Juízes 6

Punjabi Bible (GL_PUNJABI) vs NTLH

Sair da comparação
NTLH Nova Tradução na Linguagem de Hoje 2000
1 ਮਿਦਯਾਨੀਆਂ ਦੀ ਇਸਰਾਏਲ ਨਾਲ ਲੜਾਈ ਇੱਕ ਵਾਰ ਫ਼ੇਰ ਇਸਰਾਏਲ ਦੇ ਲੋਕ ਉਹੀ ਗੱਲਾਂ ਕਰਨ ਲੱਗੇ ਜਿਨ੍ਹਾਂ ਨੂੰ ਯਹੋਵਾਹ ਨੇ ਮੰਦਾ ਆਖਿਆ ਸੀ। ਇਸ ਲਈ ਸੱਤਾਂ ਸਾਲਾਂ ਤੱਕ ਯਹੋਵਾਹ ਨੇ ਮਿਦਯਾਨ ਦੇ ਲੋਕਾਂ ਨੂੰ ਇਸਰਾਏਲ ਦੇ ਲੋਕਾਂ ਨੂੰ ਹਰਾਉਣ ਦੀ ਇਜਾਜ਼ਤ ਦੇ ਦਿੱਤੀ।"
1 O povo de Israel pecou contra Deus, o Senhor , e por isso ele deixou que o povo de Midiã os dominasse durante sete anos.
2 ਮਿਦਯਾਨ ਦੇ ਲੋਕ ਬਹੁਤ ਤਾਕਤਵਰ ਅਤੇ ਇਸਰਾਏਲ ਦੇ ਲੋਕਾਂ ਵਾਸਤੇ ਬਹੁਤ ਜ਼ਾਲਮ ਸਨ। ਇਸ ਲਈ ਇਸਰਾਏਲ ਦੇ ਲੋਕਾਂ ਨੇ ਪਹਾੜਾਂ ਦੀਆਂ ਤਰੇੜਾਂ, ਗੁਫ਼ਾਵਾਂ ਵਿੱਚ ਬਹੁਤ ਸਾਰੀਆਂ ਛੁਪਣਗਾਹਾਂ ਅਤੇ ਗੜ੍ਹੀਆਂ ਬਣਾ ਲਈਆਂ, ਅਤੇ ਉਹ ਉੱਥੇ ਲੁਕ ਗਏ।"
2 Os israelitas se escondiam dos midianitas em cavernas e em outros lugares seguros nas montanhas porque os midianitas eram mais fortes do que eles.
3 ਉਹ ਅਜਿਹਾ ਇਸ ਲਈ ਕਰਦੇ ਸਨ ਕਿਉਂਕਿ ਮਿਦਯਾਨੀ, ਅਮਾਲੇਕੀ ਅਤੇ ਪੂਰਬ ਵੱਲੋਂ ਹੋਰ ਲੋਕ ਆਕੇ ਉਨ੍ਹਾਂ ਉੱਤੇ ਹਮਲਾ ਕਰ ਦਿੰਦੇ ਸਨ।"
3 Todas as vezes que os israelitas semeavam, os midianitas vinham com os amalequitas e os povos do deserto e os atacavam.
4 ਉਹ ਲੋਕ ਧਰਤੀ ਉੱਤੇ ਡੇਰੇ ਲਾ ਲੈਂਦੇ ਸਨ ਅਤੇ ਇਸਰਾਏਲ ਦੇ ਲੋਕਾਂ ਦੀਆਂ ਬੀਜੀਆਂ ਹੋਈਆਂ ਫ਼ਸਲਾਂ ਨੂੰ ਨਸ਼ਟ ਕਰ ਦਿੰਦੇ ਸਨ। ਉਹ ਗਾਜ਼ਾ ਜਿੰਨੀ ਦੂਰ ਤਾਈਂ ਫ਼ਸਲਾਂ ਨੂੰ ਨਸ਼ਟ ਕਰ ਦਿੰਦੇ ਸਨ। ਉਹ ਇਸਰਾਏਲ ਦੇ ਲੋਕਾਂ ਲਈ ਖਾਣ ਵਾਸਤੇ ਕੁਝ ਵੀ ਅਨਾਜ ਨਹੀਂ ਛੱਡਦੇ ਸਨ। ਉਹ ਉਨ੍ਹਾਂ ਲਈ ਭੇਡਾਂ, ਬਲਦ ਜਾਂ ਖੋਤੇ ਵੀ ਨਹੀਂ ਛੱਡਦੇ ਸਨ।"
4 Acampavam na terra e destruíam as suas colheitas até o sul, perto de Gaza. Não deixavam nada para os israelitas viverem — nem ao menos uma ovelha, uma vaca ou um jumento.
5 ਮਿਦਯਾਨ ਦੇ ਲੋਕ ਆਉਂਦੇ ਅਤੇ ਧਰਤੀ ਉੱਤੇ ਡੇਰਾ ਲਾਉਂਦੇ ਉਹ ਆਪਣੇ ਪਰਿਵਾਰਾਂ ਅਤੇ ਜਾਨਵਰਾਂ ਨੂੰ ਵੀ ਨਾਲ ਲਿਆਉਂਦੇ। ਉਹ ਟਿੱਡੀ ਦਲ ਵਾਂਗ ਹੁੰਦੇ। ਉਨ੍ਹਾਂ ਦੇ ਬੰਦੇ ਅਤੇ ਊਠ ਇੰਨੇ ਜ਼ਿਆਦਾ ਹੁੰਦੇ ਕਿ ਗਿਣਨੇ ਵੀ ਮੁਸ਼ਕਿਲ ਹੁੰਦੇ। ਇਹ ਸਾਰੇ ਲੋਕ ਇਸ ਧਰਤੀ ਉੱਤੇ ਆਉਂਦੇ ਅਤੇ ਇਸ ਨੂੰ ਤਬਾਹ ਕਰ ਦਿੰਦੇ।"
5 Chegavam com o seu gado e as suas barracas e eram tão numerosos como gafanhotos. Eles e os seus camelos eram tantos, que nem dava para contar. Vinham para destruir a terra,
6 ਇਨ੍ਹਾਂ ਮਿਦਯਾਨ ਲੋਕਾਂ ਕਾਰਣ ਇਸਰਾਏਲ ਦੇ ਲੋਕ ਬਹੁਤ ਗਰੀਬ ਹੋ ਗਏ। ਇਸ ਲਈ ਇਸਰਾਏਲ ਦੇ ਲੋਕਾਂ ਨੇ ਯਹੋਵਾਹ ਅੱਗੇ ਮਦਦ ਲਈ ਪੁਕਾਰ ਕੀਤੀ।"
6 e o povo de Israel não podia com eles. Então os israelitas pediram socorro a Deus, o Senhor .
7 ਮਿਦਯਾਨ ਦੇ ਲੋਕਾਂ ਨੇ ਇਹ ਸਾਰੀਆਂ ਮੰਦੀਆਂ ਗੱਲਾਂ ਕੀਤੀਆਂ। ਇਸ ਲਈ ਇਸਰਾਏਲ ਦੇ ਲੋਕਾਂ ਨੇ ਯਹੋਵਾਹ ਅੱਗੇ ਮਦਦ ਲਈ ਪੁਕਾਰ ਕੀਤੀ।"
7 Quando eles oraram ao Senhor por causa dos midianitas,
8 ਇਸ ਲਈ ਯਹੋਵਾਹ ਨੇ ਉਨ੍ਹਾਂ ਵੱਲ ਇੱਕ ਨਬੀ ਭੇਜਿਆ। ਨਬੀ ਨੇ ਇਸਰਾਏਲ ਦੇ ਲੋਕਾਂ ਨੂੰ ਆਖਿਆ, “ਇਹੀ ਹੈ ਜੋ ਯਹੋਵਾਹ, ਇਸਰਾਏਲ ਦਾ ਪਰਮੇਸ਼ੁਰ ਆਖਦਾ ਹੈ, ‘ਤੁਸੀਂ ਮਿਸਰ ਦੀ ਧਰਤੀ ਉੱਤੇ ਗੁਲਾਮ ਸੀ। ਮੈਂ ਤੁਹਾਨੂੰ ਆਜ਼ਾਦ ਕਰਾਇਆ ਅਤੇ ਉਸ ਧਰਤੀ ਵਿੱਚੋਂ ਬਾਹਰ ਲੈ ਆਇਆ।"
8 ele mandou um profeta , que lhes disse: — Assim diz o
9 ਮੈਂ ਤੁਹਾਨੂੰ ਮਿਸਰ ਦੇ ਤਾਕਤਵਰ ਲੋਕਾਂ ਤੋਂ ਬਚਾਇਆ। ਫ਼ੇਰ ਕਨਾਨ ਦੀ ਧਰਤੀ ਦੇ ਲੋਕਾਂ ਨੇ ਤੁਹਾਨੂੰ ਨੁਕਸਾਨ ਪਹੁੰਚਾਇਆ। ਇਸ ਲਈ ਮੈਂ ਤੁਹਾਨੂੰ ਫ਼ੇਰ ਬਚਾਇਆ। ਮੈਂ ਉਨ੍ਹਾਂ ਲੋਕਾਂ ਨੂੰ ਆਪਣੀ ਧਰਤੀ ਛੱਡਣ ਲਈ ਮਜ਼ਬੂਰ ਕਰ ਦਿੱਤਾ ਅਤੇ ਮੈਂ ਉਨ੍ਹਾਂ ਦੀ ਧਰਤੀ ਤੁਹਾਨੂੰ ਦੇ ਦਿੱਤੀ।’"
9 Eu os livrei dos egípcios e dos que lutaram contra vocês aqui, nesta terra. Expulsei os seus inimigos e dei a vocês a terra deles.
10 ਫ਼ੇਰ ਮੈਂ ਤੁਹਾਨੂੰ ਆਖਿਆ, ‘ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ। ਤੁਸੀਂ ਅਮੋਰੀ ਲੋਕਾਂ ਦੀ ਧਰਤੀ ਉੱਤੇ ਰਹੋਂਗੇ, ਪਰ ਤੁਹਾਨੂੰ ਉਨ੍ਹਾਂ ਦੇ ਝੂਠੇ ਦੇਵਤਿਆਂ ਦੀ ਉਪਾਸਨਾ ਬਿਲਕੁਲ ਨਹੀਂ ਕਰਨੀ ਚਾਹੀਦੀ’ ਪਰ ਤੁਸੀਂ ਮੇਰੀ ਗੱਲ ਨਹੀਂ ਮੰਨੀ।”"
10 Eu disse que sou o Senhor , o Deus de vocês, e que vocês não deviam adorar os deuses dos amorreus, que viviam nesta terra. Mas vocês não quiseram me ouvir.”
11 ਯਹੋਵਾਹ ਦੇ ਦੂਤ ਦਾ ਗਿਦਾਊਨ ਕੋਲ ਫ਼ੇਰਾ ਉਸ ਸਮੇਂ, ਗਿਦਾਊਨ ਨਾਮ ਦੇ ਇੱਕ ਬੰਦੇ ਕੋਲ ਯਹੋਵਾਹ ਦਾ ਦੂਤ ਆਇਆ। ਯਹੋਵਾਹ ਦਾ ਦੂਤ ਆਕੇ ਆਫ਼ਰਾਹ ਵਿੱਚ ਬੋਹੜ ਦੇ ਰੁੱਖ ਹੇਠਾਂ ਬੈਠ ਗਿਆ। ਇਹ ਰੁੱਖ ਅਬੀਅਜਰੀ ਘਰਾਣੇ ਤੋਂ ਯੋਆਸ਼ ਨਾਮ ਦੇ ਇੱਕ ਆਦਮੀ ਦਾ ਸੀ। ਯੋਆਸ਼ ਗਿਦਾਊਨ ਦਾ ਪਿਤਾ ਸੀ। ਗਿਦਾਊਨ ਮਿਦਯਾਨੀਆਂ ਤੋਂ ਲਕੋਣ ਲਈ ਵਾਈਨ ਪ੍ਰੈਸ ਵਿੱਚ ਕਣਕ ਪੀਹ ਰਿਹਾ ਸੀ।"
11 Então o Anjo do Senhor veio e sentou-se debaixo de um carvalho que havia perto do povoado de Ofra. Esse carvalho pertencia a Joás, que era da família de Abiezer. O seu filho, Gideão, estava malhando trigo no tanque de pisar uvas, escondido, para que os midianitas não o encontrassem.
12 ਯਹੋਵਾਹ ਦਾ ਦੂਤ ਗਿਦਾਊਨ ਦੇ ਸਾਹਮਣੇ ਪ੍ਰਗਟ ਹੋ ਗਿਆ ਅਤੇ ਉਸ ਨੂੰ ਆਖਿਆ, “ਮਹਾਨ ਸਿਪਾਹੀ, ਯਹੋਵਾਹ ਤੇਰੇ ਅੰਗ-ਸੰਗ ਹੋਵੇ!”"
12 Então o Anjo do Senhor apareceu a ele e disse: — Você é corajoso, e o
13 ਫ਼ੇਰ ਗਿਦਾਊਨ ਨੇ ਆਖਿਆ, “ਸ਼੍ਰੀ ਮਾਨ ਜੀ, ਮੈਂ ਸੌਂਹ ਖਾਂਦਾ ਹਾਂ ਕਿ ਜੇ ਯਹੋਵਾਹ ਸਾਡੇ ਨਾਲ ਹੈ, ਤਾਂ ਅਸੀਂ ਇੰਨੀਆਂ ਮੁਸੀਬਤਾਂ ਵਿੱਚ ਕਿਉਂ ਪਏ ਹੋਏ ਹਾਂ? ਅਸੀਂ ਸੁਣਿਆ ਕਿ ਉਸ ਨੇ ਸਾਡੇ ਪੁਰਖਿਆਂ ਵਾਸਤੇ ਅਦਭੁਤ ਕਰਿਸ਼ਮੇ ਕੀਤੇ ਸਨ। ਸਾਡੇ ਪੁਰਖਿਆਂ ਨੇ ਸਾਨੂੰ ਦੱਸਿਆ ਕਿ ਯਹੋਵਾਹ ਉਨ੍ਹਾਂ ਨੂੰ ਮਿਸਰ ਤੋਂ ਬਾਹਰ ਲੈ ਆਇਆ ਸੀ। ਪਰ ਯਹੋਵਾਹ ਸਾਨੂੰ ਛੱਡ ਗਿਆ। ਉਸ ਨੇ ਮਿਦਯਾਨੀਆਂ ਨੂੰ ਸਾਨੂੰ ਹਰਾਉਣ ਦੀ ਇਜਾਜ਼ਤ ਦੇ ਦਿੱਤੀ ਹੈ।”"
13 Gideão respondeu: — Se o
14 ਯਹੋਵਾਹ ਗਿਦਾਊਨ ਵੱਲ ਮੁੜਿਆ ਅਤੇ ਆਖਿਆ, “ਆਪਣੀ ਤਾਕਤ ਦੀ ਵਰਤੋਂ ਕਰੋ। ਜਾਓ ਇਸਰਾਏਲ ਦੇ ਲੋਕਾਂ ਨੂੰ ਮਿਦਯਾਨ ਦੇ ਲੋਕਾਂ ਤੋਂ ਬਚਾਓ। ਮੈਂ ਤੁਹਾਨੂੰ ਉਨ੍ਹਾਂ ਨੂੰ ਬਚਾਉਣ ਲਈ ਭੇਜ ਰਿਹਾ ਹਾਂ!”"
14 Então o Senhor Deus ordenou a Gideão: — Vá com toda a sua força e livre o povo de Israel dos midianitas. Sou eu quem está mandando que você vá.
15 ਪਰ ਗਿਦਾਊਨ ਨੇ ਜਵਾਬ ਦਿੱਤਾ ਅਤੇ ਆਖਿਆ, “ਮੈਨੂੰ ਮਾਫ਼ ਕਰਨਾ ਸ਼੍ਰੀ ਮਾਨ ਜੀ, ਮੈਂ ਇਸਰਾਏਲ ਨੂੰ ਕਿਵੇਂ ਬਚਾ ਸੱਕਦਾ ਹਾਂ? ਮੇਰਾ ਪਰਿਵਾਰ ਤਾਂ ਮਨੱਸ਼ਹ ਦੇ ਪਰਿਵਾਰ-ਸਮੂਹ ਵਿੱਚੋਂ ਸਭ ਤੋਂ ਕਮਜ਼ੋਰ ਹੈ। ਅਤੇ ਮੈਂ ਆਪਣੇ ਪਰਿਵਾਰ ਵਿੱਚੋਂ ਸਭ ਤੋਂ ਛੋਟਾ ਹਾਂ।”"
15 Gideão respondeu: — Senhor, como posso libertar Israel? A minha família é a mais pobre da
16 ਯਹੋਵਾਹ ਨੇ ਗਿਦਾਊਨ ਨੂੰ ਜਵਾਬ ਦਿੱਤਾ ਅਤੇ ਆਖਿਆ, “ਮੈਂ ਤੇਰੇ ਨਾਲ ਹਾਂ! ਇਸ ਲਈ ਤੂੰ ਮਿਦਯਾਨ ਦੇ ਲੋਕਾਂ ਨੂੰ ਹਰਾ ਸੱਕਦਾ ਹੈਂ। ਇਉਂ ਲੱਗੇਗਾ ਜਿਵੇਂ ਤੂੰ ਸਿਰਫ਼ ਇੱਕ ਬੰਦੇ ਨਾਲ ਲੜ ਰਿਹਾ ਹੋਵੇਂ।”"
16 Mas o Senhor disse: — Você pode fazer isso porque eu o ajudarei. Você esmagará todos os midianitas como se eles fossem um só homem.
17 ਤਾਂ ਗਿਦਾਊਨ ਨੇ ਯਹੋਵਾਹ ਨੂੰ ਆਖਿਆ, “ਜੇ ਤੂੰ ਮੇਰੇ ਉੱਤੇ ਪ੍ਰਸੰਨ ਹੈਂ, ਤਾਂ ਇਹ ਸਾਬਤ ਕਰਨ ਲਈ ਕਿ ਮੇਰੇ ਨਾਲ ਗੱਲ ਕਰਨ ਵਾਲਾ ਇਹ ਤੂੰ ਹੀ ਹੈ ਮੈਨੂੰ ਕੋਈ ਸਬੂਤ ਦੇ।"
17 Gideão respondeu: — Se tu estás contente comigo, então dá-me uma prova de que és tu mesmo que estás falando.
18 ਕਿਰਪਾ ਕਰਕੇ ਇੱਥੇ ਇੰਤਜ਼ਾਰ ਕਰਨਾ। ਓਨਾ ਚਿਰ ਜਾਣਾ ਨਹੀਂ ਜਦੋਂ ਤੱਕ ਕਿ ਮੈਂ ਤੇਰੇ ਕੋਲ ਮੁੜਕੇ ਨਾ ਆ ਜਾਵਾ। ਮੈਨੂੰ ਆਪਣੀ ਭੇਟ ਲਿਆਉਣ ਦੇ ਅਤੇ ਤੇਰੇ ਅੱਗੇ ਭੇਟਾ ਕਰਨ ਦੇ।” ਅਤੇ ਯਹੋਵਾਹ ਨੇ ਆਖਿਆ, “ਮੈਂ ਤੇਰੇ ਆਉਣ ਤੱਕ ਇੰਤਜ਼ਾਰ ਕਰਾਂਗਾ।”"
18 E, por favor, não vás embora até que eu te traga uma oferta. — Eu ficarei aqui até você voltar! — disse Deus.
19 ਇਸ ਲਈ ਗਿਦਾਊਨ ਅੰਦਰ ਗਿਆ ਅਤੇ ਉੱਬਲਦੇ ਪਾਣੀ ਵਿੱਚ ਇੱਕ ਬੱਕਰੀ ਤਿਆਰ ਕੀਤੀ। ਉਸ ਨੇ ਤਕਰੀਬਨ 20 ਪਾਉਂਡ ਆਟਾ ਵੀ ਲਿਆ ਅਤੇ ਇੱਕ ਬੇਖਮੀਰੀ ਰੋਟੀ ਬਣਾਈ। ਫ਼ੇਰ ਉਸ ਨੇ ਮਾਸ ਨੂੰ ਇੱਕ ਟੋਕਰੀ ਵਿੱਚ ਰੱਖਿਆ ਅਤੇ ਉੱਬਲੇ ਹੋਏ ਮਾਸ ਦੇ ਪਾਣੀ ਨੂੰ ਇੱਕ ਭਾਂਡੇ ਵਿੱਚ ਪਾਇਆ। ਉਹ ਮਾਸ, ਪਾਣੀ ਅਤੇ ਬੇਖਮੀਰੀ ਰੋਟੀ ਨੂੰ ਲਿਆਇਆ ਅਤੇ ਉਨ੍ਹਾਂ ਨੂੰ ਓਕ ਦੇ ਰੁੱਖ ਥੱਲੇ ਯਹੋਵਾਹ ਨੂੰ ਭੇਟ ਕਰ ਦਿੱਤਾ।"
19 Então Gideão entrou, cozinhou um cabrito e fez pão sem fermento com mais ou menos dez quilos de farinha. Pôs a comida numa cesta e pôs o caldo numa panela. Levou tudo e entregou ao Anjo do Senhor , que estava debaixo do carvalho.
20 ਪਰਮੇਸ਼ੁਰ ਦੇ ਦੂਤ ਨੇ ਗਿਦਾਊਨ ਨੂੰ ਆਖਿਆ, “ਮਾਸ ਨੂੰ ਅਤੇ ਪਤੀਰੀ ਰੋਟੀ ਨੂੰ ਉਸ ਚੱਟਾਨ ਉੱਤੇ ਰੱਖ ਦੇ। ਫ਼ੇਰ ਤਰੀ ਡੋਲ੍ਹ।” ਗਿਦਾਊਨ ਨੇ ਇਵੇਂ ਹੀ ਕੀਤਾ।"
20 Então o Anjo ordenou: — Ponha a carne e o pão nesta pedra e derrame o caldo em cima. Gideão fez o que ele mandou.
21 ਯਹੋਵਾਹ ਦੇ ਦੂਤ ਕੋਲ ਹੱਥ ਵਿੱਚ ਤੁਰਨ ਵਾਲੀ ਇੱਕ ਸੋਟੀ ਸੀ। ਯਹੋਵਾਹ ਦੇ ਦੂਤ ਨੇ ਮਾਸ ਨੂੰ ਅਤੇ ਰੋਟੀ ਨੂੰ ਸੋਟੀ ਦੀ ਨੋਕ ਨਾਲ ਛੂਹਿਆ। ਤਾਂ ਚੱਟਾਨ ਵਿੱਚ ਅੱਗ ਦਾ ਭਬੂਕਾ ਨਿਕਲਿਆ! ਮਾਸ ਅਤੇ ਰੋਟੀ ਪੂਰੀ ਤਰ੍ਹਾਂ ਸੜ ਗਏ! ਫ਼ੇਰ ਯਹੋਵਾਹ ਦਾ ਦੂਤ ਗਾਇਬ ਹੋ ਗਿਆ।"
21 Em seguida o Anjo estendeu o bastão que tinha na mão e tocou com a sua ponta a carne e o pão. Então saiu fogo da pedra e queimou a carne e o pão. E o Anjo desapareceu.
22 ਤਾਂ ਗਿਦਾਊਨ ਸਮਝ ਗਿਆ ਕਿ ਉਹ ਯਹੋਵਾਹ ਦੇ ਦੂਤ ਨਾਲ ਹੀ ਗੱਲਾਂ ਕਰ ਰਿਹਾ ਸੀ। ਇਸ ਲਈ ਉਸ ਨੇ ਪੁਕਾਰ ਕੇ ਆਖਿਆ, “ਮੇਰੇ ਉੱਤੇ ਹਾਏ, ਯਹੋਵਾਹ ਸਰਬ-ਸ਼ਕਤੀਮਾਨ! ਮੈਂ ਯਹੋਵਾਹ ਦੇ ਦੂਤ ਨੂੰ ਆਮ੍ਹਣੇ-ਸਾਹਮਣੇ ਵੇਖਿਆ ਹੈ।”"
22 Aí Gideão compreendeu que era mesmo o Anjo do Senhor que ele tinha visto. E disse, apavorado: — Ai de mim,
23 ਪਰ ਯਹੋਵਾਹ ਨੇ ਗਿਦਾਊਨ ਨੂੰ ਆਖਿਆ, “ਸ਼ਾਂਤ ਹੋ ਜਾ! ਭੈਭੀਤ ਨਾ ਹੋ! ਤੂੰ ਮਰੇਂਗਾ ਨਹੀਂ!”"
23 Mas o Senhor respondeu: — Não fique com medo. Tudo está bem. Você não morrerá.
24 ਇਸ ਲਈ ਗਿਦਾਊਨ ਨੇ ਉਸ ਥਾਂ ਉੱਤੇ ਯਹੋਵਾਹ ਦੀ ਉਪਾਸਨਾ ਕਰਨ ਲਈ ਇੱਕ ਜਗਵੇਦੀ ਉਸਾਰੀ। ਗਿਦਾਊਨ ਨੇ ਉਸ ਜਗਵੇਦੀ ਦਾ ਨਾਮ ਰੱਖਿਆ, “ਯਹੋਵਾਹ ਸ਼ਾਂਤੀ ਹੈ।” ਉਹ ਜਗਵੇਦੀ ਹਾਲੇ ਵੀ ਆਫ਼ਰਾਹ ਸ਼ਹਿਰ ਵਿਖੇ ਹੈ। ਆਫ਼ਰਾਹ ਉੱਥੇ ਹੈ ਜਿੱਥੇ ਅਜ਼ਰ ਦਾ ਪਰਿਵਾਰ ਰਹਿੰਦਾ ਹੈ।"
24 Gideão construiu ali um altar para Deus, o Senhor , e o chamou de “O Senhor é paz”. E até hoje esse altar está em Ofra, cidade que pertence às famílias de Abiezer.
25 ਗਿਦਾਊਨ ਬਆਲ ਦੀ ਜਗਵੇਦੀ ਨੂੰ ਢਾਹ ਦਿੰਦਾ ਹੈ ਉਸੇ ਰਾਤ ਯਹੋਵਾਹ ਨੇ ਗਿਦਾਊਨ ਨਾਲ ਗੱਲ ਕੀਤੀ ਅਤੇ ਆਖਿਆ, “ਆਪਣੇ ਪਿਤਾ ਦਾ ਇੱਕ ਪੂਰਾ ਪਲਿਆ ਹੋਇਆ ਵਹਿੜਕਾ ਅਤੇ ਦੂਜਾ ਜੋ ਸੱਤ ਸਾਲ ਦਾ ਹੈ ਲੈ। ਤੇਰੇ ਪਿਤਾ ਕੋਲ ਝੂਠੇ ਦੇਵਤੇ, ਬਆਲ ਦੀ ਜਗਵੇਦੀ ਹੈ ਅਤੇ ਜਗਵੇਦੀ ਦੇ ਨੇੜੇ ਦੇਵੀ ਅਸ਼ੇਰਾਹ ਦੀ ਉਪਾਸਨਾ ਕਰਨ ਲਈ ਲੱਕੜ ਦਾ ਇੱਕ ਥੰਮ ਵੀ ਹੈ। ਵਹਿੜਕੇ ਦੀ ਸਹਾਇਤਾ ਨਾਲ ਬਆਲ ਦੀ ਜਗਵੇਦੀ ਨੂੰ ਢਾਹ ਦੇ ਅਤੇ ਅਸ਼ੇਰਾਹ ਦੇ ਥੰਮ ਨੂੰ ਚੀਰ ਦੇ।"
25 Naquela noite o Senhor disse a Gideão: — Leve o touro que pertence a seu pai e outro touro de sete anos e derrube o altar do deus
26 ਫ਼ੇਰ ਯਹੋਵਾਹ, ਆਪਣੇ ਪਰਮੇਸ਼ੁਰ ਲਈ ਸਹੀ ਢੰਗ ਦੀ ਜਗਵੇਦੀ ਉਸਾਰ। ਇਸ ਜਗਵੇਦੀ ਨੂੰ ਇਸ ਉੱਚੀ ਥਾਂ ਉੱਤੇ ਉਸਾਰ। ਫ਼ੇਰ ਉਸ ਵਹਿੜਕੇ ਨੂੰ ਬਲੀ ਚੜ੍ਹਾਕੇ ਜਗਵੇਦੀ ਉੱਤੇ ਹੋਮ ਕਰ। ਅਸ਼ੇਰਾਹ ਦੇ ਥੰਮ ਦੀ ਲੱਕੜ ਕੋਲੋਂ ਆਪਣੇ ਚੜ੍ਹਾਵੇ ਨੂੰ ਹੋਮ ਕਰਨ ਦਾ ਕੰਮ ਲੈ।”"
26 Nesse lugar alto e seguro, faça para o Senhor , seu Deus, um altar de pedras bem-arrumadas. Depois pegue o segundo touro e a madeira do poste de Aserá arrancado e queime tudo no altar como sacrifício .
27 ਇਸ ਲਈ ਗਿਦਾਊਨ ਨੇ ਆਪਣੇ ਦਸ ਸੇਵਕ ਲਏ ਅਤੇ ਉਸੇ ਤਰ੍ਹਾਂ ਕੀਤਾ ਜਿਵੇਂ ਯਹੋਵਾਹ ਨੇ ਉਸ ਨੂੰ ਕਿਹਾ ਸੀ। ਪਰ ਉਹ ਆਪਣੇ ਪਿਉ ਦੇ ਘਰ ਦੇ ਅਤੇ ਨਗਰ ਦੇ ਲੋਕਾਂ ਤੋਂ ਡਰਦਾ ਸੀ, ਇਸ ਲਈ ਉਸ ਨੇ ਅਜਿਹਾ ਦਿਨ ਵੇਲੇ ਨਹੀਂ ਸਗੋਂ ਰਾਤ ਵੇਲੇ ਕੀਤਾ।"
27 Gideão levou dez dos seus empregados e fez o que o Senhor tinha dito. Porém, como estava com medo da sua família e do povo da cidade, em vez de fazer isso de dia, fez de noite.
28 ਸ਼ਹਿਰ ਦੇ ਲੋਕ ਅਗਲੀ ਸਵੇਰ ਜਾਗੇ। ਅਤੇ ਉਨ੍ਹਾਂ ਨੇ ਦੇਖਿਆ ਕਿ ਬਆਲ ਦੀ ਜਗਵੇਦੀ ਤਬਾਹ ਹੋਈ ਪਈ ਹੈ! ਉਨ੍ਹਾਂ ਨੇ ਇਹ ਵੀ ਦੇਖਿਆ ਕਿ ਅਸ਼ੇਰਾਹ ਦਾ ਥੰਮ ਵੀ ਚੀਰਿਆ ਪਿਆ ਹੈ। ਅਸ਼ੇਰਾਹ ਦਾ ਥੰਮ ਜਗਵੇਦੀ ਦੇ ਨਾਲ ਲੱਗਦਾ ਸੀ। ਉਨ੍ਹਾਂ ਬੰਦਿਆਂ ਨੇ ਉਹ ਜਗਵੇਦੀ ਵੀ ਦੇਖੀ ਜਿਹੜੀ ਗਿਦਾਊਨ ਨੇ ਉਸਾਰੀ ਸੀ ਅਤੇ ਉਨ੍ਹਾਂ ਨੇ ਉਸ ਜਗਵੇਦੀ ਉੱਤੇ ਬਲੀ ਚੜ੍ਹਾਇਆ ਗਿਆ ਵਹਿੜਕਾ ਵੀ ਵੇਖਿਆ।"
28 De madrugada, quando os homens da cidade se levantaram, acharam o altar de Baal e o poste da deusa Aserá derrubados e o segundo touro queimado no altar que tinha sido construído ali.
29 ਸ਼ਹਿਰ ਦੇ ਲੋਕਾਂ ਨੇ ਇੱਕ ਦੂਸਰੇ ਵੱਲ ਦੇਖਿਆ ਅਤੇ ਪੁੱਛਿਆ, “ਇਹ ਸਭ ਕਿਸਨੇ ਕੀਤਾ?” ਫ਼ੇਰ ਉਨ੍ਹਾਂ ਨੇ ਪੁੱਛ-ਤਾਛ ਕੀਤੀ ਤਾਂ ਪਤਾ ਲੱਗਿਆ, “ਯੋਆਸ਼ ਦੇ ਪੁੱਤਰ ਗਿਦਾਊਨ ਨੇ ਇਹ ਸਭ ਕੀਤਾ ਹੈ।”"
29 E perguntavam: — Quem será que fez isso? Procuraram saber e descobriram que tinha sido Gideão, filho de Joás.
30 ਇਸ ਲਈ ਸ਼ਹਿਰ ਦੇ ਲੋਕ ਯੋਆਸ਼ ਦੇ ਕੋਲ ਆਏ। ਉਨ੍ਹਾਂ ਨੇ ਯੋਆਸ਼ ਨੂੰ ਆਖਿਆ, “ਆਪਣੇ ਪੁੱਤਰ ਨੂੰ ਬਾਹਰ ਕੱਢੋ ਉਸ ਨੇ ਬਆਲ ਦੀ ਜਗਵੇਦੀ ਤੋੜ ਦਿੱਤੀ ਹੈ। ਅਤੇ ਉਸ ਨੇ ਅਸ਼ੇਰਾਹ ਦਾ ਥੰਮ, ਜਿਹੜਾ ਜਗਵੇਦੀ ਦੇ ਕੋਲ ਸੀ, ਕੱਟ ਦਿੱਤਾ ਹੈ। ਇਸ ਲਈ ਤੇਰੇ ਪੁੱਤਰ ਨੂੰ ਮਰਨਾ ਪਵੇਗਾ।”"
30 Então disseram a Joás: — Traga o seu filho aqui para ser morto, porque ele derrubou o altar de Baal e o poste da deusa Aserá.
31 ਤਾਂ ਯੋਆਸ਼ ਨੇ ਆਪਣੇ ਆਲੇ-ਦੁਆਲੇ ਜੁੜੀ ਲੋਕਾਂ ਦੀ ਭੀੜ ਨਾਲ ਗੱਲ ਕੀਤੀ। ਉਸ ਨੇ ਆਖਿਆ, “ਕੀ ਤੁਸੀਂ ਬਆਲ ਦਾ ਪੱਖ ਪੂਰਨ ਜਾ ਰਹੇ ਹੋ? ਕੀ ਤੁਸੀਂ ਬਆਲ ਨੂੰ ਬਚਾਉਣ ਜਾ ਰਹੇ ਹੋ? ਜੇ ਕੋਈ ਬਆਲ ਦਾ ਪੱਖ ਲੈਂਦਾ ਹੈ ਤਾਂ ਉਸ ਨੂੰ ਸਵੇਰ ਹੋਣ ਤੱਕ ਮਾਰ ਦਿੱਤਾ ਜਾਵੇ। ਜੇ ਬਆਲ ਸੱਚਮੁੱਚ ਦੇਵਤਾ ਹੈ ਤਾਂ ਫ਼ੇਰ ਜਦੋਂ ਕੋਈ ਉਸਦੀ ਜਗਵੇਦੀ ਨੂੰ ਢਾਹੁਂਦਾ ਹੈ ਤਾਂ ਉਸ ਨੂੰ ਆਪਣੀ ਰੱਖਿਆ ਖੁਦ ਕਰਨ ਦਿਉ।”"
31 Mas Joás disse a todos os que estavam ali reunidos contra ele: — Vocês estão defendendo Baal? Quem o defender será morto antes do amanhecer. Se Baal é deus, que ele mesmo se defenda. O altar dele é que foi derrubado.
32 ਯੋਆਸ਼ ਨੇ ਆਖਿਆ, “ਜੇ ਗਿਦਾਊਨ ਨੇ ਬਆਲ ਦੀ ਜਗਵੇਦੀ ਢਾਹ ਦਿੱਤੀ ਹੈ ਤਾਂ ਬਆਲ ਨੂੰ ਉਸ ਨਾਲ ਬਹਿਸ ਕਰਨ ਦਿਉ।” ਇਸ ਲਈ ਉਸ ਦਿਨ ਯੋਆਸ਼ ਨੇ ਗਿਦਾਊਨ ਨੂੰ ਨਵਾਂ ਨਾਮ ਦਿੱਤਾ। ਉਸ ਨੇ ਉਸ ਨੂੰ ਯਰੁੱਬਆਲ ਆਖਿਆ।"
32 Daquele dia em diante, Gideão passou a ser chamado de Jerubaal , pois Joás tinha dito: “Que Baal mesmo se defenda. O altar dele é que foi derrubado.”
33 ਗਿਦਾਊਨ ਮਿਦਯਾਨ ਦੇ ਲੋਕਾਂ ਨੂੰ ਹਰਾਉਂਦਾ ਹੈ ਮਿਦਯਾਨ, ਅਮਾਲੇਕ ਅਤੇ ਪੂਰਬ ਦੇ ਹੋਰ ਲੋਕ ਇਸਰਾਏਲ ਦੇ ਲੋਕਾਂ ਨਾਲ ਲੜਨ ਲਈ ਇਕੱਠੇ ਹੋ ਗਏ ਇਨ੍ਹਾਂ ਲੋਕਾਂ ਨੇ ਨਦੀ ਪਾਰ ਕਰਕੇ ਯਜ਼ਰਏਲ ਵਾਦੀ ਅੰਦਰ ਡੇਰਾ ਲਾ ਲਿਆ।"
33 Então todos os midianitas, os amalequitas e os povos do deserto se juntaram, e atravessaram o rio Jordão, e acamparam no vale de Jezreel.
34 ਗਿਦਾਊਨ ਕੋਲ ਯਹੋਵਾਹ ਦਾ ਆਤਮਾ ਆਇਆ ਅਤੇ ਉਸ ਨੂੰ ਵੱਡੀ ਸ਼ਕਤੀ ਦਿੱਤੀ। ਉਸ ਨੇ ਅਬੀਅਜ਼ਰ ਪਰਿਵਾਰ ਨੂੰ ਆਪਣੇ ਪਿੱਛੇ ਆਉਣ ਲਈ ਤੁਰ੍ਹੀ ਵਜਾਈ।"
34 E o Espírito do Senhor dominou Gideão. Ele tocou uma corneta feita de chifre de carneiro, e os homens do grupo de famílias de Abiezer foram juntar-se a ele.
35 ਗਿਦਾਊਨ ਨੇ ਮਨੱਸ਼ਹ ਪਰਿਵਾਰ-ਸਮੂਹ ਦੇ ਸਾਰੇ ਲੋਕਾਂ ਵੱਲ ਸੰਦੇਸ਼ਵਾਹਕ ਭੇਜੇ ਕਿ ਉਹ ਆਪਣੇ ਸਾਰੇ ਹਥਿਆਰ ਲੈ ਕੇ ਲੜਾਈ ਲਈ ਤਿਆਰ ਹੋ ਜਾਣ। ਗਿਦਾਊਨ ਨੇ ਆਸ਼ੇਰ, ਜ਼ਬੂਲੁਨ ਅਤੇ ਨਫ਼ਤਾਲੀ ਦੇ ਪਰਿਵਾਰ-ਸਮੂਹਾਂ ਵੱਲ ਸੰਦੇਸ਼ਵਾਹਕਾਂ ਰਾਹੀਂ ਵੀ ਇਹ ਸੰਦੇਸ਼ ਭੇਜਿਆ। ਇਸ ਲਈ ਉਹ ਪਰਿਵਾਰ-ਸਮੂਹ ਵੀ ਗਿਦਾਊਨ ਅਤੇ ਉਸਦੀ ਫ਼ੌਜ ਨੂੰ ਮਿਲਣ ਲਈ ਗਏ।"
35 Gideão enviou também mensageiros para chamar os homens das tribos de Manassés, de Aser, de Zebulom e de Naftali. E eles também foram se juntar a ele.
36 ਤਾਂ ਗਿਦਾਊਨ ਨੇ ਪਰਮੇਸ਼ੁਰ ਨੂੰ ਆਖਿਆ, “ਤੁਸੀਂ ਆਖਿਆ ਸੀ ਕਿ ਤੁਸੀਂ ਇਸਰਾਏਲ ਦੇ ਲੋਕਾਂ ਨੂੰ ਬਚਾਉਣ ਵਿੱਚ ਮੇਰੀ ਮਦਦ ਕਰੋਂਗੇ। ਮੈਨੂੰ ਪ੍ਰਮਾਣ ਦੇਵੋ!"
36 Então Gideão disse: — Ó Deus, tu disseste que queres me usar para libertar o povo de Israel.
37 ਮੈਂ ਅਨਾਜ ਛੱਟਣ ਵਾਲੇ ਫ਼ਰਸ਼ ਉੱਤੇ ਭੇਡ ਦੀ ਖੱਲ ਰੱਖਾਂਗਾ। ਜੇ ਸਿਰਫ਼ ਖੱਲ ਉੱਤੇ ਹੀ ਤ੍ਰੇਲ ਹੋਵੇਗੀ ਜਦੋਂ ਕਿ ਹੋਰ ਸਾਰੀ ਥਾਂ ਸੁੱਕੀ ਹੋਵੇਗੀ, ਤਾਂ ਮੈਂ ਜਾਣ ਲਵਾਂਗਾ ਕਿ ਜਿਵੇਂ ਤੁਸੀਂ ਆਖਿਆ ਸੀ, ਤੁਸੀਂ ਇਸਰਾਏਲ ਨੂੰ ਬਚਾਉਣ ਵਿੱਚ ਮੇਰੀ ਮਦਦ ਕਰੋਂਗੇ।”"
37 Pois bem. Vou pôr um pouco de lã no lugar onde malhamos o trigo. Se de manhã o orvalho tiver molhado somente a lã, e o chão em volta dela estiver seco, então poderei ficar certo de que tu realmente me usarás para libertar Israel.
38 ਅਤੇ ਬਿਲਕੁਲ ਇਵੇਂ ਹੀ ਹੋਇਆ। ਗਿਦਾਊਨ ਅਗਲੀ ਸਵੇਰੇ ਜਲਦੀ ਉੱਠਿਆ ਅਤੇ ਖੱਲ ਨੂੰ ਨਚੋੜਿਆ। ਉਸ ਨੇ ਭੇਡ ਦੀ ਖੱਲ ਵਿੱਚੋਂ ਇੱਕ ਪਿਆਲਾ ਭਰ ਪਾਣੀ ਨਿਚੋੜ ਦਿੱਤਾ।"
38 O que ele disse aconteceu. Na manhã seguinte Gideão se levantou, espremeu a lã, e dela saiu água que deu para encher uma tigela.
39 ਫ਼ੇਰ ਗਿਦਾਊਨ ਨੇ ਪਰਮੇਸ਼ੁਰ ਨੂੰ ਆਖਿਆ, “ਮੇਰੇ ਨਾਲ ਨਾਰਾਜ਼ ਨਾ ਹੋਣਾ। ਮੈਨੂੰ ਸਿਰਫ਼ ਇੱਕ ਗੱਲ ਹੋਰ ਪੁੱਛਣ ਦਿਉ। ਮੈਨੂੰ ਬਸ ਇੱਕ ਵਾਰੀ ਹੋਰ ਭੇਡ ਦੀ ਖੱਲ ਨਾਲ ਤੁਹਾਡੀ ਪਰੱਖ ਕਰਨ ਦਿਉ। ਇਸ ਵਾਰੀ ਇਹ ਖੱਲ ਸੁੱਕੀ ਰਹੇ ਜਦ ਕਿ ਇਸਦੇ ਆਲੇ-ਦੁਆਲੇ ਦੀ ਥਾਂ ਤ੍ਰੇਲ ਨਾਲ ਭਿੱਜੀ ਹੋਵੇ।”"
39 Então ele pediu a Deus: — Não fiques zangado comigo. Mas deixa que eu fale só mais uma vez. Deixa, por favor, que eu faça mais uma prova com a lã. Que desta vez a lã fique seca, e que haja orvalho somente no chão em volta dela!
40 ਉਸ ਰਾਤ ਪਰਮੇਸ਼ੁਰ ਨੇ ਇਹੋ ਹੀ ਕੀਤਾ। ਬਸ ਭੇਡ ਦੀ ਖੱਲ ਸੁੱਕੀ ਸੀ ਜਦ ਕਿ ਇਸਦੇ ਆਲੇ-ਦੁਆਲੇ ਦੀ ਸਾਰੇ ਥਾਂ ਤ੍ਰੇਲ ਨਾਲ ਗਿੱਲੀ ਸੀ।"
40 E Deus fez isso naquela noite. A lã ficou seca, e o chão em volta ficou coberto de orvalho.

Ler em outra tradução

Comparar com outra

Estude este capítulo no WhatsApp

Peça à IA da Bíblia Fala para explicar Juízes 6, comparar traduções ou montar um estudo — tudo direto pelo WhatsApp.