Jeremias 51

Punjabi Bible (GL_PUNJABI) vs NVI

Sair da comparação
NVI Nova Versão Internacional
1 ਯਹੋਵਾਹ ਆਖਦਾ ਹੈ, “ਮੈਂ ਇੱਕ ਤਾਕਤਵਰ ਹਵਾ ਨੂੰ ਵਗਣ ਦਾ ਹੁਕਮ ਦੇਵਾਂਗਾ। ਮੈਂ ਇਸ ਨੂੰ ਬਾਬਲ ਦੇ ਖਿਲਾਫ਼ ਅਤੇ ਲੇਬ ਕਾਮਾਈ ਦੇ ਆਗੂਆਂ ਦੇ ਖਿਲਾਫ਼ ਵਗਾਵਾਂਗਾ।"
1 Assim diz o Senhor: "Vejam! Levantarei um vento destruidor contra a Babilônia, contra o povo de Lebe-Camai.
2 ਮੈਂ ਲੋਕਾਂ ਨੂੰ ਬਾਬਲ ਨੂੰ ਫ਼ੜਨ ਲਈ ਭੇਜਾਂਗਾ। ਉਹ ਬਾਬਲ ਨੂੰ ਫ਼ੜਨਗੇ। ਉਹ ਬਾਬਲ ਦੀ ਹਰ ਸ਼ੈਅ ਖੋਹ ਲੈਣਗੇ। ਫ਼ੌਜਾਂ ਸ਼ਹਿਰ ਦਾ ਘੇਰਾ ਪਾ ਲੈਣਗੀਆਂ ਅਤੇ ਫ਼ੇਰ ਭਿਆਨਕ ਤਬਾਹੀ ਹੋਵੇਗੀ।"
2 Enviarei estrangeiros para a Babilônia a fim de peneirá-la como trigo e devastar a sua terra. No dia de sua desgraça virão contra ela de todos os lados.
3 ਬਾਬਲ ਦੇ ਫ਼ੌਜੀ ਆਪਣੇ ਤੀਰ-ਕਮਾਨਾਂ ਦਾ ਇਸਤੇਮਾਲ ਨਹੀਂ ਕਰਨਗੇ। ਉਹ ਫ਼ੌਜੀ, ਆਪਣਾ ਜ਼ਰਾਬਕਤਰ ਵੀ ਨਹੀਂ ਪਾਉਣਗੇ। ਬਾਬਲ ਦੇ ਗੱਭਰੂਆਂ ਬਾਰੇ ਗ਼ਮ ਨਾ ਕਰੋ। ਉਸਦੀ ਫ਼ੌਜ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿਓ।"
3 Que o arqueiro não arme o seu arco nem vista a sua armadura. Não poupem os seus jovens guerreiros, destruam completamente o seu exército.
4 ਬਾਬਲ ਦੇ ਫ਼ੌਜੀ ਕਸਦੀਆਂ ਦੀ ਧਰਤੀ ਉੱਤੇ ਮਾਰੇ ਜਾਣਗੇ। ਉਹ ਬਾਬਲ ਦੀਆਂ ਗਲੀਆਂ ਅੰਦਰ ਬੁਰੀ ਤਰ੍ਹਾਂ ਜ਼ਖਮੀ ਹੋਣਗੇ।”"
4 Eles cairão mortos na Babilônia, mortalmente feridos em suas ruas.
5 ਸਰਬ-ਸ਼ਕਤੀਮਾਨ ਯਹੋਵਾਹ ਨੇ ਇਸਰਾਏਲ ਅਤੇ ਯਹੂਦਾਹ ਨੂੰ ਇੱਕਲਿਆਂ ਨਹੀਂ ਛੱਡਿਆ ਜਿਵੇਂ ਕੋਈ ਵਿਧਵਾ ਔਰਤ ਹੁੰਦੀ ਹੈ। ਪਰਮੇਸ਼ੁਰ ਨੇ ਉਨ੍ਹਾਂ ਲੋਕਾਂ ਨੂੰ ਨਹੀਂ ਛੱਡਿਆ। ਨਹੀਂ! ਉਹ ਲੋਕ ਇਸਰਾਏਲ ਦੇ ਪਵਿੱਤਰ ਪੁਰੱਖ ਨੂੰ ਛੱਡਣ ਦੇ ਦੋਸ਼ੀ ਨੇ। ਉਨ੍ਹਾਂ ਉਸ ਨੂੰ ਛੱਡ ਦਿੱਤਾ ਸੀ ਪਰ ਉਸ ਨੇ ਉਨ੍ਹਾਂ ਨੂੰ ਨਹੀਂ ਛੱਡਿਆ।"
5 Israel e Judá não foram abandonadas como viúvas pelo seu Deus, o Senhor dos Exércitos, embora a terra dos babilônios esteja cheia de culpa diante do Santo de Israel.
6 ਬਾਬਲ ਤੋਂ ਭੱਜ ਜਾਵੋ। ਆਪਣੀਆਂ ਜਾਨਾਂ ਬਚਾਉਣ ਲਈ ਭੱਜੋ! ਇੱਥੇ ਠਹਿਰ ਕੇ ਬਾਬਲ ਦੇ ਪਾਪਾਂ ਕਾਰਣ ਨਾ ਮਾਰੇ ਜਾਓ! ਯਹੋਵਾਹ ਦਾ ਬਾਬਲ ਦੇ ਲੋਕਾਂ ਨੂੰ, ਉਨ੍ਹਾਂ ਦੇ ਮੰਦੇ ਕੰਮਾਂ ਲਈ ਸਜ਼ਾ ਦੇਣ ਦਾ ਸਮਾਂ ਆ ਗਿਆ ਹੈ। ਬਾਬਲ ਨੂੰ ਸਜ਼ਾ ਮਿਲੇਗੀ ਜਿਸਦਾ ਉਹ ਅਧਿਕਾਰੀ ਹੈ।"
6 "Fujam da Babilônia! Cada um por si! Não sejam destruídos por causa da iniqüidade dela. É hora da vingança do Senhor; ele pagará a ela o que ela merece.
7 ਬਾਬਲ ਯਹੋਵਾਹ ਦੇ ਹੱਥ ਵਿੱਚ ਇੱਕ ਸੁਨਿਹਰੀ ਪਿਆਲੇ ਵਾਂਗ ਸੀ ਅਤੇ ਉਸ ਨੇ ਸਾਰੀ ਦੁਨੀਆਂ ਨੂੰ ਸ਼ਰਾਬੀ ਬਣਾਇਆ ਸੀ। ਬਾਬਲ ਦੀ ਕੌਮ ਨੇ ਮੈਅ ਪੀਤੀ। ਇਸ ਲਈ ਉਹ ਬਦਮਸਤ ਹੋ ਗਏ।"
7 A Babilônia era um cálice de ouro nas mãos do Senhor; ela embriagou a terra toda. As nações beberam o seu vinho; por isso agora, enlouqueceram.
8 ਪਰ ਬਾਬਲ ਅਚਾਨਕ ਡਿੱਗ ਪਵੇਗਾ ਅਤੇ ਟੁੱਟ ਜਾਵੇਗਾ। ਉਸ ਲਈ ਰੋਵੋ! ਉਸ ਦੇ ਦਰਦ ਦੀ ਦਾਰੂ ਕਰੋ! ਸ਼ਾਇਦ ਉਹ ਠੀਕ ਹੋ ਸੱਕੇ!"
8 A Babilônia caiu de repente e ficou arruinada. Lamentem por ela! Consigam bálsamo para a ferida dela; talvez ela possa ser curada.
9 ਅਸੀਂ ਬਾਬਲ ਨੂੰ ਠੀਕ ਕਰਨਾ ਚਾਹਿਆ, ਪਰ ਉਹ ਠੀਕ ਨਹੀਂ ਹੋਇਆ। ਇਸ ਲਈ ਉਸ ਨੂੰ ਛੱਡ ਦੇਈਏ, ਅਤੇ ਸਾਡੇ ਵਿੱਚੋਂ ਹਰ ਕੋਈ ਆਪੋ-ਆਪਣੇ ਦੇਸ਼ ਨੂੰ ਜਾਵੇ। ਅਕਾਸ਼ ਦਾ ਪਰਮੇਸ਼ੁਰ ਹੀ ਬਾਬਲ ਦੀ ਸਜ਼ਾ ਬਾਰੇ ਨਿਆਂ ਕਰੇਗਾ। ਉਹੀ ਨਿਆਂ ਕਰੇਗਾ, ਕਿ ਬਾਬਲ ਨਾਲ ਕੀ ਵਾਪਰੇਗਾ।"
9 "Gostaríamos de ter curado Babilônia, mas ela não pode ser curada; deixem-na e vamos cada um para a sua própria terra, pois o julgamento dela chega ao céu, eleva-se tão alto quanto as nuvens.
10 ਯਹੋਵਾਹ ਨੇ ਆਪਣਾ ਬਦਲਾ ਲੈ ਲਿਆ ਹੈ ਜੋ ਬਾਬਲ ਨੇ ਸਾਡੇ ਨਾਲ ਕੀਤਾ। ਆਓ, ਇਸ ਬਾਰੇ ਸੀਯੋਨ ਨੂੰ ਦੱਸੀਏ। ਆਓ ਉਨ੍ਹਾਂ ਗੱਲਾਂ ਬਾਰੇ ਦੱਸੀਏ, ਜਿਹੜੀਆਂ ਯਹੋਵਾਹ ਸਾਡੇ ਪਰਮੇਸ਼ੁਰ ਨੇ ਕੀਤੀਆਂ ਨੇ।"
10 "O Senhor defendeu o nosso nome; venham, contemos em Sião o que o Senhor, o nosso Deus, tem feito.
11 ਆਪਣੇ ਤੀਰਾਂ ਨੂੰ ਤਿੱਖੇ ਕਰੋ, ਅਤੇ ਆਪਣੇ ਤਸ਼ਕਰਾਂ ਨੂੰ ਭਰ ਲਵੋ! ਯਹੋਵਾਹ ਨੇ ਮਾਦੀ ਦੇ ਰਾਜਿਆਂ ਨੂੰ ਹਲੂਣਾ ਦੇ ਦਿੱਤਾ ਹੈ। ਉਸ ਨੇ ਉਨ੍ਹ ਨੂੰ ਹਲੂਣਾ ਦੇ ਦਿੱਤਾ ਹੈ ਕਿਉਂ ਕਿ ਉਹ ਬਾਬਲ ਨੂੰ ਤਬਾਹ ਕਰਨਾ ਲੋਚਦਾ ਹੈ। ਯਹੋਵਾਹ ਬਾਬਲ ਦੇ ਲੋਕਾਂ ਨੂੰ ਸਜ਼ਾ ਦੇਵੇਗਾ ਜਿਸਦੇ ਉਹ ਅਧਿਕਾਰੀ ਹਨ। ਬਾਬਲ ਦੀ ਫ਼ੌਜ ਨੇ ਯਰੂਸ਼ਲਮ ਅੰਦਰ ਯਹੋਵਾਹ ਦਾ ਮੰਦਰ ਤਬਾਹ ਕੀਤਾ ਸੀ। ਇਸ ਲਈ ਯਹੋਵਾਹ ਉਨ੍ਹਾਂ ਨੂੰ ਸਜ਼ਾ ਦੇਵੇਗਾ ਜਿਸਦੇ ਉਹ ਅਧਿਕਾਰੀ ਹਨ।"
11 "Afiem as flechas, peguem os escudos! O Senhor incitou o espírito dos reis dos medos, porque seu propósito é destruir a Babilônia. O Senhor se vingará, se vingará de seu templo.
12 ਬਾਬਲ ਦੀਆਂ ਕੰਧਾਂ ਦੇ ਖਿਲਾਫ਼ ਝੰਡਾ ਚੁੱਕੋ। ਹੋਰ ਗਾਰਦ ਲਿਆਵੋ। ਪਹਿਰੇਦਾਰਾਂ ਨੂੰ ਉਨ੍ਹ ਦੀਆਂ ਥਾਵਾਂ ਉੱਤੇ ਤੈਨਾਤ ਕਰ ਦਿਓ। ਗੁਪਤ ਹਮਲੇ ਲਈ ਤਿਆਰ ਹੋ ਜਾਵੋ। ਯਹੋਵਾਹ ਓਹੀ ਕਰੇਗਾ, ਜਿਸ ਦੀ ਉਸ ਨੇ ਵਿਉਂਤ ਬਣਾਈ ਹੈ। ਉਹ ਉਹੀ ਕਰੇਗਾ, ਜੋ ਉਸ ਨੇ ਆਖਿਆ ਸੀ ਕਿ ਉਹ ਬਾਬਲ ਦੇ ਲੋਕਾਂ ਵਿਰੁੱਧ ਕਰੇਗਾ।"
12 Ergam o sinal para atacar as muralhas da Babilônia! Reforcem a guarda! Posicionem as sentinelas! Preparem uma emboscada! O Senhor executará o seu plano, o que ameaçou fazer contra os habitantes da Babilônia.
13 ਬਾਬਲ, ਤੂੰ ਅਬਾਹ ਪਾਣੀ ਨੇੜੇ ਰਹਿੰਦਾ ਹੈਂ। ਤੂੰ ਖਜ਼ਾਨਿਆਂ ਨਾਲ ਅਮੀਰ ਹੈਂ। ਪਰ ਇੱਕ ਕੌਮ ਵਜੋਂ ਤੇਰਾ ਅੰਤ ਆ ਗਿਆ ਹੈ। ਤੇਰੀ ਬਰਬਾਦੀ ਦਾ ਸਮਾਂ ਆ ਗਿਆ ਹੈ।"
13 Você que vive junto a muitas águas e está rico de tesouros, chegou o seu fim, a hora de você ser eliminado.
14 ਸਰਬ-ਸ਼ਕਤੀਮਾਨ ਯਹੋਵਾਹ ਨੇ ਇਹ ਇਕਰਾਰ ਕਰਨ ਲਈ ਆਪਣੇ ਨਾਮ ਦਾ ਇਸਤੇਮਾਲ ਕੀਤਾ: “ਬਾਬਲ, ਮੈਂ ਤੈਨੂੰ ਬਹੁਤ ਸਾਰੇ ਦੁਸ਼ਮਣ ਫ਼ੌਜੀਆਂ ਨਾਲ ਭਰ ਦਿਆਂਗਾ। ਉਹ ਟਿੱਡੀਦਲ ਵਾਂਗ ਹੋਣਗੇ। ਉਹ ਤੇਰੇ ਵਿਰੁੱਧ ਜੰਗ ਜਿੱਤ ਜਾਣਗੇ। ਅਤੇ ਉਹ ਜਿੱਤ ਦੇ ਨਾਹਰੇ ਲਾਉਂਦੇ ਹੋਏ, ਤੇਰੇ ਉੱਪਰ ਖਲੋ ਜਾਣਗੇ।”"
14 O Senhor dos Exércitos jurou por si mesmo: com certeza a encherei de homens, como com um enxame de gafanhotos, e eles gritarão triunfante sobre você.
15 ਯਹੋਵਾਹ ਨੇ ਆਪਣੀ ਮਹਾ ਸ਼ਕਤੀ ਦਾ ਇਸਤੇਮਾਲ ਕੀਤਾ ਅਤੇ ਧਰਤੀ ਨੂੰ ਸਾਜਿਆ ਸੀ। ਉਸ ਨੇ ਦੁਨੀਆਂ ਸਾਜਣ ਲਈ ਆਪਣੀ ਸਿਆਣਪ ਦਾ ਇਸਤੇਮਾਲ ਕੀਤਾ ਸੀ। ਉਸ ਨੇ ਅਕਾਸ਼ ਨੂੰ ਫ਼ੈਲਾਉਣ ਲਈ ਆਪਣੀ ਸਮਝ ਦਾ ਇਸਤੇਮਾਲ ਕੀਤਾ ਸੀ।"
15 "Mas foi Deus quem fez a terra com o seu poder; firmou o mundo com a sua sabedoria e estendeu os céus com o seu entendimento.
16 ਜਦੋਂ ਉਹ ਅਕਾਸ਼ਾਂ ਵਿੱਚ ਗੱਜਦਾ ਹੈ, ਪਾਣੀ ਗੜਗੜਾਉਂਦਾ ਹੈ। ਉਹ ਬੱਦਲਾਂ ਨੂੰ ਸਾਰੀ ਧਰਤੀ ਉੱਤੇ ਭੇਜਦਾ ਹੈ, ਉਹ ਬਿਜਲੀ ਨੂੰ ਮੀਂਹ ਦੇ ਨਾਲ ਭੇਜਦਾ ਹੈ। ਉਹ ਹਵਾ ਨੂੰ ਆਪਣੇ ਮਾਲ-ਖਾਨਿਆਂ ਵਿੱਚੋਂ ਲਿਆਉਂਦਾ ਹੈ।"
16 Ao som do seu trovão, as águas no céu rugem; ele faz com que as nuvens se levantem desde os confins da terra. Ele faz relâmpagos para a chuva e faz sair o vento de seus depósitos.
17 ਪਰ ਆਦਮੀ ਜਾਨਣ ਲਈ ਬਹੁਤ ਬੇਵਕੂਫ਼ ਹੈ। ਮਾਹਰ ਕਾਰੀਗਰ ਉਨ੍ਹਾਂ ਦੁਆਰਾ ਬਣਾਈਆਂ ਗਈਆਂ ਝੂਠੇ ਦੇਵਤਿਆਂ ਦੀਆਂ ਮੂਰਤੀਆਂ ਕਾਰਣ ਸ਼ਰਮਸਾਰ ਕੀਤੇ ਗਏ ਹਨ। ਇਹ ਬੁੱਤ ਝੂਠ ਹਨ। ਇਨ੍ਹਾਂ ਵਿੱਚ ਕੋਈ ਜੀਵਨ ਨਹੀਂ।"
17 "São todos eles estúpidos e ignorantes; cada ourives é envergonhado pela imagem que esculpiu. Suas imagens esculpidas são uma fraude, elas não têm fôlego de vida.
18 ਉਹ ਬੁੱਤ ਨਿਕੰਮੇ ਨੇ ਲੋਕਾਂ ਨੇ ਉਨ੍ਹਾਂ ਬੁੱਤਾਂ ਨੂੰ ਬਣਾਇਆ, ਅਤੇ ਉਹ ਮਖੌਲ ਤੋਂ ਬਿਨਾ ਕੁਝ ਵੀ ਨਹੀਂ ਹਨ। ਉਨ੍ਹਾਂ ਦੇ ਨਿਆਂ ਦਾ ਸਮਾਂ ਆਵੇਗਾ, ਅਤੇ ਉਹ ਬੁੱਤ ਤਬਾਹ ਹੋ ਜਾਣਗੇ।"
18 Elas são inúteis, são objetos de zombaria. Quando vier o julgamento delas, perecerão.
19 ਪਰ ਯਾਕੂਬ ਦਾ ਉਹ ਹਿੱਸਾ (ਪਰਮੇਸ਼ੁਰ) ਉਨ੍ਹਾਂ ਨਿਕੰਮੇ ਬੁੱਤਾਂ ਵਾਂਗ ਨਹੀਂ ਹੈ, ਲੋਕਾਂ ਨੇ ਪਰਮੇਸ਼ੁਰ ਨੂੰ ਨਹੀਂ ਬਣਾਇਆ, ਪਰਮੇਸ਼ੁਰ ਨੇ ਆਪਣੇ ਬੰਦਿਆਂ ਨੂੰ ਬਣਾਇਆ, ਪਰਮੇਸ਼ੁਰ ਨੇ ਹਰ ਸ਼ੈਅ ਸਾਜੀ, ਉਸਦਾ ਨਾਮ ਸਰਬ-ਸ਼ਕਤੀਮਾਨ ਯਹੋਵਾਹ ਹੈ।"
19 Aquele que é a Porção de Jacó não é como esses, pois ele é quem forma todas as coisas, e Israel é a tribo de sua propriedade; o Senhor dos Exércitos é o seu nome.
20 ਯਹੋਵਾਹ ਆਖਦਾ ਹੈ, “ਬਾਬਲ, ਤੂੰ ਮੇਰੀ ਗਰਜ਼ ਹੈਂ, ਮੈਂ ਤੇਰਾ ਇਸਤੇਮਾਲ ਕੌਮਾਂ ਨੂੰ ਭੰਨਣ ਲਈ ਕੀਤਾ ਹੈ। ਮੈਂ ਤੇਰਾ ਇਸਤੇਮਾਲ ਕੌਮਾਂ ਨੂੰ ਤਬਾਹ ਕਰਨ ਲਈ ਕੀਤਾ ਹੈ।"
20 "Você é o meu martelo, a minha arma de guerra. Com você eu despedaço nações, com você eu destruo reinos,
21 ਮੈਂ ਤੇਰਾ ਇਸਤੇਮਾਲ ਘੋੜੇ ਅਤੇ ਘੋੜਸਵਾਰ ਨੂੰ ਭੰਨਣ ਲਈ ਕੀਤਾ ਹੈ, ਮੈਂ ਤੇਰਾ ਇਸਤੇਮਾਲ ਰੱਥ ਅਤੇ ਰੱਬਵਾਨ ਨੂੰ ਭੰਨਣ ਲਈ ਕੀਤਾ ਹੈ।"
21 com você despedaço cavalo e cavaleiro, com você despedaço carro de guerra e cocheiro,
22 ਮੈਂ ਤੇਰਾ ਇਸਤੇਮਾਲ ਆਦਮੀ ਅਤੇ ਔਰਤ ਨੂੰ ਭੰਨਣ ਲਈ ਕੀਤਾ ਹੈ। ਮੈਂ ਤੇਰਾ ਇਸਤੇਮਾਲ ਬੁੱਢੇ ਅਤੇ ਜਵਾਨ ਲੋਕਾਂ ਨੂੰ ਭੰਨਣ ਲਈ ਕੀਤਾ ਹੈ। ਮੈਂ ਤੇਰਾ ਇਸਤੇਮਾਲ ਗੱਭਰੂਆਂ ਅਤੇ ਮੁਟਿਆਰਾਂ ਨੂੰ ਭੰਨਣ ਲਈ ਕੀਤਾ ਹੈ।"
22 com você despedaço homem e mulher, com você despedaço velho e jovem, com você despedaço rapaz e moça,
23 ਮੈਂ ਤੇਰਾ ਇਸਤੇਮਾਨ ਅਯਾਲੀਆਂ ਅਤੇ ਇੱਜੜ ਨੂੰ ਭੰਨਣ ਲਈ ਕੀਤਾ ਹੈ। ਮੈਂ ਤੇਰਾ ਇਸਤੇਮਾਲ ਕਿਸਾਨਾਂ ਅਤੇ ਗਾਵਾਂ ਨੂੰ ਭੰਨਣ ਲਈ ਕੀਤਾ ਹੈ। ਮੈਂ ਤੇਰਾ ਇਸਤੇਮਾਲ ਹਾਕਮਾਂ ਅਤੇ ਮਹੱਤਵਪੂਰਣ ਅਧਿਕਾਰੀਆਂ ਨੂੰ ਭੰਨਣ ਲਈ ਕੀਤਾ ਹੈ।"
23 com você despedaço pastor e rebanho, com você despedaço lavrador e bois, com você despedaço governadores e oficiais.
24 ਪਰ ਮੈਂ ਬਾਬਲ ਨੂੰ ਕੀਮਤ ਅਦਾ ਕਰਾਂਗਾ, ਮੈਂ ਬਾਬਲ ਵਾਲਿਆਂ ਨੂੰ ਉਨ੍ਹਾਂ ਮੰਦੇ ਕੰਮਾਂ ਲਈ ਸਜ਼ਾ ਦੇਵਾਂਗਾ ਜਿਹੜੇ ਉਨ੍ਹਾਂ ਸੀਯੋਨ ਨਾਲ ਕੀਤੇ ਸਨ। ਯਹੂਦਾਹ, ਮੈਂ ਉਨ੍ਹਾਂ ਨੂੰ ਤੇਰੇ ਸਾਹਮਣੇ ਸਜ਼ਾ ਦੇਵਾਂਗਾ।” ਯਹੋਵਾਹ ਨੇ ਇਹ ਗੱਲਾਂ ਆਖੀਆਂ।"
24 "Retribuirei à Babilônia e a todos os que vivem na Babilônia por toda a maldade que fizeram em Sião diante dos olhos de vocês", declara o Senhor.
25 ਯਹੋਵਾਹ ਆਖਦਾ ਹੈ, “ਬਾਬਲ ਤੂੰ ਇੱਕ ਤਬਾਹ ਕਰਨ ਵਾਲਾ ਪਰਬਤ ਹੈਂ, ਅਤੇ ਬਾਬਲ, ਮੈਂ ਤੇਰੇ ਵਿਰੁੱਧ ਹਾਂ ਤੂੰ ਸਾਰੇ ਦੇਸ਼ ਨੂੰ ਤਬਾਹ ਕਰ ਦਿੱਤਾ ਸੀ, ਅਤੇ ਮੈਂ ਤੇਰੇ ਵਿਰੁੱਧ ਹਾਂ। ਮੈਂ ਆਪਣਾ ਹੱਥ ਤੇਰੇ ਵਿਰੁੱਧ ਰੱਖ ਦੇਵਾਂਗਾ ਮੈਂ ਤੈਨੂੰ ਸਿਖਰਾਂ ਤੋਂ ਧੱਕ ਦੇਵਾਂਗਾ ਮੈਂ ਤੈਨੂੰ ਇੱਕ ਸੜਿਆ ਹੋਇਆ ਪਰਬਤ ਬਣਾ ਦੇਵਾਂਗਾ।"
25 "Estou contra você, ó montanha destruidora, você que destrói a terra inteira", declara o Senhor. "Estenderei minha mão contra você, eu a farei rolar dos penhascos, e farei de você uma montanha calcinada.
26 ਲੋਕ ਕਿਸੇ ਇਮਾਰਤ ਦੀ ਨੀਂਹ ਰੱਖਣ ਲਈ ਬਾਬਲ ਤੋਂ ਪੱਥਰ ਨਹੀਂ ਲਿਜਾਣਗੇ। ਲੋਕਾਂ ਨੂੰ ਇੱਡੇ ਵੱਡੇ ਪੱਥਰ ਨਹੀਂ ਮਿਲਣਗੇ ਜੋ ਕਿਨਾਰਿਆਂ ਲਈ ਵਰਤੇ ਜਾਣ। ਕਿਉਂ? ਕਿਉਂ ਕਿ ਤੁਹਾਡਾ ਸ਼ਹਿਰ ਸਦਾ ਲਈ ਟੁੱਟੀਆਂ ਚੱਟਾਨਾਂ ਦਾ ਇੱਕ ਢੇਰ ਹੋਵੇਗਾ।” ਯਹੋਵਾਹ ਨੇ ਇਹ ਗੱਲਾਂ ਆਖੀਆਂ।"
26 Nenhuma pedra sua será cortada para servir de pedra angular, nem para um alicerce, pois você estará arruinada para sempre", declara o Senhor.
27 “ਦੇਸ਼ ਅੰਦਰ ਜੰਗ ਦਾ ਝੰਡਾ ਉੱਚਾ ਚੁੱਕੋ! ਸਾਰੀਆਂ ਕੌਮਾਂ ਅੰਦਰ ਤੁਰ੍ਹੀ ਵਜਾ ਦਿਓ! ਕੌਮਾਂ ਨੂੰ ਬਾਬਲ ਦੇ ਵਿਰੁੱਦ ਜੰਗ ਲਈ ਤਿਆਰ ਕਰੋ! ਅਰਾਰਤ, ਮਿਂਨੀ, ਅਸ਼ਕਨਜ਼ ਦੇ ਰਾਜਾਂ ਨੂੰ ਸੱਦਾ ਦਿਓ ਕਿ ਉਹ ਆਉਣ ਅਤੇ ਬਾਬਲ ਦੇ ਵਿਰੁੱਦ ਲੜਨ। ਉਸ ਦੇ ਵਿਰੁੱਧ ਫ਼ੌਜ ਦੀ ਅਗਵਾਈ ਕਰਨ ਲਈ ਕੋਈ ਕਮਾਂਡਰ ਚੁਣ ਲਵੋ। ਇੰਨੇ ਘੋੜੇ ਭੇਜੋ ਕਿ ਉਹ ਜਾਪਣ ਜਿਵੇਂ ਕੋਈ ਟਿੱਡੀਦਲ ਹੋਵੇ।"
27 "Ergam um estandarte na terra! Toquem a trombeta entre as nações! Preparem as nações para o combate contra ela; convoquem contra ela estes reinos: Ararate, Mini e Asquenaz. Nomeiem um comandante contra ela; lancem os cavalos ao ataque como um enxame de gafanhotos.
28 ਕੌਮਾਂ ਨੂੰ ਉਸ ਦੇ ਖਿਲਾਫ਼ ਲੜਨ ਲਈ ਤਿਆਰ ਕਰੋ, ਮਾਦੀ ਦੇ ਰਾਜਿਆਂ ਨੂੰ ਤਿਆਰ ਕਰੋ, ਉਨ੍ਹਾਂ ਦੇ ਸਾਰੇ ਹਾਕਮਾਂ ਨੂੰ ਅਤੇ ਮਹੱਤਵਪੂਰਣ ਅਧਿਕਾਰੀਆਂ ਨੂੰ ਤਿਆਰ ਕਰੋ। ਉਨ੍ਹਾਂ ਸਾਰੇ ਦੇਸ਼ਾਂ ਨੂੰ ਤਿਆਰ ਕਰੋ ਜਿੱਥੇ ਉਹ ਰਾਜ ਕਰਦੇ ਨੇ, ਬਾਬਲ ਦੇ ਵਿਰੁੱਧ ਲੜਨ ਲਈ।"
28 Preparem as nações para o combate contra ela: os reis dos medos, seus governadores e todos os seus oficiais, e todos os países que governam.
29 ਧਰਤੀ ਕੰਬੇਗੀ ਜਿਵੇਂ ਇਹ ਬਹੁਤ ਤਕਲੀਫ਼ ਵਿੱਚ ਹੋਵੇ, ਇਹ ਉਦੋਂ ਹਿੱਲੇਗੀ ਜਦੋਂ ਯਹੋਵਾਹ, ਜੋ ਕੁਝ ਵੀ ਉਸ ਨੇ ਬਾਬਲ ਲਈ ਵਿਉਂਤਿਆ ਕਰੇਗਾ। ਯਹੋਵਾਹ ਦੀ ਵਿਉਂਤ ਬਾਬਲ ਨੂੰ ਇੱਕ ਉਜਾੜ ਮਾਰੂਬਲ ਵਿੱਚ ਬਦਲ ਦੇਣ ਦੀ ਵਿਉਂਤ ਹੈ, ਓੱਥੇ ਕੋਈ ਵੀ ਬੰਦਾ ਨਹੀਂ ਰਹੇਗਾ।"
29 A terra treme e se contorce de dor, pois permanecem de pé os planos do Senhor contra a Babilônia: desolar a terra da Babilônia para que fique desabitada.
30 ਬਾਬਲ ਦੇ ਫ਼ੌਜੀ ਲੜਨ ਤੋਂ ਰੁਕ ਗਏ ਨੇ ਉਹ ਆਪਣੇ ਕਿਲਿਆਂ ਅੰਦਰ ਠਹਿਰੇ ਹੋਏ ਨੇ, ਉਨ੍ਹਾਂ ਦੀ ਤਾਕਤ ਚਲੀ ਗਈ ਹੈ ਉਹ ਡਰੀਆਂ ਹੋਈਆਂ ਔਰਤਾਂ ਵਾਂਗ ਬਣ ਗਏ ਨੇ। ਬਾਬਲ ਦੇ ਘਰ ਸੜ ਰਹੇ ਹਨ। ਉਸ ਦੇ ਦਰਵਾਜ਼ਿਆਂ ਦੀਆਂ ਸਲਾਖਾਂ ਟੁੱਟੀਆਂ ਹੋਈਆਂ ਹਨ।"
30 Os guerreiros da Babilônia pararam de lutar; permanecem em suas fortalezas. A força deles acabou; tornaram-se como mulheres. As habitações dela estão incendiadas; as trancas de suas portas estão quebradas.
31 ਇੱਕ ਸੰਦੇਸ਼ਵਾਹਕ ਦੇ ਪਿੱਛੇ ਦੂਸਰਾ ਸੰਦੇਸ਼ਵਾਹਕ, ਸੰਦੇਸ਼ਵਾਹਕ ਦੇ ਪਿੱਛੇ ਸੰਦੇਸ਼ਵਾਹਕ ਆਉਂਦਾ ਹੈ। ਉਹ ਬਾਬਲ ਦੇ ਰਾਜੇ ਨੂੰ, ਖਬਰ ਦਿੰਦੇ ਨੇ ਕਿ ਉਸ ਦੇ ਸ਼ਹਿਰ ਉੱਤੇ ਕਬਜ਼ਾ ਹੋ ਗਿਆ ਹੈ।"
31 Um emissário vai após outro, e um mensageiro sai após outro mensageiro para anunciar ao rei da Babilônia que sua cidade inteira foi capturada,
32 ਜਿਹੜੀਆਂ ਥਾਵਾਂ ਤੋਂ ਦੀ ਲੋਕ ਨਦੀਆਂ ਪਾਰ ਲੰਘਦੇ ਨੇ, ਉਨ੍ਹਾਂ ਉੱਤੇ ਕਬਜ਼ਾ ਕਰ ਲਿਆ ਗਿਆ ਹੈ। ਸਾਰੀਆਂ ਦਲਦਲਾਂ ਸੜ ਰਹੀਆਂ ਨੇ, ਬਾਬਲ ਦੇ ਸਾਰੇ ਫ਼ੌਜੀ ਭੈਭੀਤ ਨੇ।”"
32 os pontos de cruzar o rio foram tomados, a vegetação dos pântanos foi incendiada, e os soldados ficaram aterrorizados. "
33 ਯਹੋਵਾਹ ਸਰਬ ਸ਼ਕਤੀਮਾਨ, ਇਸਰਾਏਲ ਦੇ ਲੋਕਾਂ ਦਾ ਪਰਮੇਸੁਰ ਆਖਦਾ ਹੈ: “ਬਾਬਲ ਇੱਕ ਛੜਨ ਵਾਲਾ ਮੈਦਾਨ ਹੈ, ਫ਼ਸਲ ਵੇਲੇ ਲੋਕ ਦਾਣਿਆਂ ਤੋਂ ਤੂੜੀ ਨੂੰ ਵੱਖ ਕਰਨ ਲਈ ਅਨਾਜ ਨੂੰ ਕੁੱਟਦੇ ਨੇ ਅਤੇ ਬਾਬਲ ਨੂੰ ਕੁਟ੍ਟਣ ਦਾ ਸਮਾਂ ਵੀ ਛੇਤੀ ਆ ਰਿਹਾ ਹੈ।”"
33 Assim diz o Senhor dos Exércitos, Deus de Israel: "A cidade de Babilônia é como uma eira a época da colheita logo chegará para ela.
34 ਸੀਯੋਨ ਦੇ ਲੋਕ ਆਖਣਗੇ, “ਬਾਬਲ ਦੇ ਰਾਜੇ ਨਬੂਕਦਨੱਸਰ ਨੇ ਅਤੀਤ ਵਿੱਚ ਸਾਨੂੰ ਤਬਾਹ ਕੀਤਾ, ਅਤੀਤ ਵਿੱਚ ਨਬੂਕਦਨੱਸਰ ਨੇ ਸਾਨੂੰ ਦੁੱਖ ਦਿੱਤਾ, ਅਤੀਤ ਵਿੱਚ ਉਹ ਸਾਡੇ ਲੋਕਾਂ ਨੂੰ ਫ਼ਢ਼ ਕੇ ਦੂਰ ਲੈ ਗਿਆ ਅਤੇ ਅਸੀਂ ਸੱਖਣੇ ਘੜੇ ਵਾਂਗ ਬਣ ਗਏ। ਉਹ, ਜੋ ਸਾਡੇ ਕੋਲ ਸਭ ਤੋਂ ਚੰਗਾ ਸੀ ਲੈ ਗਿਆ ਅਤੇ ਉਹ ਇੱਕ ਵੱਡੇ ਅਜਗਰ ਵਰਗਾ ਸੀ। ਜੋ ਓਨੀ ਦੇਰ ਤੱਕ ਖਾਂਦਾ ਰਿਹਾ ਜਦੋਂ ਤੀਕ ਉਹ ਰੱਜ ਨਹੀਂ ਗਿਆ। ਉਸ ਨੇ, ਜੋ ਕੁਝ ਸਾਡੇ ਕੋਲ ਸਭ ਤੋਂ ਚੰਗਾ ਸੀ ਲੈ ਲਿਆ ਅਤੇ ਸਾਨੂੰ ਪਰ੍ਹਾਂ ਸੁੱਟ ਦਿੱਤਾ।"
34 "Nabucodonosor, rei da Babilônia, devorou-nos, lançou-nos em confusão, fez de nós um jarro vazio. Tal como uma serpente ele nos engoliu e encheu seu estômago com nossas finas comidas e então nos vomitou.
35 ਬਾਬਲ ਨੇ ਸਾਨੂੰ ਦੁੱਖ ਦੇਣ ਲਈ ਭਿਆਨਕ ਗੱਲਾਂ ਕੀਤੀਆਂ। ਹੁਣ ਮੈਂ ਚਾਹੁੰਦਾ ਹਾਂ ਕਿ ਬਾਬਲ ਨਾਲ ਉਹੀ ਗੱਲਾਂ ਵਾਪਰਨ।” ਸੀਯੋਨ ਦੇ ਲੋਕ ਇਹ ਗੱਲਾਂ ਆਖਣਗੇ: “ਬਾਬਲ ਦੇ ਲੋਕ ਸਾਡੇ ਲੋਕਾਂ ਨੂੰ ਮਾਰਨ ਦੇ ਦੋਸ਼ੀ ਨੇ। ਉਨ੍ਹਾਂ ਨੂੰ ਹੁਣ ਉਨ੍ਹਾਂ ਦੇ ਮੰਦੇ ਅਮਲਾਂ ਦੀ ਸਜ਼ਾ ਮਿਲ ਰਹੀ ਹੈ।” ਯਰੂਸ਼ਲਮ ਦੇ ਲੋਕ ਇਹ ਗੱਲਾਂ ਆਖਣਗੇ।"
35 Que a violência cometida à nossa carne esteja sobre a Babilônia", dizem os habitantes de Sião. "Que o nosso sangue esteja sobre aqueles que moram na Babilônia", diz Jerusalém.
36 ਇਸ ਲਈ ਯਹੋਵਾਹ ਆਖਦਾ ਹੈ: ਯਹੂਦਾਹ, ਮੈਂ ਤੇਰੀ ਰੱਖਿਆ ਕਰਾਂਗਾ। ਮੈਂ ਇਸ ਗੱਲ ਨੂੰ ਪੱਕ ਕਰਾਂਗਾ ਕਿ ਬਾਬਲ ਨੂੰ ਸਜ਼ਾ ਮਿਲੇ। ਮੈਂ ਬਾਬਲ ਦਾ ਸਮੁੰਦਰ ਸੁਕਾ ਦਿਆਂਗਾ ਅਤੇ ਮੈਂ ਉਸ ਦੇ ਪਾਣੀ ਦੇਸ਼ਮਿਆਂ ਨੂੰ ਰੋਕ ਦਿਆਂਗਾ।"
36 Por isso, assim diz o Senhor: "Vejam, defenderei a causa de vocês e os vingarei; secarei o seu mar e esgotarei as suas fontes.
37 ਬਾਬਲ ਬਰਬਾਦ ਇਮਾਰਤਾਂ ਦਾ ਢੇਰ ਬਣ ਜਾਵੇਗਾ। ਬਾਬਲ ਅਵਾਰਾ ਕੁਤਿਆਂ ਦੇ ਰਹਿਣ ਦੀ ਥਾਂ ਬਣ ਜਾਵੇਗਾ। ਲੋਕ ਮਲਬੇ ਦੇ ਢੇਰਾਂ ਨੂੰ ਦੇਖਣਗੇ ਅਤੇ ਹੈਰਾਨ ਹੋਣਗੇ। ਲੋਕੀਂ ਆਪਣੇ ਸਿਰ ਹਿਲਾਉਣਗੇ, ਜਦੋਂ ਉਹ ਬਾਬਲ ਬਾਰੇ ਸੋਚਣਗੇ। ਬਾਬਲ ਅਜਿਹੀ ਥਾਂ ਬਣ ਜਾਵੇਗਾ, ਜਿੱਥੇ ਕੋਈ ਵੀ ਬੰਦਾ ਨਹੀਂ ਰਹੇਗਾ।"
37 A Babilônia se tornará um amontoado de ruínas, uma habitação de chacais, objeto de pavor e de zombaria, um lugar onde ninguém vive.
38 “ਬਾਬਲ ਦੇ ਲੋਕ ਗਜਦੇ ਹੋਏ ਜਵਾਨ ਸ਼ੇਰਾਂ ਵਰਗੇ ਨੇ। ਉਹ ਸ਼ੇਰ ਦੇ ਬੱਚਿਆਂ ਵਾਂਗਰ ਗੁਰਾਂਦੇ ਨੇ।"
38 O seu povo todo ruge como leõezinhos, rosnam como filhotes de leão.
39 ਜਦੋਂ ਉਹ ਉਤੇਜਿਤ ਹੋ ਜਾਂਦੇ ਨੇ, ਮੈਂ ਉਨ੍ਹਾਂ ਨੂੰ ਦਾਅਵਤ ਦਿਆਂਗਾ ਅਤੇ ਮੈਂ ਉਨ੍ਹਾਂ ਨੂੰ ਸ਼ਰਾਬੀ ਬਣਾ ਦਿਆਂਗਾ। ਉਹ ਹੱਸਣਗੇ ਅਤੇ ਮੌਜ ਮਨਾਉਣਗੇ। ਅਤੇ ਫ਼ੇਰ ਉਹ ਸਦਾ ਲਈ ਸੌਂ ਜਾਣਗੇ। ਉਹ ਕਦੇ ਨਹੀਂ ਉੱਠਣਗੇ।” ਯਹੋਵਾਹ ਨੇ ਇਹ ਗੱਲਾਂ ਆਖੀਆਂ।"
39 Mas, enquanto estiverem excitados, prepararei um banquete para eles e os deixarei bêbados, para que fiquem bem alegres e, então, durmam e jamais acordem", declara o Senhor.
40 “ਬਾਬਲ ਉਨ੍ਹਾਂ ਭੇਡਾਂ, ਦੁਂਬਿਆਂ ਅਤੇ ਬਕਰਿਆਂ ਵਰਗਾ ਹੋਵੇਗਾ, ਜੋ ਮਾਰੇ ਜਾਣ ਦਾ ਇੰਤਜ਼ਾਰ ਕਰਦੇ ਨੇ। ਮੈਂ ਉਨ੍ਹਾਂ ਦੀ ਅਗਵਾਈ ਕਤਲਗਾਹ ਵੱਲ ਨੂੰ ਕਰਾਂਗਾ।"
40 "Eu os levarei como cordeiros para o matadouro, como carneiros e bodes.
41 “ਸ਼ੇਸ਼ਾਕ ਹਾਰ ਜਾਵੇਗਾ। ਸਾਰੀ ਧਰਤੀ ਦਾ ਸਭ ਤੋਂ ਉੱਤਮ ਅਤੇ ਗੁਮਾਨੀ ਦੇਸ਼ ਬੰਦੀਵਾਨ ਬਣਾ ਦਿੱਤਾ ਜਾਵੇਗਾ। ਹੋਰਨਾਂ ਕੌਮਾਂ ਦੇ ਲੋਕ ਬਾਬਲ ਨੂੰ ਦੇਖਣਗੇ ਅਤੇ ਜਿਹੜੀਆਂ ਗੱਲਾਂ ਉਹ ਦੇਖਣਗੇ, ਉਨ੍ਹਾਂ ਨੂੰ ਭੈਭੀਤ ਕਰ ਦੇਣਗੀਆਂ।"
41 "Como Sesaque será capturada, o orgulho de toda a terra tomado! Que horror a Babilônia será entre as nações!
42 ਸਮੁੰਦਰ ਬਾਬਲ ਉੱਤੇ ਚੜ੍ਹ ਜਾਵੇਗਾ। ਉਸ ਦੇ ਗੱਜਦੇ ਹੋਏ ਪਾਣੀ ਉਸ ਨੂੰ ਢੱਕ ਲੈਣਗੇ।"
42 O mar se levantará sobre a Babilônia; suas ondas agitadas a cobrirão.
43 ਬਾਬਲ ਦੇ ਕਸਬੇ ਬਰਬਾਦ ਅਤੇ ਸੱਖਣੇ ਹੋਣਗੇ। ਬਾਬਲ ਇੱਕ ਸੁੱਕਾ ਮਾਰੂਬਲ ਬਣ ਜਾਵੇਗਾ। ਇਹ ਅਜਿਹੀ ਧਰਤੀ ਬਣ ਜਾਵੇਗਾ, ਜਿੱਥੇ ਕੋਈ ਲੋਕ ਨਹੀਂ ਰਹਿਣਗੇ। ਲੋਕ ਬਾਬਲ ਵਿੱਚੋਂ ਲੰਘਣਗੇ ਵੀ ਨਹੀਂ।"
43 Suas cidades serão arrasadas, uma terra seca e deserta, uma terra onde ninguém mora, pela qual nenhum homem passa.
44 ਮੈਂ ਬਾਬਲ ਦੇ ਝੂਠੇ ਦੇਵਤੇ ਬਆਲ ਨੂੰ ਸਜ਼ਾ ਦੇਵਾਂਗਾ। ਮੈਂ ਉਸ ਨੂੰ ਉਨ੍ਹਾਂ ਲੋਕਾਂ ਨੂੰ ਉਗਲ ਦੇਣ ਦਾ ਹੁਕਮ ਦੇਵਾਂਗਾ, ਜਿਨ੍ਹਾਂ ਨੂੰ ਉਸ ਨੇ ਨਿਗਲਿਆ ਸੀ। ਬਾਬਲ ਦੀ ਕੰਧ ਢਹਿ ਢੇਰੀ ਹੋ ਜਾਵੇਗੀ। ਅਤੇ ਕੌਮਾਂ ਬਾਬਲ ਨੂੰ ਆਉਣੋ ਰੁਕ ਜਾਣਗੀਆਂ।"
44 Castigarei Bel na Babilônia e o farei vomitar o que engoliu. As nações não mais acorrerão a ele. E a muralha da Babilônia cairá.
45 ਮੇਰੇ ਲੋਕੋ, ਬਾਬਲ ਸ਼ਹਿਰ ਵਿੱਚੋਂ ਨਿਕਲ ਜਾਵੋ। ਆਪਣੀਆਂ ਜਾਨਾਂ ਬਚਾਉਣ ਲਈ ਭੱਜ ਜਾਵੋ। ਯਹੋਵਾਹ ਦੇ ਮਹਾ ਕਹਿਰ ਤੋਂ ਭੱਜ ਜਾਵੋ।"
45 "Saia dela, meu povo! Cada um salve a sua própria vida, da ardente ira do Senhor.
46 “ਮੇਰੇ ਬੰਦਿਓ, ਗ਼ਮਗੀਨ ਨਾ ਹੋਵੋ। ਅਫ਼ਵਾਹਾਂ ਫ਼ੈਲਣਗੀਆਂ, ਪਰ ਭੈਭੀਤ ਨਾ ਹੋਵੋ। ਇਸ ਸਾਲ ਇੱਕ ਅਫ਼ਵਾਹ ਆਵੇਗੀ। ਇੱਕ ਹੋਰ ਅਫ਼ਵਾਹ ਅਗਲੇ ਸਾਲ ਆਵੇਗੀ। ਅਤੇ ਇੱਥੇ ਦੇਸ਼ ਅੰਦਰ ਜੰਗ ਦੀਆਂ ਭਿਆਨਕ ਅਫ਼ਵਾਹਾਂ ਆਉਣਗੀਆਂ। ਇੱਥੇ ਹਾਕਮਾਂ ਦੇ ਇੱਕ ਦੂਜੇ ਨਾਲ ਲੜਨ ਦੀਆਂ ਅਫ਼ਵਾਹਾਂ ਹੋਣਗੀਆਂ।"
46 Não desanimem nem tenham medo quando ouvirem rumores na terra; um rumor chega este ano, outro no próximo, rumor de violência na terra e de governante contra governante.
47 ਇਹ ਸਮਾਂ ਅਵੱਸ਼ ਆਵੇਗਾ-ਜਦੋਂ ਮੈਂ ਬਾਬਲ ਦੇ ਝੂਠੇ ਦੇਵਤਿਆਂ ਨੂੰ ਸਜ਼ਾ ਦੇਵਾਂਗਾ। ਅਤੇ ਬਾਬਲ ਦੀ ਸਾਰੀ ਧਰਤੀ ਸ਼ਰਮਸਾਰ ਕਰ ਦਿੱਤੀ ਜਾਵੇਗੀ। ਓੱਥੇ, ਉਸ ਸ਼ਹਿਰ ਦੀਆਂ ਗਲੀਆਂ ਅੰਦਰ ਬਹੁਤ ਸਾਰੇ ਮੁਰਦਾ ਲੋਕ ਪਏ ਹੋਣਗੇ।"
47 Portanto, certamente vêm os dias quando castigarei as imagens esculpidas da Babilônia; toda a sua terra será envergonhada, e todos os seus mortos jazerão caídos dentro dela.
48 ਫ਼ੇਰ ਅਕਾਸ਼ ਅਤੇ ਧਰਤੀ ਅਤੇ ਹਰ ਉਹ ਸ਼ੈਅ ਜਿਹੜੀ ਹੈ, ਬਾਬਲ ਬਾਰੇ ਉਨ੍ਹਾਂ ਅੰਦਰ ਖੁਸ਼ੀ ਦੀਆਂ ਕਿਲਕਾਰੀਆਂ ਮਾਰੇਗੀ। ਉਹ ਸ਼ੋਰ ਮਚਾਉਣਗੇ ਕਿਉਂ ਕਿ ਉੱਤਰ ਵੱਲੋਂ ਇੱਕ ਫ਼ੌਜ ਆਈ ਸੀ ਅਤੇ ਬਾਬਲ ਦੇ ਖਿਲਾਫ਼ ਲੜੀ ਸੀ।” ਯਹੋਵਾਹ ਨੇ ਇਹ ਗੱਲਾਂ ਆਖੀਆਂ।"
48 Então o céu e a terra e tudo o que existe neles gritará de alegria por causa da Babilônia, pois do norte destruidores a atacarão", declara o Senhor.
49 “ਬਾਬਲ ਨੇ ਇਸਰਾਏਲ ਦੇ ਲੋਕਾਂ ਨੂੰ ਮਾਰ ਮੁਕਾਇਆ। ਬਾਬਲ ਨੇ ਧਰਤੀ ਦੀ ਹਰ ਥਾਂ ਬੰਦਿਆਂ ਨੂੰ ਮਾਰਿਆ। ਇਸ ਲਈ ਅਵੱਸ਼ ਬਾਬਲ ਦਾ ਪਤਨ ਹੋਵੇਗਾ!"
49 "A Babilônia cairá por causa dos mortos de Israel, assim como os mortos de toda a terra caíram por causa da Babilônia.
50 ਤੁਸੀਂ ਲੋਕੀਂ ਤਲਵਾਰ ਕੋਲੋਂ ਬਚ ਗਏ ਸੀ। ਤੁਹਾਨੂੰ ਬਾਬਲ ਨੂੰ ਛੱਡਣ ਦੀ ਛੇਤੀ ਕਰਨੀ ਚਾਹੀਦੀ ਹੈ। ਹੁਣ ਇੰਤਜ਼ਾਰ ਨਾ ਕਰੋ! ਤੁਸੀਂ ਦੂਰ-ਦੁਰਾਡੇ ਦੇਸ਼ ਅੰਦਰ ਹੋ। ਪਰ ਜਿੱਥੇ ਵੀ ਤੁਸੀਂ ਹੋ, ਯਹੋਵਾਹ ਨੂੰ ਚੇਤੇ ਕਰੋ। ਅਤੇ ਯਰੂਸ਼ਲਮ ਨੂੰ ਚੇਤੇ ਰੱਖੋ।”"
50 Vocês que escaparam da espada, saiam! Não permaneçam! Lembrem-se do Senhor numa terra distante, e pensem em Jerusalém.
51 “ਅਸੀਂ, ਯਹੂਦਾਹ ਦੇ ਲੋਕ ਸ਼ਰਮਸਾਰ ਹਾਂ। ਅਸੀਂ ਬੇਇੱਜ਼ਤ ਹੋਏ ਹਾਂ। ਕਿਉਂ? ਕਿਉਂ ਕਿ ਅਜਨਬੀ ਯਹੋਵਾਹ ਦੇ ਮੰਦਰ ਦੇ ਪਵਿੱਤਰ ਸਥਾਨਾਂ ਉੱਤੇ ਚੱਲੇ ਗਏ ਨੇ।”"
51 "Estamos envergonhados pois fomos insultados e a vergonha cobre o nosso rosto, porque estrangeiros penetraram nos lugares santos do templo do Senhor.
52 ਯਹੋਵਾਹ ਆਖਦਾ ਹੈ, “ਸਮਾਂ ਆ ਰਿਹਾ ਹੈ, ਜਦੋਂ ਮੈਂ ਬਾਬਲ ਦੇ ਬੁੱਤਾਂ ਨੂੰ ਸਜ਼ਾ ਦੇਵਾਂਗਾ। ਓਸ ਸਮੇਂ, ਉਸ ਮੁਲਕ ਅੰਦਰ ਜ਼ਖਮੀ ਲੋਕ ਦਰਦ ਦੇ ਨਾਲ ਰੋਣਗੇ।"
52 "Portanto, centamente vêm os dias", declara o Senhor, "quando castigarei as suas imagens esculpidas, e por toda a sua terra os feridos gemerão.
53 ਭਾਵੇਂ ਬਾਬਲ ਇੰਨਾ ਪ੍ਰਫ਼ੁੱਲਤ ਹੋ ਜਾਵੇ ਕਿ ਉਹ ਅਕਾਸ਼ ਨੂੰ ਛੂਹ ਲਵੇ। ਭਾਵੇਂ ਬਾਬਲ ਆਪਣੇ ਕਿਲ੍ਹਿਆਂ ਨੂੰ ਮਜ਼ਬੂਤ ਕਰ ਲਵੇ। ਪਰ ਮੈਂ ਉਸ ਸ਼ਹਿਰ ਦੇ ਵਿਰੁੱਧ ਲੜਨ ਲਈ ਲੋਕਾਂ ਨੂੰ ਭੇਜਾਂਗਾ। ਅਤੇ ਉਹ ਲੋਕ ਉਸ ਨੂੰ ਤਬਾਹ ਕਰ ਦੇਣਗੇ।” ਯਹੋਵਾਹ ਨੇ ਇਹ ਗੱਲਾਂ ਆਖੀਆਂ।"
53 Mesmo que a Babilônia chegue ao céu e fortifique no alto a sua fortaleza, enviarei destruidores contra ela", declara o Senhor.
54 “ਅਸੀਂ ਬਾਬਲ ਵਿੱਚ ਲੋਕਾਂ ਨੂੰ ਰੋਦਿਆਂ ਸੁਣ ਸੱਕਦੇ ਹਾਂ ਅਤੇ ਕਸਦੀਆਂ ਦੀ ਧਰਤੀ ਤੇ ਲੋਕਾਂ ਦੇ ਚੀਜ਼ਾਂ ਤਬਾਹ ਕਰਨ ਦੀਆਂ ਆਵਾਜ਼ਾਂ ਨੂੰ ਸੁਣ ਸੱਕਦੇ ਹਾਂ।"
54 "Vem da Babilônia o som de um grito, o som de grande destruição vem da terra dos babilônios.
55 ਯਹੋਵਾਹ ਛੇਤੀ ਹੀ ਬਾਬਲ ਨੂੰ ਤਬਾਹ ਕਰੇਗਾ। ਉਹ ਉਸ ਸ਼ਹਿਰ ਦਾ ਉੱਚਾ ਸ਼ੋਰ ਬੰਦ ਕਰ ਦੇਵੇਗਾ। ਦੁਸ਼ਮਣ ਸਮੁੰਦਰ ਦੀਆਂ ਲਹਿਰਾਂ ਵਾਂਗ ਗਰਜਦੇ ਹੋਏ ਆਉਣਗੇ। ਪਰ ਪਾਸੇ ਦੇ ਲੋਕ ਉਸ ਗਰਜ ਨੂੰ ਸੁਣਨਗੇ।"
55 O Senhor destruirá a Babilônia; ele silenciará o seu grande ruído. Ondas de inimigos avançarão como grandes águas; o rugir de suas vozes ressoará.
56 ਇੱਕ ਫ਼ੌਜ ਆਵੇਗੀ ਅਤੇ ਬਾਬਲ ਨੂੰ ਤਬਾਹ ਕਰ ਦੇਵੇਗੀ। ਬਾਬਲ ਦੇ ਫ਼ੌਜੀ ਫ਼ੜੇ ਜਾਣਗੇ। ਉਨ੍ਹਾਂ ਦੀਆਂ ਕਮਾਨਾਂ ਟੁੱਟ ਜਾਣਗੀਆਂ। ਕਿਉਂ ਯਹੋਵਾਹ ਲੋਕਾਂ ਨੂੰ ਉਨ੍ਹਾਂ ਦੇ ਮੰਦੇ ਅਮਲਾਂ ਦੀ ਸਜ਼ਾ ਦਿੰਦਾ ਹੈ। ਯਹੋਵਾਹ ਉਨ੍ਹਾਂ ਨੂੰ ਪੂਰੀ ਸਜ਼ਾ ਦਿੰਦਾ ਹੈ, ਜਿਸਦੇ ਉਹ ਅਧਿਕਾਰੀ ਹਨ।"
56 Um destruidor virá contra a Babilônia; seus guerreiros serão capturados, e seus arcos serão quebrados. Pois o Senhor é um Deus de retribuição; ele retribuirá plenamente.
57 ਮੈਂ ਬਾਬਲ ਦੇ ਸਿਆਣੇ ਬੰਦਿਆਂ ਅਤੇ ਉੱਚੇ ਅਧਿਕਾਰੀਆਂ ਨੂੰ ਸ਼ਰਾਬੀ ਬਣਾ ਦਿਆਂਗਾ। ਮੈਂ ਰਾਜਪਾਲਾਂ, ਅਧਿਕਾਰੀਆਂ, ਅਤੇ ਫ਼ੌਜੀਆਂ ਨੂੰ ਵੀ ਸ਼ਰਾਬੀ ਬਣਾ ਦਿਆਂਗਾ, ਫ਼ੇਰ ਉਹ ਸਦਾ ਲਈ ਸੌਂ ਜਾਣਗੇ। ਉਹ ਕਦੇ ਨਹੀਂ ਉੱਠਣਗੇ।” ਰਾਜੇ ਨੇ ਇਹ ਗੱਲਾਂ ਆਖੀਆਂ, ਉਸਦਾ ਨਾਮ ਸਰਬ-ਸ਼ਕਤੀਮਾਨ ਯਹੋਵਾਹ ਹੈ।"
57 Embebedarei os seus líderes e os seus sábios; os seus governadores, os seus oficiais e os seus guerreiros. Eles dormirão para sempre e jamais acordarão", declara o Rei, cujo nome é Senhor dos Exércitos.
58 ਸਰਬ ਸ਼ਕਤੀਮਾਨ ਯਹੋਵਾਹ ਆਖਦਾ ਹੈ: “ਬਾਬਲ ਦੀ ਮੋਟੀ ਅਤੇ ਮਜ਼ਬੂਤ ਕੰਧ ਢਾਹ ਦਿੱਤੀ ਜਾਵੇਗੀ। ਉਸ ਦੇ ਦਰਵਾਜ਼ੇ ਸਾੜ ਦਿੱਤੇ ਜਾਣਗੇ। ਬਾਬਲ ਦੇ ਲੋਕ ਸਖਤ ਮਿਹਨਤ ਕਰਨਗੇ, ਪਰ ਇਸ ਨਾਲ ਉਨ੍ਹਾਂ ਨੂੰ ਕੋਈ ਸਹਾਇਤਾ ਨਹੀਂ ਮਿਲੇਗੀ। ਉਹ ਸ਼ਹਿਰ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਬਹੁਤ ਬਕੱ ਜਾਣਗੇ। ਪਰ ਉਹ ਸਿਰਫ਼ ਅੱਗ ਦੀਆਂ ਲਾਟਾਂ ਦਾ ਬਾਲਣ ਬਣਨਗੇ।”"
58 Assim diz o Senhor dos Exércitos: "A larga muralha da Babilônia será desmantelada e suas altas portas serão incendiadas. Os povos se exaurem por nada, o trabalho das nações não passa de combustível para as chamas".
59 ਯਿਰਮਿਯਾਹ ਦਾ ਬਾਬਲ ਨੂੰ ਇੱਕ ਸੰਦੇਸ਼ ਭੇਜਣਾ ਇਹ ਸੰਦੇਸ਼ ਹੈ ਜਿਹੜਾ ਯਿਰਮਿਯਾਹ ਨੇ ਅਧਿਕਾਰੀ ਸਰਾਯਾਹ ਨੂੰ ਦਿੱਤਾ। ਸਰਾਯਾਹ ਨੇਰੀਯਾਹ ਦਾ ਪੁੱਤਰ ਸੀ। ਨੇਰੀਯਾਹ ਮਹਸੇਯਾਹ ਦਾ ਪੁੱਤਰ ਸੀ। ਸਰਾਯਾਹ ਯਹੂਦਾਹ ਦੇ ਰਾਜੇ ਸਿਦਕੀਯਾਹ ਨਾਲ ਬਾਬਲ ਨੂੰ ਗਿਆ ਸੀ। ਇਹ ਗੱਲ ਉਦੋਂ ਵਾਪਰੀ ਜਦੋਂ ਯਹੂਦਾਹ ਦੇ ਰਾਜੇ ਸਿਦਕੀਯਾਹ ਦੇ ਰਾਜ ਦਾ ਚੌਬਾ ਵਰ੍ਹਾ ਸੀ। ਉਸ ਸਮੇਂ ਯਿਰਮਿਯਾਹ ਨੇ ਇਹ ਸੰਦੇਸ਼ ਇੱਕ ਅਧਿਕਾਰੀ ਸਰਾਯਾਹ ਨੂੰ ਦਿੱਤਾ।"
59 Esta é a mensagem que Jeremias deu ao responsável pelo acampamento Seraías, filho de Nerias, filho de Maaséias, quando ele foi à Babilônia com o rei Zedequias de Judá no quarto ano do seu reinado.
60 ਯਿਰਮਿਯਾਹ ਨੇ ਇੱਕ ਪੱਤਰੀ ਉੱਤੇ ਉਹ ਸਾਰੀਆਂ ਭਿਆਨਕ ਗੱਲਾਂ ਲਿਖੀਆਂ ਹੋਈਆਂ ਸਨ ਜੋ ਬਾਬਲ ਨਾਲ ਵਾਪਰਨਗੀਆਂ। ਉਸ ਨੇ ਬਾਬਲ ਬਾਰੇ ਇਹ ਸਾਰੀਆਂ ਗੱਲਾਂ ਲਿਖੀਆਂ ਸਨ।"
60 Jeremias escreveu num rolo todas as desgraças que sobreviriam à Babilônia, tudo que fora registrado acerca da Babilônia.
61 ਯਿਰਮਿਯਾਹ ਨੇ ਸਰਾਯਾਹ ਨੂੰ ਆਖਿਆ, “ਸਰਾਯਾਹ ਬਾਬਲ ਨੂੰ ਜਾਹ। ਚੇਤੇ ਰਹੇ ਕਿ ਸਾਰੇ ਲੋਕ ਇਹ ਸੰਦੇਸ਼ ਸੁਣ ਸੱਕਦੇ ਹਨ।"
61 Ele disse a Seraías: "Quando você chegar à Babilônia, tenha o cuidado de ler todas estas palavras em voz alta.
62 ਫ਼ਿਰ ਆਖੀਂ, ‘ਯਹੋਵਾਹ ਨੂੰ ਆਖਿਆ ਹੈ ਕਿ ਤੂੰ ਇਸ ਸਥਾਨ, ਬਾਬਲ ਨੂੰ ਤਬਾਹ ਕਰ ਦੇਵੇਂਗਾ। ਤੂੰ ਇਸ ਨੂੰ ਇਸ ਤਰ੍ਹਾਂ ਤਬਾਹ ਕਰੇਂਗਾ ਕਿ ਕੋਈ ਵੀ ਆਦਮੀ ਜਾਂ ਜਾਨਵਰ ਇੱਥੇ ਨਹੀਂ ਰਹੇਗਾ। ਇਹ ਥਾਂ ਹਮੇਸ਼ਾ ਸੱਖਣੀ ਤੇ ਉਜਾੜ ਰਹੇਗਾ।’"
62 Então diga: ‘Ó Senhor, disseste que destruirás este lugar, para que nem homem nem animal viva nele, pois ficará em ruínas para sempre’.
63 ਜਦੋਂ ਤੂੰ ਇਹ ਪੱਤਰੀ ਪੜ੍ਹ ਚੁੱਕੋਁ ਤਾਂ ਇਸ ਨੂੰ ਇੱਕ ਪੱਥਰ ਨਾਲ ਬੰਨ੍ਹ ਦੇਵੀਂ। ਤੇ ਫ਼ਿਰ ਇਸ ਪੱਤਰੀ ਨੂੰ ਫ਼ਰਾਤ ਨਦੀ ਵਿੱਚ ਸੁੱਟ ਦੇਵੀਂ।"
63 Quando você terminar de ler este rolo, amarre nele uma pedra e atire-o no Eufrates.
64 ਫ਼ਿਰ ਆਖੀਂ, ‘ਇਸੇ ਤਰ੍ਹਾਂ ਹੀ ਬਾਬਲ ਵੀ ਡੁੱਬ ਜਾਵੇਗਾ। ਬਾਬਲ ਫ਼ੇਰ ਕਦੇ ਨਹੀਂ ਉਭ੍ਭਰੇਗਾ। ਬਾਬਲ ਉਨ੍ਹਾਂ ਭਿਆਨਕ ਗੱਲਾਂ ਕਾਰਣ ਡੁੱਬੇਗਾ ਜਿਹੜੀਆਂ ਮੇਰੇ ਕਾਰਣ ਉੱਥੇ ਵਾਪਰਨਗੀਆਂ।’” ਯਿਰਮਿਯਾਹ ਦੇ ਸ਼ਬਦ ਇੱਥੇ ਖਤਮ ਹੁੰਦੇ ਹਨ।"
64 Então diga: ‘Assim Babilônia afundará para não mais se erguer, por causa da desgraça que trarei sobre ela. E seu povo cairá’ ". Aqui terminam as palavras de Jeremias.

Ler em outra tradução

Comparar com outra

Estude este capítulo no WhatsApp

Peça à IA da Bíblia Fala para explicar Jeremias 51, comparar traduções ou montar um estudo — tudo direto pelo WhatsApp.