੋਵਾਹ ਨੇ ਮੈਨੂੰ ਕਮਜ਼ੋਰ ਬਣਾ ਦਿੱਤਾ ਹੈ। ਯਹੋਵਾਹ ਨੇ ਮੈਨੂੰ ਉਨ੍ਹਾਂ ਲੋਕਾਂ ਨੂੰ ਸੌਂਪ ਦਿੱਤਾ ਜਿਨ੍ਹਾਂ ਦੇ ਖਿਲਾਫ਼ ਮੈਂ ਖਲੋ ਨਹੀਂ ਸੱਕਦਾ।"
14 “Ele tomou nota dos meus pecados, amarrou-os todos juntos, pendurou-os no meu pescoço, e o peso deles acabou com as minhas forças. O Senhor me entregou aos meus inimigos, e eu não fui capaz de resistir.
15 ਯਹੋਵਾਹ ਨੇ ਮੇਰੇ ਸਾਰੇ ਮਜ਼ਬੂਤ ਸਿਪਾਹੀਆਂ ਨੂੰ ਤਿਆਗ ਦਿੱਤਾ। ਇਹ ਸਿਪਾਹੀ ਸ਼ਹਿਰ ਦੇ ਅੰਦਰ ਸਨ। ਯਹੋਵਾਹ ਨੇ ਲੋਕਾਂ ਦੇ ਇੱਕ ਸਮੂਹ ਨੂੰ ਫ਼ੇਰ ਮੇਰੇ ਵਿਰੁੱਧ ਲੈ ਆਂਦਾ। ਉਸ ਨੇ ਉਨ੍ਹਾਂ ਲੋਕਾਂ ਨੂੰ ਮੇਰੇ ਜਵਾਨ ਸਿਪਾਹੀਆਂ ਨੂੰ ਮਾਰਨ ਲਈ ਲਿਆਂਦਾ। ਯਹੋਵਾਹ ਨੇ ਅੰਗੂਰਾਂ ਨੂੰ ਮੈਅ ਦੀ ਕੁਲਹਾੜੀ ਅੰਦਰ ਕੁਚੱਲਿਆ ਹੈ। ਪਾਪ ਦੀ ਕੁਲਹਾੜੀ ਯਰੂਸ਼ਲਮ ਦੀ ਕੁਆਰੀ ਧੀ ਦੀ ਹੈ।"
15 “O Senhor fez pouco dos meus melhores soldados. Ele mandou um exército para destruir os meus moços e esmagou o meu povo santo como se esmagam as uvas para fazer vinho.
16 “ਮੈਂ ਇਨ੍ਹਾਂ ਸਾਰੀਆਂ ਗੱਲਾਂ ਲਈ ਰੋਦੀ ਹਾਂ। ਮੇਰੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਹੋਈਆਂ ਹਨ। ਇੱਥੇ ਮੇਰੇ ਨਜ਼ਦੀਕ ਕੋਈ ਅਜਿਹਾ ਵਿਅਕਤੀ ਨਹੀਂ ਜੋ ਮੈਨੂੰ ਸੁੱਖ ਅਤੇ ਹੌਂਸਲਾ ਦੇ ਸੱਕੇ। ਮੇਰੇ ਬੱਚੇ ਬੰਜਰ ਧਰਤੀ ਵਾਂਗਰਾਂ ਨੇ। ਉਹ ਇਸ ਤਰ੍ਹਾਂ ਨੇ ਕਿਉਂ ਕਿ ਦੁਸ਼ਮਣ ਜਿੱਤ ਗਿਆ ਹੈ।”"
16 “Tudo isso me faz chorar e deixa os meus olhos cheios de lágrimas. Não há ninguém que me console, ninguém que me anime. Os inimigos me derrotaram, e o meu povo ficou no meio de ruínas.
17 ਸੀਯੋਨ ਨੇ ਆਪਣੇ ਹੱਥ ਫ਼ੈਲਾਏ। ਉਬੇ ਉਸ ਨੂੰ ਹੌਂਸਲਾ ਦੇਣ ਵਾਲਾ ਕੋਈ ਬੰਦਾ ਨਹੀਂ। ਯਹੋਵਾਹ ਨੇ ਯਾਕੂਬ ਦੇ ਦੁਸ਼ਮਣਾਂ ਨੂੰ ਹੁਕਮ ਦਿੱਤਾ ਸੀ। ਯਹੋਵਾਹ ਨੇ ਯਾਕੂਬ ਦੇ ਦੁਸ਼ਮਣਾਂ ਨੂੰ ਸ਼ਹਿਰ ਨੂੰ ਘੇਰਾ ਪਾਉਣ ਦੇ ਆਦੇਸ਼ ਦਿੱਤੇ ਸਨ। ਯਰੂਸ਼ਲਮ ਉਨ੍ਹਾਂ ਦੁਸ਼ਮਣਾਂ ਦਰਮਿਆਨ ਇੱਕ ਨਾਪਾਕ ਔਰਤ ਵਾਂਗ ਬਣ ਗਈ ਹੈ।"
17 “Eu estendo as mãos, mas ninguém quer me ajudar. De todos os lados, o e eles me tratam como se eu fosse uma coisa nojenta.
18 ਹੁਣ ਯਰੂਸ਼ਲਮ ਨਗਰੀ ਆਖਦੀ ਹੈ, “ਮੈਂ ਯਹੋਵਾਹ ਨੂੰ ਸੁਣਨ ਤੋਂ ਇਨਕਾਰ ਕੀਤਾ ਸੀ। ਇਸ ਲਈ ਯਹੋਵਾਹ ਦਾ ਇਹ ਗੱਲਾਂ ਕਰਨਾ ਉਚਿਤ ਹੈ। ਇਸ ਲਈ ਤੁਸੀਂ ਸਮੂਹ ਲੋਕੋ ਸੁਣੋ, ਮੇਰੇ ਦਰਦ ਵੱਲ ਦੇਖੋ! ਮੇਰੇ ਜਵਾਨ ਮਰਦ ਅਤੇ ਔਰਤਾਂ ਬੰਦੀ ਬਣਾ ਲੇ ਗਏ ਹਨ।"
18 “Mas o Senhor é justo e me castigou, pois eu me revoltei contra os seus mandamentos. Todos os povos, escutem! Vejam a minha dor! As minhas moças e os meus moços foram levados para longe como prisioneiros.
19 ਮੈਂ ਆਪਣੇ ਪ੍ਰੇਮੀਆਂ ਨੂੰ ਆਵਾਜ਼ ਦਿੱਤੀ ਪਰ ਉਨ੍ਹਾਂ ਨੇ ਮੇਰੇ ਨਾਲ ਚਾਲਾਕੀ ਕੀਤੀ। ਮੇਰੇ ਜਾਜਕ ਅਤੇ ਮੇਰੇ ਬਜ਼ੁਰਗ ਸ਼ਹਿਰ ਅੰਦਰ ਮਰ ਗਏ ਨੇ। ਉਹ ਆਪਣੇ ਲਈ ਭੋਜਨ ਤਲਾਸ਼ ਕਰ ਰਹੇ ਸਨ। ਉਹ ਆਪਣੇ-ਆਪ ਨੂੰ ਜਿਉਂਦਾ ਰੱਖਣਾ ਚਾਹੁੰਦੇ ਸਨ।"
19 “Pedi ajuda aos meus aliados, mas eles me traíram. Os sacerdotes e as autoridades morreram nas minhas ruas, enquanto procuravam comida para poder continuar a viver.
20 “ਮੇਰੇ ਵੱਲ ਦੇਖੋ, ਯਹੋਵਾਹ ਮੈਂ ਮੁਸ਼ਕਿਲ ਵਿੱਚ ਹਾਂ ਮੇਰਾ ਢਿੱਡ ਕੜ-ਕੜ ਕਰ ਰਿਹਾ ਹੈ। ਮੇਰਾ ਦਿਲ ਮੇਰੇ ਅੰਦਰ ਪੁਠ੍ਠਾ ਹੋਇਆ-ਹੋਇਆ ਮਹਿਸੂਸ ਕਰਦਾ ਹੈ। ਮੇਰ ਦਿਲ ਇੰਝ ਮਹਿਸੂਸ ਕਰਦਾ ਹੈ ਕਿਉਂ ਕਿ ਮੈਂ ਬਹੁਤ ਵਿਦ੍ਰੋਹੀ ਰਹਿ ਚੁੱਕਿਆ ਹ੍ਹਾਂ। ਬਾਹਰ ਮੇਰੇ ਬੱਚੇ ਤਲਵਾਰ ਨਾਲ ਕੱਟੇ ਗਏ ਸਨ। ਘਰ ਦੇ ਅੰਦਰ ਵੀ ਮੌਤ ਹੀ ਹੈ।"
20 “Vê, ó Senhor , a minha aflição; estou profundamente perturbada! A dor aperta o meu coração quando penso que me revoltei contra ti. Há assassinatos nas ruas, e até dentro das casas há mortes.
21 “ਮੇਰੀ ਗੱਲ ਸੁਣੋ, ਕਿਉਂ ਕਿ ਮੈਂ ਆਹਾਂ ਭਰ ਰਿਹਾ ਹਾਂ! ਮੇਰੇ ਕੋਲ, ਮੈਨੂੰ ਹੌਂਸਲਾ ਦੇਣ ਵਾਲਾ ਕੋਈ ਨਹੀਂ। ਮੇਰੇ ਸਾਰੇ ਦੁਸ਼ਮਣਾਂ ਨੇ ਮੇਰੀ ਮੁਸੀਬਤ ਬਾਰੇ ਸੁਣ ਲਿਆ ਹੈ। ਉਹ ਖੁਸ਼ ਨੇ। ਉਹ ਖੁਸ਼ ਨੇ ਕਿ ਤੁਸੀਂ ਮੇਰੇ ਨਾਲ ਅਜਿਹਾ ਕੀਤਾ। ਤੁਸੀਂ ਆਖਿਆ ਸੀ ਕਿ ਸਜ਼ਾ ਦਾ ਵਕਤ ਆਵੇਗਾ। ਤੁਸੀਂ ਆਖਿਆ ਸੀ ਕਿ ਤੁਸੀਂ ਮੇਰੇ ਦੁਸ਼ਮਣਾਂ ਨੂੰ ਸਜ਼ਾ ਦੇਵੋਂਗੇ। ਹੁਣ ਉਹੀ ਕਰੋ ਜੋ ਤੁਸੀਂ ਆਖਿਆ ਸੀ। ਹੁਣ ਮੇਰੇ ਦੁਸ਼ਮਣਾਂ ਨੂੰ ਵੀ ਮੇਰੇ ਜਿਹਾ ਹੀ ਬਣ ਜਾਣ ਦਿਓ।"
21 “Ó Deus, ouve os meus gemidos, pois não há ninguém que me console. Todos os meus inimigos sabem da minha desgraça e ficam contentes porque tu me fizeste sofrer. Faze com que venha o dia que prometeste, para que os meus inimigos sofram tanto quanto eu.
22 “ਵੇਖ ਮੇਰੇ ਦੁਸ਼ਮਣ ਕਿੰਨੇ ਦੁਸ਼ਟ ਹਨ। ਫ਼ੇਰ ਤੁਸੀਂ ਸਲੂਕ ਕਰੋਗੇ ਉਨ੍ਹਾਂ ਨਾਲ ਉਸੇ ਤਰ੍ਹਾਂ ਦਾ ਸਲੂਕ ਕੀਤਾ ਸੀ ਜੋ ਤੁਸਾਂ ਮੇਰੇ ਪਾਪ ਕਾਰਣ ਮੇਰੇ ਨਾਲ। ਅਜਿਹਾ ਹੀ ਕਰੋ ਕਿਉਂ ਕਿ ਭਰ ਰਿਹਾ ਹਾਂ ਮੈਂ ਆਹਾਂ ਬਾਰ-ਬਾਰ। ਅਜਿਹਾ ਹੀ ਕਰੋ ਕਿਉਂ ਕਿ ਦਿਲ ਮੇਰਾ ਬਿਮਾਰ ਹੈ।”"
22 “Condena-os por causa de todas as suas maldades, castiga-os como me castigaste por causa dos meus pecados. Eu não paro de gemer, e o meu coração está doente.”

Ler em outra tradução

Comparar com outra

Estude este capítulo no WhatsApp

Peça à IA da Bíblia Fala para explicar Lamentações 1, comparar traduções ou montar um estudo — tudo direto pelo WhatsApp.