Lucas 13
Punjabi Bible (GL_PUNJABI) vs NTLH
NTLH Nova Tradução na Linguagem de Hoje 2000
1 ਆਪਣੇ ਦਿਲ ਬਦਲੋ ਉਸ ਵਕਤ ਯਿਸੂ ਦੇ ਨਾਲ ਕੁਝ ਲੋਕ ਸਨ। ਇਨ੍ਹਾਂ ਲੋਕਾਂ ਨੇ ਉਸ ਨੂੰ ਦੱਸਿਆ ਕਿ ਗਲੀਲ ਵਿੱਚ ਕੁਝ ਲੋਕਾਂ ਨਾਲ ਕਿਵੇਂ ਵਾਪਰੀ ਪਿਲਾਤੁਸ ਨੇ ਉਨ੍ਹਾਂ ਲੋਕਾਂ ਨੂੰ ਉਪਾਸਨਾ ਕਰਦੇ ਹੋਇਆਂ ਨੂੰ ਮਰਵਾਇਆ ਸੀ। ਪਿਲਾਤੁਸ ਨੇ ਜਾਨਵਰਾਂ ਦੇ ਬਲੀਦਾਨ ਦੇ ਲਹੂ ਨਾਲ ਉਨ੍ਹਾਂ ਦਾ ਲਹੂ ਮਿਲਾਇਆ ਸੀ, ਜਿਹੜੇ ਕਿ ਉਪਾਸਨਾ ਦੇ ਵਕਤ ਜਾਨਵਰਾਂ ਦੀ ਬਲੀ ਦੇ ਰਹੇ ਸਨ।"
1 Naquela mesma ocasião algumas pessoas chegaram e começaram a comentar com Jesus como Pilatos havia mandado matar vários galileus, no momento em que eles ofereciam sacrifícios a Deus.
2 ਯਿਸੂ ਨੇ ਜਵਾਬ ਦਿੱਤਾ, “ਤੁਸੀਂ ਕੀ ਸੋਚਦੇ ਹੋ ਕਿ ਉਨ੍ਹਾਂ ਨਾਲ ਅਜਿਹਾ ਇਸ ਲਈ ਵਾਪਰਿਆ ਕਿਉਂਕਿ ਉਨ੍ਹਾਂ ਨੇ ਗਲੀਲ ਦੇ ਹੋਰ ਲੋਕਾਂ ਨਾਲੋਂ ਵੱਧ ਪਾਪ ਕੀਤੇ?"
2 Então Jesus disse:
3 ਨਹੀਂ, ਉਨ੍ਹਾਂ ਨੇ ਨਹੀਂ ਕੀਤੇ, ਜੇਕਰ ਤੁਸੀਂ ਆਪਣਾ ਜੀਵਨ ਅਤੇ ਆਪਣੇ ਦਿਲ ਨਹੀਂ ਬਦਲੋਂਗੇ, ਤਾਂ ਤੁਸੀਂ ਵੀ ਸਾਰੇ ਉਨ੍ਹਾਂ ਦੀ ਤਰ੍ਹਾਂ ਨਸ਼ਟ ਕਰ ਦਿੱਤੇ ਜਾਵੋਂਗੇ।"
3 De modo nenhum! Eu afirmo a vocês que, se não se arrependerem dos seus pecados, todos vocês vão morrer como eles morreram.
4 ਤੁਸੀਂ ਉਨ੍ਹਾਂ ਅੱਠ੍ਹਾਰਾਂ ਲੋਕਾਂ ਬਾਰੇ ਕੀ ਸੋਚਦੇ ਹੋ ਜਿਹੜੇ ਜਦੋਂ ਸਿਲੋਆਮ ਦਾ ਬੁਰਜ ਉਨ੍ਹਾਂ ਉੱਤੇ ਢੱਠਾ ਤਾਂ ਮਾਰੇ ਗਏ ਸਨ। ਕੀ ਤੁਸੀਂ ਸੋਚਦੇ ਹੋ ਕਿ ਉਹ ਯਰੂਸ਼ਲਮ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਨਾਲੋਂ ਵੱਧ ਪਾਪੀ ਸਨ?"
4 E lembrem daqueles dezoito, do bairro de Siloé, que foram mortos quando a torre caiu em cima deles. Vocês pensam que eles eram piores do que os outros que moravam em Jerusalém?
5 ਮੈਂ ਤੁਹਾਨੂੰ ਆਖਦਾ ਹਾਂ ਕਿ ਇਉਂ ਨਹੀਂ ਸੀ, ਪਰ ਜੇਕਰ ਤੁਸੀਂ ਵੀ ਆਪਣੇ ਦਿਲ ਅਤੇ ਜੀਵਨ ਨਹੀਂ ਬਦਲੋਂਗੇ, ਤਾਂ ਤੁਸੀਂ ਵੀ ਸਾਰੇ ਨਸ਼ਟ ਹੋ ਜਾਵੋਂਗੇ।”"
5 De modo nenhum! Eu afirmo a vocês que, se não se arrependerem dos seus pecados, todos vocês vão morrer como eles morreram.
6 ਫ਼ਲਹੀਣ ਰੁੱਖ ਯਿਸੂ ਨੇ ਉਨ੍ਹਾਂ ਨੂੰ ਇਹ ਦ੍ਰਿਸ਼ਟਾਂਤ ਦਿੱਤਾ, “ਇੱਕ ਆਦਮੀ ਕੋਲ ਬਾਗ ਵਿੱਚ ਇੱਕ ਅੰਜੀਰ ਦਾ ਰੁੱਖ ਸੀ। ਉਸ ਨੇ ਰੁੱਖ ਦੇ ਹਰ ਪਾਸੇ ਵੇਖਿਆ ਕਿ ਕੋਈ ਫ਼ਲ ਦਿਸੇ, ਪਰ ਉਸ ਨੂੰ ਕੋਈ ਫ਼ਲ ਨਜ਼ਰ ਨਾ ਆਇਆ।"
6 Então Jesus contou esta parábola :
7 ਉਸ ਆਦਮੀ ਕੋਲ ਇੱਕ ਨੌਕਰ ਸੀ ਜੋ ਉਸ ਬਾਗ ਦੀ ਰੱਖਵਾਲੀ ਕਰਦਾ ਹੁੰਦਾ ਸੀ। ਇਸ ਲਈ ਉਸ ਨੇ ਆਪਣੇ ਨੌਕਰ ਨੂੰ ਕਿਹਾ, ‘ਮੈਂ ਤਿੰਨ ਸਾਲ ਤੋਂ ਇਸ ਰੁੱਖ ਵੱਲ ਫ਼ਲ ਲਈ ਵੇਖ ਰਿਹਾ ਹਾਂ, ਪਰ ਮੈਨੂੰ ਇਸ ਉੱਪਰ ਕਦੇ ਕੋਈ ਫ਼ਲ ਲੱਗਾ ਨਹੀਂ ਦਿਸਿਆ। ਇਸ ਨੂੰ ਵੱਢ ਸੁੱਟ। ਇਵੇਂ ਜ਼ਮੀਨ ਨੂੰ ਜ਼ਾਇਆ ਕਿਉਂ ਕੀਤਾ ਜਾਵੇ?’"
7 Aí disse ao homem que tomava conta da plantação: “Olhe! Já faz três anos seguidos que venho buscar figos nesta figueira e não encontro nenhum. Corte esta figueira! Por que deixá-la continuar tirando a força da terra sem produzir nada?”
8 ਪਰ ਨੌਕਰ ਨੇ ਜਵਾਬ ਦਿੱਤਾ, ‘ਮਾਲਕ, ਇੱਕ ਸਾਲ ਹੋਰ ਇੰਤਜ਼ਾਰ ਕਰੋ ਤਾਂ ਜੋ ਇਹ ਰੁੱਖ ਫ਼ਲ ਦੇ ਸੱਕੇ। ਮੈਨੂੰ ਇਸਦੇ ਆਸੇ-ਪਾਸਿਓ ਖੋਦਣ ਦਿਉ ਅਤੇ ਕੁਝ ਖਾਦ ਪਾਉਣ ਦਿਉ।"
8 Mas o empregado respondeu: “Patrão, deixe a figueira ficar mais este ano. Eu vou afofar a terra em volta dela e pôr bastante adubo.
9 ਹੋ ਸੱਕਦਾ ਹੈ ਅਗਲੇ ਸਾਲ ਤੀਕ ਇਸ ਨੂੰ ਕੋਈ ਫ਼ਲ ਲੱਗ ਜਾਵੇ। ਜੇਕਰ ਤਦ ਵੀ ਕੋਈ ਵਲ ਨਾ ਲੱਗੇ ਤਾਂ ਤੁਸੀਂ ਚਾਹੇ ਇਸ ਨੂੰ ਕਟਵਾ ਸੁੱਟਣਾ।’”"
9 Se no ano que vem ela der figos, muito bem. Se não der, então mande cortá-la.”
10 ਯਿਸੂ ਦਾ ਸਬਤ ਦੇ ਦਿਨ ਇੱਕ ਬਿਮਾਰ ਔਰਤ ਨੂੰ ਠੀਕ ਕਰਨਾ ਸਬਤ ਦੇ ਦਿਨ ਯਿਸੂ ਇੱਕ ਪ੍ਰਾਰਥਨਾ ਸਥਾਨ ਵਿੱਚ ਉਪਦੇਸ਼ ਦੇ ਰਿਹਾ ਸੀ।"
10 Certo sábado, Jesus estava ensinando numa sinagoga .
11 ਉਸ ਪ੍ਰਾਰਥਨਾ ਸਥਾਨ ਤੇ ਇੱਕ ਔਰਤ ਦੇ ਅੰਦਰ ਇੱਕ ਪ੍ਰੇਤ ਆਤਮਾ ਪ੍ਰਵੇਸ਼ ਕਰ ਚੁੱਕਿਆ ਸੀ। ਇਸ ਭਰਿਸ਼ਟ ਆਤਮਾ ਨੇ ਉਸ ਨੂੰ ਅੱਠ੍ਹਾਰਾਂ ਸਾਲਾਂ ਤੋਂ ਰੋਗੀ ਬਣਾ ਛੱਡਿਆ ਸੀ। ਉਸਦੀ ਕਮਰ ਵਿੱਚ ਕੁੱਬ ਪੈ ਗਿਆ ਸੀ, ਅਤੇ ਉਹ ਸਿੱਧੀ ਖੜ੍ਹੀ ਨਹੀਂ ਹੋ ਸੱਕਦੀ ਸੀ।"
11 E chegou ali uma mulher que fazia dezoito anos que estava doente, por causa de um espírito mau. Ela andava encurvada e não conseguia se endireitar.
12 ਜਦੋਂ ਯਿਸੂ ਨੇ ਉਸ ਔਰਤ ਨੂੰ ਵੇਖਿਆ ਤਾਂ ਉਸ ਨੂੰ ਬੁਲਾਇਆ ਅਤੇ ਕਿਹਾ, “ਹੇ ਔਰਤ! ਤੂੰ ਆਪਣੀ ਬਿਮਾਰੀ ਤੋਂ ਛੁਟਕਾਰਾ ਪਾ ਲਿਆ ਹੈ!”"
12 Quando Jesus a viu, ele a chamou e disse:
13 ਯਿਸੂ ਨੇ ਆਪਣੇ ਹੱਥ ਉਸ ਉੱਤੇ ਰੱਖੇ ਤਾਂ ਉਹ ਸਿੱਧੀ ਖੜ੍ਹੀ ਹੋਣ ਵਿੱਚ ਸਫ਼ਲ ਹੋਈ ਅਤੇ ਪਰਮੇਸ਼ੁਰ ਦੀ ਉਸਤਤਿ ਕਰਨ ਲੱਗੀ।"
13 Aí pôs as mãos sobre ela, e ela logo se endireitou e começou a louvar a Deus.
14 ਪ੍ਰਾਰਥਨਾ ਸਥਾਨ ਦਾ ਸਰਦਾਰ ਕਰੋਧ ਵਿੱਚ ਆ ਗਿਆ ਕਿਉਂਕਿ ਯਿਸੂ ਨੇ ਉਸ ਨੂੰ ਸਬਤ ਦੇ ਦਿਨ ਨਿਰੋਗ ਕੀਤਾ ਸੀ। ਸਰਦਾਰ ਨੇ ਲੋਕਾਂ ਨੂੰ ਕਿਹਾ, “ਛੇ ਦਿਨ ਕੰਮ ਦੇ ਲਈ ਹੁੰਦੇ ਹਨ ਸੋ ਠੀਕ ਹੋਣ ਲਈ ਤੁਸੀਂ ਉਨ੍ਹਾਂ ਦਿਨਾਂ ਵਿੱਚ ਆਵੋ। ਸਬਤ ਦੇ ਦਿਨ ਕੋਈ ਠੀਕ ਹੋਣ ਲਈ ਇੱਥੇ ਨਾ ਆਵੇ।”"
14 Mas o chefe da sinagoga ficou zangado porque Jesus havia feito uma cura no sábado. Por isso disse ao povo: — Há seis dias para trabalhar. Pois venham nesses dias para serem curados, mas, no sábado, não!
15 ਪ੍ਰਭੂ ਯਿਸੂ ਨੇ ਉੱਤਰ ਦਿੱਤਾ, “ਤੁਸੀਂ ਲੋਕ ਕਪਟੀ ਹੋ! ਕੀ ਤੁਸੀਂ ਹਰ-ਰੋਜ਼ ਅਤੇ ਸਬਤ ਦੇ ਦਿਨ ਵੀ ਆਪਣੇ ਬਲਦ ਜਾਂ ਗਧੇ ਨੂੰ ਖੁਰਲੀ ਤੋਂ ਖੋਲਕੇ ਪਾਣੀ ਪਿਲਾਉਣ ਨਹੀਂ ਲਿਜਾਂਦੇ?"
15 Então o Senhor respondeu:
16 ਇਹ ਔਰਤ ਜਿਸ ਨੂੰ ਮੈਂ ਠੀਕ ਕੀਤਾ ਹੈ, ਅਬਰਾਹਾਮ ਦੀ ਧੀ ਹੈ। ਅਤੇ ਇਹ ਅੱਠਾਰਾਂ ਸਾਲਾਂ ਤੋਂ ਸ਼ੈਤਾਨ ਦੀ ਗੁਲਾਮੀ ਵਿੱਚ ਸੀ। ਕੀ ਇਹ ਉਸ ਲਈ ਗਲਤ ਗੱਲ ਸੀ ਕਿ ਉਸ ਨੂੰ ਸਬਤ ਦੇ ਦਿਨ ਉਸ ਗੁਲਾਮੀ ਤੋਂ ਛੁਟਕਾਰਾ ਦਿੱਤਾ ਗਿਆ।”"
16 E agora está aqui uma descendente de Abraão que Satanás prendeu durante dezoito anos. Por que é que no sábado ela não devia ficar livre dessa doença?
17 ਜਦੋਂ ਯਿਸੂ ਨੇ ਇਹ ਕਿਹਾ ਤਾਂ ਜਿਹੜੇ ਲੋਕ ਉਸਦੀ ਨਿੰਦਾ ਕਰ ਰਹੇ ਸਨ ਆਪਣੇ-ਆਪ ਵਿੱਚ ਸ਼ਰਮ ਮਹਿਸੂਸ ਕਰਨ ਲੱਗੇ। ਭੀੜ ਦੇ ਸਾਰੇ ਲੋਕ ਯਿਸੂ ਦੀਆਂ ਚਮਤਕਾਰੀ ਗੱਲਾਂ ਤੋਂ, ਜੋ ਉਹ ਕਰ ਰਿਹਾ ਸੀ, ਬੜੇ ਖੁਸ਼ ਸਨ।"
17 Os inimigos de Jesus ficaram envergonhados com essa resposta, mas toda a multidão ficou alegre com as coisas maravilhosas que ele fazia.
18 ਪਰਮੇਸ਼ੁਰ ਦਾ ਰਾਜ ਕਿਵੇਂ ਦਾ ਹੈ? ਤਾਂ ਯਿਸੂ ਨੇ ਕਿਹਾ, “ਪਰਮੇਸ਼ੁਰ ਦਾ ਰਾਜ ਕਿਵੇਂ ਦਾ ਹੈ? ਮੈਂ ਇਸ ਦੀ ਤੁਲਨਾ ਕਿਸ ਨਾਲ ਕਰਾਂ?"
18 Jesus disse:
19 ਪਰਮੇਸ਼ੁਰ ਦਾ ਰਾਜ ਸਰ੍ਹੋਂ ਦੇ ਉਸ ਬੀਜ ਵਰਗਾ ਹੈ ਜਿਸ ਨੂੰ ਕੋਈ ਮਨੁੱਖ ਆਪਣੇ ਬਾਗ ਵਿੱਚ ਬੀਜਦਾ ਅਤੇ ਜਦੋਂ ਉਹ ਬੀਜ ਫੁੱਟਦਾ ਹੈ ਤਾਂ ਰੁੱਖ ਬਣ ਜਾਂਦਾ ਹੈ ਅਤੇ ਉਸਦੀਆਂ ਟਾਹਣੀਆਂ ਤੇ ਪੰਛੀ ਆਪਣੇ ਆਲ੍ਹਣੇ ਬਣਾਉਂਦੇ ਹਨ।”"
19 Ele é como uma semente de mostarda que um homem pega e planta na sua horta. A planta cresce e fica uma árvore, e os passarinhos fazem ninhos nos seus ramos.
20 ਯਿਸੂ ਨੇ ਫ਼ਿਰ ਕਿਹਾ, “ਮੈਂ ਪਰਮੇਸ਼ੁਰ ਦੇ ਰਾਜ ਦੀ ਤੁਲਨਾ ਕਿਸ ਨਾਲ ਕਰਾਂ?"
20 Jesus continuou:
21 ਇਹ ਉਸ ਖਮੀਰ ਵਾਂਗ ਹੈ ਜਿਸ ਨੂੰ ਇੱਕ ਔਰਤ ਆਟੇ ਦੇ ਵੱਡੇ ਭਾਂਡੇ ਵਿੱਚ ਮਿਲਾਉਂਦੀ ਹੈ। ਤਾਂ ਉਹ ਖਮੀਰ ਸਾਰੇ ਆਟੇ ਨੂੰ ਰੋਟੀ ਵਾਸਤੇ ਮਾਫ਼ਕ ਕਰ ਦਿੰਦਾ ਹੈ। ਭਾਵ ਖਮੀਰਾ ਕਰ ਦਿੰਦਾ ਹੈ।”"
21 Ele é como o fermento que uma mulher pega e mistura em três medidas de farinha, até que ele se espalhe por toda a massa.
22 ਤੰਗ ਦਰਵਾਜ਼ਾ ਯਿਸੂ ਹਰ ਪਿੰਡ ਨਗਰ ਵਿੱਚ ਉਪਦੇਸ਼ ਦੇ ਰਿਹਾ ਸੀ। ਉਹ ਉਪਦੇਸ਼ ਦਿੰਦਾ ਹੋਇਆ ਯਰੂਸ਼ਲਮ ਵੱਲ ਨੂੰ ਲਗਾਤਾਰ ਜਾ ਰਿਹਾ ਸੀ।"
22 Jesus atravessava cidades e povoados, ensinando na sua viagem para Jerusalém.
23 ਕਿਸੇ ਨੇ ਯਿਸੂ ਨੂੰ ਕਿਹਾ, “ਪ੍ਰਭੂ! ਕੀ ਕੁਝ ਲੋਕ ਹੀ ਬਚਾਏ ਜਾਣਗੇ?” ਯਿਸੂ ਨੇ ਆਖਿਆ,"
23 Alguém perguntou: — Senhor, são poucos os que vão ser salvos? Jesus respondeu:
24 “ਤੁਸੀਂ ਭੀੜੇ ਦਰਵਾਜੇ ਤੋਂ ਵੜਨ ਦਾ ਵੱਡਾ ਯਤਨ ਕਰੋ ਜਿਹੜਾ ਕਿ ਸੁਰਗ ਵੱਲ ਨੂੰ ਖੁਲ੍ਹਦਾ ਹੈ। ਬਹੁਤ ਸਾਰੇ ਲੋਕ ਉਸ ਵਿੱਚ ਵੜਨ ਦਾ ਯਤਨ ਕਰਨਗੇ ਪਰ ਉਹ ਪ੍ਰਵੇਸ਼ ਕਰ ਨਹੀਂ ਪਾਉਣਗੇ।"
24 — Façam tudo para entrar pela porta estreita. Pois eu afirmo a vocês que muitos vão querer entrar, mas não poderão.
25 ਜਦੋਂ ਸਮਾਂ ਆਵੇਗਾ, ਘਰ ਦਾ ਮਾਲਕ ਦਰਵਾਜਾ ਬੰਦ ਕਰ ਦੇਵੇਗਾ ਅਤੇ ਇਸ ਨੂੰ ਤਾਲਾ ਲਾ ਦੇਵੇਗਾ, ਫ਼ੇਰ ਤੁਸੀਂ ਬਾਹਰ ਖੜ੍ਹੇ ਹੋਕੇ ਦਰਵਾਜਾ ਖੜਕਾਉਂਗੇ। ਤੁਸੀਂ ਆਖ ਸੱਕਦੇ ਹੋ, ‘ਸ਼੍ਰੀ ਮਾਨ, ਸਾਡੇ ਲਈ ਦਰਵਾਜ਼ਾ ਖੋਲ੍ਹੋ!’ ਪਰ ਮਾਲਕ ਜਵਾਬ ਦੇਵੇਗਾ, ‘ਮੈਂ ਤੁਹਾਨੂੰ ਨਹੀਂ ਜਾਣਦਾ’, ਜਾਂ ‘ਤੁਸੀਂ ਕਿੱਥੋਂ ਆਏ ਹੋ।’"
25 — O dono da casa vai se levantar e fechar a porta. Então vocês ficarão do lado de fora, batendo na porta e dizendo: “Senhor, nos deixe entrar!” E ele responderá: “Não sei de onde são vocês.”
26 ਫ਼ਿਰ ਤੁਸੀਂ ਜਵਾਬ ਦੇਵੋਂਗੇ, ‘ਅਸੀਂ ਤੇਰੇ ਨਾਲ ਖਾਧਾ-ਪੀਤਾ, ਤੂੰ ਸਾਡੇ ਨਗਰਾਂ ਵਿੱਚ ਥਾਂ-ਥਾਂ ਉਪਦੇਸ਼ ਦਿੱਤਾ।’"
26 Aí vocês dirão: “Nós comemos e bebemos com o senhor. O senhor ensinou na nossa cidade.”
27 ਤਾਂ ਉਹ ਬੋਲੇਗਾ, ‘ਮੈਂ ਤੁਹਾਨੂੰ ਨਹੀਂ ਜਾਣਦਾ ਕਿ ਤੁਸੀਂ ਕਿੱਥੋਂ ਆਏ ਹੋ? ਮੇਰੇ ਕੋਲੋਂ ਦੂਰ ਚੱਲੇ ਜਾਵੋ। ਤੁਸੀਂ ਸਾਰੇ ਬਦਕਾਰ ਹੋ।’"
27 Mas ele responderá: “Não sei de onde são vocês. Afastem-se de mim, vocês que só fazem o mal.”
28 “ਤੁਸੀਂ ਪਰਮੇਸ਼ੁਰ ਦੇ ਰਾਜ ਵਿੱਚ ਅਬਰਾਹਾਮ, ਇਸਹਾਕ, ਯਾਕੂਬ ਅਤੇ ਸਾਰੇ ਨਬੀਆਂ ਨੂੰ ਵੇਖੋਂਗੇ, ਪਰ ਤੁਹਾਨੂੰ ਬਾਹਰ ਸੁੱਟ ਦਿੱਤਾ ਜਾਵੇਗ਼ਾ। ਤਾਂ ਤੁਸੀਂ ਡਰ ਅਤੇ ਕਰੋਧ ਨਾਲ ਆਪਣੇ ਦੰਦ ਕਰੀਚੋਂਗੇ।"
28 Quando vocês virem Abraão, Isaque, Jacó e todos os
29 ਪਰਮੇਸ਼ੁਰ ਦੇ ਰਾਜ ਵਿੱਚ ਲੋਕ ਉੱਤਰ, ਪੂਰਬ, ਪੱਛਮ, ਦੱਖਣ ਚਾਰੇ ਦਿਸ਼ਾਵਾਂ ਵਿੱਚੋਂ ਆਕੇ ਦਾਵਤ ਵਿੱਚ ਆਪਣੇ ਸਥਾਨਾਂ ਤੇ ਬੈਠਣਗੇ।"
29 Muitos virão do Leste e do Oeste, do Norte e do Sul e vão sentar-se à mesa no Reino de Deus.
30 ਵੇਖੋ! ਜਿਹੜੇ ਇੱਥੇ ਪਿੱਛਲੇ ਹਨ ਸੋ ਉੱਥੇ ਪਹਿਲੇ ਹੋਣਗੇ ਅਤੇ ਜਿਹੜੇ ਇੱਥੇ ਪਹਿਲੇ ਹਨ ਉਹ ਪਰਮੇਸ਼ੁਰ ਦੇ ਰਾਜ ਵਿੱਚ ਪਿੱਛਲੇ ਹੋਣਗੇ।”"
30 E os que agora são os últimos serão os primeiros, e os primeiros serão os últimos.
31 ਯਿਸੂ ਦੀ ਮੌਤ ਯਰੂਸ਼ਲਮ ਵਿੱਚ ਹੋਵੇਗੀ ਉਸੇ ਵਕਤ ਕੁਝ ਫ਼ਰੀਸੀਆਂ ਨੇ ਯਿਸੂ ਦੇ ਕੋਲ ਆਣਕੇ ਉਸ ਨੂੰ ਕਿਹਾ, “ਇਸ ਥਾਂ ਤੋਂ ਦੂਰ ਚੱਲਿਆ ਜਾ, ਅਤੇ ਕਿਤੇ ਹੋਰ ਜਾਕੇ ਲੁਕ ਜਾ, ਕਿਉਂਕਿ ਹੇਰੋਦੇਸ ਤੈਨੂੰ ਮਾਰਨ ਦੀ ਵਿਉਂਤ ਬਣਾ ਰਿਹਾ ਹੈ।”"
31 Naquele momento alguns fariseus chegaram perto de Jesus e disseram: — Vá embora daqui, porque Herodes quer matá-lo.
32 ਯਿਸੂ ਨੇ ਉਨ੍ਹਾਂ ਨੂੰ ਆਖਿਆ, “ਤੁਸੀਂ ਜਾਕੇ ਉਸ ਲੂੰਬੜੀ ਨੂੰ ਕਹੋ ਕਿ ਵੇਖ ਮੈਂ, ‘ਅੱਜ ਅਤੇ ਕੱਲ ਦੋ ਦਿਨ ਇੱਥੇ ਲੋਕਾਂ ਅੰਦਰੋਂ ਭੂਤਾਂ ਨੂੰ ਕੱਢਣ ਦਾ ਕੰਮ ਕਰਨਾ ਹੈ ਅਤੇ ਉਨ੍ਹਾਂ ਨੂੰ ਰਾਜੀ ਕਰਨਾ ਹੈ ਅਤੇ ਤੀਜੇ ਦਿਨ ਮੇਰਾ ਕੰਮ ਪੂਰਾ ਹੋ ਜਾਣਾ ਹੈ।’"
32 Jesus respondeu:
33 ਉਸ ਤੋਂ ਬਾਦ ਮੈਨੂੰ ਜਰੂਰ ਜਾਣਾ ਹੀ ਹੈ ਕਿਉਂਕਿ ਸਾਰੇ ਨਬੀਆਂ ਨੂੰ ਯਰੂਸ਼ਲਮ ਵਿੱਚ ਮਰਨਾ ਚਾਹੀਦਾ ਹੈ।"
33 E Jesus continuou:
34 “ਹੇ ਯਰੂਸ਼ਲਮ, ਯਰੂਸ਼ਲਮ, ਤੂੰ ਨਬੀਆਂ ਨੂੰ ਕਤਲ ਕਰਦਾ ਅਤੇ ਤੂੰ ਉਨ੍ਹਾਂ ਨੂੰ ਪੱਥਰ ਮਾਰਦਾ ਹੈ ਜੋ ਤੇਰੇ ਕੋਲ ਪਰਮੇਸ਼ੁਰ ਵੱਲੋਂ ਭੇਜੇ ਗਏ ਹਨ। ਮੈਂ ਕਿੰਨੀ ਵਾਰ ਚਾਹਿਆ ਕਿ ਤੇਰੇ ਬਾਲਕਾਂ ਨੂੰ ਉਸ ਤਰ੍ਹਾਂ ਇਕੱਠਿਆ ਕਰਾ ਜਿਵੇਂ ਕੋਈ ਕੁਕੜੀ ਆਪਣੇ ਚੂਚਿਆਂ ਨੂੰ ਆਪਣੇ ਖੰਭਾਂ ਹੇਠਾਂ ਇਕੱਠਿਆਂ ਕਰਦੀ ਹੈ ਪਰ ਤੂੰ ਮੈਨੂੰ ਨਹੀਂ ਕਰਨ ਦਿੱਤਾ।"
34 — Jerusalém, Jerusalém, que mata os profetas e apedreja os mensageiros que Deus lhe manda! Quantas vezes eu quis abraçar todo o seu povo, assim como a galinha ajunta os seus pintinhos debaixo das suas asas, mas vocês não quiseram!
35 ਵੇਖੋ! ਹੁਣ ਤੁਹਾਡਾ ਘਰ ਖਾਲੀ ਛੱਡ ਦਿੱਤਾ ਗਿਆ ਹੈ। ਮੈਂ ਤੁਹਾਨੂੰ ਦੱਸਦਾ ਹਾਂ, ਤੁਸੀਂ ਮੈਨੂੰ ਉਨੀ ਦੇਰ ਫ਼ਿਰ ਨਹੀਂ ਵੇਖ ਸੱਕਦੇ ਜਦ ਤੀਕ ਤੁਸੀਂ ਇਹ ਨਹੀਂ ਆਖਦੇ, ‘ਉਹ ਧੰਨ ਹੈ! ਜਿਹੜਾ ਪ੍ਰਭੂ ਦੇ ਨਾਮ ਤੇ ਆਉਂਦਾ ਹੈ।’ ”"
35 Agora a casa de vocês ficará completamente abandonada. Eu afirmo que vocês não me verão mais, até chegar o tempo em que dirão: “Deus abençoe aquele que vem em nome do Senhor!”
Atalhos do teclado
- Capítulo anterior←
- Próximo capítulo→
- Versículo anteriork
- Próximo versículoj
- Limpar seleçãoEsc
- Esta ajuda?
Estude este capítulo no WhatsApp
Peça à IA da Bíblia Fala para explicar Lucas 13, comparar traduções ou montar um estudo — tudo direto pelo WhatsApp.