Juízes 3
Punjabi Bible (GL_PUNJABI) vs ARC
ARC Almeida Revista e Corrigida 2009
1 ਯਹੋਵਾਹ ਨੇ ਉਨ੍ਹਾਂ ਹੋਰਨਾ ਕੌਮਾਂ ਦੇ ਸਾਰੇ ਲੋਕਾਂ ਨੂੰ ਇਸਰਾਏਲ ਦੀ ਧਰਤੀ ਛੱਡ ਜਾਣ ਲਈ ਮਜ਼ਬੂਰ ਨਹੀਂ ਕੀਤਾ। ਯਹੋਵਾਹ ਇਸਰਾਏਲ ਦੇ ਲੋਕਾਂ ਦੀ ਪਰੱਖ ਕਰਨਾ ਚਾਹੁੰਦਾ ਸੀ। ਇਸਰਾਏਲ ਵਿੱਚ ਇਸ ਸਮੇਂ ਰਹਿਣ ਵਾਲੇ ਲੋਕਾਂ ਵਿੱਚੋਂ ਕਿਸੇ ਨੇ ਵੀ ਕਨਾਨ ਦੀ ਧਰਤੀ ਉੱਤੇ ਕਬਜ਼ਾ ਕਰਨ ਵਾਲੀ ਲੜਾਈ ਵਿੱਚ ਹਿੱਸਾ ਨਹੀਂ ਸੀ ਲਿਆ। ਇਸ ਲਈ ਯਹੋਵਾਹ ਨੇ ਉਨ੍ਹਾਂ ਹੋਰਨਾਂ ਕੌਮਾਂ ਨੂੰ ਉਨ੍ਹਾਂ ਦੇ ਦੇਸ਼ ਵਿੱਚ ਰਹਿਣ ਦਿੱਤਾ। (ਯਹੋਵਾਹ ਨੇ ਅਜਿਹਾ ਇਸਰਾਏਲ ਦੇ ਲੋਕਾਂ ਨੂੰ ਇਹ ਸਿੱਖਿਆ ਦੇਣ ਲਈ ਕੀਤਾ ਸੀ ਕਿ ਉਨ੍ਹਾਂ ਨੇ ਉਹ ਲੜਾਈਆਂ ਨਹੀਂ ਲੜੀਆਂ ਸਨ।) ਯਹੋਵਾਹ ਵੱਲੋਂ ਇਸ ਧਰਤੀ ਉੱਤੇ ਰਹਿਣ ਦਿੱਤੀਆਂ ਕੌਮਾਂ ਦੇ ਨਾਮ ਇਹ ਹਨ:"
1 Estas, pois, são as nações que o Senhor deixou ficar, para por elas provar a Israel, a saber, a todos os que não sabiam de todas as guerras de Canaã.
2 ਫ਼ਲਿਸਤੀ ਲੋਕਾਂ ਦੇ ਪੰਜ ਹਾਕਮ, ਸਾਰੇ ਹੀ ਕਨਾਨੀ ਲੋਕ, ਸੀਦੋਨ ਦੇ ਲੋਕ ਅਤੇ ਉਹ ਹਿੱਵੀ ਲੋਕ ਜਿਹੜੇ ਪਰਬਤ ਬਆਲ ਹਰਮੋਨ ਤੋਂ ਲੈ ਕੇ ਹਮਾਥ ਤੱਕ ਲਬਾਨੋਨ ਦੀਆਂ ਪਹਾੜੀਆਂ ਵਿੱਚ ਰਹਿੰਦੇ ਸਨ।"
2 Isso tão somente para que as gerações dos filhos de Israel delas soubessem (para lhes ensinar a guerra), pelo menos as gerações que, dantes, não sabiam disso:
3 ਯਹੋਵਾਹ ਨੇ ਉਨ੍ਹਾਂ ਕੌਮਾਂ ਨੂੰ ਇਸ ਧਰਤੀ ਉੱਤੇ ਇਸਰਾਏਲ ਦੇ ਲੋਕਾਂ ਦੀ ਪਰੱਖ ਲਈ ਰਹਿਣ ਦਿੱਤਾ। ਉਹ ਦੇਖਣਾ ਚਾਹੁੰਦਾ ਸੀ ਕਿ ਕੀ ਇਸਰਾਏਲ ਦੇ ਲੋਕ ਮੂਸਾ ਦੇ ਰਾਹੀਂ ਉਨ੍ਹਾਂ ਦੇ ਪੁਰਖਿਆਂ ਨੂੰ ਦਿੱਤੇ ਗਏ ਯਹੋਵਾਹ ਦੇ ਆਦੇਸ਼ਾਂ ਨੂੰ ਮੰਨਦੇ ਹਨ ਜਾਂ ਨਹੀਂ।"
3 cinco príncipes dos filisteus, e todos os cananeus, e sidônios, e heveus, que habitavam nas montanhas do Líbano, desde o monte de Baal-Hermom até à entrada de Hamate.
4 ਇਸਰਾਏਲ ਦੇ ਲੋਕਾਂ ਨੇ ਕਨਾਨੀਆਂ, ਹਿੱਤੀਆਂ, ਅਮੋਰੀਆਂ, ਫ਼ਰਿੱਜ਼ੀਆਂ, ਹਿੱਵੀਆਂ ਅਤੇ ਯਬੂਸੀਆਂ ਲੋਕਾਂ ਦਰਮਿਆਨ ਰਹਿਣਾ ਜਾਰੀ ਰੱਖਿਆ।"
4 Estes, pois, ficaram, para por eles o Senhor provar a Israel, para saber se dariam ouvidos aos seus mandamentos que tinha ordenado a seus pais pelo ministério de Moisés.
5 ਇਸਰਾਏਲ ਦੇ ਲੋਕਾਂ ਨੇ ਇਨ੍ਹਾਂ ਲੋਕਾਂ ਦੀਆਂ ਧੀਆਂ ਨਾਲ ਸ਼ਾਦੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਸਰਾਏਲ ਦੇ ਲੋਕਾਂ ਨੇ ਆਪਣੀਆਂ ਧੀਆਂ ਨੂੰ ਵੀ ਉਨ੍ਹਾਂ ਲੋਕਾਂ ਦੇ ਪੁੱਤਰਾਂ ਨਾਲ ਸ਼ਾਦੀ ਕਰਨ ਦੀ ਇਜਾਜ਼ਤ ਦੇ ਦਿੱਤੀ। ਅਤੇ ਇਸਰਾਏਲ ਦੇ ਲੋਕ ਉਨ੍ਹਾਂ ਲੋਕਾਂ ਦੇ ਦੇਵਤਿਆਂ ਦੀ ਉਪਾਸਨਾ ਕਰਨ ਲੱਗੇ।"
5 Habitando, pois, os filhos de Israel no meio dos cananeus, e heteus, e amorreus, e ferezeus, e heveus, e jebuseus,
6 ਪਹਿਲਾ ਨਿਆਂਕਾਰ, ਅਥਨੀਏਲ ਯਹੋਵਾਹ ਨੇ ਦੇਖਿਆ ਕਿ ਇਸਰਾਏਲ ਦੇ ਲੋਕ ਬਦੀ ਕਰਦੇ ਸਨ। ਇਸਰਾਏਲ ਦੇ ਲੋਕ ਯਹੋਵਾਹ ਆਪਣੇ ਪਰਮੇਸ਼ੁਰ ਦਾ ਨਾਮ ਭੁੱਲ ਗਏ ਅਤੇ ਬਆਲ ਅਤੇ ਅਸ਼ੇਰਾਹ ਵਰਗੇ ਝੂਠੇ ਦੇਵਤਿਆਂ ਦੀ ਸੇਵਾ ਕਰਨ ਲੱਗੇ।"
6 tomaram de suas filhas para si por mulheres e deram aos filhos deles as suas filhas; e serviram a seus deuses.
7 ਯਹੋਵਾਹ ਇਸਰਾਏਲ ਦੇ ਲੋਕਾਂ ਨਾਲ ਨਾਰਾਜ਼ ਸੀ। ਯਹੋਵਾਹ ਨੇ ਮੇਸੋਪੋਤਾਮੀਆਂ ਦੇ ਰਾਜੇ ਕੂਸ਼ਨ ਰਿਸ਼ਾਤੈਮ ਨੂੰ ਇਜਾਜ਼ਤ ਦੇ ਦਿੱਤੀ ਕਿ ਇਸਰਾਏਲ ਦੇ ਲੋਕਾਂ ਨੂੰ ਹਰਾ ਦੇਵੇ ਅਤੇ ਉਨ੍ਹਾਂ ਉੱਤੇ ਹਕੂਮਤ ਕਰੇ। ਇਸਰਾਏਲ ਦੇ ਲੋਕ ਉਸ ਰਾਜੇ ਦੀ ਹਕੂਮਤ ਵਿੱਚ ਅੱਠ ਸਾਲ ਰਹੇ।"
7 E os filhos de Israel fizeram o que parecia mal aos olhos do Senhor , e se esqueceram do Senhor , seu Deus, e serviram aos baalins e a Astarote.
8 ਫ਼ੇਰ ਇਸਰਾਏਲ ਦੇ ਲੋਕਾਂ ਨੇ ਯਹੋਵਾਹ ਅੱਗੇ ਮਦਦ ਲਈ ਪੁਕਾਰ ਕੀਤੀ। ਯਹੋਵਾਹ ਨੇ ਉਨ੍ਹਾਂ ਦੀ ਮਦਦ ਕਰਨ ਲਈ ਇੱਕ ਬੰਦਾ ਭੇਜਿਆ। ਉਸ ਬੰਦੇ ਦਾ ਨਾਮ ਅਥਨੀਏਲ ਸੀ। ਉਹ ਕਨਜ਼, ਕਾਲੇਬ ਦੇ ਛੋਟੇ ਭਰਾ ਦਾ ਪੁੱਤਰ ਸੀ। ਅਥਨੀਏਲ ਨੇ ਇਸਰਾਏਲ ਦੇ ਲੋਕਾਂ ਨੂੰ ਬਚਾਇਆ।"
8 Então, a ira do Senhor se acendeu contra Israel, e ele os vendeu em mão de Cusã-Risataim, rei da Mesopotâmia; e os filhos de Israel serviram a Cusã-Risataim durante oito anos.
9 ਯਹੋਵਾਹ ਦਾ ਆਤਮਾ ਅਥਨੀਏਲ ਕੋਲ ਆਇਆ ਅਤੇ ਉਹ ਇਸਰਾਏਲ ਦੇ ਲੋਕਾਂ ਲਈ ਨਿਆਂਕਾਰ ਬਣ ਗਿਆ। ਅਥਨੀਏਲ ਨੇ ਇਸਰਾਏਲ ਦੀ ਲੜਾਈ ਵਿੱਚ ਅਗਵਾਈ ਕੀਤੀ। ਯਹੋਵਾਹ ਨੇ ਅਰਾਮ ਦੇ ਰਾਜੇ ਕੂਸ਼ਨ ਰਿਸ਼ਾਤੈਮ ਨੂੰ ਹਰਾਉਣ ਵਿੱਚ ਅਥਨੀਏਲ ਦੀ ਮਦਦ ਕੀਤੀ।"
9 E os filhos de Israel clamaram ao Senhor , e o Senhor levantou aos filhos de Israel um libertador, e os libertou: Otniel, filho de Quenaz, irmão de Calebe, mais novo do que ele.
10 ਇਸ ਲਈ ਕਨਜ਼ ਦੇ ਪੁੱਤਰ ਅਥਨੀਏਲ ਦੇ ਦੇਹਾਂਤ ਤੱਕ, 40 ਵਰ੍ਹਿਆਂ ਤੀਕ ਧਰਤੀ ਉੱਤੇ ਅਮਨ ਰਿਹਾ।"
10 E veio sobre ele o Espírito do Senhor , e julgou a Israel e saiu à peleja; e o Senhor deu na sua mão a Cusã-Risataim, rei da Síria; e a sua mão prevaleceu contra Cusã-Risataim.
11 ਨਿਆਂਕਾਰ ਏਹੂਦ ਇੱਕ ਵਾਰੀ ਫ਼ੇਰ ਯਹੋਵਾਹ ਨੇ ਇਸਰਾਏਲ ਦੇ ਲੋਕਾਂ ਨੂੰ ਬਦੀ ਕਰਦਿਆਂ ਵੇਖਿਆ। ਇਸ ਲਈ ਯਹੋਵਾਹ ਨੇ ਮੋਆਬ ਦੇ ਰਾਜੇ ਅਗਲੋਨ ਨੂੰ ਇਸਰਾਏਲ ਦੇ ਲੋਕਾਂ ਨੂੰ ਹਰਾਉਣ ਦੀ ਤਾਕਤ ਦਿੱਤੀ।"
11 Então, a terra sossegou quarenta anos; e Otniel, filho de Quenaz, faleceu.
12 ਅਗਲੋਨ ਨੇ ਅੰਮੋਨੀ ਲੋਕਾਂ ਅਤੇ ਅਮਾਲੇਕੀ ਲੋਕਾਂ ਕੋਲੋਂ ਮਦਦ ਲਈ। ਉਹ ਉਸ ਦੇ ਨਾਲ ਮਿਲ ਗਏ ਅਤੇ ਉਨ੍ਹਾਂ ਨੇ ਇਸਰਾਏਲ ਦੇ ਲੋਕਾਂ ਉੱਤੇ ਹਮਲਾ ਕਰ ਦਿੱਤਾ। ਅਗਲੋਨ ਅਤੇ ਉਸਦੀ ਫ਼ੌਜ ਨੇ ਇਸਰਾਏਲ ਦੇ ਲੋਕਾਂ ਨੂੰ ਹਰਾ ਦਿੱਤਾ ਅਤੇ ਉਨ੍ਹਾਂ ਖਜ਼ੂਰਾਂ ਦੇ ਸ਼ਹਿਰ (ਯਰੀਹੋ) ਤੋਂ ਨਿਕਲਣ ਲਈ ਮਜ਼ਬੂਰ ਕਰ ਦਿੱਤਾ।"
12 Porém os filhos de Israel tornaram a fazer o que parecia mal aos olhos do Senhor ; então, o Senhor esforçou a Eglom, rei dos moabitas, contra Israel, porquanto fizeram o que parecia mal aos olhos do Senhor .
13 ਮੋਆਬ ਦੇ ਰਾਜੇ ਅਗਲੋਨ ਨੇ ਇਸਰਾਏਲ ਦੇ ਲੋਕਾਂ ਉੱਤੇ 18 ਵਰ੍ਹੇ ਤੱਕ ਰਾਜ ਕੀਤਾ।"
13 E ajuntou consigo os filhos de Amom e os amalequitas, e foi, e feriu a Israel, e tomaram a cidade das Palmeiras.
14 ਲੋਕਾਂ ਨੇ ਯਹੋਵਾਹ ਅੱਗੇ ਪੁਕਾਰ ਕੀਤੀ ਤਾਂ ਯਹੋਵਾਹ ਨੇ ਇਸਰਾਏਲ ਦੇ ਲੋਕਾਂ ਦੀ ਮਦਦ ਲਈ ਇੱਕ ਬੰਦਾ ਭੇਜਿਆ। ਇਸ ਬੰਦੇ ਦਾ ਨਾਮ ਏਹੂਦ ਸੀ। ਉਹ ਬਿਨਯਾਮੀਨ ਦੇ ਪਰਿਵਾਰ-ਸਮੂਹ ਵਿੱਚੋਂ ਗੇਰਾ ਦਾ ਪੁੱਤਰ ਸੀ। ਉਸ ਨੂੰ ਆਪਣੇ ਖੱਬੇ ਹੱਥ ਨਾਲ ਲੜਨ ਦੀ ਸਿਖਲਾਈ ਦਿੱਤੀ ਗਈ ਸੀ। ਇਸਰਾਏਲ ਦੇ ਲੋਕਾਂ ਨੇ ਏਹੂਦ ਨੂੰ ਇੱਕ ਸੁਗਾਤ ਦੇਕੇ ਮੋਆਬ ਦੇ ਰਾਜੇ ਅਗਲੋਨ ਦੇ ਕੋਲ ਭੇਜਿਆ।"
14 E os filhos de Israel serviram a Eglom, rei dos moabitas, dezoito anos.
15 ਏਹੂਦ ਨੇ ਆਪਣੇ ਲਈ ਇੱਕ ਤਲਵਾਰ ਬਣਾਈ। ਉਸ ਤਲਵਾਰ ਦੀਆਂ ਦੋ ਤਿਖੀਆਂ ਧਾਰਾਂ ਸਨ ਅਤੇ ਇਹ ਤਕਰੀਬਨ 18 ਇੰਚ ਲੰਮੀ ਸੀ। ਏਹੂਦ ਨੇ ਇਹ ਤਲਵਾਰ ਆਪਣੇ ਸੱਜੇ ਪੱਟ ਨਾਲ ਬੰਨ੍ਹ ਲਈ ਅਤੇ ਇਸ ਨੂੰ ਆਪਣੀ ਵਰਦੀ ਹੇਠਾਂ ਛੁਪਾ ਲਿਆ।"
15 Então, os filhos de Israel clamaram ao Senhor , e o Senhor lhes levantou um libertador: Eúde, filho de Gera, benjamita, homem canhoto. E os filhos de Israel enviaram pela sua mão um presente a Eglom, rei dos moabitas.
16 ਇਸ ਤਰ੍ਹਾਂ ਏਹੂਦ ਮੋਆਬ ਦੇ ਰਾਜੇ ਅਗਲੋਨ ਲਈ ਸੁਗਾਤ ਲੈ ਕੇ ਆਇਆ। ਅਗਲੋਨ ਬਹੁਤ ਮੋਟਾ ਬੰਦਾ ਸੀ।"
16 E Eúde fez uma espada de dois fios, do comprimento de um côvado, e cingiu-a por debaixo das suas vestes, à sua coxa direita.
17 ਸੁਗਾਤ ਭੇਟ ਕਰਨ ਤੋਂ ਬਾਦ ਉਸ ਨੇ ਉਨ੍ਹਾਂ ਬੰਦਿਆਂ ਨੂੰ ਭੇਜ ਦਿੱਤਾ ਜਿਹੜੇ ਰਾਜੇ ਅਗਲੋਨ ਲਈ ਸੁਗਾਤ ਲੈ ਕੇ ਆਏ ਸਨ। ਉਹ ਰਾਜੇ ਦੇ ਮਹਿਲ ਵਿੱਚੋਂ ਚੱਲੇ ਗਏ।"
17 E levou aquele presente a Eglom, rei dos moabitas; e era Eglom homem mui gordo.
18 ਜਦੋਂ ਏਹੂਦ ਗਿਲਗਾਲ ਨੇੜੇ ਮੂਰਤੀਆਂ ਕੋਲ ਅੱਪੜਿਆ, ਉਹ ਰਾਜੇ ਨੂੰ ਮਿਲਣ ਲਈ ਵਾਪਸ ਮੁੜ ਪਿਆ। ਏਹੂਦ ਨੇ ਰਾਜੇ ਅਗਲੋਨ ਨੂੰ ਆਖਿਆ, “ਪਾਤਸ਼ਾਹ, ਮੇਰੇ ਕੋਲ ਤੁਹਾਡੇ ਲਈ ਇੱਕ ਗੁਪਤ ਸੰਦੇਸ਼ ਹੈ।” ਰਾਜੇ ਨੇ ਉਸ ਨੂੰ ਖਾਮੋਸ਼ ਹੋ ਜਾਣ ਲਈ ਆਖਿਆ ਅਤੇ ਫ਼ੇਰ ਸਾਰੇ ਨੌਕਰਾਂ ਨੂੰ ਕਮਰੇ ਵਿੱਚੋਂ ਬਾਹਰ ਭੇਜ ਦਿੱਤਾ।"
18 E sucedeu que, acabando de entregar o presente, despediu a gente que trouxera o presente.
19 ਏਹੂਦ ਰਾਜੇ ਅਗਲੋਨ ਕੋਲ ਗਿਆ। ਰਾਜਾ ਆਪਣੇ ਮਹਿਲ ਦੇ ਉੱਪਰਲੇ ਕਮਰੇ ਵਿੱਚ ਬਿਲਕੁਲ ਇੱਕਲਾ ਬੈਠਾ ਹੋਇਆ ਸੀ। ਫ਼ੇਰ ਏਹੂਦ ਨੇ ਆਖਿਆ, “ਮੇਰੇ ਕੋਲ ਪਰਮੇਸ਼ੁਰ ਵੱਲੋਂ ਤੁਹਾਡੇ ਲਈ ਸੰਦੇਸ਼ ਹੈ।” ਰਾਜਾ ਆਪਣੇ ਤਖਤ ਤੋਂ ਉੱਠ ਖੜ੍ਹਾ ਹੋਇਆ। ਉਹ ਏਹੂਦ ਦੇ ਬਹੁਤ ਨੇੜੇ ਸੀ।"
19 Porém voltou do ponto em que estão as imagens de escultura, ao pé de Gilgal, e disse: Tenho uma palavra secreta para ti, ó rei. Este disse: Cala-te. E todos os que lhe assistiam saíram de diante dele.
20 ਜਿਵੇਂ ਹੀ ਰਾਜਾ ਆਪਣੇ ਤਖਤ ਤੋਂ ਉੱਠ ਰਿਹਾ ਸੀ, ਏਹੂਦ ਆਪਣਾ ਖੱਬਾ ਹੱਥ ਵੱਧਾਇਆ ਅਤੇ ਆਪਣੇ ਪੱਟ ਨਾਲ ਬੰਨ੍ਹੀ ਹੋਈ ਤਲਵਾਰ ਬਾਹਰ ਕੱਢ ਲਈ। ਫ਼ੇਰ ਏਹੂਦ ਨੇ ਤਲਵਾਰ ਰਾਜੇ ਦੇ ਪੇਟ ਵਿੱਚ ਖੋਭ ਦਿੱਤੀ।"
20 E Eúde entrou num cenáculo fresco, que o rei tinha para si só, onde estava assentado, e disse Eúde: Tenho para ti uma palavra de Deus. E levantou-se da cadeira.
21 ਤਲਵਾਰ ਰਾਜੇ ਦੇ ਪੇਟ ਵਿੱਚ ਇੰਨੀ ਡੂੰਘੀ ਚਲੀ ਗਈ ਕਿ ਉਸਦਾ ਹੱਥਾਂ ਵੀ ਅੰਦਰ ਧਸ ਗਿਆ ਅਤੇ ਚਰਬੀ ਨਾਲ ਢੱਕਿਆ ਗਿਆ ਅਤੇ ਉਸ ਦੀਆਂ ਅੰਤੜੀਆਂ ਅਤੇ ਟੱਟੀ ਬਾਹਰ ਆ ਗਈ। ਏਹੂਦ ਨੇ ਤਲਵਾਰ ਅਗਲੋਨ ਦੇ ਸ਼ਰੀਰ ਅੰਦਰ ਹੀ ਰਹਿਣ ਦਿੱਤੀ।"
21 Então, Eúde estendeu a sua mão esquerda, e lançou mão da espada da sua coxa direita, e lha cravou no ventre,
22 ਏਹੂਦ ਉਸ ਨਿਜੀ ਕਮਰੇ ਤੋਂ ਬਾਹਰ ਆ ਗਿਆ ਉਸ ਨੇ ਉੱਪਰਲੇ ਕਮਰੇ ਨੂੰ ਤਾਲਾ ਲਾ ਦਿੱਤਾ ਅਤੇ ਰਾਜੇ ਨੂੰ ਅੰਦਰ ਬੰਦ ਕਰ ਦਿੱਤਾ।"
22 de tal maneira que entrou até à empunhadura após a folha, e a gordura encerrou a folha (porque não tirou a espada do ventre); e saiu-lhe o excremento.
23 ਫ਼ੇਰ ਏਹੂਦ ਮੁੱਖ ਕਮਰੇ ਵਿੱਚੋਂ ਚੱਲਾ ਗਿਆ ਅਤੇ ਨੌਕਰ ਵਾਪਸ ਅੰਦਰ ਚੱਲੇ ਗਏ। ਉਨ੍ਹਾਂ ਨੇ ਉੱਪਰਲੇ ਕਮਰੇ ਨੂੰ ਤਾਲਾ ਲੱਗਿਆ ਦੇਖਿਆ। ਇਸ ਲਈ ਉਨ੍ਹਾਂ ਆਖਿਆ, “ਰਾਜਾ ਜ਼ਰੂਰ ਆਪਣੀ ਆਰਾਮਗਾਹ ਵਿੱਚ ਖੁਦ ਨੂੰ ਆਰਾਮ ਦੇ ਰਿਹਾ ਹੋਵੇਗਾ।”"
23 Então, Eúde saiu à sala, e cerrou sobre ele as portas do cenáculo, e as fechou.
24 ਇਸ ਲਈ ਨੌਕਰਾਂ ਨੇ ਕਾਫ਼ੀ ਦੇਰ ਤੱਕ ਇੰਤਜ਼ਾਰ ਕੀਤਾ। ਰਾਜੇ ਨੇ ਉੱਪਰਲੇ ਕਮਰੇ ਦਾ ਦਰਵਾਜ਼ਾ ਨਹੀਂ ਖੋਲ੍ਹਿਆ। ਆਖਿਰਕਾਰ ਨੌਕਰ ਫ਼ਿਕਰਮੰਦ ਹੋ ਗਏ। ਉਨ੍ਹਾਂ ਨੇ ਚਾਬੀ ਲਿਆਂਦੀ ਅਤੇ ਦਰਵਾਜ਼ਿਆਂ ਨੂੰ ਖੋਲ੍ਹਿਆ। ਜਦੋਂ ਨੌਕਰ ਅੰਦਰ ਦਾਖਲ ਹੋਏ ਉਨ੍ਹਾਂ ਨੇ ਆਪਣੇ ਰਾਜੇ ਨੂੰ ਫ਼ਰਸ਼ ਉੱਤੇ ਮੁਰਦਾ ਪਿਆ ਹੋਇਆ ਵੇਖਿਆ।"
24 E, saindo ele, vieram os seus servos e viram, e eis que as portas do cenáculo estavam fechadas; e disseram: Sem dúvida está cobrindo seus pés na recâmara do cenáculo fresco.
25 ਜਦੋਂ ਨੌਕਰ ਰਾਜੇ ਦਾ ਇੰਤਜ਼ਾਰ ਕਰ ਰਹੇ ਸਨ, ਏਹੂਦ ਕੋਲ ਬਚਕੇ ਨਿਕਲ ਜਾਣ ਦਾ ਸਮਾਂ ਸੀ। ਏਹੂਦ ਬੁੱਤਾਂ ਕੋਲੋਂ ਲੰਘਿਆ ਅਤੇ ਸਈਰਾਹ ਨਾਮ ਦੇ ਸਥਾਨ ਵੱਲ ਚੱਲਾ ਗਿਆ।"
25 E, esperando até se enfastiarem, eis que não abriu as portas do cenáculo; então, tomaram a chave e abriram, e eis seu senhor estendido morto em terra.
26 ਜਦੋਂ ਏਹੂਦ ਸਈਰਾਹ ਵਿਖੇ ਪਹੁੰਚਿਆ, ਉਸ ਨੇ ਇਫ਼ਰਾਈਮ ਦੇ ਪਹਾੜੀ ਪ੍ਰਦੇਸ਼ ਵਿੱਚ ਤੁਰ੍ਹੀ ਵਜਾ ਦਿੱਤੀ। ਇਸਰਾਏਲ ਦੇ ਲੋਕਾਂ ਨੇ ਤੁਰ੍ਹੀ ਦੀ ਆਵਾਜ਼ ਸੁਣੀ ਅਤੇ ਉਹ ਏਹੂਦ ਦੀ ਅਗਵਾਈ ਵਿੱਚ, ਪਹਾੜੀਆਂ ਤੋਂ ਹੇਠਾਂ ਆ ਗਏ।"
26 E Eúde escapou enquanto eles se demoraram; porque ele passou pelas imagens de escultura e escapou para Seirá.
27 ਏਹੂਦ ਨੇ ਇਸਰਾਏਲ ਦੇ ਲੋਕਾਂ ਨੂੰ ਆਖਿਆ, “ਮੇਰੇ ਪਿੱਛੇ ਆਓ! ਯਹੋਵਾਹ ਨੇ ਸਾਡੇ ਦੁਸ਼ਮਣ, ਮੋਆਬ ਦੇ ਲੋਕਾਂ ਨੂੰ ਹਰਾਉਣ ਵਿੱਚ ਸਾਡੀ ਸਹਾਇਤਾ ਕੀਤੀ ਹੈ।” ਇਸ ਲਈ ਇਸਰਾਏਲ ਦੇ ਲੋਕ ਏਹੂਦ ਦੇ ਪਿੱਛੇ ਤੁਰ ਪਏ। ਉਹ ਏਹੂਦ ਦੇ ਨਾਲ ਉਨ੍ਹਾਂ ਥਾਵਾਂ ਉੱਤੇ ਕਬਜ਼ਾ ਕਰਨ ਲਈ ਹੇਠਾਂ ਚੱਲੇ ਗਏ ਜਿੱਥੇ ਲੋਕ ਆਸਾਨੀ ਨਾਲ ਯਰਦਨ ਦਰਿਆ ਪਾਰ ਕਰਕੇ ਮੋਆਬ ਦੀ ਧਰਤੀ ਵਿੱਚ ਜਾ ਸੱਕਦੇ ਸਨ। ਉਨ੍ਹਾਂ ਨੇ ਕਿਸੇ ਨੂੰ ਵੀ ਯਰਦਨ ਦਰਿਆ ਦੇ ਪਾਰ ਨਹੀਂ ਕਰਨ ਦਿੱਤਾ।"
27 E sucedeu que, entrando ele, tocou a buzina nas montanhas de Efraim; e os filhos de Israel desceram com ele das montanhas, e ele adiante deles.
28 ਇਸਰਾਏਲ ਦੇ ਲੋਕਾਂ ਨੇ ਮੋਆਬ ਦੇ ਤਕਰੀਬਨ 10,000 ਤਾਕਤਵਰ ਅਤੇ ਬਹਾਦੁਰ ਆਦਮੀਆਂ ਨੂੰ ਮਾਰ ਦਿੱਤਾ। ਕੋਈ ਇੱਕ ਮੋਆਬੀ ਬੰਦਾ ਵੀ ਬਚ ਕੇ ਨਹੀਂ ਨਿਕਲ ਸੱਕਿਆ।"
28 E disse-lhes: Segui-me, porque o Senhor vos tem dado a vossos inimigos, os moabitas, na vossa mão; e desceram após ele, e tomaram os vaus do Jordão a Moabe, e a nenhum deixaram passar.
29 ਇਸ ਲਈ ਉਸ ਦਿਨ ਤੋਂ, ਇਸਰਾਏਲ ਦੇ ਲੋਕ ਮੋਆਬੀਆਂ ਉੱਤੇ ਰਾਜ ਕਰਨ ਲੱਗੇ ਉੱਥੇ (ਇਸਰਾਏਲ ਦੀ) ਧਰਤੀ ਉੱਤੇ 80 ਵਰ੍ਹਿਆਂ ਤੀਕ ਸ਼ਾਂਤੀ ਰਹੀ।"
29 E, naquele tempo, feriram dos moabitas uns dez mil homens, todos corpulentos e todos homens valorosos; e não escapou nenhum.
30 ਨਿਆਂਕਾਰ, ਸ਼ਮਗਰ ਏਹੂਦ ਦੇ ਇਸਰਾਏਲੀ ਲੋਕਾਂ ਨੂੰ ਬਚਾਉਣ ਤੋਂ ਮਗਰੋਂ, ਇੱਕ ਹੋਰ ਬੰਦੇ ਨੇ ਇਸਰਾਏਲ ਨੂੰ ਬਚਾਇਆ। ਉਸ ਆਦਮੀ ਦਾ ਨਾਮ ਸ਼ਮਗਰ ਸੀ ਉਹ ਅਨਾਥ ਦਾ ਪੁੱਤਰ ਸੀ। ਸ਼ਮਗਰ ਨੇ 600 ਫ਼ਲਿਸਤੀਆਂ ਨੂੰ ਮਾਰਨ ਲਈ ਆਰ ਤੋਂ ਕੰਮ ਲਿਆ।"
30 Assim foi subjugado Moabe, naquele dia, debaixo da mão de Israel; e a terra sossegou oitenta anos.
31 — ausente —
31 Depois dele, foi Sangar, filho de Anate, que feriu seiscentos homens dos filisteus com uma aguilhada de bois; e também ele libertou a Israel.
Atalhos do teclado
- Capítulo anterior←
- Próximo capítulo→
- Versículo anteriork
- Próximo versículoj
- Limpar seleçãoEsc
- Esta ajuda?
Estude este capítulo no WhatsApp
Peça à IA da Bíblia Fala para explicar Juízes 3, comparar traduções ou montar um estudo — tudo direto pelo WhatsApp.