Juízes 9

Punjabi Bible (GL_PUNJABI) vs NVI

Sair da comparação
NVI Nova Versão Internacional
1 ਅਬੀਮਲਕ ਰਾਜਾ ਬਣਦਾ ਹੈ ਅਬੀਮਲਕ ਯਰੁੱਬਆਲ (ਗਿਦਾਊਨ) ਦਾ ਪੁੱਤਰ ਸੀ। ਅਬੀਮਲਕ ਆਪਣੇ ਉਨ੍ਹਾਂ ਚਾਚਿਆਂ ਕੋਲ ਗਿਆ ਜਿਹੜੇ ਸ਼ਕਮ ਸ਼ਹਿਰ ਵਿੱਚ ਰਹਿੰਦੇ ਸਨ। ਉਸ ਨੇ ਆਪਣੇ ਚਾਚਿਆਂ ਅਤੇ ਮਾਤਾ ਦੇ ਸਾਰੇ ਪਰਿਵਾਰ ਨੂੰ ਆਖਿਆ,"
1 Abimeleque, filho de Jerubaal, foi aos irmãos de sua mãe em Siquém e disse a eles e a todo o clã da família de sua mãe:
2 “ਸ਼ਕਮ ਸ਼ਹਿਰ ਦੇ ਆਗੁਆਂ ਨੂੰ ਇਹ ਸਵਾਲ ਪੁੱਛੋ, ‘ਕੀ ਤੁਹਾਡੇ ਲਈ ਯਰੁੱਬਆਲ ਦੇ 70 ਪੁੱਤਰਾਂ ਦੀ ਹਕੂਮਤ ਬਿਹਤਰ ਹੈ ਜਾਂ ਸਿਰਫ਼ ਇੱਕ ਆਦਮੀ ਦੀ ਹਕੂਮਤ? ਚੇਤੇ ਰੱਖੋ, ਮੈਂ ਤੁਹਾਡਾ ਰਿਸ਼ਤੇਦਾਰ ਹਾਂ।’”"
2 "Perguntem a todos os cidadãos de Siquém: O que é melhor para vocês: ter todos os setenta filhos de Jerubaal governando sobre vocês, ou somente um homem? Lembrem-se de que eu sou sua própria carne".
3 ਅਬੀਮਲਕ ਦੇ ਚਾਚਿਆਂ ਨੇ ਸ਼ਕਮ ਦੇ ਆਗੂਆਂ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਇਹ ਸਵਾਲ ਪੁੱਛਿਆ। ਸ਼ਕਮ ਦੇ ਅਗੂਆਂ ਨੇ ਅਬੀਮਲਕ ਦੇ ਪਿੱਛੇ ਲੱਗਣ ਡਾ ਨਿਆਂ ਕੀਤਾ ਅਤੇ ਆਖਿਆ, “ਆਖਰਕਾਰ ਉਹ ਸਾਡਾ ਭਰਾ ਹੈ।”"
3 Os irmãos de sua mãe repetiram tudo aos cidadãos de Siquém, e estes se mostraram propensos a seguir Abimeleque, pois disseram: "Ele é nosso irmão".
4 ਇਸ ਲਈ ਸ਼ਕਮ ਦੇ ਆਗੂਆਂ ਨੇ ਅਬੀਮਲਕ ਨੂੰ ਚਾਂਦੀ ਦੇ 70 ਸਿੱਕੇ ਦਿੱਤੇ। ਇਹ ਚਾਂਦੀ ਬਆਲ ਬਰੀਥ ਦੇਵਤੇ ਦੇ ਮੰਦਰ ਦੀ ਸੀ। ਅਬੀਮਲਕ ਨੇ ਉਸ ਚਾਂਦੀ ਨੂੰ ਗੁਲਾਮ ਖਰੀਦਣ ਲਈ ਵਰਤਿਆ। ਇਹ ਆਦਮੀ ਬੇਕਾਰ ਅਤੇ ਲਾਪਰਵਾਹ ਸਨ ਅਤੇ ਜਿੱਥੇ ਵੀ ਅਬੀਮਲਕ ਜਾਂਦਾ ਉਹ ਉਸ ਦੇ ਨਾਲ ਜਾਂਦੇ।"
4 Deram-lhe setenta peças de prata tiradas do templo de Baal-Berite, as quais Abimeleque usou para contratar alguns desocupados e vadios, que se tornaram seus seguidores.
5 ਅਬੀਮਲਕ ਆਫ਼ਰਾਹ ਵਿਖੇ ਆਪਣੇ ਪਿਤਾ ਦੇ ਘਰ ਗਿਆ। ਉਸ ਨੇ ਆਪਣੇ ਭਰਾਵਾਂ, ਆਪਣੇ ਪਿਤਾ ਯਰੁੱਬਆਲ (ਗਿਦਾਊਨ) ਦੇ 70 ਪੁੱਤਰਾਂ ਨੂੰ ਇੱਕੋ ਪੱਥਰ ਉੱਤੇ ਕਤਲ ਕਰ ਦਿੱਤਾ। ਪਰ ਯਰੁੱਬਆਲ ਦਾ ਸਭ ਤੋਂ ਛੋਟਾ ਪੁੱਤਰ ਯੋਥਾਮ ਅਬੀਮਲਕ ਤੋਂ ਛੁਪ ਗਿਆ ਅਤੇ ਬਚ ਨਿਕਲਿਆ।"
5 Foi à casa de seu pai em Ofra e matou seus setenta irmãos, filhos de Jerubaal, sobre uma rocha. Mas Jotão, o filho mais novo de Jerubaal, escondeu-se e escapou.
6 ਫ਼ੇਰ ਸ਼ਕਮ ਅਤੇ ਮਿੱਲੋ ਦੇ ਘਰ ਦੇ ਸਾਰੇ ਆਗੂ ਇਕੱਠੇ ਹੋਕੇ ਆਏ। ਉਹ ਸਾਰੇ ਲੋਕ ਸ਼ਕਮ ਵਿੱਚ ਵੱਡੇ ਰੁੱਖ ਵਾਲੇ ਥੰਮ ਲਾਗੇ ਇਕੱਠੇ ਹੋਏ ਅਤੇ ਅਬੀਮਲਕ ਨੂੰ ਆਪਣਾ ਰਾਜਾ ਬਣਾ ਲਿਆ।"
6 Então todos os cidadãos de Siquém e de Bete-Milo reuniram-se ao lado do Carvalho, junto à coluna de Siquém, para coroar Abimeleque rei.
7 ਯੋਥਾਮ ਦੀ ਕਹਾਣੀ ਯੋਥਾਮ ਨੇ ਸੁਣਿਆ ਕਿ ਸ਼ਕਮ ਦੇ ਆਗੁਆਂ ਨੇ ਅਬੀਮਲਕ ਨੂੰ ਰਾਜਾ ਬਣਾ ਦਿੱਤਾ ਹੈ। ਜਦੋਂ ਉਸ ਨੇ ਇਹ ਗੱਲ ਸੁਣੀ ਤਾਂ ਉਹ ਜਾਕੇ ਗਰਿੱਜ਼ੀਮ ਪਹਾੜੀ ਦੀ ਚੋਟੀ ਉੱਤੇ ਖੜ੍ਹਾ ਹੋ ਗਿਆ। ਯੋਥਾਮ ਨੇ ਲੋਕਾਂ ਨੂੰ ਇਹ ਕਹਾਣੀ ਉੱਚੀ ਆਵਾਜ਼ ਵਿੱਚ ਸੁਣਾਈ: “ਸ਼ਕਮ ਸ਼ਹਿਰ ਦੇ ਆਗੂਓ ਮੇਰੀ ਗੱਲ ਸੁਣੋ ਫ਼ੇਰ ਪਰਮੇਸ਼ੁਰ ਨੂੰ ਤੁਹਾਡੀ ਗੱਲ ਸੁਨਣ ਦਿਉ।"
7 Quando Jotão soube disso, subiu ao topo do monte Gerizim e gritou para eles: "Ouçam-me, cidadãos de Siquém, para que Deus os ouça.
8 “ਇੱਕ ਦਿਨ ਰੁੱਖਾਂ ਨੇ ਆਪਣੇ ਉੱਪਰ ਰਾਜ ਕਰਨ ਲਈ ਇੱਕ ਰਾਜਾ ਚੁਣਨ ਦਾ ਫ਼ੈਸਲਾ ਕੀਤਾ। ਤਦ ਰੁੱਖਾਂ ਨੇ ਜੈਤੂਨ ਦੇ ਰੁੱਖ ਨੂੰ ਆਖਿਆ, ‘ਤੂੰ ਸਾਡਾ ਰਾਜਾ ਬਣ ਜਾ।’"
8 Certo dia as árvores saíram para ungir um rei para si. Disseram à oliveira: ‘Seja o nosso rei! ’
9 “ਪਰ ਜੈਤੂਨ ਦੇ ਰੁੱਖ ਨੇ ਆਖਿਆ, ‘ਆਦਮੀ ਅਤੇ ਦੇਵਤੇ ਮੇਰੇ ਤੇਲ ਲਈ ਮੇਰੀ ਉਸਤਤਿ ਕਰਦੇ ਹਨ। ਕੀ ਮੈਨੂੰ ਆਪਣਾ ਤੇਲ ਬਨਾਉਣੋ ਹਟ ਜਾਣਾ ਚਾਹੀਦਾ ਤਾਂ ਜੋ ਮੈਂ ਹੋਰਨਾਂ ਰੁੱਖਾਂ ਉੱਪਰ ਹਕੂਮਤ ਕਰ ਸੱਕਾਂ!’"
9 "A oliveira, porém, respondeu: ‘Deveria eu renunciar ao meu azeite, com o qual se presta honra aos deuses e aos homens, para dominar sobre as árvores? ’
10 “ਤਾਂ ਰੁੱਖਾਂ ਨੇ ਅੰਜੀਰ ਦੇ ਰੁੱਖ ਨੂੰ ਆਖਿਆ, ‘ਆ ਸਾਡਾ ਰਾਜਾ ਬਣ ਜਾ।’"
10 "Então as árvores disseram à figueira: ‘Venha ser o nosso rei! ’
11 “ਪਰ ਅੰਜੀਰ ਦੇ ਰੁੱਖ ਨੇ ਆਖਿਆ, ‘ਕੀ ਮੈਨੂੰ ਆਪਣਾ ਚੰਗਾ ਅਤੇ ਮਿਠਾ ਫ਼ਲ ਪੈਦਾ ਕਰਨੋ ਛੱਡ ਦੇਣਾ ਚਾਹੀਦਾ ਹੈ ਤਾਂ ਜੋ ਮੈਂ ਹੋਰਨਾਂ ਰੁੱਖਾਂ ਉੱਤੇ ਹਕੂਮਤ ਕਰ ਸੱਕਾਂ।’"
11 "A figueira, porém, respondeu: ‘Deveria eu renunciar ao meu fruto saboroso e doce, para dominar sobre as árvores? ’
12 “ਫ਼ੇਰ ਰੁੱਖਾਂ ਨੇ ਅੰਗੂਰ ਦੀ ਵੇਲ ਨੂੰ ਆਖਿਆ, ‘ਆ ਸਾਡਾ ਰਾਜਾ ਬਣ ਜਾ।’"
12 "Depois as árvores disseram à videira: ‘Venha ser o nosso rei! ’
13 “ਪਰ ਅੰਗ਼ੂਰੀ ਵੇਲ ਨੇ ਆਖਿਆ, ‘ਮੇਰੀ ਮੈਅ ਆਦਮੀਆਂ ਅਤੇ ਰਾਜਿਆਂ ਨੂੰ ਖੁਸ਼ ਕਰਦੀ ਹੈ। ਕੀ ਮੈਂ ਸਿਰਫ਼ ਹੋਰਨਾਂ ਰੁੱਖਾਂ ਉੱਤੇ ਰਾਜ ਕਰਨ ਲਈ ਆਪਣੀ ਮੈਅ ਬਨਾਉਣੀ ਛੱਡ ਦੇਣੀ ਚਾਹੀਦੀ ਹੈ।’"
13 "A videira, porém, respondeu: ‘Deveria eu renunciar ao meu vinho, que alegra os deuses e os homens, para ter domínio sobre as árvores? ’
14 “ਅਖੀਰ ਵਿੱਚ ਸਾਰੇ ਰੁੱਖਾਂ ਨੇ ਕੰਡਿਆਲੀ ਝਾੜੀ ਨੂੰ ਆਖਿਆ, ‘ਆ ਸਾਡਾ ਰਾਜਾ ਬਣ ਜਾ।’"
14 "Finalmente todas as árvores disseram ao espinheiro: ‘Venha ser o nosso rei! ’
15 “ਪਰ ਕੰਡਿਆਲੀ ਝਾੜੀ ਨੇ ਆਖਿਆ, ‘ਜੇ ਤੁਸੀਂ ਸੱਚਮੁੱਚ ਮੈਨੂੰ ਆਪਣਾ ਰਾਜਾ ਬਨਾਉਣਾ ਚਾਹੁੰਦੇ ਹੋ ਤਾਂ ਆਓ ਮੇਰੀ ਛਾਂ ਹੇਠਾਂ ਟਿਕਾਣਾ ਬਣਾ ਲਵੋ। ਪਰ ਜੇ ਤੁਸੀਂ ਇਹ ਗੱਲ ਨਹੀਂ ਕਰਨਾ ਚਾਹੁੰਦੇ ਤਾਂ ਕੰਡਿਆਲੀ ਝਾੜੀ ਵਿੱਚੋਂ ਅੱਗ ਨਿਕਲਣ ਦਿਉ। ਉਸ ਅੱਗ ਵਿੱਚ ਲਬਾਨੋਨ ਦੇ ਦਿਆਰ ਦੇ ਰੁੱਖਾਂ ਨੂੰ ਵੀ ਸੜਨ ਦਿਉ।’"
15 "O espinheiro disse às árvores: ‘Se querem realmente ungir-me rei sobre vocês, venham abrigar-se à minha sombra; do contrário, sairá fogo do espinheiro e consumirá até os cedros do Líbano! ’
16 “ਇਸ ਲਈ ਹੁਣ, ਜੇਕਰ ਤੁਸੀਂ ਪੂਰੀ ਇਮਾਨਦਾਰੀ ਦਾ ਵਿਖਾਵਾ ਕੀਤਾ ਹੁੰਦਾ ਜਦੋਂ ਤੁਸੀਂ ਅਬੀਮਲਕ ਨੂੰ ਆਪਣੇ ਰਾਜੇ ਵਜੋਂ ਚੁਣਿਆ ਸੀ, ਤਾਂ ਮੇਰੀ ਇੱਛਾ ਹੈ ਕਿ ਤੁਸੀਂ ਉਸ ਨਾਲ ਪ੍ਰਸੰਨ ਰਹੋ। ਜੇ ਤੁਸੀਂ ਯਰੁੱਬਆਲ ਅਤੇ ਉਸ ਦੇ ਪਰਿਵਾਰ ਨਾਲ ਬੇਲਾਗ ਰਹੇ ਹੋਂ ਅਤੇ ਜੇਕਰ ਤੁਸੀਂ ਯਰੁੱਬਆਲ ਨਾਲ ਉਸਦੀ ਇੱਛਾ ਮੁਤਾਬਕ ਵਿਹਾਰ ਕੀਤਾ ਹੈ ਤਾਂ ਇਹ ਸਭ ਕੁਝ ਸਹੀ ਹੈ।"
16 "Será que vocês agiram de fato com sinceridade quando fizeram Abimeleque rei? Foram justos com Jerubaal e sua família, como ele merecia?
17 ਪਰ ਸੋਚੋ ਮੇਰੇ ਪਿਤਾ ਨੇ ਤੁਹਾਡੇ ਲਈ ਕੀ ਕੀਤਾ ਸੀ। ਮੇਰਾ ਪਿਤਾ ਤੁਹਾਡੇ ਲਈ ਲੜਿਆ ਉਸ ਨੇ ਆਪਣੀ ਜਾਨ ਖਤਰੇ ਵਿੱਚ ਪਾਈ ਜਦੋਂ ਉਸ ਨੇ ਤੁਹਾਨੂੰ ਮਿਦਯਾਨ ਲੋਕਾਂ ਤੋਂ ਬਚਾਇਆ ਸੀ।"
17 Meu pai lutou por vocês e arriscou a vida para livrá-los das mãos de Midiã,
18 ਪਰ ਹੁਣ ਤੁਸੀਂ ਮੇਰੇ ਪਿਤਾ ਦੇ ਪਰਿਵਾਰ ਦੇ ਵਿਰੁੱਧ ਹੋ ਗਏ ਹੋ ਤੁਸੀਂ ਮੇਰੇ ਪਿਤਾ ਦੇ 70 ਪੁੱਤਰਾਂ ਨੂੰ ਇੱਕੋ ਪੱਥਰ ਉੱਤੇ ਮਾਰ ਦਿੱਤਾ। ਤੁਸੀਂ ਅਬੀਮਲਕ, ਮੇਰੇ ਪਿਤਾ ਦੀ ਦਾਸੀ ਦੇ ਪੁੱਤਰ ਨੂੰ ਸ਼ਕਮ ਸ਼ਹਿਰ ਦਾ ਨਵਾਂ ਰਾਜਾ ਬਣ ਦਿੱਤਾ, ਕਿਉਂਕਿ ਉਹ ਤੁਹਾਡਾ ਰਿਸ਼ਤੇਦਾਰ ਹੈ।"
18 hoje, porém, vocês se revoltaram contra a família de meu pai, mataram seus setenta filhos sobre a mesma rocha, e proclamaram Abimeleque, o filho de sua escrava, rei sobre os cidadãos de Siquém pelo fato de ser irmão de vocês.
19 ਇਸ ਲਈ ਜੇ ਤੁਸੀਂ ਅੱਜ ਯਰੁੱਬਆਲ ਅਤੇ ਉਸ ਦੇ ਪਰਿਵਾਰ ਨਾਲ ਪੂਰੀ ਤਰ੍ਹਾਂ ਵਫ਼ਾਦਾਰ ਰਹੇ ਹੋ, ਤਾਂ ਮੈਨੂੰ ਉਮੀਦ ਹੈ ਕਿ ਤੁਸੀਂ ਅਬੀਮਲਕ ਨਾਲ ਵੀ ਆਪਣੇ ਰਾਜੇ ਵਜੋਂ ਖੁਸ਼ ਹੋ। ਅਤੇ ਮੈਨੂੰ ਉਮੀਦ ਹੈ ਕਿ ਉਹ ਵੀ ਤੁਹਾਡੇ ਨਾਲ ਪ੍ਰਸੰਨ ਹੋਵੇਗਾ।"
19 Se hoje vocês de fato agiram com sinceridade para com Jerubaal e sua família, alegrem-se com Abimeleque, e alegre-se ele com vocês!
20 ਪਰ ਸ਼ਕਮ ਅਤੇ ਮਿੱਲੋ ਪਰਿਵਾਰ ਦੇ ਆਗੂਓ, ਜੇ ਤੁਸੀਂ ਠੀਕ ਵਿਹਾਰ ਨਾ ਕੀਤਾ ਹੋਵੇ ਤਾਂ ਅਬੀਮਲਕ ਤੁਹਾਨੂੰ ਤਬਾਹ ਕਰ ਦੇਵੇ ਅਤੇ ਤੁਸੀਂ ਵੀ ਅਬੀਮਲਕ ਨੂੰ ਤਬਾਹ ਕਰ ਦੇਵੋਂਗੇ।”"
20 Entretanto, se não foi assim, que saia fogo de Abimeleque e consuma os cidadãos de Siquém e de Bete-Milo, e que saia fogo dos cidadãos de Siquém e de Bete-Milo, e consuma Abimeleque! "
21 ਇਹ ਸਾਰਾ ਕੁਝ ਕਹਿਣ ਤੋਂ ਬਾਦ ਯੋਥਾਮ ਦੌੜ ਗਿਆ। ਉਹ ਬਏਰ ਨਾਮ ਦੇ ਸ਼ਹਿਰ ਵਿੱਚ ਭੱਜ ਕੇ ਜਾ ਵੜਿਆ। ਉਹ ਉਸੇ ਸ਼ਹਿਰ ਵਿੱਚ ਰਿਹਾ ਕਿਉਂਕਿ ਉਹ ਆਪਣੇ ਭਰਾ ਅਬੀਮਲਕ ਤੋਂ ਡਰਦਾ ਸੀ।"
21 Depois Jotão fugiu para Beer, e foi morar ali, longe de seu irmão Abimeleque.
22 ਅਬੀਮਲਕ ਸ਼ਕਮ ਦੇ ਵਿਰੁੱਧ ਲੜਦਾ ਹੈ ਅਬੀਮਲਕ ਨੇ ਇਸਰਾਏਲ ਦੇ ਲੋਕਾਂ ਉੱਤੇ ਤਿੰਨ ਸਾਲ ਰਾਜ ਕੀਤਾ।"
22 Fazia três anos que Abimeleque governava Israel,
23 ਅਬੀਮਲਕ ਨੇ ਯਰੁੱਬਆਲ ਦੇ 70 ਪੁੱਤਰਾਂ ਨੂੰ ਮਾਰ ਦਿੱਤਾ ਸੀ। ਉਹ ਅਬੀਮਲਕ ਦੇ ਆਪਣੇ ਭਰਾ ਸਨ! ਸ਼ਕਮ ਦੇ ਆਗੂਆਂ ਨੇ ਉਸ ਨੂੰ ਅਜਿਹਾ ਕਰਨ ਵਿੱਚ ਮਦਦ ਕੀਤੀ ਸੀ। ਇਸ ਲਈ ਪਰਮੇਸ਼ੁਰ ਨੇ ਅਬੀਮਲਕ ਅਤੇ ਸ਼ਕਮ ਦੇ ਆਗੂਆਂ ਵਿੱਚਕਾਰ ਇੱਕ ਦੁਸ਼ਟ ਆਤਮਾ ਨੂੰ ਭੇਜ ਦਿੱਤਾ, ਅਤੇ ਉਨ੍ਹਾਂ ਨੇ ਅਬੀਮਲਕ ਦੇ ਵਿਰੁੱਧ ਵਿਦ੍ਰੋਹ ਕਰ ਦਿੱਤਾ।"
23 quando Deus enviou um espírito maligno entre Abimeleque e os cidadãos de Siquém, e estes agiram traiçoeiramente contra Abimeleque.
24 ਸ਼ਕਮ ਦੇ ਆਗੂ ਹੁਣ ਹੋਰ ਵੱਧੇਰੇ ਅਬੀਮਲਕ ਨੂੰ ਪਸੰਦ ਨਹੀਂ ਕਰਦੇ ਸਨ। ਉਨ੍ਹਾਂ ਨੇ ਆਦਮੀਆਂ ਨੂੰ ਪਹਾੜੀਆਂ ਦੀਆਂ ਚੋਟੀਆਂ ਉੱਤੇ ਘਾਤ ਲਾਕੇ ਬਿਠਾ ਦਿੱਤਾ ਤਾਂ ਜੋ ਉਹ ਸਾਰੇ ਯਾਤਰੀਆਂ ਉੱਤੇ ਹਮਲਾ ਕਰਕੇ ਉਨ੍ਹਾਂ ਨੂੰ ਲੁੱਟ ਸੱਕਣ। ਅਬੀਮਲਕ ਨੂੰ ਇਨ੍ਹਾਂ ਹਮਲਿਆਂ ਦਾ ਪਤਾ ਲੱਗ ਗਿਆ।"
24 Isso aconteceu para que o crime contra os setenta filhos de Jerubaal, o derramamento do sangue deles, fosse vingado em seu irmão Abimeleque e nos cidadãos de Siquém que o ajudaram a assassinar os seus irmãos.
25 ਇੱਕ ਬੰਦਾ ਜਿਸਦਾ ਨਾਮ ਗਆਲ ਸੀ ਅਤੇ ਜੋ ਅਬਦ ਦਾ ਪੁੱਤਰ ਸੀ, ਆਪਣੇ ਭਰਾਵਾਂ ਸਮੇਤ ਸ਼ਕਮ ਸ਼ਹਿਰ ਵਿੱਚ ਆ ਵਸਿਆ। ਸ਼ਕਮ ਸ਼ਹਿਰ ਦੇ ਆਗੂਆਂ ਨੇ ਗਆਲ ਉੱਤੇ ਭਰੋਸਾ ਕਰਨ ਅਤੇ ਉਸ ਦੇ ਪਿੱਛੇ ਲੱਗਣ ਦਾ ਨਿਆਂ ਕਰ ਲਿਆ।"
25 Os cidadãos de Siquém enviaram homens para o alto das colinas para emboscarem os que passassem por ali, e Abimeleque foi informado disso.
26 ਇੱਕ ਦਿਨ ਸ਼ਕਮ ਦੇ ਲੋਕ ਖੇਤਾਂ ਵਿੱਚ ਅੰਗੂਰ ਤੋੜਨ ਗਏ। ਲੋਕਾਂ ਨੇ ਅੰਗੂਰਾਂ ਨੂੰ ਮੈਅ ਬਨਾਉਣ ਲਈ ਨਿਚੋੜਿਆ। ਅਤੇ ਫ਼ੇਰ ਉਨ੍ਹਾਂ ਨੇ ਆਪਣੇ ਦੇਵਤੇ ਦੇ ਮੰਦਰ ਵਿਖੇ ਦਾਵਤ ਕੀਤੀ। ਲੋਕਾਂ ਨੇ ਖਾਧਾ-ਪੀਤਾ ਅਤੇ ਅਬੀਮਲਕ ਨੂੰ ਬੁਰਾ ਭਲਾ ਆਖਿਆ।"
26 Nesse meio tempo Gaal, filho de Ebede, mudou-se com seus parentes para Siquém, cujos cidadãos confiavam nele.
27 ਫ਼ੇਰ ਅਬਦ ਦੇ ਪੁੱਤਰ ਗਆਲ ਨੇ ਆਖਿਆ, “ਅਸੀਂ ਸ਼ਕਮ ਦੇ ਬੰਦੇ ਹਾਂ। ਅਸੀਂ ਅਬੀਮਲਕ ਦਾ ਹੁਕਮ ਕਿਉਂ ਮੰਨੀਏ? ਉਹ ਕੀ ਸੋਚਦਾ ਹੈ ਕਿ ਉਹ ਕੌਣ ਹੈ? ਅਬੀਮਲਕ ਯਰੁੱਬਆਲ ਦੇ ਪੁੱਤਰਾਂ ਵਿੱਚੋਂ ਇੱਕ ਹੈ, ਠੀਕ? ਅਤੇ ਅਬੀਮਲਕ ਨੇ ਜ਼ਬੂਲ ਨੂੰ ਆਪਣਾ ਅਧਿਕਾਰੀ ਬਣਾਇਆ, ਠੀਕ? ਸਾਨੂੰ ਅਬਮੀਲਕ ਦਾ ਹੁਕਮ ਨਹੀਂ ਮੰਨਣਾ ਚਾਹੀਦਾ! ਸਾਨੂੰ ਆਪਣੇ ਲੋਕਾਂ ਦੇ ਪਿੱਛੇ ਲੱਗਣਾ ਚਾਹੀਦਾ ਹੈ, ਹਮੋਰ ਦੇ ਲੋਕਾਂ ਦੇ। (ਹਮੋਰ ਸ਼ਕਮ ਦਾ ਪਿਤਾ ਸੀ।)"
27 Sucedeu que foram ao campo, colheram uvas, pisaram-nas, e fizeram uma festa no templo do seu deus. Comendo e bebendo, amaldiçoaram Abimeleque.
28 ਜੇ ਤੁਸੀਂ ਮੈਨੂੰ ਇਨ੍ਹਾਂ ਲੋਕਾਂ ਦਾ ਕਮਾਂਡਰ ਬਣਾ ਦਿਉ ਤਾਂ ਮੈਂ ਅਬੀਮਲਕ ਨੂੰ ਤਬਾਹ ਕਰ ਦਿਆਂਗਾ। ਮੈਂ ਉਸ ਨੂੰ ਆਖਾਂਗਾ, ‘ਆਪਣੀ ਫ਼ੌਜ ਤਿਆਰ ਕਰ ਅਤੇ ਜੰਗ ਕਰਨ ਲਈ ਬਾਹਰ ਆ।’”"
28 Então Gaal, filho de Ebede, disse: "Quem é Abimeleque para que o sirvamos? E quem é Siquém? Não é ele o filho de Jerubaal, e não é Zebul o seu representante? Sirvam aos homens de Hamor, o pai de Siquém! Por que servir a Abimeleque?
29 ਜ਼ਬੂਲ ਸ਼ਕਮ ਸ਼ਹਿਰ ਦਾ ਗਵਰਨਰ ਸੀ। ਜ਼ਬੂਲ ਨੇ ਉਹ ਗੱਲ ਸੁਣ ਲਈ ਜਿਹੜੀ ਅਬਦ ਦੇ ਪੁੱਤਰ ਗਆਲ ਨੇ ਆਖੀ ਸੀ, ਅਤੇ ਜ਼ਬੂਤ ਬਹੁਤ ਗੁਸੇ ਵਿੱਚ ਆ ਗਿਆ।"
29 Ah! Se eu tivesse esse povo sob o meu comando! Eu me livraria dele. E diria a Abimeleque: ‘Mobilize o seu exército e venha! ’"
30 ਜ਼ਬੂਲ ਨੇ ਅਰੁਮਾਹ ਸ਼ਹਿਰ ਵਿੱਚ ਅਬੀਮਲਕ ਵੱਲ ਸੰਦੇਸ਼ਵਾਹਕ ਭੇਜੇ। ਸੰਦੇਸ਼ ਇਹ ਹੈ: “ਅਬਦ ਦੇ ਪੁੱਤਰ ਗਆਲ ਅਤੇ ਗਆਲ ਦੇ ਭਰਾ ਸ਼ਕਮ ਸ਼ਹਿਰ ਵਿੱਚ ਆ ਗਏ ਹਨ। ਉਹ ਤੇਰੇ ਲਈ ਮੁਸੀਬਤਾਂ ਪੈਦਾ ਕਰ ਰਹੇ ਹਨ। ਗਆਲ ਸਾਰੇ ਸ਼ਹਿਰ ਨੂੰ ਤੇਰੇ ਵਿਰੁੱਧ ਭੜਕਾ ਰਿਹਾ ਹੈ।"
30 Quando Zebul, o governante da cidade, ouviu o que dizia Gaal, filho de Ebede, ficou indignado.
31 ਇਸ ਲਈ ਹੁਣ ਤੈਨੂੰ ਅਤੇ ਤੇਰੇ ਬੰਦਿਆਂ ਨੂੰ ਅੱਜ ਰਾਤ ਆ ਜਾਣਾ ਚਾਹੀਦਾ ਹੈ ਅਤੇ ਸ਼ਹਿਰ ਤੋਂ ਬਾਹਰ ਖੇਤਾਂ ਅੰਦਰ ਛੁਪ ਜਾਣਾ ਚਾਹੀਦਾ ਹੈ।"
31 Secretamente enviou mensageiros a Abimeleque dizendo: "Gaal, filho de Ebede, e seus parentes vieram a Siquém e estão agitando a cidade contra você.
32 ਫ਼ੇਰ, ਜਦੋਂ ਸਵੇਰੇ ਸੂਰਜ ਚੜ੍ਹੇ, ਸ਼ਹਿਰ ਉੱਤੇ ਹਮਲਾ ਕਰ ਦੇਣਾ। ਗਆਲ ਅਤੇ ਉਸ ਦੇ ਬੰਦੇ ਸ਼ਹਿਰ ਤੋਂ ਬਾਹਰ ਤੇਰੇ ਨਾਲ ਲੜਨ ਲਈ ਆਉਣਗੇ। ਜਦੋਂ ਉਹ ਆਦਮੀ ਲੜਨ ਲਈ ਬਾਹਰ ਆਉਣ ਤਾਂ ਜੋ ਕੁਝ ਤੂੰ ਉਨ੍ਹਾਂ ਨਾਲ ਕਰ ਸੱਕਦਾ ਹੈਂ ਉਨ੍ਹਾਂ ਨਾਲ ਕਰਨਾ।”"
32 Venha de noite, você e seus homens, e fiquem à espera no campo.
33 ਇਸ ਲਈ ਅਬੀਮਲਕ ਅਤੇ ਉਸ ਦੇ ਸਾਰੇ ਸਿਪਾਹੀ ਰਾਤ ਵੇਲੇ ਉੱਠ ਖਲੋਤੇ ਅਤੇ ਸ਼ਹਿਰ ਵੱਲ ਗਏ। ਉਹ ਸਿਪਾਹੀ ਚਾਰ ਭਾਗਾਂ ਵਿੱਚ ਵੰਡੇ ਗਏ। ਉਹ ਸ਼ਕਮ ਸ਼ਹਿਰ ਦੇ ਨੇੜੇ ਛੁਪ ਗਏ।"
33 De manhã, ao nascer do sol, avance contra a cidade. Quando Gaal e sua tropa atacarem, faça com eles o que achar melhor".
34 ਅਬਦ ਦਾ ਪੁੱਤਰ ਗਆਲ ਬਾਹਰ ਨਿਕਲਿਆ ਅਤੇ ਸ਼ਕਮ ਸ਼ਹਿਰ ਦੇ ਦਰਵਾਜ਼ੇ ਉੱਤੇ ਖਲੋਤਾ ਸੀ। ਜਦੋਂ ਗਆਲ ਉੱਥੇ ਖਲੋਤਾ ਹੋਇਆ ਸੀ, ਅਬੀਮਲਕ ਅਤੇ ਉਸ ਦੇ ਸਿਪਾਹੀ ਆਪਣੀਆਂ ਛੁਪਣਗਾਹਾਂ ਵਿੱਚੋਂ ਬਾਹਰ ਨਿਕਲ ਆਏ।"
34 E assim Abimeleque e todas as suas tropas partiram de noite e prepararam emboscadas perto de Siquém, em quatro companhias.
35 ਗਆਲ ਨੇ ਸਿਪਾਹੀਆਂ ਨੂੰ ਦੇਖਿਆ। ਗਆਲ ਨੇ ਜ਼ਬੂਲ ਨੂੰ ਆਖਿਆ, “ਦੇਖ ਇੱਥੇ ਲੋਕ ਪਹਾੜਾ ਵਿੱਚੋਂ ਹੇਠਾਂ ਆ ਰਹੇ ਹਨ।” ਪਰ ਜ਼ਬੂਲ ਨੇ ਆਖਿਆ, “ਤੂੰ ਸਿਰਫ਼ ਪਹਾੜਾਂ ਦੇ ਪਰਛਾਵੇਂ ਦੇਖ ਰਿਹਾ ਹੈਂ। ਬਸ ਪਰਛਾਵੇਂ ਲੋਕਾਂ ਵਰਗੇ ਜਾਪਦੇ ਹਨ।”"
35 Ora, Gaal, filho de Ebede, tinha saído e estava à porta da cidade quando Abimeleque e seus homens saíram da sua emboscada.
36 ਪਰ ਇੱਕ ਵਾਰ ਫ਼ੇਰ ਗਆਲ ਨੇ ਆਖਿਆ, “ਲੋਕ ਧਰਤੀ ਦੀ ਉੱਚੀ ਥਾਂ ਤੋਂ ਹੇਠਾਂ ਆ ਰਹੇ ਹਨ। ਅਤੇ ਉੱਥੇ! ਮੈਂ ਇੱਕ ਟੋਲੇ ਨੂੰ ਭਵਿੱਖਵਕਤਾ ਦੇ ਦ੍ਰੱਖਤ ਦੇ ਨੇੜੇ ਵੇਖਿਆ ਹੈ।”"
36 Quando Gaal os viu, disse a Zebul: "Veja, vem gente descendo do alto das colinas! " Zebul, porém, respondeu: "Você está confundindo as sombras dos montes com homens".
37 ਜ਼ਬੂਲ ਨੇ ਗਆਲ ਨੂੰ ਆਖਿਆ, “ਤੂੰ ਹੁਣ ਫ਼ੜਾਂ ਕਿਉਂ ਨਹੀਂ ਮਾਰ ਰਿਹਾ? ਤੂੰ ਆਖਿਆ ਸੀ, ‘ਅਬੀਮਲਕ ਕੌਣ ਹੈ? ਅਸੀਂ ਉਸਦਾ ਹੁਕਮ ਕਿਉਂ ਮੰਨੀਏ?’ ਤੂੰ ਉਨ੍ਹਾਂ ਲੋਕਾਂ ਨੂੰ ਤ੍ਰਿਸੱਕਾਰਿਆ ਸੀ। ਹੁਣ ਬਾਹਰ ਜਾਕੇ ਉਨ੍ਹਾਂ ਨਾਲ ਲੜ।”"
37 Mas Gaal tornou a falar: "Veja, vem gente descendo da parte central do território, e uma companhia está vindo pelo caminho do carvalho dos Adivinhadores".
38 ਇਸ ਲਈ ਗਆਲ ਨੇ ਸ਼ਕਮ ਦੇ ਆਗੂਆਂ ਦੀ ਅਬੀਮਲਕ ਨਾਲ ਲੜਨ ਵਿੱਚ ਅਗਵਾਈ ਕੀਤੀ।"
38 Disse-lhe Zebul: "Onde está toda aquela sua conversa? Você dizia: ‘Quem é Abimeleque, para que o sirvamos? ’ Não são estes os homens que você ridicularizou? Saia e lute contra eles! "
39 ਅਬੀਮਲਕ ਅਤੇ ਉਸ ਦੇ ਬੰਦਿਆਂ ਨੇ ਗਆਲ ਅਤੇ ਉਸ ਦੇ ਬੰਦਿਆਂ ਦਾ ਪਿੱਛਾ ਕੀਤਾ। ਗਆਲ ਦੇ ਬੰਦੇ ਸ਼ਕਮ ਸ਼ਹਿਰ ਦੇ ਦਰਵਾਜ਼ੇ ਵੱਲ ਵਾਪਸ ਭੱਜੇ। ਬਹੁਤ ਸਾਰੇ ਗਆਲ ਦੇ ਬੰਦੇ, ਇਸਤੋਂ ਪਹਿਲਾਂ ਕਿ ਉਹ ਦਰਵਾਜ਼ੇ ਤੱਕ ਵਾਪਸ ਜਾ ਸੱਕਣ, ਮਾਰੇ ਗਏ।"
39 Então Gaal conduziu para fora os cidadãos de Siquém e lutou contra Abimeleque.
40 ਫ਼ੇਰ ਅਬੀਮਲਕ ਅਰੂਮਾਹ ਸ਼ਹਿਰ ਨੂੰ ਵਾਪਸ ਚੱਲਾ ਗਿਆ। ਅਤੇ ਜ਼ਬੂਲ ਨੇ ਗਆਲ ਅਤੇ ਉਸ ਦੇ ਭਰਾਵਾਂ ਨੂੰ ਸ਼ਕਮ ਸ਼ਹਿਰ ਛੱਡ ਜਾਣ ਲਾਈ ਮਜ਼ਬੂਰ ਕਰ ਦਿੱਤਾ।"
40 Abimeleque o perseguiu, e ele fugiu. Muitos dos homens de Siquém caíram mortos ao longo de todo o caminho, até à porta da cidade.
41 ਅਗਲੇ ਦਿਨ ਸ਼ਕਮ ਦੇ ਲੋਕ ਖੇਤਾਂ ਵਿੱਚ ਕੰਮ ਕਰਨ ਲਈ ਗਏ। ਅਬੀਮਲਕ ਨੂੰ ਇਸਦਾ ਪਤਾ ਲੱਗ ਗਿਆ।"
41 Abimeleque permaneceu em Arumá. E Zebul expulsou Gaal e os seus parentes de Siquém.
42 ਇਸ ਲਈ ਅਬੀਮਲਕ ਨੇ ਆਪਣੇ ਆਦਮੀਆਂ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਦਿੱਤਾ। ਉਹ ਸ਼ਕਮ ਦੇ ਲੋਕਾਂ ਉੱਤੇ ਅਚਾਨਕ ਹਮਲਾ ਕਰਨਾ ਚਾਹੁੰਦਾ ਸੀ। ਇਸ ਲਈ ਉਸ ਨੇ ਆਪਣੇ ਆਦਮੀਆਂ ਨੂੰ ਖੇਤਾਂ ਅੰਦਰ ਛੁਪਾ ਦਿੱਤਾ। ਜਦੋਂ ਉਸ ਨੇ ਲੋਕਾਂ ਨੂੰ ਸ਼ਹਿਰ ਵਿੱਚੋਂ ਬਾਹਰ ਆਉਂਦਿਆਂ ਵੇਖਿਆ, ਤਾਂ ਉੱਛਲ ਪਿਆ ਅਤੇ ਉਨ੍ਹਾਂ ਉੱਤੇ ਹਮਲਾ ਕਰ ਦਿੱਤਾ।"
42 No dia seguinte o povo de Siquém saiu aos campos, e Abimeleque ficou sabendo disso.
43 ਅਬੀਮਲਕ ਅਤੇ ਉਸਦਾ ਟੋਲਾ ਸ਼ਕਮ ਵੱਲ ਜਾਂਦੇ ਦਰਵਾਜ਼ੇ ਦੇ ਨੇੜੇ ਦੇ ਸਥਾਨ ਉੱਤੇ ਭੱਜਕੇ ਗਿਆ। ਦੂਸਰੇ ਦੋ ਟੋਲੇ ਬਾਹਰ ਖੇਤਾਂ ਵਿੱਚਲੇ ਲੋਕਾਂ ਵੱਲ ਭੱਜੇ ਅਤੇ ਉਨ੍ਹਾਂ ਨੂੰ ਮਾਰ ਦਿੱਤਾ।"
43 Então dividiu os seus homens em três companhias e armou emboscadas no campo. Quando viu o povo saindo da cidade, levantou-se contra ele e atacou-o.
44 ਫ਼ੇਰ ਅਬੀਮਲਕ ਅਤੇ ਉਸ ਦੇ ਆਦਮੀ ਉਹ ਸਾਰਾ ਦਿਨ ਸ਼ਕਮ ਸ਼ਹਿਰ ਦੇ ਵਿਰੁੱਧ ਲੜਦੇ ਰਹੇ ਅਬੀਮਲਕ ਅਤੇ ਉਸ ਦੇ ਆਦਮੀਆਂ ਨੇ ਸ਼ਕਮ ਸ਼ਹਿਰ ਉੱਤੇ ਕਬਜ਼ਾ ਕਰ ਲਿਆ ਅਤੇ ਉਸ ਸ਼ਹਿਰ ਦੇ ਲੋਕਾਂ ਨੂੰ ਮਾਰ ਦਿੱਤਾ ਫ਼ੇਰ ਅਬੀਮਲਕ ਨੇ ਸ਼ਹਿਰ ਨੂੰ ਢਹਿ-ਢੇਰੀ ਕਰ ਦਿੱਤਾ ਅਤੇ ਖੰਡਰਾਂ ਉੱਤੇ ਨਮਕ ਛਿੜਕ ਦਿੱਤਾ।"
44 Abimeleque e as tropas que estavam com ele avançaram até à porta da cidade. Então duas companhias avançaram sobre os que estavam nos campos e os mataram.
45 ਉੱਥੇ ਸ਼ਕਮ ਵਿੱਚਲੇ ਮੁਨਾਰੇ ਵਿੱਚ ਕੁਝ ਲੋਕ ਰਹਿੰਦੇ ਸਨ। ਜਦੋਂ ਉਨ੍ਹਾਂ ਨੇ ਸੁਣਿਆ ਕਿ ਸ਼ਕਮ ਦੇ ਲੋਕਾਂ ਨਾਲ ਕੀ ਵਾਪਰਿਆ ਸੀ, ਉਹ ਜਾਕੇ ਆਪਣੇ ਦੇਵਤੇ ਏਲ ਬੇਰੀਥ, ਦੇ ਮੰਦਰ ਦੇ ਸਭ ਤੋਂ ਸੁਰੱਖਿਅਤ ਕਮਰੇ ਵਿੱਚ ਲੁਕ ਗਏ।"
45 E Abimeleque atacou a cidade o dia todo, até conquistá-la e matar o seu povo. Depois destruiu a cidade e espalhou sal sobre ela.
46 ਅਬੀਮਲਕ ਨੇ ਸੁਣਿਆ ਕਿ ਸ਼ਕਮ ਮੁਨਾਰੇ ਦੇ ਸਾਰੇ ਆਗੂ ਇਕੱਠੇ ਹੋਏ ਸਨ।"
46 Ao saberem disso, os cidadãos que estavam na torre de Siquém entraram na fortaleza do templo de El-Berite.
47 ਇਸ ਲਈ ਅਬੀਮਲਕ ਅਤੇ ਉਸ ਦੇ ਸਾਰੇ ਆਦਮੀ ਸਲਮੋਨ ਪਰਬਤ ਉੱਪਰ ਗਏ। ਅਬੀਮਲਕ ਨੇ ਇੱਕ ਕੁਹਾੜਾ ਚੁੱਕਿਆ ਅਤੇ ਕੁਝ ਟਹਿਣੀਆਂ ਕੱਟ ਦਿੱਤੀਆਂ। ਉਸ ਨੇ ਉਨ੍ਹਾਂ ਟਹਿਣੀਆਂ ਨੂੰ ਆਪਣੇ ਮੋਢਿਆਂ ਉੱਤੇ ਚੁੱਕ ਲਿਆ। ਫ਼ੇਰ ਅਬੀਮਲਕ ਨੇ ਆਪਣੇ ਨਾਲ ਦੇ ਆਦਮੀਆਂ ਨੂੰ ਆਖਿਆ, “ਛੇਤੀ ਕਰੋ! ਜਿਵੇਂ ਮੈਂ ਕੀਤਾ ਹੈ ਤੁਸੀਂ ਵੀ ਉਵੇਂ ਹੀ ਕਰੋ।”"
47 Quando Abimeleque soube que se haviam reunido lá,
48 ਇਸ ਲਈ ਸਾਰੇ ਆਦਮੀਆਂ ਨੇ ਟਹਿਣੀਆਂ ਕੱਟ ਲਈਆਂ ਅਤੇ ਅਬੀਮਲਕ ਦੇ ਪਿੱਛੇ ਹੋ ਤੁਰੇ। ਉਨ੍ਹਾਂ ਨੇ ਉਹ ਟਹਿਣੀਆਂ ਦੇਵਤੇ ਏਲ ਬਰੀਥ ਦੇ ਸਭ ਤੋਂ ਸੁਰੱਖਿਅਤ ਕਮਰੇ ਦੇ ਨਾਲ ਢੇਰੀ ਲਾਕੇ ਰੱਖ ਦਿੱਤੀਆਂ। ਫ਼ੇਰ ਉਨ੍ਹਾਂ ਨੇ ਕਮਰੇ ਨੂੰ ਅੱਗ ਲਾ ਦਿੱਤੀ। ਇੰਝ ਸ਼ਕਮ ਦੇ ਮੁਨਾਰੇ ਵਿੱਚ ਰਹਿਣ ਵਾਲੇ ਤਕਰੀਬਨ 1,000 ਔਰਤਾਂ ਅਤੇ ਮਰਦ ਮਾਰੇ ਗਏ।"
48 ele e todos os seus homens subiram o monte Zalmom. Ele apanhou um machado e cortou um galho de árvore e o pôs nos ombros. Então deu esta ordem aos homens que estavam com ele: "Rápido! Façam o que eu fizer! "
49 ਅਬੀਮਲਕ ਦੀ ਮੌਤ ਫ਼ੇਰ ਅਬੀਮਲਕ ਅਤੇ ਉਸ ਦੇ ਆਦਮੀ ਤੇਬੇਸ਼ ਸ਼ਹਿਰ ਨੂੰ ਗਏ। ਅਬੀਮਲਕ ਅਤੇ ਉਸ ਦੇ ਬੰਦਿਆਂ ਨੇ ਉਸ ਸ਼ਹਿਰ ਉੱਤੇ ਕਬਜ਼ਾ ਕਰ ਲਿਆ। ਪਰ ਉਸ ਸ਼ਹਿਰ ਅੰਦਰ ਇੱਕ ਮਜ਼ਬੂਤ ਮੁਨਾਰਾ ਸੀ।"
49 Todos os homens cortaram galhos e seguiram Abimeleque. Empilharam os galhos junto à fortaleza e a incendiaram. Assim morreu também o povo que estava na torre de Siquém, cerca de mil homens e mulheres.
50 ਸਾਰੇ ਆਗੂ, ਮਰਦ ਅਤੇ ਔਰਤਾਂ ਮੁਨਾਰੇ ਵੱਲ ਭੱਜੇ। ਜਦੋਂ ਉਹ ਮੁਨਾਰੇ ਅੰਦਰ ਚੱਲੇ ਗਏ, ਉਨ੍ਹਾਂ ਨੇ ਆਪਣੇ-ਆਪ ਨੂੰ ਅੰਦਰ ਬੰਦ ਕਰ ਲਿਆ ਅਤੇ ਛੱਤ ਉੱਤੇ ਚੜ੍ਹ ਗਏ।"
50 A seguir Abimeleque foi a Tebes, sitiou-a e conquistou-a.
51 ਅਬੀਮਲਕ ਅਤੇ ਉਸ ਦੇ ਆਦਮੀ ਮੁਨਾਰੇ ਕੋਲ ਉਸ ਉੱਤੇ ਹਮਲਾ ਕਰਨ ਲਈ ਆਏ। ਉਹ ਅੱਗ ਲਾਉਣ ਲਈ ਮੁਨਾਰੇ ਦੇ ਦਰਵਾਜ਼ੇ ਤੱਕ ਗਏ।"
51 Mas dentro da cidade havia uma torre bastante forte, para a qual fugiram todos os homens e mulheres, todo o povo da cidade. Trancaram-se por dentro e subiram para o telhado da torre.
52 ਪਰ ਜਦੋਂ ਉਹ ਮੁਨਾਰੇ ਦੇ ਦਰਵਾਜ਼ੇ ਉਤੇ ਖਲੋਤਾ ਸੀ, ਇੱਕ ਔਰਤ ਨੇ ਛੱਤ ਉੱਤੋਂ ਚੱਕੀ ਦਾ ਪੁੜ ਉਸ ਦੇ ਸਿਰ ਉੱਤੇ ਸੁੱਟ ਦਿੱਤਾ। ਜਿਸਨੇ ਉਸ ਦੇ ਸਿਰ ਦੇ ਟੋਟੇ-ਟੋਟੇ ਕਰ ਦਿੱਤੇ।"
52 Abimeleque foi para a torre e atacou-a. E, quando se aproximava da entrada da torre para incendiá-la,
53 ਅਬੀਮਲਕ ਨੇ ਛੇਤੀ ਨਾਲ ਉਸ ਨੌਕਰ ਨੂੰ, ਜਿਹੜਾ ਉਸ ਦੇ ਹਥਿਆਰ ਚੁੱਕੀ ਖਲੋਤਾ ਸੀ, ਆਖਿਆ, “ਆਪਣੀ ਤਲਵਾਰ ਸੂਤ ਲੈ ਅਤੇ ਮੈਨੂੰ ਮਾਰਦੇ। ਮੈਂ ਚਾਹੁੰਦਾ ਹਾਂ ਕਿ ਮੈਨੂੰ ਮਾਰ ਦੇਵੇਂ ਤਾਂ ਜੋ ਲੋਕ ਮੈਨੂੰ ਇਹ ਨਾ ਆਖਣ, ‘ਇੱਕ ਔਰਤ ਨੇ ਅਬੀਮਲਕ ਨੂੰ ਮਾਰ ਦਿੱਤਾ।’” ਇਸ ਲਈ ਨੌਕਰ ਨੇ ਅਬੀਮਲਕ ਉੱਪਰ ਤਲਵਾਰ ਦਾ ਵਾਰ ਕੀਤਾ ਅਤੇ ਅਬੀਮਲਕ ਮਰ ਗਿਆ।"
53 uma mulher jogou-lhe uma pedra de moinho na cabeça, que lhe rachou o crânio.
54 ਇਸਰਾਏਲ ਦੇ ਲੋਕਾਂ ਨੇ ਦੇਖਿਆ ਕਿ ਅਬੀਮਲਕ ਮਾਰਿਆ ਗਿਆ ਹੈ। ਇਸ ਲਈ ਉਹ ਸਾਰੇ ਘਰ ਚਏ ਗਏ।"
54 Imediatamente ele chamou seu escudeiro e lhe ordenou: "Tire a espada e mate-me, para que não digam que uma mulher me matou". Então o jovem o atravessou, e ele morreu.
55 ਇਸ ਤਰ੍ਹਾਂ ਪਰਮੇਸ਼ੁਰ ਨੇ ਅਬੀਮਲਕ ਨੂੰ ਉਸ ਦੇ ਮੰਦੇ ਕਂਮਾ ਦੀ ਸਜ਼ਾ ਦਿੱਤੀ। ਅਬੀਮਲਕ ਨੇ ਆਪਣੇ 70 ਭਰਾਵਾਂ ਨੂੰ ਮਾਰਕੇ ਆਪਣੇ ਹੀ ਪਿਤਾ ਦੇ ਖਿਲਾਫ਼ ਪਾਪ ਕੀਤਾ ਸੀ।"
55 Quando os israelitas viram que Abimeleque estava morto, voltaram para casa.
56 ਪਰਮੇਸ਼ੁਰ ਨੇ ਸ਼ਕਮ ਦੇ ਸ਼ਹਿਰ ਦੇ ਲੋਕਾਂ ਨੂੰ ਵੀ ਉਨ੍ਹਾਂ ਦੇ ਮੰਦੇ ਕੰਮਾਂ ਦੀ ਸਜ਼ਾ ਦਿੱਤੀ। ਇਸ ਲਈ ਜਿਹੜੀਆਂ ਗੱਲਾਂ ਯੋਥਾਮ ਨੇ ਆਖੀਆਂ ਸਨ ਉਹ ਸੱਚ ਸਿੱਧ ਹੋਈਆਂ। (ਯੋਥਾਮ ਯਰੁੱਬਆਲ ਦਾ ਸਭ ਤੋਂ ਛੋਟਾ ਪੁੱਤਰ ਸੀ। ਯਰੁੱਬਆਲ ਗਿਦਾਊਨ ਸੀ।)"
56 Assim Deus retribuiu a maldade que Abimeleque praticara contra o seu pai, matando os seus setenta irmãos.
57 — ausente —
57 Deus fez também os homens de Siquém pagarem por toda a sua maldade. A maldição de Jotão, filho de Jerubaal, caiu sobre eles.

Ler em outra tradução

Comparar com outra

Estude este capítulo no WhatsApp

Peça à IA da Bíblia Fala para explicar Juízes 9, comparar traduções ou montar um estudo — tudo direto pelo WhatsApp.