Josué 14
Punjabi Bible (GL_PUNJABI) vs ARA
ARA Almeida Revista e Atualizada 1993
1 ਜਾਜਕ ਅਲਆਜ਼ਾਰ, ਨੂਨ ਦੇ ਪੁੱਤਰ ਯਹੋਸ਼ੁਆ ਅਤੇ ਇਸਰਾਏਲ ਦੇ ਸਾਰੇ ਪਰਿਵਾਰ-ਸਮੂਹਾਂ ਦੇ ਆਗੂਆਂ ਨੇ ਨਿਆਂ ਕੀਤਾ। ਕਿ ਕਿਹੜੀ ਧਰਤੀ ਲੋਕਾਂ ਨੂੰ ਦੇਣੀ ਹੈ।"
1 São estas as heranças que os filhos de Israel tiveram na terra de Canaã, o que Eleazar, o sacerdote, e Josué, filho de Num, e os cabeças dos pais das tribos dos filhos de Israel lhes fizeram repartir
2 ਯਹੋਵਾਹ ਨੇ ਬਹੁਤ ਪਹਿਲਾ ਮੂਸਾ ਨੂੰ ਇਹ ਆਦੇਸ਼ ਦਿੱਤਾ ਸੀ ਕਿ ਉਹ ਚਾਹੁੰਦਾ ਸੀ ਕਿ ਲੋਕ ਆਪਣੀ ਧਰਤੀ ਦੀ ਚੋਣ ਕਰਨ। ਸਾਢੇ ਨੌ ਪਰਿਵਾਰ-ਸਮੂਹਾਂ ਦੇ ਲੋਕਾਂ ਨੇ ਨਰਦਾਂ ਸੁੱਟ ਕੇ ਨਿਆਂ ਕਰ ਲਿਆ ਕਿ ਧਰਤੀ ਕਿ ਕਿਹੜੀ ਧਰਤੀ ਉਨ੍ਹਾਂ ਨੂੰ ਮਿਲਣੀ ਸੀ।"
2 por sorte da sua herança, como o Senhor ordenara por intermédio de Moisés, acerca das nove tribos e meia.
3 ਮੂਸਾ ਨੇ ਪਹਿਲਾ ਹੀ ਢਾਈ ਪਰਿਵਾਰ-ਸਮੂਹਾਂ ਨੂੰ ਉਨ੍ਹਾਂ ਦੀ ਧਰਤੀ ਯਰਦਨ ਨਦੀ ਦੇ ਪੂਰਬ ਵੱਲ ਦੇ ਦਿੱਤੀ ਸੀ। ਪਰ ਲੇਵੀ ਪਰਿਵਾਰ-ਸਮੂਹ ਨੂੰ ਹੋਰਨਾਂ ਲੋਕਾਂ ਵਾਂਗ ਕੋਈ ਧਰਤੀ ਨਹੀਂ ਮਿਲੀ।"
3 Porquanto às duas tribos e meia já dera Moisés herança além do Jordão; mas aos levitas não tinha dado herança entre seus irmãos.
4 ਬਾਰਾਂ ਪਰਿਵਾਰ-ਸਮੂਹਾਂ ਨੂੰ ਆਪੋ-ਆਪਣੀ ਧਰਤੀ ਦੇ ਦਿੱਤੀ ਗਈ ਸੀ। ਯੂਸੁਫ਼ ਦੇ ਪੁੱਤਰ ਦੋ ਪਰਿਵਾਰ-ਸਮੂਹਾਂ ਵਿੱਚ ਵੰਡੇ ਗਏ ਸਨ-ਮਨੱਸ਼ਹ ਅਤੇ ਅਫ਼ਰਾਈਮ। ਅਤੇ ਹਰ ਪਰਿਵਾਰ-ਸਮੂਹ ਨੂੰ ਕੁਝ ਧਰਤੀ ਮਿਲੀ। ਪਰ ਲੇਵੀ ਦੇ ਪਰਿਵਾਰ-ਸਮੂਹ ਦੇ ਲੋਕਾਂ ਨੂੰ ਕੋਈ ਧਰਤੀ ਨਹੀਂ ਮਿਲੀ। ਉਨ੍ਹਾਂ ਨੂੰ ਰਹਿਣ ਲਈ ਸਿਰਫ਼ ਕੁਝ ਕਸਬੇ ਦਿੱਤੇ ਗਏ। ਅਤੇ ਇਹ ਕਸਬੇ ਹਰੇਕ ਪਰਿਵਾਰ-ਸਮੂਹ ਦੀ ਧਰਤੀ ਉੱਤੇ ਸਨ। ਉਨ੍ਹਾਂ ਨੂੰ ਆਪਣੇ ਪਸ਼ੂਆਂ ਲਈ ਖੇਤ ਵੀ ਦਿੱਤੇ ਗਏ।"
4 Os filhos de José foram duas tribos, Manassés e Efraim; aos levitas não deram herança na terra, senão cidades em que habitassem e os seus arredores para seu gado e para sua possessão.
5 ਯਹੋਵਾਹ ਨੇ ਮੂਸਾ ਨੂੰ ਦੱਸ ਦਿੱਤਾ ਸੀ ਕਿ ਇਸਰਾਏਲ ਦੇ ਪਰਿਵਾਰ-ਸਮੂਹਾਂ ਵਿੱਚਕਾਰ ਧਰਤੀ ਕਿਵੇਂ ਵੰਡਣੀ ਹੈ। ਇਸਰਾਏਲ ਦੇ ਲੋਕਾਂ ਨੇ ਧਰਤੀ ਨੂੰ ਓਸੇ ਤਰ੍ਹਾਂ ਵੰਡਿਆਂ ਜਿਵੇਂ ਯਹੋਵਾਹ ਦਾ ਆਦੇਸ਼ ਸੀ।"
5 Como o Senhor ordenara a Moisés, assim fizeram os filhos de Israel e repartiram a terra.
6 ਕਾਲੇਬ ਨੂੰ ਆਪਣੀ ਧਰਤੀ ਮਿਲੀ ਇੱਕ ਦਿਨ ਯਹੂਦਾਹ ਦੇ ਪਰਿਵਾਰ-ਸਮੂਹ ਦੇ ਕੁਝ ਲੋਕ ਗਿਲਗਾਲ ਵਿਖੇ ਯਹੋਸ਼ੁਆ ਕੋਲ ਗਏ। ਇਨ੍ਹਾਂ ਲੋਕਾਂ ਵਿੱਚੋਂ ਇੱਕ ਕਨਿੱਜ਼ੀ ਯਫ਼ੁੰਨਾਹ ਦਾ ਪੁੱਤਰ ਕਾਲੇਬ ਸੀ। ਕਾਲੇਬ ਨੇ ਯਹੋਸ਼ੁਆ ਨੂੰ ਆਖਿਆ, “ਤੁਹਾਨੂੰ ਉਹ ਗੱਲਾਂ ਯਾਦ ਹਨ ਜਿਹੜੀਆਂ ਯਹੋਵਾਹ ਨੇ ਕਾਦੇਸ਼ ਬਰਨੇਆ ਵਿਖੇ ਆਖੀਆਂ। ਯਹੋਵਾਹ ਆਪਣੇ ਸੇਵਕ ਮੂਸਾ ਨਾਲ ਗੱਲ ਕਰ ਰਿਹਾ ਸੀ। ਯਹੋਵਾਹ ਤੁਹਾਡੇ ਅਤੇ ਮੇਰੇ ਬਾਰੇ ਗੱਲ ਕਰ ਰਿਹਾ ਸੀ।"
6 Chegaram os filhos de Judá a Josué em Gilgal; e Calebe, filho de Jefoné, o quenezeu, lhe disse: Tu sabes o que o Senhor falou a Moisés, homem de Deus, em Cades-Barneia, a respeito de mim e de ti.
7 ਯਹੋਵਾਹ ਦੇ ਸੇਵਕ ਮੂਸਾ ਨੇ ਮੈਨੂੰ ਉਹ ਧਰਤੀ ਦੇਖਣ ਲਈ ਭੇਜਿਆ ਜਿੱਥੇ ਅਸੀਂ ਜਾ ਰਹੇ ਸਾਂ। ਮੈਂ ਉਸ ਵੇਲੇ 40 ਸਾਲਾਂ ਦਾ ਸਾਂ। ਜਦੋਂ ਮੈਂ ਵਾਪਸ ਆਇਆ ਮੈਂ ਮੂਸਾ ਨੂੰ ਧਰਤੀ ਬਾਰੇ ਉਹੀ ਦੱਸਿਆ ਜੋ ਮੈਂ ਸੋਚਦਾ ਸਾਂ।"
7 Tinha eu quarenta anos quando Moisés, servo do Senhor , me enviou de Cades-Barneia para espiar a terra; e eu lhe relatei como sentia no coração.
8 ਹੋਰਨਾ ਆਦਮੀਆਂ ਨੇ, ਜਿਹੜੇ ਮੇਰੇ ਨਾਲ ਗਏ ਸਨ, ਲੋਕਾਂ ਨੇ ਅਜਿਹੀਆਂ ਗੱਲਾਂ ਦੱਸੀਆਂ ਜਿਨ੍ਹਾਂ ਨੇ ਉਨ੍ਹਾ ਨੂੰ ਭੈਭੀਤ ਕਰ ਦਿੱਤਾ। ਪਰ ਮੈਂ ਸੱਚ ਮੁੱਚ ਵਿਸ਼ਵਾਸ ਕਰਦਾ ਹਾਂ ਕਿ ਯਹੋਵਾਹ ਸਾਨੂੰ ਉਸ ਧਰਤੀ ਨੂੰ ਪ੍ਰਾਪਤ ਕਰਨ ਦੀ ਇਜਾਜ਼ਤ ਦੇ ਦੇਵੇਗਾ।"
8 Mas meus irmãos que subiram comigo desesperaram o povo; eu, porém, perseverei em seguir o Senhor , meu Deus.
9 ਇਸ ਲਈ ਉਸ ਦਿਨ ਮੂਸਾ ਨੇ ਮੇਰੇ ਨਾਲ ਇੱਕ ਇਕਰਾਰ ਕੀਤਾ ਉਸ ਨੇ ਆਖਿਆ, ‘ਉਹ ਧਰਤੀ, ਜਿੱਥੇ ਤੂੰ ਗਿਆ ਸੀ, ਤੇਰੀ ਹੋ ਜਾਵੇਗੀ। ਤੇਰੇ ਬੱਚੇ ਹਮੇਸ਼ਾ ਉਸ ਦੇ ਮਾਲਿਕ ਰਹਿਣਗੇ। ਉਹ ਧਰਤੀ ਮੈਂ, ਤੈਨੂੰ ਇਸ ਲਈ ਦੇਵਾਂਗਾ ਕਿਉਂਕਿ ਤੂੰ ਯਹੋਵਾਹ ਮੇਰੇ ਪਰਮੇਸ਼ੁਰ ਵਿੱਚ ਸੱਚ ਮੁੱਚ ਯਕੀਨ ਕੀਤਾ।’"
9 Então, Moisés, naquele dia, jurou, dizendo: Certamente, a terra em que puseste o pé será tua e de teus filhos, em herança perpetuamente, pois perseveraste em seguir o Senhor , meu Deus.
10 “ਹੁਣ, ਯਹੋਵਾਹ ਨੇ ਮੈਨੂੰ 45 ਵਰ੍ਹੇ ਜਿਉਂਦਾ ਰੱਖਿਆ ਹੈ-ਜਿਵੇਂ ਕਿ ਉਸ ਨੇ ਕਰਨ ਲਈ ਆਖਿਆ ਸੀ। ਉਸ ਸਮੇਂ ਦੌਰਾਨ ਅਸੀਂ ਸਾਰੇ ਮਾਰੂਥਲ ਅੰਦਰ ਭਟਕਦੇ ਰਹੇ। ਹੁਣ ਮੈਂ ਇੱਥੇ ਹਾਂ, 85 ਵਰ੍ਹਿਆਂ ਦਾ।"
10 Eis, agora, o Senhor me conservou em vida, como prometeu; quarenta e cinco anos há desde que o Senhor falou esta palavra a Moisés, andando Israel ainda no deserto; e, já agora, sou de oitenta e cinco anos.
11 ਮੈਂ ਅੱਜ ਵੀ ਓਨਾ ਹੀ ਮਜ਼ਬੂਤ ਹਾਂ ਜਿੰਨਾ ਉਸ ਦਿਨ ਸਾਂ ਜਦੋਂ ਮੈਨੂੰ ਮੂਸਾ ਨੇ ਬਾਹਰ ਭੇਜਿਆ ਸੀ। ਮੈਂ ਅੱਜ ਵੀ ਲੜਨ ਲਈ ਓਨਾ ਹੀ ਤਿਆਰ ਹਾਂ ਜਿੰਨਾ ਉਦੋਂ ਸਾਂ।"
11 Estou forte ainda hoje como no dia em que Moisés me enviou; qual era a minha força naquele dia, tal ainda agora para o combate, tanto para sair a ele como para voltar.
12 ਇਸ ਲਈ ਹੁਣ ਮੈਨੂੰ ਉਹ ਪਹਾੜੀ ਇਲਾਕਾ ਦੇ ਦੇਵੋ ਜਿਸ ਬਾਰੇ ਯਹੋਵਾਹ ਨੇ ਉਸ ਦਿਨ ਬਹੁਤ ਪਹਿਲਾਂ ਮੈਨੂੰ ਦੇਣ ਦਾ ਇਕਰਾਰ ਕੀਤਾ ਸੀ। ਉਸ ਸਮੇਂ, ਤੁਸੀਂ ਸੁਣਿਆ ਹੋਵੇਗਾ ਕਿ ਉੱਥੇ ਤਾਕਤਵਰ ਅਨਾਕੀ ਲੋਕ ਰਹਿੰਦੇ ਸਨ, ਅਤੇ ਸ਼ਹਿਰ ਬਹੁਤ ਵੱਡੇ ਅਤੇ ਬਹੁਤ ਸੁਰੱਖਿਅਤ ਸਨ। ਪਰ ਹੁਣ, ਸ਼ਾਇਦ ਯਹੋਵਾਹ ਮੇਰੇ ਨਾਲ ਹੋਵੇ ਅਤੇ ਮੈਂ ਉਸ ਧਰਤੀ ਨੂੰ ਹਾਸਿਲ ਕਰ ਲਵਾ ਜਿਹਾ ਕਿ ਯਹੋਵਾਹ ਨੇ ਆਖਿਆ ਸੀ।”"
12 Agora, pois, dá-me este monte de que o Senhor falou naquele dia, pois, naquele dia, ouviste que lá estavam os anaquins e grandes e fortes cidades; o Senhor , porventura, será comigo, para os desapossar, como prometeu.
13 ਯਹੋਸ਼ੁਆ ਨੇ ਯਫ਼ੁੰਨਹ ਦੇ ਪੁੱਤਰ, ਕਾਲੇਬ ਨੂੰ ਅਸੀਸ ਦਿੱਤੀ। ਯਹੋਸ਼ੁਆ ਨੇ ਉਸ ਨੂੰ ਹਬਰੋਨ ਦਾ ਸ਼ਹਿਰ ਆਪਣੇ ਲਈ ਰੱਖਣ ਵਾਸਤੇ ਦੇ ਦਿੱਤਾ।"
13 Josué o abençoou e deu a Calebe, filho de Jefoné, Hebrom em herança.
14 ਅਤੇ ਉਹ ਸ਼ਹਿਰ ਅੱਜ ਵੀ ਕਨਿੱਜ਼ੀ ਯਫ਼ੁੰਨਾਹ ਦੇ ਪੁੱਤਰ ਕਾਲੇਬ ਦੀ ਮਲਕੀਅਤ ਹੈ। ਉਹ ਸ਼ਹਿਰ ਹਾਲੇ ਵੀ ਉਸ ਦੇ ਲੋਕਾਂ ਦਾ ਹੈ ਕਿਉਂਕਿ ਉਸ ਨੇ ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ ਦਾ ਹੁਕਮ ਮੰਨਿਆ ਅਤੇ ਉਸ ਵਿੱਚ ਭਰੋਸਾ ਕੀਤਾ।"
14 Portanto, Hebrom passou a ser de Calebe, filho de Jefoné, o quenezeu, em herança até ao dia de hoje, visto que perseverara em seguir o Senhor , Deus de Israel.
15 ਅਤੀਤ ਕਾਲ ਵਿੱਚ ਉਸ ਸ਼ਹਿਰ ਦਾ ਨਾਮ ਕਿਰਯਥ ਅਰਬਾ ਸੀ। ਉਸ ਸ਼ਹਿਰ ਦਾ ਨਾਮ ਅਨਾਕੀ ਲੋਕਾਂ ਦੇ ਸਭ ਤੋਂ ਮਹਾਨ ਆਦਮੀ-ਅਰਬਾ ਨਾਮ ਦੇ ਆਦਮੀ-ਦੇ ਨਾਲ ਉੱਤੇ ਰੱਖਿਆ ਗਿਆ ਸੀ। ਇਸਤੋਂ ਮਗਰੋਂ ਉਸ ਧਰਤੀ ਉੱਤੇ ਸ਼ਾਂਤੀ ਹੋ ਗਈ।"
15 Dantes o nome de Hebrom era Quiriate-Arba; este Arba foi o maior homem entre os anaquins. E a terra repousou da guerra.
Atalhos do teclado
- Capítulo anterior←
- Próximo capítulo→
- Versículo anteriork
- Próximo versículoj
- Limpar seleçãoEsc
- Esta ajuda?
Estude este capítulo no WhatsApp
Peça à IA da Bíblia Fala para explicar Josué 14, comparar traduções ou montar um estudo — tudo direto pelo WhatsApp.