Juízes 10

Punjabi Bible (GL_PUNJABI) vs ARA

Sair da comparação
ARA Almeida Revista e Atualizada 1993
1 ਨਿਆਂਕਾਰ ਤੋਲਾ ਜਦੋਂ ਅਬੀਮਲਕ ਮਰ ਗਿਆ, ਪਰਮੇਸ਼ੁਰ ਨੇ ਇਸਰਾਏਲ ਦੇ ਲੋਕਾਂ ਨੂੰ ਬਚਾਉਣ ਲਈ ਇੱਕ ਹੋਰ ਨਿਆਂਕਾਰ ਭੇਜਿਆ। ਉਸ ਆਦਮੀ ਦਾ ਨਾਮ ਤੋਲਾ ਸੀ। ਤੋਲਾ ਪੁਆਹ ਨਾਮ ਦੇ ਇੱਕ ਆਦਮੀ ਦਾ ਪੁੱਤਰ ਸੀ। ਪੁਆਹ ਦੋਦੋ ਨਾਮ ਦੇ ਇੱਕ ਆਦਮੀ ਦਾ ਪੁੱਤਰ ਸੀ। ਤੋਲਾ ਯਿੱਸਾਕਾਰ ਦੇ ਪਰਿਵਾਰ-ਸਮੂਹ ਵਿੱਚੋਂ ਸੀ। ਤੋਲਾ ਸ਼ਾਮੀਰ ਸ਼ਹਿਰ ਵਿੱਚ ਰਹਿੰਦਾ ਸੀ। ਸ਼ਾਮੀਰ ਸ਼ਹਿਰ ਇਫ਼ਰਾਈਮ ਦੇ ਪਹਾੜੀ ਪ੍ਰਦੇਸ਼ ਵਿੱਚ ਸੀ।"
1 Depois de Abimeleque, se levantou, para livrar Israel, Tola, filho de Puá, filho de Dodô, homem de Issacar; e habitava em Samir, na região montanhosa de Efraim.
2 ਤੋਲਾ ਇਸਰਾਏਲ ਦੇ ਲੋਕਾਂ ਲਈ 23 ਵਰ੍ਹੇ ਤੱਕ ਨਿਆਂਕਾਰ ਰਿਹਾ। ਫ਼ੇਰ ਤੋਲਾ ਮਰ ਗਿਆ ਅਤੇ ਉਸ ਨੂੰ ਸ਼ਾਮੀਰ ਸ਼ਹਿਰ ਵਿੱਚ ਦਫ਼ਨਾਇਆ ਗਿਆ।"
2 Julgou a Israel vinte e três anos, e morreu, e foi sepultado em Samir.
3 ਨਿਆਂਕਾਰ ਯਾਈਰ ਜਦੋਂ ਤੋਲਾ ਮਰਿਆ ਤਾਂ ਪਰਮੇਸ਼ੁਰ ਵੱਲੋਂ ਇੱਕ ਹੋਰ ਨਿਆਂਕਾਰ ਭੇਜਿਆ ਗਿਆ। ਉਸ ਆਦਮੀ ਦਾ ਨਾਮ ਯਾਈਰ ਸੀ। ਯਾਈਰ ਗਿਲਆਦ ਦੇ ਇਲਾਕੇ ਵਿੱਚ ਰਹਿੰਦਾ ਸੀ। ਯਾਈਰ 22 ਵਰ੍ਹਿਆਂ ਤੱਕ ਇਸਰਾਏਲ ਦੇ ਲੋਕਾਂ ਦਾ ਨਿਆਂਕਾਰ ਰਿਹਾ।"
3 Depois dele, se levantou Jair, gileadita, e julgou a Israel vinte e dois anos.
4 ਯਾਈਰ ਦੇ 30 ਪੁੱਤਰ ਸਨ। ਜੋ ਕਿ 30 ਖੋਤਿਆਂ ਦੀ ਸਵਾਰੀ ਕਰਦੇ ਸਨ। ਇਨ੍ਹਾਂ 30 ਪੁੱਤਰਾਂ ਦਾ ਗਿਲਆਦ ਵਿੱਚਲੇ 30 ਨਗਰਾਂ ਉੱਤੇ ਕਾਬੂ ਸੀ। ਇਹ ਸ਼ਹਿਰ ਅੱਜ ਤੱਕ ਵੀ ਯਾਈਰ ਦੇ ਨਗਰ ਅਖਵਾਉਂਦੇ ਹਨ।"
4 Tinha este trinta filhos, que cavalgavam trinta jumentos; e tinham trinta cidades, a que chamavam Havote-Jair, até ao dia de hoje, as quais estão na terra de Gileade.
5 ਯਾਈਰ ਮਰ ਗਿਆ ਅਤੇ ਕਾਮੋਨ ਸ਼ਹਿਰ ਵਿੱਚ ਦਫ਼ਨਾਇਆ ਗਿਆ।"
5 Morreu Jair e foi sepultado em Camom.
6 ਅੰਮੋਨੀਆਂ ਦੀ ਇਸਰਾਏਲ ਦੇ ਵਿਰੁੱਧ ਲੜਾਈ ਇਸਰਾਏਲ ਦੇ ਲੋਕ ਫ਼ੇਰ ਉਹੀ ਗੱਲਾਂ ਕਰਨ ਲੱਗੇ ਜਿਨ੍ਹਾਂ ਨੂੰ ਯਹੋਵਾਹ ਨੇ ਮੰਦਾ ਆਖਿਆ ਸੀ। ਉਹ ਝੂਠੇ ਦੇਵਤਿਆਂ ਬਆਲ ਅਤੇ ਅਸ਼ਤਾਰੋਥ ਦੀ ਉਪਾਸਨਾ ਕਰਨ ਲੱਗ ਪਏ। ਉਹ ਅਰਾਮ ਦੇ ਲੋਕਾਂ ਦੇ ਦੇਵਤਿਆਂ, ਸੀਦੋਨ ਦੇ ਲੋਕਾਂ ਦੇ ਦੇਵਤਿਆਂ, ਮੋਆਬ ਦੇ ਲੋਕਾਂ ਦੇ ਦੇਵਤਿਆਂ, ਅੰਮੋਨ ਦੇ ਲੋਕਾਂ ਦੇ ਦੇਵਤਿਆਂ, ਫ਼ਲਿਸਤੀ ਦੇ ਲੋਕਾਂ ਦੇ ਦੇਵਤਿਆਂ ਦੀ ਉਪਾਸਨਾ ਕਰਨ ਲੱਗੇ। ਇਸਰਾਏਲ ਦੇ ਲੋਕਾਂ ਨੇ ਯਹੋਵਾਹ ਨੂੰ ਛੱਡ ਦਿੱਤਾ ਅਤੇ ਉਸਦੀ ਸੇਵਾ ਕਰਨ ਤੋਂ ਹਟ ਗਏ।"
6 Tornaram os filhos de Israel a fazer o que era mau perante o Senhor e serviram aos baalins, e a Astarote, e aos deuses da Síria, e aos de Sidom, de Moabe, dos filhos de Amom e dos filisteus; deixaram o Senhor e não o serviram.
7 ਇਸ ਲਈ ਪਰਮੇਸ਼ੁਰ ਇਸਰਾਏਲ ਦੇ ਲੋਕਾਂ ਨਾਲ ਨਾਰਾਜ਼ ਹੋ ਗਿਆ। ਯਹੋਵਾਹ ਨੇ ਫ਼ਲਿਸਤੀਨੀ ਲੋਕਾਂ ਅਤੇ ਅੰਮੋਨੀ ਲੋਕਾਂ ਨੂੰ ਇਜਾਜ਼ਤ ਦਿੱਤੀ ਕਿ ਉਨ੍ਹਾਂ ਨੂੰ ਹਰਾ ਦੇਣ।"
7 Acendeu-se a ira do Senhor contra Israel, e entregou-os nas mãos dos filisteus e nas mãos dos filhos de Amom,
8 ਉਸੇ ਸਾਲ ਉਨ੍ਹਾਂ ਲੋਕਾਂ ਨੇ ਇਸਰਾਏਲ ਦੇ ਉਨ੍ਹਾਂ ਲੋਕਾਂ ਨੂੰ ਤਬਾਹ ਕਰ ਦਿੱਤਾ ਜਿਹੜੇ ਗਿਲਆਦ ਦੇ ਇਲਾਕੇ ਵਿੱਚ ਯਰਦਨ ਨਦੀ ਦੇ ਪੂਰਬ ਵਾਲੇ ਪਾਸੇ ਰਹਿੰਦੇ ਸਨ। ਇਹ ਉਹੀ ਧਰਤੀ ਸੀ ਜਿੱਥੇ ਅਮੋਰੀ ਲੋਕ ਰਹਿ ਚੁੱਕੇ ਸਨ। ਇਸਰਾਏਲ ਦੇ ਉਨ੍ਹਾਂ ਲੋਕਾਂ ਨੇ 18 ਵਰ੍ਹੇ ਤੱਕ ਦੁੱਖ ਭੋਗਿਆ।"
8 os quais, nesse mesmo ano, vexaram e oprimiram os filhos de Israel. Por dezoito anos, oprimiram a todos os filhos de Israel que estavam dalém do Jordão, na terra dos amorreus, que está em Gileade.
9 ਫ਼ੇਰ ਅੰਮੋਨੀ ਲੋਕ ਯਰਦਨ ਨਦੀ ਦੇ ਪਾਰ ਚੱਲੇ ਗਏ। ਉਹ ਯਹੂਦਾਹ ਬਿਨਯਾਮੀਨ ਅਤੇ ਇਫ਼ਰਾਈਮ ਦੇ ਲੋਕਾਂ ਨਾਲ ਲੜਨ ਲਈ ਗਏ। ਅੰਮੋਨੀ ਲੋਕਾਂ ਨੇ ਇਸਰਾਏਲ ਦੇ ਲੋਕਾਂ ਨੂੰ ਬਹੁਤ ਤਕਲੀਫ਼ਾਂ ਦਿੱਤੀਆਂ।"
9 Os filhos de Amom passaram o Jordão para pelejar também contra Judá, e contra Benjamim, e contra a casa de Efraim, de maneira que Israel se viu muito angustiado.
10 ਇਸ ਲਈ ਇਸਰਾਏਲ ਦੇ ਲੋਕਾਂ ਨੇ ਯਹੋਵਾਹ ਅੱਗੇ ਸਹਾਇਤਾ ਲਈ ਪੁਕਾਰ ਕੀਤੀ। ਉਨ੍ਹਾਂ ਆਖਿਆ, “ਹੇ ਪਰਮੇਸ਼ੁਰ, ਅਸੀਂ ਤੇਰੇ ਖਿਲਾਫ਼ ਪਾਪ ਕੀਤਾ ਹੈ। ਅਸੀਂ ਆਪਣੇ ਪਰਮੇਸ਼ੁਰ ਨੂੰ ਛੱਡ ਕੇ ਝੂਠੇ ਦੇਵਤੇ ਬਆਲ ਦੀ ਉਪਾਸਨਾ ਕੀਤੀ।”"
10 Então, os filhos de Israel clamaram ao Senhor , dizendo: Contra ti havemos pecado, porque deixamos o nosso Deus e servimos aos baalins.
11 ਯਹੋਵਾਹ ਨੇ ਇਸਰਾਏਲ ਦੇ ਲੋਕਾਂ ਨੂੰ ਜਵਾਬ ਦਿੱਤਾ, “ਤੁਸੀਂ ਮੇਰੇ ਅੱਗੇ ਉਦੋਂ ਪੁਕਾਰ ਕੀਤੀ ਸੀ ਜਦੋਂ ਮਿਸਰ ਦੇ ਲੋਕਾਂ, ਅੰਮੋਰੀ ਲੋਕਾਂ, ਅੰਮੋਨੀ ਲੋਕਾਂ ਅਤੇ ਫ਼ਲਿਸਤੀਨੀ ਲੋਕਾਂ ਨੇ ਤੁਹਾਨੂੰ ਨੁਕਸਾਨ ਪਹੁੰਚਾਇਆ ਸੀ। ਮੈਂ ਤੁਹਾਨੂੰ ਇਨ੍ਹਾਂ ਲੋਕਾਂ ਤੋਂ ਬਚਾਇਆ ਸੀ।"
11 Porém o Senhor disse aos filhos de Israel: Quando os egípcios, e os amorreus, e os filhos de Amom, e os filisteus,
12 ਤੁਸੀਂ ਉਦੋਂ ਮੇਰੇ ਅੱਗੇ ਪੁਕਾਰ ਕੀਤੀ ਜਦੋਂ ਸੀਦੋਨ ਦੇ ਲੋਕਾਂ, ਅਮਾਲੇਕੀ ਲੋਕਾਂ ਅਤੇ ਮਿਦਯਾਨੀ ਲੋਕਾਂ ਨੇ ਤੁਹਾਨੂੰ ਦੁੱਖ ਦਿੱਤਾ। ਮੈਂ ਤੁਹਾਨੂੰ ਉਨ੍ਹਾਂ ਲੋਕਾਂ ਤੋਂ ਵੀ ਬਚਾਇਆ।"
12 e os sidônios, e os amalequitas, e os maonitas vos oprimiam, e vós clamáveis a mim, não vos livrei eu das suas mãos?
13 ਪਰ ਤੁਸੀਂ ਮੈਨੂੰ ਛੱਡ ਕੇ ਹੋਰਨਾਂ ਦੇਵਤਿਆਂ ਦੀ ਉਪਾਸਨਾ ਕਰਨ ਲੱਗ ਪਏ। ਇਸ ਲਈ ਹੁਣ ਮੈਂ ਦੁਬਾਰਾ ਤੁਹਾਨੂੰ ਨਹੀਂ ਬਚਾਵਾਂਗਾ।"
13 Contudo, vós me deixastes a mim e servistes a outros deuses, pelo que não vos livrarei mais.
14 ਤੁਸੀਂ ਉਨ੍ਹਾਂ ਦੇਵਤਿਆਂ ਦੀ ਉਪਾਸਨਾ ਕਰਨੀ ਪਸੰਦ ਕਰਦੇ ਹੋ, ਇਸ ਲਈ ਜਾਓ ਉਨ੍ਹਾਂ ਦੇਵਤਿਆਂ ਨੂੰ ਸਹਾਇਤਾ ਲਈ ਪੁਕਾਰੋ। ਜਦੋਂ ਤੁਸੀਂ ਮੁਸੀਬਤ ਵਿੱਚ ਹੋ ਤਾਂ ਉਨ੍ਹਾਂ ਦੇਵਤਿਆਂ ਨੂੰ ਤੁਹਾਨੂੰ ਬਚਾਉਣ ਦਿਉ।”"
14 Ide e clamai aos deuses que escolhestes; eles que vos livrem no tempo do vosso aperto.
15 ਪਰ ਇਸਰਾਏਲ ਦੇ ਲੋਕਾਂ ਨੇ ਯਹੋਵਾਹ ਨੂੰ ਆਖਿਆ, “ਅਸੀਂ ਪਾਪ ਕੀਤਾ ਹੈ। ਤੁਸੀਂ ਜੋ ਚਾਹੋ ਸਾਡੇ ਨਾਲ ਕਰੋ। ਪਰ ਅੱਜ ਸਾਨੂੰ ਬਚਾਉ।”"
15 Mas os filhos de Israel disseram ao Senhor : Temos pecado; faze-nos tudo quanto te parecer bem; porém livra-nos ainda esta vez, te rogamos.
16 ਫ਼ੇਰ ਇਸਰਾਏਲ ਦੇ ਲੋਕਾਂ ਨੇ ਵਿਦੇਸ਼ੀ ਦੇਵਤਿਆਂ ਨੂੰ ਪਰ੍ਹਾਂ ਸੁੱਟ ਦਿੱਤਾ ਅਤੇ ਇੱਕ ਵਾਰੇ ਫ਼ੇਰ ਯਹੋਵਾਹ ਦੀ ਉਪਾਸਨਾ ਕਰਨ ਲੱਗ ਪਏ। ਇਸ ਲਈ ਯਹੋਵਾਹ ਹੋਰ ਵੱਧੇਰੇ ਇਸਰਾਏਲ ਦੇ ਦੁੱਖਾਂ ਨੂੰ ਵੇਖਕੇ ਨਾ ਸਹਾਰ ਸੱਕਿਆ।"
16 E tiraram os deuses alheios do meio de si e serviram ao Senhor ; então, já não pôde ele reter a sua compaixão por causa da desgraça de Israel.
17 ਯਿਫ਼ਤਾਹ ਆਗੂ ਵਜੋਂ ਚੁਣਿਆ ਜਾਂਦਾ ਹੈ ਅੰਮੋਨੀ ਲੋਕ ਜੰਗ ਲਈ ਇਕੱਠੇ ਹੋ ਗਏ। ਉਨ੍ਹਾਂ ਦਾ ਡੇਰਾ ਗਿਲਆਦ ਦੇ ਇਲਾਕੇ ਵਿੱਚ ਸੀ। ਇਸਰਾਏਲ ਦੇ ਲੋਕ ਇਕੱਠੇ ਹੋ ਗਏ। ਉਨ੍ਹਾਂ ਦਾ ਡੇਰਾ ਮਿਸਫ਼ਾਹ ਸ਼ਹਿਰ ਵਿਖੇ ਸੀ।"
17 Tendo sido convocados os filhos de Amom, acamparam-se em Gileade; mas os filhos de Israel se congregaram e se acamparam em Mispa.
18 ਗਿਲਆਦ ਦੇ ਇਲਾਕੇ ਵਿੱਚ ਰਹਿੰਦੇ ਲੋਕਾਂ ਦੇ ਆਗੂਆਂ ਨੇ ਆਖਿਆ, “ਜਿਹੜਾ ਵੀ ਅੰਮੋਨ ਦੇ ਲੋਕਾਂ ਦੇ ਵਿਰੁੱਧ ਹਮਲਾ ਕਰਨ ਵਿੱਚ ਸਾਡੀ ਅਗਵਾਈ ਕਰੇਗਾ ਉਹ ਗਿਲਆਦ ਵਿੱਚ ਰਹਿੰਦੇ ਸਾਰੇ ਲੋਕਾਂ ਦਾ ਮੁਖੀ ਬਣ ਜਾਵੇਗਾ।”"
18 Então, o povo, aliás, os príncipes de Gileade, disseram uns aos outros: Quem será o homem que começará a pelejar contra os filhos de Amom? Será esse o cabeça de todos os moradores de Gileade.

Ler em outra tradução

Comparar com outra

Estude este capítulo no WhatsApp

Peça à IA da Bíblia Fala para explicar Juízes 10, comparar traduções ou montar um estudo — tudo direto pelo WhatsApp.