Juízes 19
Punjabi Bible (GL_PUNJABI) vs NTLH
NTLH Nova Tradução na Linguagem de Hoje 2000
1 ਇੱਕ ਲੇਵੀ ਆਦਮੀ ਅਤੇ ਉਸਦੀ ਦਾਸੀ ਉਸ ਸਮੇਂ ਇਸਰਾਏਲੀ ਲੋਕਾਂ ਦਾ ਕੋਈ ਰਾਜਾ ਨਹੀਂ ਸੀ। ਉੱਥੇ ਇੱਕ ਲੇਵੀ ਅਦਮੀ ਸੀ ਜਿਹੜਾ ਦੂਰ ਸਾਰੇ ਇਫ਼ਰਾਈਮ ਦੇ ਪਹਾੜੀ ਪ੍ਰਦੇਸ਼ ਵਿੱਚ ਰਹਿੰਦਾ ਸੀ, ਉਸ ਆਦਮੀ ਦੀ ਇੱਕ ਨੌਕਰਾਣੀ ਸੀ ਜਿਹੜੀ ਉਸ ਲਈ ਪਤਨੀ ਵਰਗੀ ਹੀ ਸੀ। ਉਹ ਦਾਸੀ ਯਹੂਦਾਹ ਦੇਸ਼ ਦੇ ਬੈਤਲਹਮ ਸ਼ਹਿਰ ਦੀ ਸੀ।"
1 Naqueles dias em que Israel não tinha rei, um levita foi morar bem longe, na região montanhosa de Efraim. Ele arranjou uma jovem de Belém de Judá para ser a sua concubina .
2 ਪਰ ਉਸਦੀ ਦਾਸੀ ਦਾ ਲੇਵੀ ਆਦਮੀ ਨਾਲ ਝਗੜਾ ਹੋ ਗਿਆ। ਉਹ ਉਸ ਨੂੰ ਛੱਡ ਕੇ ਵਾਪਸ ਆਪਣੇ ਪਿਤਾ ਦੇ ਘਰ ਬੈਤਲਹਮ ਯਹੂਦਾਹ ਚਲੀ ਗਈ। ਉਹ ਉੱਥੇ ਚਾਰ ਮਹੀਨੇ ਠਹਿਰੀ।"
2 Porém ela brigou com ele e voltou para a casa do seu pai, em Belém. E ficou lá durante quatro meses.
3 ਫ਼ੇਰ ਉਸਦਾ ਪਤੀ ਉਸ ਦੇ ਪਿੱਛੇ ਗਿਆ। ਉਹ ਉਸ ਨਾਲ ਨਰਮਾਈ ਨਾਲ ਗੱਲ ਕਰਨਾ ਚਾਹੁੰਦਾ ਸੀ ਤਾਂ ਜੋ ਉਹ ਉਸ ਦੇ ਕੋਲ ਵਾਪਸ ਆ ਜਾਵੇ। ਉਹ ਆਪਣੇ ਨਾਲ ਦੋ ਨੌਕਰ ਅਤੇ ਦੋ ਖੋਤੇ ਲੈ ਗਿਆ। ਲੇਵੀ ਆਦਮੀ ਉਸ ਦੇ ਪਿਤਾ ਦੇ ਘਰ ਗਿਆ। ਉਸ ਦੇ ਪਿਤਾ ਨੇ ਲੇਵੀ ਬੰਦੇ ਨੂੰ ਦੇਖਿਆ ਅਤੇ ਉਸ ਦੇ ਸਵਾਗਤ ਲਈ ਬਾਹਰ ਆਇਆ। ਪਿਤਾ ਬਹੁਤ ਖੁਸ਼ ਸੀ।"
3 Então o homem resolveu ir a Belém atrás dela, para tentar convencê-la a voltar. Ele foi com o seu empregado e levou dois jumentos. E a moça o recebeu na casa do seu pai. Quando o pai da moça viu o levita, recebeu-o com alegria
4 ਔਰਤ ਦਾ ਪਿਤਾ ਲੇਵੀ ਨੂੰ ਆਪਣੇ ਘਰ ਅੰਦਰ ਲੈ ਗਿਆ। ਲੇਵੀ ਦੇ ਸੌਹਰੇ ਨੇ ਉਸ ਨੂੰ ਠਹਿਰਨ ਲਈ ਆਖਿਆ। ਇਸ ਲਈ ਉਹ ਲੇਵੀ ਬੰਦਾ ਤਿੰਨ ਦਿਨ ਠਹਿਰਿਆ ਰਿਹਾ। ਉਹ ਆਪਣੇ ਸੌਹਰੇ ਦੇ ਘਰ ਹੀ ਖਾਂਦਾ-ਪੀਂਦਾ ਅਤੇ ਸੌਁਦਾ ਰਿਹਾ।"
4 e insistiu para que ficasse na sua casa. E ele ficou ali três dias. Assim o casal tomou as suas refeições e passou as noites ali.
5 ਚੌਥੇ ਦਿਨ ਉਹ ਸੁਵਖਤੇ ਉੱਠਿਆ। ਲੇਵੀ ਬੰਦਾ ਜਾਣ ਦੀ ਤਿਆਰੀ ਕਰ ਰਿਹਾ ਸੀ। ਪਰ ਉਸ ਜਵਾਨ ਔਰਤ ਦੇ ਪਿਤਾ ਨੇ ਆਪਣੇ ਜਵਾਈ ਨੂੰ ਆਖਿਆ, “ਪਹਿਲਾਂ ਕੁਝ ਖਾ ਲਵੋ। ਖਾਣਾ ਖਾਣ ਤੋਂ ਬਾਦ ਹੀ ਤੁਸੀਂ ਜਾ ਸੱਕਦੇ ਹੋ।”"
5 No quarto dia eles se levantaram cedo e se aprontaram para ir embora. Mas o pai da moça disse ao levita: — Coma alguma coisa antes de ir e assim você se sentirá melhor. Você pode ir mais tarde.
6 ਇਸ ਲਈ ਲੇਵੀ ਬੰਦਾ ਅਤੇ ਉਸਦਾ ਸੌਹਰਾ ਇਕੱਠੇ ਖਾਣ ਪੀਣ ਲਈ ਬੈਠ ਗਏ। ਉਸਤੋਂ ਬਾਦ ਜਵਾਨ ਔਰਤ ਦੇ ਪਿਤਾ ਨੇ ਲੇਵੀ ਬੰਦੇ ਨੂੰ ਆਖਿਆ, “ਕਿਰਪਾ ਕਰਕੇ ਅੱਜ ਰਾਤ ਠਹਿਰ ਜਾਓ। ਆਰਾਮ ਕਰੋ ਅਤੇ ਆਨੰਦ ਮਾਣੋ। ਅੱਜ ਸ਼ਾਮ ਤੱਕ ਰੁਕ ਕੇ ਚੱਲੇ ਜਾਣਾ।” ਇਸ ਲਈ ਦੋਹਾਂ ਨੇ ਰਲ ਕੇ ਭੋਜਨ ਕੀਤਾ।"
6 Então os dois homens se sentaram, e comeram, e beberam juntos. Aí o pai da moça disse: — Por favor, fique mais uma noite e divirta-se.
7 ਲੇਵੀ ਜਾਣ ਲਈ ਉੱਠ ਖਲੋਤਾ ਪਰ ਉਸ ਦੇ ਸੌਹਰੇ ਨੇ ਇੱਕ ਹੋਰ ਰਾਤ ਰੁਕਣ ਲਈ ਉਸ ਉੱਤੇ ਭਾਰ ਪਾਇਆ।"
7 O homem se levantou para sair, mas o pai da moça insistiu muito que ele ficasse. E assim o levita passou outra noite ali.
8 ਫ਼ੇਰ ਪੰਜਵੇਂ ਦਿਨ ਲੇਵੀ ਬੰਦਾ ਸਵੇਰੇ ਜਲਦੀ ਉੱਠ ਪਿਆ। ਉਹ ਜਾਣ ਲਈ ਤਿਆਰ ਸੀ। ਪਰ ਔਰਤ ਦੇ ਪਿਤਾ ਨੇ ਆਪਣੇ ਜਵਾਈ ਨੂੰ ਆਖਿਆ, “ਪਹਿਲਾਂ ਖਾਣਾ ਖਾ ਲਵੋ। ਆਰਾਮ ਕਰੋ ਅਤੇ ਅੱਜ ਸ਼ਾਮ ਤੱਕ ਰੁਕ ਜਾਓ।” ਇਸ ਲਈ ਉਨ੍ਹਾਂ ਦੋਹਾਂ ਨੇ ਫ਼ੇਰ ਰਲਕੇ ਭੋਜਨ ਕੀਤਾ।"
8 No quinto dia, bem cedo, ele se levantou para ir, mas o pai da moça pediu: — Por favor, coma alguma coisa. Espere até mais tarde. E os dois homens comeram juntos.
9 ਫ਼ੇਰ ਲੇਵੀ ਬੰਦਾ, ਉਸਦੀ ਨੌਕਰਾਣੀ ਅਤੇ ਉਸਦਾ ਨੌਕਰ ਜਾਣ ਲਈ ਉੱਠੇ। ਪਰ ਜਵਾਨ ਔਰਤ ਦੇ ਪਿਤਾ ਨੇ ਆਖਿਆ, “ਹਨੇਰਾ ਹੋਣ ਵਾਲਾ ਹੈ। ਦਿਨ ਛੁਪ ਚੱਲਿਆ ਹੈ। ਇਸ ਲਈ ਰਾਤ ਠਹਿਰੋ ਅਤੇ ਆਨੰਦ ਮਾਣੋ। ਕੱਲ ਸਵੇਰੇ-ਸਵੇਰੇ ਉੱਠ ਕੇ ਤੁਸੀਂ ਚੱਲੇ ਜਾਣਾ।”"
9 Quando o homem, a moça e o empregado iam saindo, o pai disse: — Olhe! Agora já é quase noite. É melhor você ficar para passar a noite aqui. Logo vai ficar escuro. Fique aqui e divirta-se. Amanhã você poderá se levantar cedo e viajar de volta para casa. — Por que não paramos e passamos a noite nesta cidade dos jebuseus ?
10 ਪਰ ਲੇਵੀ ਬੰਦਾ ਇੱਕ ਹੋਰ ਰਾਤ ਨਹੀਂ ਰੁਕਣਾ ਚਾਹੁੰਦਾ ਸੀ। ਉਸ ਨੇ ਆਪਣੇ ਦੋਵੇਂ ਖੋਤਿਆਂ ਉੱਤੇ ਕਾਠੀਆਂ ਪਾਈਆਂ ਅਤੇ ਆਪਣੀ ਨੌਕਰਾਣੀ ਨੂੰ ਨਾਲ ਲਿਆ ਅਤੇ ਯਬੂਸ ਦੇ ਸ਼ਹਿਰ ਤੱਕ ਦਾ ਸਫ਼ਰ ਕੀਤ। ਯਬੂਸ ਯਰੂਸ਼ਲਮ ਦਾ ਦੂਜਾ ਨਾਮ ਹੈ।"
10 — ausente —
11 ਦਿਨ ਤਕਰੀਬਨ ਛੁਪ ਚੱਲਿਆ ਸੀ। ਉਹ ਯਬੂਸ ਸ਼ਹਿਰ ਦੇ ਨੇੜੇ ਸਨ। ਇਸ ਲਈ ਨੌਕਰ ਨੇ ਆਪਣੇ ਸੁਆਮੀ ਲੇਵੀ ਬੰਦੇ ਨੂੰ ਆਖਿਆ, “ਆਓ ਇਸ ਯਬੂਸੀ ਸ਼ਹਿਰ ਵਿੱਚ ਠਹਿਰ ਜਾਈਏ। ਇੱਥੇ ਰਾਤ ਕੱਟੀਏ।”"
11 — ausente —
12 ਪਰ ਉਸ ਦੇ ਸੁਆਮੀ, ਲੇਵੀ ਬੰਦੇ ਨੇ ਆਖਿਆ, “ਨਹੀਂ, ਅਸੀਂ ਇਸ ਬਿਗਾਨੇ ਸ਼ਹਿਰ ਅੰਦਰ ਨਹੀਂ ਜਾਵਾਂਗੇ। ਇਹ ਲੋਕ ਇਸਰਾਏਲੀ ਨਹੀਂ ਹਨ। ਅਸੀਂ ਗਿਬਆਹ ਸ਼ਹਿਰ ਵਿੱਚ ਜਾਵਾਂਗੇ।”"
12 Mas o patrão respondeu: — Não vamos parar numa cidade onde o povo não é israelita. Vamos continuar até Gibeá.
13 ਲੇਵੀ ਬੰਦੇ ਨੇ ਆਖਿਆ, “ਚੱਲੋ, ਚੱਲੋ। ਅਸੀਂ ਗਿਬਆਹ ਜਾਂ ਰਾਮਾਹ ਪਹੁੰਚਣ ਦੀ ਕੋਸ਼ਿਸ਼ ਕਰੀਏ। ਅਸੀਂ ਉਨ੍ਹਾਂ ਦੋਹਾਂ ਵਿੱਚੋਂ ਕਿਸੇ ਸ਼ਹਿਰ ਵਿੱਚ ਰਾਤ ਕੱਟ ਸੱਕਦੇ ਹਾਂ।”"
13 É melhor a gente andar mais um pouco e passar a noite em Gibeá ou Ramá.
14 ਇਸ ਲਈ ਲੇਵੀ ਬੰਦਾ ਅਤੇ ਉਸ ਦੇ ਨਾਲ ਦੇ ਲੋਕ ਤੁਰਦੇ ਗਏ। ਜਦੋਂ ਉਹ ਗਿਬਆਹ ਸ਼ਹਿਰ ਪੁੱਜੇ ਸੂਰਜ ਛਿਪ ਰਿਹਾ ਸੀ। ਗਿਬਆਹ ਉਹ ਇਲਾਕਾ ਹੈ ਜਿਹੜਾ ਬਿਨਯਾਮੀਨ ਦੇ ਪਰਿਵਾਰ-ਸਮੂਹ ਦੇ ਅਧੀਨ ਹੈ।"
14 Então passaram pela cidade de Jebus e continuaram a viagem. O sol já se havia escondido quando eles chegaram a Gibeá, cidade da tribo de Benjamim.
15 ਇਸ ਲਈ ਉਹ ਗਿਬਆਹ ਵਿਖੇ ਰੁਕ ਗਏ। ਅਤੇ ਉੱਥੇ ਹੀ ਰਾਤ ਗੁਜਾਰਨ ਦਾ ਫ਼ੈਸਲਾ ਕੀਤਾ। ਉਹ ਸ਼ਹਿਰ ਦੇ ਚੌਁਕ ਕੋਲ ਆਏ ਅਤੇ ਉੱਥੇ ਬੈਠ ਗਏ। ਪਰ ਕਿਸੇ ਨੇ ਵੀ ਉਨ੍ਹਾਂ ਨੂੰ ਆਪਣੇ ਘਰ ਰਾਤ ਕੱਟਣ ਲਈ ਸੱਦਾ ਨਹੀਂ ਦਿੱਤਾ।"
15 Aí saíram da estrada para passar a noite na cidade. O levita chegou e se sentou na praça. Mas ninguém o convidou para dormir na sua casa.
16 ਉਸੇ ਸ਼ਾਮ ਇੱਕ ਬਜ਼ੁਰਗ ਆਦਮੀ ਖੇਤਾਂ ਵਿੱਚੋਂ ਸ਼ਹਿਰ ਨੂੰ ਆਇਆ। ਉਸਦਾ ਨਗਰ ਇਫ਼ਰਾਈਮ ਦੇ ਪਹਾੜੀ ਦੇਸ਼ ਵਿੱਚ ਸੀ। ਪਰ ਹੁਣ ਉਹ ਗਿਬਆਹ ਸ਼ਹਿਰ ਵਿੱਚ ਰਹਿ ਰਿਹਾ ਸੀ। ਗਿਬਆਹ ਦੇ ਬੰਦੇ ਬਿਨਯਾਮੀਨ ਦੇ ਪਰਿਵਾਰ-ਸਮੂਹ ਵਿੱਚੋਂ ਸਨ।"
16 E aconteceu que passou por ali um velho que estava voltando do seu trabalho na roça. Ele era da região montanhosa de Efraim, mas estava morando em Gibeá. O povo dali era da tribo de Benjamim.
17 ਬਜ਼ੁਰਗ ਆਦਮੀ ਨੇ ਲੇਵੀ ਬੰਦੇ ਨੂੰ ਚੌਁਕ ਵਿੱਚ ਬੈਠਿਆਂ ਵੇਖਿਆ ਅਤੇ ਪੁੱਛਿਆ, “ਤੁਸੀਂ ਕਿੱਥੇ ਜਾ ਰਹੇ ਹੋ? ਤੁਸੀਂ ਕਿੱਥੋਂ ਆਏ ਹੋ?”"
17 O velho viu o viajante na praça e perguntou: — De onde você é? Para onde vai?
18 ਲੇਵੀ ਬੰਦੇ ਨੇ ਜਵਾਬ ਦਿੱਤਾ, “ਅਸੀਂ ਯਹੂਦਾਹ ਦੇ ਬੈਤਲਹਮ ਸ਼ਹਿਰ ਤੋਂ ਆਏ ਹਾਂ। ਅਸੀਂ ਘਰ ਜਾ ਰਹੇ ਹਾਂ। ਮੈਂ ਬਹੁਤ ਦੂਰੋਂ, ਇਫ਼ਰਾਈਮ ਦੇ ਪਹਾੜੀ ਪ੍ਰਦੇਸ਼ ਤੋਂ ਹਾਂ। ਮੈਂ ਯਹੂਦਾਹ, ਬੈਤਲਹਮ ਗਿਆ ਸੀ। ਅਤੇ ਹੁਣ ਮੈਂ ਆਪਣੇ ਘਰ ਜਾ ਰਿਹਾ ਹਾਂ।"
18 O levita respondeu: — Eu estou viajando de Belém de Judá para bem longe, para a região montanhosa de Efraim, onde moro. Fui a Belém e agora estou voltando para casa, mas ninguém me ofereceu hospedagem para esta noite.
19 ਸਾਡੇ ਕੋਲ ਖੋਤਿਆਂ ਲਈ ਪੱਠਾ-ਦਥਾ ਹੈ। ਮੇਰੇ ਆਪਣੇ ਲਈ, ਜਵਾਨ ਔਰਤ ਲਈ ਅਤੇ ਮੇਰੇ ਨੌਕਰ ਲਈ ਰੋਟੀ ਅਤੇ ਮੈਅ ਹੈ। ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ।”"
19 Nós temos alimento e palha para os jumentos, e pão e vinho para mim, para a minha concubina e para o meu empregado. Temos tudo o que precisamos.
20 ਬਜ਼ੁਰਗ ਆਦਮੀ ਨੇ ਆਖਿਆ, “ਤੁਸੀਂ ਮੇਰੇ ਘਰ ਆਕੇ ਠਹਿਰ ਸੱਕਦੇ ਹੋ। ਮੈਂ ਤੁਹਾਨੂੰ ਹਰ ਲੋੜੀਂਦੀ ਚੀਜ਼ ਦੇਵਾਂਗਾ। ਕਿਰਪਾ ਕਰਕੇ, ਸ਼ਹਿਰ ਦੇ ਚੌਁਕ ਵਿੱਚ ਰਾਤ ਨਾ ਗੁਜ਼ਾਰੋ।”"
20 O velho disse: — Venham comigo; vocês serão bem-recebidos na minha casa. Eu cuidarei de vocês. Por favor, não passem a noite na praça.
21 ਫ਼ੇਰ ਉਹ ਬਜ਼ੁਰਗ ਆਦਮੀ ਲੇਵੀ ਬੰਦੇ ਅਤੇ ਉਸ ਦੇ ਸਾਥੀਆਂ ਨੂੰ ਆਪਣੇ ਘਰ ਲੈ ਗਿਆ। ਉਸ ਨੇ ਉਨ੍ਹਾਂ ਦੇ ਖੋਤਿਆਂ ਨੂੰ ਪੱਠੇ ਪਾਏ। ਉਨ੍ਹਾਂ ਨੇ ਆਪਣੇ ਪੈਰ ਧੋਤੇ ਅਤੇ ਫ਼ੇਰ ਕੁਝ ਖਾਧਾ-ਪੀਤਾ।"
21 Então ele os levou para a sua casa e deu de comer aos jumentos. Os seus hóspedes lavaram os pés, comeram e beberam.
22 ਜਦੋਂ ਲੇਵੀ ਬੰਦਾ ਅਤੇ ਉਸ ਦੇ ਨਾਲ ਦੇ ਲੋਕ ਆਨੰਦ ਮਾਣ ਰਹੇ ਸਨ, ਸ਼ਹਿਰ ਦੇ ਕੁਝ ਬਹੁਤ ਹੀ ਬੁਰੇ ਲੋਕਾਂ ਨੇ ਘਰ ਨੂੰ ਘੇਰਾ ਪਾ ਲਿਆ। ਉਹ ਬਹੁਤ ਬੁਰੇ ਆਦਮੀ ਸਨ। ਉਨ੍ਹਾਂ ਨੇ ਦਰਵਾਜ਼ਾ ਭੰਨਣਾ ਸ਼ੁਰੂ ਕਰ ਦਿੱਤਾ ਅਤੇ ਬੁੱਢੇ ਆਦਮੀ, ਘਰ ਦੇ ਮਾਲਕ ਨੂੰ ਦਬਕਾ ਮਾਰਕੇ ਆਖਿਆ, “ਉਸ ਆਦਮੀ ਨੂੰ ਬਾਹਰ ਕੱਢ ਜਿਹੜਾ ਤੇਰੇ ਘਰ ਆਇਆ ਹੈ। ਅਸੀਂ ਉਸ ਦੇ ਨਾਲ ਸੰਭੋਗ ਕਰਨਾ ਚਾਹੁੰਦੇ ਹਾਂ।”"
22 Enquanto eles conversavam alegremente, alguns homens imorais daquela cidade cercaram a casa e começaram a bater na porta. E disseram ao velho: — Traga para fora o homem que está na sua casa! Nós queremos ter relações com ele.
23 ਬਜ਼ੁਰਗ ਆਦਮੀ ਬਾਹਰ ਗਿਆ ਅਤੇ ਉਸ ਨੇ ਉਨ੍ਹਾਂ ਬਦਮਾਸ਼ਾਂ ਨਾਲ ਗੱਲ ਕੀਤੀ। ਉਸ ਨੇ ਆਖਿਆ, “ਨਹੀਂ, ਮੇਰੇ ਦੋਸਤੋਂ, ਇਹੋ ਜਿਹੇ ਕੁਕਰਮ ਨਾ ਕਰੋ! ਉਹ ਬੰਦਾ ਮੇਰੇ ਘਰ ਮਹਿਮਾਨ ਹੈ। ਇਹੋ ਜਿਹਾ ਭਿਆਨਕ ਪਾਪ ਨਾ ਕਰਿਓ।"
23 Aí o velho saiu e disse: — Não, meus amigos! Por favor, não façam essa coisa tão má e tão imoral! Este homem é meu hóspede.
24 ਦੇਖੋ, ਇਹ ਮੇਰੀ ਧੀ ਹੈ। ਇਸਨੇ ਹਾਲੇ ਤੱਕ ਕਿਸੇ ਨਾਲ ਵੀ ਜਿਨਸੀ ਸੰਬੰਧ ਨਹੀਂ ਬਣਾਏ। ਮੈਂ ਉਸ ਨੂੰ ਅਤੇ ਇਸਦੀ ਰੱਖੈਲ ਨੂੰ ਤੁਹਾਡੇ ਕੋਲ ਲਿਆਉਂਦਾ ਹਾਂ। ਤੁਸੀਂ ਉਨ੍ਹਾਂ ਨਾਲ ਜੋ ਚਾਹੋਂ ਕਰ ਸੱਕਦੇ ਹੋ। ਪਰ ਇਸ ਆਦਮੀ ਨਾਲ ਇਹੋ ਜਿਹਾ ਭਿਆਨਕ ਪਾਪ ਨਾ ਕਰੋ।”"
24 Olhem! Estão aqui a minha filha virgem e a concubina dele. Eu vou pôr as duas para fora, e vocês poderão fazer com elas o que quiserem. Mas não façam essa coisa horrível com este homem!
25 ਪਰ ਉਨ੍ਹਾਂ ਬਦਮਾਸ਼ਾਂ ਨੇ ਉਸ ਬਜ਼ੁਰਗ ਬੰਦੇ ਦੀ ਗੱਲ ਨਹੀਂ ਸੁਣੀ। ਇਸ ਲਈ ਲੇਵੀ ਬੰਦੇ ਨੇ ਆਪਣੀ ਦਾਸੀ ਨੂੰ ਬਾਹਰ ਲਿਜਾਕੇ ਉਨ੍ਹਾਂ ਬਦਮਾਸ਼ਾਂ ਦੇ ਹਵਾਲੇ ਕਰ ਦਿੱਤਾ। ਉਨ੍ਹਾਂ ਬਦਮਾਸ਼ਾਂ ਨੇ ਸਾਰੀ ਰਾਤ ਉਸ ਨਾਲ ਬਲਾਤਕਾਰ ਕੀਤਾ। ਫ਼ੇਰ, ਸਵੇਰੇ ਉਨ੍ਹਾਂ ਨੇ ਉਸ ਨੂੰ ਛੱਡ ਦਿੱਤਾ।"
25 Mas eles não quiseram ouvi-lo. Então o levita pegou a sua concubina, a pôs para fora e a entregou a eles. E eles a forçaram, e abusaram dela a noite toda, e só a deixaram de manhã.
26 ਸਵੇਰ ਵੇਲੇ ਉਹ ਔਰਤ ਉਸ ਘਰ ਵਿੱਚ ਆਈ ਜਿੱਥੇ ਉਸਦਾ ਸੁਆਮੀ ਠਹਿਰਿਆ ਹੋਇਆ ਸੀ। ਉਹ ਬਾਹਰਲੇ ਦਰਵਾਜ਼ੇ ਉੱਤੇ ਡਿੱਗ ਪਈ। ਉਹ ਦਿਨ ਚਢ਼ਨ ਤੱਕ ਉੱਥੇ ਹੀ ਡਿੱਗੀ ਪਈ ਰਹੀ।"
26 Ao amanhecer a mulher veio e caiu na frente da casa onde o seu marido estava. E ficou ali até clarear o dia.
27 ਅਗਲੀ ਸਵੇਰੇ ਲੇਵੀ ਬੰਦਾ ਜਲਦੀ ਉੱਠਿਆ। ਉਹ ਘਰ ਜਾਣਾ ਚਾਹੁੰਦਾ ਸੀ। ਉਸ ਨੇ ਬਾਹਰ ਜਾਣ ਲਈ ਦਰਵਾਜ਼ਾ ਖੋਲ੍ਹਿਆ ਤਾਂ ਉਸਦੀ ਰੱਖੈਲ ਉੱਥੇ ਪਈ ਹੋਈ ਸੀ। ਉਹ ਆਪਣੇ ਹੱਥ ਡਿਉਢੀ ਉੱਤੇ ਰੱਖਕੇ ਦਰਵਾਜ਼ੇ ਉੱਤੇ ਡਿੱਗੀ ਹੋਈ ਸੀ।"
27 De manhã o marido se levantou para continuar a viagem. Quando abriu a porta, achou a sua concubina caída em frente da casa, com as mãos na soleira da porta.
28 ਲੇਵੀ ਬੰਦੇ ਨੇ ਉਸ ਨੂੰ ਆਖਿਆ, “ਉੱਠ, ਚੱਲੀਏ!” ਪਰ ਉਸ ਨੇ ਕੋਈ ਜਵਾਬ ਨਹੀਂ ਦਿੱਤਾ-ਉਹ ਮਰ ਚੁੱਕੀ ਸੀ। ਲੇਵੀ ਬੰਦੇ ਨੇ ਆਪਣੀ ਦਾਸੀ ਦੀ ਲੋਥ ਨੂੰ ਖੋਤੇ ਉੱਤੇ ਲਦਿਆ ਅਤੇ ਘਰ ਚੱਲਿਆ ਗਿਆ।"
28 Aí lhe disse: — Levante-se! Vamos embora! Porém não teve resposta. Então pôs o corpo dela atravessado sobre o jumento e seguiu viagem para casa.
29 ਜਦੋਂ ਉਹ ਘਰ ਆਇਆ ਤਾਂ ਉਸ ਨੇ ਇੱਕ ਛੁਰੀ ਲੈ ਕੇ ਆਪਣੀ ਦਾਸੀ ਦੀ ਲਾਸ਼ ਦੇ 12 ਟੋਟੇ ਕਰ ਦਿੱਤੇ। ਫ਼ੇਰ ਉਸ ਨੇ 12 ਟੋਟਿਆਂ ਨੂੰ ਉਨ੍ਹਾਂ ਸਾਰੇ ਇਲਾਕਿਆਂ ਵਿੱਚ ਭੇਜ ਦਿੱਤਾ ਜਿੱਥੇ ਇਸਰਾਏਲੀ ਲੋਕ ਰਹਿੰਦੇ ਸਨ।"
29 Quando chegou lá, entrou, pegou uma faca e cortou o corpo da concubina em doze pedaços. Depois mandou um pedaço para cada uma das doze tribos de Israel.
30 ਜਿਸ ਕਿਸੇ ਨੇ ਵੀ ਇਸ ਨੂੰ ਦੇਖਿਆ ਉਸ ਨੇ ਆਖਿਆ, “ਇਹੋ ਜਿਹਾ ਪਹਿਲਾਂ ਕਦੇ ਵੀ ਇਸਰਾਏਲ ਵਿੱਚ ਨਹੀਂ ਵਾਪਰਿਆ। ਜਦੋਂ ਤੋਂ ਅਸੀਂ ਮਿਸਰ ਵਿੱਚੋਂ ਆਏ ਹਾਂ ਅਸੀਂ ਇਹੋ ਜਿਹੀ ਗੱਲ ਕਦੇ ਨਹੀਂ ਦੇਖੀ। ਇਸ ਬਾਰੇ ਵਿੱਚਾਰ ਕਰੋ ਅਤੇ ਸਾਨੂੰ ਦੱਸੋ ਕਿ ਕੀ ਕਰਨਾ ਚਾਹੀਦਾ ਹੈ।”"
30 E todos os que viam isso diziam: — Nunca vimos uma coisa assim! Nunca houve uma coisa igual a essa, desde o tempo em que os israelitas saíram do Egito! Pensem! O que vamos fazer agora?
Atalhos do teclado
- Capítulo anterior←
- Próximo capítulo→
- Versículo anteriork
- Próximo versículoj
- Limpar seleçãoEsc
- Esta ajuda?
Estude este capítulo no WhatsApp
Peça à IA da Bíblia Fala para explicar Juízes 19, comparar traduções ou montar um estudo — tudo direto pelo WhatsApp.