Jeremias 7
Punjabi Bible (GL_PUNJABI) vs NVI
NVI Nova Versão Internacional
1 ਯਿਰਮਿਯਾਹ ਦਾ ਮੰਦਰ ਦਾ ਪ੍ਰਵਚਨ ਯਿਰਮਿਯਾਹ ਲਈ ਯਹੋਵਾਹ ਦਾ ਇਹ ਸੰਦੇਸ਼ ਹੈ:"
1 Esta é a palavra que veio a Jeremias da parte do Senhor:
2 “ਯਿਰਮਿਯਾਹ, ਯਹੋਵਾਹ ਦੇ ਘਰ ਦੇ ਦਰਵਾਜ਼ੇ ਦੇ ਸਾਹਮਣੇ ਖਲੋ ਜਾ, ਦਰਵਾਜ਼ੇ ਉੱਤੇ ਇਸ ਸੰਦੇਸ਼ ਦੀ ਸਿੱਖਿਆ ਦੇ: “‘ਯਹੂਦਾਹ ਦੀ ਕੌਮ ਦੇ ਸਮੂਹ ਲੋਕੋ, ਯਹੋਵਾਹ ਵੱਲੋਂ ਸੰਦੇਸ਼ ਨੂੰ ਸੁਣੋ। ਤੁਸੀਂ ਸਾਰੇ ਉਹ ਲੋਕ ਜਿਹੜੇ ਇਨ੍ਹਾਂ ਦਰਵਾਜ਼ਿਆਂ ਵਿੱਚੋਂ ਯਹੋਵਾਹ ਦੀ ਉਪਾਸਨਾ ਕਰਨ ਲਈ ਆਏ ਹੋ, ਇਹ ਸੰਦੇਸ਼ ਸੁਣੋ।"
2 "Fique junto à porta o templo do Senhor e proclame esta mensagem: " ‘Ouçam a palavra do Senhor, todos vocês de Judá que atravessam estas portas para adorar o Senhor.
3 ਯਹੋਵਾਹ ਇਸਰਾਏਲ ਦੇ ਲੋਕਾਂ ਦਾ ਪਰਮੇਸ਼ੁਰ ਹੈ। ਇਹੀ ਹੈ ਜਿਹੜਾ ਸਰਬ ਸ਼ਕਤੀਮਾਨ ਯਹੋਵਾਹ ਆਖਦਾ ਹੈ: ਆਪਣੇ ਜੀਵਨ ਨੂੰ ਬਦਲੋ ਅਤੇ ਨੇਕੀ ਕਰੋ। ਜੇ ਤੁਸੀਂ ਅਜਿਹਾ ਕਰੋਂਗੇ ਤਾਂ ਮੈਂ ਤੁਹਾਨੂੰ ਇਸ ਤਾਂ ਉੱਤੇ ਰਹਿਣ ਦੇਵਾਂਗਾ।"
3 Assim diz o Senhor dos Exércitos, o Deus de Israel: Corrijam a sua conduta e as suas ações, eu os farei habitar neste lugar.
4 ਉਨ੍ਹਾਂ ਝੂਠੇ ਬੋਲਾਂ ਉੱਤੇ ਭਰੋਸਾ ਨਾ ਕਰੋ ਜੋ ਕੁਝ ਲੋਕ ਬੋਲਦੇ ਹਨ। ਉਹ ਆਖਦੇ ਹਨ, “ਇਹ ਹੈ ਯਹੋਵਾਹ ਦਾ ਮੰਦਰ, ਯਹੋਵਾਹ ਦਾ ਮੰਦਰ, ਯਹੋਵਾਹ ਦਾ ਮੰਦਰ!”"
4 Não confiem em palavras enganosas: "Este é o templo do Senhor, o templo do Senhor, o templo do Senhor! "
5 ਜੇ ਤੁਸੀਂ ਆਪਣੀ ਜ਼ਿੰਦਗੀ ਨੂੰ ਬਦਲ ਦਿਓਗੇ ਅਤੇ ਨੇਕੀ ਕਰੋਗੇ ਤਾਂ ਮੈਂ ਤੁਹਾਨੂੰ ਇਸ ਥਾਂ ਉੱਤੇ ਰਹਿਣ ਦੇਵਾਂਗਾ। ਤੁਹਾਨੂੰ ਉਹੀ ਕਰਨਾ ਚਾਹੀਦਾ ਜੋ ਇੱਕ ਦੂਸਰੇ ਲਈ ਸਹੀ ਹੋਵੇ।"
5 Mas se vocês realmente corrigirem a sua conduta e as suas ações, e se, de fato, tratarem uns aos outros com justiça,
6 ਤੁਹਾਨੂੰ ਅਜਨਬੀਆਂ ਨਾਲ ਚੰਗਾ ਸਲੂਕ ਕਰਨਾ ਚਾਹੀਦਾ ਹੈ। ਤੁਹਾਨੂੰ ਵਿਧਵਾਵਾਂ ਅਤੇ ਯਤੀਮਾਂ ਨਾਲ ਚੰਗਾ ਵਿਹਾਰ ਕਰਨਾ ਚਾਹੀਦਾ ਹੈ। ਮਾਸੂਮ ਲੋਕਾਂ ਨੂੰ ਕਦੇ ਨਾ ਮਾਰੋ! ਹੋਰਨਾਂ ਦੇਵਤੇ ਦੇ ਪਿੱਛੇ ਨਾ ਲੱਗੋ! ਕਿਉਂ? ਕਿਉਂ ਕਿ ਉਹ ਤੁਹਾਡੀਆਂ ਜ਼ਿੰਦਗੀਆਂ ਤਬਾਹ ਕਰ ਦੇਣਗੇ।"
6 se não oprimirem o estrangeiro, o órfão e a viúva e não derramarem sangue inocente neste lugar, e se vocês não seguirem outros deuses para a sua própria ruína,
7 ਜੇ ਤੁਸੀਂ ਮੇਰੀ ਗੱਲ ਮੰਨੋਗੇ, ਤਾਂ ਮੈਂ ਤੁਹਾਨੂੰ ਇਸ ਥਾਂ ਉੱਤੇ ਰਹਿਣ ਦੇਵਾਂਗਾ। ਮੈਂ ਇਹ ਥਾਂ ਤੁਹਾਡੇ ਪੁਰਖਿਆਂ ਨੂੰ ਦਿੱਤੀ ਸੀ, ਹਮੇਸ਼ਾ ਵਾਸਤੇ ਰੱਖਣ ਲਈ।"
7 então eu os farei habitar neste lugar, na terra que dei aos seus antepassados desde a antigüidade e para sempre.
8 “‘ਪਰ ਤੁਸੀਂ ਝੂਠ ਵਿੱਚ ਵਿਸ਼ਵਾਸ ਕਰ ਰਹੇ ਹੋ ਜੋ ਤੁਹਾਡੀ ਮਦਦ ਨਹੀਂ ਕਰੇਗਾ।"
8 Mas vejam! Vocês confiam em palavras enganosas e inúteis.
9 ਕੀ ਤੁਸੀਂ ਚੋਰੀ ਕਰੋਂਗੇ ਅਤੇ ਕਤਲ ਕਰੋਂਗੇ? ਕੀ ਤੁਸੀਂ ਵਿਭਚਾਰ ਦਾ ਪਾਪ ਕਰੋਗੇ? ਕੀ ਤੁਸੀਂ ਹੋਰਨਾਂ ਲੋਕਾਂ ਨੂੰ ਝੂਠੇ ਮੁਕਦਮੇ ਵਿੱਚ ਫ਼ਸਾਓਁਗੇ? ਕੀ ਤੁਸੀਂ ਝੂਠੇ ਦੇਵਤੇ ਬਾਲ ਦੀ ਉਪਾਸਨਾ ਕਰੋਗੇ ਅਤੇ ਹੋਰਨਾਂ ਦੇਵਤਿਆਂ ਦੇ ਪਿੱਛੇ ਲਗੋਗੇ ਜਿਨ੍ਹਾਂ ਨੂੰ ਤੁਸੀਂ ਜਾਣਦੇ ਵੀ ਨਹੀਂ ਸੀ?"
9 " ‘Vocês pensam que podem roubar e matar, cometer adultério e jurar falsamente, queimar incenso a Baal e seguir outros deuses que vocês não conheceram,
10 ਜੇ ਤੁਸੀਂ ਇਹ ਪਾਪ ਕਰੋਗੇ, ਤਾਂ ਤੁਹਾਡਾ ਕੀ ਖਿਆਲ ਹੈ ਕਿ ਤੁਸੀਂ ਮੇਰੇ ਨਾਮ ਨਾਲ ਜਾਣੇ ਜਾਣ ਵਾਲੇ ਇਸ ਘਰ ਵਿੱਚ ਮੇਰੇ ਸਾਹਮਣੇ ਖਲੋ ਸੱਕੋਗੇ? ਤੁਹਾਡਾ ਕੀ ਖਿਆਲ ਹੈ ਕਿ ਤੁਸੀਂ ਮੇਰੇ ਸਾਹਮਣੇ ਖਲੋ ਸੱਕਦੇ ਹੋ ਅਤੇ ਇਹ ਆਖ ਸੱਕਦੇ ਹੋ, “ਅਸੀਂ ਸੁਰੱਖਿਅਤ ਹਾਂ।” ਸਿਰਫ਼ ਇਸ ਲਈ ਕਿ ਤੁਸੀਂ ਉਹ ਸਾਰੀਆਂ ਭਿਆਨਕ ਗੱਲਾਂ ਕਰ ਸੱਕੋ?"
10 e depois vir e permanecer perante mim neste templo, que leva o meu nome, e dizer: Estamos seguros!, seguros para continuar com todas essas práticas repugnantes?
11 ਇਹ ਮੰਦਰ ਮੇਰੇ ਨਾਮ ਨਾਲ ਜਾਣਿਆ ਜਾਂਦਾ ਹੈ! ਕੀ ਤੁਹਾਡੇ ਲਈ ਇਹ ਮੰਦਰ ਡਾਕੂਆਂ ਦੀ ਛੁਪਣਗਾਹ ਤੋਂ ਵੱਧੇਰੇ ਕੁਝ ਨਹੀਂ? ਮੈਂ ਤੁਹਾਡੀ ਨਿਗਰਾਨੀ ਕਰਦਾ ਰਿਹਾ ਹਾਂ!’” ਇਹ ਸੰਦੇਸ਼ ਯਹੋਵਾਹ ਵੱਲੋਂ ਸੀ।"
11 Esse templo, que leva o meu nome, tornou-se para vocês um covil de ladrões? Cuidado! Eu mesmo estou vendo isso’ ", declara o Senhor.
12 “‘ਯਹੂਦਾਹ ਦੇ ਲੋਕੋ, ਹੁਣ ਸ਼ੀਲੋਹ ਦੇ ਕਸਬੇ ਵੱਲ ਨੂੰ ਜਾਓ। ਉਸ ਥਾਂ ਉੱਤੇ ਜਾਓ ਜਿੱਥੇ ਮੈਂ ਆਪਣੇ ਨਾਮ ਲਈ ਪਹਿਲਾ ਘਰ ਬਣਾਇਆ ਸੀ। ਇਸਰਾਏਲ ਦੇ ਲੋਕਾਂ ਨੇ ਵੀ ਮੰਦੀਆਂ ਗੱਲਾਂ ਕੀਤੀਆਂ। ਜਾਓ ਅਤੇ ਦੇਖੋ ਮੈਂ ਉਨ੍ਹਾਂ ਦੇ ਮੰਦੇ ਅਮਲਾਂ ਕਾਰਣ ਉਸ ਥਾਂ ਦਾ ਕੀ ਹਾਲ ਕੀਤਾ ਸੀ।"
12 " ‘Portanto, vão agora a Siló, o meu lugar de adoração, onde primeiro fiz uma habitação em honra do meu nome, e vejam o que eu lhe fiz por causa da impiedade de Israel, meu povo.
13 ਇਸਰਾਏਲ ਦੇ ਲੋਕ ਇਹ ਸਾਰੀਆਂ ਬਦੀਆਂ ਕਰ ਰਹੇ ਸੀ-ਇਹ ਸੰਦੇਸ਼ ਯਹੋਵਾਹ ਵੱਲੋਂ ਹੈ। ਮੈਂ ਤੁਹਾਡੇ ਨਾਲ ਬਾਰ-ਬਾਰ ਗੱਲ ਕੀਤੀ ਹੈ ਪਰ ਤੁਸੀਂ ਮੇਰੀ ਗੱਲ ਸੁਣਨ ਤੋਂ ਇਨਕਾਰ ਕੀਤਾ ਹੈ। ਮੈਂ ਤੁਹਾਨੂੰ ਬੁਲਾਇਆ ਪਰ ਤੁਸੀਂ ਕੋਈ ਜਵਾਬ ਨਹੀਂ ਦਿੱਤਾ।"
13 Mas agora, visto que vocês fizeram todas essas coisas, diz o Senhor, apesar de eu lhes ter falado repetidas vezes, e vocês não me terem dado atenção, e de eu lhes ter chamado, e vocês não me terem respondido,
14 ਇਸ ਲਈ ਮੈਂ ਉਸ ਘਰ ਨੂੰ ਤਬਾਹ ਕਰ ਦਿਆਂਗਾ ਜਿਹੜਾ ਯਰੂਸ਼ਲਮ ਵਿੱਚ ਮੇਰੇ ਨਾਮ ਨਾਲ ਜਾਣਿਆ ਜਾਂਦਾ ਹੈ। ਮੈਂ ਉਸ ਮੰਦਰ ਨੂੰ ਉਸੇ ਤਰ੍ਹਾਂ ਤਬਾਹ ਕਰ ਦਿਆਂਗਾ ਜਿਵੇਂ ਮੈਂ ਸ਼ੀਲੋਹ ਨੂੰ ਤਬਾਹ ਕੀਤਾ ਸੀ। ਅਤੇ ਯਰੂਸ਼ਲਮ ਦਾ ਉਹ ਘਰ ਜਿਹੜਾ ਮੇਰੇ ਨਾਮ ਨਾਲ ਜਾਣਿਆ ਜਾਂਦਾ ਹੈ ਉਹੀ ਮੰਦਰ ਹੈ ਜਿਸ ਵਿੱਚ ਤੁਸੀਂ ਭਰੋਸਾ ਕਰਦੇ ਹੋ। ਇਹ ਥਾਂ ਮੈਂ ਤੁਹਾਨੂੰ ਅਤੇ ਤੁਹਾਡੇ ਪੁਰਖਿਆਂ ਨੂੰ ਦੇ ਦਿੱਤੀ ਸੀ।"
14 eu farei a este templo que leva o meu nome, no qual vocês confiam, o lugar de adoração que dei a vocês e aos seus antepassados, o mesmo que fiz a Siló.
15 ਮੈਂ ਤੁਹਾਨੂੰ ਆਪਣੇ ਘਰ ਤੋਂ ਦੂਰ ਸੁੱਟ ਦਿਆਂਗਾ ਜਿਵੇਂ ਮੈਂ ਇਫ਼ਰਾਈਮ ਦੇ ਤੁਹਾਡੇ ਸਾਰੇ ਭਰਾਵਾਂ ਨੂੰ ਦੂਰ ਸੁੱਟ ਦਿੱਤਾ ਸੀ।’"
15 Expulsarei vocês da minha presença, como fiz com todos os seus compatriotas, o povo de Efraim’.
16 “ਜਿੱਥੇ ਤੱਕ ਤੇਰਾ ਸਵਾਲ ਹੈ, ਯਿਰਮਿਯਾਹ, ਯਹੂਦਾਹ ਦੇ ਇਨ੍ਹਾਂ ਲੋਕਾਂ ਲਈ ਪ੍ਰਾਰਥਨਾ ਨਾ ਕਰ। ਉਨ੍ਹਾਂ ਲਈ ਕੁਝ ਨਾ ਮੰਗੀਂ ਅਤੇ ਨਾ ਹੀ ਪ੍ਰਾਰਥਨਾ ਕਰੀਂ ਉਨ੍ਹਾਂ ਲਈ। ਮੇਰੇ ਕੋਲੋਂ ਉਨ੍ਹਾਂ ਲਈ ਸਹਾਇਤਾ ਨਾ ਮੰਗੀਁ। ਮੈਂ ਉਨ੍ਹਾਂ ਲਈ ਕੀਤੀ ਗਈ ਤੇਰੀ ਪ੍ਰਾਰਥਨਾ ਨੂੰ ਨਹੀਂ ਸੁਣਾਂਗਾ।"
16 "Mas a você, Jeremias, não ore por este povo nem faça súplicas ou pedidos em favor dele, nem interceda por ele junto a mim, pois eu não o ouvirei.
17 ਮੈਂ ਜਾਣਦਾ ਹਾਂ ਕਿ ਤੂੰ ਦੇਖਦਾ ਹੈਂ ਕਿ ਉਹ ਲੋਕ ਯਹੂਦਾਹ ਦੇ ਕਸਬਿਆਂ ਕੀ ਕਰ ਰਹੇ ਹਨ। ਤੂੰ ਦੇਖ ਸੱਕਦਾ ਹੈ ਕਿ ਉਹ ਯਰੂਸ਼ਲਮ ਸ਼ਹਿਰ ਦੇ ਗਲੀਆਂ ਬਾਜ਼ਾਰਾਂ ਵਿੱਚ ਕੀ ਕਰ ਰਹੇ ਹਨ।"
17 Não vê o que estão fazendo nas cidades de Judá e nas ruas de Jerusalém?
18 ਇਹ ਹੈ ਜੋ ਯਹੂਦਾਹ ਦੇ ਲੋਕ ਕਰ ਰਹੇ ਹਨ: ਬੱਚੇ ਲਕੜਾਂ ਇਕੱਠੀਆਂ ਕਰਦੇ ਹਨ। ਪਿਤਾ ਲਕੜੀ ਨੂੰ ਅੱਗ ਬਾਲਣ ਲਈ ਇਸਤੇਮਾਲ ਕਰਦੇ ਹਨ। ਔਰਤਾਂ ਆਟਾ ਗੁਨ੍ਹ ਕੇ ਤੌਣ ਬਣਾਉਦੀਆਂ ਹਨ ਅਤੇ ਰੋਟੀਆਂ ਬਣਾਕੇ ਅਕਾਸ਼ ਦੀ ਰਾਣੀ (ਝੂਠੀ ਦੇਵੀ) ਨੂੰ ਚੜ੍ਹਾਉਂਦੀਆਂ ਹਨ। ਯਹੂਦਾਹ ਦੇ ਉਹ ਲੋਕ ਹੋਰਨਾਂ ਦੇਵਤਿਆਂ ਦੀ ਪੀਣ ਦੀ ਭੇਟ ਚੜ੍ਹਾ ਕੇ ਉਪਾਸਨਾ ਕਰਦੇ ਹਨ। ਉਹ ਇਹ ਗੱਲਾਂ ਕਰਕੇ ਮੈਨੂੰ ਗੁੱਸਾ ਦਿਵਾਉਂਦੇ ਹਨ।"
18 Os filhos ajuntam a lenha, os pais acendem o fogo, e as mulheres preparam a massa e fazem bolos para a Rainha dos Céus. Além disso, derramam ofertas a outros deuses para provocarem a minha ira.
19 ਪਰ ਯਹੂਦਾਹ ਦੇ ਲੋਕ ਜਿਸ ਨੂੰ ਸੱਚਮੁੱਚ ਨੁਕਸਾਨ ਪੁਚਾ ਰਹੇ ਹਨ ਉਹ ਮੈਂ ਨਹੀਂ-ਯਹੋਵਾਹ ਵੱਲੋਂ ਇਹ ਸੰਦੇਸ਼ ਹੈ-“ਉਹ ਸਿਰਫ਼ ਆਪਣੇ ਆਪ ਨੂੰ ਹੀ ਦੁੱਖ ਪੁਚਾ ਰਹੇ ਹਨ। ਉਹ ਖੁਦ ਆਪਣੇ ਆਪ ਨੂੰ ਸ਼ਰਮਸਾਰ ਕਰ ਰਹੇ ਹਨ।”"
19 Mas será que é a mim que eles estão provocando?, pergunta o Senhor. Não é a si mesmos, para a sua própria vergonha?
20 ਇਸ ਲਈ ਯਹੋਵਾਹ ਇਹ ਆਖਦਾ ਹੈ: “ਮੈਂ ਇਸ ਥਾਂ ਦੇ ਵਿਰੁੱਧ ਆਪਣਾ ਕਹਿਰ ਦਰਸਾਵਾਂਗਾ। ਮੈਂ ਲੋਕਾਂ ਅਤੇ ਪਸ਼ੂਆਂ ਨੂੰ ਸਜ਼ਾ ਦੇਵਾਂਗਾ। ਮੈਂ ਖੇਤਾਂ ਦੇ ਰੁੱਖਾਂ ਨੂੰ ਸਜ਼ਾ ਦਿਆਂਗਾ ਅਤੇ ਜ਼ਮੀਨ ਉੱਤੇ ਉੱਗਣ ਵਾਲੀਆਂ ਫ਼ਸਲਾਂ ਨੂੰ ਸਜ਼ਾ ਦਿਆਂਗਾ। ਮੇਰਾ ਗੁੱਸਾ ਤੇਜ਼ ਅੱਗ ਵਰਗਾ ਹੋਵੇਗਾ-ਅਤੇ ਕੋਈ ਵੀ ਬੰਦਾ ਉਸ ਨੂੰ ਰੋਕ ਨਹੀਂ ਸੱਕੇਗਾ।”"
20 " ‘Portanto, assim diz o Soberano Senhor: A minha ardente ira será derramada sobre este lugar, sobre os homens, os animais, e as árvores do campo, como também sobre o produto do solo; ela arderá como fogo, e não poderá ser extinguida.
21 ਯਹੋਵਾਹ ਬਲੀ ਨਾਲੋਂ ਵੱਧੇਰੇ ਆਗਿਆਕਰਤਾ ਚਾਹੁੰਦਾ ਹੈ ਸਰਬ ਸ਼ਕਤੀਮਾਨ ਯਹੋਵਾਹ, ਇਸਰਾਏਲ ਦਾ ਪਰਮੇਸ਼ੁਰ ਇਹ ਗੱਲਾਂ ਆਖਦਾ ਹੈ, “ਜਾਓ ਅਤੇ ਜਿੰਨੀਆਂ ਮਰਜ਼ੀ ਹੋਮ ਦੀਆਂ ਭੇਟਾਂ ਅਤੇ ਬਲੀਆਂ ਚੜ੍ਹਾਓ। ਉਨ੍ਹਾਂ ਬਲੀਆਂ ਦਾ ਮਾਸ ਖੁਦ ਖਾਓ।"
21 " ‘Assim diz o Senhor dos Exércitos, o Deus de Israel: Juntem os seus holocaustos aos outros sacrifícios e comam a carne vocês mesmos!
22 ਮੈਂ ਤੁਹਾਡੇ ਪੁਰਖਿਆਂ ਨੂੰ ਮਿਸਰ ਤੋਂ ਬਾਹਰ ਲਿਆਂਦਾ ਸੀ। ਮੈਂ ਉਨ੍ਹਾਂ ਨਾਲ ਗੱਲ ਕੀਤੀ ਸੀ, ਪਰ ਮੈਂ ਉਨ੍ਹਾਂ ਨੂੰ ਹੋਮ ਦੀਆਂ ਭੇਟਾਂ ਅਤੇ ਬਲੀਆਂ ਬਾਰੇ ਕੋਈ ਆਦੇਸ਼ ਨਹੀਂ ਦਿੱਤਾ ਸੀ।"
22 Quando tirei do Egito os seus antepassados, nada lhes falei nem lhes ordenei quanto a holocaustos e sacrifícios.
23 ਮੈਂ ਉਨ੍ਹਾਂ ਨੂੰ ਸਿਰਫ਼ ਇਹੀ ਆਦੇਸ਼ ਦਿੱਤਾ ਸੀ: ‘ਮੇਰਾ ਹੁਕਮ ਮੰਨੋ ਅਤੇ ਮੈਂ ਤੁਹਾਡਾ ਪਰਮੇਸ਼ੁਰ ਹੋਵਾਂਗਾ, ਅਤੇ ਤੁਸੀਂ ਮੇਰੇ ਬੰਦੇ ਹੋਵੋਗੇ। ਉਹ ਸਭ ਕੁਝ ਕਰੋ ਜਿਸਦਾ ਮੈਂ ਆਦੇਸ਼ ਦਿੰਦਾ ਹਾਂ ਅਤੇ ਤੁਹਾਡੇ ਨਾਲ ਚੰਗੀਆਂ ਗੱਲਾਂ ਵਾਪਰਨਗੀਆਂ।’"
23 Dei-lhes, entretanto, esta ordem: Obedeçam-me, e eu serei o seu Deus e vocês serão o meu povo. Vocês andarão em todo o caminho que eu lhes ordenar, para que tudo lhes vá bem.
24 “ਪਰ ਤੁਹਾਡੇ ਪੁਰਖਿਆਂ ਨੇ ਮੇਰੀ ਗੱਲ ਨਹੀਂ ਸੁਣੀ। ਉਨ੍ਹਾਂ ਨੇ ਮੇਰੇ ਵੱਲ ਧਿਆਨ ਨਹੀਂ ਦਿੱਤਾ। ਉਹ ਜ਼ਿੱਦੀ ਸਨ ਅਤੇ ਮਨ ਆਈਆਂ ਕਰਦੇ ਸਨ। ਉਹ ਨੇਕ ਨਹੀਂ ਬਣੇ। ਉਹ ਹੋਰ ਵੀ ਮੰਦੇ ਬਣ ਗਏ-ਉਹ ਪਿੱਛਾਂਹ ਮੁੜ ਗਏ, ਅਗਾਂਹ ਨਹੀਂ ਵੱਧੇ।"
24 Mas eles não me ouviram nem me deram atenção. Antes, seguiram o raciocínio rebelde dos seus corações maus. Andaram para trás e não para a frente.
25 ਉਸ ਦਿਨ ਤੋਂ ਜਦੋਂ ਤੁਹਾਡੇ ਪੁਰਖਿਆਂ ਨੇ ਮਿਸਰ ਛੱਡਿਆ, ਅੱਜ ਦਿਨ ਤੱਕ ਮੈਂ ਆਪਣੇ ਸੇਵਕਾਂ ਨੂੰ ਤੁਹਾਡੇ ਵੱਲ ਭੇਜਿਆ ਹੈ। ਮੇਰੇ ਸੇਵਕ ਨਬੀ ਸਨ। ਮੈਂ ਉਨ੍ਹਾਂ ਨੂੰ ਬਾਰ-ਬਾਰ ਤੁਹਾਡੇ ਵੱਲ ਘਲਿਆ।"
25 Desde a época em que os seus antepassados saíram do Egito até o dia de hoje, eu lhes enviei os meus servos, os profetas, dia após dia.
26 ਪਰ ਤੁਹਾਡੇ ਪੁਰਖਿਆਂ ਨੇ ਮੇਰੀ ਗੱਲ ਨਹੀਂ ਸੁਣੀ। ਉਨ੍ਹਾਂ ਨੇ ਮੇਰੇ ਵੱਲ ਧਿਆਨ ਨਹੀਂ ਦਿੱਤਾ। ਉਹ ਬਹੁਤ ਜ਼ਿੱਦੀ ਸਨ ਅਤੇ ਉਨ੍ਹਾਂ ਨੇ ਆਪਣੇ ਮਾਪਿਆਂ ਨਾਲੋਂ ਵੀ ਮੰਦੇ ਕੰਮ ਕੀਤੇ।"
26 Mas eles não me ouviram nem me deram atenção. Antes tornaram-se obstinados e foram piores do que os antepassados deles’.
27 “ਯਿਰਮਿਯਾਹ, ਤੂੰ ਇਹ ਗੱਲਾਂ ਯਹੂਦਾਹ ਦੇ ਲੋਕਾਂ ਨੂੰ ਦੱਸੇਁਗਾ। ਪਰ ਉਹ ਤੇਰੀ ਗੱਲ ਨਹੀਂ ਸੁਣਨ ਲੱਗੇ। ਤੂੰ ਉਨ੍ਹਾਂ ਨੂੰ ਬੁਲਾਵੇਂਗਾ ਪਰ ਉਹ ਤੈਨੂੰ ਜਵਾਬ ਨਹੀਂ ਦੇਣਗੇ।"
27 "Quando você lhes disser tudo isso, eles não o escutarão; quando você os chamar, não responderão.
28 ਇਸ ਲਈ ਤੈਨੂੰ ਇਹ ਗੱਲਾਂ ਉਨ੍ਹਾਂ ਨੂੰ ਜ਼ਰੂਰ ਦੱਸਣੀਆਂ ਚਾਹੀਦੀਆਂ ਹਨ: ਇਹੀ ਉਹ ਕੌਮ ਹੈ ਜਿਸਨੇ ਯਹੋਵਾਹ ਆਪਣੇ ਪਰਮੇਸ਼ੁਰ ਦਾ ਹੁਕਮ ਨਹੀਂ ਮੰਨਿਆ। ਉਨ੍ਹਾਂ ਲੋਕਾਂ ਨੇ ਪਰਮੇਸ਼ੁਰ ਦੀ ਬਿਵਸਬਾ ਨੂੰ ਨਹੀਂ ਸੁਣਿਆ। ਇਹ ਲੋਕ ਸੱਚੀ ਬਿਵਸਬਾ ਨੂੰ ਜਾਣਦੇ ਹੀ ਨਹੀਂ।"
28 Portanto, diga a eles: ‘Esta é uma nação que não obedeceu ao Senhor, ao seu Deus, nem aceitou a correção. A verdade foi destruída e desapareceu dos seus lábios.
29 ਕਤਲ ਦੀ ਵਾਦੀ “ਯਿਰਮਿਯਾਹ, ਆਪਣੇ ਵਾਲਾਂ ਨੂੰ ਕੱਟ ਕੇ ਪਰ੍ਹਾਂ ਸੁੱਟ ਦੇਹ। ਬੰਜਰ ਪਹਾੜੀ ਦੀ ਚੋਟੀ ਉੱਤੇ ਜਾਹ ਅਤੇ ਵਿਰਲਾਪ ਕਰ, ਕਿਉਂ ਕਿ ਯਹੋਵਾਹ ਨੇ ਇਸ ਪੀੜੀ ਦੇ ਲੋਕਾਂ ਨੂੰ ਨਾਮਂਜ਼ੂਰ ਕਰ ਦਿੱਤਾ ਹੈ ਅਤੇ ਉਨ੍ਹਾਂ ਵੱਲ ਆਪਣੀ ਪਿੱਠ ਭੁਆ ਲਈ ਹੈ। ਉਹ ਆਪਣੇ ਗੁੱਸੇ ਵਿੱਚ ਉਨ੍ਹਾਂ ਨੂੰ ਸਜ਼ਾ ਦੇਵੇਗਾ।"
29 Cortem os seus cabelos consagrados e joguem-os fora. Lamentem-se sobre os montes estéreis, pois o Senhor rejeitou e abandonou esta geração que provocou a sua ira.
30 ਅਜਿਹਾ ਹੀ ਕਰ ਕਿਉਂ ਕਿ ਮੈਂ ਯਹੂਦਾਹ ਦੇ ਲੋਕਾਂ ਨੂੰ ਇਹ ਮੰਦੇ ਕੰਮ ਕਰਦਿਆਂ ਦੇਖ ਲਿਆ ਹੈ।” ਇਹ ਸੰਦੇਸ਼ ਯਹੋਵਾਹ ਵੱਲੋਂ ਹੈ. “ਉਨ੍ਹਾਂ ਨੇ ਆਪਣੇ ਬੁੱਤ ਸਥਾਪਿਤ ਕਰ ਲੇ ਹਨ! ਅਤੇ ਮੈਂ ਉਨ੍ਹਾਂ ਬੁੱਤਾਂ ਨੂੰ ਨਫ਼ਰਤ ਕਰਦਾ ਹਾਂ। ਉਨ੍ਹਾਂ ਨੇ ਮੇਰੇ ਨਾਮ ਨਾਲ ਸੱਦੇ ਜਾਂਦੇ ਮੰਦਰ ਵਿੱਚ ਬੁੱਤ ਸਥਾਪਿਤ ਕਰ ਲੇ ਹਨ। ਉਨ੍ਹਾਂ ਨੇ ਮੇਰੇ ਘਰ ਨੂੰ ‘ਨਾਪਾਕ’ ਕਰ ਦਿੱਤਾ ਹੈ!"
30 " ‘Os de Judá fizeram o que eu reprovo, declara o Senhor. Profanaram o templo que leva o meu nome, colocando nele as imagens dos seus ídolos.
31 ਯਹੂਦਾਹ ਦੇ ਲੋਕਾਂ ਨੇ ਬਨ-ਹਿੰਨੋਮ ਦੀ ਵਾਦੀ ਅੰਦਰ ਤੋਂਫਬ ਦੀਆਂ ਉੱਚੀਆਂ ਥਾਵਾਂ ਉਸਾਰ ਲਈਆਂ ਹਨ। ਉਨ੍ਹਾਂ ਥਾਵਾਂ ਉੱਤੇ ਲੋਕਾਂ ਨੇ ਆਪਣੇ ਹੀ ਧੀਆਂ ਪੁੱਤਰਾਂ ਨੂੰ ਕਤਲ ਕਰ ਦਿੱਤਾ ਹੈ-ਉਨ੍ਹਾਂ ਨੇ ਉਨ੍ਹਾਂ ਨੂੰ ਬਲੀਆਂ ਵਜੋਂ ਚੜ੍ਹਾ ਦਿੱਤਾ ਹੈ। ਇਹ ਉਹ ਗੱਲ ਹੈ ਜਿਸਦਾ ਮੈਂ ਕਦੇ ਆਦੇਸ਼ ਨਹੀਂ ਦਿੱਤਾ ਸੀ। ਇਹੋ ਜਿਹੀ ਗੱਲ ਤਾਂ ਮੇਰੇ ਮਨ ਵਿੱਚ ਵੀ ਕਦੇ ਨਹੀਂ ਸੀ ਆਈ!"
31 Construíram o alto de Tofete no vale de Ben-Hinom, para queimarem em sacrifício os seus filhos e as suas filhas, coisa que nunca ordenei e que jamais me veio à mente.
32 ਇਸ ਲਈ ਮੈਂ ਤੁਹਾਨੂੰ ਚੇਤਾਵਨੀ ਦਿੰਦਾ ਹਾਂ। ਉਹ ਦਿਨ ਆ ਰਹੇ ਹਨ,” ਇਹ ਸੰਦੇਸ਼ ਯਹੋਵਾਹ ਵੱਲੋਂ ਹੈ, “ਜਦੋਂ ਲੋਕ ਇਸ ਥਾਂ ਨੂੰ ਫ਼ੇਰ ਕਦੇ ਵੀ ਤੋਂਫਬ ਜਾਂ ਬਨ-ਹਿੰਨੋਮ ਦੀ ਵਾਦੀ ਨਹੀਂ ਸਦ੍ਦਣਗੇ। ਨਹੀਂ, ਉਹ ਇਸ ਨੂੰ ਕਤਲ ਦੀ ਵਾਦੀ ਸਦ੍ਦਣਗੇ। ਉਹ ਇਸ ਨੂੰ ਅਜਿਹਾ ਨਾਮ ਇਸ ਲਈ ਦੇਣਗੇ ਕਿਉਂ ਕਿ ਉਹ ਤੋਂਫਬ ਵਿੱਚ ਉਦੋਂ ਤੱਕ ਮੁਰਦਿਆਂ ਨੂੰ ਦਫ਼ਨ ਕਰਦੇ ਰਹਿਣਗੇ ਜਦੋਂ ਹੋਰ ਕਿਸੇ ਨੂੰ ਦਫ਼ਨ ਕਰਨ ਦੀ ਥਾਂ ਹੀ ਨਹੀਂ ਬਚੇਗੀ।"
32 Por isso, certamente vêm os dias, declara o Senhor, em que não mais chamarão este lugar Tofete ou vale de Ben-Hinom, mas vale da Matança, pois ali enterrarão cadáveres até que não haja mais lugar.
33 ਫ਼ੇਰ ਮੁਰਦਿਆਂ ਦੀਆਂ ਲਾਸ਼ਾਂ ਧਰਤੀ ਉੱਤੇ ਪਈਆਂ ਰਹਿਣਗੀਆਂ ਅਤੇ ਅਕਾਸ਼ ਦੇ ਪੰਛੀਆਂ ਦਾ ਭੋਜਨ ਬਣ ਜਾਣਗੀਆਂ। ਜੰਗਲੀ ਜਾਨਵਰ ਉਨ੍ਹਾਂ ਲੋਕਾਂ ਦੀਆਂ ਲਾਸ਼ਾਂ ਨੂੰ ਖਾਣਗੇ। ਪੰਛੀਆਂ ਅਤੇ ਜਾਨਵਰਾਂ ਨੂੰ ਡਰਾਉਣ ਵਾਸਤੇ ਉੱਥੇ ਕੋਈ ਵੀ ਜਿਉਂਦਾ ਨਹੀਂ ਬਚੇਗਾ।"
33 Então os cadáveres deste povo servirão de comida para as aves e para os animais, e não haverá quem os afugente.
34 ਯਹੂਦਾਹ ਦੇ ਕਸਬਿਆਂ ਵਿੱਚ ਅਤੇ ਯਰੂਸ਼ਲਮ ਦੀਆਂ ਗਲੀਆਂ ਅੰਦਰ ਮੈਂ ਖੁਸ਼ੀ ਅਤੇ ਪ੍ਰਸੰਨਤਾ ਦੀਆਂ ਕਿਲਕਾਰੀਆਂ ਦਾ ਅੰਤ ਕਰ ਦਿਆਂਗਾ। ਯਹੂਦਾਹ ਜਾਂ ਯਰੂਸ਼ਲਮ ਅੰਦਰ ਫ਼ੇਰ ਕਦੇ ਵੀ ਲਾੜੇ ਲਾੜੀਆਂ ਦੀਆਂ ਆਵਾਜ਼ਾਂ ਨਹੀਂ ਸੁਣੀਆਂ ਜਾਣਗੀਆਂ। ਸਾਰੀ ਜ਼ਮੀਨ ਸਖਣਾ ਮਾਰੂਬਲ ਬਣ ਜਾਵੇਗੀ।”"
34 Darei fim às vozes de júbilo e de alegria, às vozes do noivo e da noiva nas cidades de Judá e nas ruas de Jerusalém, pois esta terra se tornará um deserto.
Atalhos do teclado
- Capítulo anterior←
- Próximo capítulo→
- Versículo anteriork
- Próximo versículoj
- Limpar seleçãoEsc
- Esta ajuda?
Estude este capítulo no WhatsApp
Peça à IA da Bíblia Fala para explicar Jeremias 7, comparar traduções ou montar um estudo — tudo direto pelo WhatsApp.