Juízes 11

Punjabi Bible (GL_PUNJABI) vs BKJ

Sair da comparação
1 ਯਿਫ਼ਤਾਹ ਗਿਲਆਦ ਦੇ ਪਰਿਵਾਰ-ਸਮੂਹ ਵਿੱਚੋਂ ਸੀ। ਉਹ ਤਾਕਤਵਰ ਸਿਪਾਹੀ ਸੀ। ਪਰ ਯਿਫ਼ਤਾਹ ਵਿੱਚ ਵੇਸਵਾ ਦਾ ਪੁੱਤਰ ਸੀ। ਉਸਦਾ ਪਿਤਾ ਗਿਲਆਦ ਨਾਮ ਦਾ ਇੱਕ ਆਦਮੀ ਸੀ।"
1 Ora, Jefté, o gileadita, era um homem poderoso e valente, e ele era filho de uma prostituta; e Gileade gerou Jefté.
2 ਗਿਲਆਦ ਦੀ ਪਤਨੀ ਦੇ ਕਈ ਪੁੱਤਰ ਸਨ। ਜਦੋਂ ਉਹ ਪੁੱਤਰ ਵੱਡੇ ਹੋਏ ਤਾਂ ਉਹ ਯਿਫ਼ਤਾਹ ਨੂੰ ਪਸੰਦ ਨਹੀਂ ਸੀ ਕਰਦੇ। ਉਨ੍ਹਾਂ ਪੁੱਤਰਾਂ ਨੇ ਯਿਫ਼ਤਾਹ ਨੂੰ ਆਪਣਾ ਕਸਬਾ ਛੱਡ ਜਾਣ ਲਈ ਮਜ਼ਬੂਰ ਕਰ ਦਿੱਤਾ। ਉਨ੍ਹਾਂ ਨੇ ਉਸ ਨੂੰ ਆਖਿਆ, “ਤੈਨੂੰ ਸਾਡੇ ਪਿਤਾ ਦੀ ਜਾਇਦਾਦ ਵਿੱਚੋਂ ਕੁਝ ਵੀ ਨਹੀਂ ਮਿਲੇਗਾ।” ਤੂੰ ਕਿਸੇ ਹੋਰ ਔਰਤ ਦਾ ਪੁੱਤਰ ਹੈਂ।"
2 E a mulher de Gileade deu-lhe à luz filhos; os filhos da sua mulher cresceram, e eles expulsaram Jefté, e lhe disseram: Tu não herdarás a casa do nosso pai; pois tu és filho de uma mulher estranha.
3 ਇਸ ਲਈ ਯਿਫ਼ਤਾਹ ਆਪਣੇ ਭਰਾਵਾਂ ਕਾਰਣ ਦੂਰ ਚੱਲਾ ਗਿਆ ਅਤੇ ਤੋਂਬ ਵਿੱਚ ਰਹਿਣ ਲੱਗਾ। ਕੁਝ ਆਦਮੀਆਂ ਦੇ ਟੋਲਿਆਂ ਨੇ ਯਿਫ਼ਤਾਹ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ, ਅਤੇ ਉਹ ਉਸ ਦੇ ਨਾਲ ਛਾਪੇ ਮਾਰਨ ਲਈ ਗਏ।"
3 Então Jefté fugiu dos seus irmãos, e habitou na terra de Tobe; e ali estavam reunidos com Jefté homens vãos, e eles saíram com ele.
4 ਕੁਝ ਸਮੇਂ ਬਾਦ ਅੰਮੋਨੀ ਲੋਕ ਇਸਰਾਏਲ ਦੇ ਲੋਕਾਂ ਨਾਲ ਲੜ ਪਏ।"
4 E sucedeu que, com o passar do tempo, os filhos de Amom perpetraram guerra contra Israel.
5 ਅੰਮੋਨੀ ਲੋਕ ਇਸਰਾਏਲ ਦੇ ਖਿਲਾਫ਼ ਦੇ ਲੜ ਰਹੇ ਸਨ, ਇਸ ਲਈ ਗਿਲਆਦ ਦੇ ਬਜ਼ੁਰਗ ਯਿਫ਼ਤਾਹ ਕੋਲ ਗਏ। ਉਹ ਚਾਹੁੰਦੇ ਸੀ ਕਿ ਯਿਫ਼ਤਾਹ ਤੋਬ ਦੀ ਧਰਤੀ ਛੱਡ ਕੇ ਵਾਪਸ ਗਿਲਆਦ ਆ ਜਾਵੇ।"
5 E assim foi que, quando os filhos de Amom perpetraram guerra contra Israel, os anciãos de Gileade foram retirar Jefté da terra de Tobe;
6 ਬਜ਼ੁਰਗਾਂ ਨੇ ਯਿਫ਼ਤਾਹ ਨੂੰ ਆਖਿਆ, “ਆ ਅਤੇ ਸਾਡਾ ਆਗੂ ਬਣ ਜਾ ਤਾਂ ਜੋ ਅਸੀਂ ਅੰਮੋਨੀ ਲੋਕਾਂ ਨਾਲ ਜੰਗ ਕਰ ਸੱਕੀਏ।”"
6 e eles disseram a Jefté: Vem e sê o nosso capitão, para que possamos lutar contra os filhos de Amom.
7 ਪਰ ਯਿਫ਼ਤਾਹ ਨੇ ਗਿਲਆਦ ਦੀ ਧਰਤੀ ਦੇ ਬਜ਼ੁਰਗਾਂ ਨੂੰ ਆਖਿਆ, “ਤੁਸੀਂ ਮੈਨੂੰ ਮੇਰੇ ਪਿਤਾ ਦੇ ਘਰੋਂ ਕੱਢਿਆ ਸੀ। ਤੁਸੀਂ ਮੈਨੂੰ ਨਫ਼ਰਤ ਕਰਦੇ ਹੋ! ਇਸ ਲਈ ਹੁਣ ਮੇਰੇ ਕੋਲ ਕਿਉਂ ਆ ਰਹੇ ਹੋ ਜਦੋਂ ਕਿ ਤੁਸੀਂ ਮੁਸੀਬਤ ਵਿੱਚ ਹੋ?”"
7 E Jefté disse aos anciãos de Gileade: Não me odiastes, e não me expulsastes da casa do meu pai? E por que agora vindes até mim, agora quando estais em aflição?
8 ਗਿਲਆਦ ਦੇ ਬਜ਼ੁਰਗਾਂ ਨੇ ਯਿਫ਼ਤਾਹ ਨੂੰ ਆਖਿਆ, “ਇਹੀ ਕਾਰਣ ਹੈ ਕਿ ਅਸੀਂ ਹੁਣ ਤੇਰੇ ਕੋਲ ਆਏ ਹਾਂ। ਮਿਹਰਬਾਨੀ ਕਰਕੇ ਸਾਡੇ ਨਾਲ ਆ ਅਤੇ ਅੰਮੋਨੀ ਲੋਕਾਂ ਨਾਲ ਲੜ। ਤੂੰ ਗਿਲਆਦ ਦੇ ਰਹਿਣ ਵਾਲੇ ਸਾਰੇ ਲੋਕਾਂ ਦਾ ਕਮਾਂਡਰ ਹੋਵੇਂਗਾ।”"
8 E os anciãos de Gileade disseram a Jefté: Por isso, voltamo-nos para ti agora, para que possas ir conosco, e lutar contra os filhos de Amom, e ser o nosso cabeça sobre todos os habitantes de Gileade.
9 ਤਾਂ ਯਿਫ਼ਤਾਹ ਨੇ ਗਿਲਆਦ ਦੇ ਬਜ਼ੁਰਗਾਂ ਨੂੰ ਆਖਿਆ, “ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਵਾਪਸ ਗਿਲਆਦ ਵਿੱਚ ਆਵਾਂ ਅਤੇ ਅੰਮੋਨੀ ਲੋਕਾਂ ਨਾਲ ਜੰਗ ਕਰਾਂ, ਤਾਂ ਠੀਕ ਹੈ। ਪਰ ਜੇ ਯਹੋਵਾਹ ਨੇ ਮੇਰੀ ਜਿੱਤਣ ਵਿੱਚ ਸਹਾਇਤਾ ਕੀਤੀ ਤਾਂ ਮੈਂ ਤੁਹਾਡਾ ਨਵਾਂ ਆਗੂ ਹੋਵਾਂਗਾ।”"
9 E Jefté disse aos anciãos de Gileade: Se vós me trouxerdes de volta para casa para lutar contra os filhos de Amom, e o SENHOR os entregar diante de mim, serei eu o vosso cabeça?
10 ਗਿਲਆਦ ਦੇ ਬਜ਼ੁਰਗਾਂ ਨੇ ਯਿਫ਼ਤਾਹ ਨੂੰ ਆਖਿਆ, “ਅਸੀਂ ਜੋ ਵੀ ਆਖ ਰਹੇ ਹਾਂ, ਯਹੋਵਾਹ ਹਰ ਗੱਲ ਸੁਣ ਰਿਹਾ ਹੈ। ਅਤੇ ਅਸੀਂ ਹਰ ਉਹ ਗੱਲ ਕਰਨ ਦਾ ਇਕਰਾਰ ਕਰਦੇ ਹਾਂ ਜੋ ਤੂੰ ਸਾਨੂੰ ਕਰਨ ਲਈ ਆਖੇਂਗਾ।”"
10 E os anciãos de Gileade disseram a Jefté: O SENHOR seja testemunha entre nós, se não procedermos de acordo com as tuas palavras.
11 ਇਸ ਲਈ ਯਿਫ਼ਤਾਹ ਗਿਲਆਦ ਦੇ ਬਜ਼ੁਰਗਾਂ (ਆਗੂਆਂ) ਨਾਲ ਚੱਲਾ ਗਿਆ। ਉਨ੍ਹਾਂ ਲੋਕਾਂ ਨੇ ਯਿਫ਼ਤਾਹ ਨੂੰ ਆਪਣਾ ਆਗੂ ਅਤੇ ਕਮਾਂਡਰ ਬਣਾ ਲਿਆ। ਯਿਫ਼ਤਾਹ ਨੇ ਮਿਸਫ਼ਾਹ ਸ਼ਹਿਰ ਵਿੱਚ ਯਹੋਵਾਹ ਦੇ ਸਾਹਮਣੇ ਆਪਣੇ ਸਾਰੇ ਸ਼ਬਦ ਦੁਹਰਾਏ।"
11 Então Jefté foi com os anciãos de Gileade, e o povo fez dele o cabeça e capitão sobre eles; e Jefté declarou todas as suas palavras diante do SENHOR em Mispá.
12 ਯਿਫ਼ਤਾਹ ਦਾ ਅੰਮੋਨ ਦੇ ਰਾਜੇ ਨੂੰ ਸੰਦੇਸ਼ ਯਿਫ਼ਤਾਹ ਨੇ ਅੰਮੋਨੀਆਂ ਦੇ ਰਾਜੇ ਕੋਲ ਸੰਦੇਸ਼ਵਾਹਕ ਭੇਜੇ। ਸੰਦੇਸ਼ਵਾਹਕਾਂ ਨੇ ਰਾਜੇ ਨੂੰ ਇਹ ਸੰਦੇਸ਼ ਦਿੱਤਾ: “ਅੰਮੋਨੀਆਂ ਅਤੇ ਇਸਰਾਏਲ ਦੇ ਲੋਕਾਂ ਦਰਮਿਆਨ ਕੀ ਝਗੜਾ ਹੈ? ਤੂੰ ਸਾਡੇ ਉੱਤੇ ਲੜਨ ਲਈ ਕਿਉਂ ਆਇਆ ਹੈ?”"
12 E Jefté enviou mensageiros até o rei dos filhos de Amom, dizendo: O que tens tu para fazer comigo, que viestes contra mim para lutar na minha terra?
13 ਅੰਮੋਨੀਆਂ ਦੇ ਰਾਜੇ ਨੇ ਯਿਫ਼ਤਾਹ ਦੇ ਸੰਦੇਸ਼ਵਾਹਕਾਂ ਨੂੰ ਆਖਿਆ, “ਅਸੀਂ ਇਸਰਾਏਲ ਦੇ ਨਾਲ ਵਿਰੋਧ ਵਿੱਚ ਲੜ ਰਹੇ ਹਾਂ ਕਿਉਂਕਿ ਉਨ੍ਹਾਂ ਨੇ ਮਿਸਰ ਤੋਂ ਵਾਪਸ ਆਉਣ ਤੋਂ ਬਾਦ ਸਾਡੀ ਧਰਤੀ ਖੋਹ ਲਈ। ਉਨ੍ਹਾਂ ਨੇ ਅਰਨੋਨ ਨਦੀ ਤੋਂ ਯਬੋਕ ਨਦੀ ਤੱਕ ਉੱਥੋਂ ਯਰਦਨ ਨਦੀ ਤੱਕ ਦੀ ਸਾਡੀ ਧਰਤੀ ਮੱਲ ਲਈ ਸੀ। ਹੁਣ ਸਾਨੂੰ ਸਾਡੀ ਧਰਤੀ, ਸ਼ਾਂਤੀ ਨਾਲ ਵਾਪਸ ਦੇ ਦੇਵੋ।”"
13 E o rei dos filhos de Amom respondeu aos mensageiros de Jefté: Como Israel tomou a minha terra, quando subiu do Egito, desde Arnom até o Jaboque, e até o Jordão; agora, portanto, restitui aquelas terras novamente de modo pacífico.
14 ਇਸ ਲਈ ਯਿਫ਼ਤਾਹ ਦੇ ਸੰਦੇਸ਼ਵਾਹਕ ਇਹ ਸੰਦੇਸ਼ ਯਿਫ਼ਤਾਹ ਵੱਲ ਵਾਪਸ ਲੈ ਕੇ ਆਏ। ਫ਼ੇਰ ਯਿਫ਼ਤਾਹ ਨੇ ਅੰਮੋਨੀਆਂ ਦੇ ਰਾਜੇ ਵੱਲ ਸੰਦੇਸ਼ਵਾਹਕ ਦੁਬਾਰਾ ਭੇਜੇ।"
14 E Jefté enviou mensageiros, novamente, ao rei dos filhos de Amom;
15 ਉਹ ਇਹ ਸੰਦੇਸ਼ ਲੈ ਕੇ ਗਏ: “ਇਹੀ ਹੈ ਜੋ ਯਿਫ਼ਤਾਹ ਆਖਦਾ ਹੈ: ਇਸਰਾਏਲ ਦੇ ਮੋਆਬ ਦੇ ਲੋਕਾਂ ਦੀ ਧਰਤੀ ਜਾਂ ਅੰਮੋਨ ਦੇ ਲੋਕਾਂ ਦੀ ਧਰਤੀ ਨਹੀਂ ਮੱਲੀ।"
15 e lhe disse: Assim diz Jefté: Israel não tomou a terra de Moabe, nem a terra dos filhos de Amom;
16 ਜਦੋਂ ਇਸਰਾਏਲ ਦੇ ਲੋਕ ਮਿਸਰ ਦੀ ਧਰਤੀ ਤੋਂ ਬਾਹਰ ਆਏ, ਤਾਂ ਇਸਰਾਏਲ ਦੇ ਲੋਕ ਮਾਰੂਥਲ ਵਿੱਚ ਚੱਲੇ ਗਏ। ਇਸਰਾਏਲ ਦੇ ਲੋਕ ਲਾਲ ਸਾਗਰ ਵਿੱਚ ਚੱਲੇ ਗਏ। ਫ਼ੇਰ ਉਹ ਕਾਦੇਸ਼ ਨੂੰ ਚੱਲੇ ਗਏ।"
16 mas quando Israel subiu do Egito, e caminhou através do deserto até o Mar Vermelho, e chegou a Cades;
17 ਇਸਰਾਏਲ ਦੇ ਲੋਕਾਂ ਨੇ ਰਾਜੇ ਅਦੋਮ ਵੱਲ ਸੰਦੇਸ਼ਵਾਹਕ ਭੇਜੇ। ਸੰਦੇਸ਼ਵਾਹਕਾਂ ਨੇ ਇੱਕ ਰਿਆਇਤ ਮੰਗੀ। ਉਨ੍ਹਾਂ ਨੇ ਆਖਿਆ, “ਇਸਰਾਏਲ ਦੇ ਲੋਕਾਂ ਨੂੰ ਆਪਣੀ ਧਰਤੀ ਵਿੱਚੋਂ ਲੰਘ ਜਾਣ ਦਿਉ।” ਪਰ ਅਦੋਮ ਦੇ ਰਾਜੇ ਨੇ ਸਾਨੂੰ ਆਪਣੀ ਧਰਤੀ ਵਿੱਚੋਂ ਨਹੀਂ ਲੰਘਣ ਦਿੱਤਾ। ਅਸੀਂ ਇਹੋ ਸੰਦੇਸ਼ ਮੋਆਬ ਦੇ ਰਾਜੇ ਨੂੰ ਭੇਜਿਆ। ਪਰ ਮੋਆਬ ਦੇ ਰਾਜੇ ਨੇ ਵੀ ਸਾਨੂੰ ਆਪਣੀ ਧਰਤੀ ਵਿੱਚੋਂ ਲੰਘਣ ਦੀ ਇਜਾਜ਼ਤ ਨਹੀਂ ਦਿੱਤੀ। ਇਸ ਲਈ ਇਸਰਾਏਲ ਦੇ ਲੋਕ ਕਾਦੇਸ਼ ਵਿਖੇ ਠਹਿਰ ਗਏ।"
17 então Israel enviou mensageiros ao rei de Edom, dizendo: Deixa-me, rogo-te, passar através da tua terra; mas o rei de Edom não quis dar ouvidos. E, de modo semelhante, eles enviaram ao rei de Moabe; mas ele não quis consentir; e Israel permaneceu em Cades.
18 “ਫ਼ੇਰ ਇਸਰਾਏਲ ਦੇ ਲੋਕ ਮਾਰੂਥਲ ਵਿੱਚੋਂ ਹੋਕੇ ਅਤ ਅਦੋਮ ਦੀ ਧਰਤੀ ਅਤੇ ਮੋਆਬ ਦੀ ਧਰਤੀ ਦੇ ਕਿਨਾਰਿਆਂ ਦੁਆਲਿਉਂ ਦੀ ਲੰਘੇ। ਉਨ੍ਹਾਂ ਨੇ ਮੋਆਬ ਦੀ ਧਰਤੀ ਦੇ ਪੂਰਬ ਵੱਲ ਸਫ਼ਰ ਕੀਤਾ। ਉਨ੍ਹਾਂ ਨੇ ਅਰਨੋਨ ਨਦੀ ਦੇ ਦੂਸਰੇ ਪਾਸੇ ਮੋਆਬ ਦੀ ਧਰਤੀ ਦੀ ਸਰਹੱਦ ਉੱਤੇ ਆਪਣਾ ਡੇਰਾ ਲਾ ਲਿਆ। ਉਨ੍ਹਾਂ ਨੇ ਮੋਆਬ ਦੀ ਧਰਤੀ ਦੀ ਸਰਹੱਦ ਪਾਰ ਨਹੀਂ ਕੀਤੀ ਸੀ।"
18 Depois, eles seguiram através do deserto, e circundaram a terra de Edom, e a terra de Moabe, e vieram pelo lado leste da terra de Moabe, e acamparam no outro lado de Arnom, mas não entraram no limite de Moabe; pois Arnom era o limite de Moabe.
19 “ਫ਼ੇਰ ਇਸਰਾਏਲ ਦੇ ਲੋਕਾਂ ਨੇ ਅਮੋਰੀ ਲੋਕਾਂ ਦੇ ਰਾਜੇ, ਸੀਹੋਨ ਵੱਲ ਸੰਦੇਸ਼ਵਾਹਕ ਭੇਜੇ। ਸੀਹੋਨ ਹਸ਼ਬੋਨ ਸ਼ਹਿਰ ਦਾ ਰਾਜਾ ਸੀ। ਸੰਦੇਸ਼ਵਾਹਕਾਂ ਨੇ ਪੁੱਛਿਆ, “ਇਸਰਾਏਲ ਦੇ ਲੋਕਾਂ ਨੂੰ ਆਪਣੀ ਧਰਤੀ ਵਿੱਚੋਂ ਲੰਘ ਜਾਣ ਦਿਉ। ਅਸੀਂ ਆਪਣੀ ਧਰਤੀ ਉੱਤੇ ਜਾਣਾ ਚਾਹੁੰਦੇ ਹਾਂ।”"
19 E Israel enviou mensageiros até Seom, rei dos amorreus, o rei de Hesbom; e Israel lhe disse: Deixa-nos passar, rogamos-te, através da tua terra para o meu lugar.
20 ਪਰ ਅਮੋਰੀ ਲੋਕਾਂ ਦੇ ਰਾਜੇ ਸੀਹੋਨ ਨੇ ਇਸਰਾਏਲ ਦੇ ਲੋਕਾਂ ਨੂੰ ਆਪਣੀ ਸਰਹੱਦਾਂ ਪਾਰ ਨਹੀਂ ਕਰਨ ਦਿੱਤੀਆਂ। ਸੀਹੋਨ ਨੇ ਆਪਣੇ ਸਾਰੇ ਬੰਦੇ ਇਕੱਠੇ ਕਰਕੇ ਯਹਾਸ ਵਿਖੇ ਡੇਰਾ ਲਾ ਲਿਆ। ਤਾਂ ਅੰਮੋਰੀ ਲੋਕਾਂ ਨੇ ਇਸਰਾਏਲ ਦੇ ਲੋਕਾਂ ਨਾਲ ਜੰਗ ਕੀਤੀ।"
20 Porém, Seom não confiou que Israel passasse através do seu termo; mas Seom reuniu todo o seu povo, e acampou em Jaza, e lutou contra Israel.
21 ਪਰ ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ ਨੇ ਇਸਰਾਏਲ ਦੇ ਲੋਕਾਂ ਦੀ ਸੀਹੋਨ, ਅਤੇ ਉਸਦੀ ਫ਼ੌਜ ਨੂੰ ਹਰਾਉਣ ਵਿੱਚ ਸਹਾਇਤਾ ਕੀਤੀ। ਇਸ ਲਈ ਅੰਮੋਰੀ ਲੋਕਾਂ ਦੀ ਧਰਤੀ ਇਸਰਾਏਲ ਦੇ ਲੋਕਾਂ ਦੀ ਜੈਦਾਦ ਬਣ ਗਈ।"
21 E o SENHOR Deus de Israel entregou Seom e todo o seu povo na mão de Israel, e eles os feriram; assim Israel possuiu toda a terra dos amorreus, os habitantes daquela região.
22 ਇਸ ਤਰ੍ਹਾਂ, ਇਸਰਾਏਲੀਆਂ ਨੇ ਅਮੋਰੀਆਂ ਦੀ ਸਾਰੀ ਜ਼ਮੀਨ ਦਾ ਕਬਜ਼ਾ ਲੈ ਲਿਆ। ਉਹ ਧਰਤੀ ਅਰਨੋਨ ਨਦੀ ਤੋਂ ਲੈ ਕੇ ਯਬੋਕ ਨਦੀ ਤੱਕ ਅਤੇ ਮਾਰੂਥਲ ਤੋਂ ਯਰਦਨ ਨਦੀ ਤੱਕ ਜਾਂਦੀ ਸੀ।"
22 E eles possuíram todos os termos dos amorreus, desde o Arnom até o Jaboque, e desde o deserto até o ­Jordão.
23 “ਇਹ ਯਹੋਵਾਹ, ਇਸਰਾਏਲ ਦਾ ਪਰਮੇਸ਼ੁਰ ਹੀ ਸੀ ਜਿਸਨੇ ਅਮੋਰੀ ਲੋਕਾਂ ਨੂੰ ਆਪਣੀ ਧਰਤੀ ਛੱਡਣ ਲਈ ਮਜ਼ਬੂਰ ਕੀਤਾ। ਅਤੇ ਯਹੋਵਾਹ ਨੇ ਇਹ ਧਰਤੀ ਇਸਰਾਏਲ ਦੇ ਲੋਕਾਂ ਨੂੰ ਦੇ ਦਿੱਤੀ। ਕੀ ਤੁਸੀਂ ਸੋਚਦੇ ਹੋ ਕਿ ਤੁਸੀਂ ਇਸਰਾਏਲ ਦੇ ਲੋਕਾਂ ਨੂੰ ਇਹ ਧਰਤੀ ਛੱਡਣ ਲਈ ਮਜ਼ਬੂਰ ਕਰ ਸੱਕਦੇ ਹੋ?"
23 Então o SENHOR Deus de Israel desapropriou os amorreus diante do seu povo, Israel, e deverias tu possuí-lo?
24 ਅਵੱਸ਼ ਹੀ ਤੁਸੀਂ ਉਸ ਧਰਤੀ ਉੱਤੇ ਰਹਿ ਸੱਕਦੇ ਹੋ ਜਿਹੜੀ ਤੁਹਾਨੂੰ ਤੁਹਾਡੇ ਦੇਵਤੇ ਸ਼ਕਮ ਨੇ ਦਿੱਤੀ ਹੈ। ਇਸ ਲਈ ਅਸੀਂ ਉਸ ਧਰਤੀ ਉੱਤੇ ਰਹਾਂਗੇ ਜਿਹੜੀ ਯਹੋਵਾਹ ਸਾਡੇ ਪਰਮੇਸ਼ੁਰ ਨੇ ਸਾਨੂੰ ਦਿੱਤੀ ਹੈ!"
24 Não possuirás tu aquilo que o teu deus, Quemós, dá-te para possuirdes? Portanto, todos aqueles que, de diante de nós, o SENHOR nosso Deus expulsar, nós os possuiremos.
25 ਕੀ ਤੁਸੀਂ ਕਿਸੇ ਤਰ੍ਹਾਂ ਵੀ ਸਿੱਫੋਰ ਦੇ ਪੁੱਤਰ ਬਾਲਾਕ ਨਾਲੋਂ ਬਿਹਤਰ ਹੋਂ? ਉਹ ਮੋਆਬ ਦੀ ਧਰਤੀ ਦਾ ਰਾਜਾ ਸੀ। ਕੀ ਉਸ ਨੇ ਇਸਰਾਏਲ ਦੇ ਲੋਕਾਂ ਨਾਲ ਝਗੜਾ ਕੀਤਾ ਸੀ? ਕੀ ਉਹ ਸੱਚਮੁੱਚ ਇਸਰਾਏਲ ਦੇ ਲੋਕਾਂ ਨਾਲ ਲੜਿਆ ਸੀ?"
25 E, agora, és tu melhor do que Balaque, o filho de Zipor, rei de Moabe? Será que ele já pelejou contra Israel, ou já lutou contra eles,
26 ਇਸਰਾਏਲ ਦੇ ਲੋਕ ਹਸ਼ਬੋਨ ਸ਼ਹਿਰ ਅਤੇ ਇਸਦੇ ਆਲੇ-ਦੁਆਲੇ ਦੇ ਕਸਬਿਆਂ ਵਿੱਚ 300 ਸਾਲਾਂ ਤੋਂ ਰਹਿ ਰਹੇ ਹਨ। ਇਸਰਾਏਲ ਦੇ ਲੋਕ ਅਰੋਏਰ ਸ਼ਹਿਰ ਅਤੇ ਇਸਦੇ ਆਲੇ-ਦੁਆਲੇ ਦੇ ਕਸਬਿਆਂ ਵਿੱਚ 300 ਸਾਲਾਂ ਤੋਂ ਰਹਿ ਰਹੇ ਹਨ ਇਸਰਾਏਲ ਦੇ ਲੋਕ ਨਦੀ ਦੇ ਨਾਲ-ਨਾਲ ਲੱਗਦੇ ਸਾਰੇ ਸ਼ਹਿਰਾਂ ਵਿੱਚ 300 ਸਾਲਾਂ ਤੋਂ ਰਹਿ ਰਹੇ ਹਨ। ਤੁਸੀਂ ਇਨ੍ਹਾਂ ਸਾਰੇ ਸ਼ਹਿਰਾਂ ਨੂੰ ਇਸ ਸਮੇਂ ਦੌਰਾਨ ਖੋਹਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ?"
26 enquanto Israel habitou em Hesbom e suas cidades, e em Aroer e as suas aldeias, e em todas as cidades que estão ao longo dos termos de Arnom, trezentos anos? Portanto, por que vós não as recuperastes durante aquele tempo?
27 ਇਸਰਾਏਲ ਦੇ ਲੋਕਾਂ ਨੇ ਤੁਹਾਡੇ ਵਿਰੁੱਧ ਕੋਈ ਪਾਪ ਨਹੀਂ ਕੀਤਾ। ਪਰ ਤੁਸੀਂ ਇਸਰਾਏਲ ਦੇ ਲੋਕਾਂ ਦੇ ਖਿਲਾਫ਼ ਬਹੁਤ ਮਾੜੀ ਗੱਲ ਕਰ ਰਹੇ ਹੋ। ਸਾਡਾ ਯਹੋਵਾਹ, ਸੱਚਾ ਨਿਆਂਕਾਰ, ਨਿਆਂ ਕਰੇ ਕਿ ਕੀ ਅਸੀਂ ਇਸਰਾਏਲ ਦੇ ਲੋਕ, ਸਹੀ ਹਾਂ ਜਾਂ ਅੰਮੋਨੀ ਲੋਕ!”"
27 Por isso, eu não pequei contra ti, mas tu me fazes mal ao guerrear contra mim; o SENHOR, que é juiz, julgue neste dia entre os filhos de Israel e os filhos de Amom.
28 ਅੰਮੋਨੀ ਲੋਕਾਂ ਦੇ ਰਾਜੇ ਨੇ ਯਿਫ਼ਤਾਹ ਦੇ ਇਸ ਸੰਦੇਸ਼ ਨੂੰ ਸੁਣਨ ਤੋਂ ਇਨਕਾਰ ਕਰ ਦਿੱਤਾ।"
28 Todavia, o rei dos filhos de Amom não atentou para as palavras de Jefté, que ele lhe enviou.
29 ਯਿਫ਼ਤਾਹ ਦਾ ਇਕਰਾਰ ਫ਼ੇਰ ਯਹੋਵਾਹ ਦਾ ਆਤਮਾ ਯਿਫ਼ਤਾਹ ਵਿੱਚ ਆ ਗਿਆ। ਯਿਫ਼ਤਾਹ ਗਿਲਆਦ ਅਤੇ ਮਨੱਸ਼ਹ ਦੇ ਇਲਾਕੇ ਵਿੱਚੋਂ ਲੰਘਿਆ। ਉਹ ਗਿਲਆਦ ਦੇ ਮਿਸਫ਼ਾਹ ਸ਼ਹਿਰ ਵਿੱਚ ਗਿਆ। ਗਿਲਆਦ ਦੇ ਸ਼ਹਿਰ ਮਿਸਫ਼ਾਹ ਤੋਂ, ਯਿਫ਼ਤਾਹ ਅੰਮੋਨੀ ਲੋਕਾਂ ਦੀ ਧਰਤੀ ਵਿੱਚੋਂ ਹੋਕੇ ਲੰਘਿਆ।"
29 Então, o Espírito do SENHOR veio sobre Jefté, e ele atravessou Gileade, e Manassés, e atravessou Mispá de Gileade, e de Mispá de Gileade, ele atravessou até os filhos de Amom.
30 ਯਿਫ਼ਤਾਹ ਨੇ ਯਹੋਵਾਹ ਨਾਲ ਇੱਕ ਇਕਰਾਰ ਕੀਤਾ। ਉਸ ਨੇ ਆਖਿਆ, “ਜੇ ਤੁਸੀਂ ਮੈਨੂੰ ਅੰਮੋਨੀ ਲੋਕਾਂ ਨੂੰ ਹਰਾਉਣ ਦੇਵੋਂ,"
30 E Jefté fez um voto ao SENHOR, e disse: Se tu, sem falta, entregares os filhos de Amom nas minhas mãos,
31 ਤਾਂ ਮੈਂ ਉਹ ਪਹਿਲੀ ਚੀਜ਼ ਭੇਟ ਕਰਾਂਗਾ ਜਿਹੜੀ ਉਦੋਂ ਮੇਰੇ ਘਰ ਤੋਂ ਬਾਹਰ ਆਵੇਗੀ ਜਦੋਂ ਮੈਂ ਜਿੱਤ ਹਾਸਿਲ ਕਰਕੇ ਵਾਪਿਸ ਆਵਾਂਗਾ। ਮੈਂ ਇਸ ਨੂੰ ਯਹੋਵਾਹ ਅੱਗੇ ਹੋਮ ਦੀ ਭੇਟ ਚੜ੍ਹਾਵਾਂਗਾ।”"
31 então será que, o que quer que saia das portas da minha casa para me encontrar, quando eu retornar em paz dos filhos de Amom, certamente será do SENHOR, e eu oferecerei como oferta queimada.
32 ਫ਼ੇਰ ਯਿਫ਼ਤਾਹ ਅੰਮੋਨੀ ਲੋਕਾਂ ਦੀ ਧਰਤੀ ਵੱਲ ਚੱਲਾ ਗਿਆ। ਯਿਫ਼ਤਾਹ ਨੇ ਅੰਮੋਨੀ ਲੋਕਾਂ ਨਾਲ ਜੰਗ ਕੀਤੀ। ਯਹੋਵਾਹ ਨੇ ਉਸਦੀ ਉਨ੍ਹਾਂ ਨੂੰ ਹਰਾਉਣ ਵਿੱਚ ਸਹਾਇਤਾ ਕੀਤੀ।"
32 Assim Jefté atravessou até os filhos de Amom para lutar contra eles; e o SENHOR os entregou nas suas mãos.
33 ਉਸ ਨੇ ਉਨ੍ਹਾਂ ਨੂੰ ਅਰੋਏਰ ਤੋਂ ਲੈ ਕੇ ਮਿੰਨੀਥ ਸ਼ਹਿਰ ਤੀਕ ਹਰਾ ਦਿੱਤਾ। ਯਿਫ਼ਤਾਹ ਨੇ 20 ਸ਼ਹਿਰਾਂ ਉੱਤੇ ਕਬਜ਼ਾ ਕਰ ਲਿਆ। ਫ਼ੇਰ ਉਹ ਅੰਮੋਨੀ ਲੋਕਾਂ ਨਾਲ ਅਬੇਲ ਕੇਰਾਮਿਮ ਸ਼ਹਿਰ ਤੱਕ ਲੜਿਆ। ਇਸਰਾਏਲ ਦੇ ਲੋਕਾਂ ਨੇ ਅੰਮੋਨੀ ਲੋਕਾਂ ਨੂੰ ਹਰਾ ਦਿੱਤਾ ਇਹ ਅੰਮੋਨੀ ਲੋਕਾਂ ਲਈ ਕਰਾਰੀ ਹਾਰ ਸੀ।"
33 E ele os feriu desde Aroer, até chegarem a Minite, vinte cidades, e até a planície dos vinhedos, com um massacre mui grande. Assim os filhos de Amom foram subjugados diante dos filhos de Israel.
34 ਯਿਫ਼ਤਾਹ ਮਿਸਫ਼ਾਹ ਵਾਪਸ ਚੱਲਾ ਗਿਆ। ਯਿਫ਼ਤਾਹ ਆਪਣੇ ਘਰ ਗਿਆ ਅਤੇ ਉਸਦੀ ਧੀ ਨੂੰ ਮਿਲਣ ਲਈ ਘਰ ਤੋਂ ਬਾਹਰ ਆਈ। ਉਹ ਤੰਬੂਰਿਨ ਵਜਾ ਰਹੀ ਸੀ ਅਤੇ ਨੱਚ ਰਹੀ ਸੀ। ਉਹ ਉਸਦੀ ਇੱਕਲੌਤੀ ਧੀ ਸੀ। ਯਿਫ਼ਤਾਹ ਉਸ ਨੂੰ ਬਹੁਤ ਪਿਆਰ ਕਰਦਾ ਸੀ। ਯਿਫ਼ਤਾਹ ਦੇ ਹੋਰ ਕੋਈ ਧੀਆਂ ਪੁੱਤਰ ਨਹੀਂ ਸਨ।"
34 E Jefté veio a Mispá, até a sua casa, e eis que a sua filha saiu para encontrá-lo com adufes e com danças; e ela era a sua única filha; além dela, ele não tinha nenhum outro filho ou filha.
35 ਜਦੋਂ ਯਿਫ਼ਤਾਹ ਨੇ ਦੇਖਿਆ ਕਿ ਉਸਦੀ ਧੀ ਉਸ ਨੂੰ ਸ਼ੁਭਕਾਮਨਾਵਾਂ ਦੇਣ ਵਾਸਤੇ ਉਸ ਦੇ ਘਰ ਤੋਂ ਬਾਹਰ ਆਉਣ ਵਾਲੀ ਸਭ ਤੋਂ ਪਹਿਲੀ ਚੀਜ਼ ਸੀ, ਉਸ ਨੇ ਆਪਣਾ ਗਮ ਪ੍ਰਗਟ ਕਰਨ ਲਈ ਆਪਣੇ ਕੱਪੜੇ ਪਾੜ ਲਏ। ਅਤੇ ਆਖਿਆ, “ਓਹੋ। ਮੇਰੀਏ ਧੀਏ! ਤੂੰ ਮੈਨੂੰ ਬਰਬਾਦ ਕਰ ਦਿੱਤਾ ਹੈ! ਤੂੰ ਮੈਨੂੰ ਬਹੁਤ-ਬਹੁਤ ਉਦਾਸ ਕਰ ਦਿੱਤਾ ਹੈ। ਮੈਂ ਯਹੋਵਾਹ ਅੱਗੇ ਇੱਕ ਇਕਰਾਰ ਕੀਤਾ ਸੀ, ਅਤੇ ਮੈਂ ਉਸ ਨੂੰ ਬਦਲ ਨਹੀਂ ਸੱਕਦਾ!”"
35 E sucedeu que, quando ele a viu, rasgou as suas vestes, e disse: Ai, filha minha! Tu me colocaste muito para baixo, e tu és uma daquelas que me aflige; pois abri a minha boca para o SENHOR, e não posso voltar atrás.
36 ਤਾਂ ਉਸਦੀ ਧੀ ਨੇ ਯਿਫ਼ਤਾਹ ਨੂੰ ਆਖਿਆ, “ਪਿਤਾ ਜੀ, ਤੁਸੀਂ ਯਹੋਵਾਹ ਅੱਗੇ ਇੱਕ ਇਕਰਾਰ ਕੀਤਾ ਹੈ। ਇਸ ਲਈ ਇਕਰਾਰ ਪੂਰਾ ਕਰੋ। ਉਹੀ ਕਰੋ ਜੋ ਤੁਸੀਂ ਕਰਨ ਲਈ ਆਖਿਆ ਸੀ। ਆਖਿਰਕਾਰ ਯਹੋਵਾਹ ਨੇ ਤੁਹਾਡੇ ਦੁਸ਼ਮਣਾ, ਅੰਮੋਨੀ ਲੋਕਾਂ ਨੂੰ ਹਰਾਉਣ ਵਿੱਚ ਤੁਹਾਡੀ ਮਦਦ ਕੀਤੀ ਹੈ।”"
36 E ela disse a ele: Meu pai, se tu abriste a tua boca para o SENHOR, faz comigo segundo aquilo que procedeu da tua boca; tanto mais que o SENHOR fez vingança por ti contra os teus inimigos, os filhos de Amom.
37 ਤਾਂ ਉਸਦੀ ਧੀ ਨੇ ਆਪਣੇ ਪਿਤਾ ਨੂੰ ਆਖਿਆ, “ਪਰ ਮੇਰੇ ਲਈ ਇਹ ਇੱਕ ਗੱਲ ਪਹਿਲਾਂ ਕਰੋ। ਮੈਨੂੰ ਦੋ ਮਹੀਨੇ ਲਈ ਇੱਕਲਿਆਂ ਛੱਡ ਦਿਉ। ਮੈਨੂੰ ਪਹਾੜਾ ਵਿੱਚ ਜਾਣ ਦਿਉ। ਮੈਂ ਵਿਆਹ ਨਹੀਂ ਕਰਾਵਾਂਗੀ ਅਤੇ ਬੱਚੇ ਪੈਦਾ ਨਹੀਂ ਕਰਾਂਗੀ, ਇਸ ਲਈ ਮੈਨੂੰ ਅਤੇ ਮੇਰੀਆਂ ਸਹੇਲੀਆਂ ਨੂੰ ਰਲ ਕੇ ਰੋਣ ਦਿਉ।”"
37 E ela disse ao seu pai: Que isto seja feito a mim; deixa-me a sós por dois meses, para que eu possa subir e descer os montes, e lamentar pela minha virgindade: eu e as minhas companheiras.
38 ਯਿਫ਼ਤਾਹ ਨੇ ਆਖਿਆ, “ਜਾਓ, ਇਹੀ ਕਰੋ।” ਯਿਫ਼ਤਾਹ ਨੇ ਉਸ ਨੂੰ ਦੋ ਮਹੀਨਿਆਂ ਲਈ ਦੂਰ ਭੇਜ ਦਿੱਤਾ। ਯਿਫ਼ਤਾਹ ਦੀ ਧੀ ਅਤੇ ਉਸ ਦੀਆਂ ਸਹੇਲੀਆਂ ਪਹਾੜਾਂ ਵਿੱਚ ਰਹੀਆਂ। ਉਹ ਉਸ ਦੇ ਲਈ ਰੋਈਆਂ ਕਿਉਂਕਿ ਉਸ ਨੇ ਨਾ ਵਿਆਹ ਕਰਵਾਉਣਾ ਸੀ ਅਤੇ ਨਾ ਬੱਚੇ ਪੈਦਾ ਕਰਨੇ ਸਨ।"
38 E ele disse: Vai. E ele a despediu por dois meses; e ela foi com as suas companheiras, e lamentou pela sua virgindade sobre os montes.
39 ਦੋ ਮਹੀਨਿਆਂ ਦੇ ਅੰਤ ਉੱਤੇ, ਯਿਫ਼ਤਾਹ ਦੀ ਧੀ ਆਪਣੇ ਪਿਤਾ ਕੋਲ ਵਾਪਸ ਪਰਤ ਆਈ। ਯਿਫ਼ਤਾਹ ਨੇ ਉਹੀ ਕੀਤਾ ਜੋ ਉਸ ਨੇ ਯਹੋਵਾਹ ਨਾਲ ਇਕਰਾਰ ਕੀਤਾ ਸੀ। ਯਿਫ਼ਤਾਹ ਦੀ ਧੀ ਨੇ ਕਦੇ ਵੀ ਕਿਸੇ ਨਾਲ ਜਿਨਸੀ ਸੰਬੰਧ ਨਹੀਂ ਰੱਖੇ ਸਨ। ਇਸ ਲਈ ਇਸਰਾਏਲ ਵਿੱਚ ਇਹ ਇੱਕ ਰਿਵਾਜ਼ ਬਣ ਗਿਆ।"
39 E sucedeu que, ao final de dois meses, ela retornou ao seu pai, que fez com ela segundo o seu voto que havia feito; e ela não conheceu homem algum. E tornou-se um costume em Israel,
40 ਹਰ ਸਾਲ ਇਸਰਾਏਲ ਦੀਆਂ ਔਰਤਾਂ ਗਿਲਆਦ ਦੇ ਯਿਫ਼ਤਾਹ ਦੀ ਧੀ ਨੂੰ ਯਾਦ ਕਰਦੀਆਂ। ਇਸਰਾਏਲ ਦੀਆਂ ਔੜਤਾਂ ਹਰ ਸਾਲ ਚਾਰ ਦਿਨਾਂ ਲਈ ਯਿਫ਼ਤਾਹ ਦੀ ਧੀ ਲਈ ਰੋਂਦੀਆਂ।"
40 que as filhas de Israel saíssem anualmente para lamentar a filha de Jefté, o gileadita, quatro dias por ano.

Ler em outra tradução

Comparar com outra

Estude este capítulo no WhatsApp

Peça à IA da Bíblia Fala para explicar Juízes 11, comparar traduções ou montar um estudo — tudo direto pelo WhatsApp.