Jeremias 49
Punjabi Bible (GL_PUNJABI) vs VC
VC Versão Católica
1 ਅੰਮੋਨ ਬਾਰੇ ਇੱਕ ਸੰਦੇਸ਼ ਇਹ ਸੰਦੇਸ਼ ਅੰਮੋਨੀ ਲੋਕਾਂ ਬਾਰੇ ਹੈ। ਯਹੋਵਾਹ ਆਖਦਾ ਹੈ: “ਅੰਮੋਨੀ ਲੋਕੋ, ਕੀ ਤੁਸੀਂ ਸੋਚਦੇ ਹੋ ਕਿ ਇਸਰਾਏਲ ਦੇ ਲੋਕਾਂ ਦੇ ਬੱਚੇ ਨਹੀਂ ਹਨ? ਕੀ ਸੋਚਦੇ ਹੋ ਤੁਸੀਂ ਕਿ ਇੱਥੇ ਬੱਚੇ ਨਹੀਂ ਹਨ ਆਪਣੇ ਮਾਪਿਆਂ ਦੀ ਮੌਤ ਮਗਰੋਂ ਧਰਤੀ ਸਾਂਭਣ ਵਾਲੇ? ਫ਼ੇਰ ਕਾਤੋਂ ਮਲਕਾਮ ਦੇ ਲੋਕਾਂ ਨੇ ਗਾਦ ਦੀ ਧਰਤੀ ਲਈ ਅਤੇ ਇਸ ਦੇ ਨਗਰਾਂ ਵਿੱਚ ਵਸ ਗਏ?”"
1 Aos amonitas - Eis o que diz o Senhor: Israel não possui filhos nem herdeiros? Por que Melcom apoderou-se de Gad, e instalou seu povo nas suas cidades?
2 ਯਹੋਵਾਹ ਆਖਦਾ ਹੈ, “ਅੰਮੋਨ ਦੇ ਰੱਬਾਹ ਅੰਦਰ ਸਮਾਂ ਆਵੇਗਾ ਜਦੋਂ ਲੋਕੀਂ ਜੰਗ ਦੀਆਂ ਅਵਾਜ਼ਾਂ ਸੁਣਨਗੇ। ਅੰਮੋਨ ਦਾ ਰੱਬਾਹ ਤਬਾਹ ਹੋ ਜਾਵੇਗਾ। ਸਿਰਫ਼ ਤਬਾਹ ਹੋਏ ਮਕਾਨਾਂ ਨਾਲ ਢੱਕੀਆਂ ਹੋਈਆਂ ਨੰਗੀਆਂ ਪਹਾੜੀਆਂ ਹੀ ਬਚਣਗੀਆਂ। ਅਤੇ ਉਨ੍ਹਾਂ ਦੇ ਆਲੇ-ਦੁਆਲੇ ਦੇ ਕਸਬੇ ਸਾੜ ਦਿੱਤੇ ਜਾਣਗੇ। ਉਨ੍ਹਾਂ ਲੋਕਾਂ ਨੇ ਇਸਰਾਏਲ ਦੇ ਲੋਕਾਂ ਨੂੰ ਆਪਣਾ ਦੇਸ਼ ਛੱਡ ਜਾਣ ਲਈ ਮਜ਼ਬੂਰ ਕੀਤਾ ਸੀ। ਪਰ ਬਾਦ ਵਿੱਚ ਇਸਰਾਏਲ ਉਨ੍ਹਾਂ ਨੂੰ ਛੱਡ ਜਾਣ ਲਈ ਮਜ਼ਬੂਰ ਕਰ ਦੇਵੇਗਾ।” ਯਹੋਵਾਹ ਨੇ ਇਹ ਗੱਲਾਂ ਆਖੀਆਂ।"
2 Dias virão - oráculo do Senhor - em que farei ouvir gritos de guerra em Rabá dos amonitas; ficará ela reduzida a um montão de escombros; suas filhas serão entregues às chamas, e Israel herdará dos que dele herdaram - oráculo do Senhor.
3 “ਹਸ਼ਬੋਨ ਦੇ ਲੋਕੋ ਰੋਵੋ, ਕਿਉਂ ਕਿ ਅਈ ਦਾ ਸ਼ਹਿਰ ਤਬਾਹ ਹੋ ਗਿਆ ਹੈ। ਅੰਮੋਨ ਦੇ ਰੱਬਾਹ ਦੀਓ ਔਰਤੋਂ, ਰੋਵੋ! ਆਪਣੇ ਸੋਗ ਦੇ ਬਸਤਰ ਪਹਿਨ ਲਵੋ ਅਤੇ ਰੋਵੋ। ਸੁਰੱਖਿਆ ਲਈ ਸ਼ਹਿਰ ਵੱਲ ਭੱਜੋ। ਕਿਉਂ ਕਿ ਦੁਸ਼ਮਣ ਆ ਰਿਹਾ ਹੈ। ਉਹ ਮਲਕਾਮ ਨੂੰ ਉਸ ਦੇ ਜਾਜਕਾਂ ਅਤੇ ਅਧਿਕਾਰੀਆਂ ਸਮੇਤ ਲੈ ਜਾਣਗੇ।"
3 Lamenta-te, Hesebon, porque Hai foi devastada; gritai, filhas de Rabá, revesti-vos de cilícios e cobri-vos de saco, errando pelo redil, porquanto Melcom vai ser levado ao exílio com todos os seus sacerdotes e chefes.
4 ਤੁਸੀਂ ਆਪਣੀ ਤਾਕਤ ਦੀਆਂ ਫ਼ਢ਼ਾਂ ਮਾਰਦੇ ਹੋ। ਪਰ ਤੁਹਾਡੇ ਕੋਲੋਂ, ਤੁਹਾਡੀ ਤਾਕਤ ਖੁੱਸ ਰਹੀ ਹੈ। ਤੁਸੀਂ ਆਪਣੀ ਦੌਲਤ ਵਿੱਚ ਭਰੋਸਾ ਕਰਦੇ ਹੋ ਕਿ ਉਹ ਤੁਹਾਨੂੰ ਬਚਾ ਲਵੇਗੀ। ਤੁਸੀਂ ਸੋਚਦੇ ਹੋ ਕਿ ਕੋਈ ਤੁਹਾਡੇ ਉੱਤੇ ਹਮਲਾ ਕਰਨ ਦੀ ਗੱਲ ਵੀ ਨਹੀਂ ਸੋਚੇਗਾ।”"
4 Por que orgulhar-te da fertilidade de teus vales? Filha esquiva que tanto confias em teus tesouros, dizendo: Quem ousaria atacar-me?
5 ਪਰ ਸਰਬ-ਸ਼ਕਤੀਮਾਨ ਯਹੋਵਾਹ ਇਹ ਆਖਦਾ ਹੈ: “ਮੈਂ ਤੁਹਾਡੇ ਲਈ ਹਰ ਪਾਸਿਓ ਮੁਸੀਬਤਾਂ ਲਿਆਵਾਂਗਾ। ਤੁਸੀਂ ਸਾਰੇ ਹੀ ਭੱਜ ਜਾਓਗੇ। ਅਤੇ ਕੋਈ ਫ਼ੇਰ ਕਦੇ ਤੁਹਾਨੂੰ ਇਕੱਠਿਆਂ ਨਹੀਂ ਕਰ ਸੱਕੇਗਾ।”"
5 Vou desencadear em volta de ti o terror - oráculo do Senhor dos exércitos. Sereis expulsos, um por um, sem que ninguém consiga reunir os fugitivos.
6 “ਅੰਮੋਨੀ ਲੋਕਾਂ ਨੂੰ ਬੰਦੀ ਬਣਾ ਕੇ ਲੈ ਜਾਇਆ ਜਾਵੇਗਾ। ਪਰ ਸਮਾਂ ਆਵੇਗਾ ਜਦੋਂ ਮੈਂ ਅੰਮੋਨੀ ਲੋਕਾਂ ਨੂੰ ਵਾਪਸ ਲਿਆਵਾਂਗਾ।” ਇਹ ਸੰਦੇਸ਼ ਯਹੋਵਾਹ ਵੱਲੋਂ ਸੀ।"
6 Em seguida, mudarei a sorte dos amonitas.
7 ਅਦੋਮ ਬਾਰੇ ਇੱਕ ਸੰਦੇਸ਼ ਇਹ ਸੰਦੇਸ਼ ਅਦੋਮ ਬਾਰੇ ਹੈ। ਸਰਬ ਸ਼ਕਤੀਮਾਨ ਯਹੋਵਾਹ ਆਖਦਾ ਹੈ: “ਕੀ ਤੇਮਾਨ ਅੰਦਰ ਕੋਈ ਸਿਆਣਪ ਨਹੀਂ ਬਚੀ? ਕੀ ਅਦੋਮ ਦੇ ਸਿਆਣੇ ਲੋਕ ਸਲਾਹ ਦੇਣ ਦੇ ਕਾਬਲ ਨਹੀਂ ਰਹੇ? ਕੀ ਉਹ ਆਪਣੀ ਸਿਆਣਪ ਗੁਆ ਚੁੱਕੇ ਨੇ?"
7 Contra Edom. - Eis o que diz o Senhor dos exércitos: Não existe mais sabedoria em Temã? Perdeu-se o conselho dos clarividentes, desvaneceu-se a inteligência?
8 ਦਦਾਨ ਵਿੱਚ ਰਹਿਣ ਵਾਲੇ ਤੁਸੀਂ ਲੋਕੋ, ਭੱਜ ਜਾਵੋ! ਛੁਪ ਜਾਵੋ! ਕਿਉਂ? ਕਿਉਂ ਕਿ ਮੈਂ ਏਸਾਓ ਨੂੰ ਉਸ ਦੇ ਮੰਦਿਆਂ ਕਾਰਿਆਂ ਲਈ ਸਜ਼ਾ ਦੇਵਾਂਗਾ।"
8 Fugi, voltai as costas, ocultai-vos nos esconderijos, habitantes de Dedã, pois que trago a ruína sobre Esaú: chegou a hora da devastação.
9 “ਕਾਮੇ ਵੇਲਾਂ ਤੋਂ ਅੰਗੂਰ ਤੋਂੜਦੇ ਨੇ ਪਰ ਉਹ ਕੁਝ ਅੰਗੂਰ ਪੌਦਿਆਂ ਉੱਤੇ ਰਹਿਣ ਦਿੰਦੇ ਨੇ। ਜੇ ਰਾਤ ਵੇਲੇ ਚੋਰ ਪੈ ਜਾਣ, ਤਾਂ ਉਹ ਸਭ ਕੁਝ ਨਹੀਂ ਲਿਜਾ ਸੱਕਦੇ।"
9 Se vierem a ti vindimadores, nenhum cacho deixarão. Se forem ladrões noturnos, pilharão à saciedade.
10 ਪਰ ਮੈਂ ਏਸਾਓ ਕੋਲੋਂ ਸਭ ਕੁਝ ਲੈ ਜਾਵਾਂਗਾ। ਮੈਂ ਉਸ ਦੇ ਛੁਪਣ ਦੀਆਂ ਸਾਰੀਆਂ ਥਾਵਾਂ ਲੱਭ ਲਵਾਂਗਾ। ਉਹ ਮੇਰੇ ਪਾਸੋਂ ਛੁਪ ਨਹੀਂ ਸੱਕੇਗਾ। ਉਸ ਦੇ ਬੱਚੇ, ਰਿਸ਼ਤੇਦਾਰ ਅਤੇ ਗੁਆਂਢੀ ਸਾਰੇ ਹੀ ਮਾਰੇ ਜਾਣਗੇ।"
10 Porquanto eu sondei Esaú, e lhe descobri os esconderijos: ele não se pode mais ocultar. Arruinou-se-lhe a raça, seus irmãos. e seus vizinhos. E não subsistirá mais.
11 ਮੇਰੇ ਲੋਕੋ, ਆਪਣੇ ਯਤੀਮਾਂ ਦੀ ਚਿੰਤਾ ਨਾ ਕਰੋ। ਮੈਂ ਉਨ੍ਹਾਂ ਨੂੰ ਜੀਵਤ ਰੱਖਾਂਗਾ। ਤੁਹਾਡੀਆਂ ਪਤਨੀਆਂ ਮੇਰੇ ਉੱਤੇ ਭਰੋਸਾ ਕਰ ਸੱਕਦੀਆਂ ਨੇ!”"
11 Abandona teus órfãos, dar-lhes-ei do que viver; ponham tuas viúvas sua confiança em mim!
12 ਇਹੀ ਹੈ ਜੋ ਯਹੋਵਾਹ ਆਖਦਾ ਹੈ, “ਕੁਝ ਲੋਕ ਸਜ਼ਾ ਦੇ ਅਧਿਕਾਰੀ ਨਹੀਂ ਹੁੰਦੇ-ਪਰ ਉਹ ਦੁੱਖ ਭੋਗਦੇ ਨੇ। ਪਰ ਅਦੋਮ ਤੂੰ ਸਜ਼ਾ ਦਾ ਅਧਿਕਾਰੀ ਹੈਂ-ਇਸ ਲਈ ਤੈਨੂੰ ਸੱਚਮੁੱਚ ਸਜ਼ਾ ਮਿਲੇਗੀ। ਤੂੰ ਉਸ ਸਜ਼ਾ ਤੋਂ ਨਹੀਂ ਬਚ ਸੱਕੇਂਗਾ ਜਿਸਦਾ ਤੂੰ ਅਧਿਕਾਰੀ ਹੈਂ। ਤੈਨੂੰ ਸਜ਼ਾ ਮਿਲੇਗੀ।”"
12 Porque assim falou o Senhor: Aqueles que não deviam beber deste cálice, terão de beber. E tu? Estarias isento dele? Não, tu beberás;
13 ਯਹੋਵਾਹ ਆਖਦਾ ਹੈ, “ਮੈਂ ਆਪਣੀ ਸ਼ਕਤੀ ਨਾਲ ਮੈਂ ਇਹ ਇਕਰਾਰ ਕਰਦਾ ਹਾਂ: ਮੈਂ ਇਕਰਾਰ ਕਰਦਾ ਹਾਂ ਕਿ ਬਾਸਰਾਹ ਦਾ ਸ਼ਹਿਰ ਤਬਾਹ ਕਰ ਦਿੱਤਾ ਜਾਵੇਗਾ। ਉਹ ਸ਼ਹਿਰ ਮਲਬੇ ਦਾ ਢੇਰ ਬਣ ਜਾਵੇਗਾ। ਲੋਕੀ ਹੋਰਨਾਂ ਸ਼ਹਿਰਾਂ ਨੂੰ ਬਦ-ਦੁਆ ਦੇਣ ਵੇਲੇ ਉਸਦੀ ਮਿਸਾਲ ਦੇ ਤੌਰ ਤੇ ਵਰਤੋਂ ਕਰਨਗੇ। ਲੋਕ ਉਸ ਸ਼ਹਿਰ ਦੀ ਬੇਇੱਜ਼ਤੀ ਕਰਨਗੇ। ਅਤੇ ਬਾਸਰਾਹ ਦੇ ਆਲੇ-ਦੁਆਲੇ ਦੇ ਸਾਰੇ ਕਸਬੇ ਹਮੇਸ਼ਾ ਲਈ ਬਰਬਾਦ ਹੋ ਜਾਣਗੇ।”"
13 juro-o por mim mesmo - oráculo do Senhor. Será Bosra objeto de pasmo e de opróbrio, uma solidão maldita; e suas cidades serão eterna ruína.
14 ਮੈਂ ਇਹ ਸੰਦੇਸ਼ ਯਹੋਵਾਹ ਪਾਸੋਂ ਸੁਣਿਆ ਸੀ। ਅਤੇ ਉਸ ਨੇ ਇੱਕ ਸੰਦੇਸ਼ਵਾਹਕ ਨੂੰ ਕੌਮਾਂ ਵੱਲ ਇਹ ਸੰਦੇਸ਼ ਦੇਕੇ ਘਲਿਆ: “ਆੱਪਣੀਆਂ ਫ਼ੋਜਾਂ ਇਕੱਠੀਆਂ ਕਰ ਲਵੋ! ਜੰਗ ਲਈ ਤਿਆਰ ਹੋ ਜਾਵੋ! ਅਦੋਮ ਦੀ ਕੌਮ ਉੱਤੇ ਧਾਵਾ ਬੋਲ ਦਿਓ!"
14 Chegou-me uma notícia da parte do Senhor; um arauto foi-me enviado dentre as nações: Uni-vos! Atacai-o! Erguei-vos para a guerra!
15 ਅਦੋਮ, ਮੈਂ ਤੈਨੂੰ ਗ਼ੈਰ ਜ਼ਰੂਰੀ ਬਣਾ ਦਿਆਂਗਾ, ਹਰ ਬੰਦਾ ਤੇਰੇ ਨਾਲ ਨਫ਼ਰਤ ਕਰੇਗਾ।"
15 Olha: faço-te pequeno entre as nações, desprezado entre os homens.
16 ਅਦੋਮ, ਤੂੰ ਹੋਰਨਾਂ ਕੌਮਾਂ ਨੂੰ ਡਰਾ ਦਿੱਤਾ ਸੀ। ਇਸ ਲਈ ਤੂੰ ਸੋਚਿਆ ਸੀ ਕਿ ਤੂੰ ਮਹੱਤਵਪੂਰਣ ਹੈਂ। ਪਰ ਤੂੰ ਮੂਰਖ ਬਣਾ ਗਿਆ ਸੈਂ। ਅਦੋਮ, ਤੈਨੂੰ ਤੇਰੇ ਗੁਮਾਨ ਨੇ ਧੋਖਾ ਦਿੱਤਾ ਹੈ, ਤੂੰ ਉਚਿਆਂ ੱਪਹਾੜਾਂ ਉੱਤੇ ਰਹਿੰਦਾ ਹੈਂ, ਜਿਹੜੇ ਵੱਡੀਆਂ ਚੱਟਾਨਾਂ ਅਤੇ ਪਹਾੜੀਆਂ ਨਾਲ ਸੁਰੱਖਿਅਤ ਹੈ। ਪਰ ਜੇ ਤੂੰ ਆਪਣਾ ਮਕਾਨ ਬਾਜ਼ ਦੇ ਆਲ੍ਹਣੇ ਜਿੰਨਾ ਉੱਚਾ ਵੀ ਬਣਾ ਲਵੇਂ, ਮੈਂ ਤੈਨੂੰ ਫ਼ੜ ਲਵਾਂਗਾ ਅਤੇ ਮੈਂ ਤੈਨੂੰ ਓਬੋਁ ਧੂਹ ਲਿਆਵਾਂਗਾ।” ਯਹੋਵਾਹ ਨੇ ਇਹ ਗੱਲਾਂ ਆਖੀਆਂ।"
16 O terror... o orgulho do teu coração enganou-te, a ti, que habitas nas concavidades dos rochedos, e que ocupas o cume das colinas. Ainda que colocasses teu ninho tão alto quanto o da águia, de lá te precipitaria - oráculo do Senhor.
17 “ਅਦੋਮ ਤਬਾਹ ਹੋ ਜਾਵੇਗਾ। ਲੋਕਾਂ ਨੂੰ, ਉੱਜੜੇ ਸ਼ਹਿਰਾਂ ਨੂੰ ਦੇਖਕੇ ਧੱਕਾ ਲੱਗੇਗਾ। ਲੋਕ ਉੱਜੜੇ ਹੋਏ ਸ਼ਹਿਰ ਲਈ, ਹੈਰਾਨ ਹੋਕੇ ਸੀਟੀਆਂ ਮਾਰਨਗੇ।"
17 Será transformada Edom em objeto de espanto, e o transeunte, estupefato, mofará de suas ruínas.
18 ਅਦੋਮ, ਸਦੂਮ ਅਤੇ ਅਮੂਰਾਹ ਵਾਂਗ ਅਤੇ ਉਨ੍ਹਾਂ ਦੇ ਆਲੇ-ਦੁਆਲੇ ਕਸਬਿਆਂ ਵਾਂਗ ਤਬਾਹ ਹੋ ਜਾਵੇਗਾ। ਓੱਥੇ ਕੋਈ ਵੀ ਬੰਦਾ ਨਹੀਂ ਰਹਿੰਦਾ।” ਯਹੋਵਾਹ ਨੇ ਇਹ ਗੱਲਾਂ ਆਖੀਆਂ।"
18 Repetir-se-á a catástrofe de Sodoma e Gomorra, e das cidades vizinhas - oráculo do Senhor. Ninguém mais habitará lá e nenhum ser humano a povoará.
19 “ਕਦੇ-ਕਦੇ ਕੋਈ ਸ਼ੇਰ ਯਰਦਨ ਨਦੀ ਦੇ ਨੇੜੇ ਦੀਆਂ ਸਂਘਣੀਆਂ ਝਾੜੀਆਂ ਵਿੱਚੋਂ ਨਿਕਲ ਆਵੇਗਾ। ਅਤੇ ਉਹ ਸ਼ੇਰ ਉਨ੍ਹਾਂ ਖੇਤਾਂ ਅੰਦਰ ਚੱਲਾ ਜਾਵੇਗਾ ਜਿੱਥੇ ਲੋਕ ਆਪਣੇ ਪਾਸ਼ੂਆਂ ਅਤੇ ਭੇਡਾਂ ਨੂੰ ਰੱਖਦੇ ਨੇ। ਮੈਂ ਉਸ ਸ਼ੇਰ ਵਰਗਾ ਹਾਂ। ਮੈਂ ਅਦੋਮ ਨੂੰ ਜਾਵਾਂਗਾ। ਅਤੇ ਮੈਂ ਉਨ੍ਹਾਂ ਲੋਕਾਂ ਨੂੰ ਭੈਭੀਤ ਕਰ ਦਿਆਂਗਾ। ਮੈਂ ਉਨ੍ਹਾਂ ਨੂੰ ਭਜਾ ਦਿਆਂਗਾ। ਉਨ੍ਹਾਂ ਗੱਭਰੂਆਂ ਵਿੱਚੋਂ ਕੋਈ ਵੀ ਮੈਨੂੰ ਰੋਕ ਨਹੀਂ ਸੱਕੇਗਾ ਕੋਈ ਵੀ ਮੇਰੇ ਜਿਹਾ ਨਹੀਂ ਹੈ। ਕੋਈ ਵੀ ਮੈਨੂੰ ਨਹੀਂ ਵੰਗਾਰ ਸੱਕੇਗਾ। ਉਨ੍ਹਾਂ ਦੇ ਆਜੜੀਆਂ ਵਿੱਚੋਂ ਕੋਈ ਵੀ ਮੇਰੇ ਸਾਹਮਣੇ ਨਹੀਂ ਖਲੋ ਸੱਕੇਗਾ।”"
19 Qual leão {o inimigo} que sobe dos espinheiros do Jordão para uma pastagem sem fim, assim, num instante, farei fugir daqui {Edom} e aí estabelecerei aquele que eu escolher. Quem se iguala a mim? Quem poderia provocar-me? Qual o pastor que poderia afrontar-me?
20 ਉਸ ਬਾਰੇ ਸੁਣੋ, ਜਿਸਦੀ ਵਿਉਂਤ ਯਹੋਵਾਹ ਨੇ ਅਦੋਮ ਦੇ ਲੋਕਾਂ ਨਾਲ ਕਰਨ ਲਈ ਬਣਾਈ ਹੈ। ਸੁਣੋ ਕਿ ਯਹੋਵਾਹ ਨੇ ਤੇਮਾਨ ਦੇ ਲੋਕਾਂ ਨਾਲ ਕਰਨ ਵਾਸਤੇ ਕੀ ਨਿਆਂ ਕੀਤਾ ਹੈ। ਦੁਸ਼ਮਣ ਅਦੋਮ ਦੇ ਇੱਜੜ (ਲੋਕਾਂ) ਦੇ ਛੋਟੇ ਬੱਚਿਆਂ ਨੂੰ ਘਸੀਟੇਗਾ, ਅਦੋਮ ਦੀਆਂ ਚਰਾਂਦਾਂ ਉਨ੍ਹਾਂ ਦੇ ਕੀਤੇ ਕਾਰਿਆਂ ਕਾਰਣ ਸੱਖਣੀਆਂ ਹੋਣਗੀਆਂ।"
20 Escutai a decisão do Senhor acerca de Edom, e seus desígnios contra os homens de Temã: serão arrastados para a morte, como débeis cordeiros, e seus campos serão devastados;
21 ਅਦਮੋ ਦੇ ਡਿੱਗਣ ਦੀ ਅਵਾਜ਼ ਉੱਤੇ ਧਰਤੀ ਕੰਬ ਜਾਵੇਗੀ। ਲਾਲ ਸਾਗਰ ਤੀਕ ਉਨ੍ਹਾਂ ਦੀਆਂ ਚੀਕਾਂ ਸੁਣੀਆਂ ਜਾਣਗੀਆਂ।"
21 ao estrondo de sua queda, treme a terra e até o mar Vermelho ressoa o seu fragor.
22 ਯਹੋਵਾਹ ਇੱਕ ਬਾਜ਼ ਵਾਂਗ ਹੋਵੇਗਾ, ਜੋ ਉਸ ਜਾਨਵਰ ਉੱਤੇ ਉਡਦਾ ਹੈ, ਜਿਸ ਉੱਤੇ ਉਹ ਹਮਲਾ ਕਰਦਾ ਹੈ। ਯਹੋਵਾਹ, ਬਾਸਰਾਹ ਉੱਤੇ ਆਪਣੇ ਖੰਭ ਫ਼ੈਲਾਏ ਹੋਏ, ਬਾਜ਼ ਵਾਂਗ ਹੋਵੇਗਾ। ਉਸ ਸਮੇਂ, ਅਦੋਮ ਦੇ ਬਹੁਤ ਹੀ ਫ਼ੌਜੀ ਭੈਭੀਤ ਹੋ ਜਾਣਗੇ। ਉਹ ਡਰ ਨਾਲ ਬੱਚਾ ਜਣਨ ਵਾਲੀ ਔਰਤ ਵਾਂਗਰਾਂ ਹੋਣਗੇ।"
22 Qual uma águia, eis que desprende o vôo, estendendo suas asas sobre Bosra; e o coração dos guerreiros de Edom, naquele dia, se assemelhará ao coração da mulher em parto.
23 ਦਂਮਿਸ਼ਕ ਲਈ ਇੱਕ ਸੰਦੇਸ਼ ਇਹ ਸੰਦੇਸ਼ ਦਂਮਿਸ਼ਕ ਦੇ ਸ਼ਹਿਰ ਬਾਰੇ ਹੈ: “ਹਮਾਬ ਅਤੇ ਅਰਪਾਦ ਦੇ ਕਸਬੇ ਸ਼ਰਮਸਾਰ ਨੇ। ਉਹ ਇਸ ਲਈ ਭੈਭੀਤ ਨੇ ਕਿ ਉਨ੍ਹਾਂ ਬੁਰੀ ਖਬਰ ਸੁਣੀ ਹੈ। ਉਹ ਨਿਰ-ਉਤਸਾਹੇ ਨੇ ਅਤੇ ਸਮੁੰਦਰ ਦੀ ਤਰ੍ਹਾਂ ਡਰ ਨਾਲ ਹਿਲਦੇ ਨੇ ਜਿਹੜਾ ਅਰਾਮ ਨਹੀਂ ਕਰ ਸੱਕਦਾ।"
23 Contra Damasco: Foram confundidos Emat e Arfad porque uma notícia funesta lhes adveio, e de medo desfaleceram: é o mar em tormenta que não se pode acalmar.
24 ਦਂਮਿਸ਼ਕ ਦਾ ਸ਼ਹਿਰ ਕਮਜ਼ੋਰ ਹੋ ਗਿਆ ਹੈ। ਲੋਕ ਉੱਥੋਂ ਭੱਜ ਜਾਣਾ ਲੋਚਦੇ ਨੇ। ਲੋਕ ਆਤੰਕਿਤ ਹੋਣ ਲਈ ਤਿਆਰ ਨੇ। ਲੋਕ ਬੱਚਾ ਜਣਨ ਵਾਲੀ ਔਰਤ ਵਾਂਗ ਦੁੱਖ ਅਤੇ ਦਰਦ ਮਹਿਸੂਸ ਕਰਦੇ ਨੇ।"
24 Damasco perdeu a coragem, desejaria fugir. O terror, porém, a paralisa, e a angústia e a dor dela se apoderam, qual mulher em parto.
25 “ਦਂਮਿਸ਼ਕ ਇੱਕ ਪ੍ਰਸੰਨ ਸ਼ਹਿਰ ਹੈ। ਲੋਕ ਹਾਲੇ ਉਸ ‘ਰਂਗੀਨ ਸ਼ਹਿਰ’ ਨੂੰ ਛੱਡ ਕੇ ਨਹੀਂ ਗਏ।"
25 Como não foi abandonada a cidade gloriosa, a cidade que fazia minhas delícias?
26 ਇਸ ਲਈ ਉਸ ਸ਼ਹਿਰ ਦੇ ਗੱਭਰੂ ਆਮ ਚੌਕਾਂ ਅੰਦਰ ਮਰਨਗੇ। ਉਸ ਸਮੇਂ, ਉਸ ਦੇ ਸਾਰੇ ਸਿਪਾਹੀ ਮਾਰੇ ਜਾਣਗੇ।” ਸਰਬ-ਸ਼ਕਤੀਮਾਨ ਯਹੋਵਾਹ ਨੇ ਇਹ ਗੱਲਾਂ ਆਖੀਆਂ।"
26 Porquanto, cairão os jovens em suas praças, e seus homens de guerra nesse dia perecerão - oráculo do Senhor dos exércitos.
27 “ਮੈਂ ਦਂਮਿਸ਼ਕ ਦੀਆਂ ਕੰਧਾਂ ਨੂੰ ਅੱਗ ਦਿਖਾ ਦੇਵਾਂਗਾ। ਉਹ ਅੱਗ ਬਨ-ਹਦਦ ਦੇ ਮਜ਼ਬੂਤ ਕਿਲ੍ਹਿਆਂ ਨੂੰ ਪੂਰੀ ਤਰ੍ਹਾਂ ਸਾੜ ਦੇਵੇਗੀ।”"
27 Vou lançar fogo nas muralhas de Damasco para devorar os palácios de Ben-Hadad. Oráculo contra os filhos do oriente
28 ਕੇਦਾਰ ਅਤੇ ਹਾਸੋਰ ਬਾਰੇ ਇੱਕ ਸੰਦੇਸ਼ ਇਹ ਸੰਦੇਸ਼ ਕੇਦਾਰ ਦੇ ਕਬੀਲੇ ਅਤੇ ਹਾਸੋਰ ਦੇ ਹਾਕਮਾਂ ਬਾਰੇ ਹੈ। ਨਬੂਕਦਨੱਸਰ, ਬਾਬਲ ਦੇ ਰਾਜੇ, ਨੇ ਉਨ੍ਹਾਂ ਨੂੰ ਹਰਾਇਆ ਸੀ। ਯਹੋਵਾਹ ਆਖਦਾ ਹੈ: “ਜਾਓ ਅਤੇ ਕੇਦਾਰ ਦੇ ਪਰਿਵਾਰ-ਸਮੂਹ ਉੱਤੇ ਹਮਲਾ ਕਰੋ। ਪੂਰਬ ਦੇ ਲੋਕਾਂ ਨੂੰ ਤਬਾਹ ਕਰ ਦਿਓ।"
28 A Cedar e os reinos de Asor, vencidos por Nabucodonosor, rei de Babilônia. Eis o que diz o Senhor: Erguei-vos! Atacai Cedar! Aniquilai os filhos do oriente!
29 ਉਨ੍ਹਾਂ ਦੇ ਤੰਬੂ ਅਤੇ ਇੱਜੜ ਖੋਹ ਲੇ ਜਾਣਗੇ। ਉਨ੍ਹਾਂ ਦੇ ਤੰਬੂ ਅਤੇ ਸਾਰੀਆਂ ਦੌਲਤਾਂ ਲੁੱਟ ਲਈਆਂ ਜਾਣਗੀਆਂ। ਦੁਸ਼ਮਣ ਉਨ੍ਹਾਂ ਦੇ ਊਠ ਲੁੱਟ ਲਵੇਗਾ। ਲੋਕ ਉੱਚੀ ਪੁਕਾਰ ਕੇ ਉਨ੍ਹਾਂ ਨੂੰ ਆਖਣਗੇ: ‘ਸਾਡੇ ਹਰ ਪਾਸੇ ਭਿਆਨਕ ਗੱਲਾਂ ਵਾਪਰ ਰਹੀਆਂ ਨੇ।’"
29 Sejam-lhes as tendas arrebatadas e os rebanhos! E que se lhes tirem os pavilhões, bagagens e camelos ao grito de: Que o terror se espalhe!
30 ਛੇਤੀ ਭੱਜੋ! ਹਾਸੋਰ ਦੇ ਲੋਕੋ, ਛੁਪਣ ਦੀ ਕੋਈ ਚੰਗੀ ਥਾਂ ਲੱਭ ਲਵੋ।” ਇਹ ਸੰਦੇਸ਼ ਯਹੋਵਾਹ ਵੱਲੋਂ ਸੀ। ਨਬੂਕਦਨੱਸਰ ਨੇ ਤੁਹਾਡੇ ਖਿਲਾਫ਼ ਵਿਉਂਤਾਂ ਘੜੀਆਂ। ਉਸ ਨੇ ਤੁਹਾਨੂੰ ਹਰਾਉਣ ਦੀਆਂ ਚਲਾਕ ਯੋਜਨਾਵਾਂ ਸੋਚੀਆਂ।"
30 Salvai-vos! Fugi a toda pressa, ocultai-vos em esconderijos, habitantes de Asor - oráculo do Senhor.
31 ਇੱਥੇ ਇੱਕ ਕੌਮ ਹੈ ਜਿਹੜੀ ਸੁਰੱਖਿਅਤ ਸਮਝਦੀ ਹੈ। ਉਹ ਕੌਮ ਆਪਣੇ-ਆਪ ਨੂੰ ਸੁਰੱਖਿਅਤ ਸਮਝਦੀ ਹੈ। ਉਸ ਕੋਲ, ਆਪਣੀ ਰਾਖੀ ਲਈ ਦਰਵਾਜ਼ੇ ਜਾਂ ਤਾਲੇ ਲੱਗੇ ਫ਼ਾਟਕ ਨਹੀਂ ਹਨ। ਉਨ੍ਹਾਂ ਦਾ ਕੋਈ ਗੁਆਂਢੀ ਨਹੀਂ ਹੈ। ਯਹੋਵਾਹ ਆਖਦਾ ਹੈ, “ਉਸ ਕੌਮ ਉੱਤੇ ਹਮਲਾ ਕਰੋ!”"
31 Erguei-vos! Atacai um povo pacífico que vive em segurança - oráculo do Senhor - e que habita sozinho, sem portas nem ferrolhos.
32 ਦੁਸ਼ਮਣ ਉਨ੍ਹਾਂ ਦੇ ਊਠ ਚੋਰੀ ਕਰ ਲਵੇਗਾ ਅਤੇ ਉਨ੍ਹਾਂ ਦੇ ਵੱਡੇ ਵਗ੍ਗ ਚੁੱਕ ਕੇ ਲੈ ਜਾਵੇਗਾ। ਉਹ ਲੋਕ ਆਪਣੀਆਂ ਦਾਢ਼ੀਆਂ ਦੇ ਕੋਨੇ ਕਤਰਦੇ ਨੇ। ਹਾਂ, ਮੈਂ ਉਨ੍ਹਾਂ ਨੂੰ ਧਰਤੀ ਦੀਆਂ ਚਾਰਾਂ ਦਿਸ਼ਾਵਾਂ ਵਿੱਚ ਭਜਾ ਦਿਆਂਗਾ। ਮੈਂ ਉਨ੍ਹਾਂ ਲਈ ਹਰ ਪਾਸਿਓ ਭਿਆਨਕ ਮੁਸੀਬਤਾਂ ਲਿਆਵਾਂਗਾ।” ਇਹ ਸੰਦੇਸ਼ ਯਹੋਵਾਹ ਵੱਲੋਂ ਸੀ।"
32 Sejam seus camelos a vossa presa e seus rebanhos numerosos o vosso espólio! Espalharei por todos os ventos esses homens de cabelos raspados, e de toda parte lançarei sobre eles a desgraça, - oráculo do Senhor.
33 “ਹਸੋਰ ਦੀ ਧਰਤੀ ਅਜਿਹੀ ਥਾਂ ਬਣ ਜਾਵੇਗੀ, ਜਿੱਥੇ ਅਵਾਰਾ ਕੁੱਤੇ ਹੀ ਰਹਿਣਗੇ। ਓੱਥੇ ਕੋਈ ਵੀ ਬੰਦਾ ਨਹੀਂ ਰਹੇਗਾ। ਓਸ ਥਾਂ ਕੋਈ ਵੀ ਬੰਦਾ ਨਹੀਂ ਰਹੇਗਾ। ਇਹ ਸਦਾ ਲਈ ਉਜਾੜ ਮਾਰੂਬਲ ਬਣ ਜਾਵੇਗਾ।”"
33 Asor tornar-se-á guarida de chacais, eterna solidão onde ninguém mais habitará, e onde doravante nenhum ser humano permanecerá.
34 ਏਲਾਮ ਬਾਰੇ ਇੱਕ ਸੰਦੇਸ਼ ਜਦੋਂ ਸਿਦਕੀਯਾਹ ਯਹੂਦਾਹ ਦਾ ਰਾਜਾ ਸੀ ਉਸ ਦੇ ਸ਼ੁਰੂ ਦੇ ਸਮੇਂ ਵਿੱਚ, ਨਬੀ ਯਿਰਮਿਯਾਹ ਨੂੰ ਯਹੋਵਾਹ ਵੱਲੋਂ ਇੱਕ ਸੰਦੇਸ਼ ਮਿਲਿਆ। ਇਹ ਸੰਦੇਸ਼ ਏਲਾਮ ਦੀ ਕੌਮ ਬਾਰੇ ਹੈ।"
34 Palavra do Senhor dirigida ao profeta Jeremias acerca de Elão, no começo do reinado de Sedecias, rei de Judá, nestes termos:
35 ਸਰਬ ਸ਼ਕਤੀਮਾਨ ਯਹੋਵਾਹ ਆਖਦਾ ਹੈ, “ਬਹੁਤ ਛੇਤੀ ਹੀ ਮੈਂ ਏਲਾਮ ਦੀ ਕਮਾਨ ਤੋੜ ਸੁੱਟਾਂਗਾ। ਕਮਾਨ ਹੀ ਏਲਾਮ ਦਾ ਸਭ ਤੋਂ ਤਾਕਤਵਰ ਹਬਿਆਰ ਹੈ।"
35 Eis o que diz o Senhor dos exércitos: Vou quebrar o arco de Elão, e o melhor de sua força.
36 ਮੈਂ ਚਹੁਂਆਂ ਹਵਾਵਾਂ ਨੂੰ ਏਲਾਮ ਦੇ ਵਿਰੁੱਧ ਲਿਆਵਾਂਗਾ। ਮੈਂ ਊਨ੍ਹਾਂ ਨੂੰ ਅਕਾਸ਼ ਦੇ ਚਹੁਂਆਂ ਕੋਨਿਆਂ ਤੋਂ ਲਿਆਵਾਂਗਾ। ਮੈਂ ਏਲਾਮ ਦੇ ਲੋਕਾਂ ਨੂੰ ਧਰਤੀ ਦੇ ਹਰ ਓਸ ਪਾਸੇ ਭੇਜ ਦਿਆਂਗਾ ਜਿੱਥੇ ਕਿ ਚਾਰੇ ਹਵਾਵਾਂ ਵਗਦੀਆਂ ਨੇ। ਏਲਾਮ ਦੇ ਬੰਦੀ ਵੀ ਹਰ ਕੌਮ ਵੱਲ ਲਿਜਾਏ ਜਾਣਗੇ।"
36 Mandarei vir sobre Elão os quatro ventos, dos quatro cantos do céu. E esses ventos os dispersarei. Não haverá nação onde não cheguem fugitivos de Elão.
37 ਮੈਂ ਏਲਾਮ ਦੇ ਟੋਟੇ ਕਰ ਦਿਆਂਗਾ, ਜਦੋਂ ਉਨ੍ਹਾਂ ਦੇ ਦੁਸ਼ਮਣ ਦੇਖ ਰਹੇ ਹੋਣਗੇ। ਮੈਂ ਏਲਾਮ ਨੂੰ ਉਨ੍ਹਾਂ ਲੋਕਾਂ ਸਾਹਮਣੇ ਤੋੜ ਦਿਆਂਗਾ, ਜਿਹੜੇ ਉਸ ਨੂੰ ਕਤਲ ਕਰਨਾ ਲੋਚਦੇ ਨੇ। ਮੈਂ ਉਨ੍ਹਾਂ ਲਈ ਭਿਆਨਕ ਮੁਸੀਬਤਾਂ ਲਿਆਵਾਂਗਾ। ਮੈਂ ਉਨ੍ਹਾਂ ਨੂੰ ਦਿਖਾ ਦਿਆਂਗਾ ਕਿ ਮੈਂ ਕਿੰਨਾ ਕਹਿਰਵਾਨ ਹਾਂ।” ਇਹ ਸੰਦੇਸ਼ ਯਹੋਵਾਹ ਵੱਲੋਂ ਸੀ। ਏਲਾਮ ਦਾ ਪਿੱਛਾ ਕਰਨ ਲਈ ਮੈਂ ਇੱਕ ਤਲਵਾਰ ਭੇਜਾਂਗਾ। ਇਹ ਤਲਵਾਰ ਉਨ੍ਹਾਂ ਨੂੰ ਭਜਾੇਗੀ ਜਦੋਂ ਤੀਕ ਕਿ ਮੈਂ ਉਨ੍ਹਾਂ ਸਾਰਿਆਂ ਨੂੰ ਮਾਰ ਨਹੀਂ ਮੁਕਾਉਂਦਾ।"
37 Farei tremer os elamitas diante de seus inimigos, e ante aqueles que tramam contra sua vida; precipitarei calamidades sobre eles: o fogo de minha cólera - oráculo do Senhor - e lançarei sobre eles a espada até que sejam exterminados.
38 ਮੈਂ ਏਲਾਮ ਨੂੰ ਦਿਖਾ ਦਿਆਂਗਾ ਕਿ ਮੇਰਾ ਕਾਬੂ ਹੈ। ਅਤੇ ਮੈਂ ਉਸ ਦੇ ਰਾਜਿਆਂ ਅਤੇ ਅਧਿਕਾਰੀਆਂ ਨੂੰ ਤਬਾਹ ਕਰ ਦਿਆਂਗਾ। ਇਹ ਸੰਦੇਸ਼ ਯਹੋਵਾਹ ਵੱਲੋਂ ਸੀ।"
38 Colocarei meu trono em Elão, e mandarei matar o rei e os chefes - oráculo do Senhor.
39 “ਪਰ ਭਵਿੱਖ ਵਿੱਚ, ਮੈਂ ਏਲਾਮ ਲਈ ਚੰਗੀਆਂ ਘਟਨਾਵਾਂ ਵਾਪਰਨ ਦਿਆਂਗਾ।” ਇਹ ਸੰਦੇਸ਼ ਯਹੋਵਾਹ ਵੱਲੋਂ ਸੀ।"
39 Com o correr dos tempos, porém, mudarei a sorte de Elão - oráculo do Senhor.
Atalhos do teclado
- Capítulo anterior←
- Próximo capítulo→
- Versículo anteriork
- Próximo versículoj
- Limpar seleçãoEsc
- Esta ajuda?
Estude este capítulo no WhatsApp
Peça à IA da Bíblia Fala para explicar Jeremias 49, comparar traduções ou montar um estudo — tudo direto pelo WhatsApp.