Josué 19

Punjabi Bible (GL_PUNJABI) vs VC

Sair da comparação
VC Versão Católica
1 ਸ਼ਿਮਓਨ ਲਈ ਧਰਤੀ ਫ਼ੇਰ ਯਹੋਸ਼ੁਆ ਨੇ ਸ਼ਿਮਓਨ ਦੇ ਪਰਿਵਾਰ-ਸਮੂਹ ਦੇ ਸਾਰੇ ਪਰਿਵਾਰਾਂ ਨੂੰ ਉਨ੍ਹਾਂ ਦੇ ਹਿੱਸੇ ਦੀ ਧਰਤੀ ਦਿੱਤੀ। ਜਿਹੜੀ ਧਰਤੀ ਉਨ੍ਹਾਂ ਨੂੰ ਮਿਲੀ ਉਹ ਉਸ ਇਲਾਕੇ ਦੇ ਅੰਦਰ ਸੀ ਜਿਹੜਾ ਯਹੂਦਾਹ ਦਾ ਸੀ।"
1 A segunda sorte caiu a Simeão, à tribo dos filhos de Simeão, segundo as suas famílias. Sua parte estava situada no meio da de Judá.
2 ਉਨ੍ਹਾਂ ਨੂੰ ਇਹ ਕੁਝ ਮਿਲਿਆ: ਬਏਰਸ਼ਬਾ (ਜਿਸ ਨੂੰ ਸ਼ਬਾ ਵੀ ਆਖਿਆ ਜਾਂਦਾ ਸੀ,) ਮੋਲਾਦਾਹ,"
2 Tiveram por herança: Bersabéia {Sabéia}, Molada,
3 ਹਸਰ ਸੂਆਲ, ਬਾਲਾਹ, ਆਮਸ,"
3 Haser-Sual, Bala, Asen,
4 ਅਲਤੋਂਲਦ, ਬਥੂਲ, ਹਾਰਮਾਹ,"
4 Eltolad, Betul, Harma,
5 ਸਿਕਲਾਗ, ਬੈਤ ਮਾਰਕਾਬੋਥ, ਹਸਰ ਸੂਸਾਹ,"
5 Siceleg, Bet-Marcabot, Hasersura,
6 ਬੈਤ ਲਬਾਓਥ ਅਤੇ ਸਾਰੂਹਨ। ਉੱਥੇ 13 ਕਸਬੇ ਅਤੇ ਉਨ੍ਹਾਂ ਦੇ ਆਲੇ-ਦੁਆਲੇ ਦੇ ਖੇਤ ਸਨ।"
6 Bet-Labaot e Saroen: treze cidades com suas aldeias.
7 ਉਨ੍ਹਾਂ ਨੂੰ ਏਨ, ਰਿੰਮੋਨ, ਅਥਰ ਅਤੇ ਆਸ਼ਾਨ ਦੇ ਕਸਬੇ ਵੀ ਮਿਲੇ। ਓੱਥੇ ਚਾਰ ਕਸਬੇ ਅਤੇ ਉਨ੍ਹਾਂ ਦੇ ਆਲੇ-ਦੁਆਲੇ ਦੇ ਖੇਤ ਸਨ।"
7 Ain, Remon, Atar e Asã: quatro cidades com suas aldeias,
8 ਉਨ੍ਹਾਂ ਨੂੰ ਬਆਲਥ-ਬਏਰ (ਨੇਗੇਵ ਵਿੱਚਲੇ ਰਾਮਥ) ਤੱਕ ਦੇ ਸ਼ਹਿਰਾਂ ਦੇ ਸਾਰੇ ਖੇਤ ਵੀ ਮਿਲੇ। ਇਸ ਤਰ੍ਹਾਂ ਇਹ ਇਲਾਕਾ ਸੀ ਜਿਹੜਾ ਸ਼ਿਮਓਨ ਦੇ ਪਰਿਵਾਰ-ਸਮੂਹ ਨੂੰ ਮਿਲਿਆ ਸੀ। ਹਰ ਪਰਿਵਾਰ ਨੂੰ ਆਪਣੀ ਧਰਤੀ ਮਿਲੀ।"
8 assim como todos os lugarejos dos arredores dessas cidades até Baalat-Beer, que é Rama do sul. Esta foi a parte dos filhos de Simeão, segundo suas famílias.
9 ਸ਼ਿਮਓਨ ਦੀ ਧਰਤੀ ਦਾ ਹਿੱਸਾ ਉਸ ਇਲਾਕੇ ਵਿੱਚ ਸੀ ਜਿਹੜਾ ਯਹੂਦਾਹ ਨੂੰ ਮਿਲਿਆ ਸੀ। ਯਹੂਦਾਹ ਦੇ ਲੋਕਾਂ ਨੂੰ ਆਪਣੀ ਲੋੜ ਨਾਲੋਂ ਵੱਧੇਰੇ ਧਰਤੀ ਮਿਲੀ ਸੀ, ਇਸ ਲਈ ਸ਼ਿਮਓਨ ਦੇ ਲੋਕਾਂ ਨੂੰ ਉਨ੍ਹਾਂ ਦੀ ਧਰਤੀ ਵਿੱਚੋਂ ਇੱਕ ਹਿੱਸਾ ਮਿਲਿਆ ਸੀ।"
9 Esta parte foi tomada da porção dos filhos de Judá, que era grande demais para eles e, por isso, os filhos de Simeão receberam a sua parte no meio de seu território.
10 ਜ਼ਬੂਲੁਨ ਲਈ ਧਰਤੀ ਅਗਲਾ ਪਰਿਵਾਰ-ਸਮੂਹ, ਜਿਸਨੇ ਆਪਣੀ ਧਰਤੀ ਹਾਸਿਲ ਕੀਤੀ, ਜ਼ਬੂਲੁਨ ਸੀ। ਜ਼ਬੂਲੁਨ ਦੇ ਹਰ ਪਰਿਵਾਰ ਨੂੰ ਉਹ ਧਰਤੀ ਮਿਲੀ ਜਿਸਦਾ ਉਨ੍ਹਾਂ ਨੂੰ ਇਕਰਾਰ ਕੀਤਾ ਗਿਆ ਸੀ। ਜ਼ਬੂਲੁਨ ਦੀ ਸਰਹੱਦ ਸਰੀਦ ਤੱਕ ਜਾਂਦੀ ਸੀ।"
10 A terceira sorte coube aos filhos de Zabulon, segundo suas famílias, e a fronteira de sua parte estendia-se até Sarid.
11 ਫ਼ੇਰ ਸਰਹੱਦ ਪੱਛਮ ਵੱਲ ਮਰਾਲਾਹ ਤੱਕ ਚਲੀ ਗਈ ਸੀ ਜਿਹੜੀ ਦੱਬਾਸ਼ਬ ਨੂੰ ਛੂੰਹਦੀ ਸੀ। ਫ਼ੇਰ ਸਰਹੱਦ ਯਾਕਨੁਆਮ ਦੇ ਨੇੜੇ ਦੀ ਘਾਟੀ ਦੇ ਨਾਲ-ਨਾਲ ਚਲੀ ਗਈ ਸੀ।"
11 Subia para o ocidente, até Merala e chegava até Debaset, tocando a torrente que corre defronte de Jeconão.
12 ਫ਼ੇਰ ਸਰਹੱਦ ਪੂਰਬ ਵੱਲ ਮੁੜਦੀ ਸੀ। ਇਹ ਸ਼ਹਿਰ ਤੋਂ ਕਿਸਲੋਥ ਤਾਬੋਰ ਤੱਕ ਚਲੀ ਗਈ ਸੀ। ਫ਼ੇਰ ਸਰਹੱਦ ਅੱਗੇ ਦਾਬਰਥ ਅਤੇ ਯਾਫ਼ੀਆਂ ਤੱਕ ਚਲੀ ਗਈ ਸੀ।"
12 De Sarid voltava ao oriente para o nascente, até o limite de Celeset-Tabor, passava por Daberet e subia a Jaflé.
13 ਫ਼ੇਰ ਸਰਹੱਦ ਗਿੱਤਾ ਹੇਫ਼ਰ ਅਤੇ ਇੱਤਾਕਾਸੀਨ ਤੱਕ ਪੂਰਬ ਵੱਲ ਨੂੰ ਚਲੀ ਜਾਂਦੀ ਸੀ। ਸਰਹੱਦ ਰਿਂਮੋਨ ਤੇ ਖਤਮ ਹੁੰਦੀ ਸੀ। ਫ਼ੇਰ ਸਰਹੱਦ ਮੁੜ ਜਾਂਦੀ ਸੀ ਅਤੇ ਨੇਆਹ ਵੱਲ ਜਾਂਦੀ ਸੀ।"
13 Dali passava pelo lado oriental, para o levante, até Get-Hefer e até Tacasin, e chegava a Remon, prolongando-se até Noa.
14 ਨੇਆਹ ਉੱਤੇ ਸਰਹੱਦ ਫ਼ੇਰ ਮੁੜ ਜਾਂਦੀ ਸੀ ਅਤੇ ਉੱਤਰ ਵੱਲ ਹਨਾਥੋਨ ਨੂੰ ਜਾਂਦੀ ਸੀ ਅਤੇ ਯਿੱਫ਼ਤਰ ਏਲ ਦੀ ਵਾਦੀ ਤੱਕ ਜਾਂਦੀ ਰਹਿੰਦੀ ਸੀ।"
14 Dava volta em seguida pelo norte para Hanaton e terminava no vale de Jeftael.
15 ਇਸ ਸਰਹੱਦ ਦੇ ਅੰਦਰ ਕੱਟਾਥ, ਨਹਲਾਲ, ਸ਼ਿਮਰੋਨ, ਯਿਦਲਾਹ ਅਤੇ ਬੈਤਲਹਮ ਦੇ ਸ਼ਹਿਰ ਆ ਜਾਂਦੇ ਸਨ। ਕੁੱਲ ਮਿਲਾ ਕੇ, ਇੱਥੇ ਬਾਰਾਂ ਸ਼ਹਿਰ ਅਤੇ ਉਨ੍ਹਾਂ ਦੇ ਆਲੇ-ਦੁਆਲੇ ਦੇ ਖੇਤ ਸਨ।"
15 Havia ainda Catet, Naalol, Semeron, Jedala e Belém; doze cidades com suas aldeias.
16 ਇਸ ਤਰ੍ਹਾਂ ਇਹ ਸ਼ਹਿਰ ਅਤੇ ਉਨ੍ਹਾਂ ਦੇ ਆਲੇ-ਦੁਆਲੇ ਦੇ ਖੇਤ ਸਨ ਜਿਹੜੇ ਜ਼ਬੂਲੁਨ ਨੂੰ ਦਿੱਤੇ ਗਏ ਸਨ। ਜ਼ਬੂਲੁਨ ਦੇ ਹਰ ਪਰਿਵਾਰ ਨੂੰ ਧਰਤੀ ਦਾ ਆਪੋ-ਆਪਣਾ ਹਿੱਸਾ ਮਿਲਿਆ।"
16 Tal foi a parte de Zabulon, segundo suas famílias, e tais são as suas cidades e suas aldeias.
17 ਯਿੱਸਾਕਾਰ ਲਈ ਧਰਤੀ ਧਰਤੀ ਦਾ ਚੌਥਾ ਹਿੱਸਾ ਯਿੱਸਾਕਾਰ ਦੇ ਪਰਿਵਾਰ-ਸਮੂਹ ਨੂੰ ਦਿੱਤਾ ਗਿਆ। ਇਹ ਪਰਿਵਾਰ-ਸਮੂਹ ਦੇ ਹਰ ਪਰਿਵਾਰ ਨੂੰ ਧਰਤੀ ਦਾ ਆਪੋ-ਆਪਣਾ ਹਿੱਸਾ ਮਿਲਿਆ।"
17 A quarta sorte coube a Issacar, aos filhos de Issacar segundo suas famílias.
18 ਜਿਹੜੀ ਧਰਤੀ ਇਸ ਪਰਿਵਾਰ-ਸਮੂਹ ਨੂੰ ਦਿੱਤੀ ਗਈ ਉਹ ਇਹ ਸੀ: ਯਿਜ਼ਰਾਏਲ, ਕਸੂਲੋਥ, ਸੂਨੇਮ,"
18 Sua fronteira era Jezrael, Casalot, Suném,
19 ਹਫ਼ਾਰਈਮ, ਸ਼ੀਓਨ, ਅਨਾਹਰਾਥ,"
19 Hafaraim, Seon, Anaarat,
20 ਰੰਬੀਥ, ਕਿਸ਼ਯੋਨ, ਆਬਸ,"
20 Rabot, Cesion, Abés,
21 ਰਮਥ, ਏਨ ਗਨੀਮ, ਏਨ ਹੱਦਦ ਅਤੇ ਬੈਤ ਪੱਸੇਸ।"
21 Ramet, En-Ganim, En-Hada e Bet-Feses.
22 ਉਨ੍ਹਾਂ ਦੀ ਧਰਤੀ ਦੀ ਸਰਹੱਦ, ਤਾਬੋਰ, ਸਾਹਸੀਮਾਹ ਅਤੇ ਬੈਤ ਸ਼ਮਸ਼ ਨੂੰ ਛੂੰਹਦੀ ਸੀ। ਸਰਹੱਦ ਯਰਦਨ ਨਦੀ ਉੱਤੇ ਮੁੱਕਦੀ ਸੀ। ਕੁੱਲ ਮਿਲਾ ਕੇ ਇੱਥੇ 16 ਕਸਬੇ ਅਤੇ ਉਨ੍ਹਾਂ ਦੇ ਆਲੇ-ਦੁਆਲੇ ਖੇਤ ਸਨ।"
22 A fronteira tocava em Tabor, Seesima e Bet-Sames indo terminar no Jordão: dezesseis cidades com suas aldeias.
23 ਇਹ ਸ਼ਹਿਰ ਅਤੇ ਕਸਬੇ ਉਸ ਧਰਤੀ ਦਾ ਹਿੱਸਾ ਸਨ ਜਿਹੜੀ ਯਿੱਸਾਕਾਰ ਦੇ ਪਰਿਵਾਰ-ਸਮੂਹ ਨੂੰ ਦਿੱਤੀ ਗਈ ਸੀ! ਪਰ ਪਰਿਵਾਰ ਨੂੰ ਧਰਤੀ ਦਾ ਆਪੋ-ਆਪਣਾ ਹਿੱਸਾ ਮਿਲਿਆ ਸੀ।"
23 Tal foi a parte da tribo dos filhos de Issacar segundo suas famílias, e tais são suas cidades e suas aldeias.
24 ਆਸ਼ੇਰ ਲਈ ਧਰਤੀ ਧਰਤੀ ਦਾ ਪੰਜਵਾਂ ਹਿੱਸਾ ਆਸ਼ੇਰ ਦੇ ਪਰਿਵਾਰ-ਸਮੂਹ ਨੂੰ ਦਿੱਤਾ ਗਿਆ। ਉਹ ਪਰਿਵਾਰ-ਸਮੂਹ ਦੇ ਹਰ ਪਰਿਵਾਰ ਨੂੰ ਧਰਤੀ ਵਿੱਚੋਂ ਆਪਣਾ ਹਿੱਸਾ ਮਿਲਿਆ।"
24 A quinta sorte coube à tribo dos filhos de Aser, segundo suas famílias.
25 ਉਸ ਪਰਿਵਾਰ-ਸਮੂਹ ਨੂੰ ਦਿੱਤੀ ਗਈ ਧਰਤੀ ਇਹ ਸੀ: ਹਲਕਥ, ਹਲੀ, ਬਟਨ, ਅਕਸ਼ਾਫ਼,"
25 Sua fronteira era Halcat, Cali, Beten, Axaf,
26 ਅਲੀਮਲਕ, ਅਮਾਦ ਅਤੇ ਮਿਸ਼ਾਲ। ਪੱਛਮੀ ਸਰਹੱਦ ਕਰਮਲ ਪਰਬਤ ਅਤੇ ਸ਼ੀਹੋਰ ਲਿਬਨਾਥ ਤੱਕ ਚਲੀ ਗਈ ਸੀ।"
26 Elmelec, Amaad e Messal; chegava pelo ocidente até o Carmelo e até Sior-Labanat.
27 ਫ਼ੇਰ ਸਰਹੱਦ ਪੂਰਬ ਵੱਲ ਮੁੜ ਗਈ ਸੀ। ਸਰਹੱਦ ਬੈਤ ਦਾਗੋਨ ਨੂੰ ਜਾਂਦੀ ਸੀ ਸਰਹੱਦ ਜ਼ਬੂਲੁਨ ਅਤੇ ਯਿੱਫ਼ਤਾਏਲ ਦੀ ਵਾਦੀ ਨੂੰ ਛੂੰਹਦੀ ਸੀ। ਫ਼ੇਰ ਸਰਹੱਦ ਉੱਤਰ ਵੱਲ ਬੈਤ ਏਮਕ ਨਈਏਲ ਤੱਕ ਜਾਂਦੀ ਸੀ। ਸਰਹੱਦ ਕਬੂਲ ਦੇ ਉੱਤਰ ਵੱਲੋਂ ਲੰਘਦੀ ਸੀ।"
27 Voltava em seguida pelo oriente para Bet-Dagon, tocava em Zabulon e no vale de Jeftael, ao norte de Bet-Emec e de Neiel, e estendia-se pela esquerda até Cabul,
28 ਫ਼ੇਰ ਸਰਹੱਦ ਅਬਰੋਨ, ਰਹੋਬ, ਹੰਮੋਨ ਅਤੇ ਕਾਨਾਹ ਨੂੰ ਜਾਂਦੀ ਸੀ। ਸਰਹੱਦ ਵਡੇਰੇ ਸੀਦੋਨ ਇਲਾਕੇ ਵੱਲ ਚਲੀ ਗਈ ਸੀ।"
28 Abrã, Roob, Amon e Caná, até Sidônia, a Grande.
29 ਫ਼ੇਰ ਸਰਹੱਦ ਵਾਪਸ ਦੱਖਣ ਵੱਲ ਰਾਮਾਹ ਨੂੰ ਜਾਂਦੀ ਸੀ। ਸਰਹੱਦ ਟਾਰੇ ਦੇ ਮਜ਼ਬੂਤ ਸ਼ਹਿਰ ਤੱਕ ਚਲੀ ਗਈ ਸੀ। ਫ਼ੇਰ ਸਰਹੱਦ ਮੁੜ ਜਾਂਦੀ ਸੀ ਅਤੇ ਹੋਸਾਹ ਨੂੰ ਜਾਂਦੀ ਸੀ। ਸਰਹੱਦ ਅਕਜ਼ੀਬ,"
29 Voltava depois para Ramah até a fortaleza de Tiro, e ia para Hosa, terminando no mar, pelo distrito de Acziba.
30 ਉੱਮਾਹ, ਅਫ਼ੇਕ ਅਤੇ ਰਹੋਬ ਨੇੜੇ ਸਮੁੰਦਰ ਕੰਢੇ ਜਾਕੇ ਮੁਕਦੀ ਸੀ। ਕੁੱਲ ਮਿਲਾ ਕੇ ਇੱਥੇ 22 ਕਸਬੇ ਅਤੇ ਉਨ੍ਹਾਂ ਦੇ ਆਲੇ-ਦੁਆਲੇ ਦੇ ਖੇਤ ਸਨ।"
30 Havia, além disso, Ama, Afec e Roob: vinte e duas cidades com suas aldeias.
31 ਇਹ ਸ਼ਹਿਰ ਅਤੇ ਇਨ੍ਹਾਂ ਦੇ ਆਲੇ-ਦੁਆਲੇ ਦੇ ਖੇਤ ਆਸ਼ੇਰ ਦੇ ਪਰਿਵਾਰ-ਸਮੂਹ ਨੂੰ ਦਿੱਤੇ ਗਏ ਸਨ। ਉਸ ਪਰਿਵਾਰ-ਸਮੂਹ ਦੇ ਹਰ ਪਰਿਵਾਰ ਨੂੰ ਧਰਤੀ ਦਾ ਆਪੋ-ਆਪਣਾ ਹਿੱਸਾ ਮਿਲਿਆ ਸੀ।"
31 Esta foi a parte da tribo dos filhos de Aser, segundo suas famílias, e tais são suas cidades e suas aldeias.
32 ਨਫ਼ਤਾਲੀ ਲਈ ਧਰਤੀ ਧਰਤੀ ਦਾ ਛੇਵਾਂ ਹਿੱਸਾ ਨਫ਼ਤਾਲੀ ਦੇ ਪਰਿਵਾਰ-ਸਮੂਹ ਨੂੰ ਦਿੱਤਾ ਗਿਆ ਸੀ। ਉਸ ਪਰਿਵਾਰ-ਸਮੂਹ ਦੇ ਹਰ ਪਰਿਵਾਰ ਨੂੰ ਧਰਤੀ ਦਾ ਆਪਣਾ ਹਿੱਸਾ ਮਿਲਿਆ।"
32 A sexta sorte caiu aos filhos de Neftali, segundo suas famílias.
33 ਉਨ੍ਹਾਂ ਦੀ ਧਰਤੀ ਦੀ ਸਰਹੱਦ ਸਆਨੰਨੀਮ ਨੇੜੇ ਇੱਕ ਵੱਡੇ ਰੁੱਖ ਤੋਂ ਸ਼ੁਰੂ ਹੁੰਦੀ ਸੀ। ਇਹ ਹਲਫ਼ ਦੇ ਨੇੜੇ ਹੈ। ਫ਼ੇਰ ਸਰਹੱਦ ਅਦਾਮੀ ਨਕਬ ਅਤੇ ਯਬਨਏਲ ਵਿੱਚੋਂ ਲੰਘਦੀ ਸੀ। ਸਰਹੱਦ ਲੱਕੂਮ ਤੱਕ ਜਾਰੀ ਰਹਿੰਦੀ ਸੀ ਅਤੇ ਯਰਦਨ ਨਦੀ ਤੇ ਆਕੇ ਮੁੱਕਦੀ ਸੀ।"
33 Sua fronteira partia de Helef, desde o carvalhal de Saananim, indo para Adami-Neceb e Jebnael, até Lecum, terminando no Jordão.
34 ਫ਼ੇਰ ਸਰਹੱਦ ਅਜ਼ਨੋਥ ਤਾਬੋਰ ਵਿੱਚੋਂ ਹੁੰਦੀ ਹੋਈ ਪੱਛਮ ਵੱਲ ਚਲੀ ਗਈ ਸੀ। ਸਰਹੱਦ ਹੁੱਕੋਕ ਉੱਤੇ ਆਕੇ ਰੁਕ ਜਾਂਦੀ ਸੀ। ਦੱਖਣੀ ਸਰਹੱਦ ਜ਼ਬੂਲੁਨ ਨੂੰ ਛੂੰਹਦੀ ਸੀ ਅਤੇ ਪੱਛਮੀ ਸਰਹੱਦ ਆਸ਼ੇਰ ਨੂੰ ਛੂੰਹਦੀ ਸੀ। ਸਰਹੱਦ ਪੂਰਬ ਵੱਲ ਯਰਦਨ ਨਦੀ ਕੰਢੇ ਯਹੂਦਾਹ ਨੂੰ ਜਾਂਦੀ ਸੀ।"
34 Voltava depois pelo ocidente até Azanot-Tabor e atingia Hucuca. Ao sul, tocava em Zabulon, ao ocidente em Aser, ao oriente em Judá, perto do Jordão.
35 ਇਨ੍ਹਾਂ ਸਰਹੱਦਾਂ ਦੇ ਅੰਦਰ ਕੁਝ ਬਹੁਤ ਮਜ਼ਬੂਤ ਸ਼ਹਿਰ ਸਨ। ਉਹ ਸ਼ਹਿਰ ਸਨ ਸਿੱਦੀਮ, ਸੇਰ, ਹੰਮਥ, ਰਕੱਥ, ਕਿੰਨਾਰਥ,"
35 Suas fortalezas eram: Assedim, Ser, Emat, Recat, Ceneret,
36 ਅਦਾਮਾਹ, ਰਾਮਾਹ, ਹਾਸੋਰ"
36 Edema, Arama, Asor,
37 ਕਦਸ਼, ਅੰਦਰਈ, ਏਨ ਹਾਸੋਰ,"
37 Cedes, Edrai, En-Hasor,
38 ਯਿਰੋਨ, ਮਿਗਦਲਏਲ, ਹਾਰੇਮ, ਬੈਤ ਅਨਾਥ ਅਤੇ ਬੈਤ ਸ਼ਮਸ਼। ਕੁੱਲ ਮਿਲਾ ਕੇ 19 ਕਸਬੇ ਅਤੇ ਉਨ੍ਹਾਂ ਦੇ ਆਲੇ-ਦੁਆਲੇ ਦੇ ਖੇਤ ਸਨ।"
38 Jeron, Magdalel, Horem, Bet-Anat e Bet-Sames: dezenove cidades com suas aldeias.
39 ਇਹ ਸ਼ਹਿਰ ਅਤੇ ਇਨ੍ਹਾਂ ਦੇ ਆਲੇ-ਦੁਆਲੇ ਦੇ ਖੇਤ ਨਫ਼ਤਾਲੀ ਦੇ ਪਰਿਵਾਰ-ਸਮੂਹ ਨੂੰ ਦਿੱਤੇ ਗਏ ਸਨ। ਉਸ ਪਰਿਵਾਰ-ਸਮੂਹ ਦੇ ਹਰ ਪਰਿਵਾਰ ਨੂੰ ਧਰਤੀ ਦਾ ਆਪੋ-ਆਪਣਾ ਹਿੱਸਾ ਮਿਲਿਆ।"
39 Esta foi a parte da tribo dos filhos de Neftali, segundo suas famílias e tais são suas cidades e suas aldeias.
40 ਦਾਨ ਲਈ ਧਰਤੀ ਫ਼ੇਰ ਧਰਤੀ ਦਾਨ ਦੇ ਪਰਿਵਾਰ-ਸਮੂਹ ਨੂੰ ਦਿੱਤੀ ਗਈ। ਉਸ ਪਰਿਵਾਰ-ਸਮੂਹ ਦੇ ਹਰ ਪਰਿਵਾਰ ਨੂੰ ਧਰਤੀ ਦਾ ਆਪਣਾ ਹਿੱਸਾ ਮਿਲਿਆ।"
40 A sétima sorte caiu à tribo dos filhos de Dã, segundo suas famílias.
41 ਉਨ੍ਹਾਂ ਨੂੰ ਦਿੱਤੀ ਗਈ ਧਰਤੀ ਇਹ ਸੀ: ਸਾਰਾਹ, ਅਸ਼ਤਾਓਲ, ਇਰਸ਼ਮਸ਼,"
41 Sua fronteira compreendia Saraa, Estaol, Hir-Semes,
42 ਸ਼ਆਲੱਬੀਨ, ਅਯਾਲੋਨ, ਯਿਥਲਾਹ,"
42 Selebin, Ajalon, Jetela,
43 ਏਲੋਨ, ਤਿਮਨਾਥਾਹ, ਅਕਰੋਨ,"
43 Elon, Temna, Acron,
44 ਅਲਤਕੇਹ, ਗਿਬਥੋਨ, ਬਆਲਾਥ,"
44 Eltece, Gebeton, Balaat,
45 ਯਿਹੁਦ, ਬਨੇ-ਬਰਕ, ਗਾਥ ਰਿੰਮੋਨ,"
45 Jud, Bene-Barac, Get-Remon,
46 ਮੇ ਯਰਕੋਨ, ਅਤੇ ਯਾਫ਼ੋ ਦੇ ਨੇੜੇ ਦਾ ਇਲਾਕਾ।"
46 Me-Jarcon e Arecon com a terra fronteira a Jope.
47 ਪਰ ਦਾਨ ਪਰਿਵਾਰ-ਸਮੂਹ ਦੇ ਸਦੱਸਾਂ ਨੇ ਆਪਣੀ ਧਰਤੀ ਗੁਆ ਲਈ। ਉੱਥੇ ਤਾਕਤਵਰ ਦੁਸ਼ਮਨ ਸਨ ਅਤੇ ਦਾਨ ਦੇ ਲੋਕ ਉਨ੍ਹਾਂ ਨੂੰ ਆਸਾਨੀ ਨਾਲ ਹਰਾ ਨਹੀਂ ਸੱਕਦੇ ਸਨ। ਇਸ ਲਈ ਉਹ ਇਸਰਾਏਲ ਦੇ ਉੱਤਰੀ ਹਿੱਸੇ ਵੱਲ ਗਏ ਅਤੇ ਲਾਈਸ਼ ਦੇ ਖਿਲਾਫ਼ ਲੜੇ ਉਨ੍ਹਾਂ ਨੇ ਲਾਈਸ਼ ਨੂੰ ਹਰਾ ਦਿੱਤਾ ਅਤੇ ਉੱਥੇ ਰਹਿੰਦੇ ਲੋਕਾਂ ਨੂੰ ਮਾਰ ਦਿੱਤਾ। ਫ਼ੇਰ ਉਨ੍ਹਾਂ ਨੇ ਉਸ ਜਗ਼੍ਹਾ ਦਾ ਨਾਮ ਦਾਨ ਰੱਖ ਦਿੱਤਾ ਕਿਉਂਕਿ ਇਹ ਉਨ੍ਹਾਂ ਦੇ ਪੁਰਖਿਆਂ ਦੇ ਪਰਿਵਾਰ ਦਾ ਨਾਮ ਸੀ।"
47 O território dos danitas estendia-se para além dos seus limites, porque, tendo combatido Lesém, tomaram-na e passaram-na ao fio da espada. Entrando em sua posse, habitaram-na e deram-lhe o nome de Dã, seu pai.
48 ਇਹ ਸਾਰੇ ਸ਼ਹਿਰ ਅਤੇ ਉਨ੍ਹਾਂ ਦੇ ਆਲੇ-ਦੁਆਲੇ ਦੇ ਖੇਤ ਦਾਨ ਦੇ ਪਰਿਵਾਰ-ਸਮੂਹ ਨੂੰ ਦਿੱਤੇ ਗਏ। ਹਰ ਪਰਿਵਾਰ ਨੂੰ ਧਰਤੀ ਵਿੱਚੋਂ ਆਪਣਾ ਹਿੱਸਾ ਮਿਲਿਆ।"
48 Tal foi a parte da tribo dos filhos de Dã, segundo suas famílias, e tais são as suas cidades e suas aldeias.
49 ਯਹੋਸ਼ੁਆ ਲਈ ਧਰਤੀ ਇਸ ਤਰ੍ਹਾਂ ਆਗੂਆਂ ਨੇ ਧਰਤੀ ਨੂੰ ਵੰਡਣ ਅਤੇ ਇਸ ਨੂੰ ਭਿੰਨ-ਭਿੰਨ ਪਰਿਵਾਰ-ਸਮੂਹਾਂ ਨੂੰ ਦੇਣ ਦਾ ਕੰਮ ਮੁਕਾ ਲਿਆ। ਸਾਰਾ ਕੰਮ ਮੁਕਾ ਲੈਣ ਤੋਂ ਬਾਦ ਇਸਰਾਏਲ ਦੇ ਲੋਕਾਂ ਨੇ ਨੂਨ ਦੇ ਪੁੱਤਰ ਯਹੋਸ਼ੁਆ ਨੂੰ ਵੀ ਧਰਤੀ ਦਾ ਕੁਝ ਹਿੱਸਾ ਦੇਣ ਦਾ ਨਿਆਂ ਕੀਤਾ। ਇਹ ਉਹ ਧਰਤੀ ਸੀ ਜਿਸਦਾ ਉਸ ਦੇ ਲਈ ਇਕਰਾਰ ਕੀਤਾ ਗਿਆ ਸੀ।"
49 Acabada a repartição da terra segundo seus limites, os israelitas deram a Josué, filho de Nun, uma parte no meio deles.
50 ਯਹੋਵਾਹ ਨੇ ਆਦੇਸ਼ ਦਿੱਤਾ ਸੀ ਕਿ ਉਸ ਨੂੰ ਇਹ ਧਰਤੀ ਮਿਲੇ। ਇਸ ਲਈ ਉਨ੍ਹਾਂ ਨੇ ਅਫ਼ਰਾਈਮ ਦੇ ਪਹਾੜੀ ਪ੍ਰਦੇਸ਼ ਵਿੱਚ ਤਿਮਨਾਥਾਹ ਸਰਹ ਦਾ ਕਸਬਾ ਯਹੋਸ਼ੁਆ ਨੂੰ ਦਿੱਤਾ। ਇਹ ਉਹੀ ਕਸਬਾ ਸੀ ਜਿਸ ਬਾਰੇ ਯਹੋਸ਼ੁਆ ਨੇ ਆਖਿਆ ਸੀ ਕਿ ਉਹ ਇਸ ਨੂੰ ਲੈਣ ਚਾਹੁੰਦਾ ਹੈ ਇਸ ਲਈ ਯਹੋਸ਼ੁਆ ਨੇ ਕਸਬੇ ਨੂੰ ਵੱਧੇਰੇ ਮਜ਼ਬੂਤ ਬਣਾਇਆ ਅਤੇ ਉੱਥੇ ਰਹਿਣ ਲੱਗਾ।"
50 Por ordem do Senhor, deram-lhe a cidade que ele pediu, Tamnat-Saré, na montanha de Efraim. Josué reedificou a cidade e habitou nela.
51 ਇਸ ਤਰ੍ਹਾਂ ਇਹ ਸਾਰੀਆਂ ਧਰਤੀਆਂ ਇਸਰਾਏਲ ਦੇ ਭਿੰਨ-ਭਿੰਨ ਪਰਿਵਾਰ-ਸਮੂਹਾਂ ਨੂੰ ਦਿੱਤੀਆਂ ਗਈਆਂ। ਜਾਜਕ ਅਲਆਜ਼ਾਰ, ਨੂਨ ਦਾ ਪੁੱਤਰ ਯਹੋਸ਼ੁਆ ਅਤੇ ਹਰੇਕ ਪਰਿਵਾਰ-ਸਮੂਹ ਦੇ ਸਾਰੇ ਆਗੂ ਧਰਤੀ ਵੰਡਣ ਲਈ ਸ਼ੀਲੋਹ ਵਿਖੇ ਇਕੱਠੇ ਹੋਏ। ਉਹ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਉੱਤੇ ਯਹੋਵਾਹ ਦੇ ਸਾਹਮਣੇ ਇਕੱਠੇ ਹੋਏ। ਇਸ ਤਰ੍ਹਾਂ ਉਨ੍ਹਾਂ ਨੇ ਧਰਤੀ ਵੰਡਣ ਦਾ ਕੰਮ ਮੁਕਾਇਆ।"
51 Estas são as partes que o sacerdote Eleazar, Josué, filho de Nun, e os chefes de família das tribos dos israelitas repartiram por sorte em Silo, diante do Senhor, à entrada da tenda de reunião. E assim acabaram a divisão da terra.

Ler em outra tradução

Comparar com outra

Estude este capítulo no WhatsApp

Peça à IA da Bíblia Fala para explicar Josué 19, comparar traduções ou montar um estudo — tudo direto pelo WhatsApp.