Juízes 20
Punjabi Bible (GL_PUNJABI) vs ARC
ARC Almeida Revista e Corrigida 2009
1 ਇਸਰਾਏਲ ਅਤੇ ਬਿਨਯਾਮੀਨ ਵਿੱਚਕਾਰ ਲੜਾਈ ਇਸ ਲਈ ਇਸਰਾਏਲ ਦੇ ਸਾਰੇ ਲੋਕ ਇਕੱਠੇ ਹੋ ਗਏ। ਉਹ ਮਸਫ਼ਾਹ ਸ਼ਹਿਰ ਵਿਖੇ ਆਕੇ ਯਹੋਵਾਹ ਦੇ ਸਨਮੁੱਖ ਖਲੋ ਗਏ। ਲੋਕ ਦਾਨ ਤੋਂ ਲੈ ਕੇ ਬਏਰਸ਼ਬਾ (ਇਸਰਾਏਲ ਦੇ ਸਾਰੇ ਭਾਗਾਂ ਤੋਂ) ਆਏ। ਗਿਲਆਦ ਦੇ ਇਸਰਾਏਲੀ ਲੋਕ ਵੀ ਉੱਥੇ ਸਨ।"
1 Então, todos os filhos de Israel saíram, e a congregação se ajuntou, como se fora um só homem, desde Dã até Berseba, como também a terra de Gileade, ao Senhor , em Mispa.
2 ਇਸਰਾਏਲ ਦੇ ਸਾਰੇ ਪਰਿਵਾਰ-ਸਮੂਹਾਂ ਦੇ ਆਗੂ ਉੱਥੇ ਆਏ। ਉਨ੍ਹਾਂ ਨੇ ਪਰਮੇਸ਼ੁਰ ਦੇ ਲੋਕਾਂ ਦੀ ਆਮ ਸਭਾ ਵਿੱਚੋਂ ਆਪੋ-ਆਪਣੀ ਥਾਂ ਗ੍ਰਹਿਣ ਕਰ ਲਈ। ਉੱਥੇ 4,00,000 ਤਲਵਾਰਧਾਰੀ ਸਿਪਾਹੀ ਸਨ।"
2 E, dos cantos de todo o povo, se apresentaram de todas as tribos de Israel na congregação do povo de Deus quatrocentos mil homens de pé que arrancavam a espada.
3 ਬਿਨਯਾਮੀਨ ਦੇ ਪਰਿਵਾਰ-ਸਮੂਹ ਦੇ ਲੋਕਾਂ ਨੇ ਸੁਣਿਆ ਕਿ ਇਸਰਾਏਲ ਦੇ ਲੋਕ ਮਿਸਫ਼ਾਹ ਵਿਖੇ ਇਕੱਠੇ ਹੋ ਰਹੇ ਹਨ। ਇਸਰਾਏਲ ਦੇ ਲੋਕਾਂ ਨੇ ਆਖਿਆ, “ਸਾਨੂੰ ਇਹ ਦੱਸੋ ਕਿ ਇਹ ਭਿਆਨਕ ਗੱਲ ਵਾਪਰੀ ਕਿਵੇਂ।”"
3 (Ouviram, pois, os filhos de Benjamim que os filhos de Israel haviam subido a Mispa.) E disseram os filhos de Israel: Falai, como sucedeu esta maldade?
4 ਇਸ ਲਈ ਉਸ ਔਰਤ ਦੇ ਪਤੀ ਨੇ, ਜਿਸਦੀ ਔਰਤ ਨੂੰ ਕਤਲ ਕਰ ਦਿੱਤਾ ਗਿਆ ਸੀ, ਉਨ੍ਹਾਂ ਨੂੰ ਸਾਰੀ ਵਾਰਤਾ ਸੁਣਾਈ। ਉਸ ਨੇ ਆਖਿਆ, “ਮੈਂ ਅਤੇ ਮੇਰੀ ਦਾਸੀ ਬਿਨਯਾਮੀਨ ਇਲਾਕੇ ਦੇ ਗਿਬਆਹ ਸ਼ਹਿਰ ਵਿੱਚ ਆਏ। ਅਸੀਂ ਉੱਥੇ ਰਾਤ ਕੱਟੀ।"
4 Então, respondeu o homem levita, marido da mulher que fora morta, e disse: Cheguei com a minha concubina a Gibeá, cidade de Benjamim, para passar a noite;
5 ਪਰ ਰਾਤ ਵੇਲੇ ਗਿਬਆਹ ਸ਼ਹਿਰ ਦੇ ਆਗੂ ਉਸ ਘਰ ਵਿੱਚ ਆਏ ਜਿੱਥੇ ਮੈਂ ਠਹਿਰਿਆ ਹੋਇਆ ਸਾਂ। ਉਨ੍ਹਾਂ ਨੇ ਘਰ ਨੂੰ ਘੇਰਾ ਪਾ ਲਿਆ ਅਤੇ ਉਹ ਮੈਨੂੰ ਮਾਰਨਾ ਚਾਹੁੰਦੇ ਸਨ। ਉਨ੍ਹਾਂ ਨੇ ਮੇਰੀ ਦਾਸੀ ਨਾਲ ਬਲਾਤਕਾਰ ਕੀਤਾ ਅਤੇ ਉਹ ਮਰ ਗਈ।"
5 e os cidadãos de Gibeá se levantaram contra mim, e cercaram a casa de noite, e intentaram matar-me, e violaram a minha concubina, de maneira que morreu.
6 ਇਸ ਲਈ ਮੈਂ ਆਪਣੀ ਦਾਸੀ ਨੂੰ ਲੈ ਆਇਆ ਅਤੇ ਉਸ ਦੇ ਟੁਕੜੇ ਕੀਤੇ। ਫ਼ੇਰ ਮੈਂ ਇੱਕ-ਇੱਕ ਟੁਕੜਾ ਇਸਰਾਏਲ ਦੇ ਪਰਿਵਾਰ-ਸਮੂਹਾਂ ਨੂੰ ਭੇਜ ਦਿੱਤਾ। ਮੈਂ 12 ਟੁਕੜੇ ਉਨ੍ਹਾਂ ਧਰਤੀਆਂ ਨੂੰ ਭੇਜੇ ਜਿਨ੍ਹਾਂ ਨੂੰ ਅਸੀਂ ਹਾਸਿਲ ਕੀਤਾ ਹੈ। ਮੈਂ ਅਜਿਹਾ ਇਸ ਲਈ ਕੀਤਾ ਕਿਉਂਕਿ ਬਿਨਯਾਮੀਨ ਦੇ ਲੋਕਾਂ ਨੇ ਇਸਰਾਏਲ ਵਿੱਚ ਇਹ ਭਿਆਨਕ ਕਾਰਾ ਕੀਤਾ ਹੈ।"
6 Então, peguei na minha concubina, e fi-la em pedaços, e a enviei por toda a terra da herança de Israel, porquanto fizeram tal malefício e loucura em Israel.
7 ਹੁਣ, ਤੁਸੀਂ ਇਸਰਾਏਲ ਦੇ ਸਾਰੇ ਲੋਕੋ, ਗੱਲ ਕਰੋ। ਆਪਣਾ ਨਿਆਂ ਦਿਉ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ।”"
7 Eis que todos sois filhos de Israel; dai aqui a vossa palavra e conselho.
8 ਫ਼ੇਰ ਸਾਰੇ ਲੋਕ ਇੱਕੋ ਵਾਰੀ ਉੱਠ ਕੇ ਖੜ੍ਹੇ ਹੋ ਗਏ। ਉਨ੍ਹਾਂ ਨੇ ਮਿਲਕੇ ਆਖਿਆ, “ਸਾਡੇ ਵਿੱਚੋਂ ਕੋਈ ਵੀ ਬੰਦਾ ਆਪਣੇ ਘਰ ਨਹੀਂ ਜਾਵੇਗਾ। ਨਹੀਂ, ਸਾਡੇ ਵਿੱਚੋਂ ਕੋਈ ਵੀ ਆਪਣੇ ਘਰ ਨਹੀਂ ਜਾਵੇਗਾ।"
8 Então, todo o povo se levantou como um só homem, dizendo: Nenhum de nós irá à sua tenda nem nenhum de nós se retirará à sua casa.
9 ਹੁਣ ਅਸੀਂ ਗਿਬਆਹ ਸ਼ਹਿਰ ਨਾਲ ਇਹ ਸਲੂਕ ਕਰਾਂਗੇ: ਅਸੀਂ ਪਰਚੀਆਂ ਪਾਵਾਂਗੇ ਅਤੇ ਪਰਮੇਸ਼ੁਰ ਉੱਤੇ ਨਿਆਂ ਛੱਡ ਦਿਆਂਗੇ ਕਿ ਉਨ੍ਹਾਂ ਲੋਕਾਂ ਨਾਲ ਕੀ ਕਰਨਾ ਹੈ।"
9 Porém isto é o que faremos a Gibeá: procederemos contra ela por sorte.
10 ਅਸੀਂ ਇਸਰਾਏਲ ਦੇ ਸਾਰੇ ਪਰਿਵਾਰ-ਸਮੂਹਾਂ ਦੇ 100 ਬੰਦਿਆਂ ਵਿੱਚੋਂ ਹਰੇਕ ਵਿੱਚੋਂ ਦਸ ਆਦਮੀ ਚੁਣਾਂਗੇ। ਅਤੇ ਅਸੀਂ ਹਰੇਕ 1,000 ਬੰਦਿਆਂ ਵਿੱਚੋਂ 100 ਬੰਦੇ ਚੁਣਾਂਗੇ ਅਸੀਂ ਹਰੇਕ 10,000 ਬੰਦਿਆਂ ਵਿੱਚੋਂ 1,000 ਬੰਦੇ ਚੁਣਾਂਗੇ। ਉਹ ਬੰਦੇ ਜਿਨ੍ਹਾਂ ਨੂੰ ਅਸੀਂ ਚੁਣਾਂਗੇ, ਫ਼ੌਜ ਲਈ ਰਸਦ ਲਿਆਉਣਗੇ। ਫ਼ੇਰ ਫ਼ੌਜ ਬਿਨਯਾਮੀਨ ਦੇ ਇਲਾਕੇ ਵਿੱਚ ਗਿਬਆਹ ਸ਼ਹਿਰ ਵਿਖੇ ਜਾਵੇਗੀ। ਫ਼ੌਜ ਉਨ੍ਹਾਂ ਲੋਕਾਂ ਨੂੰ ਸਜ਼ਾ ਦੇਵੇਗੀ। ਜਿਨ੍ਹਾਂ ਨੇ ਇਸਰਾਏਲ ਦੇ ਲੋਕਾਂ ਨਾਲ ਅਜਿਹਾ ਕੁਕਰਮ ਕੀਤਾ।”"
10 E tomaremos dez homens de cem de todas as tribos de Israel, e cem de mil, e mil de dez mil, para tomarem mantimento para o povo, para que, vindo eles a Gibeá de Benjamim, lhe façam conforme toda a loucura que tem feito em Israel.
11 ਇਸ ਲਈ ਇਸਰਾਏਲ ਦੇ ਸਾਰੇ ਆਦਮੀ ਗਿਬਆਹ ਸ਼ਹਿਰ ਵਿਖੇ ਇਕੱਠੇ ਹੋ ਗਏ। ਉਹ ਸਾਰੇ ਇਸ ਗੱਲੋਂ ਸਹਿਮਤ ਸਨ ਕਿ ਉਹ ਕੀ ਕਰਨ ਜਾ ਰਹੇ ਸਨ।"
11 Assim, ajuntaram-se contra esta cidade todos os homens de Israel, aliados como um só homem.
12 ਇਸਰਾਏਲ ਦੇ ਪਰਿਵਾਰ-ਸਮੂਹਾਂ ਨੇ ਬਿਨਯਾਮੀਨ ਦੇ ਪਰਿਵਾਰ-ਸਮੂਹ ਕੋਲ ਕੁਝ ਆਦਮੀ ਸੰਦੇਸ਼ ਦੇਣ ਲਈ ਭੇਜੇ। ਸੰਦੇਸ਼ ਸੀ: “ਇਹ ਕਿਹੋਂ ਜਿਹੀ ਬਦੀ ਤੁਹਾਡੇ ਦਰਮਿਆਨ ਹੋਈ ਸੀ? ਗਿਬਆਹ ਦੇ ਉਨ੍ਹਾਂ ਬਦਮਾਸ਼ਾਂ ਨੂੰ ਸਾਡੇ ਹਵਾਲੇ ਕਰ ਦਿਉ। ਤਾਂ ਜੇ ਅਸੀਂ ਉਨ੍ਹਾਂ ਨੂੰ ਮੌਤ ਦੀ ਸਜ਼ਾ ਦੇ ਸੱਕੀਏ। ਅਸੀਂ ਇਸ ਦੁਸ਼ਟਾਤਾ ਨੂੰ ਇਸਰਾਏਲ ਦੇ ਲੋਕਾਂ ਦਰਮਿਆਨੋ ਪੁੱਟ ਸੁੱਟਾਂਗੇ।” ਪਰ ਬਿਨਯਾਮੀਨ ਦੇ ਪਰਿਵਾਰ-ਸਮੂਹ ਦੇ ਲੋਕਾਂ ਸੰਦੇਸ਼ਵਾਹਕਾਂ ਦੀ ਗੱਲ ਨਹੀਂ ਸੁਣੀ, ਜੋ ਕਿ ਇਸਰਾਏਲ ਦੇ ਹੋਰਨਾਂ ਪਰਿਵਾਰ-ਸਮੂਹਾਂ ਨਾਲ ਸੰਬੰਧਿਤ ਸਨ।"
12 E as tribos de Israel enviaram homens por toda a tribo de Benjamim, dizendo: Que maldade é esta que se fez entre vós?
13 ਬਿਨਯਾਮੀਨ ਦੇ ਪਰਿਵਾਰ-ਸਮੁਹਾਂ ਦੇ ਲੋਕ ਆਪਣੇ ਸ਼ਹਿਰ ਛੱਡ ਕੇ ਗਿਬਆਹ ਸ਼ਹਿਰ ਚੱਲੇ ਗਏ। ਉਹ ਗਿਬਆਹ ਵਿਖੇ ਇਸਰਾਏਲ ਦੇ ਹੋਰਨਾਂ ਪਰਿਵਾਰ-ਸਮੂਹਾਂ ਨਾਲ ਲੜਨ ਲਈ ਗਏ।"
13 Dai- nos, pois, agora, aqueles homens filhos de Belial, que estão em Gibeá, para que os matemos e tiremos de Israel o mal; porém os filhos de Benjamim não quiseram ouvir a voz de seus irmãos, os filhos de Israel.
14 ਬਿਨਯਾਮੀਨ ਦੇ ਪਰਿਵਾਰ-ਸਮੂਹ ਦੇ ਲੋਕਾਂ ਨੇ 26,000 ਸਿਪਾਹੀ ਇਕੱਠੇ ਕਰ ਲਏ। ਉਨ੍ਹਾਂ ਸਾਰੇ ਸਿਪਾਹਿਆਂ ਨੂੰ ਜੰਗ ਦੀ ਸਿਖਲਾਈ ਦਿੱਤੀ ਗਈ ਸੀ। ਉਨ੍ਹਾਂ ਕੋਲ ਗਿਬਆਹ ਸ਼ਹਿਰ ਦੇ ਵੀ 700 ਸਿਖਲਾਈ ਪ੍ਰਾਪਤ ਸਿਪਾਹੀ ਸਨ।"
14 Antes, os filhos de Benjamim se ajuntaram das cidades em Gibeá, para saírem a pelejar contra os filhos de Israel.
15 ਉਨ੍ਹਾਂ ਕੋਲ 700 ਸਿਪਾਹੀ ਅਜਿਹੇ ਵੀ ਸਨ ਜਿਨ੍ਹਾਂ ਨੂੰ ਖੱਬੇ ਹੱਥ ਨਾਲ ਲੜਨ ਦੀ ਸਿਖਲਾਈ ਦਿੱਤੀ ਗਈ ਸੀ। ਉਨ੍ਹਾਂ ਵਿੱਚੋਂ ਹਰ ਕੋਈ ਗੁਲੇਲ ਨੂੰ ਬੜੀ ਕੁਸ਼ਲਤਾ ਨਾਲ ਵਰਤ ਸੱਕਦਾ ਸੀ। ਉਹ ਬਿਨਾ ਚੂਕਿਆਂ ਇੱਕ ਵਾਲ ਉੱਤੇ ਵੀ ਅਚੂਕ ਨਿਸ਼ਾਨਾ ਲਾ ਸੱਕਦੇ ਸਨ।"
15 E contaram-se naquele dia os filhos de Benjamim, das cidades, vinte e seis mil homens que arrancavam a espada, afora os moradores de Gibeá, de que se contaram setecentos homens escolhidos.
16 ਬਿਨਯਾਮੀਨ ਤੋਂ ਬਿਨਾ ਇਸਰਾਏਲ ਦੇ ਸਾਰੇ ਪਰਿਵਾਰ-ਸਮੂਹਾਂ ਨੇ ਲੜਨ ਵਾਲੇ 4,00,000 ਆਦਮੀ ਇਕੱਠੇ ਕਰ ਲਏ। ਉਨ੍ਹਾਂ 4,00,000 ਆਦਮੀਆਂ ਕੋਲ ਤਲਵਾਰਾਂ ਸਨ। ਹਰੇਕ ਬੰਦਾ ਸਿਖਲਾਈ ਪ੍ਰਾਪਤ ਸਿਪਾਹੀ ਸੀ।"
16 Entre todo este povo havia setecentos homens escolhidos, canhotos, os quais todos atiravam com a funda uma pedra a um cabelo e não erravam.
17 ਇਸਰਾਏਲ ਦੇ ਲੋਕ ਬੈਤੇਲ ਸ਼ਹਿਰ ਤੱਕ ਗਏ। ਬੈਤੇਲ ਸ਼ਹਿਰ ਵਿਖੇ ਉਨ੍ਹਾਂ ਨੇ ਪਰਮੇਸ਼ੁਰ ਪਾਸੋਂ ਪੁੱਛਿਆ, “ਬਿਨਯਾਮੀਨ ਦੇ ਪਰਿਵਾਰ-ਸਮੂਹ ਉੱਤੇ ਕਿਹੜਾ ਪਰਿਵਾਰ-ਸਮੂਹ ਪਹਿਲਾਂ ਹਮਲਾ ਕਰੇਗਾ?” ਯਹੋਵਾਹ ਨੇ ਜਵਾਬ ਦਿੱਤਾ, “ਯਹੂਦਾਹ ਦਾ ਪਰਿਵਾਰ ਪਹਿਲ ਕਰੇਗਾ।”"
17 E contaram-se dos homens de Israel, afora os de Benjamim, quatrocentos mil homens que arrancavam da espada, e todos eles, homens de guerra.
18 ਅਗਲੀ ਸਵੇਰ ਇਸਰਾਏਲ ਦੇ ਲੋਕ ਉੱਠੇ। ਉਨ੍ਹਾਂ ਨੇ ਗਿਬਆਹ ਸ਼ਹਿਰ ਦੇ ਨੇੜੇ ਡੇਰਾ ਲਾ ਲਿਆ।"
18 E levantaram-se os filhos de Israel, e subiram a Betel, e perguntaram a Deus, e disseram: Quem dentre nós subirá primeiro a pelejar contra Benjamim? E disse o Senhor : Judá subirá primeiro.
19 ਫ਼ੇਰ ਇਸਰਾਏਲ ਦੀ ਫ਼ੌਜ ਬਿਨਯਾਮੀਨ ਦੀ ਫ਼ੌਜ ਨਾਲ ਲੜਨ ਲਈ ਗਈ। ਇਸਰਾਏਲ ਦੀ ਫ਼ੌਜ ਨੇ ਗਿਬਆਹ ਸ਼ਹਿਰ ਵਿਖੇ ਬਿਨਯਾਮੀਨ ਦੀ ਫ਼ੌਜ ਨਾਲ ਲੜਨ ਦੀ ਤਿਆਰੀ ਕਰ ਲਈ।"
19 Levantaram-se, pois, os filhos de Israel pela manhã e acamparam-se contra Gibeá.
20 ਫ਼ੇਰ ਬਿਨਯਾਮੀਨ ਦੀ ਫ਼ੌਜ ਗਿਬਆਹ ਸ਼ਹਿਰ ਵਿੱਚੋਂ ਬਾਹਰ ਆਈ। ਉਸ ਦਿਨ ਦੀ ਲੜਾਈ ਵਿੱਚ ਬਿਨਯਾਮੀਨ ਦੀ ਫ਼ੌਜ ਨੇ ਇਸਰਾਏਲ ਦੀ ਫ਼ੌਜ ਦੇ 22,000 ਆਦਮੀ ਮਾਰ ਦਿੱਤੇ।"
20 E os homens de Israel saíram à peleja contra Benjamim; e ordenaram os homens de Israel contra eles a peleja ao pé de Gibeá.
21 ਇਸਰਾਏਲ ਦੇ ਲੋਕ ਯਹੋਵਾਹ ਵੱਲ ਗਏ। ਉਹ ਸ਼ਾਮ ਤੱਕ ਰੋਂਦੇ ਰਹੇ। ਉਨ੍ਹਾਂ ਨੇ ਯਹੋਵਾਹ ਨੂੰ ਪੁੱਛਿਆ, “ਕੀ ਸਾਨੂੰ ਬਿਨਯਾਮੀਨ ਦੇ ਲੋਕਾਂ ਨਾਲ ਲੜਨ ਲਈ ਫ਼ੇਰ ਜਾਣਾ ਚਾਹੀਦਾ ਹੈ? ਉਹ ਲੋਕ ਸਾਡੇ ਸੱਕੇ ਸੰਬੰਧੀ ਹਨ।” ਯਹੋਵਾਹ ਨੇ ਜਵਾਬ ਦਿੱਤਾ, “ਜਾਓ ਉਨ੍ਹਾਂ ਨਾਲ ਜਾਕੇ ਜੰਗ ਕਰੋ।” ਇਸਰਾਏਲ ਦੇ ਲੋਕਾਂ ਨੇ ਇੱਕ ਦੂਸਰੇ ਨੂੰ ਹੱਲਾ ਸ਼ੇਰੀ ਦਿੱਤੀ। ਫ਼ੇਰ ਉਹ ਪਹਿਲੇ ਦਿਨ ਵਾਂਗ ਦੋਬਾਰਾ ਲੜਨ ਲਈ ਗਏ।"
21 Então, os filhos de Benjamim saíram de Gibeá e derribaram por terra, naquele dia, vinte e dois mil homens de Israel.
22 ਫ਼ੇਰ ਇਸਰਾਏਲ ਦੀ ਫ਼ੌਜ ਬਿਨਯਾਮੀਨ ਦੀ ਫ਼ੌਜ ਦੇ ਨੇੜੇ ਪਹੁੰਚ ਗਈ। ਇਹ ਜੰਗ ਦਾ ਦੂਸਰਾ ਦਿਨ ਸੀ।"
22 Porém esforçou-se o povo dos homens de Israel, e tornaram a ordenar a peleja no lugar onde no primeiro dia a tinham ordenado.
23 ਬਿਨਯਾਮੀਨ ਦੀ ਫ਼ੌਜ ਦੂਸਰੇ ਦਿਨ ਵੀ ਇਸਰਾਏਲ ਦੀ ਫ਼ੌਜ ਉੱਤੇ ਹਮਲਾ ਕਰਨ ਲਈ ਗਿਬਆਹ ਸ਼ਹਿਰ ਤੋਂ ਬਾਹਰ ਆਈ। ਇਸ ਵਾਰੀ, ਬਿਨਯਾਮੀਨ ਦੀ ਫ਼ੌਜ ਨੇ ਇਸਰਾਏਲ ਦੀ ਫ਼ੌਜ ਦੇ ਹੋਰ 18,000 ਬੰਦੇ ਮਾਰ ਦਿੱਤੇ। ਇਸਰਾਏਲ ਦੀ ਫ਼ੌਜ ਦੇ ਇਹ ਸਾਰੇ ਹੀ ਬੰਦੇ ਸਿਖਲਾਈ ਯਾਫ਼ਤਾ ਸਿਪਾਹੀ ਸਨ।"
23 E subiram os filhos de Israel, e choraram perante o Senhor até à tarde, e perguntaram ao Senhor , dizendo: Tornar-me-ei a chegar à peleja contra os filhos de Benjamim, meu irmão? E disse o Senhor : Subi contra ele.
24 ਫ਼ੇਰ ਇਸਰਾਏਲ ਦੇ ਸਾਰੇ ਲੋਕ ਬੈਤੇਲ ਸ਼ਹਿਰ ਗਏ। ਉਸ ਸਥਾਨ ਉੱਤੇ ਉਹ ਬੈਠ ਗਏ ਅਤੇ ਯਹੋਵਾਹ ਦੇ ਸਾਹਮਣੇ ਰੋਏ। ਉਨ੍ਹਾਂ ਨੇ ਸ਼ਾਮ ਤੱਕ ਕੁਝ ਨਹੀਂ ਖਾਧਾ। ਉਨ੍ਹਾਂ ਨੇ ਯਹੋਵਾਹ ਅੱਗੇ ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾਈਆਂ।"
24 Chegaram-se, pois, os filhos de Israel aos filhos de Benjamim, no dia seguinte.
25 ਇਸਰਾਏਲ ਦੇ ਬੰਦਿਆਂ ਨੇ ਯਹੋਵਾਹ ਨੂੰ ਇੱਕ ਸਵਾਲ ਪੁੱਛਿਆ, (ਉਨ੍ਹਾਂ ਦਿਨਾਂ ਵਿੱਚ ਪਰਮੇਸ਼ੁਰ ਦੇ ਨੇਮ ਦਾ ਸੰਦੂਕ ਬੈਤੇਲ ਵਿਖੇ ਸੀ।"
25 Também os de Benjamim no dia seguinte lhes saíram ao encontro fora de Gibeá e derribaram ainda por terra mais dezoito mil homens, todos dos que arrancavam a espada.
26 ਫ਼ੀਨਹਾਸ ਉੱਥੇ ਜਾਜਕ ਸੀ ਜਿਹੜਾ ਪਰਮੇਸ਼ੁਰ ਦੀ ਸੇਵਾ ਕਰਦਾ ਸੀ। ਫ਼ੀਨਿਹਾਸ ਅਲਆਜ਼ਾਰ ਦਾ ਪੁੱਤਰ ਸੀ। ਅਲਆਜ਼ਾਰ ਹਾਰੂਨ ਦਾ ਪੁੱਤਰ ਸੀ।) ਇਸਰਾਏਲ ਦੇ ਲੋਕਾਂ ਨੇ ਪੁੱਛਿਆ, “ਬਿਨਯਾਮੀਨ ਦੇ ਲੋਕ ਸਾਡੇ ਸਾਕ ਸੰਬੰਧੀ ਹਨ। ਕੀ ਸਾਨੂੰ ਉਨ੍ਹਾਂ ਦੇ ਖਿਲਾਫ਼ ਫ਼ੇਰ ਲੜਨ ਲਈ ਜਾਣਾ ਚਾਹੀਦਾ ਹੈ? ਜਾਂ ਕੀ ਸਾਨੂੰ ਲੜਾਈ ਬੰਦ ਕਰ ਦੇਣੀ ਚਾਹੀਦੀ ਹੈ?” ਯਹੋਵਾਹ ਨੇ ਜਵਾਬ ਦਿੱਤਾ, “ਜਾਓ। ਕੱਲ੍ਹ ਮੈਂ ਤੁਹਾਡੀ, ਉਨ੍ਹਾਂ ਨੂੰ ਹਰਾਉਣ ਵਿੱਚ ਸਹਾਇਤਾ ਕਰਾਂਗਾ।”"
26 Então, todos os filhos de Israel, todo o povo, subiram, e vieram a Betel, e choraram, e estiveram ali perante o Senhor , e jejuaram aquele dia até à tarde, e ofereceram holocaustos e ofertas pacíficas perante o Senhor .
27 ਫ਼ੇਰ ਇਸੜਏਲ ਦੀ ਫ਼ੌਜ ਨੇ ਕੁਝ ਆਦਮੀ ਗਿਬਆਹ ਸ਼ਹਿਰ ਦੇ ਦੁਆਲੇ ਛੁਪਾ ਦਿੱਤੇ।"
27 E os filhos de Israel perguntaram ao Senhor (porquanto a arca do concerto de Deus estava ali naqueles dias;
28 ਇਸਰਾਏਲ ਦੀ ਫ਼ੌਜ ਤੀਸਰੇ ਦਿਨ ਗਿਬਆਹ ਸ਼ਹਿਰ ਦੇ ਵਿਰੁੱਧ ਲੜਨ ਲਈ ਗਈ। ਉਨ੍ਹਾਂ ਨੇ ਜੰਗ ਲਈ ਤਿਆਰੀ ਕੀਤੀ ਜਿਵੇਂ ਕਿ ਉਨ੍ਹਾਂ ਨੇ ਪਿੱਛਲੇ ਦਿਨਾਂ ਉੱਤੇ ਕੀਤੀ ਸੀ।"
28 e Fineias, filho de Eleazar, filho de Arão, estava perante ele naqueles dias), dizendo: Sairei ainda mais a pelejar contra os filhos de Benjamim, meu irmão, ou pararei? E disse o Senhor : Subi, que amanhã eu to entregarei na mão.
29 ਬਿਨਯਾਮੀਨ ਦੀ ਫ਼ੌਜ ਇਸਰਾਏਲ ਦੀ ਫ਼ੌਜ ਨਾਲ ਲੜਨ ਲਈ ਗਿਬਆਹ ਸ਼ਹਿਰ ਤੋਂ ਬਹਰ ਆਈ। ਇਸਰਾਏਲ ਦੀ ਫ਼ੌਜ ਪਿੱਛੇ ਹਟ ਗਈ ਅਤੇ ਉਸ ਨੇ ਬਿਨਯਾਮੀਨ ਦੀ ਫ਼ੌਜ ਨੂੰ ਆਪਣੇ ਪਿੱਛੇ ਆਉਣ ਦਿੱਤਾ। ਇਸ ਤਰੀਕੇ ਨਾਲ ਬਿਨਯਾਮੀਨ ਦੀ ਫ਼ੌਜ ਨਾਲ ਸ਼ਹਿਰਾਂ ਨੂੰ ਆਪਣੇ ਬਹੁਤ ਪਿੱਛੇ ਛੱਡਣ ਦੀ ਚਾਲ ਖੇਡੀ ਗਈ। ਬਿਨਯਾਮੀਨ ਦੀ ਫ਼ੌਜ ਨੇ ਇਸਰਾਏਲ ਦੀ ਫ਼ੌਜ ਦੇ ਕੁਝ ਬੰਦਿਆਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਜਿਵੇਂ ਕਿ ਉਨ੍ਹਾਂ ਨੇ ਪਹਿਲਾਂ ਕੀਤਾ ਸੀ। ਉਨ੍ਹਾਂ ਨੇ ਇਸਰਾਏਲ ਦੇ ਤਕਰੀਬਨ 30 ਬੰਦੇ ਮਾਰ ਦਿੱਤੇ। ਉਨ੍ਹਾਂ ਨੇ ਉਨ੍ਹਾਂ ਵਿੱਚੋਂ ਕੁਝ ਬੰਦੇ ਖੇਤਾਂ ਵਿੱਚ ਮਾਰੇ ਅਤੇ ਕੁਝ ਬੰਦੇ ਸੜਕਾਂ ਉੱਤੇ ਮਾਰੇ। ਇੱਕ ਸੜਕ ਬੈਤੇਲ ਸ਼ਹਿਰ ਵੱਲ ਜਾਂਦੀ ਸੀ। ਦੂਸਰੀ ਸੜਕ ਗਿਬਆਹ ਸ਼ਹਿਰ ਨੂੰ ਜਾਂਦੀ ਸੀ।"
29 Então, Israel pôs emboscadas em redor de Gibeá.
30 ਬਿਨਯਾਮੀਨ ਦੇ ਬੰਦਿਆਂ ਨੇ ਆਖਿਆ, “ਅਸੀਂ ਪਹਿਲਾਂ ਵਾਂਗ ਹੀ ਜਿੱਤ ਰਹੇ ਹਾਂ!” ਇਸਰਾਏਲ ਦੇ ਬੰਦੇ ਭੱਜ ਰਹੇ ਸਨ, ਪਰ ਇਹ ਚਲਾਕੀ ਸੀ। ਉਹ ਬਿਨਯਾਮੀਨ ਦੇ ਬੰਦਿਆਂ ਨੂੰ ਉਨ੍ਹਾਂ ਦੇ ਸ਼ਹਿਰ ਤੋਂ ਦੂਰ ਸੜਕਾਂ ਉੱਤੇ ਲੈ ਜਾਣਾ ਚਾਹੁੰਦੇ ਸਨ।"
30 E subiram os filhos de Israel, ao terceiro dia, contra os filhos de Benjamim e ordenaram a peleja junto a Gibeá, como das outras vezes.
31 ਇਸ ਲਈ ਇਸਰਾਏਲ ਦੇ ਸਾਰੇ ਆਦਮੀ ਆਪਣੀਆਂ ਜਗ਼੍ਹਾਵਾਂ ਤੋਂ ਉੱਠ ਕੇ ਬਆਲ ਤਾਮਾਰ ਨਾਮ ਦੇ ਸਥਾਨ ਉੱਤੇ ਯੁੱਧ ਲਈ ਖੜ੍ਹੇ ਹੋ ਗਏ। ਅਤੇ ਇਸਰਾਏਲੀ ਆਦਮੀ ਜੋ ਗੇਬਾ ਦੇ ਮੈਦਾਨਾਂ ਵਿੱਚ ਛੁੱਪੇ ਹੋਏ ਸਨ ਬਾਹਰ ਆਏ ਅਤੇ ਗਿਬਆਹ ਉੱਤੇ ਹਮਲਾ ਕਰ ਦਿੱਤਾ।"
31 Então, os filhos de Benjamim saíram ao encontro do povo, e desviaram-se da cidade, e começaram a ferir alguns do povo, atravessando-os, como das outras vezes, pelos caminhos (um dos quais sobe para Betel, e o outro, para Gibeá pelo campo), alguns trinta dos homens de Israel.
32 ਇਸਰਾਏਲ ਦੇ 10,000 ਸਭ ਤੋਂ ਚੰਗੇ ਸਿਖਲਾਈ ਪ੍ਰਾਪਤ ਸਿਪਾਹੀਆਂ ਨੇ ਗਿਬਆਹ ਉੱਤੇ ਹਮਲਾ ਕਰ ਦਿੱਤਾ। ਲੜਾਈ ਬਹੁਤ ਭਾਰੀ ਸੀ। ਪਰ ਬਿਨਯਾਮੀਨ ਦੀ ਫ਼ੌਜ ਨੂੰ ਪਤਾ ਨਹੀਂ ਸੀ ਕਿ ਕਿੰਨੀ ਭਿਆਨਕ ਗੱਲ ਉਨ੍ਹਾਂ ਨਾਲ ਵਾਪਰਨ ਵਾਲੀ ਸੀ।"
32 Então, os filhos de Benjamim disseram: Vão derrotados diante de nós como dantes. Porém os filhos de Israel disseram: Fujamos e desviemo-los da cidade para os caminhos.
33 ਯਹੋਵਾਹ ਨੇ ਇਸਰਾਏਲ ਦੀ ਫ਼ੌਜ ਦੀ ਵਰਤੋਂ ਕੀਤੀ ਅਤੇ ਬਿਨਯਾਮੀਨ ਦੀ ਫ਼ੌਜ ਨੂੰ ਹਰਾ ਦਿੱਤਾ। ਉਸ ਦਿਨ ਇਸਰਾਏਲ ਦੀ ਫ਼ੌਜ ਨੇ ਬਿਨਯਾਮੀਨ ਦੇ 25,100 ਸਿਪਾਹੀ ਮਾਰ ਦਿੱਤੇ। ਉਨ੍ਹਾਂ ਸਾਰੇ ਸਿਪਾਹੀਆਂ ਨੇ ਜੰਗ ਲਈ ਸਿਖਲਾਈ ਪ੍ਰਾਪਤ ਕੀਤੀ ਹੋਈ ਸੀ।"
33 Então, todos os homens de Israel se levantaram do seu lugar e ordenaram a peleja em Baal-Tamar; e a emboscada de Israel saiu do seu lugar, da caverna de Gibeá.
34 ਇਸ ਲਈ ਬਿਨਯਾਮੀਨ ਦੇ ਲੋਕਾਂ ਨੇ ਦੇਖਿਆ ਕਿ ਉਹ ਹਾਰ ਰਹੇ ਸਨ। ਇਸਰਾਏਲੀ ਫ਼ੌਜ ਪਿੱਛੇ ਹਟੀ ਅਤੇ ਬਿਨਯਾਮੀਨ ਦੇ ਲੋਕਾਂ ਨੂੰ ਕੁਝ ਥਾਂ ਦਿੱਤੀ। ਉਹ ਆਪਣੇ ਆਦਮੀਆਂ ਉੱਤੇ ਨਿਰਭਰ ਕਰ ਰਹੇ ਸਨ ਜੋ ਬਿਨਯਾਮੀਨੀਆਂ ਉੱਤੇ ਘਾਤ ਲਾਉਣ ਦਾ ਇੰਤਜ਼ਾਰ ਕਰ ਰਹੇ ਸਨ।"
34 E dez mil homens escolhidos de todo o Israel vieram contra Gibeá, e a peleja se engravesceu; porém eles não sabiam que o mal lhes tocaria.
35 ਜਿਹੜੇ ਬੰਦੇ ਛੁੱਪੇ ਹੋਏ ਸਨ ਉਹ ਗਿਬਆਹ ਸ਼ਹਿਰ ਦੇ ਅੰਦਰ ਭੱਜ ਗਏ। ਉਹ ਫ਼ੈਲ ਗਏ ਅਤੇ ਉਨ੍ਹਾਂ ਨੇ ਆਪਣੀਆਂ ਤਲਵਾਰਾਂ ਨਾਲ ਸ਼ਹਿਰ ਵਿੱਚ ਹਰ ਇੱਕ ਨੂੰ ਮਾਰ ਦਿੱਤਾ।"
35 Então, feriu o Senhor a Benjamim diante de Israel; e desfizeram os filhos de Israel, naquele dia, vinte e cinco mil e cem homens de Benjamim, todos dos que arrancavam espada.
36 ਹੁਣ ਇਸਰਾਏਲ ਦੇ ਬੰਦਿਆਂ ਨੇ ਉਨ੍ਹਾਂ ਬੰਦਿਆਂ ਨਾਲ, ਜਿਹੜੇ ਛੁੱਪੇ ਹੋਏ ਸਨ, ਇੱਕ ਵਿਉਂਤ ਬਣਾਈ ਹੋਈ ਸੀ। ਛੁੱਪੇ ਹੋਏ ਬੰਦਿਆਂ ਵੱਲੋਂ ਖਾਸ ਇਸ਼ਾਰਾ ਭੇਜਿਆ ਜਾਣਾ ਸੀ। ਇਨ੍ਹਾਂ ਬੰਦਿਆਂ ਨੇ ਧੂੰਏ ਦਾ ਇੱਕ ਵੱਡਾ ਬੱਦਲ ਬਨਾਉਣਾ ਸੀ।"
36 E viram os filhos de Benjamim que estavam feridos, porque os homens de Israel deram lugar aos benjamitas, porquanto estavam confiados na emboscada que haviam posto contra Gibeá.
37 ਬਿਨਯਾਮੀਨ ਦੀ ਫ਼ੌਜ ਨੇ ਤਕਰੀਬਨ 30 ਇਸਰਾਏਲੀ ਸਿਪਾਹੀ ਮਾਰ ਦਿੱਤੇ ਸਨ, ਇਸ ਲਈ ਬਿਨਯਾਮੀਨ ਦੇ ਬੰਦੇ ਆਖ ਰਹੇ ਸਨ, “ਅਸੀਂ ਜਿੱਤ ਰਹੇ ਹਾਂ, ਪਹਿਲਾਂ ਵਾਂਗ ਹੀ।” ਪਰ ਫ਼ੇਰ ਸ਼ਹਿਰ ਤੋਂ ਧੂੰਏ ਦਾ ਇੱਕ ਵੱਡਾ ਬੱਦਲ ਉੱਠਣ ਲੱਗਿਆ। ਬਿਨਯਾਮੀਨ ਦੇ ਬੰਦਿਆਂ ਨੇ ਪਿੱਛੇ ਮੁੜ ਕੇ ਧੂੰਏ ਵੱਲ ਦੇਖਿਆ। ਸਾਰੇ ਸ਼ਹਿਰਾਂ ਨੂੰ ਅੱਗ ਲਗੀ ਹੋਈ ਸੀ। ਫ਼ੇਰ ਇਸਰਾਏਲ ਦੀ ਫ਼ੌਜ ਭੱਜਣ ਤੋਂ ਹਟ ਗਈ। ਉਹ ਪਿੱਛੇ ਮੁੜਕੇ ਲੜਨ ਲੱਗ ਪਏ। ਬਿਨਯਾਮੀਨ ਦੇ ਬੰਦੇ ਭੈਭੀਤ ਹੋ ਗਏ। ਹੁਣ ਉਨ੍ਹਾਂ ਨੂੰ ਪਤਾ ਚੱਲਿਆ ਕਿ ਉੱਨ੍ਹਾਂ ਨਾਲ ਭਿਆਨਕ ਗੱਲ ਵਾਪਰ ਗਈ ਹੈ।"
37 E a emboscada se apressou e acometeu a Gibeá; e a emboscada arremeteu contra ela e feriu a fio de espada toda a cidade.
38 ਇਸ ਲਈ ਬਿਨਯਾਮੀਨ ਦੀ ਫ਼ੌਜ ਇਸਰਾਏਲ ਦੀ ਫ਼ੌਜ ਤੋਂ ਦੂਰ ਭੱਜ ਗਈ। ਉਹ ਮਾਰੂਥਲ ਵੱਲ ਭੱਜ ਗਈ। ਪਰ ਉਹ ਲੜਾਈ ਤੋਂ ਨਹੀਂ ਬਚ ਸੱਕੇ। ਅਤੇ ਇਸਰਾਏਲ ਦੇ ਬੰਦੇ ਸ਼ਹਿਰਾਂ ਵਿੱਚੋਂ ਨਿਕਲ ਆਏ ਅਤੇ ਉਨ੍ਹਾਂ ਨੂੰ ਮਾਰ ਮੁਕਾਇਆ।"
38 E os homens de Israel tinham um sinal determinado com a emboscada, que era fazerem levantar da cidade uma grande nuvem de fumaça.
39 ਇਸਰਾਏਲ ਦੇ ਲੋਕਾਂ ਨੇ ਬਿਨਯਾਮੀਨ ਦੇ ਲੋਕਾਂ ਨੂੰ ਘੇਰ ਲਿਆ ਅਤੇ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਉਨ੍ਹਾਂ ਨੂੰ ਅਰਾਮ ਨਹੀਂ ਕਰਨ ਦਿੱਤਾ। ਅਤੇ ਉਨ੍ਹਾਂ ਨੂੰ ਗਿਬਆਹ ਦੇ ਪੂਰਬ ਵਾਲੇ ਪਾਸੇ ਵੱਲ ਹਰਾ ਦਿੱਤਾ।"
39 Viraram-se, pois, os homens de Israel na peleja, e já Benjamim começava a ferir, dos homens de Israel, quase trinta homens, atravessando-os, porque diziam: Já infalivelmente estão derrotados diante de nós, como na peleja passada.
40 ਇਸ ਤਰ੍ਹਾਂ ਬਿਨਯਾਮੀਨ ਦੀ ਫ਼ੌਜ ਦੇ 18,000 ਬਹਾਦੁਰ ਅਤੇ ਤਾਕਤਵਰ ਲੜਾਕੇ ਮਾਰੇ ਗਏ।"
40 Então, a nuvem de fumaça se começou a levantar da cidade, como uma coluna de fumaça; e, virando-se Benjamim a olhar para trás de si, eis que a fumaça da cidade subia ao céu.
41 ਬਿਯਾਮੀਨ ਦੀ ਫ਼ੌਜ ਪਿੱਛੇ ਮੁੜ ਪਈ ਅਤੇ ਮਾਰੂਥਲ ਵੱਲ ਭੱਜੀ। ਉਹ ਰਿਮੋਨ ਦੀ ਚੱਟਾਨ ਨਾਮ ਦੇ ਸਥਾਨ ਵੱਲ ਭੱਜੇ। ਪਰ ਇਸਰਾਏਲ ਦੀ ਫ਼ੌਜ ਨੇ ਸੜਕਾਂ ਉੱਤੇ ਬਿਨਯਮੀਨ ਦੇ 5,000 ਸਿਪਾਹੀ ਮਾਰ ਦਿੱਤੇ। ਉਨ੍ਹਾਂ ਨੇ ਬਿਨਯਾਮੀਨ ਦੇ ਬੰਦਿਆਂ ਦਾ ਪਿੱਛਾ ਕਰਨਾ ਜਾਰੀ ਰੱਖਿਆ। ਉਨ੍ਹਾਂ ਨੇ ਉਨ੍ਹਾਂ ਦਾ ਪਿੱਛਾ ਦੂਰ ਗਿਦੋਮ ਨਾਮ ਦੇ ਸਥਾਨ ਤੱਕ ਕੀਤਾ। ਇਸਰਾਏਲ ਦੀ ਫ਼ੌਜ ਨੇ ਉਸ ਥਾਂ ਉੱਤੇ ਬਿਨਯਾਮੀਨ ਦੇ ਹੋਰ 2,000 ਬੰਦੇ ਮਾਰ ਦਿੱਤੇ।"
41 E os homens de Israel viraram o rosto, e os homens de Benjamim pasmaram, porque viram que o mal lhes tocaria.
42 ਉਸ ਦਿਨ ਬਿਨਯਾਮੀਨ ਦੀ ਫ਼ੌਜ ਦੇ 25,000 ਬੰਦੇ ਮਾਰੇ ਗਏ। ਉਹ ਸਾਰੇ ਹੀ ਬੰਦੇ ਬਹਾਦੁਰੀ ਨਾਲ ਆਪਣੀਆਂ ਤਲਵਾਰਾਂ ਸੰਗ ਲੜੇ।"
42 E viraram as costas diante dos homens de Israel, para o caminho do deserto; porém a peleja os apertou, e os das cidades os desfizeram no meio deles.
43 ਪਰ ਬਿਨਯਾਮੀਨ ਦੇ 600 ਬੰਦੇ ਮਾਰੂਥਲ ਵਿੱਚ ਭੱਜ ਗਏ। ਉਹ ਰਿੰਮੋਨ ਦੀ ਚੱਟਾਨ ਨਾਮ ਦੇ ਸਥਾਨ ਉੱਤੇ ਗਏ ਅਤੇ ਉੱਥੇ ਚਾਰ ਮਹੀਨੇ ਠਹਿਰੇ ਰਹੇ।"
43 E cercaram a Benjamim, e o seguiram, e à vontade o pisaram, até diante de Gibeá, para o nascente do sol.
44 ਇਸਰਾਏਲ ਦੇ ਬੰਦੇ ਬਿਨਯਾਮੀਨ ਦੀ ਧਰਤੀ ਉੱਤੇ ਵਾਪਸ ਚੱਲੇ ਗਏ। ਉਨ੍ਹਾਂ ਨੇ, ਹਰ ਸ਼ਹਿਰ ਵਿੱਚ ਜਿੱਥੇ ਵੀ ਉਹ ਗਏ, ਲੋਕਾਂ ਨੂੰ ਮਾਰ ਦਿੱਤਾ। ਉਨ੍ਹਾਂ ਨੇ ਸਾਰੇ ਜਾਨਵਰ ਵੀ ਮਾਰ ਦਿੱਤੇ। ਜਿੱਥੇ ਵੀ ਉਹ ਗਏ ਉਨ੍ਹਾਂ ਨੇ ਹਰੇਕ ਸ਼ਹਿਰ ਸਾੜ ਦਿੱਤਾ।"
44 E caíram de Benjamim dezoito mil homens, todos estes sendo homens valentes.
45 — ausente —
45 Então, viraram as costas e fugiram para o deserto, à penha de Rimom; apanharam ainda deles pelos caminhos uns cinco mil homens, e de perto os seguiram até Gidom, e feriram deles dois mil homens.
46 — ausente —
46 E todos os que de Benjamim caíram, naquele dia, foram vinte e cinco mil homens que arrancavam a espada, todos eles homens valentes.
47 — ausente —
47 Porém seiscentos homens viraram as costas, e fugiram para o deserto, à penha de Rimom, e ficaram na penha de Rimom quatro meses.
48 — ausente —
48 E os homens de Israel voltaram para os filhos de Benjamim, e os feriram a fio de espada, desde os homens da cidade até aos animais, tudo quanto ali se achava, e também a todas as cidades quantas se acharam puseram a fogo.
Atalhos do teclado
- Capítulo anterior←
- Próximo capítulo→
- Versículo anteriork
- Próximo versículoj
- Limpar seleçãoEsc
- Esta ajuda?
Estude este capítulo no WhatsApp
Peça à IA da Bíblia Fala para explicar Juízes 20, comparar traduções ou montar um estudo — tudo direto pelo WhatsApp.