Juízes 1

Punjabi Bible (GL_PUNJABI) vs ARA

Sair da comparação
ARA Almeida Revista e Atualizada 1993
1 ਯਹੂਦਾਹ ਦੀ ਕਨਾਨੀਆਂ ਨਾਲ ਲੜਾਈ ਯਹੋਸ਼ੁਆ ਦੇ ਦੇਹਾਂਤ ਤੋਂ ਮਗਰੋਂ, ਇਸਰਾਏਲ ਦੇ ਲੋਕਾਂ ਨੇ ਯਹੋਵਾਹ ਨੂੰ ਪੁੱਛਿਆ, “ਸਾਡੇ ਕਿਹੜੇ ਪਰਿਵਾਰ-ਸਮੂਹ ਪਹਿਲਾਂ ਜਾਣਗੇ ਅਤੇ ਕਨਾਨੀਆਂ ਦੇ ਖਿਲਾਫ਼ ਸਾਡੇ ਲਈ ਲੜਨਗੇ?”"
1 Depois da morte de Josué, os filhos de Israel consultaram o Senhor , dizendo: Quem dentre nós, primeiro, subirá aos cananeus para pelejar contra eles?
2 ਯਹੋਵਾਹ ਨੇ ਇਸਰਾਏਲ ਦੇ ਲੋਕਾਂ ਨੂੰ ਆਖਿਆ, “ਯਹੂਦਾਹ ਦਾ ਪਰਿਵਾਰ-ਸਮੂਹ ਜਾਵੇਗਾ। ਮੈਂ ਉਸ ਨੂੰ ਧਰਤੀ ਜਿੱਤਣ ਦੇਵਾਂਗਾ।”"
2 Respondeu o Senhor : Judá subirá; eis que nas suas mãos entreguei a terra.
3 ਯਹੂਦਾਹ ਦੇ ਆਦਮੀਆਂ ਨੇ ਸ਼ਿਮਓਨ ਦੇ ਪਰਿਵਾਰ-ਸਮੂਹ ਦੇ ਆਪਣੇ ਭਰਾਵਾਂ ਪਾਸੋਂ ਮਦਦ ਮੰਗੀ। ਯਹੂਦਾਹ ਦੇ ਬੰਦਿਆਂ ਨੇ ਆਖਿਆ, “ਭਰਾਵੋ, ਯਹੋਵਾਹ ਨੇ ਸਾਨੂੰ ਸਾਰਿਆਂ ਨੂੰ ਕੁਝ ਧਰਤੀ ਦੇਣ ਦਾ ਇਕਰਾਰ ਕੀਤਾ ਸੀ ਜੇ ਤੁਸੀਂ ਸਾਡੀ ਧਰਤੀ ਲਈ ਸਾਡੇ ਨਾਲ ਆਕੇ ਲੜਨ ਵਿੱਚ ਮਦਦ ਕਰੋਂਗੇ ਤਾਂ ਅਸੀਂ ਤੁਹਾਡੀ ਧਰਤੀ ਲਈ ਤੁਹਾਡੇ ਨਾਲ ਜਾਕੇ ਲੜਨ ਵਿੱਚ ਮਦਦ ਕਰਾਂਗੇ।” ਤਾਂ ਸ਼ਿਮਓਨ ਦੇ ਬੰਦੇ ਯਹੂਦਾਹ ਦੇ ਆਪਣੇ ਭਰਾਵਾਂ ਦੀ ਲੜਾਈ ਵਿੱਚ ਮਦਦ ਕਰਨ ਲਈ ਮੰਨ ਗਏ।"
3 Disse, pois, Judá a Simeão, seu irmão: Sobe comigo à herança que me caiu por sorte, e pelejemos contra os cananeus, e também eu subirei contigo à tua, que te caiu por sorte. E Simeão partiu com ele.
4 ਯਹੋਵਾਹ ਨੇ ਯਹੂਦਾਹ ਦੇ ਬੰਦਿਆਂ ਦੀ ਕਨਾਨੀਆਂ ਅਤੇ ਫ਼ਰਿੱਜ਼ੀਆਂ ਨੂੰ ਹਰਾਉਣ ਵਿੱਚ ਸਹਾਇਤਾ ਕੀਤੀ। ਯਹੂਦਾਹ ਦੇ ਬੰਦਿਆਂ ਨੇ 10,000 ਆਦਮੀ ਬਜ਼ਕ ਸ਼ਹਿਰ ਵਿਖੇ ਮਾਰ ਦਿੱਤੇ।"
4 Subiu Judá, e o Senhor lhe entregou nas mãos os cananeus e os ferezeus; e feriram deles, em Bezeque, dez mil homens.
5 ਬਜ਼ਕ ਸ਼ਹਿਰ ਵਿੱਚ ਯਹੂਦਾਹ ਦੇ ਬੰਦਿਆਂ ਨੇ ਬਜ਼ਕ ਦੇ ਹਾਕਮ ਨੂੰ ਲੱਭ ਲਿਆ ਅਤੇ ਉਸ ਨਾਲ ਲੜਾਈ ਕੀਤੀ। ਯਹੂਦਾਹ ਦੇ ਬੰਦਿਆਂ ਨੇ ਕਨਾਨੀਆਂ ਅਤੇ ਫ਼ਰਿੱਜ਼ੀਆਂ ਨੂੰ ਹਰਾ ਦਿੱਤਾ।"
5 Em Bezeque, encontraram Adoni-Bezeque e pelejaram contra ele; e feriram aos cananeus e aos ferezeus.
6 ਬਜ਼ਕ ਦੇ ਹਾਕਮ ਨੇ ਬਚ ਨਿਕਲਣ ਦੀ ਕੋਸ਼ਿਸ਼ ਕੀਤੀ ਪਰ ਯਹੂਦਾਹ ਦੇ ਲੋਕਾਂ ਨੇ ਉਸਦਾ ਪਿੱਛਾ ਕੀਤਾ ਅਤੇ ਉਸ ਨੂੰ ਫ਼ੜ ਲਿਆ। ਉਨ੍ਹਾਂ ਨੇ ਉਸ ਦੇ ਹੱਥਾਂ ਦੇ ਅਤੇ ਪੈਰਾਂ ਦੇ ਅੰਗੂਠੇ ਵੱਢ ਦਿੱਤੇ।"
6 Adoni-Bezeque, porém, fugiu; mas o perseguiram e, prendendo-o, lhe cortaram os polegares das mãos e dos pés.
7 ਤਾਂ ਬਜ਼ਕ ਦੇ ਹਾਕਮ ਨੇ ਆਖਿਆ, “ਮੈਂ 70 ਰਾਜਿਆਂ ਦੇ ਹੱਥਾਂ ਦੇ ਅੰਗੂਠੇ ਅਤੇ ਪੈਰਾਂ ਦੇ ਅੰਗੂਠੇ ਵੱਢ ਦਿੱਤੇ ਸਨ। ਅਤੇ ਉਨ੍ਹਾਂ ਰਾਜਿਆਂ ਨੂੰ ਮੇਰੇ ਖਾਣੇ ਦੀ ਮੇਜ਼ ਤੋਂ ਡਿੱਗੇ ਹੋਏ ਭੋਜਨ ਦੇ ਟੁਕੜੇ ਖਾਣੇ ਪੈਂਦੇ ਸਨ। ਹੁਣ ਪਰਮੇਸ਼ੁਰ ਨੇ ਮੈਨੂੰ ਉਨ੍ਹਾਂ ਰਾਜਿਆਂ ਨਾਲ ਕੀਤੇ ਸਲੂਕ ਦੀ ਸਜ਼ਾ ਦਿੱਤੀ ਹੈ।” ਉਹ ਬਜ਼ਕ ਦੇ ਹਾਕਮ ਨੂੰ ਯਰੂਸ਼ਲਮ ਲੈ ਗਏ ਅਤੇ ਉਹ ਉੱਥੇ ਮਰ ਗਿਆ।"
7 Então, disse Adoni-Bezeque: Setenta reis, a quem haviam sido cortados os polegares das mãos e dos pés, apanhavam migalhas debaixo da minha mesa; assim como eu fiz, assim Deus me pagou. E o levaram a Jerusalém, e morreu ali.
8 ਯਹੂਦਾਹ ਦੇ ਬੰਦਿਆਂ ਨੇ ਯਰੂਸ਼ਲਮ ਦੇ ਵਿਰੁੱਧ ਲੜਾਈ ਕੀਤੀ ਅਤੇ ਉਸ ਉੱਤੇ ਕਬਜ਼ਾ ਕਰ ਲਿਆ। ਯਹੂਦਾਹ ਦੇ ਬੰਦਿਆਂ ਨੇ ਯਰੂਸ਼ਲਮ ਦੇ ਲੋਕਾਂ ਨੂੰ ਮਾਰਨ ਲਈ ਆਪਣੀਆਂ ਤਲਵਾਰਾਂ ਦੀ ਵਰਤੋਂ ਕੀਤੀ। ਉਨ੍ਹਾਂ ਨੇ ਸ਼ਹਿਰ ਨੂੰ ਸਾੜ ਦਿੱਤਾ।"
8 Os filhos de Judá pelejaram contra Jerusalém e, tomando-a, passaram-na a fio de espada, pondo fogo à cidade.
9 ਫ਼ੇਰ ਯਹੂਦਾਹ ਦੇ ਲੋਕ ਕਨਾਨੀਆਂ ਦੇ ਖਿਲਾਫ਼ ਲੜਨ ਲਈ ਹੇਠਾਂ ਵੱਲ ਨੂੰ ਗਏ ਜਿਹੜੇ ਨੇਜੇਵ ਵਿੱਚ, ਪਹਾੜੀ ਪ੍ਰਦੇਸ਼ ਵਿੱਚ ਅਤੇ ਸਮੁੰਦਰੀ ਤੱਟ ਦੇ ਇਲਾਕੇ ਵਿੱਚ ਰਹਿੰਦੇ ਸਨ।"
9 Depois, os filhos de Judá desceram a pelejar contra os cananeus que habitavam nas montanhas, no Neguebe e nas planícies.
10 ਯਹੂਦਾਹ ਦੇ ਬੰਦੇ ਉਨ੍ਹਾਂ ਕਨਾਨੀ ਲੋਕਾਂ ਨਾਲ ਲੜਨ ਲਈ ਗਏ ਜਿਹੜੇ ਹਬਰੋਨ ਸ਼ਹਿਰ ਵਿੱਚ ਰਹਿੰਦੇ ਸਨ। (ਹਬਰੋਨ ਦਾ ਨਾਮ ਕਿਰਯਥ ਅਰਬਾ ਸੀ।) ਯਹੂਦਾਹ ਦੇ ਬੰਦਿਆਂ ਨੇ ਸ਼ੇਸ਼ਈ, ਅਹੀਮਾਨ ਅਤੇ ਤਲਮਈ ਨਾਮ ਦੇ ਬੰਦਿਆਂ ਨੂੰ ਹਰਾਇਆ।"
10 Partiu Judá contra os cananeus que habitavam em Hebrom, cujo nome, outrora, era Quiriate-Arba, e Judá feriu a Sesai, a Aimã e a Talmai.
11 ਕਾਲੇਬ ਅਤੇ ਉਸਦੀ ਧੀ ਯਹੂਦਾਹ ਦੇ ਲੋਕ ਉੱਥੋਂ ਤੁਰ ਕੇ ਦਬੀਰ ਦੇ ਸ਼ਹਿਰ ਨੂੰ ਉਨ੍ਹਾਂ ਲੋਕਾਂ ਦੇ ਵਿਰੁੱਧ ਲੜਨ ਲਈ ਚੱਲੇ ਗਏ। ਪਿੱਛਲੇ ਸਮੇਂ ਵਿੱਚ ਦਬੀਰ ਕਿਰਯਥ ਸੇਫ਼ਰ ਕਹਾਉਂਦਾ ਸੀ।"
11 Dali partiu contra os moradores de Debir; e era, dantes, o nome de Debir Quiriate-Sefer.
12 ਇਸਤੋਂ ਪਹਿਲਾਂ ਕਿ ਯਹੂਦਾਹ ਦੇ ਬੰਦੇ ਲੜਾਈ ਸ਼ੁਰੂ ਕਰਦੇ, ਕਾਲੇਬ ਨੇ ਆਦਮੀਆਂ ਨਾਲ ਇੱਕ ਇਕਰਾਰ ਕੀਤਾ। ਕਾਲੇਬ ਨੇ ਆਖਿਆ, “ਮੈਂ ਕਿਰਯਥ ਸੇਫ਼ਰ ਉੱਤੇ ਹਮਲਾ ਕਰਨਾ ਚਾਹੁੰਦਾ ਹਾਂ। ਮੈਂ ਆਪਣੀ ਧੀ ਅਕਸਾਹ ਦਾ ਸਾਕ ਉਸ ਆਦਮੀ ਨੂੰ ਦੇ ਦਿਆਂਗਾ ਜਿਹੜਾ ਉਸ ਸ਼ਹਿਰ ਉੱਤੇ ਹਮਲਾ ਕਰਕੇ ਉਸ ਉੱਤੇ ਕਬਜ਼ਾ ਕਰ ਲਵੇਗਾ। ਮੈਂ ਉਸ ਆਦਮੀ ਨਾਲ ਆਪਣੀ ਧੀ ਨੂੰ ਵਿਆਹ ਦਿਆਂਗਾ।”"
12 Disse Calebe: A quem derrotar Quiriate-Sefer e a tomar, darei minha filha Acsa por mulher.
13 ਕਾਲੇਬ ਦਾ ਇੱਕ ਛੋਟਾ ਭਰਾ ਕਨਜ਼ ਸੀ। ਕਨਜ਼ ਦਾ ਇੱਕ ਲੜਕਾ ਸੀ ਅਥਨੀਏਲ। ਅਥਨੀਏਲ ਨੇ ਕਿਰਯਥ ਸ਼ਹਿਰ ਉੱਤੇ ਕਬਜ਼ਾ ਕਰ ਲਿਆ। ਇਸ ਲਈ ਕਾਲੇਬ ਨੇ ਅਥਨੀਏਲ ਨਾਲ ਆਪਣੀ ਧੀ ਅਕਸਾਹ ਦਾ ਵਿਆਹ ਕਰ ਦਿੱਤਾ।"
13 Tomou-a, pois, Otniel, filho de Quenaz, o irmão de Calebe, mais novo do que ele; e Calebe lhe deu sua filha Acsa por mulher.
14 ਅਕਸਾਹ ਅਥਨੀਏਲ ਦੇ ਨਾਲ ਰਹਿਣ ਲਈ ਚਲੀ ਗਈ। ਅਥਨੀਏਲ ਨੇ ਅਕਸਾਹ ਨੂੰ ਆਪਣੇ ਪਿਤਾ ਪਾਸੋਂ ਕੁਝ ਜ਼ਮੀਨ ਮੰਗਣ ਲਈ ਕਿਹਾ। ਅਕਸਾਹ ਆਪਣੇ ਪਿਤਾ ਨੂੰ ਮਿਲਣ ਗਈ ਜਦੋਂ ਉਹ ਆਪਣੇ ਖੋਤੇ ਤੋਂ ਉੱਤਰੀ, ਤਾਂ ਕਾਲੇਬ ਨੇ ਪੁੱਛਿਆ, “ਕੀ ਹੋਇਆ?”"
14 Esta, quando se foi a ele, insistiu com ele para que pedisse um campo ao pai dela; e ela apeou do jumento; então, Calebe lhe perguntou: Que desejas?
15 ਅਕਸਾਹ ਨੇ ਕਾਲੇਬ ਨੂੰ ਜਵਾਬ ਦਿੱਤਾ, “ਮੈਨੂੰ ਅਸੀਸ ਦੇਹ। ਤੂੰ ਮੈਨੂੰ ਨੇਜ਼ੇਵ ਵਿੱਚ ਮਾਰੂ ਜ਼ਮੀਨ ਦਿੱਤੀ ਹੈ। ਕਿਰਪਾ ਕਰਕੇ ਮੈਨੂੰ ਕੁਝ ਜ਼ਮੀਨ ਦੇਹ ਜਿਸ ਵਿੱਚ ਪਾਣੀ ਹੋਵੇ।” ਇਸ ਲਈ ਕਾਲੇਬ ਨੇ ਉਸ ਨੂੰ ਜ਼ਮੀਨ ਵਿੱਚ ਪਾਣੀ ਦੇ ਉੱਪਰ ਅਤੇ ਹੇਠਲੇ ਤਲਾਅ ਦੇ ਦਿੱਤਾ।"
15 Respondeu ela: Dá-me um presente; deste-me terra seca, dá-me também fontes de água. Então, Calebe lhe deu as fontes superiores e as fontes inferiores.
16 ਕੇਨੀ ਲੋਕਾਂ ਨੇ ਖਜ਼ੂਰਾਂ ਦਾ ਸ਼ਹਿਰ (ਯਰੀਹੋ) ਛੱਡ ਦਿੱਤਾ ਅਤੇ ਯਹੂਦਾਹ ਦੇ ਲੋਕਾਂ ਨਾਲ ਚੱਲੇ ਗਏ। ਉਹ ਲੋਕ ਯਹੂਦਾਹ ਦੇ ਮਾਰੂਥਲ ਅੰਦਰ ਉੱਥੋਂ ਦੇ ਲੋਕਾਂ ਨਾਲ ਰਹਿਣ ਲਈ ਚੱਲੇ ਗਏ। ਇਹ ਨੇਜ਼ੇਵ ਅੰਦਰ ਅਰਾਦ ਸ਼ਹਿਰ ਦੇ ਨੇੜੇ ਸੀ। (ਕੇਨੀ ਲੋਕ ਮੂਸਾ ਦੇ ਸੌਹਰੇ ਪਰਿਵਾਰ ਵਿੱਚੋਂ ਸਨ।)"
16 Os filhos do queneu, sogro de Moisés, subiram, com os filhos de Judá, da cidade das Palmeiras ao deserto de Judá, que está ao sul de Arade; foram e habitaram com este povo.
17 ਕੁਝ ਕਨਾਨੀ ਲੋਕ ਸਫ਼ਾਥ ਸ਼ਹਿਰ ਦੇ ਵਿੱਚ ਰਹਿੰਦੇ ਸਨ। ਇਸ ਲਈ ਯਹੂਦਾਹ ਦੇ ਆਦਮੀਆਂ ਅਤੇ ਸ਼ਿਮਓਨ ਦੇ ਪਰਿਵਾਰ-ਸਮੂਹ ਦੇ ਆਦਮੀਆਂ ਨੇ ਇਨ੍ਹਾਂ ਕਨਾਨੀ ਲੋਕਾਂ ਉੱਤੇ ਹਮਲਾ ਕਰ ਦਿੱਤਾ। ਉਨ੍ਹਾਂ ਨੇ ਸ਼ਹਿਰ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ। ਇਸ ਲਈ ਉਨ੍ਹਾਂ ਨੇ ਸ਼ਹਿਰ ਦਾ ਨਾਮ ਹਾਰਮਾਹ ਰੱਖ ਦਿੱਤਾ।"
17 Foi-se, pois, Judá com Simeão, seu irmão, e feriram aos cananeus que habitavam em Zefate e totalmente a destruíram; por isso, lhe chamaram Horma.
18 ਯਹੂਦਾਹ ਦੇ ਆਦਮੀਆਂ ਨੇ ਅੱਜ਼ਾਹ ਦਾ ਸ਼ਹਿਰ ਅਤੇ ਇਸਦੇ ਆਲੇ-ਦੁਆਲੇ ਦੇ ਛੋਟੇ ਕਸਬਿਆਂ ਉੱਤੇ ਵੀ ਕਬਜ਼ਾ ਕਰ ਲਿਆ। ਯਹੂਦਾਹ ਦੇ ਬੰਦਿਆਂ ਨੇ ਅਸਕਲੋਨ ਅਤੇ ਅਕਰੋਨ ਅਤੇ ਉਨ੍ਹਾਂ ਦੇ ਆਲੇ-ਦੁਆਲੇ ਦੇ ਸਾਰੇ ਛੋਟੇ ਕਸਬਿਆਂ ਉੱਤੇ ਵੀ ਕਬਜ਼ਾ ਕਰ ਲਿਆ।"
18 Tomou ainda Judá a Gaza, a Asquelom e a Ecrom com os seus respectivos territórios.
19 ਜਦੋਂ ਯਹੂਦਾਹ ਦੇ ਆਦਮੀ ਲੜੇ ਸਨ ਤਾਂ ਯਹੋਵਾਹ ਉਨ੍ਹਾਂ ਵੱਲ ਸੀ। ਉਨ੍ਹਾਂ ਨੇ ਪਹਾੜੀ ਪ੍ਰਦੇਸ਼ ਦੀ ਧਰਤੀ ਹਾਸਿਲ ਕਰ ਲਈ। ਪਰ ਯਹੂਦਾਹ ਦੇ ਆਦਮੀ ਵਾਦੀਆਂ ਵਿੱਚਲੀ ਧਰਤੀ ਹਾਸਿਲ ਕਰਨ ਵਿੱਚ ਅਸਫ਼ਲ ਰਹੇ, ਕਿਉਂਕਿ ਉੱਥੋਂ ਦੇ ਰਹਿਣ ਵਾਲੇ ਲੋਕਾਂ ਕੋਲ ਲੋਹੇ ਦੇ ਰਥ ਸਨ।"
19 Esteve o Senhor com Judá, e este despovoou as montanhas; porém não expulsou os moradores do vale, porquanto tinham carros de ferro.
20 ਮੂਸਾ ਨੇ ਹਬਰੋਨ ਦੇ ਨੇੜੇ ਦੀ ਧਰਤੀ ਕਾਲੇਬ ਨੂੰ ਦੇਣ ਦਾ ਇਕਰਾਰ ਕੀਤਾ ਸੀ। ਇਸ ਲਈ ਉਹ ਧਰਤੀ ਕਾਲੇਬ ਦੇ ਪਰਿਵਾਰ ਨੂੰ ਦਿੱਤੀ ਗਈ। ਕਾਲੇਬ ਦੇ ਬੰਦਿਆਂ ਨੇ ਅਨਾਕ ਦੇ ਤਿੰਨ ਪੁੱਤਰਾਂ ਨੂੰ ਉਹ ਥਾਂ ਛੱਡਣ ਲਈ ਮਜ਼ਬੂਰ ਕਰ ਦਿੱਤਾ।"
20 E, como Moisés o dissera, deram Hebrom a Calebe, e este expulsou dali os três filhos de Anaque.
21 ਬਿਨਯਾਮੀਨ ਦਾ ਪਰਿਵਾਰ-ਸਮੂਹ ਯਬੂਸੀ ਲੋਕਾਂ ਨੂੰ ਯਰੂਸ਼ਲਮ ਛੱਡਣ ਲਈ ਮਜ਼ਬੂਰ ਨਹੀਂ ਕਰ ਸੱਕਿਆ। ਇਸ ਲਈ ਅੱਜ ਵੀ ਯਬੂਸੀ ਲੋਕ ਯਰੂਸ਼ਲਮ ਵਿੱਚ ਬਿਨਯਾਮੀਨ ਦੇ ਲੋਕਾਂ ਨਾਲ ਰਹਿੰਦੇ ਹਨ।"
21 Porém os filhos de Benjamim não expulsaram os jebuseus que habitavam em Jerusalém; antes, os jebuseus habitam com os filhos de Benjamim em Jerusalém, até ao dia de hoje.
22 ਯੂਸੁਫ਼ ਦੇ ਬੰਦੇ ਬੈਤੇਲ ਉੱਤੇ ਕਬਜ਼ਾ ਕਰਦੇ ਹਨ ਯੂਸੁਫ਼ ਦੇ ਪਰਿਵਾਰ-ਸਮੂਹ ਦੇ ਬੰਦੇ ਬੈਤੇਲ ਦੇ ਸ਼ਹਿਰ ਦੇ ਖਿਲਾਫ਼ ਲੜਨ ਲਈ ਗਏ। ਪਿੱਛਲੇ ਸਮੇਂ ਵਿੱਚ ਬੈਤੇਲ ਦਾ ਨਾਮ ਲੂਜ਼ ਸੀ। ਯਹੋਵਾਹ ਯੂਸੁਫ਼ ਦੇ ਪਰਿਵਾਰ-ਸਮੂਹ ਦੇ ਬੰਦਿਆਂ ਵੱਲ ਸੀ। ਯੂਸੁਫ਼ ਦੇ ਪਰਿਵਾਰ-ਸਮੂਹ ਦੇ ਬੰਦਿਆਂ ਨੇ ਬੈਤੇਲ ਦੇ ਸ਼ਹਿਰ ਅੰਦਰ ਕੁਝ ਜਾਸੂਸਾਂ ਨੂੰ ਭੇਜਿਆ। ਇਹ ਲੋਕ ਬੈਤੇਲ ਸ਼ਹਿਰ ਨੂੰ ਹਰਾਉਣ ਦੇ ਢੰਗ ਲੱਭਣ ਲੱਗੇ।"
22 Subiu também a casa de José contra Betel, e o Senhor era com eles.
23 ਜਦੋਂ ਜਾਸੂਸ ਬੈਤੇਲ ਦੇ ਸ਼ਹਿਰ ਨੂੰ ਦੇਖ ਰਹੇ ਸਨ, ਉਨ੍ਹਾਂ ਨੇ ਸ਼ਹਿਰ ਵਿੱਚੋਂ ਬਾਹਰ ਆਉਂਦੇ ਇੱਕ ਆਦਮੀ ਨੂੰ ਦੇਖਿਆ। ਜਾਸੂਸਾਂ ਨੇ ਉਸ ਆਦਮੀ ਨੂੰ ਆਖਿਆ, “ਸਾਨੂੰ ਸ਼ਹਿਰ ਵਿੱਚ ਦਾਖਲ ਹੋਣ ਦਾ ਗੁਪਤ ਰਸਤਾ ਦਿਖਾਓ। ਅਸੀਂ ਸ਼ਹਿਰ ਉੱਤੇ ਹਮਲਾ ਕਰਾਂਗੇ। ਪਰ ਜੇ ਤੂੰ ਸਾਡੀ ਸਹਾਇਤਾ ਕਰੇਂਗਾ ਤਾਂ ਅਸੀਂ ਤੈਨੂੰ ਕੋਈ ਨੁਕਸਾਨ ਨਹੀਂ ਪਹੁੰਚਾਵਾਂਗੇ।”"
23 A casa de José enviou homens a espiar Betel, cujo nome, dantes, era Luz.
24 ਉਸ ਆਦਮੀ ਨੇ ਜਾਸੂਸਾਂ ਨੂੰ ਸ਼ਹਿਰ ਵਿੱਚ ਜਾਣ ਵਾਲਾ ਗੁਪਤ ਰਸਤਾ ਦਿਖਾ ਦਿੱਤਾ। ਯੂਸੁਫ਼ ਦੇ ਆਦਮੀਆਂ ਨੇ ਬੈਤੇਲ ਦੇ ਲੋਕਾਂ ਨੂੰ ਮਾਰਨ ਲਈ ਆਪਣੀਆਂ ਤਲਵਾਰਾਂ ਦੀ ਵਰਤੋਂ ਕੀਤੀ। ਪਰ ਉਨ੍ਹਾਂ ਨੇ ਉਸ ਬੰਦੇ ਨੂੰ ਨੁਕਸਾਨ ਨਹੀਂ ਪਹੁੰਚਾਇਆ ਜਿਸਨੇ ਉਨ੍ਹਾਂ ਦੀ ਮਦਦ ਕੀਤੀ ਸੀ। ਅਤੇ ਉਨ੍ਹਾਂ ਨੇ ਉਸ ਦੇ ਪਰਿਵਾਰ ਦੇ ਲੋਕਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ। ਉਸ ਆਦਮੀ ਅਤੇ ਉਸ ਦੇ ਪਰਿਵਾਰ ਨੂੰ ਆਜ਼ਾਦੀ ਨਾਲ ਜਾਣ ਦੀ ਇਜਾਜ਼ਤ ਦਿੱਤੀ ਗਈ।"
24 Vendo os espias um homem que saía da cidade, lhe disseram: Mostra-nos a entrada da cidade, e usaremos de misericórdia para contigo.
25 ਉਹ ਆਦਮੀ ਉਸ ਧਰਤੀ ਉੱਤੇ ਚੱਲਿਆ ਗਿਆ ਜਿੱਥੇ ਹਿੱਤੀ ਲੋਕ ਰਹਿੰਦੇ ਸਨ ਅਤੇ ਉਸ ਨੇ ਇੱਕ ਸ਼ਹਿਰ ਉਸਾਰਿਆ। ਉਸ ਨੇ ਸ਼ਹਿਰ ਦਾ ਨਾਮ ਲੂਜ਼ ਰੱਖਿਆ। ਅਤੇ ਉਸ ਸ਼ਹਿਰ ਦਾ ਨਾਮ ਅੱਜ ਵੀ ਲੂਜ਼ ਹੀ ਹੈ।"
25 Mostrando-lhes ele a entrada da cidade, feriram a cidade a fio de espada; porém, àquele homem e a toda a sua família, deixaram ir.
26 ਦੂਸਰੇ ਪਰਿਵਾਰ-ਸਮੂਹ ਕਨਾਨੀਆਂ ਨਾਲ ਲੜਦੇ ਹਨ ਬੈਤਸ਼ਾਨ, ਤਾਨਾਕ, ਦੋਰ, ਯਿਬਲਾਮ, ਮਗਿੱਦੋ ਅਤੇ ਉਨ੍ਹਾਂ ਸ਼ਹਿਰਾਂ ਦੇ ਆਲੇ-ਦੁਆਲੇ ਦੇ ਕਸਬਿਆਂ ਵਿੱਚ ਕਨਾਨੀ ਲੋਕ ਰਹਿੰਦੇ ਸਨ। ਮਨੱਸ਼ਹ ਪਰਿਵਾਰ-ਸਮੂਹ ਦੇ ਲੋਕ ਉਨ੍ਹਾਂ ਲੋਕਾਂ ਨੂੰ ਉਹ ਕਸਬੇ ਛੱਡਣ ਲਈ ਮਜ਼ਬੂਰ ਨਹੀਂ ਕਰ ਸੱਕੇ। ਇਸ ਲਈ ਕਨਾਨੀ ਲੋਕ ਉੱਥੇ ਹੀ ਰਹੇ। ਉਨ੍ਹਾਂ ਨੇ ਆਪਣੇ ਘਰ ਛੱਡਣ ਤੋਂ ਇਨਕਾਰ ਕਰ ਦਿੱਤਾ।"
26 Então, se foi ele à terra dos heteus, e edificou uma cidade, e lhe chamou Luz; este é o seu nome até ao dia de hoje.
27 ਬਾਦ ਵਿੱਚ ਇਸਰਾਏਲੀ ਵੱਧੇਰੇ ਤਾਕਤਵਰ ਬਣ ਗਏ ਅਤੇ ਉਨ੍ਹਾਂ ਨੇ ਕਨਾਨੀਆਂ ਨੂੰ ਆਪਣੇ ਲਈ ਜ਼ਬਰਦਸਤੀ ਮਜ਼ਦੂਰਾਂ ਵਜੋਂ ਕੰਮ ਕਰਨ ਲਈ ਮਜ਼ਬੂਰ ਕਰ ਦਿੱਤਾ। ਪਰ ਉਹ ਉਨ੍ਹਾਂ ਨੂੰ ਉਹ ਧਰਤੀ ਛੱਡ ਕੇ ਜਾਣ ਲਈ ਮਜ਼ਬੂਰ ਨਾ ਕਰ ਸੱਕੇ।"
27 Manassés não expulsou os habitantes de Bete-Seã, nem os de Taanaque, nem os de Dor, nem os de Ibleão, nem os de Megido, todas com suas respectivas aldeias; pelo que os cananeus lograram permanecer na mesma terra.
28 ਇਫ਼ਰਾਈਂਮ ਦੇ ਪਰਿਵਾਰ-ਸਮੂਹ ਦੇ ਲੋਕਾਂ ਨਾਲ ਵੀ ਇਹੋ ਗੱਲ ਵਾਪਰੀ। ਗਜ਼ਰ ਵਿੱਚ ਕਨਾਨੀ ਲੋਕ ਰਹਿੰਦੇ ਸਨ। ਅਤੇ ਇਫ਼ਰਾਈਮ ਦੇ ਲੋਕਾਂ ਨੇ ਉਨ੍ਹਾਂ ਸਾਰੇ ਕਨਾਨੀ ਲੋਕਾਂ ਨੂੰ ਆਪਣੀ ਧਰਤੀ ਛੱਡ ਕੇ ਚੱਲੇ ਜਾਣ ਲਈ ਮਜ਼ਬੂਰ ਨਹੀਂ ਕੀਤਾ। ਇਸ ਲਈ ਕਨਾਨੀ ਲੋਕ ਗਜ਼ਰ ਅੰਦਰ ਇਫ਼ਰਾਈਮ ਦੇ ਲੋਕਾਂ ਨਾਲ ਰਹਿੰਦੇ ਰਹੇ।"
28 Quando, porém, Israel se tornou mais forte, sujeitou os cananeus a trabalhos forçados e não os expulsou de todo.
29 ਇਹੀ ਗੱਲ ਜ਼ਬੂਲੁਨ ਦੇ ਪਰਿਵਾਰ-ਸਮੂਹ ਨਾਲ ਵੀ ਵਾਪਰੀ। ਕੁਝ ਕਨਾਨੀ ਕਟਰੋਨ ਅਤੇ ਨਹਲੋਲ ਸ਼ਹਿਰਾਂ ਅੰਦਰ ਰਹਿੰਦੇ ਸਨ। ਜ਼ਬੂਲੁਨ ਦੇ ਲੋਕਾਂ ਨੇ ਇਨ੍ਹਾਂ ਕਨਾਨੀਆਂ ਨੂੰ ਆਪਣੀ ਧਰਤੀ ਛੱਡਣ ਲਈ ਮਜ਼ਬੂਰ ਨਹੀਂ ਕੀਤਾ। ਇਸ ਲਈ ਕਨਾਨੀ ਉੱਥੇ ਜ਼ਬੂਲੁਨ ਦੇ ਲੋਕਾਂ ਨਾਲ ਰਹਿੰਦੇ ਰਹੇ। ਪਰ ਜ਼ਬੂਲੁਨ ਦੇ ਲੋਕਾਂ ਨੇ ਉਨ੍ਹਾਂ ਤੋਂ ਜ਼ਬਰਦਸਤੀ ਮਜ਼ਦੂਰਾਂ ਵਜੋਂ ਕੰਮ ਕਰਵਾਇਆ।"
29 Efraim não expulsou os cananeus, habitantes de Gezer; antes, continuaram com ele em Gezer.
30 ਇਹੀ ਗੱਲ ਆਸ਼ੇਰ ਦੇ ਪਰਿਵਾਰ-ਸਮੂਹ ਦੇ ਲੋਕਾਂ ਨਾਲ ਵੀ ਵਾਪਰੀ। ਆਸ਼ੇਰ ਦੇ ਲੋਕਾਂ ਨੇ ਹੋਰਨਾਂ ਲੋਕਾਂ ਨੂੰ ਅੱਕੋ, ਸੀਦੋਨ, ਅਹਲਾਬ, ਅਕਜ਼ੀਬ, ਹਲਬਾਹ, ਅਫ਼ੀਕ ਅਤੇ ਰਹੋਬ ਸ਼ਹਿਰਾਂ ਨੂੰ ਛੱਡਣ ਲਈ ਮਜ਼ਬੂਰ ਨਹੀਂ ਕੀਤਾ।"
30 Zebulom não expulsou os habitantes de Quitrom, nem os de Naalol; porém os cananeus continuaram com ele, sujeitos a trabalhos forçados.
31 ਆਸ਼ੇਰ ਦੇ ਲੋਕਾਂ ਨੇ ਉਨ੍ਹਾਂ ਕਨਾਨੀ ਲੋਕਾਂ ਨੂੰ ਆਪਣੀ ਧਰਤੀ ਛੱਡਣ ਲਈ ਮਜ਼ਬੂਰ ਨਹੀਂ ਕੀਤਾ ਇਸ ਲਈ ਕਨਾਨੀ ਲੋਕ ਆਸ਼ੇਰ ਦੇ ਲੋਕਾਂ ਨਾਲ ਹੀ ਰਹਿੰਦੇ ਰਹੇ।"
31 Aser não expulsou os habitantes de Aco, nem os de Sidom, os de Alabe, os de Aczibe, os de Helba, os de Afeca e os de Reobe;
32 ਇਹੀ ਗੱਲ ਨਫ਼ਤਾਲੀ ਦੇ ਪਰਿਵਾਰ-ਸਮੂਹ ਨਾਲ ਵੀ ਵਾਪਰੀ। ਨਫ਼ਤਾਲੀ ਦੇ ਲੋਕਾਂ ਨੇ ਬੈਤ-ਸ਼ਮਸ਼ ਅਤੇ ਬੈਤ-ਅਨਾਥ ਦੇ ਵਾਸੀਆਂ ਨੂੰ ਆਪਣੇ ਸ਼ਹਿਰ ਛੱਡਣ ਲਈ ਮਜ਼ਬੂਰ ਨਹੀਂ ਕੀਤਾ। ਇਸ ਲਈ ਨਫ਼ਤਾਲੀ ਦਾ ਪਰਿਵਾਰ-ਸਮੂਹ ਉਨ੍ਹਾਂ ਸ਼ਹਿਰਾਂ ਦੇ ਲੋਕਾਂ ਨਾਲ ਰਹਿੰਦਾ ਰਿਹਾ। ਅਤੇ ਕਨਾਨੀ ਉਨ੍ਹਾਂ ਲਈ ਜਬਰਦਸਤੀ ਮਜ਼ਦੂਰਾਂ ਵਜੋਂ ਕੰਮ ਕਰਦੇ ਸਨ।"
32 porém os aseritas continuaram no meio dos cananeus que habitavam na terra, porquanto os não expulsaram.
33 ਅਮੋਰੀ ਲੋਕਾਂ ਨੇ ਦਾਨ ਦੇ ਪਰਿਵਾਰ-ਸਮੂਹ ਦੇ ਲੋਕਾਂ ਨੂੰ ਪਹਾੜੀ ਪ੍ਰਦੇਸ਼ ਵਿੱਚ ਰਹਿਣ ਲਈ ਮਜ਼ਬੂਰ ਕਰ ਦਿੱਤਾ। ਉਨ੍ਹਾਂ ਨੂੰ ਪਹਾੜਾ ਵਿੱਚ ਰਹਿਣਾ ਪਿਆ ਕਿਉਂਕਿ ਅਮੋਰੀ ਲੋਕ ਉਨ੍ਹਾਂ ਨੂੰ ਹੇਠਾ ਆਕੇ ਵਾਦੀਆਂ ਵਿੱਚ ਨਹੀਂ ਰਹਿਣ ਦਿੰਦੇ ਸਨ।"
33 Naftali não expulsou os habitantes de Bete-Semes, nem os de Bete-Anate; mas continuou no meio dos cananeus que habitavam na terra; porém os de Bete-Semes e Bete-Anate lhe foram sujeitos a trabalhos forçados.
34 ਅਮੋਰੀਆਂ ਨੇ ਹਰਸ ਪਹਾੜ, ਅਯਾਲੋਨ ਅਤੇ ਸ਼ਾਲਬੀਮ ਪਰਬਤ ਉੱਤੇ ਰਹਿਣ ਦਾ ਨਿਆਂ ਕੀਤਾ। ਬਾਦ ਵਿੱਚ ਯੂਸੁਫ਼ ਦਾ ਪਰਿਵਾਰ-ਸਮੂਹ ਵੱਧੇਰੇ ਤਾਕਤਵਰ ਹੋ ਗਿਆ ਅਤੇ ਅਮੋਰੀਆਂ ਨੂੰ ਆਪਣਾ ਜ਼ਬਰਦਸਤੀ ਮਜ਼ਦੂਰ ਬਣਾ ਲਿਆ।"
34 Os amorreus arredaram os filhos de Dã até às montanhas e não os deixavam descer ao vale.
35 ਅਮੋਰੀਆਂ ਦੀ ਸਰਹੱਦ ਬਿੱਛੂ ਪਾਸ ਤੋਂ ਲੈ ਕੇ ਸੇਲਾ ਤੱਕ ਅਤੇ ਸੇਲਾ ਤੋਂ ਅਗਾਂਹ ਪਹਾੜੀ ਪ੍ਰਦੇਸ਼ ਤੀਕ ਸੀ।"
35 Porém os amorreus lograram habitar nas montanhas de Heres, em Aijalom e em Saalabim; contudo, a mão da casa de José prevaleceu, e foram sujeitos a trabalhos forçados.
36 — ausente —
36 O limite dos amorreus foi desde a subida de Acrabim e desde Sela para cima.

Ler em outra tradução

Comparar com outra

Estude este capítulo no WhatsApp

Peça à IA da Bíblia Fala para explicar Juízes 1, comparar traduções ou montar um estudo — tudo direto pelo WhatsApp.