Juízes 21

Punjabi Bible (GL_PUNJABI) vs NTLH

Sair da comparação
NTLH Nova Tradução na Linguagem de Hoje 2000
1 ਬਿਨਯਾਮੀਨ ਦੇ ਆਦਮੀਆਂ ਲਈ ਪਤਨੀਆਂ ਮਿਸਫ਼ਾਹ ਵਿਖੇ ਸਰਾਏਲ ਦੇ ਲੋਕਾਂ ਨੇ ਇੱਕ ਇਕਰਾਰ ਕੀਤਾ। ਉਨ੍ਹਾਂ ਦਾ ਇਕਰਾਰ ਇਹ ਸੀ: “ਸਾਡੇ ਵਿੱਚੋਂ ਕੋਈ ਵੀ ਬੰਦਾ ਆਪਣੀ ਧੀ ਦਾ ਰਿਸ਼ਤਾ ਬਿਨਯਾਮੀਨ ਦੇ ਪਰਿਵਾਰ-ਸਮੂਹ ਨਾਲ ਨਹੀਂ ਕਰੇਗਾ।”"
1 O povo de Israel havia feito em Mispa este juramento a Deus: — Nenhum de nós deixará que um homem da
2 ਇਸਰਾਏਲ ਦੇ ਲੋਕ ਬੈਤੇਲ ਸ਼ਹਿਰ ਵਿੱਚ ਗਏ। ਉੱਥੇ ਉਹ ਸ਼ਾਮ ਤੱਕ ਪਰਮੇਸ਼ੁਰ ਦੇ ਅੱਗੇ ਬੈਠ ਰਹੇ। ਉਨ੍ਹਾਂ ਨੇ ਉੱਚੀਆਂ ਆਵਾਜ਼ਾਂ ਵਿੱਚ ਪੁਕਾਰ ਕੀਤੀ ਅਤੇ ਜ਼ਾਰੋ-ਜ਼ਾਰ ਰੋਏ।"
2 O povo foi a Betel e ficou ali na presença de Deus até a tarde. Eles choraram amargamente, em voz alta,
3 ਉਨ੍ਹਾਂ ਨੇ ਪਰਮੇਸ਼ੁਰ ਨੂੰ ਆਖਿਆ, “ਯਹੋਵਾਹ ਤੂੰ ਇਸਰਾਏਲ ਦਾ ਪਰਮੇਸ਼ੁਰ ਹੈਂ। ਸਾਡੇ ਨਾਲ ਇਹ ਭਿਆਨਕ ਘਟਨਾ ਕਿਉਂ ਵਾਪਰੀ? ਇਸਰਾਏਲ ਤੋਂ ਇੱਕ ਪਰਿਵਾਰ-ਸਮੂਹ ਅੱਡ ਕਿਉਂ ਹੋਵੇ?”"
3 dizendo: — Ó
4 ਦੂਸਰੇ ਦਿਨ ਸੁਵਖਤੇ ਹੀ, ਇਸਰਾਏਲ ਦੇ ਲੋਕਾਂ ਨੇ ਇੱਕ ਜਗਵੇਦੀ ਉਸਾਰੀ। ਉਨ੍ਹਾਂ ਨੇ ਉਸ ਜਗਵੇਦੀ ਉੱਤੇ ਪਰਮੇਸ਼ੁਰ ਅੱਗੇ ਹੋਮ ਦੀਆਂ ਭੇਟਾ ਅਤੇ ਸੁੱਖ-ਸਾਂਦ ਦੀਆਂ ਭੇਟਾ ਚੜ੍ਹਾਈਆਂ।"
4 O povo se levantou bem cedo na manhã seguinte e construiu ali um altar. Apresentaram ofertas que foram completamente queimadas e sacrifícios de paz.
5 ਫ਼ੇਰ ਇਸਰਾਏਲ ਦੇ ਲੋਕਾਂ ਨੇ ਆਖਿਆ, “ਕੀ ਇਸਰਾਏਲ ਦਾ ਕੋਈ ਹੋਰ ਵੀ ਪਰਿਵਾਰ-ਸਮੂਹ ਹੈ ਜੋ ਯਹੋਵਾਹ ਦੇ ਸਾਹਮਣੇ ਇੱਕਤਰ ਹੋਣ ਲਈ ਨਹੀਂ ਆਇਆ?” ਉਨ੍ਹਾਂ ਨੇ ਇਹ ਸਵਾਲ ਇਸ ਲਈ ਪੁੱਛਿਆ ਕਿਉਂਕਿ ਉਨ੍ਹਾਂ ਨੇ ਇੱਕ ਬੜਾ ਗੰਭੀਰ ਇਕਰਾਰ ਕੀਤਾ ਸੀ। ਕਿ ਜਿਹੜਾ ਵੀ ਕੋਈ ਹੋਰਨਾ ਪਰਿਵਾਰ-ਸਮੂਹਾਂ ਦਾ ਸੰਗ ਮਿਸਫ਼ਾਹ ਵਿਖੇ ਨਹੀਂ ਆਏਗਾ ਉਸ ਨੂੰ ਮਾਰ ਦਿੱਤਾ ਜਾਵੇਗਾ।"
5 E perguntaram: — De todas as tribos de Israel, quem foi que não subiu para aquela reunião na presença do Eles tinham feito um juramento muito sério: quem faltasse à reunião em Mispa seria morto.
6 ਫ਼ੇਰ ਇਸਰਾਏਲ ਦੇ ਲੋਕਾਂ ਨੇ ਬਿਨਯਾਮੀਨ ਦੇ ਲੋਕਾਂ, ਆਪਣੇ ਰਿਸ਼ਤੇਦਾਰਾਂ ਲਈ ਅਫ਼ਸੋਸ ਮਨਾਇਆ। ਅਤੇ ਆਖਿਆ, “ਅੱਜ ਇਸਰਾਏਲ ਤੋਂ ਇੱਕ ਪਰਿਵਾਰ-ਸਮੂਹ ਵੱਖ ਹੋ ਗਿਆ ਹੈ।"
6 O povo de Israel teve muita pena dos seus irmãos da tribo de Benjamim e disse: — Hoje Israel perdeu uma das suas tribos.
7 ਅਸੀਂ ਯਹੋਵਾਹ ਅੱਗੇ ਇਕਰਾਰ ਕੀਤਾ ਹੈ। ਅਸੀਂ ਇਕਰਾਰ ਕਰਦੇ ਹਾਂ ਕਿ ਆਪਣੀਆਂ ਧੀਆਂ ਨੂੰ ਬਿਨਯਾਮੀਨ ਦੇ ਆਦਮੀਆਂ ਨਾਲ ਵਿਆਹ ਨਹੀਂ ਕਰਨ ਦਿਆਂਗੇ। ਅਸੀਂ ਇਸ ਗੱਲ ਦਾ ਪੱਕ ਕਿਵੇਂ ਕਰਾਂਗੇ ਕਿ ਬਿਨਯਾਮੀਨ ਦੇ ਆਦਮੀਆਂ ਨੂੰ ਪਤਨੀਆਂ ਮਿਲਣ?”"
7 O que faremos para arranjar esposas para os que ficaram? Pois juramos ao Senhor que não daríamos a eles nenhuma das nossas filhas.
8 ਤਾਂ ਇਸਰਾਏਲ ਦੇ ਲੋਕਾਂ ਨੇ ਪੁੱਛਿਆ, “ਇਸਰਾਏਲ ਦੇ ਪਰਿਵਾਰ-ਸਮੂਹਾਂ ਵਿੱਚੋਂ ਕਿਹੜਾ ਪਰਿਵਾਰ ਇੱਥੇ ਮਿਸਫ਼ਾਹ ਵਿਖੇ ਨਹੀਂ ਆਇਆ? ਅਸੀਂ ਸਾਰੇ ਹੀ ਯਹੋਵਾਹ ਅੱਗੇ ਇਕੱਠੇ ਹੋਕੇ ਆਏ ਹਾਂ। ਅਵੱਸ਼ ਹੀ ਇੱਕ ਪਰਿਵਾਰ ਇੱਥੇ ਨਹੀਂ ਸੀ!” ਫ਼ੇਰ ਉਨ੍ਹਾਂ ਨੂੰ ਪਤਾ ਚੱਲਿਆ ਕਿ ਯਾਬੇਸ਼ ਗਿਲਆਦ ਦੇ ਸ਼ਹਿਰ ਤੋਂ ਕੋਈ ਵੀ ਇਸਰਾਏਲ ਦੇ ਹੋਰਨਾਂ ਲੋਕਾਂ ਦੇ ਇਕੱਠ ਵਿੱਚ ਆਕੇ ਨਹੀਂ ਰਲਿਆ ਸੀ।"
8 Então perguntaram: — De todas as tribos de Israel, quem não compareceu diante do E ficaram sabendo que, de Jabes-Gileade, ninguém havia tomado parte na reunião.
9 ਇਸਰਾਏਲ ਦੇ ਲੋਕਾਂ ਨੇ ਗਿਣਤੀ ਕੀਤੀ ਕਿ ਕਿਹੜਾ ਉੱਥੇ ਸੀ ਅਤੇ ਕਿਹੜਾ ਨਹੀਂ ਸੀ। ਉਨ੍ਹਾਂ ਨੂੰ ਪਤਾ ਚੱਲਿਆ ਕਿ ਯਾਬੇਸ਼ ਗਿਲਆਦ ਦਾ ਉੱਥੇ ਕੋਈ ਵੀ ਬੰਦਾ ਨਹੀਂ ਸੀ।"
9 Quando fizeram a chamada do povo, ninguém de Jabes-Gileade estava lá.
10 ਇਸ ਲਈ ਇਸਰਾਏਲ ਦੇ ਲੋਕਾਂ ਨੇ ਯਾਬੇਸ਼ ਗਿਲਆਦ ਸ਼ਹਿਰ ਵੱਲ 12,000 ਸਿਪਾਹੀ ਭੇਜੇ। ਉਨ੍ਹਾਂ ਨੇ ਉਨ੍ਹਾਂ ਸਿਪਾਹੀਆਂ ਨੂੰ ਆਖਿਆ, “ਯਾਬੇਸ਼ ਗਿਲਆਦ ਨੂੰ ਜਾਓ ਅਤੇ ਆਪਣੀਆਂ ਤਲਵਾਰਾਂ ਨਾਲ ਉੱਥੇ ਰਹਿਣ ਵਾਲੇ ਹਰ ਬੰਦੇ ਨੂੰ ਮਾਰ ਦਿਉ, ਔਰਤਾਂ ਅਤੇ ਬੱਚਿਆਂ ਨੂੰ ਵੀ।"
10 Então todos concordaram em mandar para lá doze mil homens, dos mais corajosos, com estas ordens: — Vão e matem os moradores de Jabes-Gileade, tanto homens como mulheres e crianças.
11 ਤੁਹਾਨੂੰ ਇਹ ਅਵੱਸ਼ ਕਰਨਾ ਚਾਹੀਦਾ ਹੈ! ਤੁਹਾਨੂੰ ਯਾਬੇਸ਼ ਗਿਲਆਦ ਦੇ ਹਰ ਆਦਮੀ ਨੂੰ ਮਾਰ ਦੇਣਾ ਚਾਹੀਦਾ ਹੈ। ਹਰ ਉਸ ਔਰਤ ਨੂੰ ਮਾਰ ਦੇਣਾ ਚਾਹੀਦਾ ਹੈ ਜਿਸਨੇ ਕਿਸੇ ਆਦਮੀ ਨਾਲ ਜਿਨਸੀ ਸੰਬੰਧ ਰੱਖੇ ਹੋਣ। ਪਰ ਕਿਸੇ ਉਸ ਔਰਤ ਨੂੰ ਨਾ ਮਾਰਨਾ ਜਿਸਨੇ ਕਦੇ ਵੀ ਕਿਸੇ ਆਦਮੀ ਨਾਲ ਜਿਨਸੀ ਸੰਬੰਧ ਨਾ ਰੱਖੇ ਹੋਣ।” ਇਸ ਲਈ ਸਿਪਾਹੀਆਂ ਨੇ ਇਵੇਂ ਹੀ ਕੀਤਾ।"
11 Façam isto: matem todos os homens e todas as mulheres que não forem virgens.
12 ਉਨ੍ਹਾਂ 12,000 ਸਿਪਾਹੀਆਂ ਨੂੰ ਯਾਬੇਸ਼ ਗਿਲਆਦ ਨੂੰ ਸ਼ਹਿਰ ਵਿੱਚ 400 ਮੁਟਿਆਰਾਂ ਅਜਿਹੀਆਂ ਮਿਲੀਆਂ ਜਿਨ੍ਹਾਂ ਨੇ ਕਦੇ ਵੀ ਕਿਸੇ ਆਦਮੀ ਨਾਲ ਸੰਭੋਗ ਨਹੀਂ ਸੀ ਕੀਤਾ। ਸਿਪਾਹੀਆਂ ਨੇ ਇਨ੍ਹਾਂ ਔਰਤਾਂ ਨੂੰ ਸ਼ੀਲੋਹ ਦੇ ਡੇਰੇ ਵਿਖੇ ਲਿਆਂਦਾ। ਸ਼ੀਲੋਹ ਕਨਾਨ ਦੀ ਧਰਤੀ ਉੱਤੇ ਹੈ।"
12 E eles encontraram quatrocentas virgens em Jabes-Gileade e as levaram ao acampamento de Siló, que fica na terra de Canaã.
13 ਫ਼ੇਰ ਇਸਰਾਏਲ ਦੇ ਲੋਕਾਂ ਨੇ ਬਿਨਯਾਮੀਨ ਦੇ ਲੋਕਾਂ ਨੂੰ ਇੱਕ ਸੁਨੇਹਾ ਘਲਿਆ। ਉੱਨ੍ਹਾਂ ਨੇ ਬਿਨਯਾਮੀਨ ਦੇ ਬੰਦਿਆਂ ਨਾਲ ਅਮਨ ਦੀ ਪੇਸ਼ਕਸ਼ ਕੀਤੀ। ਬਿਨਯਾਮੀਨ ਦੇ ਆਦਮੀ ਰਿੰਮੋਨ ਦੀ ਚੱਟਾਨ ਦੇ ਸਥਾਨ ਉੱਤੇ ਸਨ।"
13 Então todos concordaram em mandar mensageiros aos benjamitas, na rocha de Rimom, para fazer uma proposta de paz.
14 ਇਸ ਲਈ ਬਿਨਯਾਮੀਨ ਦੇ ਆਦਮੀ ਇਸਰਾਏਲ ਵਾਪਸ ਆ ਗਏ। ਇਸਰਾਏਲ ਦੇ ਲੋਕਾਂ ਨੇ ਉਨ੍ਹਾਂ ਨੂੰ ਯਾਬੇਸ਼ ਗਿਲਆਦ ਦੀਆਂ ਉਹ ਔਰਤਾਂ ਦੇ ਦਿੱਤੀਆਂ ਜਿਨ੍ਹਾਂ ਨੂੰ ਉਨ੍ਹਾਂ ਨੇ ਮਾਰਿਆ ਨਹੀਂ ਸੀ। ਪਰ ਬਿਨਯਾਮੀਨ ਦੇ ਸਾਰੇ ਆਦਮੀਆਂ ਲਈ ਇਹ ਔਰਤਾਂ ਕਾਫ਼ੀ ਨਹੀਂ ਸਨ।"
14 Aí os benjamitas voltaram e receberam aquelas quatrocentas moças de Jabes-Gileade. Porém não havia moças em número suficiente para todos.
15 ਇਸਰਾਏਲ ਦੇ ਲੋਕਾਂ ਨੂੰ ਬਿਨਯਾਮੀਨ ਦੇ ਲੋਕਾਂ ਉੱਤੇ ਅਫ਼ਸੋਸ ਹੋਇਆ। ਕਿਉਂਕਿ ਯਹੋਵਾਹ ਨੇ ਇਸਰਾਏਲ ਦੇ ਪਰਿਵਾਰ-ਸਮੂਹਾਂ ਦਰਮਿਆਨ ਵਿਥ ਬਣਾ ਦਿੱਤੀ ਸੀ।"
15 Então o povo ficou com pena dos benjamitas, pois pela vontade do Senhor estava faltando uma das tribos de Israel.
16 ਇਸਰਾਏਲ ਦੇ ਬਜ਼ੁਰਗਾਂ ਨੇ ਆਖਿਆ, “ਬਿਨਯਾਮੀਨ ਦੇ ਪਰਿਵਾਰ-ਸਮੂਹ ਦੀਆਂ ਔਰਤਾਂ ਮਾਰੀਆਂ ਜਾ ਚੁੱਕੀਆਂ ਹਨ। ਅਸੀਂ ਬਿਨਯਾਮੀਨ ਦੇ ਉਨ੍ਹਾਂ ਆਦਮੀਆਂ ਲਈ, ਜਿਹੜੇ ਹਾਲੇ ਜਿਉਂਦੇ ਹਨ, ਔਰਤਾਂ ਕਿੱਥੋਂ ਲਿਆ ਸੱਕਦੇ ਹਾਂ?"
16 Aí os chefes do povo de Israel disseram: — Não há mais mulheres na tribo de Benjamim. O que vamos fazer para arranjar esposas para os que ficaram?
17 ਬਿਨਯਾਮੀਨ ਦੇ ਉਨ੍ਹਾਂ ਆਦਮੀਆਂ ਨੂੰ ਜਿਹੜੇ ਹਾਲੇ ਜਿਉਂਦੇ ਹਨ, ਆਪਣੇ ਪਰਿਵਾਰਾਂ ਦੀ ਲੀਹ ਤੋਂਰਨ ਲਈ ਬੱਚਿਆਂ ਦੀ ਲੋੜ ਹੈ। ਅਜਿਹਾ ਅਵੱਸ਼ ਹੋਣਾ ਚਾਹੀਦਾ ਹੈ ਤਾਂ ਜੋ ਇਸਰਾਏਲ ਦਾ ਇੱਕ ਪਰਿਵਾਰ-ਸਮੂਹ ਮਰੇ ਨਾ!"
17 O povo de Israel não deve perder uma das suas doze tribos. Temos de achar um jeito de a tribo de Benjamim não acabar.
18 ਪਰ ਅਸੀਂ ਆਪਣੀਆਂ ਧੀਆਂ ਨੂੰ ਬਿਨਯਾਮੀਨ ਦੇ ਆਦਮੀਆਂ ਨਾਲ ਸ਼ਾਦੀ ਕਰਨ ਦੀ ਇਜਾਜ਼ਤ ਨਹੀਂ ਦੇ ਸੱਕਦੇ। ਅਸੀਂ ਇਸ ਗੱਲ ਦਾ ਇਕਰਾਰ ਕੀਤਾ ਹੈ ਉਸ ਬੰਦੇ ਦਾ ਬੁਰਾ ਹੋਵੇਗਾ ਜਿਹੜਾ ਕਿਸੇ ਬਿਨਯਾਮੀਨ ਦੇ ਆਦਮੀ ਨੂੰ ਪਤਨੀ ਦੇਵੇਗਾ।"
18 Porém não podemos deixar que eles casem com as nossas filhas. Eles falavam isso porque o povo de Israel havia amaldiçoado quem deixasse um benjamita casar com a sua filha.
19 ਸਾਨੂੰ ਇੱਕ ਵਿੱਚਾਰ ਸੁਝਿਆ ਹੈ! ਸ਼ੀਲੋਹ ਦੇ ਸ਼ਹਿਰ ਵਿਖੇ ਇਹ ਸਮਾਂ ਯਹੋਵਾਹ ਦੇ ਪਰਬ ਦਾ ਹੈ। ਇਹ ਪਰਬ ਉੱਥੇ ਹਰ ਸਾਲ ਮਨਾਇਆ ਜਾਂਦਾ ਹੈ।” ਸ਼ੀਲੋਹ ਦਾ ਸ਼ਹਿਰ ਬੈਤੇਲ ਸ਼ਹਿਰ ਦੇ ਉੱਤਰ ਵੱਲ ਹੈ, ਅਤੇ ਉਸ ਸੜਕ ਦੇ ਪੂਰਬ ਵੱਲ ਹੈ ਜਿਹੜੀ ਬੈਤੇਲ ਤੋਂ ਸ਼ਕਮ ਨੂੰ ਅਤੇ ਲਬੋਨਾਹ ਦੇ ਦੱਖਣ ਵੱਲ ਜਾਂਦੀ ਹੈ।"
19 Então disseram: — A festa anual do (Siló fica ao norte de Betel, ao sul de Lebona e a leste da estrada que vai de Betel a Siquém.)
20 ਇਸ ਲਈ ਬਜ਼ੁਰਗਾਂ ਨੇ ਬਿਨਯਾਮੀਨ ਦੇ ਆਦਮੀਆਂ ਨੂੰ ਆਪਣੇ ਵਿੱਚਾਰ ਬਾਰੇ ਦੱਸਿਆ। ਉੱਨ੍ਹਾਂ ਨੇ ਆਖਿਆ, “ਜਾਓ ਅਤੇ ਅੰਗੂਰਾਂ ਦੇ ਬਾਗ ਵਿੱਚ ਜਾਕੇ ਛੁਪ ਜਾਵੋ।"
20 E os chefes do povo de Israel disseram aos benjamitas: — Vão, escondam-se nas plantações de uvas
21 ਉਸ ਸਮੇਂ ਦਾ ਧਿਆਨ ਰੱਖੋ ਜਦੋਂ ਉਤਸਵ ਵੇਲੇ ਮੁਟਿਆਰਾਂ ਨਾਚ ਵਿੱਚ ਹਿੱਸਾ ਲੈਣ ਲਈ ਸ਼ੀਲੋਹ ਤੋਂ ਬਾਹਰ ਆਉਂਦੀਆਂ ਹਨ। ਫ਼ੇਰ ਅੰਗੂਰਾਂ ਦੇ ਬਾਗਾਂ ਵਿੱਚੋਂ, ਜਿੱਥੇ ਤੁਸੀਂ ਛੁੱਪੇ ਹੋਏ ਹੋ, ਬਾਹਰ ਭੱਜ ਆਓ। ਤੁਹਾਡੇ ਵਿੱਚੋਂ ਹਰੇਕ ਜਣੇ ਨੂੰ ਸ਼ੀਲੋਹ ਦੇ ਸ਼ਹਿਰ ਦੀ ਇੱਕ ਮੁਟਿਆਰ ਫ਼ੜ ਲੈਣੀ ਚਾਹੀਦੀ ਹੈ। ਉਨ੍ਹਾਂ ਮੁਟਿਆਰਾਂ ਨੂੰ ਬਿਨਯਾਮੀਨ ਦੀ ਧਰਤੀ ਉੱਤੇ ਲੈ ਜਾਇਓ ਅਤੇ ਉਨ੍ਹਾਂ ਨਾਲ ਵਿਆਹ ਕਰ ਲਿਉ।"
21 e fiquem vigiando. Durante a festa, quando as moças de Siló saírem dançando, vocês também saiam das plantações de uvas. E cada um agarre uma das moças e leve embora para a terra de Benjamim.
22 ਉਨ੍ਹਾਂ ਮੁਟਿਆਰਾਂ ਦੇ ਪਿਤਾ ਜਾਂ ਭਰਾ ਸਾਡੇ ਕੋਲ ਸ਼ਿਕਾਇਤ ਲੈ ਕੇ ਆਉਣਗੇ। ਪਰ ਅਸੀਂ ਆਖਾਂਗੇ, ‘ਬਿਨਯਾਮੀਨ ਦੇ ਆਦਮੀਆਂ ਉੱਤੇ ਮਿਹਰਬਾਨੀ ਕਰੋ। ਉਨ੍ਹਾਂ ਨੂੰ ਉਨ੍ਹਾਂ ਮੁਟਿਆਰਾਂ ਨਾਲ ਸ਼ਾਦੀ ਕਰ ਲੈਣ ਦਿਉ। ਉਨ੍ਹਾਂ ਨੇ ਤੁਹਾਡੀਆਂ ਔਰਤਾਂ ਉੱਠਾ ਲਈਆਂ ਹਨ ਪਰ ਉਨ੍ਹਾਂ ਨੇ ਤੁਹਾਡੇ ਨਾਲ ਲੜਾਈ ਤਾਂ ਨਹੀਂ ਕੀਤੀ। ਉਨ੍ਹਾਂ ਨੇ ਔਰਤਾਂ ਇਸ ਲਈ ਉੱਠਾ ਲਈਆਂ ਹਨ ਤਾਂ ਜੋ ਤੁਹਾਡਾ ਪਰਮੇਸ਼ੁਰ ਨਾਲ ਕੀਤਾ ਇਕਰਾਰ ਨਾ ਟੁੱਟੇ। ਤੁਸੀਂ ਇਕਰਾਰ ਕੀਤਾ ਸੀ ਕਿ ਤੁਸੀਂ ਉਨ੍ਹਾਂ ਨੂੰ ਸ਼ਾਦੀ ਕਰਨ ਲਈ ਔਰਤਾਂ ਨਹੀਂ ਦੇਵੋਂਗੇ-ਤੁਸੀਂ ਬਿਨਯਾਮੀਨ ਦੇ ਆਦਮੀਆਂ ਨੂੰ ਔਰਤਾਂ ਦਿੱਤੀਆਂ ਨਹੀਂ ਹਨ, ਉਨ੍ਹਾਂ ਨੇ ਤੁਹਾਡੇ ਕੋਲੋਂ ਔਰਤਾਂ ਖੋਹੀਆਂ ਹਨ! ਇਸ ਲਈ ਤੁਹਾਡਾ ਇਕਰਾਰ ਨਹੀਂ ਟੁੱਟਿਆ।’”"
22 Assim, quando os pais ou irmãos delas vierem se queixar, nós poderemos dizer: “Por favor, deixem que elas fiquem, pois na batalha contra Jabes-Gileade não conseguimos mulheres para todos os benjamitas. E vocês não serão culpados de quebrarem a promessa, pois não deram as suas filhas a eles: elas foram roubadas.”
23 ਇਸ ਲਈ ਇਹੀ ਗੱਲ ਸੀ ਜਿਹੜੀ ਬਿਨਯਾਮੀਨ ਨੇ ਪਰਿਵਾਰ-ਸਮੂਹ ਨੇ ਕੀਤੀ। ਜਦੋਂ ਮੁਟਿਆਰਾਂ ਨੱਚ ਰਹੀਆਂ ਸਨ ਹਰੇਕ ਆਦਮੀ ਨੇ ਉਨ੍ਹਾਂ ਵਿੱਚੋਂ ਇੱਕ ਨੂੰ ਫ਼ੜ ਲਿਆ। ਉਹ ਉਨ੍ਹਾਂ ਮੁਟਿਆਰਾਂ ਨੂੰ ਲੈ ਗਏ ਅਤੇ ਉਨ੍ਹਾਂ ਨਾਲ ਸ਼ਾਦੀ ਕਰ ਲਈ। ਉਹ ਆਪਣੀ ਧਰਤੀ ਨੂੰ ਵਾਪਸ ਚੱਲੇ ਗਏ। ਬਿਨਯਾਮੀਨ ਦੇ ਆਦਮੀਆਂ ਨੇ ਉਸ ਧਰਤੀ ਵਿੱਚ ਆਪਣੇ ਸ਼ਹਿਰ ਮੁੜ ਵਸਾਏ, ਅਤੇ ਸ਼ਹਿਰਾਂ ਵਿੱਚ ਰਹਿਣ ਲੱਗੇ।"
23 E assim fizeram os benjamitas. Cada um deles escolheu uma esposa entre as moças que estavam dançando e a levou embora. Então voltaram para a sua terra, construíram de novo as suas cidades e ficaram morando ali.
24 ਫ਼ੇਰ ਇਸਰਾਏਲ ਦੇ ਲੋਕ ਘਰਾਂ ਨੂੰ, ਆਪਣੀ ਖੁਦ ਦੀ ਧਰਤੀ ਅਤੇ ਆਪਣੇ ਖੁਦ ਦੇ ਪਰਿਵਾਰ-ਸਮੂਹ, ਅਤੇ ਆਪਣੇ ਖੁਦ ਦੇ ਨਿਵਾਸ ਨੂੰ ਵਾਪਸ ਚੱਲੇ ਗਏ।"
24 Enquanto isso, os outros israelitas saíram, e cada um voltou para a sua tribo, a sua família e as suas terras.
25 ਉਨ੍ਹਾਂ ਦਿਨਾਂ ਵਿੱਚ ਇਸਰਾਏਲ ਦੇ ਲੋਕਾਂ ਦਾ ਕੋਈ ਰਾਜਾ ਨਹੀਂ ਸੀ। ਇਸ ਲਈ ਹਰ ਕੋਈ ਉਹੀ ਕਰਦਾ ਸੀ ਜਿਸ ਨੂੰ ਉਹ ਠੀਕ ਸਮਝਦਾ ਸੀ।"
25 Naquele tempo não havia rei em Israel, e cada um fazia o que bem queria.

Ler em outra tradução

Comparar com outra

Estude este capítulo no WhatsApp

Peça à IA da Bíblia Fala para explicar Juízes 21, comparar traduções ou montar um estudo — tudo direto pelo WhatsApp.