Jeremias 50
Punjabi Bible (GL_PUNJABI) vs NVT
NVT Nova Versão Transformadora
1 ਬਾਬਲ ਬਾਰੇ ਇੱਕ ਸੰਦੇਸ਼ ਇਹ ਸੰਦੇਸ਼ ਉਹ ਹੈ ਜਿਹੜਾ ਯਹੋਵਾਹ ਨੇ ਬਾਬਲ ਅਤੇ ਕਸਦੀਆਂ ਦੇ ਦੇਸ ਦੇ ਵਿਰੁੱਧ ਯਿਰਮਿਯਾਹ ਦੇ ਰਾਹੀਂ ਦਿੱਤਾ।"
1 O S enhor deu ao profeta Jeremias esta mensagem acerca da Babilônia e da terra dos babilônios:
2 “ਸਾਰੀਆਂ ਕੌਮਾਂ ਨੂੰ ਇਹ ਐਲਾਨ ਕਰ ਦਿਓ! ਝੰਡਾ ਚੁੱਕੋ ਅਤੇ ਸੰਦੇਸ਼ ਦਾ ਐਲਾਨ ਕਰੋ! ਸਾਰਾ ਸੰਦੇਸ਼ ਬੋਲੋ ਅਤੇ ਆਖੋ, ‘ਬਾਬਲ ਦੀ ਕੌਮ ਉੱਤੇ ਕਬਜ਼ਾ ਹੋ ਜਾਵੇਗਾ। ਬੇਲ ਦੇਵਤੇ ਨੂੰ ਸ਼ਰਮਸਾਰ ਕੀਤਾ ਜਾਵੇਗਾ। ਮਰੋਦਾਕ ਦੇਵਤਾ ਬਹੁਤ ਭੈਭੀਤ ਹੋਵੇਗਾ। ਬਾਬਲ ਦੇ ਬੁੱਤ ਸ਼ਰਮਸਾਰ ਕੀਤੇ ਜਾਣਗੇ। ਉਨ੍ਹਾਂ ਦੇ ਦੇਵਤਿਆਂ ਦੇ ਬੁੱਤ ਭੈਭੀਤ ਹੋ ਜਾਣਗੇ।’"
2 “Anunciem a todo o mundo, não escondam nada. Levantem uma bandeira para proclamar a todos que a Babilônia cairá. Suas imagens e seus ídolos seus deuses, Bel e Merodaque, sofrerão completa humilhação.
3 ਉੱਤਰ ਵੱਲੋਂ ਇੱਕ ਕੌਮ ਬਾਬਲ ਉੱਤੇ ਹਮਲਾ ਕਰੇਗੀ। ਉਹ ਕੌਮ ਬਾਬਲ ਨੂੰ ਉਜਾੜ ਮਾਰੂਬਲ ਵਾਂਗ ਬਣਾ ਦੇਵੇਗੀ। ਓੱਥੇ ਕੋਈ ਨਹੀਂ ਰਹੇਗਾ। ਓਬੋਁ ਸਾਰੇ ਆਦਮੀ ਅਤੇ ਜਾਨਵਰ ਭੱਜ ਖਲੋਣਗੇ।”"
3 Porque do norte uma nação virá e trará tamanha destruição que ninguém voltará a habitar ali. Tudo desaparecerá; tanto pessoas como animais fugirão.”
4 ਯਹੋਵਾਹ ਆਖਦਾ ਹੈ, “ਉਸ ਸਮੇਂ, ਇਸਰਾਏਲ ਦੇ ਲੋਕ ਅਤੇ ਯਹੂਦਾਹ ਦੇ ਲੋਕ ਇਕੱਠੇ ਹੋਣਗੇ। ਉਹ ਰਲਕੇ ਇਕੱਠੇ ਰੋਣਗੇ, ਰੋਣਗੇ। ਅਤੇ ਇਕੱਠੇ ਹੀ ਜਾਕੇ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਲੱਭਣਗੇ।"
4 “Naqueles dias e naquele tempo”, diz o S “o povo de Israel voltará com o povo de Judá. Virão chorando e buscando o S
5 ਉਹ ਲੋਕ ਪੁੱਛਣਗੇ ਕਿ ਸੀਯੋਨ ਨੂੰ ਕਿਵੇਂ ਜਾਈ ਦਾ ਹੈ। ਉਹ ਉਸ ਤਰਫ਼ ਨੂੰ ਜਾਣਾ ਸ਼ੁਰੂ ਕਰਨਗੇ। ਲੋਕ ਆਖਣਗੇ, ‘ਆਓ ਆਪਾਂ ਯਹੋਵਾਹ ਨਾਲ ਰਲ ਜਾਈਏ। ਆਓ ਇੱਕ ਇਕਰਾਰ ਕਰੀਏ ਜਿਹੜਾ ਸਦਾ ਲਈ ਰਹੇਗਾ। ਆਓ ਇੱਕ ਇਕਰਾਰ ਕਰੀਏ ਜਿਹੜਾ ਕਦੇ ਨਾ ਭੁੱਲੀਏ।’"
5 Perguntarão pelo caminho para Sião e voltarão para casa. Eles se apegarão ao S numa aliança permanente que jamais será esquecida.
6 “ਮੇਰੇ ਬੰਦੇ ਗੁਆਚੀਆਂ ਭੇਡਾਂ ਵਾਂਗ ਰਹੇ ਹਨ। ਉਨ੍ਹਾਂ ਦੇ ਅਯਾਲੀਆਂ ਨੇ ਉਨ੍ਹਾਂ ਨੂੰ ਕੁਰਾਹੇ ਪਾਇਆ। ਉਨ੍ਹਾਂ ਦੇ ਆਗੂਆਂ ਨੇ ਉਨ੍ਹਾਂ ਨੂੰ ਪਹਾੜਾਂ-ਪਰਬਤਾਂ ਉੱਤੇ ਭਟਕਾਇਆ। ਉਹ ਆਪਣੇ ਟਿਕਾਣੇ ਨੂੰ ਭੁੱਲ ਗਏ ਸਨ।"
6 “Meu povo tem sido como ovelhas perdidas; seus pastores as fizeram desviar do caminho e as soltaram nos montes. Elas perderam o rumo e não lembram como voltar para o curral.
7 ਜਿਸ ਨੇ ਵੀ ਮੇਰੇ ਬੰਦਿਆਂ ਨੂੰ ਲੱਭਿਆ, ਉੱਨ੍ਹਾਂ ਨੂੰ ਜ਼ਖਮੀ ਕੀਤਾ। ਅਤੇ ਉਨ੍ਹਾਂ ਦੁਸ਼ਮਣਾਂ ਨੇ ਆਖਿਆ, ‘ਅਸੀਂ ਕੁਝ ਵੀ ਗ਼ਲਤ ਨਹੀਂ ਕੀਤਾ। ਉਨ੍ਹਾਂ ਲੋਕਾਂ ਨੇ ਯਹੋਵਾਹ ਦੇ ਖਿਲਾਫ਼ ਪਾਪ ਕੀਤਾ। ਯਹੋਵਾਹ ਹੀ ਉਨ੍ਹਾਂ ਦਾ ਸੱਚਾ ਟਿਕਾਣਾ ਸੀ। ਯਹੋਵਾਹ ਹੀ ਉਹ ਪਰਮੇਸ਼ੁਰ ਸੀ ਜਿਸ ਵਿੱਚ ਉਨ੍ਹਾਂ ਦੇ ਪੁਰਖਿਆਂ ਨੇ ਭਰੋਸਾ ਕੀਤਾ ਸੀ।’"
7 Todos que as encontraram as devoraram. Seus inimigos disseram: ‘Não fizemos nada de errado ao atacá-las, pois pecaram contra o S seu verdadeiro lugar de descanso, a esperança de seus antepassados’.
8 “ਬਾਬਲ ਤੋਂ ਭੱਜ ਜਾਓ। ਬਾਬਲ ਵਾਲਿਆਂ ਦਾ ਦੇਸ਼ ਛੱਡ ਦਿਓ। ਉਨ੍ਹਾਂ ਬੱਕਰੀਆਂ ਵਰਗੇ ਬਣੋ ਜੋ ਇੱਜੜ ਦੀ ਅਗਵਾਈ ਕਰਦੀਆਂ ਨੇ।"
8 “Agora, porém, fujam da Babilônia! Saiam da terra dos babilônios! Como bodes que vão adiante do rebanho, guiem meu povo de volta para casa.
9 ਮੈਂ ਉੱਤਰ ਵਿੱਚ ਬਹੁਤ ਕੌਮਾਂ ਨੂੰ ਇਕੱਠਿਆਂ ਕਰਾਂਗਾ। ਇਨ੍ਹਾਂ ਕੌਮਾਂ ਦਾ ਸਮੂਹ ਬਾਬਲ ਦੇ ਖਿਲਾਫ਼ ਲੜਨ ਲਈ ਤਿਆਰ ਹੋ ਜਾਵੇਗਾ। ਉੱਤਰ ਦੇ ਲੋਕਾਂ ਵੱਲੋਂ ਬਾਬਲ ਉੱਤੇ ਕਬਜ਼ਾ ਕੀਤਾ ਜਾਵੇਗਾ। ਉਹ ਕੌਮਾਂ ਬਾਬਲ ਉੱਤੇ ਬਹੁਤ ਤੀਰ ਛੱਡਣਗੀਆਂ ਉਹ ਤੀਰ ਉਨ੍ਹਾਂ ਫ਼ੌਜੀਆਂ ਵਰਗੇ ਹੋਣਗੇ, ਜਿਹੜੇ ਜੰਗ ਤੋਂ ਖਾਲੀ ਹਬੀਁ ਵਾਪਸ ਨਹੀਂ ਆਉਂਦੇ।"
9 Pois estou levantando um exército de grandes nações do norte. Unirão forças para atacar a Babilônia e a conquistarão. As flechas do inimigo serão certeiras; irão direto para o alvo!
10 ਦੁਸ਼ਮਣ ਕਸਦੀ ਦੇ ਲੋਕਾਂ ਕੋਲੋਂ ਸਾਰੀ ਦੌਲਤ ਖੋਹ ਲਵੇਗਾ। ਉਹ ਫ਼ੌਜੀ ਜੋ ਵੀ ਚਾਹੁਣਗੇ, ਖੋਹ ਲੈਣਗੇ।” ਯਹੋਵਾਹ ਨੇ ਇਹ ਗੱਲਾਂ ਆਖੀਆਂ।"
10 A Babilônia será saqueada até que os saqueadores estejam cheios de despojos. Eu, o S
11 “ਬਾਬਲ, ਤੂੰ ਉਤੇਜਿਤ ਅਤੇ ਪ੍ਰਸੰਨ ਹੈਂ। ਤੂੰ ਮੇਰੀ ਧਰਤੀ ਖੋਹ ਲਈ ਸੀ। ਤੂੰ ਅਨਾਜ ਵਿੱਚ ਵੜੀ ਵੱਛੀ ਵਾਂਗ ਨੱਚਦੀ ਫ਼ਿਰੇਁ ਤੇਰਾ ਹਾਸਾ ਉਨ੍ਹਾਂ ਸੱਖਣੀਆਂ ਅਵਾਜ਼ਾਂ ਵਰਗਾ ਹੈ, ਜਿਹੜੀਆਂ ਘੋੜੇ ਕੱਢਦੇ ਨੇ।"
11 “Vocês se alegram e exultam, vocês que saquearam a nação que me pertence. Saltam como bezerros na campina e relincham como garanhões.
12 ਪਰ ਤੇਰੀ ਮਾਂ ਬਹੁਤ ਸ਼ਰਮਸਾਰ ਹੋਵੇਗੀ। ਜਿਸ ਔਰਤ ਨੇ ਤੈਨੂੰ ਜਨਮ ਦਿੱਤਾ ਸੀ, ਉਹ ਨਮੋਸ਼ੀ ਨਾਲ ਭਰ ਜਾਵੇਗੀ। ਬਾਬਲ ਸਾਰੀਆਂ ਕੌਮਾਂ ਵਿੱਚੋਂ ਸਭ ਤੋਂ ਵੱਧ ਮਹੱਤਵਹੀਣ ਹੋ ਜਾਵੇਗਾ। ਇਹ ਸੁੱਕਾ ਉਜਾੜ ਮਾਰੂਬਲ ਹੋਵੇਗਾ।"
12 Mas sua terra natal será coberta de vergonha e desonra. Vocês se tornarão a menor das nações, um deserto, uma terra seca e desolada.
13 ਯਹੋਵਾਹ ਆਪਣਾ ਕਹਿਰ ਦਿਖਾਵੇਗਾ, ਇਸ ਲਈ ਓੱਥੇ ਕੋਈ ਬੰਦਾ ਨਹੀਂ ਰਹੇਗਾ। ਬਾਬਲ ਪੂਰੀ ਤਰ੍ਹਾਂ ਸੱਖਣਾ ਹੋਵੇਗਾ। ਹਰ ਕੋਈ ਜਿਹੜਾ ਬਾਬਲ ਕੋਲੋਂ ਦੀ ਲੰਘੇਗਾ, ਉਹ ਭੈਭੀਤ ਹੋਵੇਗਾ। ਉਹ ਆਪਣੇ ਸਿਰ ਹਿਲਾਉਣਗੇ ਜਦੋਂ ਉਹ ਦੇਖਣਗੇ ਕਿ ਇਹ ਕਿੰਨੀ ਬੁਰੀ ਤਰ੍ਹਾਂ ਤਬਾਹ ਹੋਇਆ ਹੈ।"
13 Por causa da fúria do S enhor , a Babilônia ficará vazia; ninguém viverá nela. Todos que passarem por lá ficarão pasmos e abrirão a boca de espanto quando virem suas ruínas.
14 “ਬਾਬਲ ਦੇ ਖਿਲਾਫ਼ ਜੰਗ ਦੀ ਤਿਆਰੀ ਕਰੋ। ਤੁਸੀਂ ਸਾਰੇ ਕਮਾਨਧਾਰੀ ਫ਼ੌਜੀਓ, ਬਾਬਲ ਉੱਤੇ ਆਪਣੇ ਤੀਰ ਚਲਾਓ। ਆਪਣਾ ਕੋਈ ਵੀ ਤੀਰ ਬਚਾ ਕੇ ਨਾ ਰੱਖੋ। ਬਾਬਲ ਨੇ ਯਹੋਵਾਹ ਦੇ ਖਿਲਾਫ਼ ਪਾਪ ਕੀਤਾ ਹੈ।"
14 “Todas vocês, nações vizinhas, preparem-se para atacar a Babilônia. Que seus arqueiros atirem contra ela e não poupem flechas, pois ela pecou contra o S
15 ਬਾਬਲ ਦੇ ਆਲੇ-ਦੁਆਲੇ ਸਿਪਾਹੀ ਜਿੱਤ ਦਾ ਸ਼ੋਰ ਮਚਾਉਂਦੇ ਨੇ! ਬਾਬਲ ਨੇ ਆਤਮ-ਸਮਰਪਣ ਕਰ ਦਿੱਤਾ ਹੈ! ਉਸ ਦੀਆਂ ਕੰਧਾਂ ਅਤੇ ਮੁਨਾਰੇ ਢਹਿ ਗਏ ਹਨ! ਯਹੋਵਾਹ ਉਨ੍ਹਾਂ ਲੋਕਾਂ ਨੂੰ ਸਜ਼ਾ ਦੇ ਰਿਹਾ ਹੈ ਜਿਸਦੇ ਉਹ ਅਧਿਕਾਰੀ ਹਨ। ਕੌਮੋ, ਤੁਹਾਨੂੰ ਬਾਬਲ ਨੂੰ ਸਜ਼ਾ ਦੇਣੀ ਚਾਹੀਦੀ ਹੈ, ਜਿਸਦਾ ਉਹ ਅਧਿਕਾਰੀ ਹੈ। ਉਸ ਦੇ ਨਾਲ ਓਹੀ ਸਲੂਕ ਕਰੋ ਜੋ ਉਸ ਨੇ ਹੋਰਨਾਂ ਕੌਮਾਂ ਨਾਲ ਕੀਤਾ ਹੈ।"
15 De todos os lados, deem gritos de guerra contra ela. Vejam, está se rendendo! Seus muros caíram! É a vingança do S portanto vinguem-se dela; façam a ela o mesmo que ela fez a outros!
16 ਬਾਬਲ ਦੇ ਲੋਕਾਂ ਨੂੰ ਆਪਣੀਆਂ ਫ਼ਸਲਾਂ ਨਾ ਬੀਜਣ ਦਿਓ। ਉਨ੍ਹਾਂ ਨੂੰ ਆਪਣੀਆਂ ਫ਼ਸਲਾਂ ਇਕੱਠੀਆਂ ਨਾ ਕਰਨ ਦਿਓ! ਬਾਬਲ ਦੇ ਫ਼ੌਜੀਆਂ ਨੇ ਬਹੁਤ ਸਾਰੇ ਕੈਦੀਆਂ ਨੂੰ ਆਪਣੇ ਸ਼ਹਿਰ ਵਿੱਚ ਲਿਆਂਦਾ ਸੀ। ਹੁਣ ਦੁਸ਼ਮਣ ਦੇ ਫ਼ੌਜੀ ਆ ਗਏ ਨੇ, ਇਸੇ ਲਈ ਕੈਦੀ ਪਰਤ ਕੇ ਆਪਣੇ ਘਰਾਂ ਨੂੰ ਜਾ ਰਹੇ ਨੇ। ਉਹ ਕੈਦੀ ਨੱਸਦੇ ਹੋਏ ਆਪਣਿਆਂ ਸ਼ਹਿਰਾਂ ਨੂੰ ਜਾ ਰਹੇ ਨੇ।"
16 Eliminem da Babilônia todos que plantam lavouras e mandem embora todos que colhem. Por causa da espada do inimigo, todos fugirão para sua própria terra.”
17 “ਇਸਰਾਏਲ ਭੇਡਾਂ ਦੇ ਓਸ ਇੱਜੜ ਵਰਗਾ ਹੈ ਜਿਹੜਾ ਸਾਰੇ ਦੇਸ਼ ਅੰਦਰ ਖਿੰਡ ਗਿਆ ਹੈ। ਇਸਰਾਏਲ ਉਨ੍ਹਾਂ ਭੇਡਾਂ ਵਰਗਾ ਹੈ, ਜਿਸ ਨੂੰ ਸ਼ੇਰਾਂ ਨੇ ਭਜਾ ਦਿੱਤਾ ਹੈ। ਪਹਿਲਾ ਸ਼ੇਰ ਜਿਸਨੇ ਹਮਲਾ ਕੀਤਾ ਸੀ ਉਹ ਅੱਸ਼ੂਰ ਦਾ ਰਾਜਾ ਸੀ। ਉਸ ਦੀਆਂ ਹੱਡੀਆਂ ਨੂੰ ਚੂਰ-ਚੂਰ ਕਰਨ ਵਾਲਾ ਆਖੀਰੀ ਸ਼ੇਰ ਬਾਬਲ ਦਾ ਰਾਜਾ, ਨਬੂਕਦਨੱਸਰ ਸੀ।"
17 “Os israelitas são como ovelhas dispersadas por leões. Primeiro o rei da Assíria os devorou, depois Nabucodonosor, rei da Babilônia, quebrou seus ossos.”
18 ਇਸ ਲਈ ਸਰਬ-ਸ਼ਕਤੀਮਾਨ ਯਹੋਵਾਹ, ਇਸਰਾਏਲ ਦਾ ਪਰਮੇਸ਼ੁਰ ਆਖਦਾ ਹੈ: “ਛੇਤੀ ਹੀ ਮੈਂ ਬਾਬਲ ਦੇ ਰਾਜੇ ਨੂੰ ਅਤੇ ਉਸ ਦੇ ਦੇਸ਼ ਨੂੰ ਸਜ਼ਾ ਦੇਵਾਂਗਾ। ਮੈਂ ਉਸ ਨੂੰ ਸਜ਼ਾ ਦੇਵਾਂਗਾ ਜਿਵੇਂ ਮੈਂ ਅੱਸ਼ੂਰ ਦੇ ਰਾਜੇ ਨੂੰ ਸਜ਼ਾ ਦਿੱਤੀ ਸੀ।"
18 Portanto, assim diz o S enhor dos Exércitos, o Deus de Israel: “Castigarei o rei da Babilônia e sua terra, assim como castiguei o rei da Assíria.
19 “‘ਮੈਂ ਇਸਰਾਏਲ ਨੂੰ ਵਾਪਸ ਆਪਣੇ ਖੇਤਾਂ ਵਿੱਚ ਲਿਆਵਾਂਗਾ। ਉਹ ਭੋਜਨ ਖਾਵੇਗਾ ਜੋ ਕਰਮਲ ਪਰਬਤ ਉੱਤੇ ਅਤੇ ਬਾਸ਼ਾਨ ਦੀ ਧਰਤੀ ਉੱਤੇ ਉੱਗਦਾ ਹੈ। ਉਹ ਰੱਜ ਕੇ ਖਾਵੇਗਾ। ਉਹ ਪਹਾੜੀਆਂ ਉੱਤੇ, ਅਫ਼ਰਾਈਮ ਅਤੇ ਗਿਲਆਦ ਦੀ ਜ਼ਮੀਨ ਉੱਤੇ ਖਾਵੇਗਾ।’”"
19 Trarei Israel de volta para sua própria terra, para pastar nos campos no Carmelo e em Basã e para saciar-se novamente na região montanhosa de Efraim e em Gileade.
20 ਯਹੋਵਾਹ ਆਖਦਾ ਹੈ, “ਓਸ ਵੇਲੇ ਬਹੁਤ ਲੋਕ ਇਸਰਾਏਲ ਦਾ ਗੁਨਾਹ ਲੱਭਣ ਲਈ ਕੋਸ਼ਿਸ਼ ਕਰਨਗੇ। ਪਰ ਓੱਥੇ ਕੋਈ ਪਾਪ ਨਹੀਂ ਹੋਵੇਗਾ। ਲੋਕ ਯਹੂਦਾਹ ਦੇ ਪਾਪ ਲੱਭਣ ਦੀ ਕੋਸ਼ਿਸ਼ ਕਰਨਗੇ ਪਰ ਉਨ੍ਹਾਂ ਨੂੰ ਕੋਈ ਵੀ ਨਹੀਂ ਮਿਲ ਸੱਕੇਗਾ। ਕਿਉਂ ਕਿ ਮੈਂ ਇਸਰਾਏਲ ਅਤੇ ਯਹੂਦਾਹ ਦੇ ਕੁਝ ਬਚੇ ਹੋਏ ਲੋਕਾਂ ਨੂੰ ਬਚਾ ਰਿਹਾ ਹਾਂ। ਅਤੇ ਮੈਂ ਉਨ੍ਹਾਂ ਦੇ ਸਾਰੇ ਪਾਪ ਬਖਸ਼ ਰਿਹਾ ਹਾਂ।”"
20 Naqueles dias”, diz o S enhor , “não se encontrará pecado algum em Israel nem em Judá, pois perdoarei o remanescente que eu preservar.”
21 ਯਹੋਵਾਹ ਆਖਦਾ ਹੈ, “ਮਰਾਬਇਮ ਦੇ ਦੇਸ਼ ਉੱਤੇ ਹਮਲਾ ਕਰੋ! ਪਕੋਦ ਵਿੱਚ ਰਹਿਣ ਵਾਲੇ ਲੋਕਾਂ ਉੱਤੇ ਹਮਲਾ ਕਰੋ! ਉਨ੍ਹਾਂ ਉੱਤੇ ਹਮਲਾ ਕਰੋ! ਮਾਰ ਦਿਓ ਅਤੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿਓ! ਹਰ ਉਹ ਗੱਲ ਕਰੋ ਜਿਸਦਾ ਮੈਂ ਆਦੇਸ਼ ਦਿੰਦਾ ਹਾਂ!"
21 “Subam, guerreiros, contra a terra de Merataim e contra os habitantes de Pecode! Persigam-nos, matem-nos e destruam-nos completamente, como lhes ordenei”, diz o S
22 “ਜੰਗ ਦਾ ਸ਼ੋਰ ਸਾਰੇ ਦੇਸ਼ ਅੰਦਰ ਸੁਣਿਆ ਜਾ ਸੱਕਦਾ ਹੈ। ਇਹ ਬਹੁਤ ਤਬਾਹੀ ਦਾ ਸ਼ੋਰ ਹੈ।"
22 “Façam ouvir na terra o grito de guerra, o estrondo de grande destruição.
23 ਬਾਬਲ ਨੂੰ ‘ਸਾਰੀ ਦੁਨੀਆਂ ਦਾ ਹਬੌੜਾ’ ਸੱਦਿਆ ਜਾਂਦਾ ਸੀ। ਪਰ ‘ਹਬੌੜਾ’ ਹੁਣ ਚੂਰ-ਚੂਰ ਹੋ ਗਿਆ ਹੈ। ਬਾਬਲ ਸਭ ਕੌਮਾਂ ਤੋਂ ਵੱਧ ਬਰਬਾਦ ਹੈ।"
23 A Babilônia, o martelo de toda a terra, está quebrada e despedaçada; está desolada entre as nações.
24 ਬਾਬਲ, ਮੈਂ ਤੇਰੇ ਲਈ ਜਾਲ ਸੁੱਟਿਆ ਸੀ, ਅਤੇ ਤੂੰ ਇਸ ਨੂੰ ਜਾਣ ਸੱਕਣ ਤੋਂ ਪਹਿਲਾਂ ਹੀ ਫ਼ਸ ਗਿਆ ਹੈਂ। ਤੂੰ ਯਹੋਵਾਹ ਦੇ ਖਿਲਾਫ਼ ਲੜਿਆ ਸੀ, ਇਸ ਲਈ ਤੈਨੂੰ ਲੱਭਿਆ ਗਿਆ ਅਤੇ ਫੜ ਲਿਆ ਗਿਆ।"
24 Preparei uma armadilha para você, Babilônia; foi surpreendida e apanhada, pois lutou contra o S
25 ਯਹੋਵਾਹ ਨੇ ਆਪਣਾ ਮਾਲ-ਖਾਨਾ ਖੋਲ੍ਹ ਦਿੱਤਾ ਹੈ। ਯਹੋਵਾਹ ਨੇ ਆਪਣੇ ਕਹਿਰ ਦੇ ਹਬਿਆਰ ਕੱਢ ਲੇ ਨੇ। ਸਰਬ-ਸ਼ਕਤੀਮਾਨ ਯਹੋਵਾਹ ਨੇ ਉਹ ਹਬਿਆਰ ਕੱਢੇ ਨੇ ਕਿਉਂ ਕਿ ਉਸ ਦੇ ਕੋਲ ਕਰਨ ਵਾਲਾ ਕੰਮ ਹੈ। ਉਸ ਦੇ ਕੋਲ ਕਸਦੀ ਲੋਕਾਂ ਦੇ ਦੇਸ਼ ਅੰਦਰ ਕਰਨ ਵਾਲਾ ਕੰਮ ਹੈ।"
25 O S enhor abriu seu arsenal e trouxe para fora as armas de sua fúria. Sim, o Soberano S agirá na terra dos babilônios.
26 ਦੂਰ-ਦੂਰ ਤੋਂ ਬਾਬਲ ਦੇ ਖਿਲਾਫ਼ ਆਓ। ਮਾਲ-ਖਾਨੇ ਤੋੜ ਦਿਓ, ਜਿੱਥੇ ਉਸ ਨੇ ਅਨਾਜ ਰੱਖੇ ਨੇ। ਬਾਬਲ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿਓ। ਕਿਸੇ ਨੂੰ ਵੀ ਜਿਉਂਦਿਆਂ ਨਾ ਛੱਡੋ। ਅਨਾਜ ਦੀਆਂ ਵੱਡੀਆਂ ਬੋਰੀਆਂ ਦੇ ਵੱਡੇ ਢੇਰਾਂ ਵਾਂਗਰ ਲਾਸ਼ਾਂ ਦੀ ਢੇਰੀ ਲਾ ਦਿਓ।"
26 Venham contra ela de terras distantes, arrombem seus celeiros, transformem seus muros e casas em montes de escombros. Destruam-na completamente, não deixem sobrar coisa alguma.
27 ਬਾਬਲ ਅੰਦਰ ਸਭ ਜਵਾਨ ਬਲਦਾਂ (ਆਦਮੀਆਂ) ਨੂੰ ਮਾਰ ਦਿਓ। ਉਨ੍ਹਾਂ ਦਾ ਕਤਲੇਆਮ ਕਰ ਦਿਓ। ਉਨ੍ਹਾਂ ਦੇ ਹਾਰ ਜਾਣ ਦਾ ਸਮਾਂ ਆ ਗਿਆ ਹੈ, ਇਸ ਲਈ ਉਨ੍ਹਾਂ ਲਈ ਬਹੁਤ ਬੁਰਾ ਹੋਵੇਗਾ। ਉਨ੍ਹਾਂ ਲਈ ਸਜ਼ਾ ਦਿੱਤੇ ਜਾਣ ਦਾ ਸਮਾਂ ਹੈ।"
27 Ataquem todos os seus jovens guerreiros e acabem com eles. Que aflição os espera, pois chegou o dia do castigo da Babilônia!
28 ਲੋਕ ਬਾਬਲ ਤੋਂ ਬਾਹਰ ਭੱਜ ਰਹੇ ਨੇ। ਉਹ ਉਸ ਦੇਸ਼ ਵਿੱਚੋਂ ਬਚ ਰਹੇ ਨੇ। ਉਹ ਲੋਕ ਸੀਯੋਨ ਨੂੰ ਆ ਰਹੇ ਨੇ। ਅਤੇ ਉਹ ਲੋਕ ਹਰ ਕਿਸੇ ਨੂੰ ਉਨ੍ਹਾਂ ਗੱਲਾਂ ਬਾਰੇ ਦੱਸ ਰਹੇ ਨੇ ਜੋ ਯਹੋਵਾਹ ਕਰ ਰਿਹਾ ਹੈ। ਉਹ ਲੋਕਾਂ ਨੂੰ ਦੱਸ ਰਹੇ ਨੇ ਕਿ ਯਹੋਵਾਹ ਬਾਬਲ ਨੂੰ ਸਜ਼ਾ ਦੇ ਰਿਹਾ ਹੈ, ਜਿਸਦਾ ਉਹ ਅਧਿਕਾਰੀ ਹੈ। ਬਾਬਲ ਨੇ ਯਹੋਵਾਹ ਦਾ ਮੰਦਰ ਢਾਹਿਆ ਸੀ, ਇਸ ਲਈ ਹੁਣ ਯਹੋਵਾਹ ਬਾਬਲ ਨੂੰ ਤਬਾਹ ਕਰ ਰਿਹਾ ਹੈ।"
28 Escutem o povo que escapou da Babilônia contar em Sião como o S se vingou dos que destruíram seu templo.
29 ਉਨ੍ਹਾਂ ਬੰਦਿਆਂ ਨੂੰ ਬੁਲਾ ਲਵੋ, ਜੋ ਤੀਰ ਚਲਾਉਂਦੇ ਨੇ। ਉਨ੍ਹਾਂ ਨੂੰ ਬਾਬਲ ਉੱਤੇ ਹਮਲਾ ਕਰਨ ਲਈ ਆਖੋ। ਉਨ੍ਹਾਂ ਲੋਕਾਂ ਨੂੰ ਸ਼ਹਿਰ ਦੁਆਲੇ ਘੇਰਾ ਪਾਉਣ ਲਈ ਆਖੋ। ਕਿਸੇ ਨੂੰ ਵੀ ਬਚਕੇ ਨਾ ਜਾਣ ਦਿਓ। ਉਸ ਨੂੰ ਉਸ ਦੇ ਮੰਦੇ ਕਾਰਿਆਂ ਦਾ ਬਦਲਾ ਦਿਓ। ਉਸ ਨਾਲ ਓਹੀ ਕਰੋ ਜੋ ਉਸ ਨੇ ਹੋਰਨਾਂ ਕੌਮਾਂ ਨਾਲ ਕੀਤਾ ਹੈ। ਬਾਬਲ ਨੇ ਯਹੋਵਾਹ ਦਾ ਆਦਰ ਨਹੀਂ ਕੀਤਾ ਸੀ। ਬਾਬਲ ਦਾ ਇਸਰਾਏਲ ਦੇ ਪਵਿੱਤਰ ਪੁਰੱਖ ਬਾਰੇ ਬੜਾ ਰੁੱਖਾ ਵਿਹਾਰ ਸੀ। ਇਸ ਲਈ ਬਾਬਲ ਨੂੰ ਸਜ਼ਾ ਦਿਓ।"
29 “Convoquem os arqueiros para virem à Babilônia, cerquem a cidade para que ninguém escape. Façam a ela o mesmo que ela fez a outros, pois desafiou o S
30 ਬਾਬਲ ਦੇ ਗੱਭਰੂ ਗਲੀਆਂ ਅੰਦਰ ਮਾਰੇ ਜਾਣਗੇ। ਓਸ ਦਿਨ ਉਸ ਦੇ ਸਾਰੇ ਫ਼ੌਜੀ ਮਾਰੇ ਜਾਣਗੇ।” ਯਹੋਵਾਹ ਇਹ ਗੱਲਾਂ ਆਖਦਾ ਹੈ।"
30 Seus jovens cairão nas ruas, todos os seus soldados serão mortos”, diz o S
31 “ਬਾਬਲ, ਤੂੰ ਬਹੁਤ ਗੁਮਾਨੀ ਹੈਂ। ਅਤੇ ਮੈਂ ਤੇਰੇ ਖਿਲਾਫ਼ ਹਾਂ।” ਸਾਡਾ ਪ੍ਰਭੂ, ਸਰਬ-ਸ਼ਕਤੀਮਾਨ ਯਹੋਵਾਹ ਇਹ ਗੱਲਾਂ ਆਖਦਾ ਹੈ। “ਮੈਂ ਤੇਰੇ ਖਿਲਾਫ਼ ਹਾਂ, ਅਤੇ ਤੇਰੇ ਲਈ ਸਜ਼ਾ ਪਾਉਣ ਦਾ ਸਮਾਂ ਆ ਗਿਆ ਹੈ।"
31 “Veja, sou seu inimigo, povo arrogante”, diz o Soberano S “O dia do acerto de contas chegou, o dia em que eu o castigarei.
32 ਗੁਮਾਨੀ ਬਾਬਲ ਚਕਰ ਖਾਵੇਗਾ ਤੇ ਡਿੱਗੇਗਾ ਅਤੇ ਕੋਈ ਵੀ ਬੰਦਾ ਉੱਠਣ ਵਿੱਚ ਉਸਦੀ ਸਹਾਇਤਾ ਨਹੀਂ ਕਰੇਗਾ। ਮੈਂ ਉਸ ਦੇ ਕਸਬਿਆਂ ਵਿੱਚ ਅੱਗ ਲਾ ਦਿਆਂਗਾ। ਉਹ ਉਸ ਦੇ ਚੁਫ਼ੇਰੇ ਹਰ ਕਿਸੇ ਨੂੰ ਪੂਰੀ ਤਰ੍ਹਾਂ ਸਾੜ ਦੇਵੇਗੀ।”"
32 Ó povo insolente, você tropeçará e cairá, e ninguém o levantará. Pois acendi um fogo nas cidades da Babilônia que queimará tudo ao seu redor.”
33 ਸਰਬ ਸ਼ਕਤੀਮਾਨ ਯਹੋਵਾਹ ਆਖਦਾ ਹੈ: “ਇਸਰਾਏਲ ਅਤੇ ਯਹੂਦਾਹ ਦੇ ਲੋਕ ਸਤਾਏ ਜਾਂਦੇ ਹਨ। ਦੁਸ਼ਮਣ ਨੇ ਉਨ੍ਹਾਂ ਨੂੰ ਫ਼ੜ ਲਿਆ ਅਤੇ ਉਨ੍ਹਾਂ ਨੂੰ ਜਾਣ ਨਹੀਂ ਦੇਵੇਗਾ।"
33 Assim diz o S enhor dos Exércitos: “O povo de Israel e o povo de Judá foram oprimidos; seus captores os prenderam e não querem soltá-los.
34 ਪਰ ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਵਾਪਸ ਲਿਆਵੇਗਾ। ਉਸਦਾ ਨਾਮ ਸਰਬ-ਸ਼ਕਤੀਮਾਨ ਯਹੋਵਾਹ ਹੈ। ਉਹ ਬਹੁਤ ਤਾਕਤ ਨਾਲ ਉਨ੍ਹਾਂ ਲੋਕਾਂ ਦੀ ਰਾਖੀ ਕਰੇਗਾ। ਉਹ ਉਨ੍ਹਾਂ ਦੀ ਰਾਖੀ ਕਰੇਗਾ, ਤਾਂ ਜੋ ਉਹ ਧਰਤੀ ਅਰਾਮ ਕਰ ਸੱਕੇ। ਪਰ ਓੱਥੇ ਬਾਬਲ ਵਿੱਚ ਰਹਿਣ ਵਾਲੇ ਲੋਕਾਂ ਲਈ ਅਰਾਮ ਨਹੀਂ ਹੋਵੇਗਾ।”"
34 Mas seu Redentor é forte; seu nome é S Ele os defenderá e voltará a lhes dar descanso em Israel. Mas para o povo da Babilônia não haverá descanso!
35 ਯਹੋਵਾਹ ਆਖਦਾ ਹੈ, “ਹੇ ਤਲਵਾਰ, ਬਾਬਲ ਵਿੱਚ ਰਹਿੰਦੇ ਲੋਕਾਂ ਨੂੰ ਮਾਰ ਸੁੱਟ। ਹੇ ਤਲਵਾਰ, ਰਾਜੇ ਦੇ ਅਧਿਕਾਰੀਆਂ ਨੂੰ ਅਤੇ ਬਾਬਲ ਦੇ ਸਿਆਣੇ ਬੰਦਿਆਂ ਨੂੰ ਮਾਰ ਸੁੱਟ।"
35 “A espada de guerra virá sobre os babilônios”, diz o S “Virá sobre o povo da Babilônia, sobre seus oficiais e seus sábios.
36 ਹੇ ਤਲਵਾਰ, ਬਾਬਲ ਦੇ ਜਾਜਕਾਂ ਨੂੰ ਮਾਰ ਸੁੱਟ। ਉਹ ਜਾਜਕ ਮੂਰਖ ਬੰਦਿਆਂ ਵਰਗੇ ਹੋਣਗੇ। ਹੇ ਤਲਵਾਰ, ਬਾਬਲ ਦੇ ਫੌਜੀਆਂ ਨੂੰ ਮਾਰ ਸੁੱਟ। ਉਹ ਫ਼ੌਜੀ ਡਰ ਨਾਲ ਭਰੇ ਹੋਏ ਹੋਣਗੇ।"
36 A espada virá sobre seus falsos profetas, e eles se tornarão tolos. Virá sobre seus guerreiros valentes, e eles se apavorarão.
37 ਹੇ ਤਲਵਾਰ, ਬਾਬਲ ਦੇ ਘੋੜਿਆਂ ਅਤੇ ਰੱਥਾਂ ਨੂੰ ਮਾਰ ਸੁੱਟ। ਹੇ ਤਲਵਾਰ, ਹੋਰਨਾਂ ਦੇਸ਼ਾਂ ਤੋਂ ਭਾੜੇ ਲੇ ਗਏ ਸਾਰੇ ਫ਼ੌਜੀਆਂ ਨੂੰ ਮਾਰ ਸੁੱਟ। ਉਹ ਫ਼ੌਜੀ ਡਰੀ ਹੋਈ ਔਰਤ ਵਰਗੇ ਹੋਣਗੇ। ਹੇ ਤਲਵਾਰ, ਬਾਬਲ ਦੇ ਖਜ਼ਾਨਿਆਂ ਨੂੰ ਤਬਾਹ ਕਰ ਦੇ, ਉਹ ਖਜ਼ਾਨੇ ਲੁੱਟ ਲੇ ਜਾਣਗੇ।"
37 A espada virá sobre cavalos e carros de guerra e sobre os estrangeiros que ali habitam, e eles se tornarão como mulheres. Virá sobre seus tesouros, e todos eles serão saqueados.
38 ਹੇ ਤਲਵਾਰ, ਬਾਬਲ ਦੇ ਪਾਣੀਆਂ ਉੱਤੇ ਸੱਟ ਮਾਰ, ਉਹ ਪਾਣੀ ਸੁੱਕ ਜਾਣਗੇ। ਬਾਬਲ ਕੋਲ ਬੜੇ ਬੁੱਤ ਨੇ। ਉਹ ਬੁੱਤ ਦਰਸਾਉਂਦੇ ਨੇ ਕਿ ਬਾਬਲ ਦੇ ਲੋਕੀ ਕਿੰਨੇ ਮੂਰਖ ਨੇ। ਇਸ ਲਈ ਉਨ੍ਹਾਂ ਲੋਕਾਂ ਨਾਲ ਮੰਦੀਆਂ ਘਟਨਾਵਾਂ ਵਾਪਰਨਗੀਆਂ।"
38 A seca virá até mesmo sobre suas fontes de água, e elas secarão. Por que tudo isso acontecerá? Porque toda a terra se encheu de ídolos, e o povo está enlouquecido por eles.
39 ਬਾਬਲ ਕਦੇ ਵੀ ਲੋਕਾਂ ਨਾਲ ਭਰਿਆ ਨਹੀਂ ਹੋਵੇਗਾ। ਅਵਾਰਾ ਕੁੱਤੇ, ਸ਼ਤਰਮੁਰਗ ਅਤੇ ਮਾਰੂਬਲ ਦੇ ਹੋਰ ਜਾਨਵਰ ਓੱਥੇ ਰਹਿਣਗੇ। ਪਰ ਓੱਥੇ ਕਦੇ ਕੋਈ ਵੀ ਬੰਦਾ ਨਹੀਂ ਰਹੇਗਾ।"
39 “Em breve a Babilônia servirá de morada para animais do deserto e hienas; corujas farão ali seus ninhos. Jamais voltará a ser habitada, ficará desolada para sempre.
40 ਪਰਮੇਸ਼ੁਰ ਨੇ ਸਦੂਮ ਅਤੇ ਅਮੂਰਾਹ ਨੂੰ ਅਤੇ ਉਨ੍ਹਾਂ ਦੇ ਦੁਆਲੇ ਦੇ ਕਸਬਿਆਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਸੀ। ਅਤੇ ਹੁਣ ਉਨ੍ਹਾਂ ਕਸਬਿਆਂ ਅੰਦਰ ਕੋਈ ਵੀ ਬੰਦਾ ਨਹੀਂ ਰਹਿੰਦਾ। ਓਸੇ ਤਰ੍ਹਾਂ, ਕੋਈ ਵੀ ਬੰਦਾ ਬਾਬਲ ਅੰਦਰ ਨਹੀਂ ਰਹੇਗਾ। ਅਤੇ ਕੋਈ ਵੀ ਬੰਦਾ ਓੱਥੇ ਰਹਿਣ ਲਈ ਨਹੀਂ ਜਾਵੇਗਾ।”"
40 Eu a destruirei como destruí Sodoma e Gomorra e as cidades vizinhas”, diz o S “Ninguém viverá ali, ninguém habitará nela.
41 “ਦੇਖੋ! ਉੱਤਰ ਵੱਲੋਂ ਲੋਕੀਂ ਇੱਥੇ ਆ ਰਹੇ ਨੇ। ਉਹ ਇੱਕ ਮਜ਼ਬੂਤ ਕੌਮ ਵੱਲੋਂ ਆ ਰਹੇ ਨੇ। ਸਾਰੀ ਦੁਨੀਆਂ ਦੇ ਬਹੁਤ ਸਾਰੇ ਰਾਜੇ, ਇਕੱਠੇ ਹੀ ਆ ਰਹੇ ਨੇ।"
41 “Vejam, um grande exército vem do norte! Uma grande nação e muitos reis se levantam, de terras distantes, contra vocês.
42 ਉਨ੍ਹਾਂ ਦੀਆਂ ਫ਼ੌਜਾਂ ਕੋਲ ਕਮਾਨਾਂ ਅਤੇ ਬਰਛੀਆਂ ਨੇ। ਫ਼ੌਜੀ ਬਹੁਤ ਜ਼ਾਲਮ ਨੇ। ਉਨ੍ਹਾਂ ਕੋਲ ਕੋਈ ਰਹਿਮ ਨਹੀਂ। ਫ਼ੌਜੀ ਆਪਣੇ ਘੋੜਿਆਂ ਤੇ ਸਵਾਰ ਹੋਕੇ ਆ ਰਹੇ ਨੇ, ਅਤੇ ਉਨ੍ਹਾਂ ਦੀ ਅਵਾਜ਼ ਗਰਜਦੇ ਹੋਏ ਸਮੁੰਦਰ ਵਰਗੀ ਹੈ। ਉਹ ਆਪਣੀਆਂ ਥਾਵਾਂ ਉੱਤੇ, ਜੰਗ ਲਈ ਤਿਆਰ ਖਲੋਤੇ ਨੇ। ਬਾਬਲ ਦੇ ਸ਼ਹਿਰ, ਉਹ ਤੇਰੇ ਉੱਤੇ ਹਮਲਾ ਕਰਨ ਲਈ ਤਿਆਰ ਨੇ।"
42 Estão armados com arcos e lanças, são cruéis e não têm compaixão. Quando avançam montados em cavalos, o barulho é como o rugido do mar. Vêm em formação de batalha com o intuito de destruí-la, Babilônia.
43 ਬਾਬਲ ਦੇ ਰਾਜੇ ਨੇ ਇਨ੍ਹਾਂ ਫ਼ੌਜਾਂ ਬਾਰੇ ਸੁਣਿਆ। ਅਤੇ ਉਹ ਬਹੁਤ ਭੈਭੀਤ ਹੋ ਗਿਆ। ਉਹ ਇੰਨਾ ਡਰਿਆ ਹੋਇਆ ਹੈ ਕਿ ਉਸ ਦੇ ਹੱਥ ਨਹੀਂ ਹਿੱਲਦੇ। ਡਰ ਨਾਲ ਉਸਦਾ ਪੇਟ ਦੁੱਖਦਾ ਹੈ ਜਿਵੇਂ ਕੋਈ ਔਰਤ ਬੱਚਾ ਜਣਨ ਵਾਲੀ ਹੋਵੇ।”"
43 O rei da Babilônia ouviu relatos sobre o inimigo, e suas mãos tremem de medo. Pontadas de angústia tomam conta dele, como as dores da mulher em trabalho de parto.
44 ਯਹੋਵਾਹ ਆਖਦਾ ਹੈ, “ਕਦੇ-ਕਦੇ ਕੋਈ ਸ਼ੇਰ ਯਰਦਨ ਨਦੀ ਦੇ ਕੰਢੇ ਦੀਆਂ ਸਂਘਣੀਆਂ ਝਾੜੀਆਂ ਵਿੱਚੋਂ ਨਿਕਲ ਆਵੇਗਾ। ਉਹ ਸ਼ੇਰ ਉਨ੍ਹਾਂ ਖੇਤਾਂ ਅੰਦਰ ਘੁੰਮੇਗਾ ਜਿੱਥੇ ਲੋਕ ਆਪਣੇ ਪਸ਼ੂਆਂ ਨੂੰ ਰੱਖਦੇ ਨੇ, ਅਤੇ ਉਹ ਸਾਰੇ ਹੀ ਪਸ਼ੂ ਨੱਸ ਜਾਣਗੇ। ਮੈਂ ਉਸ ਸ਼ੇਰ ਵਰਗਾ ਹੋਵਾਂਗਾ, ਮੈਂ ਬਾਬਲ ਨੂੰ ਉਸਦੀ ਧਰਤੀ ਉੱਤੋਂ ਭਜਾ ਦਿਆਂਗਾ। ਅਜਿਹਾ ਕਰਨ ਲਈ ਮੈਂ ਕਿਸ ਨੂੰ ਚੁਣਾਂ? ਇੱਥੇ ਮੇਰੇ ਜਿਹਾ ਕੋਈ ਨਹੀਂ। ਇੱਥੇ ਅਜਿਹਾ ਕੋਈ ਬੰਦਾ ਨਹੀਂ ਜੋ ਮੈਨੂੰ ਵੰਗਾਰ ਸੱਕੇ। ਇਸ ਲਈ ਮੈਂ ਅਜਿਹਾ ਹੀ ਕਰਾਂਗਾ। ਕੋਈ ਵੀ ਅਯਾਲੀ ਮੈਨੂੰ ਭਜਾਉਣ ਲਈ ਨਹੀਂ ਆਵੇਗਾ, ਮੈਂ ਬਾਬਲ ਦੇ ਲੋਕਾਂ ਨੂੰ ਦੂਰ ਭਜਾ ਦਿਆਂਗਾ।”"
44 “Virei como um leão da mata do Jordão que ataca as ovelhas no pasto. Expulsarei a Babilônia de sua terra e ali colocarei o líder que eu escolher. Pois quem é semelhante a mim e quem pode me desafiar? Que governante pode se opor à minha vontade?”
45 ਉਸ ਬਾਰੇ ਸੁਣੋ ਜੋ ਵਿਉਂਤ ਯਹੋਵਾਹ ਨੇ ਬਾਬਲ ਨਾਲ ਕਰਨ ਲਈ ਬਣਾਈ ਹੈ। ਉਸ ਬਾਰੇ ਸੁਣੋ ਜਿਸਦਾ ਨਿਆਂ ਯਹੋਵਾਹ ਨੇ ਬਾਬਲ ਦੇ ਲੋਕਾਂ ਨਾਲ ਕਰਨ ਲਈ ਕੀਤਾ ਹੈ। “ਦੁਸ਼ਮਣ ਬਾਬਲ ਦੇ ਇੱਜੜ (ਲੋਕਾਂ) ਦੇ ਲੇਲਿਆਂ ਨੂੰ ਧੂਹ ਕੇ ਲੈ ਜਾਵੇਗਾ। ਬਾਬਲ ਦੀਆਂ ਚਰਾਂਦਾਂ ਉਨ੍ਹਾਂ ਦੇ ਅਮਲਾਂ ਕਰਕੇ ਉਜਾੜ ਹੋ ਜਾਣਗੀਆਂ।"
45 Ouçam o que o S enhor planejou contra a Babilônia e contra a terra dos babilônios. Até as crianças serão arrastadas como ovelhas, e suas casas, destruídas.
46 ਬਾਬਲ ਢਹਿ ਪਵੇਗਾ ਅਤੇ ਉਸ ਪਤਨ ਨਾਲ ਧਰਤੀ ਹਿੱਲੇਗੀ। ਸਾਰੀਆਂ ਕੌਮਾਂ ਦੇ ਲੋਕ ਬਾਬਲ ਦੀ ਤਬਾਹੀ ਬਾਰੇ ਸੁਣਨਗੇ।”"
46 A terra tremerá com a queda da Babilônia, e por todo o mundo se ouvirá seu grito de desespero.
Atalhos do teclado
- Capítulo anterior←
- Próximo capítulo→
- Versículo anteriork
- Próximo versículoj
- Limpar seleçãoEsc
- Esta ajuda?
Estude este capítulo no WhatsApp
Peça à IA da Bíblia Fala para explicar Jeremias 50, comparar traduções ou montar um estudo — tudo direto pelo WhatsApp.