Juízes 18
Punjabi Bible (GL_PUNJABI) vs ACF
ACF Almeida Corrigida Fiel
1 ਦਾਨ ਦਾ ਲਾਇਸ਼ ਦੇ ਸ਼ਹਿਰ ਉੱਤੇ ਕਬਜ਼ਾ ਉਸ ਸਮੇਂ ਇਸਰਾਏਲ ਦੇ ਲੋਕਾਂ ਦਾ ਕੋਈ ਰਾਜਾ ਨਹੀਂ ਸੀ ਹੁੰਦਾ। ਅਤੇ ਉਸੇ ਵੇਲੇ ਦਾਨ ਦਾ ਪਰਿਵਾਰ-ਸਮੂਹ ਹਾਲੇ ਤੱਕ ਰਹਿਣ ਦੀ ਥਾਂ ਲੱਭ ਰਿਹਾ ਸੀ। ਉਨ੍ਹਾਂ ਕੋਲ ਹਾਲੇ ਆਪਣੀ ਧਰਤੀ ਨਹੀਂ ਸੀ। ਇਸਰਾਏਲ ਦੇ ਹੋਰਨਾਂ ਪਰਿਵਾਰ-ਸਮੂਹਾਂ ਕੋਲ ਪਹਿਲਾਂ ਹੀ ਆਪੋ-ਆਪਣੀ ਧਰਤੀ ਸੀ। ਪਰ ਦਾਨ ਦੇ ਪਰਿਵਾਰ-ਸਮੂਹ ਨੇ ਆਪਣੀ ਧਰਤੀ ਹਾਸਿਲ ਨਹੀਂ ਸੀ ਕੀਤੀ।"
1 Naqueles dias não havia rei em Israel; e nos mesmos dias a tribo dos danitas buscava para si herança para habitar; porquanto até àquele dia entre as tribos de Israel não lhe havia caído por sorte sua herança.
2 ਇਸ ਲਈ ਦਾਨ ਦੇ ਪਰਿਵਾਰ-ਸਮੂਹ ਨੇ ਪੰਜ ਸਿਪਾਹੀਆਂ ਨੂੰ ਕੁਝ ਧਰਤੀ ਲੱਭਣ ਲਈ ਭੇਜਿਆ। ਉਹ ਰਹਿਣ ਵਾਲੀ ਕਿਸੇ ਚੰਗੀ ਥਾਂ ਦੀ ਤਲਾਸ਼ ਕਰਨ ਨਿਕਲੇ। ਉਹ ਪੰਜੇ ਆਦਮੀ ਸਾਰਾਹ ਅਤੇ ਅਸ਼ਤਾਓਲ ਸ਼ਹਿਰਾਂ ਦੇ ਸਨ। ਉਨ੍ਹਾਂ ਨੂੰ ਇਸ ਲਈ ਚੁਣਿਆ ਗਿਆ ਸੀ ਕਿਉਂਕਿ ਦਾਨ ਦੇ ਸਾਰੇ ਪਰਿਵਾਰਾਂ ਵਿੱਚੋਂ ਸਨ। ਉਨ੍ਹਾਂ ਨੂੰ ਆਖਿਆ ਗਿਆ ਸੀ, “ਜਾਓ ਕੁਝ ਧਰਤੀ ਤਲਾਸ਼ ਕਰੋ।” ਪੰਜੇ ਆਦਮੀ ਇਫ਼ਰਾਈਮ ਦੇ ਪਹਾੜੀ ਪ੍ਰਦੇਸ਼ ਵਿੱਚ ਆ ਗਏ। ਉਹ ਮੀਕਾਹ ਦੇ ਘਰ ਆਏ ਅਤੇ ਉੱਥੇ ਰਾਤ ਕੱਟੀ।"
2 E enviaram os filhos de Dã, da sua tribo, cinco homens dentre eles, homens valorosos, de Zorá e de Estaol, a espiar e reconhecer a terra, e lhes disseram: Ide, reconhecei a terra. E chegaram à montanha de Efraim, até à casa de Mica, e passaram ali a noite.
3 ਜਦੋਂ ਉਹ ਪੰਜ ਆਦਮੀ ਮੀਕਾਹ ਦੇ ਘਰ ਦੇ ਨੇੜੇ ਪੁੱਜੇ ਉਨ੍ਹਾਂ ਨੇ ਜਵਾਨ ਲੇਵੀ ਬੰਦੇ ਦੀ ਆਵਾਜ਼ ਸੁਣੀ। ਉਨ੍ਹਾਂ ਨੇ ਉਸਦੀ ਆਵਾਜ਼ ਪਛਾਣ ਲਈ, ਇਸ ਲਈ ਉਹ ਮੀਕਾਹ ਦੇ ਘਰ ਕੋਲ ਆਕੇ ਰੁਕ ਗਏ। ਉਨ੍ਹਾਂ ਨੇ ਜਵਾਨ ਆਦਮੀ ਨੂੰ ਪੁੱਛਿਆ, “ਤੈਨੂੰ ਇਸ ਥਾਂ ਕੌਣ ਲੈ ਕੇ ਆਇਆ? ਤੂੰ ਇੱਥੇ ਕੀ ਕਰ ਰਿਹਾ ਹੈਂ? ਇੱਥੇ ਤੇਰਾ ਕੀ ਕੰਮ ਹੈ?”"
3 E quando eles estavam junto da casa de Mica, reconheceram a voz do moço, do levita; e dirigindo-se para lá, lhe disseram: Quem te trouxe aqui? Que fazes aqui? E que é que tens aqui?
4 ਉਸ ਜਵਾਨ ਆਦਮੀ ਨੇ ਉਹ ਸਾਰੀਆਂ ਗੱਲਾਂ ਦੱਸ ਦਿੱਤੀਆਂ ਜਿਹੜੀਆਂ ਮੀਕਾਹ ਨੇ ਉਸ ਲਈ ਕੀਤੀਆਂ ਸਨ। “ਮੀਕਾਹ ਨੇ ਮੈਨੂੰ ਕੰਮ ਉੱਤੇ ਰੱਖਿਆ ਹੈ”, ਜਵਾਨ ਆਦਮੀ ਨੇ ਆਖਿਆ, “ਮੈਂ ਉਸਦਾ ਜਾਜਕ ਹਾਂ।”"
4 E ele lhes disse: Assim e assim me tem feito Mica; pois me tem contratado, e eu lhe sirvo de sacerdote.
5 ਇਸ ਲਈ ਉਨ੍ਹਾਂ ਨੇ ਉਸ ਨੂੰ ਆਖਿਆ, “ਕਿਰਪਾ ਕਰਕੇ ਪਰਮੇਸ਼ੁਰ ਪਾਸੋਂ ਸਾਡੇ ਲਈ ਕੁਝ ਮੰਗ। ਅਸੀਂ ਕੁਝ ਜਾਨਣਾ ਚਾਹੁੰਦੇ ਹਾਂ: ਕੀ ਸਾਡੀ ਰਹਿਣ ਵਾਲੀ ਥਾਂ ਦੀ ਤਲਾਸ਼ ਸਫ਼ਲ ਹੋਵੇਗੀ?”"
5 Então lhe disseram: Consulta a Deus, para que possamos saber se prosperará o caminho que seguimos.
6 ਜਾਜਕ ਨੇ ਪੰਜਾਂ ਆਦਮੀਆਂ ਨੂੰ ਆਖਿਆ, “ਹਾਂ, ਸ਼ਾਂਤੀ ਨਾਲ ਜਾਓ। ਯਹੋਵਾਹ ਤੁਹਾਡੀ ਅਗਵਾਈ ਕਰੇਗਾ।”"
6 E disse-lhes o sacerdote: Ide em paz; o caminho que seguis está perante o Senhor.
7 ਇਸ ਲਈ ਉਹ ਪੰਜ ਬੰਦੇ ਚੱਲੇ ਗਏ। ਜਦੋਂ ਉਹ ਲਾਇਸ਼ ਸ਼ਹਿਰ ਨੂੰ ਆਏ ਉਨ੍ਹਾਂ ਨੇ ਦੇਖਿਆ ਕਿ ਉਸ ਸ਼ਹਿਰ ਦੇ ਲੋਕ ਸੁਰੱਖਿਅਤ ਹੋਕੇ ਰਹਿੰਦੇ ਸਨ। ਉਹ ਸੀਦੋਨ ਦੇ ਲੋਕਾਂ ਦੀ ਸ਼ੈਲੀ ਅਨੁਸਾਰ ਰਹਿ ਰਹੇ ਸੀ। ਹਰ ਗੱਲ ਅਮਨ ਭਰਪੂਰ ਅਤੇ ਸ਼ਾਂਤ ਸੀ ਅਤੇ ਲੋਕਾਂ ਕੋਲ ਕਿਸੇ ਵੀ ਚੀਜ਼ ਦੀ ਕਮੀ ਨਹੀਂ ਸੀ। ਉਨ੍ਹਾਂ ਦੇ ਨੇੜੇ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣ ਵਾਲਾ ਕੋਈ ਦੁਸ਼ਮਣ ਨਹੀਂ ਸੀ। ਉਹ ਸੀਦੋਨ ਸ਼ਹਿਰ ਤੋਂ ਕਾਫ਼ੀ ਦੂਰ ਰਹਿੰਦੇ ਸਨ ਅਤੇ ਉਨ੍ਹਾਂ ਦਾ ਕਿਸੇ ਨਾਲ ਕੋਈ ਲੈਣ-ਦੇਣ ਨਹੀਂ ਸੀ।"
7 Então foram-se aqueles cinco homens, e chegaram a Laís; e viram que o povo que havia no meio dela estava seguro, conforme ao costume dos sidônios, quieto e confiado; nem havia autoridade alguma do reino que por qualquer coisa envergonhasse a alguém naquela terra; também estavam longe dos sidônios, e não tinham relação com ninguém.
8 ਪੰਜੇ ਆਦਮੀ ਸਾਰਾਹ ਅਤੇ ਅਸ਼ਤਾਓਲ ਦੇ ਸ਼ਹਿਰਾਂ ਨੂੰ ਵਾਪਸ ਚੱਲੇ ਗਏ। ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਉਨ੍ਹਾਂ ਨੂੰ ਪੁੱਛਿਆ, “ਤੁਸੀਂ ਕੀ ਪਤਾ ਕਰਕੇ ਆਏ ਹੋਂ?”"
8 Então voltaram a seus irmãos, a Zorá e a Estaol, os quais lhes disseram: Que dizeis vós?
9 ਪੰਜਾਂ ਆਦਮੀਆਂ ਨੇ ਜਵਾਬ ਦਿੱਤਾ, “ਅਸੀਂ ਕੁਝ ਧਰਤੀ ਲੱਭੀ ਹੈ, ਅਤੇ ਇਹ ਬਹੁਤ ਚੰਗੀ ਹੈ ਕੀ ਤੂੰ ਕੁਝ ਨਹੀਂ ਕਰੇਂਗਾ। ਸਾਨੂੰ ਉਸ ਧਰਤੀ ਉੱਤੇ ਹਮਲਾ ਕਰ ਇਸ ਉੱਤੇ ਅਧਿਕਾਰ ਕਰ ਲੈਣਾ ਚਾਹੀਦਾ, ਸਾਨੂੰ ਇੰਤਜ਼ਾਰ ਨਹੀਂ ਕਰਨਾ ਚਾਹੀਦਾ! ਆਓ ਚੱਲੀਏ ਅਤੇ ਉਸ ਧਰਤੀ ਨੂੰ ਹਾਸਿਲ ਕਰੀਏ!"
9 E eles disseram: Levantai-vos, e subamos contra eles; porque examinamos a terra, e eis que é muitíssimo boa. E vós estareis aqui tranqüilos? Não sejais preguiçosos em irdes para entrar a possuir esta terra.
10 ਜਦੋਂ ਤੁਸੀਂ ਉਸ ਥਾਂ ਉੱਤੇ ਆਉਂਗੇ ਤਾਂ, ਤੁਸੀਂ ਦੇਖੋਂਗੇ ਕਿ ਉੱਥੇ ਚੋਖੀ ਜ਼ਮੀਨ ਹੈ। ਉੱਥੇ ਹਰ ਚੀਜ਼ ਚੋਖੀ ਹੈ। ਤੁਸੀਂ ਇਹ ਵੀ ਵੇਖੋਂਗੇ ਕਿ ਉਹ ਲੋਕ ਕਿਸੇ ਹਮਲੇ ਦੀ ਆਸ ਨਹੀਂ ਰੱਖਦੇ। ਅਵੱਸ਼ ਹੀ ਪਰਮੇਸ਼ੁਰ ਨੇ ਇਹ ਧਰਤੀ ਸਾਨੂੰ ਦਿੱਤੀ ਹੈ।”"
10 Quando lá chegardes, vereis um povo confiado, e a terra é larga de extensão; porque Deus vo-la entregou nas mãos; lugar em que não há falta de coisa alguma que há na terra.
11 ਇਸ ਲਈ ਦਾਨ ਦੇ ਪਰਿਵਾਰ-ਸਮੂਹ ਦੇ 600 ਆਦਮੀ ਸਾਰਾਹ ਅਤੇ ਅਸ਼ਤਾਓਲ ਸ਼ਹਿਰਾਂ ਵਿੱਚੋਂ ਤੁਰ ਪਏ। ਉਹ ਜੰਗ ਲਈ ਤਿਆਰ ਸਨ।"
11 Então partiram dali, da tribo dos danitas, de Zorá e de Estaol, seiscentos homens munidos de armas de guerra.
12 ਲਾਇਸ਼ ਸ਼ਹਿਰ ਵੱਲ ਨੂੰ ਜਾਂਦੇ ਹੋਏ ਰਸਤੇ, ਵਿੱਚ ਉਹ ਯਹੂਦਾਹ ਦੀ ਧਰਤੀ ਉੱਤੇ ਕਿਰਯਥ ਯਾਰੀਮ ਸ਼ਹਿਰ ਦੇ ਨੇੜੇ ਰੁਕ ਗਏ ਅਤੇ ਉੱਥੇ ਆਪਣੇ ਡੇਰੇ ਲਾ ਲਏ। ਇਹੀ ਕਾਰਣ ਹੈ ਕਿ ਕਿਰਯਥ ਯਾਰੀਮ ਸ਼ਹਿਰ ਤੋਂ ਅੱਗੇ ਦੀ ਜ਼ਮੀਨ ਅੱਜ ਤੀਕ ਵੀ ਮਨੱਸ਼ਹ ਦਾਨ ਅਖਵਾਉਂਦੀ ਹੈ।"
12 E subiram, e acamparam-se em Quiriate-Jearim, em Judá; então chamaram a este lugar Maané-Dã, até ao dia de hoje; eis que está por detrás de Quiriate-Jearim.
13 ਉਸ ਥਾਂ ਤੋਂ 600 ਆਦਮੀ ਇਫ਼ਰਾਈਮ ਦੇ ਪਹਾੜੀ ਪ੍ਰਦੇਸ਼ ਵੱਲ ਗਏ। ਫ਼ੇਰ ਉਹ ਮੀਕਾਹ ਦੇ ਘਰ ਪਹੁੰਚ ਗਏ।"
13 E dali passaram à montanha de Efraim; e chegaram até a casa de Mica.
14 ਇਸ ਲਈ ਉਨ੍ਹਾਂ ਪੰਜਾਂ ਆਦਮੀਆਂ ਨੇ, ਜਿਨ੍ਹਾਂ ਨੇ ਲਾਇਸ਼ ਦੇ ਦੁਆਲੇ ਦੀ ਧਰਤੀ ਦੀ ਖੋਜ ਕੀਤੀ ਸੀ, ਗੱਲ ਕੀਤੀ। ਉਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਆਖਿਆ, “ਇਨ੍ਹਾਂ ਵਿੱਚੋਂ ਇੱਕ ਘਰ ਵਿੱਚ ਏਫ਼ੋਦ ਹੈ। ਅਤੇ ਉੱਥੇ ਅਰੋਗੀ ਦੇਵਤੇ, ਇੱਕ ਘੜੀ ਹੋਈ ਮੂਰਤੀ ਅਤੇ ਚਾਂਦੀ ਦਾ ਬੁੱਤ ਵੀ ਹੈ। ਤੁਸੀਂ ਜਾਣਦੇ ਹੀ ਹੋ ਕਿ ਕੀ ਕਰਨਾ ਹੈ-ਜਾਓ ਉਨ੍ਹਾਂ ਨੂੰ ਲੈ ਆਓ।”"
14 Então responderam os cinco homens, que foram espiar a terra de Laís, e disseram a seus irmãos: Sabeis vós também que naquelas casas há um éfode, e terafins, e uma imagem de escultura e uma de fundição? Vede, pois, agora o que haveis de fazer.
15 ਇਸ ਲਈ ਉਹ ਮੀਕਾਹ ਦੇ ਘਰ ਠਹਿਰ ਗਏ, ਜਿੱਥੇ ਜਵਾਨ ਲੇਵੀ ਰਹਿੰਦਾ ਸੀ। ਉਨ੍ਹਾਂ ਨੇ ਜਵਾਨ ਆਦਮੀ ਦਾ ਹਾਲ-ਚਲ ਪੁੱਛਿਆ"
15 Então se dirigiram para lá, e chegaram à casa do moço, o levita, em casa de Mica, e o saudaram.
16 ਦਾਨ ਦੇ ਪਰਿਵਾਰ-ਸਮੂਹ ਦੇ 600 ਆਦਮੀ ਪ੍ਰਵੇਸ਼ ਦੁਆਰ ਉੱਤੇ ਖਲੋਤੇ ਸਨ। ਉਨ੍ਹਾਂ ਸਾਰਿਆਂ ਕੋਲ ਹਥਿਆਰ ਸਨ ਅਤੇ ਉਹ ਲੜਨ ਲਈ ਤਿਆਰ ਸਨ।"
16 E os seiscentos homens, que eram dos filhos de Dã, munidos com suas armas de guerra, ficaram à entrada da porta.
17 ਪੰਜ ਜਾਸੂਸ ਘਰ ਦੇ ਅੰਦਰ ਗਏ। ਪੁਜਾਰੀ ਬਸ ਦਰਵਾਜ਼ੇ ਦੇ ਬਾਹਰ ਉਨ੍ਹਾਂ 600 ਆਦਮੀਆਂ ਨਾਲ ਖਲੋਤਾ ਹੋਇਆ ਸੀ ਜਿਹੜੇ ਲੜਨ ਲਈ ਤਿਆਰ ਸਨ। ਆਦਮੀਆਂ ਨੇ ਘੜਿਆ ਹੋਇਆ ਬੁੱਤ, ਏਫ਼ੋਦ, ਘਰੋਗੀ ਬੁੱਤ ਅਤੇ ਚਾਂਦੀ ਦਾ ਬੁੱਤ ਚੁੱਕ ਲਿਆ। ਜਵਾਨ ਲੇਵੀ ਜਾਜਕ ਨੇ ਆਖਿਆ, “ਤੁਸੀਂ ਕੀ ਕਰ ਰਹੇ ਹੋ?”"
17 Porém subindo os cinco homens, que foram espiar a terra, entraram ali, e tomaram a imagem de escultura, o éfode, e os terafins, e a imagem de fundição, ficando o sacerdote em pé à entrada da porta, com os seiscentos homens que estavam munidos com as armas de guerra.
18 ਪੰਜਾਂ ਆਦਮੀਆਂ ਨੇ ਜਵਾਬ ਦਿੱਤਾ, “ਸ਼ਾਂਤ ਹੋ ਜਾਓ! ਇੱਕ ਲਫ਼ਜ਼ ਨਹੀਂ ਬੋਲਣਾ। ਸਾਡੇ ਨਾਲ ਆਓ। ਸਾਡੇ ਪਿਤਾ ਅਤੇ ਜਾਜਕ ਬਣੋ। ਤੁਹਾਨੂੰ ਇਹ ਚੋਣ ਕਰਨੀ ਹੀ ਪਵੇਗੀ। ਕੀ ਤੇਰੇ ਲਈ ਸਿਰਫ਼ ਇੱਕ ਆਦਮੀ ਦਾ ਜਾਜਕ ਬਨਣਾ ਬਿਹਤਰ ਹੈ? ਜਾਂ ਕਿ ਤੇਰੇ ਲਈ ਇਸਰਾਏਲੀ ਲੋਕਾਂ ਦੇ ਪੂਰੇ ਪਰਿਵਾਰ-ਸਮੂਹ ਦਾ ਜਾਜਕ ਬਣਨਾ ਬਿਹਤਰ ਹੈ?”"
18 Entrando eles, pois, em casa de Mica, e tomando a imagem de escultura, e o éfode, e os terafins, e a imagem de fundição, disse-lhes o sacerdote: Que estais fazendo?
19 ਇਹ ਸੁਣਕੇ ਲੇਵੀ ਬੰਦਾ ਪ੍ਰਸੰਨ ਹੋ ਗਿਆ। ਇਸ ਲਈ ਉਸ ਨੇ ਏਫ਼ੋਦ, ਘਰੋਗੀ ਬੁੱਤ ਅਤੇ ਬੁੱਤ ਫ਼ੜ ਲਏ। ਉਹ ਦਾਨ ਦੇ ਪਰਿਵਾਰ-ਸਮੂਹ ਦੇ ਉਨ੍ਹਾਂ ਬੰਦਿਆਂ ਨਾਲ ਤੁਰ ਪਿਆ।"
19 E eles lhe disseram: Cala-te, põe a mão na boca, e vem conosco, e sê-nos por pai e sacerdote. É melhor ser sacerdote da casa de um só homem, do que ser sacerdote de uma tribo e de uma família em Israel?
20 ਫ਼ੇਰ ਦਾਨ ਦੇ ਪਰਿਵਾਰ-ਸਮੂਹ ਦੇ 600 ਬੰਦੇ ਲੇਵੀ ਜਾਜਕ ਨਾਲ ਮੁੜ ਪਏ ਅਤੇ ਮੀਕਾਹ ਦੇ ਘਰੋਂ ਤੁਰ ਪਏ। ਉਨ੍ਹਾਂ ਨੇ ਆਪਣੇ ਛੋਟੇ ਬੱਚੇ, ਆਪਣੇ ਜਾਨਵਰ ਅਤੇ ਆਪਣੀਆਂ ਸਾਰੀਆਂ ਚੀਜ਼ਾਂ ਅੱਗੇ ਵੱਲ ਕਰ ਦਿੱਤੀਆਂ।"
20 Então alegrou-se o coração do sacerdote, e tomou o éfode, e os terafins, e a imagem de escultura; e entrou no meio do povo.
21 ਦਾਨ ਦੇ ਪਰਿਵਾਰ-ਸਮੂਹ ਦੇ ਬੰਦੇ ਉਸ ਥਾਂ ਤੋਂ ਕਾਫ਼ੀ ਦੂਰ ਚੱਲੇ ਗਏ। ਪਰ ਮੀਕਾਹ ਦੇ ਨੇੜੇ ਰਹਿਣ ਵਾਲੇ ਲੋਕ ਇਕੱਠੇ ਹੋ ਗਏ ਫ਼ੇਰ ਉਨ੍ਹਾਂ ਨੇ ਦਾਨ ਦੇ ਲੋਕਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਨ੍ਹਾਂ ਕੋਲ ਪਹੁੰਚ ਗਏ।"
21 Assim viraram, e partiram; e os meninos, e o gado, e a bagagem puseram diante de si.
22 ਮੀਕਾਹ ਦੇ ਨਾਲ ਦੇ ਬੰਦੇ ਦਾਨ ਦੇ ਬੰਦਿਆਂ ਉੱਤੇ ਗੁੱਸੇ ਹੋ ਰਹੇ ਸਨ। ਦਾਨ ਦੇ ਆਦਮੀ ਪਿੱਛੇ ਮੁੜੇ। ਅਤੇ ਮੀਕਾਹ ਨੂੰ ਆਖਿਆ, “ਤੈਨੂੰ ਕੀ ਤਕਲੀਫ਼ ਹੈ? ਤੁਸੀਂ ਜੰਗ ਕਰਨ ਲਈ ਇੱਕਤਰ ਕਿਉਂ ਹੋਏ ਹੋ?”"
22 E, estando já longe da casa de Mica, os homens que estavam nas casas junto à casa de Mica, reuniram-se, e alcançaram os filhos de Dã.
23 ਮੀਕਾਹ ਨੇ ਜਵਾਬ ਦਿੱਤਾ, “ਤੁਸੀਂ, ਦਾਨ ਦੇ ਬੰਦਿਆਂ ਨੇ ਮੇਰੇ ਬੁੱਤ ਚੁੱਕ ਲਈ ਹਨ। ਮੈਂ ਇਹ ਬੁੱਤ ਆਪਣੇ ਲਈ ਬਣਾਏ ਸਨ। ਤੁਸੀਂ ਮੇਰਾ ਜਾਜਕ ਵੀ ਨਾਲ ਲੈ ਲਿਆ ਹੈ। ਹੁਣ ਮੇਰੇ ਕੋਲ ਕੀ ਬੱਚਿਆਂ ਹੈ? ਤੁਸੀਂ ਮੈਨੂੰ ਇਹ ਕਿਵੇਂ ਆਖ ਸੱਕਦੇ ਹੋ, ‘ਤੈਨੂੰ ਕੀ ਤਕਲੀਫ਼ ਹੈ?’”"
23 E clamaram após os filhos de Dã, os quais viraram os seus rostos, e disseram a Mica: Que tens, que tanta gente convocaste?
24 ਦਾਨ ਦੇ ਪਰਿਵਾਰ-ਸਮੂਹ ਦੇ ਬੰਦਿਆਂ ਨੇ ਜਵਾਬ ਦਿੱਤਾ, “ਚੰਗਾ ਹੁੰਦਾ ਕਿ ਤੂੰ ਸਾਡੇ ਨਾਲ ਝਗੜਾ ਨਾ ਕਰਦਾ। ਸਾਡੇ ਵਿੱਚੋਂ ਕਈ ਆਦਮੀ ਗਰਮ ਸੁਭਾ ਦੇ ਹਨ। ਜੇ ਤੂੰ ਸਾਡੇ ਉੱਪਰ ਚਿੱਲਾਏਂਗਾ ਤਾਂ ਉਹ ਆਦਮੀ ਸ਼ਾਇਦ ਤੇਰੇ ਉੱਤੇ ਹਮਲਾ ਕਰ ਦੇਣ। ਹੋ ਸੱਕਦਾ ਹੈ ਕਿ ਤੁਸੀਂ ਅਤੇ ਤੁਹਾਡੇ ਪਰਿਵਾਰ ਮਾਰੇ ਜਾਣ।”"
24 Então ele disse: Os meus deuses, que eu fiz, me tomastes, juntamente com o sacerdote, e partistes; que mais me resta agora? Como, pois, me dizeis: Que é que tens?
25 ਫ਼ੇਰ ਦਾਨ ਦੇ ਪਰਿਵਾਰ-ਸਮੂਹ ਦੇ ਆਦਮੀ ਪਿੱਛੇ ਮੁੜੇ ਅਤੇ ਆਪਨੇ ਰਾਹ ਤੁਰ ਪਏ। ਮੀਕਾਹ ਜਾਣਦਾ ਸੀ ਕਿ ਉਹ ਆਦਮੀ ਉਸ ਨਾਲੋਂ ਵੱਧੇਰੇ ਤਾਕਤਵਰ ਸਨ। ਇਸ ਲਈ ਉਹ ਵਾਪਸ ਘਰ ਮੁੜ ਆਇਆ।"
25 Porém os filhos de Dã lhe disseram: Não nos faças ouvir a tua voz, para que porventura homens de ânimo mau não se lancem sobre vós, e tu percas a tua vida, e a vida dos da tua casa.
26 ਇਸ ਤਰ੍ਹਾਂ ਦਾਨ ਦੇ ਲੋਕਾਂ ਨੇ ਉਹ ਬੁੱਤ ਚੁੱਕ ਲਏ ਜਿਹੜੇ ਮੀਕਾਹ ਨੇ ਬਣਾਏ ਸਨ। ਉਨ੍ਹਾਂ ਨੇ ਉਹ ਜਾਜਕ ਵੀ ਫ਼ੜ ਲਿਆ ਜਿਹੜਾ ਮੀਕਾਹ ਦੇ ਨਾਲ ਸੀ। ਫ਼ੇਰ ਉਹ ਲਾਇਸ਼ ਵਿਖੇ ਆ ਗਏ। ਉਨ੍ਹਾਂ ਨੇ ਲਾਇਸ਼ ਵਿੱਚ ਰਹਿਣ ਵਾਲੇ ਲੋਕਾਂ ਉੱਤੇ ਹਮਲਾ ਕਰ ਦਿੱਤਾ। ਉਹ ਲੋਕ ਸ਼ਾਂਤੀ ਨਾਲ ਰਹਿੰਦੇ ਸਨ। ਉਨ੍ਹਾਂ ਨੂੰ ਹਮਲੇ ਦੀ ਆਸ ਨਹੀਂ ਸੀ। ਦਾਨ ਦੇ ਲੋਕਾਂ ਨੇ ਉਨ੍ਹਾਂ ਨੂੰ ਤਲਵਾਰਾਂ ਨਾਲ ਮਾਰ ਦਿੱਤਾ। ਫ਼ੇਰ ਉਨ੍ਹਾਂ ਨੇ ਸ਼ਹਿਰ ਨੂੰ ਅੱਗ ਲਾ ਦਿੱਤੀ।"
26 Assim seguiram o seu caminho os filhos de Dã; e Mica, vendo que eram mais fortes do que ele, virou-se, e voltou à sua casa.
27 ਲਾਇਸ਼ ਵਿੱਚ ਰਹਿਣ ਵਾਲੇ ਲੋਕਾਂ ਨੂੰ ਬਚਾਉਣ ਵਾਲਾ ਕੋਈ ਨਹੀਂ ਸੀ। ਉਹ ਸੈਦੋਨ ਤੋਂ ਇੰਨੀ ਦੂਰ ਸਨ ਕਿ ਉਹ ਲੋਕ ਉਨ੍ਹਾਂ ਦੀ ਮਦਦ ਨਹੀਂ ਕਰ ਸੱਕਦੇ ਸਨ ਅਤੇ ਲਾਇਸ਼ ਦੇ ਲੋਕਾਂ ਦਾ ਕਿਸੇ ਆਦਮੀ ਨਾਲ ਵੀ ਕੋਈ ਇਕਰਾਰਨਾਮਾ ਨਹੀਂ ਸੀ-ਇਸ ਲਈ ਉਨ੍ਹਾਂ ਦੀ ਮਦਦ ਲਈ ਕੋਈ ਨਹੀਂ ਆ ਸੱਕਿਆ। ਲਾਇਸ਼ ਦਾ ਸ਼ਹਿਰ ਉਸ ਵਾਦੀ ਵਿੱਚ ਸੀ ਜਿਹੜੀ ਬੈਤਰਹੋਬ ਦੇ ਅਧੀਨ ਸੀ। ਦਾਨ ਦੇ ਲੋਕਾਂ ਨੇ ਇੱਕ ਨਵਾਂ ਸ਼ਹਿਰ ਉਸਾਰਿਆ। ਅਤੇ ਉੱਥੇ ਰਹਿਣ ਲੱਗ ਪਏ।"
27 Eles, pois, tomaram o que Mica tinha feito, e o sacerdote que tivera, e chegaram a Laís, a um povo quieto e confiado, e os feriram ao fio da espada, e queimaram a cidade a fogo.
28 ਦਾਨ ਦੇ ਲੋਕਾਂ ਨੇ ਉਸ ਸ਼ਹਿਰ ਨੂੰ ਇੱਕ ਨਾਮ ਦਿੱਤਾ। ਉਹ ਸ਼ਹਿਰ ਲਾਇਸ਼ ਅਖਵਾਉਂਦਾ ਸੀ ਪਰ ਉਨ੍ਹਾਂ ਨੇ ਨਾਮ ਬਦਲ ਕੇ ਦਾਨ ਰੱਖ ਦਿੱਤਾ ਉਨ੍ਹਾਂ ਨੇ ਸ਼ਹਿਰ ਦਾ ਨਾਮ ਆਪਣੇ ਪੁਰਖੇ ਦਾਨ ਦੇ ਨਾਮ ਉੱਤੇ ਰੱਖਿਆ ਜਿਹੜਾ ਇਸਰਾਏਲ ਦੇ ਪੁੱਤਰਾਂ ਵਿੱਚੋਂ ਇੱਕ ਸੀ।"
28 E ninguém houve que os livrasse, porquanto estavam longe de Sidom, e não tinham relações com ninguém, e a cidade estava no vale que está junto de Bete-Reobe; depois reedificaram a cidade e habitaram nela.
29 ਦਾਨ ਦੇ ਪਰਿਵਾਰ-ਸਮੂਹ ਦੇ ਲੋਕਾਂ ਨੇ ਬੁੱਤ ਨੂੰ ਸ਼ਹਿਰ ਵਿੱਚ ਪਾ ਦਿੱਤਾ। ਉਨ੍ਹਾਂ ਨੇ ਗੇਰਸ਼ੋਮ ਦੇ ਪੁੱਤਰ ਯੋਨਾਥਾਨ ਨੂੰ ਆਪਣ ਜਾਜਕ ਬਣਾਇਆ। ਗੇਰਸ਼ੋਮ ਮਨੱਸ਼ਹ ਦਾ ਪੁੱਤਰ ਸੀ। ਯੋਨਾਥਾਨ ਅਤੇ ਉਸ ਦੇ ਪੁੱਤਰ ਦਾਨ ਦੇ ਪਰਿਵਾਰ-ਸਮੂਹ ਦੇ ਉਦੋਂ ਤੀਕ ਜਾਜਕ ਰਹੇ ਜਦੋਂ ਇਸਰਾਏਲੀ ਲੋਕਾਂ ਨੂੰ ਗੁਲਾਮ ਹੋਣਾ ਪਿਆ।"
29 E chamaram-lhe Dã, conforme ao nome de Dã, seu pai, que nascera a Israel; era, porém, antes o nome desta cidade Laís.
30 ਦਾਨ ਦੇ ਲੋਕਾਂ ਨੇ ਆਪਣੇ ਲਈ ਉਹੀ ਬੁੱਤ ਸਥਾਪਿਤ ਕੀਤਾ ਜਿਹੜਾ ਮੀਕਾਹ ਨੇ ਬਣਾਇਆ ਸੀ। ਉਹ ਬੁੱਤ ਦਾਨ ਸ਼ਹਿਰ ਵਿੱਚ ਉਸ ਪੂਰੇ ਸਮੇਂ ਦੌਰਾਨ ਉੱਥੇ ਹੀ ਸੀ ਜਦੋਂ ਪਰਮੇਸ਼ੁਰ ਦਾ ਘਰ ਸ਼ੀਲੋਹ ਵਿਖੇ ਸੀ।"
30 E os filhos de Dã levantaram para si aquela imagem de escultura; e Jônatas, filho de Gérson, o filho de Manassés, ele e seus filhos foram sacerdotes da tribo dos danitas, até ao dia do cativeiro da terra.
31 — ausente —
31 Assim, pois, estabeleceram para si a imagem de escultura, que fizera Mica, por todos os dias em que a casa de Deus esteve em Siló.
Atalhos do teclado
- Capítulo anterior←
- Próximo capítulo→
- Versículo anteriork
- Próximo versículoj
- Limpar seleçãoEsc
- Esta ajuda?
Estude este capítulo no WhatsApp
Peça à IA da Bíblia Fala para explicar Juízes 18, comparar traduções ou montar um estudo — tudo direto pelo WhatsApp.