Jeremias 6

Punjabi Bible (GL_PUNJABI) vs VC

Sair da comparação
VC Versão Católica
1 ਦੁਸ਼ਮਣ ਯਰੂਸ਼ਲਮ ਨੂੰ ਘੇਰ ਲੈਂਦਾ “ਬਿਨਯਾਮੀਨ ਦੇ ਲੋਕੋ, ਜਾਨ ਬਚਾਉਣ ਲਈ ਭੱਜ ਜਾਓ, ਯਰੂਸ਼ਲਮ ਸ਼ਹਿਰ ਤੋਂ ਭੱਜ ਜਾਓ! ਤਿਕਊ ਸ਼ਹਿਰ ਵਿੱਚ ਜੰਗ ਦੀ ਤੁਰ੍ਹੀ ਵਜਾ ਦਿਓ। ਬੈਤ-ਹਕਰਮ ਦੇ ਸ਼ਹਿਰ ਵਿੱਚ ਚਿਤਾਵਨੀ ਦਾ ਝੰਡਾ ਉੱਚਾ ਕਰ ਦਿਓ! ਇਹੀ ਗੱਲਾਂ ਕਰੋ ਕਿਉਂ ਕਿ ਉੱਤਰ ਵੱਲੋਂ ਤਬਾਹੀ ਆਉਣ ਵਾਲੀ ਹੈ। ਤੁਹਾਡੇ ਲਈ ਭਿਆਨਕ ਤਬਾਹੀ ਆ ਰਹੀ ਹੈ।"
1 Fugi, filhos de Benjamim, para longe de Jerusalém! Tocai as trombetas em Técua, erguei uma flâmula no alto de Betacarém! Porque dos lados do setentrião surge uma desgraça, uma grande calamidade.
2 ਸੀਯੋਨ ਦੀਏ ਧੀਏ, ਤੂੰ ਇੱਕ ਖੂਬਸੂਰਤ ਚਰਾਂਦ ਵਰਗੀ ਹੈਂ।"
2 A bela e delicada filha de Sião, eu a destruo.
3 ਅਯਾਲੀ ਯਰੂਸ਼ਲਮ ਵਿੱਚ ਆਉਂਦੇ ਨੇ ਅਤੇ ਆਪਣੇ ਇੱਜੜਾਂ ਨੂੰ ਲਿਆਉਂਦੇ ਨੇ। ਉਹ ਉਸ ਦੇ ਆਲੇ-ਦੁਆਲੇ ਡੇਰਾ ਲਾ ਦਿੰਦੇ ਨੇ। ਹਰ ਅਯਾਲੀ ਆਪਣੇ ਇੱਜੜ ਦੀ ਦੇਖ-ਭਾਲ ਕਰਦਾ ਹੈ।"
3 Para ela caminham pastores e rebanhos, que armam ao redor as suas tendas; cada um apascenta o seu quinhão.
4 “ਯਰੂਸ਼ਲਮ ਨਾਲ ਲੜਨ ਲਈ ਤਿਆਰ ਹੋ ਜਾਓ। ਉੱਠੋ! ਅਸੀਂ ਦੁਪਿਹਰ ਵੇਲੇ ਸ਼ਹਿਰ ਉੱਤੇ ਹਮਲਾ ਕਰਾਂਗੇ। ਨਹੀਂ! ਪਰ ਪਹਿਲਾਂ ਹੀ ਦੇ ਹੋ ਚੁੱਕੀ ਹੈ, ਅਤੇ ਤ੍ਰਿਕਾਲਾਂ ਦੀਆਂ ਛਾਵਾਂ ਲੰਮੀਆਂ ਹੋ ਰਹੀਆਂ ਨੇ।"
4 Declarai-lhe guerra! De pé! Cavalguemos em pleno dia! Desgraçados que somos! O dia cai, estendem-se as sombras da noite.
5 ਇਸ ਲਈ ਉੱਠ ਖਲੋਵੋ! ਅਸੀਂ ਸ਼ਹਿਰ ਉੱਤੇ ਰਾਤ ਵੇਲੇ ਹਮਲਾ ਕਰਾਂਗੇ! ਆਓ ਮਜ਼ਬੂਤ ਕੰਧਾਂ ਨੂੰ ਮਜ਼ਬੂਤ ਕਰ ਦੇਈਏ, ਜਿਹੜੀਆਂ ਯਰੂਸ਼ਲਮ ਦੇ ਚਾਰ-ਚੁਫ਼ੇਰੇ ਹਨ।”"
5 Ergamo-nos. Travemos combate à noite, e lhe destruamos os palácios!
6 ਇਹੀ ਹੈ ਜੋ ਸਰਬ ਸ਼ਕਤੀਮਾਨ ਯਹੋਵਾਹ ਆਖਦਾ ਹੈ: “ਯਰੂਸ਼ਲਮ ਦੁਆਲੇ ਦੇ ਰੁੱਖਾਂ ਨੂੰ ਮਿਣ ਲਵੋ। ਇਸਦੇ ਸਾਹਮਣੇ ਮਿੱਟੀ ਦਾ ਬੰਨ੍ਹ ਉਸਾਰ ਦਿਓ। ਇਸ ਸ਼ਹਿਰ ਅੰਦਰ ਦਮਨ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੈ, ਅਤੇ ਇਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ!"
6 Eis o que diz o Senhor dos exércitos: abatei as árvores, erguei plataformas contra Jerusalém! É ela a cidade que deve ser castigada, pois que se intumesceu de violências.
7 ਖੂਹ ਦਾ ਪਾਣੀ ਤਾਜ਼ਾ ਰਹਿੰਦਾ ਹੈ। ਇਸੇ ਤਰ੍ਹਾਂ ਹੀ, ਯਰੂਸ਼ਲਮ ਆਪਣੇ ਪਾਪ ਨੂੰ ਤਾਜ਼ਾ ਰੱਖਦਾ ਹੈ। ਮੈਂ ਹਰ ਵੇਲੇ ਇਸ ਸ਼ਹਿਰ ਵਿੱਚ ਲੁੱਟ-ਮਾਰ ਅਤੇ ਹਿੰਸਾ ਬਾਰੇ ਸੁਣਦਾ ਹਾਂ। ਅਤੇ ਯਰੂਸ਼ਲਮ ਵਿੱਚ ਹਮੇਸ਼ਾ ਬਿਮਾਰੀ ਅਤੇ ਜ਼ਖਮ ਵੇਖਦਾ ਹਾਂ।"
7 Como a nascente faz brotar a água, assim ela expande sua maldade; nela apenas soam palavras de violência e ruína, e só se vêem chagas e feridas.
8 ਯਰੂਸ਼ਲਮ, ਇਸ ਚਿਤਾਵਨੀ ਨੂੰ ਪ੍ਰਵਾਨ ਕਰ। ਜੇ ਤੂੰ ਇਸ ਨੂੰ ਨਾ ਸੁਣਿਆ ਤਾਂ ਮੈਂ ਤੇਰੇ ਕੋਲੋਂ ਮੂੰਹ ਮੋੜ ਲਵਾਂਗਾ। ਮੈਂ ਤੇਰੀ ਧਰਤੀ ਨੂੰ ਮਾਰੂਬਲ ਬਣਾ ਦਿਆਂਗਾ। ਓੱਥੇ ਕੋਈ ਵੀ ਬੰਦਾ ਨਹੀਂ ਰਹਿ ਸੱਕੇਗਾ।”"
8 Corrige-te, Jerusalém, para que de ti não se afaste minha alma, e eu não te transforme em deserto, terra sem habitantes.
9 ਇਹੀ ਹੈ ਜੋ ਸਰਬ ਸ਼ਕਤੀਮਾਨ ਯਹੋਵਾਹ ਆਖਦਾ ਹੈ: “ਇਸਰਾਏਲ ਦੇ ਲੋਕਾਂ ਨੂੰ ਇਕੱਠਿਆਂ ਕਰੋ, ਜਿਹੜੇ ਆਪਣੀ ਧਰਤੀ ਉੱਤੇ ਬਚ ਗਏ ਸਨ। ਉਨ੍ਹਾਂ ਨੂੰ ਓਸੇ ਤਰ੍ਹਾਂ ਇਕੱਠਿਆਂ ਕਰੋ ਜਿਵੇਂ ਤੁਸੀਂ ਅੰਗੂਰੀ ਵੇਲ ਤੋਂ ਬਚੇ-ਖੁਚੇ ਅੰਗੂਰ ਤੋਂੜਦੇ ਹੋ। ਹਰ ਵੇਲ ਦੀ ਜਾਂਚ ਕਰੋ ਜਿਵੇਂ ਕਾਮਾ ਹਰ ਵੇਲ ਦੀ ਜਾਂਚ ਕਰਦਾ ਹੈ, ਜਦੋਂ ਉਹ ਅੰਗੂਰ ਤੋੜਦਾ ਹੈ।”"
9 Eis o que diz o Senhor dos exércitos: rebuscar-se-ão como numa vinha os restos de Israel; põe lá de novo tua mão como o vindimador ao sarmento.
10 ਮੈਂ ਕਿਸ ਨਾਲ ਗੱਲ ਕਰ ਸੱਕਦਾ ਹਾਂ? ਮੈਂ ਕਿਸ ਨੂੰ ਚਿਤਾਵਨੀ ਦੇ ਸੱਕਦਾ ਹਾਂ? ਮੇਰੀ ਗੱਲ ਕੌਣ ਸੁਣੇਗਾ? ਇਸਰਾਏਲ ਦੇ ਲੋਕਾਂ ਨੇ ਆਪਣੇ ਕੰਨ ਬੰਦ ਕਰ ਲੇ ਨੇ, ਇਸ ਲਈ ਉਹ ਮੇਰੀਆਂ ਚਿਤਾਵਨੀਆਂ ਨਹੀਂ ਸੁਣਦੇ। ਲੋਕ ਯਹੋਵਾਹ ਦੀਆਂ ਸਾਖੀਆਂ ਨੂੰ ਪਸੰਦ ਨਹੀਂ ਕਰਦੇ। ਉਹ ਉਸ ਦੇ ਸੰਦੇਸ਼ ਨੂੰ ਨਹੀਂ ਸੁਣਨਾ ਚਾਹੁੰਦੇ।"
10 A quem falar? Quem tomar por testemunha para que me escutem? Estão-lhes os ouvidos incircuncidados, e são incapazes de atenção. A palavra do Senhor tornou-se-lhes objeto de tédio, e nela não encontram prazer algum.
11 ਪਰ ਮੈਂ ਯਹੋਵਾਹ ਦੇ ਕਹਿਰ ਨਾਲ ਭਰਿਆ ਹੋਇਆ ਹਾਂ! ਮੈਂ ਇਸ ਨੂੰ ਅੰਦਰ ਸਾਂਭ ਕੇ ਬਕੱ ਗਿਆ ਹਾਂ! “ਯਹੋਵਾਹ ਦਾ ਕਹਿਰ ਉਨ੍ਹਾਂ ਬੱਚਿਆਂ ਉੱਤੇ ਡੋਲ੍ਹ ਦੇਵੋ, ਜੋ ਗਲੀਆਂ ਅੰਦਰ ਖੇਡਦੇ ਨੇ। ਯਹੋਵਾਹ ਦੇ ਕਹਿਰ ਨੂੰ ਇਕੱਠੇ ਹੋਕੇ ਮਿਲ ਬੈਠੇ ਨੌਜਵਾਨਾਂ ਉੱਤੇ ਡੋਲ੍ਹ ਦੇਵੋ। ਪਤੀ ਅਤੇ ਪਤਨੀ ਦੋਹਾਂ ਨੂੰ ਹੀ ਫ਼ੜ ਲਿਆ ਜਾਵੇਗਾ। ਸਾਰੇ ਬਿਰਧ ਲੋਕਾਂ ਨੂੰ ਵੀ ਫ਼ੜ ਲਿਆ ਜਾਵੇਗਾ।"
11 Estou, porém, possuído do furor do Senhor, cansado de contê-lo. Difunde-o à criança que vagueia pelas ruas e à assembléia dos jovens, porque todos serão presos, o marido e a mulher, o ancião e aquela que é cumulada de dias.
12 ਉਨ੍ਹਾਂ ਦੇ ਘਰ ਹੋਰਨਾਂ ਲੋਕਾਂ ਨੂੰ ਦੇ ਦਿੱਤੇ ਜਾਣਗੇ। ਉਨ੍ਹਾਂ ਦੇ ਖੇਤ ਅਤੇ ਉਨ੍ਹਾਂ ਦੀਆਂ ਪਤਨੀਆਂ ਹੋਰਨਾਂ ਲੋਕਾਂ ਨੂੰ ਦੇ ਦਿੱਤੀਆਂ ਜਾਣਗੀਆਂ। ਮੈਂ ਆਪਣੇ ਹੱਥ ਚੁਕੱਗਾ ਅਤੇ ਯਹੂਦਾਹ ਦੇ ਲੋਕਾਂ ਨੂੰ ਸਜ਼ਾ ਦੇਵਾਂਗਾ।” ਇਹ ਸੰਦੇਸ਼ ਯਹੋਵਾਹ ਵੱਲੋਂ ਸੀ।"
12 A outros passarão suas moradas, assim como os campos e as mulheres; pois que vou estender a mão sobre os habitantes desta terra - oráculo do Senhor.
13 “ਇਸਰਾਏਲ ਦੇ ਸਾਰੇ ਹੀ ਲੋਕ ਹੋਰ-ਹੋਰ ਪੈਸਾ ਚਾਹੁੰਦੇ ਨੇ। ਸਾਰੇ ਹੀ ਲੋਕ, ਸਭ ਤੋਂ ਨਿਗੂਣਿਆਂ ਤੋਂ ਲੈ ਕੇ ਸਭ ਤੋਂ ਮਹੱਤਵਪੂਰਣ ਲੋਕਾਂ ਤੀਕ ਇਹੋ ਜਿਹੇ ਹੀ ਹਨ। ਸਾਰੇ ਹੀ ਲੋਕ, ਨਬੀਆਂ ਤੋਂ ਲੈ ਕੇ ਜਾਜਕਾਂ ਤੀਕ, ਬੋਲਦੇ ਨੇ ਝੂਠ।"
13 Na verdade, do maior ao menor, todos se entregam aos ganhos desonestos; desde o profeta ao sacerdote praticam todos a mentira;
14 ਉਹ ਮੇਰੇ ਲੋਕਾਂ ਦੇ ਗੰਭੀਰ ਜ਼ਖਮਾਂ ਦਾ ਇੰਝ ਇਲਾਜ ਕਰਦੇ ਹਨ ਜਿਵੇਂ ਕਿ ਉਹ ਹਲਕੀਆਂ ਜਿਹੀਆਂ ਝਰੀਟਾਂ ਹੋਣ। ਆਖਦੇ ਨੇ ਉਹ, ‘ਇਹ ਸਭ ਠੀਕ ਹੈ, ਹਰ ਚੀਜ਼ ਵੱਧੀਆ ਹੈ!’ ਪਰ ਠੀਕ ਨਹੀਂ ਹੈ ਸਭ ਕੁਝ!"
14 tratam com negligência as feridas do meu povo, e exclamam: Tudo vai bem! Tudo vai bem!, quando tudo vai mal.
15 ਜਾਜਕਾਂ ਅਤੇ ਨਬੀਆਂ ਨੂੰ ਆਪਣੇ ਮੰਦੇ ਅਮਲਾਂ ਕਾਰਣ ਸ਼ਰਮਸਾਰ ਹੋਣਾ ਚਾਹੀਦਾ ਹੈ। ਪਰ ਉਹ ਬਿਲਕੁਲ ਹੀ ਸ਼ਰਮਸਾਰ ਨਹੀਂ ਹਨ। ਉਹ ਆਪਣੇ ਪਾਪਾਂ ਕਾਰਣ ਸ਼ਰਮ ਮਹਿਸੂਸ ਕਰਨਾ ਨਹੀਂ ਜਾਣਦੇ। ਇਸ ਲਈ ਉਨ੍ਹਾਂ ਨੂੰ ਹੋਰਨਾਂ ਦੇ ਨਾਲ ਹੀ ਸਜ਼ਾ ਮਿਲੇਗੀ। ਉਹ ਜ਼ਮੀਨ ਉੱਤੇ ਸੁੱਟ ਦਿੱਤੇ ਜਾਣਗੇ, ਜਦੋਂ ਮੈਂ ਲੋਕਾਂ ਨੂੰ ਸਜ਼ਾ ਦੇਵਾਂਗਾ।” ਯਹੋਵਾਹ ਨੇ ਇਹ ਗੱਲਾਂ ਆਖੀਆਂ।"
15 Assim serão confundidos pelo procedimento abominável, mas a vergonha lhes é desconhecida, e já não sabem o que seja enrubescer; cairão, portanto, com os que tombarem, e perecerão no dia em que os castigar - oráculo do Senhor.
16 ਯਹੋਵਾਹ ਇਹ ਗੱਲਾਂ ਆਖਦਾ ਹੈ: “ਚੁਰਾਹਿਆਂ ਉੱਤੇ ਖਲੋ ਜਾਵੋ ਅਤੇ ਦੇਖੋ। ਪੁੱਛੋ ਕਿ ਪੁਰਾਣੀ ਰਾਹ ਕਿੱਥੋ ਹੈ। ਪੁੱਛੋ ਕਿ ਚੰਗੀ ਰਾਹ ਕਿਹੜੀ ਹੈ ਅਤੇ ਓਸੇ ਰਾਹ ਉੱਤੇ ਤੁਰੋ। ਜੇ ਤੁਸੀਂ ਅਜਿਹਾ ਕਰੋਂਗੇ, ਤੁਹਾਨੂੰ ਆਪਣੇ ਲਈ ਅਰਾਮ ਮਿਲੇਗਾ। ਪਰ ਤੁਸੀਂ ਲੋਕਾਂ ਨੇ ਆਖਿਆ ਹੈ, ‘ਅਸੀਂ ਨੇਕੀ ਦੇ ਰਾਹ ਉੱਤੇ ਨਹੀਂ ਤੁਰਾਂਗੇ!’"
16 Assim fala o Senhor: sustai vossos passos e escutai; informai-vos sobre os caminhos de outrora, vede qual a senda da salvação; segui-a, e encontrareis a quietude para vossas almas. Responderam, porém: Não a seguiremos!
17 ਮੈਂ ਤੁਹਾਡੀ ਨਿਗਰਾਨੀ ਕਰਨ ਲਈ, ਪਹਿਰੇਦਾਰਾਂ ਨੂੰ ਚੁਣਿਆ ਸੀ। ਮੈਂ ਉਨ੍ਹਾਂ ਨੂੰ ਆਖਿਆ ਸੀ, ‘ਜੰਗੀ ਤੁਰ੍ਹੀਆਂ ਦੀਆਂ ਅਵਾਜ਼ਾਂ ਨੂੰ ਧਿਆਨ ਨਾਲ ਸੁਣਦੇ ਰਹਿਣਾ।’ ਪਰ ਉਨ੍ਹਾਂ ਨੇ ਆਖਿਆ, ‘ਅਸੀਂ ਨਹੀਂ ਸੁਣਾਂਗੇ!’"
17 Coloquei sentinelas junto de vós, ficai atentos ao som das trombetas. E eles responderam: Não lhes prestaremos ouvidos!
18 ਇਸ ਲਈ, ਤੁਸੀਂ ਸਮੂਹ ਕੌਮਾਂ ਦੇ ਲੋਕੋ ਸੁਣੋ! ਉਨ੍ਹਾਂ ਦੇਸ਼ਾਂ ਦੇ ਤੁਸੀਂ ਲੋਕੋ, ਧਿਆਨ ਦੇਵੋ!"
18 Portanto, escutai, ó nações: saiba a assembléia o que lhe vai acontecer.
19 ਧਰਤੀ ਦੇ ਲੋਕੋ, ਇਸ ਨੂੰ ਸੁਣੋ। ਮੈਂ ਯਹੂਦਾਹ ਦੇ ਲੋਕਾਂ ਲਈ ਤਬਾਹੀ ਲਿਆਉਣ ਜਾ ਰਿਹਾ ਹਾਂ। ਉਨ੍ਹਾਂ ਸਾਰੀਆਂ ਮੰਦੀਆਂ ਯੋਜਨਾਵਾਂ ਕਾਰਣ ਜਿਹੜੀਆਂ ਉਨ੍ਹਾਂ ਨੇ ਬਣਾਈਆਂ ਸਨ। ਅਤੇ ਇਸ ਲਈ ਕਿ ਉਨ੍ਹਾਂ ਨੇ ਮੇਰੇ ਸੰਦੇਸ਼ਾਂ ਨੂੰ ਅਣਸੁਣਿਆਂ ਕਰ ਦਿੱਤਾ ਸੀ। ਉਨ੍ਹਾਂ ਲੋਕਾਂ ਨੇ ਮੇਰੀ ਬਿਵਸਬਾ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ।”"
19 Terra, escuta: vou mandar sobre esse povo uma desgraça, fruto de suas maquinações, já que não ouviu as minhas palavras, e desprezou os meus ensinamentos.
20 ਯਹੋਵਾਹ ਆਖਦਾ ਹੈ, “ਤੁਸੀਂ ਸ਼ਬਾ ਦੇ ਦੇਸ਼ ਤੋਂ ਮੇਰੇ ਲਈ ਧੂਫ਼ ਕਿਉਂ ਲੈ ਕੇ ਆਉਂਦੇ ਹੋ? ਤੁਸੀਂ ਦੂਰ-ਦੁਰਾਡੇ ਦੇਸ਼ਾਂ ਤੋਂ ਮੇਰੇ ਲਈ ਗੰਨੇ ਕਿਉਂ ਲੈ ਕੇ ਆਉਂਦੇ ਹੋ? ਤੁਹਾਡੀਆਂ ਹੋਮ ਦੀਆਂ ਭੇਟਾਂ ਮੈਨੂੰ ਖੁਸ਼ੀ ਨਹੀਂ ਦਿੰਦੀਆਂ। ਤੁਹਾਡੀਆਂ ਬਲੀਆਂ ਮੈਨੂੰ ਪ੍ਰਸੰਨ ਨਹੀਂ ਕਰਦੀਆਂ।”"
20 Que me importam o incenso de Sabá e as canas aromáticas de longínquos países? Não me agradam vossos holocaustos, nem me comprazem os sacrifícios.
21 ਇਸ ਲਈ ਇਹੀ ਹੈ ਜੋ ਯਹੋਵਾਹ ਆਖਦਾ ਹੈ, “ਮੈਂ ਯਹੂਦਾਹ ਦੇ ਲੋਕਾਂ ਨੂੰ ਮੁਸ਼ਕਲਾਂ ਦੇਵਾਂਗਾ, ਉਹ ਉਨ੍ਹਾਂ ਪੱਥਰ ਵਰਗੇ ਹੋਣਗੇ, ਜਿਨ੍ਹਾਂ ਤੋਂ ਲੋਕ ਠੋਕਰ ਖਾਕੇ ਡਿੱਗਦੇ ਨੇ। ਪਿਤਾ ਅਤੇ ਪੁੱਤਰ ਉਨ੍ਹਾਂ ਤੋਂ ਠੋਕਰ ਖਾਣਗੇ। ਮਿੱਤਰ ਅਤੇ ਗੁਆਂਢੀ ਮਾਰੇ ਜਾਣਗੇ।”"
21 Eis por que, assim fala o Senhor: vou criar obstáculos a esse povo onde pais e filhos tropeçarão. E vizinho e amigo encontrarão neles a morte.
22 ਇਹੀ ਹੈ ਜੋ ਯਹੋਵਾਹ ਆਖਦਾ ਹੈ: “ਉੱਤਰ ਵੱਲੋਂ ਕੋਈ ਫ਼ੌਜ ਆ ਰਹੀ ਹੈ। ਧਰਤੀ ਦੀਆਂ ਦੂਰ-ਦੁਰਾਡੀਆਂ ਥਾਵਾਂ ਉੱਤੋਂ ਇੱਕ ਮਹਾਨ ਕੌਮ ਆ ਰਹੀ ਹੈ।"
22 Assim fala o Senhor: Eis que do norte surge um povo, e dos confins do mundo ergue-se uma grande nação.
23 ਸਿਪਾਹੀਆਂ ਨੇ ਤੀਰ-ਕਮਾਨ ਅਤੇ ਬਰਛੇ ਚੁੱਕੇ ਹਨ, ਉਹ ਜ਼ਾਲਮ ਹਨ। ਉਨ੍ਹਾਂ ਕੋਲ ਕੋਈ ਰਹਿਮ ਨਹੀਂ। ਉਹ ਇੰਨੇ ਤਾਕਤਵਰ ਨੇ। ਉਹ ਸਮੁੰਦਰ ਵਰਗੀ ਗਰਜ ਪੈਦਾ ਕਰਦੇ ਨੇ, ਜਦੋਂ ਵੀ ਉਹ ਘੋੜਸਵਾਰੀ ਕਰਦੇ ਨੇ। ਉਹ ਫ਼ੌਜ ਲੜਾਈ ਲਈ ਤਿਆਰ ਹੋਕੇ ਆ ਰਹੀ ਹੈ। ਉਹ ਫ਼ੌਜ ਤੇਰੇ ਉੱਤੇ, ਸੀਯੋਨ ਦੀਏ ਧੀਏ, ਹਮਲਾ ਕਰਨ ਲਈ ਆ ਰਹੀ ਹੈ।”"
23 Manejam o arco e o dardo, e são cruéis e sem compaixão. Seus urros assemelham-se ao bramido do mar; e montarão em cavalos, dispostos a combater como um só homem contra ti, filha de Sião.
24 ਅਸਾਂ ਉਸ ਫ਼ੌਜ ਦੀ ਖਬਰ ਸੁਣੀ ਹੈ। ਅਸੀਂ ਆਪਣੀਆਂ ਮੁਸੀਬਤਾਂ ਅੰਦਰ ਘਿਰੇ ਹੋਏ ਮਹਿਸੂਸ ਕਰਦੇ ਹਾਂ। ਅਸੀਂ ਡਰ ਕਾਰਣ ਬੇਸਹਾਰਾ ਹਾਂ। ਅਸੀਂ ਉਸ ਔਰਤ ਵਰਗੇ ਹਾਂ, ਜਿਹੜੀ ਬਾਲਕ ਨੂੰ ਜੰਮ ਰਹੀ ਹੈ।"
24 Ante tal notícia caíram-nos os braços, a angústia apossou-se de nós, como as dores de uma mulher no parto.
25 ਖੇਤਾਂ ਅੰਦਰ ਨਾ ਜਾਵੋ। ਸੜਕਾਂ ਉੱਤੇ ਨਾ ਜਾਓ। ਕਿਉਂ ਕਿ ਦੁਸ਼ਮਣ ਕੋਲ ਤਲਵਾਰਾਂ ਨੇ ਅਤੇ ਹਰ ਥਾਂ ਖਤਰਾ ਮੰਡਲਾ ਰਿਹਾ ਹੈ।"
25 Não saiais para o campo, nem andeis pelos caminhos, porquanto o inimigo empunha a espada, e por toda parte reina o pavor.
26 ਮੇਰੇ ਲੋਕੋ, ਸੋਗ ਦੇ ਬਸਤਰ ਪਹਿਨ ਲਵੋ ਅਤੇ ਰਾਖ ਅੰਦਰ ਲਿਟੋ। ਮੋੇ ਲੋਕਾਂ ਲਈ ਉੱਚੀ-ਉੱਚੀ ਰੋਵੋ। ਇਸ ਤਰ੍ਹਾਂ ਰੋਵੋ ਜਿਵੇਂ ਅਸੀਂ ਇੱਕਲੌਤਾ ਪੁੱਤਰ ਗੁਆ ਲਿਆ ਹੋਵੇ। ਇਹੀ ਗੱਲਾਂ ਕਰੋ ਕਿਉਂ ਕਿ ਤਬਾਹੀ ਲਿਆਉਣ ਵਾਲਾ ਬਹੁਤ ਛੇਤੀ ਸਾਡੇ ਵੱਲ ਆਵੇਗਾ।"
26 Ó filha de meu povo, veste o saco, revolve-te nas cinzas. Cobre-te de luto como se fora por um filho único, e ecoem teus amargos gemidos, porquanto vai cair de repente sobre nós o devastador.
27 “ਯਿਰਮਿਯਾਹ, ਮੈਂ, ਯਹੋਵਾਹ ਨੇ ਤੈਨੂੰ ਉਸ ਕਾਰੀਗਰ ਵਾਂਗੂ ਸਾਜਿਆ ਸੀ ਜਿਹੜਾ ਧਾਤਾਂ ਨੂੰ ਪਰੱਖਦਾ ਹੈ। ਤੂੰ ਮੇਰੇ ਲੋਕਾਂ ਦੀ ਪਰੱਖ ਕਰੇਂਗਾ ਅਤੇ ਉਨ੍ਹਾਂ ਦੇ ਜੀਵਨ ਢੰਗ ਦੀ ਨਿਗਰਾਨੀ ਕਰੇਂਗਾ।"
27 Qual experimentador de metais, coloquei-te entre meu povo, para que lhe conheças e examines a conduta.
28 ਉਹ ਸਾਰੇ ਹੀ ਮੇਰੇ ਖਿਲਾਫ਼ ਹੋ ਗਏ ਨੇ, ਅਤੇ ਉਹ ਬਹੁਤ ਜ਼ਿੱਦੀ ਹਨ। ਉਹ ਲੋਕਾਂ ਬਾਰੇ ਮੰਦਾ ਬੋਲਦੇ ਨੇ। ਉਹ ਉਸ ਤਾਂਬੇ ਅਤੇ ਲੋਹੇ ਵਰਗੇ ਹਨ। ਜਿਨ੍ਹਾਂ ਉੱਤੇ ਜੰਗ ਲੱਗਿਆ ਹੁੰਦਾ ਹੈ।"
28 São rebeldes entre rebeldes, caluniadores, depravados e de coração duro como o cobre e o ferro.
29 ਉਹ ਉਸ ਕਾਰੀਗਰ ਵਰਗੇ ਹਨ ਜਿਸਨੇ ਚਾਂਦੀ ਨੂੰ ਸ਼ੁੱਧ ਕਰਨ ਦੀ ਕੋਸ਼ਿਸ਼ ਕੀਤੀ ਸੀ। ਧੌਁਖਣੀ ਨੇ ਬਹੁਤ ਤੇਜ਼ ਹਵਾ ਦਿੱਤੀ ਅਤੇ ਅੱਗ ਬਹੁਤ ਤਿੱਖੇਰੀ ਹੋ ਗਈ, ਪਰ ਅੱਗ ਵਿੱਚੋਂ ਸਿਰਫ਼ ਸਿੱਕਾ ਹੀ ਨਿਕਲਿਆ! ਕਾਰੀਗਰ ਨੇ ਉਸ ਚਾਂਦੀ ਨੂੰ ਸ਼ੁੱਧ ਕਰਨ ਦੀ ਕੋਸ਼ਿਸ਼ ਵਿੱਚ ਆਪਣਾ ਵਕਤ ਜ਼ਾਇਆ ਕੀਤਾ। ਇਸੇ ਤਰ੍ਹਾਂ ਹੀ, ਮੇਰੇ ਬੰਦਿਆਂ ਅੰਦਰੋਂ ਬਦੀ ਦੂਰ ਨਹੀਂ ਕੀਤੀ ਜਾ ਸੱਕਦੀ।"
29 Queimou-se o fole, o chumbo se esgotou, fundiram em vão o metal e o refundiram; as escórias, porém, não se soltaram.
30 ਮੇਰੇ ਬੰਦਿਆਂ ਨੂੰ ਸੱਦਿਆ ਜਾਵੇਗਾ, ‘ਰੱਦ ਕੀਤੀ ਗਈ ਚਾਂਦੀ’ ਉਨ੍ਹਾਂ ਨੂੰ ਇਹ ਨਾਮ ਦਿੱਤਾ ਜਾਵੇਗਾ ਕਿਉਂ ਕਿ ਉਨ੍ਹਾਂ ਨੇ ਯਹੋਵਾਹ ਨੂੰ ਪ੍ਰਵਾਨ ਨਹੀਂ ਕੀਤਾ ਸੀ।”"
30 Chamai esse povo de moeda falsa, pois que o Senhor o rejeitou.

Ler em outra tradução

Comparar com outra

Estude este capítulo no WhatsApp

Peça à IA da Bíblia Fala para explicar Jeremias 6, comparar traduções ou montar um estudo — tudo direto pelo WhatsApp.