Jeremias 5
Punjabi Bible (GL_PUNJABI) vs ARA
ARA Almeida Revista e Atualizada 1993
1 ਯਹੂਦਾਹ ਦੇ ਲੋਕਾਂ ਦੀ ਬਦੀ ਯਹੋਵਾਹ ਆਖਦਾ ਹੈ, “ਯਰੂਸ਼ਲਮ ਦੀਆਂ ਗਲੀਆਂ ਵਿੱਚ ਘੁੰਮੋ। ਆਲੇ-ਦੁਆਲੇ ਦੇਖੋ ਅਤੇ ਇਨ੍ਹਾਂ ਗੱਲਾਂ ਬਾਰੇ ਸੋਚੋ। ਸ਼ਹਿਰ ਦੀਆਂ ਜਨਤਕ ਥਾਵਾਂ ਦੀ ਖੋਜ ਕਰੋ। ਦੇਖੋ ਕਿ ਕੀ ਤੁਸੀਂ ਇੱਕ ਵੀ ਨੇਕ ਬੰਦਾ ਲੱਭ ਸੱਕਦੇ ਹੋ, ਅਜਿਹਾ ਬੰਦਾ ਜਿਹੜਾ ਇਮਾਨਦਾਰੀ ਕਰਦਾ ਹੈ, ਜਿਹੜਾ ਸੱਚ ਦੀ ਤਲਾਸ਼ ਕਰਦਾ ਹੈ। ਜੇ ਤੁਸੀਂ ਇੱਕ ਵੀ ਨੇਕ ਬੰਦਾ ਲੱਭ ਲਵੋਂਗੇ ਤਾਂ ਮੈਂ ਯਰੂਸ਼ਲਮ ਨੂੰ ਮਾਫ਼ ਕਰ ਦਿਆਂਗਾ!"
1 Dai voltas às ruas de Jerusalém; vede agora, procurai saber, buscai pelas suas praças a ver se achais alguém, se há um homem que pratique a justiça ou busque a verdade; e eu lhe perdoarei a ela.
2 ਲੋਕੀ ਇਕਰਾਰ ਕਰਦੇ ਨੇ ਤੇ ਆਖਦੇ ਨੇ, ‘ਜਿਵੇਂ ਕਿ ਯਹੋਵਾਹ ਹਾਜ਼ਰ ਨਾਜ਼ਰ ਹੈ।’ ਪਰ ਅਸਲ ਵਿੱਚ ਉਨ੍ਹਾਂ ਦਾ ਭਾਵ ਅਜਿਹਾ ਨਹੀਂ ਹੁੰਦਾ।”"
2 Embora digam: Tão certo como vive o Senhor , certamente, juram falso.
3 ਯਹੋਵਾਹ ਜੀ, ਮੈਂ ਜਾਣਦਾ ਹਾਂ ਕਿ ਤੁਸੀਂ ਚਾਹੁੰਦੇ ਹੋ ਕਿ ਲੋਕ ਤੁਹਾਡੇ ਵਫ਼ਾਦਾਰ ਹੋਣ। ਤੁਸੀਂ ਯਹੂਦਾਹ ਦੇ ਲੋਕਾਂ ਨੂੰ ਸੱਟ ਮਾਰੀ ਪਰ ਉਨ੍ਹਾਂ ਨੇ ਕੋਈ ਦਰਦ ਮਹਿਸੂਸ ਨਹੀਂ ਕੀਤਾ। ਤੁਸੀਂ ਉਨ੍ਹਾਂ ਨੂੰ ਤਬਾਹ ਕਰ ਦਿੱਤਾ। ਪਰ ਉਨ੍ਹਾਂ ਨੇ ਸਬਕ ਸਿੱਖਣ ਤੋਂ ਇਨਕਾਰ ਕਰ ਦਿੱਤਾ। ਉਹ ਬਹੁਤ ਜ਼ਿੱਦੀ ਬਣ ਗਏ। ਉਨ੍ਹਾਂ ਆਪਣੇ ਮੰਦੇ ਅਮਲਾਂ ਉੱਤੇ ਅਫ਼ਸੋਸ ਕਰਨ ਤੋਂ ਇਨਕਾਰ ਕੀਤਾ।"
3 Ah! Senhor , não é para a fidelidade que atentam os teus olhos? Tu os feriste, e não lhes doeu; consumiste-os, e não quiseram receber a disciplina; endureceram o rosto mais do que uma rocha; não quiseram voltar.
4 ਪਰ ਮੈਂ ਆਪਣੇ ਦਿਲ ਵਿੱਚ ਆਖਿਆ, “ਅਵੱਸ਼ ਹੀ ਸਿਰਫ਼ ਗਰੀਬ ਲੋਕ ਅਜਿਹੇ ਹੋਣਗੇ ਜਿਹੜੇ ਇੰਨੇ ਮੂਰਖ ਹਨ। ਗਰੀਬ ਲੋਕਾਂ ਨੇ ਯਹੋਵਾਹ ਦੇ ਮਾਰਗ ਦੀ ਸਿੱਖਿਆ ਨਹੀਂ ਲਈ। ਗਰੀਬ ਲੋਕ ਆਪਣੇ ਪਰਮੇਸ਼ੁਰ ਦੀ ਬਿਵਸਬਾ ਨਹੀਂ ਜਾਣਦੇ।"
4 Mas eu pensei: são apenas os pobres que são insensatos, pois não sabem o caminho do Senhor , o direito do seu Deus.
5 ਇਸ ਲਈ ਮੈਂ ਯਹੂਦਾਹ ਦੇ ਆਗੂਆਂ ਕੋਲ ਜਾਵਾਂਗਾ। ਮੈਂ ਉਨ੍ਹਾਂ ਨਾਲ ਗੱਲ ਕਰਾਂਗਾ। ਅਵੱਸ਼ ਹੀ, ਆਗੂ ਯਹੋਵਾਹ ਦੇ ਮਾਰਗ ਬਾਰੇ ਜਾਣਦੇ ਹਨ। ਮੈਨੂੰ ਪੱਕ ਹੈ ਕਿ ਉਹ ਪਰਮੇਸ਼ੁਰ ਦੇ ਨੇਮ ਬਾਰੇ ਜਾਣਦੇ ਨੇ।” ਪਰ ਸਾਰੇ ਹੀ ਆਗੂ ਯਹੋਵਾਹ ਦੀ ਸੇਵਾ ਤੋਂ ਦੂਰ ਹੋ ਜਾਣ ਲਈ ਇਕੱਠੇ ਹੋ ਗਏ ਸਨ।"
5 Irei aos grandes e falarei com eles; porque eles sabem o caminho do Senhor , o direito do seu Deus; mas estes, de comum acordo, quebraram o jugo e romperam as algemas.
6 ਉਹ ਪਰਮੇਸ਼ੁਰ ਦੇ ਖਿਲਾਫ਼ ਹੋ ਗਏ ਸਨ। ਇਸ ਲਈ ਜੰਗਲ ਦਾ ਇੱਕ ਸ਼ੇਰ ਉਨ੍ਹਾਂ ਉੱਤੇ ਹਮਲਾ ਕਰੇਗਾ। ਮਾਰੂਬਲ ਦਾ ਇੱਕ ਬਘਿਆੜ ਉਨ੍ਹਾਂ ਨੂੰ ਮਾਰ ਸੁੱਟੇਗਾ। ਉਨ੍ਹਾਂ ਦੇ ਸ਼ਹਿਰ ਨੇੜੇ ਇੱਕ ਚੀਤਾ ਲੁਕਿਆ ਹੋਇਆ ਹੈ। ਚੀਤਾ ਹਰ ਉਸ ਬੰਦੇ ਨੂੰ ਚੀਰ ਦੇਵੇਗਾ ਜਿਹੜਾ ਸ਼ਹਿਰ ਵਿੱਚੋਂ ਬਾਹਰ ਆਵੇਗਾ। ਅਜਿਹਾ ਇਸ ਲਈ ਵਾਪਰੇਗਾ ਕਿਉਂ ਕਿ ਯਹੂਦਾਹ ਦੇ ਲੋਕਾਂ ਨੇ ਬਾਰ-ਬਾਰ ਪਾਪ ਕੀਤਾ ਹੈ। ਉਹ ਅਨੇਕਾਂ ਵਾਰੀ ਯਹੋਵਾਹ ਤੋਂ ਭਟਕ ਗਏ ਹਨ।"
6 Por isso, um leão do bosque os matará, um lobo dos desertos os assolará, um leopardo estará à espreita das suas cidades; qualquer que sair delas será despedaçado; porque as suas transgressões se multiplicaram, multiplicaram-se as suas perfídias.
7 ਪਰਮੇਸ਼ੁਰ ਨੇ ਆਖਿਆ, “ਯਹੂਦਾਹ, ਮੈਨੂੰ ਇੱਕ ਵਾਰੀ ਵੀ ਚੰਗਾ ਜਿਹਾ ਕਾਰਣ ਦੱਸ ਕਿ ਮੈਨੂੰ ਤੈਨੂੰ ਮਾਫ਼ ਕਿਉਂ ਕਰ ਦੇਣਾ ਚਾਹੀਦਾ ਸੀ। ਤੇਰੇ ਬੱਚਿਆਂ ਨੇ ਮੈਨੂੰ ਛੱਡ ਦਿੱਤਾ ਹੈ। ਉਨ੍ਹਾਂ ਨੇ ਬੁੱਤਾਂ ਨਾਲ ਇਕਰਾਰ ਕੀਤੇ ਹਨ ਅਤੇ ਉਹ ਬੁੱਤ ਸੱਚਮੁੱਚ ਦੇਵਤੇ ਨਹੀਂ ਹਨ! ਮੈਂ ਤੇਰੇ ਬੱਚਿਆਂ ਨੂੰ ਹਰ ਚੀਜ਼ ਦਿੱਤੀ ਜਿਸਦੀ ਉਨ੍ਹਾਂ ਨੂੰ ਲੋੜ ਸੀ। ਪਰ ਫ਼ੇਰ ਵੀ ਉਹ ਮੇਰੇ ਨਾਲ ਬੇਵਫ਼ਾ ਰਹੇ! ਉਨ੍ਹਾਂ ਵੱਧੇਰੇ ਸਮਾਂ ਵੇਸਵਾਵਾਂ ਨਾਲ ਗੁਜ਼ਾਰਿਆ।"
7 Como, vendo isto, te perdoaria? Teus filhos me deixam a mim e juram pelos que não são deuses; depois de eu os ter fartado, adulteraram e em casa de meretrizes se ajuntaram em bandos;
8 ਉਹ ਅਜਿਹੇ ਘੋੜਿਆਂ ਵਰਗੇ ਹਨ ਜਿਨ੍ਹਾਂ ਕੋਲ ਖਾਣ ਲਈ ਬਹੁਤ ਕੁਝ ਸੀ ਅਤੇ ਉਹ ਜਿਨਸੀ ਮਿਲਾਪ ਲਈ ਤਿਆਰ ਹਨ। ਉਹ ਉਸ ਘੋੜੇ ਵਰਗੇ ਹਨ ਜਿਹੜਾ ਆਪਣੇ ਗੁਆਂਢੀ ਦੀ ਪਤਨੀ ਨੂੰ ਸੱਦ ਰਿਹਾ ਹੈ।"
8 como garanhões bem fartos, correm de um lado para outro, cada um rinchando à mulher do seu companheiro.
9 ਕੀ ਮੈਨੂੰ ਯਹੂਦਾਹ ਦੇ ਲੋਕਾਂ ਨੂੰ ਅਜਿਹੀਆਂ ਗੱਲਾਂ ਕਰਨ ਲਈ"
9 Deixaria eu de castigar estas coisas, diz o Senhor , ou não me vingaria de nação como esta?
10 “ਯਹੂਦਾਹ ਦੀਆਂ ਅੰਗੂਰੀ ਵੇਲਾਂ ਦੀਆਂ ਕਿਆਰੀਆਂ ਦੇ ਨਾਲ-ਨਾਲ ਜਾਵੋ। ਵੇਲਾਂ ਨੂੰ ਕੱਟ ਸੁੱਟੋ। (ਪਰ ਪੂਰੀ ਤਰ੍ਹਾਂ ਬਰਬਾਦ ਨਾ ਕਰੋ ਉਨ੍ਹਾਂ ਨੂੰ।) ਕੱਟ ਦੇਵੋ ਉਨ੍ਹਾਂ ਦੀਆਂ ਸਾਰੀਆਂ ਟਾਹਣੀਆਂ। ਕਿਉਂ ਕਿ ਇਹ ਟਾਹਣੀਆਂ ਯਹੋਵਾਹ ਦੀ ਮਲਕੀਅਤ ਨਹੀਂ ਹਨ।"
10 Subi vós aos terraços da vinha, destruí-a, porém não de todo; tirai-lhe as gavinhas, porque não são do Senhor .
11 ਇਸਰਾਏਲ ਦਾ ਪਰਿਵਾਰ ਅਤੇ ਯਹੂਦਾਹ ਦਾ ਪਰਿਵਾਰ ਰਿਹਾ ਹੈ ਬੇਵਫ਼ਾ ਮੇਰੇ ਨਾਲ ਹਰ ਤਰ੍ਹਾਂ।” ਸੰਦੇਸ਼ ਹੈ ਇਹ ਯਹੋਵਾਹ ਵੱਲੋਂ।"
11 Porque perfidamente se houveram contra mim, a casa de Israel e a casa de Judá, diz o Senhor .
12 “ਉਨ੍ਹਾਂ ਲੋਕਾਂ ਯਹੋਵਾਹ ਬਾਰੇ ਝੂਠ ਬੋਲਿਆ ਹੈ। ਉਨ੍ਹਾਂ ਆਖਿਆ ਹੈ, ‘ਯਹੋਵਾਹ ਸਾਡੇ ਨਾਲ ਕੁਝ ਨਹੀਂ ਕਰੇਗਾ। ਸਾਡੇ ਨਾਲ ਕੁਝ ਵੀ ਨਹੀਂ ਵਾਪਰੇਗਾ। ਅਸੀਂ ਕਿਸੇ ਦੁਸ਼ਮਣ ਨੂੰ ਸਾਡੇ ਉੱਤੇ ਹਮਲਾ ਕਰਦਿਆਂ ਨਹੀਂ ਦੇਖਾਂਗੇ। ਅਸੀਂ ਕਦੇ ਵੀ ਭੁੱਖੇ ਨਹੀਂ ਮਰਾਂਗੇ।’"
12 Negaram ao Senhor e disseram: Não é ele; e: Nenhum mal nos sobrevirá; não veremos espada nem fome.
13 ਇਹ ਝੂਠੇ ਨਬੀ ਸਿਰਫ਼ ਫ਼ੋਕੀ ਹਵਾ ਹਨ। ਪਰਮੇਸ਼ੁਰ ਦਾ ਬਚਨ ਉਨ੍ਹਾਂ ਅੰਦਰ ਨਹੀਂ। ਉਨ੍ਹਾਂ ਨਾਲ ਮੰਦੀਆਂ ਗੱਲਾਂ ਵਾਪਰਨਗੀਆਂ।”"
13 Até os profetas não passam de vento, porque a palavra não está com eles, as suas ameaças se cumprirão contra eles mesmos.
14 ਸਰਬ ਸ਼ਕਤੀਮਾਨ ਯਹੋਵਾਹ ਪਰਮੇਸ਼ੁਰ ਨੇ ਇਹ ਗੱਲਾਂ ਆਖੀਆਂ: “ਉਨ੍ਹਾਂ ਲੋਕਾਂ ਆਖਿਆ ਸੀ ਕਿ ਮੈਂ ਉਨ੍ਹਾਂ ਨੂੰ ਸਜ਼ਾ ਨਹੀਂ ਦਿਆਂਗਾ। ਇਸ ਲਈ ਯਿਰਮਿਯਾਹ, ਜਿਹੜੇ ਸ਼ਬਦ ਮੈਂ ਤੈਨੂੰ ਦਿੰਦਾ ਹਾਂ ਉਹ ਅੱਗ ਵਰਗੇ ਹੋਣਗੇ, ਅਤੇ ਉਹ ਲੋਕ ਲੱਕੜ ਵਰਗੇ ਹੋਣਗੇ। ਉਹ ਅੱਗ ਉਨ੍ਹਾਂ ਨੂੰ ਪੂਰੀ ਤਰ੍ਹਾਂ ਸ਼ਾੜ ਦੇਵੇਗੀ!”"
14 Portanto, assim diz o Senhor , o Deus dos Exércitos: Visto que proferiram eles tais palavras, eis que converterei em fogo as minhas palavras na tua boca e a este povo, em lenha, e eles serão consumidos.
15 ਇਸਰਾਏਲ ਦੇ ਪਰਿਵਾਰ, ਇਹ ਸੰਦੇਸ਼ ਹੈ ਯਹੋਵਾਹ ਵੱਲੋਂ, “ਮੈਂ ਤੁਹਾਡੇ ਉੱਤੇ ਹਮਲਾ ਕਰਨ ਲਈ ਇੱਕ ਕੌਮ ਨੂੰ ਦੂਰ-ਦੁਰਾਡਿਓ ਲਿਆਵਾਂਗਾ। ਇਹ ਪੁਰਾਣੀ ਕੌਮ ਹੈ, ਇਹ ਪੁਰਾਤਨ ਕੌਮ ਹੈ। ਉਸ ਕੌਮ ਦੇ ਲੋਕ ਅਜਿਹੀ ਭਾਸ਼ਾ ਬੋਲਦੇ ਹਨ ਜਿਸ ਨੂੰ ਤੁਸੀਂ ਨਹੀਂ ਜਾਣਦੇ। ਤੁਸੀਂ ਨਹੀਂ ਸਮਝਦੇ, ਉਹ ਕੀ ਆਖਦੇ ਨੇ।"
15 Eis que trago sobre ti uma nação de longe, ó casa de Israel, diz o Senhor ; nação robusta, nação antiga, nação cuja língua ignoras; e não entendes o que ela fala.
16 ਉਨ੍ਹਾਂ ਦੇ ਤੀਰਾਂ ਦੇ ਭੱਬੇ ਖੁੱਲ੍ਹੀਆਂ ਕਬਰਾਂ ਵਰਗੇ ਨੇ। ਉਨ੍ਹਾਂ ਦੇ ਸਾਰੇ ਹੀ ਆਦਮੀ ਮਜ਼ਬੂਤ ਸਿਪਾਹੀ ਨੇ।"
16 A sua aljava é como uma sepultura aberta; todos os seus homens são valentes.
17 ਉਹ ਸਿਪਾਹੀ ਉਨ੍ਹਾਂ ਸਮੂਹ ਫ਼ਸਲਾਂ ਨੂੰ ਖਾ ਜਾਣਗੇ, ਜਿਨ੍ਹਾਂ ਦੀ ਤੁਸੀਂ ਵਾਢੀ ਕੀਤੀ ਹੈ। ਉਹ ਤੁਹਾਡਾ ਸਾਰਾ ਭੋਜਨ ਖਾ ਜਾਣਗੇ। ਉਹ ਤੁਹਾਡੇ ਧੀਆਂ ਪੁੱਤਰਾਂ ਨੂੰ ਖਾ ਜਾਣਗੇ। ਉਹ ਤੁਹਾਡੇ ਵੱਗਾਂ ਅਤੇ ਇੱਜੜਾਂ ਨੂੰ ਖਾ ਜਾਣਗੇ, ਉਹ ਤੁਹਾਡੇ ਅੰਗੂਰਾਂ ਅਤੇ ਤੁਹਾਡੇ ਅੰਜੀਰਾਂ ਨੂੰ ਖਾ ਜਾਣਗੇ।”"
17 Comerão a tua sega e o teu pão, os teus filhos e as tuas filhas; comerão as tuas ovelhas e o teu gado; comerão a tua vide e a tua figueira; e com a espada derribarão as tuas cidades fortificadas, em que confias.
18 ਇਹ ਸੰਦੇਸ਼ ਯਹੋਵਾਹ ਵੱਲੋਂ ਹੈ, “ਪਰ ਯਹੂਦਾਹ, ਜਦੋਂ ਇਹ ਭਿਆਨਕ ਦਿਨ ਆਉਣਗੇ, ਮੈਂ ਤੈਨੂੰ ਪੂਰੀ ਤਰ੍ਹਾਂ ਤਬਾਹ ਨਹੀਂ ਕਰਾਂਗਾ।"
18 Contudo, ainda naqueles dias, diz o Senhor , não vos destruirei de todo.
19 ਯਹੂਦਾਹ ਦੇ ਲੋਕ ਤੈਨੂੰ ਪੁੱਛਣਗੇ, ‘ਯਿਰਮਿਯਾਹ, ਯਹੋਵਾਹ ਸਾਡੇ ਪਰਮੇਸ਼ੁਰ ਨੇ ਸਾਡੇ ਨਾਲ ਇਹ ਮੰਦੀ ਗੱਲ ਕਿਉਂ ਕੀਤੀ ਹੈ?’ ਉਨ੍ਹਾਂ ਨੂੰ ਇਹ ਜਵਾਬ ਦੇਣਾ: ‘ਯਹੂਦਾਹ ਦੇ ਲੋਕੋ, ਤੁਸੀਂ ਯਹੋਵਾਹ ਨੂੰ ਛੱਡ ਦਿੱਤਾ ਹੈ, ਅਤੇ ਤੁਸੀਂ ਆਪਣੀ ਹੀ ਧਰਤੀ ਉੱਤੇ ਵਿਦੇਸ਼ੀ ਬੁੱਤਾਂ ਦੀ ਸੇਵਾ ਕੀਤੀ ਹੈ। ਤੁਸੀਂ ਇਹ ਗੱਲਾਂ ਕੀਤੀਆਂ ਨੇ, ਇਸ ਲਈ ਹੁਣ ਤੁਸੀਂ ਉਸ ਧਰਤੀ ਵਿੱਚ ਵਿਦੇਸ਼ੀਆਂ ਦੀ ਸੇਵਾ ਕਰੋਂਗੇ, ਜਿਹੜੀ ਤੁਹਾਡੀ ਨਹੀਂ ਹੈ।’”"
19 Quando disserem: Por que nos fez o Senhor , nosso Deus, todas estas coisas? Então, lhes responderás: Como vós me deixastes e servistes a deuses estranhos na vossa terra, assim servireis a estrangeiros, em terra que não é vossa.
20 ਯਹੋਵਾਹ ਨੇ ਆਖਿਆ, “ਯਾਕੂਬ ਦੇ ਪਰਿਵਾਰ ਨੂੰ ਇਹ ਸੰਦੇਸ਼ ਦੇਵੋ। ਇਹ ਸੰਦੇਸ਼ ਯਹੂਦਾਹ ਦੀ ਕੌਮ ਅੰਦਰ ਦੇਵੋ,"
20 Anunciai isto na casa de Jacó e fazei-o ouvir em Judá, dizendo:
21 ਇਹ ਸੰਦੇਸ਼ ਸੁਣੋ: ਮੂਰਖ ਲੋਕੋ ਤੁਹਾਨੂੰ ਕੋਈ ਸਮਝ ਨਹੀਂ ਹੈ, ਤੁਹਾਡੀਆਂ ਅੱਖਾਂ ਹਨ ਪਰ ਤੁਸੀਂ ਨਹੀਂ ਦੇਖ ਸੱਕਦੇ! ਤੁਹਾਡੇ ਕੰਨ ਹਨ ਪਰ ਤੁਸੀਂ ਸੁਣਦੇ ਨਹੀਂ!"
21 Ouvi agora isto, ó povo insensato e sem entendimento, que tendes olhos e não vedes, tendes ouvidos e não ouvis.
22 ਅਵੱਸ਼ ਹੀ ਤੁਸੀਂ ਮੇਰੇ ਕੋਲੋਂ ਭੈਭੀਤ ਹੋ।” ਇਹ ਸੰਦੇਸ਼ ਯਹੋਵਾਹ ਵੱਲੋਂ ਸੀ। “ਤੁਹਾਨੂੰ ਮੇਰੇ ਸਾਹਮਣੇ ਡਰ ਨਾਲ ਕੰਬ ਜਾਣਾ ਚਾਹੀਦਾ ਹੈ। ਮੈਂ ਹੀ ਉਹ ਹਾਂ ਜਿਸਨੇ ਸਮੁੰਦਰ ਦੀ ਹੱਦ ਬਨਾਉਣ ਲਈ ਕੰਢਿਆਂ ਨੂੰ ਬਣਾਇਆ ਸੀ। ਮੈਂ ਇਸ ਨੂੰ, ਪਾਣੀ ਨੂੰ ਹਮੇਸ਼ਾ ਵਾਸਤੇ ਇਸਦੇ ਸਿਰ ਥਾਂ ਰੱਖਣ ਵਾਸਤੇ ਸਾਜਿਆ ਸੀ। ਭਾਵੇਂ ਲਹਿਰਾਂ ਕੰਢਿਆਂ ਨਾਲ ਟਕਰਾਉਣ, ਪਰ ਉਹ ਇਸ ਨੂੰ ਤਬਾਹ ਨਹੀਂ ਕਰਨਗੀਆਂ। ਭਾਵੇਂ ਆਉਂਦੀਆਂ ਹੋਈਆਂ ਲਹਿਰਾਂ ਗਰਜਣ, ਪਰ ਉਹ ਕੰਢਿਆਂ ਤੋਂ ਪਾਰ ਨਹੀਂ ਜਾ ਸੱਕਦੀਆਂ।"
22 Não temereis a mim? — diz o Senhor ; não tremereis diante de mim, que pus a areia para limite do mar, limite perpétuo, que ele não traspassará? Ainda que se levantem as suas ondas, não prevalecerão; ainda que bramem, não o traspassarão.
23 ਪਰ ਯਹੂਦਾਹ ਦੇ ਲੋਕ ਜ਼ਿੱਦੀ ਨੇ। ਉਹ ਸਦਾ ਮੇਰੇ ਵਿਰੁੱਧ ਹੋਣ ਦੀਆਂ ਯੋਜਨਾਵਾਂ ਬਣਾਉਂਦੇ ਰਹਿੰਦੇ ਨੇ। ਉਨ੍ਹਾਂ ਮੇਰੇ ਕੋਲੋਂ ਮੁੱਖ ਮੋੜ ਲਿਆ ਅਤੇ ਉਨ੍ਹਾਂ ਮੈਨੂੰ ਛੱਡ ਦਿੱਤਾ ਸੀ।"
23 Mas este povo é de coração rebelde e contumaz; rebelaram-se e foram-se.
24 ਯਹੂਦਾਹ ਦੇ ਲੋਕ ਕਦੇ ਵੀ ਆਪਣੇ-ਆਪ ਨੂੰ ਨਹੀਂ ਆਖਦੇ, ‘ਆਓ ਡਰੀ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਦਾ ਆਦਰ ਕਰੀਏ। ਉਹ ਬਿਲਕੁਲ ਸਹੀ ਸਮੇਂ ਉੱਤੇ ਖਿਜ਼ਾ ਅਤੇ ਬਹਾਰ ਦੀ ਬਰੱਖਾ ਦਿੰਦਾ ਹੈ। ਉਹ ਪੱਕ ਕਰਦਾ ਹੈ ਕਿ ਸਾਡੀ ਫ਼ਸਲ ਸਹੀ ਸਮੇਂ ਸਿਰ ਹੋਵੇ।’"
24 Não dizem a eles mesmos: Temamos agora ao Senhor , nosso Deus, que nos dá a seu tempo a chuva, a primeira e a última, que nos conserva as semanas determinadas da sega.
25 ਯਹੂਦਾਹ ਦੇ ਲੋਕੋ, ਤੁਸੀਂ ਗ਼ਲਤ ਕੰਮ ਕੀਤਾ ਹੈ। ਇਸ ਲਈ ਬਰੱਖਾ ਅਤੇ ਫ਼ਸਲਾਂ ਨਹੀਂ ਆਈਆਂ। ਤੁਹਾਡੇ ਪਾਪਾਂ ਨੇ ਤੁਹਾਨੂੰ ਯਹੋਵਾਹ ਤੋਂ ਮਿਲਣ ਵਾਲੀਆਂ ਚੰਗੀਆਂ ਚੀਜ਼ਾਂ ਨੂੰ ਮਾਨਣ ਤੋਂ ਦੂਰ ਰੱਖਿਆ ਹੈ।"
25 As vossas iniquidades desviam estas coisas, e os vossos pecados afastam de vós o bem.
26 ਮੇਰੇ ਲੋਕਾਂ ਅੰਦਰ ਮੰਦੇ ਆਦਮੀ ਨੇ। ਉਹ ਮੰਦੇ ਲੋਕ ਉਨ੍ਹਾਂ ਆਦਮੀਆਂ ਵਰਗੇ ਹਨ, ਜਿਹੜੇ ਪੰਛੀਆਂ ਨੂੰ ਫ਼ਾਹੁਣ ਲਈ ਜਾਲ ਵਿਛਾਉਂਦੇ ਨੇ। ਉਹ ਲੋਕ ਆਪਣੇ ਜਾਲ ਵਿਛਾਉਂਦੇ ਨੇ ਪਰ ਉਹ ਪੰਛੀਆਂ ਦੀ ਬਾਵੇਂ ਬੰਦਿਆਂ ਨੂੰ ਫ਼ਾਹੁਂਦੇ ਹਨ।"
26 Porque entre o meu povo se acham perversos; cada um anda espiando, como espreitam os passarinheiros; como eles, dispõem armadilhas e prendem os homens.
27 ਇਨ੍ਹਾਂ ਮੰਦੇ ਲੋਕਾਂ ਦੇ ਘਰ ਝੂਠ ਨਾਲ ਭਰੇ ਹੋਏ ਹਨ, ਜਿਵੇਂ ਪਿਂਜਰਾ ਪੰਛੀਆਂ ਨਾਲ ਭਰਿਆ ਹੁੰਦਾ ਹੈ। ਉਨ੍ਹਾਂ ਦੇ ਝੂਠ ਨੇ ਉਨ੍ਹਾਂ ਨੂੰ ਅਮੀਰ ਅਤੇ ਤਾਕਤਵਰ ਬਣਾ ਦਿੱਤਾ ਹੈ।"
27 Como a gaiola cheia de pássaros, são as suas casas cheias de fraude; por isso, se tornaram poderosos e enriqueceram.
28 ਉਹ ਆਪਣੇ ਮੰਦੇ ਅਮਲਾਂ ਕਾਰਣ ਮੋਟੇ-ਤਾਜ਼ੇ ਹੋ ਗਏ ਨੇ। ਉਨ੍ਹਾਂ ਦੇ ਮੰਦੇ ਅਮਲਾਂ ਦਾ ਕੋਈ ਅੰਤ ਨਹੀਂ। ਉਹ ਯਤੀਮਾਂ ਦੀ ਸਹਾਇਤਾ ਨਹੀਂ ਕਰਦੇ ਅਤੇ ਉਹ ਗਰੀਬ ਲੋਕਾਂ ਬਾਰੇ ਨਿਰਪੱਖ ਨਿਆਂ ਨਹੀਂ ਕਰਦੇ।"
28 Engordam, tornam-se nédios e ultrapassam até os feitos dos malignos; não defendem a causa, a causa dos órfãos, para que prospere; nem julgam o direito dos necessitados.
29 ਕੀ ਯਹੂਦਾਹ ਦੇ ਲੋਕਾਂ ਨੂੰ ਮੈਨੂੰ ਇਹ ਗੱਲਾਂ ਕਰਨ ਲਈ ਇਹ ਸਜ਼ਾ ਦੇਣੀ ਚਾਹੀਦੀ ਹੈ?” ਇਹ ਸੰਦੇਸ਼ ਯਹੋਵਾਹ ਵੱਲੋਂ ਸੀ। “ਤੁਸੀਂ ਜਾਣਦੇ ਸੀ ਕਿ ਮੈਨੂੰ ਇਹੋ ਜਿਹੀ ਕੌਮ ਨੂੰ ਸਜ਼ਾ ਦੇਣੀ ਚਾਹੀਦੀ ਹੈ। ਮੈਨੂੰ ਉਨ੍ਹਾਂ ਨੂੰ ਸਜ਼ਾ ਦੇਣੀ ਚਾਹੀਦੀ ਹੈ ਜਿਸਦੇ ਉਹ ਅਧਿਕਾਰੀ ਨੇ।”"
29 Não castigaria eu estas coisas? — diz o Senhor ; não me vingaria eu de nação como esta?
30 ਯਹੋਵਾਹ ਆਖਦਾ ਹੈ, “ਯਹੂਦਾਹ ਦੇ ਦੇਸ ਅੰਦਰ ਇੱਕ ਭਿਆਨਕ ਅਤੇ ਭੈਭੀਤ ਕਰਨ ਵਾਲੀ ਗੱਲ ਵਾਪਰ ਗਈ ਹੈ।"
30 Coisa espantosa e horrenda se anda fazendo na terra:
31 ਨਬੀ ਝੂਠ ਬੋਲਦੇ ਨੇ। ਜਾਜਕ ਉਹ ਗੱਲਾਂ ਨਹੀਂ ਕਰਨਗੇ, ਜਿਨ੍ਹਾਂ ਲਈ ਉਨ੍ਹਾਂ ਨੂੰ ਚੁਣਿਆ ਗਿਆ ਸੀ। ਅਤੇ ਮੇਰੇ ਲੋਕ ਇਸ ਰਸਤੇ ਨੂੰ ਪਿਆਰ ਕਰਦੇ ਨੇ! ਪਰ ਤੁਸੀਂ ਲੋਕ ਕੀ ਕਰੋਂਗੇ ਜਦੋਂ ਤੁਹਾਨੂੰ ਤੁਹਾਡੀ ਸਜ਼ਾ ਮਿਲੇਗੀ?”"
31 os profetas profetizam falsamente, e os sacerdotes dominam de mãos dadas com eles; e é o que deseja o meu povo. Porém que fareis quando estas coisas chegarem ao seu fim?
Atalhos do teclado
- Capítulo anterior←
- Próximo capítulo→
- Versículo anteriork
- Próximo versículoj
- Limpar seleçãoEsc
- Esta ajuda?
Estude este capítulo no WhatsApp
Peça à IA da Bíblia Fala para explicar Jeremias 5, comparar traduções ou montar um estudo — tudo direto pelo WhatsApp.