Jeremias 44

Punjabi Bible (GL_PUNJABI) vs ARC

Sair da comparação
ARC Almeida Revista e Corrigida 2009
1 ਮਿਸਰ ਵਿੱਚ ਯਹੂਦਾਹ ਦੇ ਲੋਕਾਂ ਨੂੰ ਯਹੋਵਾਹ ਦਾ ਸੰਦੇਸ਼ ਯਿਰਮਿਯਾਹ ਨੂੰ ਯਹੋਵਾਹ ਵੱਲੋਂ ਸੰਦੇਸ਼ ਮਿਲਿਆ। ਇਹ ਸੰਦੇਸ਼ ਮਿਸਰ ਵਿੱਚ ਰਹਿਣ ਵਾਲੇ ਸਾਰੇ ਯਹੂਦਾਹ ਦੇ ਲੋਕਾਂ ਲਈ ਸੀ। ਇਹ ਸੰਦੇਸ਼ ਮਿਗਦੋਲ, ਤਹਪਨਹੇਸ, ਨੋਫ਼ ਅਤੇ ਦੱਖਣੀ ਮਿਸਰ ਦੇ ਕਸਬਿਆਂ ਵਿੱਚ ਰਹਿਣ ਵਾਲੇ ਯਹੂਦਾਹ ਦੇ ਲੋਕਾਂ ਲਈ ਸੀ। ਸੰਦੇਸ਼ ਇਹ ਸੀ:"
1 Palavra que veio a Jeremias acerca de todos os judeus habitantes da terra do Egito, que habitavam em Migdol, e em Tafnes, e em Nofe, e na terra de Patros, dizendo:
2 ਸਰਬ ਸ਼ਕਤੀਮਾਨ ਯਹੋਵਾਹ, ਇਸਰਾਏਲ ਦਾ ਪਰਮੇਸ਼ੁਰ ਆਖਦਾ ਹੈ, “ਤੁਸੀਂ ਲੋਕਾਂ ਨੇ ਉਨ੍ਹਾਂ ਭਿਆਨਕ ਘਟਨਾਵਾਂ ਨੂੰ ਵਾਪਰਦਿਆਂ ਦੇਖਿਆ ਜਿਹੜੀਆਂ ਮੈਂ ਯਰੂਸ਼ਲਮ ਸ਼ਹਿਰ ਅਤੇ ਯਹੂਦਾਹ ਦੇ ਸਾਰੇ ਕਸਬਿਆਂ ਉੱਪਰ ਘਟਾਈਆਂ। ਉਹ ਕਸਬੇ ਹੁਣ ਪੱਥਰ ਦੇ ਸਖਣੇ ਢੇਰ ਹਨ।"
2 Assim diz o Senhor dos Exércitos, Deus de Israel: Vós vistes todo o mal que fiz cair sobre Jerusalém e sobre todas as cidades de Judá; e eis que elas são, hoje, um deserto, e ninguém habita nelas;
3 ਉਨ੍ਹਾਂ ਥਾਵਾਂ ਨੂੰ ਇਸ ਲਈ ਤਬਾਹ ਕੀਤਾ ਗਿਆ ਸੀ ਕਿਉਂ ਕਿ ਉਨ੍ਹਾਂ ਵਿੱਚ ਰਹਿਣ ਵਾਲੇ ਲੋਕਾਂ ਨੇ ਮੰਦੇ ਅਮਲ ਕੀਤੇ ਸਨ। ਉਨ੍ਹਾਂ ਲੋਕਾਂ ਨੇ ਹੋਰਨਾਂ ਦੇਵਤਿਆਂ ਨੂੰ ਬਲੀਆਂ ਚੜ੍ਹਾਈਆਂ-ਅਤੇ ਇਸ ਨਾਲ ਮੈਨੂੰ ਬਹੁਤ ਗੁੱਸਾ ਚੜ੍ਹਿਆ। ਤੁਸੀਂ ਲੋਕਾਂ ਨੇ ਅਤੇ ਤੁਹਾਡੇ ਪੁਰਖਿਆਂ ਨੇ ਅਤੀਤ ਵਿੱਚ ਉਨ੍ਹਾਂ ਦੇਵਤਿਆਂ ਦੀ ਉਪਾਸਨਾ ਨਹੀਂ ਸੀ ਕੀਤੀ।"
3 por causa da sua maldade que fizeram, para me irarem, indo queimar incenso e servir a deuses estranhos, que eles nunca conheceram, eles, vós e vossos pais.
4 ਮੈਂ ਉਨ੍ਹਾਂ ਲੋਕਾਂ ਵੱਲ ਬਾਰ-ਬਾਰ ਆਪਣੇ ਨਬੀ ਭੇਜੇ। ਉਹ ਨਬੀ ਮੇਰੇ ਸੇਵਾਦਾਰ ਸਨ। ਉਨ੍ਹਾਂ ਨਬੀਆਂ ਨੇ ਮੇਰਾ ਸੰਦੇਸ਼ ਸੁਣਾਇਆ ਅਤੇ ਲੋਕਾਂ ਨੂੰ ਆਖਿਆ, ‘ਇਹ ਭਿਆਨਕ ਗੱਲ ਨਾ ਕਰੋ। ਮੈਂ ਤੁਹਾਡੀ ਬੁੱਤ ਉਪਾਸਨਾ ਨੂੰ ਨਫ਼ਰਤ ਕਰਦਾ ਹਾਂ।’"
4 E eu vos enviei todos os meus servos, os profetas, madrugando e enviando a dizer: Ora, não façais esta coisa abominável que aborreço.
5 ਪਰ ਉਨ੍ਹਾਂ ਲੋਕਾਂ ਨੇ ਨਬੀਆਂ ਦੀ ਗੱਲ ਨਹੀਂ ਸੁਣੀ। ਉਨ੍ਹਾਂ ਨੇ ਉਨ੍ਹਾਂ ਨਬੀਆਂ ਵੱਲ ਧਿਆਨ ਨਹੀਂ ਦਿੱਤਾ। ਉਹ ਲੋਕ ਮੰਦੇ ਕੰਮ ਕਰਨੋ ਨਹੀਂ ਹਟੇ। ਉਹ ਹੋਰਨਾਂ ਦੇਵਤਿਆਂ ਨੂੰ ਬਲੀਆਂ ਚੜ੍ਹਾਉਣੋ ਨਾ ਹਟੇ।"
5 Mas eles não deram ouvidos, nem inclinaram os ouvidos, para se converterem da sua maldade, para não queimarem incenso a deuses estranhos.
6 ਇਸ ਲਈ, ਮੈਂ ਉਨ੍ਹਾਂ ਲੋਕਾਂ ਦੇ ਖਿਲਾਫ਼ ਕਹਿਰ ਪ੍ਰਗਟਾਇਆ। ਮੈਂ ਯਹੂਦਾਹ ਦੇ ਕਸਬਿਆਂ ਅਤੇ ਯਰੂਸ਼ਲਮ ਦੀਆਂ ਗਲੀਆਂ ਨੂੰ ਸਜ਼ਾ ਦਿੱਤੀ। ਮੇਰੇ ਕਹਿਰ ਨੇ ਯਰੂਸ਼ਲਮ ਅਤੇ ਯਹੂਦਾਹ ਦੇ ਕਸਬਿਆਂ ਨੂੰ ਅੱਜ ਦੇ ਪੱਥਰ ਦੇ ਸਖਣੇ ਢੇਰ ਬਣਾ ਦਿੱਤਾ।”"
6 Derramaram-se, pois, a minha indignação e a minha ira e acenderam-se nas cidades de Judá e nas ruas de Jerusalém; e elas tornaram-se em deserto e em assolação, como hoje se vê.
7 ਇਸ ਲਈ, ਸਰਬ ਸ਼ਕਤੀਮਾਨ ਯਹੋਵਾਹ, ਇਸਰਾਏਲ ਦਾ ਪਰਮੇਸ਼ੁਰ, ਆਖਦਾ ਹੈ: “ਤੁਸੀਂ ਬੁੱਤਾਂ ਦੀ ਉਪਾਸਨਾ ਕਰਕੇ ਆਪਣੇ-ਆਪ ਨੂੰ ਕਿਉਂ ਦੁੱਖ ਪਹੁੰਚਾ ਰਹੇ ਹੋ? ਤੁਸੀਂ ਆਦਮੀਆਂ, ਔਰਤਾਂ ਬੱਚਿਆਂ ਅਤੇ ਨਿੱਕੇ ਨਿਆਣਿਆਂ ਨੂੰ ਯਹੂਦਾਹ ਦੇ ਪਰਿਵਾਰ ਕੋਲੋਂ ਕਿਉਂ ਵੱਖ ਕਰ ਰਹੇ ਹੋ। ਅਤੇ ਇਸ ਤਰ੍ਹਾਂ ਤੁਸੀਂ ਆਪਣੇ ਆਪ ਨੂੰ ਯਹੂਦਾਹ ਦੇ ਪਰਿਵਾਰ ਤੋਂ ਬਚੇ ਹੋਏ ਲੋਕਾਂ ਤੋਂ ਬਿਨਾ ਰੱਖ ਰਹੇ ਹੋ।"
7 Agora, pois, assim diz o Senhor , Deus dos Exércitos, Deus de Israel: Por que fazeis vós tão grande mal contra a vossa alma, para desarraigardes ao homem, e à mulher, à criança, e ao que mama do meio de Judá, a fim de não deixardes ali resto algum;
8 ਤੁਸੀਂ ਲੋਕ ਬੁੱਤ ਬਣਾਕੇ ਮੈਨੂੰ ਕਹਿਰਵਾਨ ਕਿਉਂ ਕਰਨਾ ਚਾਹੁੰਦੇ ਹੋ? ਹੁਣ ਤੁਸੀਂ ਮਿਸਰ ਵਿੱਚ ਰਹਿ ਰਹੇ ਹੋ। ਅਤੇ ਹੁਣ ਤੁਸੀਂ ਮਿਸਰ ਦੇ ਝੂਠੇ ਦੇਵਤਿਆਂ ਨੂੰ ਬਲੀਆਂ ਚੜ੍ਹਾਕੇ ਮੈਨੂੰ ਕਿਉਂ ਕਹਿਰਵਾਨ ਬਣਾ ਰਹੇ ਹੋ। ਤੁਸੀਂ ਲੋਕ ਆਪਣੇ-ਆਪ ਨੂੰ ਤਬਾਹ ਕਰ ਲਵੋਗੇ। ਇਹ ਤੁਹਾਡਾ ਆਪਣਾ ਹੀ ਕਸੂਰ ਹੋਵੇਗਾ। ਤੁਸੀਂ ਆਪਣੇ-ਆਪ ਨੂੰ ਅਜਿਹੀ ਸ਼ੈਅ ਬਣਾ ਲਵੋਗੇ ਜਿਸਦੀ ਹੋਰਨਾਂ ਕੌਮਾਂ ਦੇ ਲੋਕ ਨਿੰਦਿਆ ਕਰਨਗੇ। ਅਤੇ ਦੁਨੀਆਂ ਦੀਆਂ ਹੋਰ ਸਾਰੀਆਂ ਕੌਮਾਂ ਤੁਹਾਡਾ ਮਜ਼ਾਕ ਉਡਾਉਣਗੀਆਂ।"
8 irando-me com as obras de vossas mãos, queimando incenso a deuses estranhos na terra do Egito, onde vós entrastes, para lá peregrinardes, para que a vós mesmos vos desarraigueis e para que sirvais de maldição, de opróbrio entre todas as nações da terra?
9 ਕੀ ਤੁਸੀਂ ਉਨ੍ਹਾਂ ਮੰਦੀਆਂ ਗੱਲਾਂ ਨੂੰ ਭੁੱਲ ਗਏ ਹੋ ਜਿਹੜੀਆਂ ਤੁਹਾਡੇ ਪੁਰਖਿਆਂ ਨੇ ਕੀਤੀ? ਅਤੇ ਕੀ ਤੁਸੀਂ ਉਨ੍ਹਾਂ ਮੰਦੀਆਂ ਗੱਲਾਂ ਨੂੰ ਭੁੱਲ ਗਏ ਹੋ ਜਿਹੜੀਆਂ ਯਹੂਦਾਹ ਦੇ ਰਾਜਿਆਂ ਅਤੇ ਰਾਣੀਆਂ ਨੇ ਕੀਤੀ? ਕੀ ਤੁਸੀਂ ਉਨ੍ਹਾਂ ਮੰਦੀਆਂ ਗੱਲਾਂ ਨੂੰ ਭੁੱਲ ਗਏ ਹੋ ਜਿਹੜੀਆਂ ਤੁਸੀਂ ਅਤੇ ਤੁਹਾਡੀਆਂ ਪਤਨੀਆਂ ਨੇ ਯਹੂਦਾਹ ਵਿੱਚ ਅਤੇ ਯਰੂਸ਼ਲਮ ਦੀਆਂ ਗਲੀਆਂ ਵਿੱਚ ਕੀਤੀਆਂ?"
9 Esquecestes já as maldades de vossos pais, e as maldades dos reis de Judá, e as maldades das suas mulheres, e as vossas maldades, e as maldades das vossas mulheres, que cometeram na terra de Judá e nas ruas de Jerusalém?
10 ਅੱਜ ਦਿਨ ਤੱਕ ਵੀ ਯਹੂਦਾਹ ਦੇ ਲੋਕਾਂ ਨੇ ਆਪਣੇ-ਆਪ ਨੂੰ ਨਿਗਰਾਣ ਨਹੀਂ ਬਣਾਇਆ। ਉਨ੍ਹਾਂ ਨੇ ਮੇਰੇ ਲਈ ਆਦਰ ਦਾ ਪ੍ਰਗਟਾਵਾ ਨਹੀਂ ਕੀਤਾ। ਅਤੇ ਉਹ ਲੋਕ ਮੇਰੀ ਬਿਵਸਬਾ ਉੱਤੇ ਨਹੀਂ ਚੱਲੇ। ਉਨ੍ਹਾਂ ਨੇ ਉਨ੍ਹਾਂ ਬਿਧੀਆਂ ਦਾ ਪਾਲਣ ਨਹੀਂ ਕੀਤਾ ਜਿਹੜੀਆਂ ਮੈਂ ਤਹੁਾਨੂੰ ਅਤੇ ਤੁਹਾਡੇ ਪੁਰਖਿਆਂ ਨੂੰ ਦਿੱਤੀਆਂ ਸਨ।”"
10 Não se humilharam até ao dia de hoje, nem temeram, nem andaram na minha lei, nem nos meus estatutos, que pus diante de vós e diante de vossos pais.
11 ਇਸ ਲਈ, ਇਹੀ ਹੀ ਜੋ ਸਰਬ ਸ਼ਕਤੀਮਾਨ ਯਹੋਵਾਹ, ਇਸਰਾਏਲ ਦਾ ਪਰਮੇਸ਼ੁਰ, ਆਖਦਾ ਹੈ: “ਮੈਂ ਤੁਹਾਡੇ ਉੱਤੇ ਭਿਆਨਕ ਘਟਨਾਵਾਂ ਵਾਪਰਨ ਲਈ ਨਿਆਂ ਕੀਤਾ ਹੈ। ਮੈਂ ਯਹੂਦਾਹ ਦੇ ਸਾਰੇ ਪਰਿਵਾਰ ਨੂੰ ਤਬਾਹ ਕਰ ਦੇਵਾਂਗਾ।"
11 Portanto, assim diz o Senhor dos Exércitos, Deus de Israel: Eis que eu ponho o rosto contra vós, para mal e para desarraigar a todo o Judá.
12 ਯਹੂਦਾਹ ਵਿੱਚੋਂ ਬੋੜੇ ਜਿਹੇ ਲੋਕ ਹੀ ਬਚੇ ਸਨ। ਉਹ ਲੋਕ ਉੱਥੋਂ ਇੱਥੇ ਮਿਸਰ ਵਿੱਚ ਆ ਗਏ ਹਨ। ਪਰ ਮੈਂ ਯਹੂਦਾਹ ਦੇ ਪਰਿਵਾਰ ਦੇ ਉਨ੍ਹਾਂ ਬੋੜੇ ਜਿਹੇ ਬਚੇ ਹੋਏ ਲੋਕਾਂ ਨੂੰ ਵੀ ਤਬਾਹ ਕਰ ਦਿਆਂਗਾ। ਉਹ ਜਾਂ ਤਾਂ ਤਲਵਾਰ ਨਾਲ ਕਤਲ ਹੋਣਗੇ ਜਾਂ ਭੁੱਖ ਨਾਲ ਮਰਨਗੇ। ਉਹ ਅਜਿਹੀ ਸ਼ੈਅ ਹੋਣਗੇ ਕਿ ਹੋਰਨਾਂ ਕੌਮਾਂ ਦੇ ਲੋਕ ਜਿਨ੍ਹਾਂ ਬਾਰੇ ਮੰਦਾ ਬੋਲਣਗੇ। ਉਨ੍ਹਾਂ ਨਾਲ ਕੀ ਵਾਪਰਿਆ, ਹੋਰ ਕੌਮਾਂ ਇਸ ਗੱਲੋ ਭੈਭੀਤ ਹੋਣਗੀਆਂ। ਉਹ ਲੋਕ ਸਰਾਪ ਦਾ ਸ਼ਬਦ ਬਣ ਜਾਣਗੇ। ਹੋਰ ਕੌਮਾਂ ਯਹੂਦਾਹ ਦੇ ਉਨ੍ਹਾਂ ਲੋਕਾਂ ਦੀ ਬੇਇੱਜ਼ਤੀ ਕਰਨਗੀਆਂ।"
12 E tomarei o resto de Judá, que pôs o rosto para entrar na terra do Egito, a fim de lá peregrinar; e ele será todo consumido na terra do Egito; cairá à espada e de fome morrerá; consumir-se-ão, desde o menor até ao maior; à espada e à fome morrerão e serão uma execração, e um espanto, e uma maldição, e um opróbrio.
13 ਮੈਂ ਉਨ੍ਹਾਂ ਲੋਕਾਂ ਨੂੰ ਸਜ਼ਾ ਦੇਵਾਂਗਾ ਜਿਹੜੇ ਮਿਸਰ ਵਿੱਚ ਰਹਿਣ ਲਈ ਚੱਲੇ ਗਏ ਹਨ। ਮੈਂ ਤਲਵਾਰ, ਭੁੱਖ ਅਤੇ ਭਿਆਨਕ ਬੀਮਾਰੀ ਰਾਹੀਂ ਉਨ੍ਹਾਂ ਨੂੰ ਸਜ਼ਾ ਦਿਆਂਗਾ। ਮੈਂ ਉਨ੍ਹਾਂ ਲੋਕਾਂ ਨੂੰ ਉਸੇ ਤਰ੍ਹਾਂ ਸਜ਼ਾ ਦਿਆਂਗਾ ਜਿਵੇਂ ਮੈਂ ਯਰੂਸ਼ਲਮ ਸ਼ਹਿਰ ਨੂੰ ਸਜ਼ਾ ਦਿੱਤੀ ਸੀ।"
13 Porque visitarei os que habitam na terra do Egito, como visitei Jerusalém, com a espada, com a fome e com a peste.
14 ਯਹੂਦਾਹ ਦੇ ਬਚੇ ਹੋਏ ਉਨ੍ਹਾਂ ਬੋੜੇ ਜਿਹੇ ਲੋਕਾਂ ਵਿੱਚੋਂ ਇੱਕ ਬੰਦਾ ਵੀ ਮੇਰੀ ਸਜ਼ਾ ਤੋਂ ਨਹੀਂ ਬਚੇਗਾ ਜਿਹੜੇ ਮਿਸਰ ਵਿੱਚ ਰਹਿਣ ਲਈ ਚੱਲੇ ਗਏ ਹਨ। ਉਨ੍ਹਾਂ ਵਿੱਚੋਂ ਕੋਈ ਵੀ ਯਹੂਦਾਹ ਵਿੱਚ ਵਾਪਸ ਆਉਣ ਲਈ ਨਹੀਂ ਬਚੇਗਾ। ਉਹ ਲੋਕ ਯਹੂਦਾਹ ਵਾਪਸ ਆਉਣਾ ਚਾਹੁੰਦੇ ਹਨ ਅਤੇ ਉੱਥੇ ਰਹਿਣਾ ਚਾਹੁੰਦੇ ਹਨ। ਪਰ ਉਨ੍ਹਾਂ ਲੋਕਾਂ ਵਿੱਚੋਂ ਕੋਈ ਵੀ ਯਹੂਦਾਹ ਵਾਪਸ ਨਹੀਂ ਜਾਵੇਗਾ, ਸ਼ਾਇਦ ਕੁਝ ਇੱਕ ਲੋਕ ਬਚਕੇ ਨਿਕਲ ਸੱਕਣ।”"
14 De maneira que não haverá quem escape e fique da parte remanescente do Judá que entrou na terra do Egito, a fim de lá peregrinar, para tornar à terra de Judá, à qual era grande desejo da sua alma voltar e habitar lá; mas não tornarão senão os que escaparem.
15 ਯਹੂਦਾਹ ਦੀਆਂ ਬਹੁਤ ਸਾਰੀਆਂ ਔਰਤਾਂ ਜਿਹੜੀਆਂ ਮਿਸਰ ਵਿੱਚ ਰਹਿੰਦੀਆਂ ਸਨ, ਹੋਰਨਾਂ ਦੇਵਤਿਆਂ ਨੂੰ ਬਲੀਆਂ ਚੜ੍ਹਾਉਂਦੀਆਂ ਰਹੀਆਂ ਸਨ। ਉਨ੍ਹਾਂ ਦੇ ਪਤੀ ਇਸ ਗੱਲ ਨੂੰ ਜਾਣਦੇ ਸਨ ਪਰ ਉਨ੍ਹਾਂ ਨੇ ਉਨ੍ਹਾਂ ਨੂੰ ਰੋਕਿਆ ਨਹੀਂ। ਓੱਥੇ ਯਹੂਦਾਹ ਦੇ ਲੋਕਾਂ ਦਾ ਵੱਡਾ ਸਮੂਹ ਜੁੜਿਆ ਹੋਇਆ ਸੀ। ਉਹ ਯਹੂਦਾਹ ਦੇ ਉਹ ਲੋਕ ਸਨ ਜਿਹੜੇ ਦੱਖਣੀ ਮਿਸਰ ਵਿੱਚ ਰਹਿ ਰਹੇ ਸਨ। ਉਨ੍ਹਾਂ ਔਰਤਾਂ ਦੇ ਪਤੀਆਂ ਨੇ, ਜਿਹੜੇ ਹੋਰਨਾਂ ਦੇਵਤਿਆਂ ਨੂੰ ਬਲੀਆਂ ਚੜ੍ਹਾਉਂਦੇ ਸਨ, ਯਿਰਮਿਯਾਹ ਨੂੰ ਆਖਿਆ,"
15 Então, responderam a Jeremias todos os homens que sabiam que suas mulheres queimavam incenso a deuses estranhos e todas as mulheres que estavam em pé em grande multidão, como também todo o povo que habitava na terra do Egito, em Patros, dizendo:
16 ਯਹੋਵਾਹ ਦੇ ਜਿਸ ਸੰਦੇਸ਼ ਦੀ ਤੂੰ ਸਾਡੇ ਨਾਲ ਗੱਲ ਕੀਤੀ ਹੈ ਅਸੀਂ ਉਸ ਨੂੰ ਨਹੀਂ ਸੁਣਾਂਗੇ।"
16 Quanto à palavra que nos anunciaste em nome do Senhor , não te obedeceremos a ti;
17 “ਅਸੀਂ ਅਕਾਸ਼ ਦੀ ਰਾਣੀ ਨੂੰ ਬਲੀਆਂ ਚੜ੍ਹਾਉਣ ਦਾ ਇਕਰਾਰ ਕੀਤਾ ਹੈ। ਅਤੇ ਅਸੀਂ ਹਰ ਉਹ ਗੱਲ ਕਰਾਂਗੇ ਜਿਸਦਾ ਅਸੀਂ ਇਕਰਾਰ ਕੀਤਾ ਹੈ। ਅਸੀਂ ਉਸਦੀ ਉਪਾਸਨਾ ਕਰਨ ਲਈ ਬਲੀਆਂ ਅਤੇ ਪੀਣ ਦੀਆਂ ਭੇਟਾਂ ਚੜ੍ਹਾਵਾਂਗੇ। ਅਸੀਂ ਅਤੀਤ ਵਿੱਚ ਇਸੇ ਤਰ੍ਹਾਂ ਕੀਤਾ ਸੀ। ਅਤੇ ਸਾਡੇ ਪੁਰਖਿਆਂ, ਸਾਡੇ ਰਾਜਿਆਂ ਅਤੇ ਸਾਡੇ ਅਧਿਕਾਰੀਆਂ ਨੇ ਵੀ ਅਤੀਤ ਵਿੱਚ ਇਵੇਂ ਹੀ ਕੀਤਾ ਸੀ। ਸਾਡੇ ਵਿੱਚੋਂ ਸਾਰਿਆਂ ਨੇ ਯਹੂਦਾਹ ਦੇ ਕਸਬਿਆਂ ਵਿੱਚ ਅਤੇ ਯਰੂਸ਼ਲਮ ਦੀਆਂ ਗਲੀਆਂ ਅੰਦਰ ਇਹੀ ਕੁਝ ਕੀਤਾ ਸੀ। ਉਸ ਸਮੇਂ ਜਦੋਂ ਅਸੀਂ ਅਕਾਸ਼ ਦੀ ਰਾਣੀ ਦੀ ਉਪਾਸਨਾ ਕਰਦੇ ਸੀ ਤਾਂ ਸਾਡੇ ਪਾਸ ਭੋਜਨ ਦੀ ਕਮੀ ਨਹੀਂ ਸੀ। ਅਸੀਂ ਸਫ਼ਲ ਸਾਂ। ਕੋਈ ਵੀ ਮਾੜੀ ਘਟਨਾ ਸਾਡੇ ਨਾਲ ਨਹੀਂ ਸੀ ਵਾਪਰੀ।"
17 antes, certamente, cumpriremos toda a palavra que saiu da nossa boca, queimando incenso à deusa chamada Rainha dos Céus e oferecendo-lhe libações, como nós e nossos pais, nossos reis e nossos príncipes temos feito, nas cidades de Judá e nas ruas de Jerusalém; e tivemos, então, fartura de pão, e andávamos alegres, e não vimos mal algum.
18 ਪਰ ਫ਼ੇਰ ਅਸੀਂ ਅਕਾਸ਼ ਦੀ ਰਾਣੀ ਨੂੰ ਬਲੀਆਂ ਚੜ੍ਹਾਉਣੀਆਂ ਬੰਦ ਕਰ ਦਿੱਤੀਆਂ। ਅਤੇ ਅਸੀਂ ਉਸ ਨੂੰ ਪੀਣ ਦੀ ਭੇਟ ਚੜ੍ਹਾਉਣੀ ਬੰਦ ਕਰ ਦਿੱਤੀ। ਜਦੋਂ ਤੋਂ ਅਸੀਂ ਉਸਦੀ ਉਪਾਸਨਾ ਲਈ ਇਹ ਗੱਲਾਂ ਕਰਨੀਆਂ ਛੱਡ ਦਿੱਤੀਆਂ ਹਨ ਤਾਂ ਅਸੀਂ ਸਮੱਸਿਆਵਾਂ ਵਿੱਚ ਘਿਰ ਗਏ ਹਾਂ। ਸਾਡੇ ਲੋਕ ਤਲਵਾਰ ਅਤੇ ਭੁੱਖ ਨਾਲ ਮਰੇ ਹਨ।”"
18 Mas, desde que cessamos de queimar incenso à Rainha dos Céus e de lhe oferecer libações, tivemos falta de tudo e fomos consumidos pela espada e pela fome.
19 ਫ਼ੇਰ ਔਰਤਾਂ ਬੋਲੀਆਂ। ਉਨ੍ਹਾਂ ਨੇ ਯਿਰਮਿਯਾਹ ਨੂੰ ਆਖਿਆ, “ਸਾਡੇ ਪਤੀਆਂ ਨੂੰ ਪਤਾ ਸੀ ਕਿ ਅਸੀਂ ਕੀ ਕਰ ਰਹੀਆਂ ਸਾਂ। ਸਾਨੂੰ ਉਨ੍ਹਾਂ ਨੇ ਅਕਾਸ਼ ਦੀ ਰਾਣੀ ਨੂੰ ਬਲੀਆਂ ਚੜ੍ਹਾਉਣ ਦੀ ਇਜਾਜ਼ਤ ਦਿੱਤੀ ਹੋਈ ਸੀ। ਸਾਨੂੰ ਉਨ੍ਹਾਂ ਵੱਲੋਂ ਉਸ ਨੂੰ ਪੀਣ ਦੀ ਭੇਟ ਚੜ੍ਹਾਉਣ ਦੀ ਵੀ ਇਜਾਜ਼ਤ ਸੀ। ਸਾਡੇ ਪਤੀਆਂ ਨੂੰ ਪਤਾ ਸੀ ਕਿ ਉਸ ਵਰਗੇ ਲੱਗਣ ਵਾਲੇ ਕੇਕ ਬਣਾਉਂਦੀਆਂ ਸਾਂ।”"
19 Quando nós queimávamos incenso à Rainha dos Céus e lhe oferecíamos libações, fizemos-lhe bolos para a adorar e oferecemos-lhe libações sem nossos maridos?
20 ਫ਼ੇਰ ਯਿਰਮਿਯਾਹ ਨੇ ਉਨ੍ਹਾਂ ਸਾਰੇ ਆਦਮੀਆਂ ਅਤੇ ਔਰਤਾਂ ਨਾਲ ਗੱਲ ਕੀਤੀ। ਉਸ ਨੇ ਉਨ੍ਹਾਂ ਲੋਕਾਂ ਨਾਲ ਗੱਲ ਕੀਤੀ ਜਿਨ੍ਹਾਂ ਨੇ ਹੁਣੇ ਹੀ ਇਹ ਗੱਲਾਂ ਆਖੀਆਂ ਸਨ।"
20 Então, disse Jeremias a todo o povo, aos homens e às mulheres, e a todo o povo que lhe havia dado esta resposta, dizendo:
21 ਯਿਰਮਿਯਾਹ ਨੇ ਉਨ੍ਹਾਂ ਲੋਕਾਂ ਨੂੰ ਆਖਿਆ, “ਯਹੋਵਾਹ ਨੂੰ ਯਾਦ ਸੀ ਕਿ ਤੁਸੀਂ ਯਹੂਦਾਹ ਦੇ ਕਸਬਿਆਂ ਅਤੇ ਯਰੂਸ਼ਲਮ ਦੀਆਂ ਗਲੀਆਂ ਅੰਦਰ ਬਲੀਆਂ ਚੜ੍ਹਾਈਆਂ ਸਨ। ਤੁਸੀਂ ਅਤੇ ਤੁਹਾਡੇ ਪੁਰਖਿਆਂ, ਤੁਹਾਡੇ ਰਾਜਿਆਂ ਅਤੇ ਉਸ ਧਰਤੀ ਦੇ ਲੋਕਾਂ ਨੇ ਅਜਿਹਾ ਕੀਤਾ ਸੀ। ਯਹੋਵਾਹ ਨੂੰ ਯਾਦ ਸੀ ਕਿ ਤੁਸੀਂ ਕੀ ਕੀਤਾ ਸੀ ਅਤੇ ਉਸ ਬਾਰੇ ਸੋਚਿਆ ਸੀ।"
21 Porventura, não se lembrou o Senhor , e não lhe subiu ao coração o incenso que queimastes nas cidades de Judá e nas ruas de Jerusalém, vós e vossos pais, vossos reis e vossos príncipes, como também o povo da terra?
22 ਫ਼ੇਰ ਯਹੋਵਾਹ ਤੁਹਾਡੇ ਬਾਰੇ ਹੋਰ ਧੀਰਜ ਨਹੀਂ ਸੀ ਰੱਖ ਸੱਕਦਾ। ਯਹੋਵਾਹ ਨੂੰ ਤੁਹਾਡੀਆਂ ਕੀਤੀਆਂ ਭਿਆਨਕ ਗੱਲਾਂ ਨਾਲ ਨਫ਼ਰਤ ਸੀ। ਇਸ ਲਈ ਯਹੋਵਾਹ ਨੇ ਤੁਹਾਡੇ ਦੇਸ਼ ਨੂੰ ਸੱਖਣਾ ਮਾਰੂਬਲ ਬਣਾ ਦਿੱਤਾ। ਹੁਣ ਉੱਥੇ ਕੋਈ ਨਹੀਂ ਰਹਿੰਦਾ। ਹੋਰ ਲੋਕ ਉਸ ਦੇਸ਼ ਦੀ ਨਿੰਦਿਆ ਕਰਦੇ ਨੇ।"
22 De maneira que o Senhor não podia por mais tempo sofrer a maldade das vossas ações, as abominações que cometestes; pelo que se tornou a vossa terra em deserto, e em espanto, e em maldição, sem habitantes, como hoje se vê.
23 ਉਹ ਸਾਰੀਆਂ ਮੰਦੀਆਂ ਗੱਲਾਂ ਤੁਹਾਡੇ ਨਾਲ ਇਸ ਲਈ ਵਾਪਰੀਆਂ ਕਿਉਂ ਕਿ ਤੁਸੀਂ ਹੋਰਨਾਂ ਦੇਵਤਿਆਂ ਨੂੰ ਬਲੀਆਂ ਚੜ੍ਹਾਈਆਂ ਸਨ। ਤੁਸੀਂ ਯਹੋਵਾਹ ਦੇ ਵਿਰੁੱਧ ਪਾਪ ਕੀਤਾ। ਤੁਸੀਂ ਯਹੋਵਾਹ ਦਾ ਹੁਕਮ ਨਹੀਂ ਮੰਨਿਆ। ਤੁਸੀਂ ਉਸਦੀ ਬਿਵਸਬਾ ਉੱਤੇ ਜਾਂ ਉਸਦੀਆਂ ਦਿੱਤੀਆਂ ਬਿਧੀਆਂ ਉੱਤੇ ਨਹੀਂ ਚੱਲੇ। ਤੁਸੀਂ ਇਕਰਾਰਨਾਮੇ ਦਾ ਆਪਣੇ ਵਾਲਾ ਹਿੱਸਾ ਪੂਰਾ ਨਹੀਂ ਕੀਤਾ।”"
23 Visto que queimastes incenso, e pecastes contra o Senhor , e não obedecestes à voz do Senhor , e na sua lei e nos seus testemunhos não andastes, vos sucedeu este mal, como se vê neste dia.
24 ਫ਼ੇਰ ਯਿਰਮਿਯਾਹ ਨੇ ਉਨ੍ਹਾਂ ਸਾਰੇ ਮਰਦਾਂ ਅਤੇ ਔਰਤਾਂ ਨਾਲ ਗੱਲ ਕੀਤੀ। ਯਿਰਮਿਯਾਹ ਨੇ ਆਖਿਆ, “ਯਹੂਦਾਹ ਦੇ ਤੁਸੀਂ ਸਾਰੇ ਲੋਕੋ, ਜਿਹੜੇ ਹੁਣ ਮਿਸਰ ਵਿੱਚ ਹੋ, ਯਹੋਵਾਹ ਦੇ ਸੰਦੇਸ਼ ਨੂੰ ਸੁਣੋ:"
24 Disse mais Jeremias a todo o povo e a todas as mulheres: Ouvi a palavra do Senhor , vós, todo o Judá que estais na terra do Egito.
25 ਸਰਬ ਸ਼ਕਤੀਮਾਨ ਯਹੋਵਾਹ, ਇਸਰਾਏਲ ਦੇ ਲੋਕਾਂ ਦਾ ਪਰਮੇਸ਼ੁਰ, ਆਖਦਾ ਹੈ: ‘ਤੁਸਾਂ ਔਰਤਾਂ ਨੇ ਉਹੀ ਕੀਤਾ ਜੋ ਤੁਸੀਂ ਆਖਿਆ ਸੀ ਕਿ ਅਸੀਂ ਕਰਾਂਗੀਆਂ। ਤੁਸੀਂ ਆਖਿਆ ਸੀ, “ਅਸੀਂ ਆਪਣੇ ਕੀਤੇ ਹੋਏ ਇਕਰਾਰਾਂ ਨੂੰ ਨਿਭਾਵਾਂਗੀਆਂ। ਅਸੀਂ ਅਕਾਸ਼ ਦੀ ਰਾਣੀ ਨੂੰ ਬਲੀਆਂ ਅਤੇ ਪੀਣ ਦੀਆਂ ਭੇਟਾਂ ਚੜ੍ਹਾਉਣ ਦਾ ਇਕਰਾਰ ਕੀਤਾ ਸੀ।” ਇਸ ਲਈ ਅੱਗੇ ਵੱਧੋ। ਓਹੀ ਗੱਲਾਂ ਕਰੋ ਜਿਨ੍ਹਾਂ ਦਾ ਤੁਸੀਂ ਇਕਰਾਰ ਕੀਤਾ ਸੀ ਕਿ ਤੁਸੀਂ ਕਰੋਗੀਆਂ। ਆਪਣੇ ਇਕਰਾਰ ਨਿਭਾਓ।’"
25 Assim fala o Senhor dos Exércitos, Deus de Israel, dizendo: Vós e vossas mulheres não somente falastes por vossa boca, senão também o fizestes por vossas mãos, dizendo: Certamente, cumpriremos os nossos votos que fizemos, de queimar incenso à Rainha dos Céus e de lhe oferecer libações; perfeitamente confirmastes os vossos votos e perfeitamente cumpristes os vossos votos.
26 ਪਰ ਮਿਸਰ ਵਿੱਚ ਰਹਿਣ ਵਾਲੇ ਤੁਸੀਂ ਯਹੂਦਾਹ ਦੇ ਸਾਰੇ ਲੋਕੋ ਯਹੋਵਾਹ ਦੇ ਸੰਦੇਸ਼ ਨੂੰ ਸੁਣੋ: ‘ਮੈਂ ਆਪਣੇ ਮਹਾਨ ਨਾਮ ਉੱਤੇ ਇਹ ਇਕਰਾਰ ਕਰਦਾ ਹਾਂ: ਮੈਂ ਇਕਰਾਰ ਕਰਦਾ ਹਾਂ ਕਿ ਯਹੂਦਾਹ ਦਾ ਮਿਸਰ ਵਿੱਚ ਰਹਿਣ ਵਾਲਾ ਕੋਈ ਵੀ ਬੰਦਾ ਇਕਰਾਰ ਕਰਨ ਲਈ ਮੇਰੇ ਨਾਮ ਦੀ ਵਰਤੋਂ ਨਹੀਂ ਕਰੇਗਾ। ਉਹ ਕਦੇ ਵੀ ਨਹੀਂ ਆਖਣਗੇ “ਜਿਵੇਂ ਕਿ ਯਹੋਵਾਹ ਸਾਖੀ ਹੈ….”"
26 Portanto, ouvi a palavra do Senhor , todo o Judá que habitais na terra do Egito: Eis que eu juro pelo meu grande nome, diz o Senhor , que nunca mais será pronunciado o meu nome pela boca de homem de Judá em toda a terra do Egito, dizendo: Vive o Senhor Jeová !
27 ਮੈਂ ਯਹੂਦਾਹ ਦੇ ਉਨ੍ਹਾਂ ਲੋਕਾਂ ਉੱਤੇ ਨਜ਼ਰ ਰੱਖ ਰਿਹਾ ਹਾਂ। ਪਰ ਮੈਂ ਉਨ੍ਹਾਂ ਉੱਤੇ ਇਸ ਲਈ ਨਜ਼ਰ ਨਹੀਂ ਰੱਖ ਰਿਹਾ ਕਿ ਉਨ੍ਹਾਂ ਦਾ ਧਿਆਨ ਰੱਖਾਂ। ਮਿਸਰ ਵਿੱਚ ਰਹਿਣ ਵਾਲੇ ਯਹੂਦਾਹ ਦੇ ਲੋਕ ਭੁੱਖ ਨਾਲ ਮਰਨਗੇ ਅਤੇ ਤਲਵਾਰਾਂ ਨਾਲ ਮਰਨਗੇ। ਉਹ ਉਨਾਂ ਚਿਰ ਤੱਕ ਮਰਦੇ ਰਹਿਣਗੇ ਜਿੰਨਾ ਚਿਰ ਤੀਕ ਕਿ ਸਾਰੇ ਖਤਮ ਨਹੀਂ ਹੋ ਜਾਂਦੇ।"
27 Eis que velarei sobre eles para mal e não para bem; e serão consumidos todos os homens de Judá que estão na terra do Egito à espada e à fome, até que se acabem de todo.
28 ਯਹੂਦਾਹ ਦੇ ਕੁਝ ਲੋਕ ਤਲਵਾਰ ਰਾਹੀਂ ਮਰਨ ਤੋਂ ਬਚ ਜਾਣਗੇ। ਉਹ ਮਿਸਰ ਤੋਂ ਯਹੂਦਾਹ ਵਾਪਸ ਆ ਜਾਣਗੇ। ਪਰ ਬਹੁਤ ਬੋੜੇ ਯਹੂਦਾਹ ਦੇ ਲੋਕ ਹੋਣਗੇ ਜਿਹੜੇ ਬਚ ਰਹਿਣਗੇ। ਯਹੂਦਾਹ ਦੇ ਉਹ ਬਚੇ ਹੋਏ ਲੋਕ ਜਿਹੜੇ ਮਿਸਰ ਵਿੱਚ ਰਹਿਣ ਲਈ ਆ ਗਏ ਸਨ, ਜਾਣ ਲੈਣਗੇ ਕਿ ਕਿਸਦੇ ਬੋਲ ਸੱਚ ਨਿਕਲਦੇ ਨੇ। ਉਹ ਜਾਣ ਲੈਣਗੇ ਕਿ ਕੀ ਮੇਰੇ ਬੋਲ ਸੱਚ ਨਿਕਲਦੇ ਨੇ ਜਾਂ ਉਨ੍ਹਾਂ ਦੇ।"
28 E os que escaparem da espada tornarão da terra do Egito à terra de Judá, poucos em número; e saberá todo o resto de Judá que entrou na terra do Egito, para peregrinar ali, se subsistirá a minha palavra ou a sua.
29 ਮੈਂ ਤੁਹਾਨੂੰ ਲੋਕਾਂ ਨੂੰ ਸਬੂਤ ਦੇਵਾਂਗਾ-ਇਹ ਸੰਦੇਸ਼ ਯਹੋਵਾਹ ਵੱਲੋਂ ਹੈ-‘ਕਿ ਮੈਂ ਤੁਹਾਨੂੰ ਇੱਥੇ ਮਿਸਰ ਵਿੱਚ ਸਜ਼ਾ ਦਿਆਂਗਾ। ਫ਼ੇਰ ਤੁਸੀਂ ਪੱਕੀ ਤਰ੍ਹਾਂ ਜਾਣ ਲਵੋਗੇ ਕਿ ਮੇਰੇ ਤੁਹਾਨੂੰ ਦੁੱਖ ਦੇਣ ਦੇ ਇਕਰਾਰ ਸੱਚਮੁੱਚ ਵਾਪਰਨਗੇ।"
29 E isto vos servirá de sinal, diz o Senhor , que eu vos castigarei neste lugar, para que saibais que, certamente, subsistirão as minhas palavras contra vós para mal.
30 ਇਹ ਤੁਹਾਡੇ ਲਈ ਸਬੂਤ ਹੋਵੇਗਾ ਕਿ ਮੈਂ ਜੋ ਕਹਿੰਦਾ ਹਾਂ ਓਹੋ ਕਰਾਂਗਾ।’ ਇਹੀ ਹੈ ਜੋ ਯਹੋਵਾਹ ਆਖਦਾ ਹੈ: ‘ਫਿਰਊਨ ਹਾਫ਼ਰਾ ਮਿਸਰ ਦਾ ਰਾਜਾ ਹੈ। ਉਸ ਦੇ ਦੁਸ਼ਮਣ ਉਸ ਨੂੰ ਮਾਰਨਾ ਚਾਹੁੰਦੇ ਹਨ। ਮੈਂ ਫ਼ਿਰਊਨ ਹਾਫ਼ਰਾ ਨੂੰ ਉਸ ਦੇ ਦੁਸ਼ਮਣਾਂ ਦੇ ਹਵਾਲੇ ਕਰ ਦਿਆਂਗਾ। ਸਿਦਕੀਯਾਹ ਯਹੂਦਾਹ ਦਾ ਰਾਜਾ ਸੀ। ਨਬੂਕਦਨੱਸਰ ਸਿਦਕੀਯਾਹ ਦਾ ਦੁਸ਼ਮਣ ਸੀ। ਅਤੇ ਮੈਂ ਸਿਦਕੀਯਾਹ ਨੂੰ ਉਸ ਦੇ ਦੁਸ਼ਮਣ ਦੇ ਹਵਾਲੇ ਕੀਤਾ। ਇਸੇ ਤਰ੍ਹਾਂ, ਮੈਂ ਫ਼ਿਰਊਨ ਹਾਫ਼ਰਾ ਨੂੰ ਉਸ ਦੇ ਦੁਸ਼ਮਣ ਦੇ ਹਵਾਲੇ ਕਰ ਦਿਆਂਗਾ।’”"
30 Assim diz o Senhor : Eis que eu entregarei o Faraó Hofra, rei do Egito, nas mãos de seus inimigos e nas mãos dos que procuram a sua morte, como entreguei Zedequias, rei de Judá, nas mãos de Nabucodonosor, rei da Babilônia, seu inimigo e que procurava a sua morte.

Ler em outra tradução

Comparar com outra

Estude este capítulo no WhatsApp

Peça à IA da Bíblia Fala para explicar Jeremias 44, comparar traduções ou montar um estudo — tudo direto pelo WhatsApp.