Jeremias 35
Punjabi Bible (GL_PUNJABI) vs NVI
NVI Nova Versão Internacional
1 ਰੇਕਾਬੀ ਪਰਿਵਾਰ ਦੀ ਚੰਗੀ ਮਿਸਾਲ ਉਸ ਸਮੇਂ ਜਦੋਂ ਯਹੋਯਾਕੀਮ ਯਹੂਦਾਹ ਦਾ ਰਾਜਾ ਸੀ, ਯਿਰਮਿਯਾਹ ਨੂੰ ਯਹੋਵਾਹ ਵੱਲੋਂ ਸੰਦੇਸ਼ ਮਿਲਿਆ। ਯਹੋਯਾਕੀਮ ਰਾਜੇ ਯੋਸ਼ੀਯਾਹ ਦਾ ਪੁੱਤਰ ਸੀ। ਯਹੋਵਾਹ ਵੱਲੋਂ ਇਹ ਸੰਦੇਸ਼ ਸੀ:"
1 Durante o reinado de Jeoaquim, filho de Josias, rei de Judá, o Senhor dirigiu esta palavra a Jeremias:
2 “ਯਿਰਮਿਯਾਹ, ਰੇਕਾਬੀ ਪਰਿਵਾਰ ਕੋਲ ਜਾਹ। ਉਨ੍ਹਾਂ ਨੂੰ ਯਹੋਵਾਹ ਦੇ ਮੰਦਰ ਦੇ ਵੱਖੀ ਵਾਲੇ ਪਾਸੇ ਦੇ ਕਿਸੇ ਕਮਰੇ ਵਿੱਚ ਆਉਣ ਦਾ ਸੱਦਾ ਦੇਵੀਂ। ਉਨ੍ਹਾਂ ਨੂੰ ਪੀਣ ਲਈ ਸ਼ਰਾਬ ਦੇਵੀਂ।”"
2 "Vá à comunidade dos recabitas e convide-os a virem a uma das salas do templo do Senhor, e ofereça-lhes vinho para beber".
3 ਇਸ ਲਈ ਮੈਂ ਯਅਜ਼ਨਯਾਹ ਨੂੰ ਲੈਣ ਲਈ ਗਿਆ। ਯਅਜ਼ਨਯਾਹ ਯਿਰਮਿਯਾਹ ਦਾ ਪੁੱਤਰ ਸੀ। ਯਿਰਮਿਯਾਹ ਹਬਸਿਨ੍ਨਯਾਹ ਦਾ ਪੁੱਤਰ ਸੀ। ਅਤੇ ਮੈਂ ਯਅਜ਼ਨਯਾਹ ਦੇ ਸਾਰੇ ਭਰਾਵਾਂ ਅਤੇ ਪੁੱਤਰਾਂ ਨੂੰ ਇਕੱਠਾ ਕਰ ਲੈ ਲਿਆ। ਮੈਂ ਰੇਕਾਬੀਆਂ ਦੇ ਪੂਰੇ ਪਰਿਵਾਰਾਂ ਨੂੰ ਇਕੱਠਾ ਕਰ ਲਿਆ।"
3 Então busquei Jazanias, filho de Jeremias, filho de Habazinias, seus irmãos e todos os seus filhos e toda a comunidade dos recabitas.
4 ਫ਼ੇਰ ਮੈਂ ਰੇਕਾਬੀ ਪਰਿਵਾਰ ਨੂੰ ਯਹੋਵਾਹ ਦੇ ਮੰਦਰ ਵਿੱਚ ਲੈ ਗਿਆ। ਅਸੀਂ ਉਸ ਕਮਰੇ ਵਿੱਚ ਗਏ ਜਿਸ ਨੂੰ ਹਾਨਾਨ ਦੇ ਪੁੱਤਰ ਦਾ ਕਮਰਾ ਸੱਦਿਆ ਜਾਂਦਾ ਸੀ। ਹਾਨਾਹ ਯਿਗਦਲਯਾਹ ਨਾਂ ਦੇ ਇੱਕ ਬੰਦੇ ਦਾ ਪੁੱਤਰ ਸੀ। ਹਾਨਾਨ ਪਰਮੇਸ਼ੁਰ ਦਾ ਬੰਦਾ ਸੀ। ਇਹ ਕਮਰੇ ਉਸ ਕਮਰੇ ਦੇ ਨਾਲ ਦਾ ਸੀ ਜਿੱਥੇ ਯਹੂਦਾਹ ਦੇ ਰਾਜਕੁਮਾਰ ਠਹਿਰਦੇ ਹਨ। ਇਹ ਸ਼ੱਲੁਮ ਦੇ ਪੁੱਤਰ ਮਆਸੇਯਾਹ ਦੇ ਕਮਰੇ ਦੇ ਉੱਪਰ ਸੀ। ਮਆਸੇਯਾਹ ਮੰਦਰ ਦਾ ਚੌਕੀਦਾਰ ਸੀ।"
4 Eu os levei ao templo do Senhor, à sala dos filhos de Hanã, filho de Jigdalias, homem de Deus. A sala ficava ao lado da sala dos líderes e debaixo da sala de Maaséias, filho de Salum, o porteiro.
5 ਫ਼ੇਰ ਮੈਂ ਸ਼ਰਾਬ ਦੀਆਂ ਕੁਝ ਸੁਰਾਹੀਆਂ ਕੁਝ ਪਿਆਲਿਆਂ ਸਮੇਤ ਰੇਕਾਬੀ ਪਰਿਵਾਰ ਦੇ ਸਾਹਮਣੇ ਰੱਖ ਦਿੱਤੀਆਂ। ਅਤੇ ਮੈਂ ਉਨ੍ਹਾਂ ਨੂੰ ਆਖਿਆ, “ਬੋੜੀ ਜਿਹੀ ਸ਼ਰਾਬ ਪੀਵੋ।”"
5 Então, coloquei vasilhas cheias de vinho e alguns copos diante dos membros da comunidade dos recabitas e lhes pedi que bebessem.
6 ਪਰ ਰੇਕਾਬੀ ਦੇ ਪਰਿਵਾਰ ਵਾਲਿਆਂ ਨੇ ਆਖਿਆ, “ਅਸੀਂ ਸ਼ਰਾਬ ਬਿਲਕੁਲ ਨਹੀਂ ਪੀਂਦੇ। ਅਸੀਂ ਇਹ ਕਦੇ ਨਹੀਂ ਪੀਤੀ ਕਿਉਂ ਕਿ ਸਾਡੇ ਪੁਰਖੇ ਯੋਨਾਦਾਬ ਸਪੁੱਤਰ ਰੇਕਾਬ ਨੇ ਸਾਨੂੰ ਇਹ ਆਦੇਸ਼ ਦਿੱਤਾ ਸੀ: ‘ਤੁਹਾਨੂੰ ਅਤੇ ਤੁਹਾਡੇ ਉਤਰਾਧਿਕਾਰੀਆਂ ਨੂੰ ਕਦੇ ਵੀ ਮੈ ਨਹੀਂ ਪੀਣੀ ਚਾਹੀਦੀ।"
6 Eles, porém, disseram: "Não bebemos vinho porque o nosso antepassado Jonadabe, filho de Recabe, nos deu esta ordem: ‘Nem vocês nem os seus descendentes beberão vinho.
7 ਅਤੇ ਇਹ ਵੀ ਕਿ ਤੁਹਾਨੂੰ ਕਦੇ ਵੀ ਮਕਾਨ ਨਹੀਂ ਉਸਾਰਨੇ ਚਾਹੀਦੇ, ਬੀਜ ਨਹੀਂ ਬੀਜਣੇ ਚਾਹੀਦੇ ਜਾਂ ਅੰਗੂਰਾਂ ਦੇ ਬਗੀਚੇ ਨਹੀਂ ਲਗਾਉਣੇ ਚਾਹੀਦੇ। ਤੁਹਾਨੂੰ ਇਨ੍ਹਾਂ ਵਿੱਚੋਂ ਕੋਈ ਵੀ ਗੱਲ ਨਹੀਂ ਕਰਨੀ ਚਾਹੀਦੀ। ਤੁਹਾਨੂੰ ਸਿਰਫ਼ ਤੰਬੂਆਂ ਵਿੱਚ ਰਹਿਣਾ ਚਾਹੀਦਾ ਹੈ। ਜੇ ਤੁਸੀਂ ਅਜਿਹਾ ਕਰੋਂਗੇ ਤਾਂ ਤੁਸੀਂ ਲੰਮੇ ਸਮੇਂ ਤੀਕ ਉਸ ਧਰਤੀ ਉੱਤੇ ਰਹੋਁਗੇ ਜਿੱਥੇ ਤੁਸੀਂ ਇੱਕ ਥਾਂ ਤੋਂ ਦੂਜੀ ਥਾਂ ਤੇ ਘੁੰਮਦੇ ਹੋ।’"
7 Vocês não construirão casas nem semearão; não plantarão vinhas nem as possuirão; mas vocês sempre habitarão em tendas. Assim vocês viverão por muito tempo na terra na qual são nômades’.
8 ਇਸ ਲਈ ਅਸੀਂ ਰੇਕਾਬੀਆਂ ਦੇ ਲੋਕਾਂ ਨੇ ਹਰ ਉਸ ਗੱਲ ਨੂੰ ਮੰਨਿਆ ਹੈ ਜਿਸਦਾ ਆਦੇਸ਼ ਸਾਡੇ ਪੁਰਖੇ ਯੋਨਾਦਾਬ ਨੇ ਸਾਡੇ ਲਈ ਕੀਤਾ ਸੀ। ਅਸੀਂ ਕਦੇ ਵੀ ਸ਼ਰਾਬ ਨਹੀਂ ਪੀਂਦੇ। ਅਤੇ ਸਾਡੀਆਂ ਪਤਨੀਆਂ, ਸਾਡੇ ਪੁੱਤਰ, ਅਤੇ ਧੀਆਂ ਵੀ ਕਦੇ ਸ਼ਰਾਬ ਨਹੀਂ ਪੀਂਦੇ।"
8 Temos obedecido a tudo o que nos ordenou nosso antepassado Jonadabe, filho de Recabe. Nós, nossas mulheres, nossos filhos e nossas filhas jamais bebemos vinho em toda a nossa vida,
9 ਅਸੀਂ ਕਦੇ ਵੀ ਰਹਿਣ ਲਈ ਮਕਾਨ ਨਹੀਂ ਬਣਾਉਂਦੇ। ਅਤੇ ਅਸੀਂ ਕਦੇ ਵੀ ਬਗੀਚਿਆਂ ਜਾਂ ਖੇਤਾਂ ਦੇ ਮਾਲਕ ਨਹੀਂ ਬਣਦੇ। ਅਤੇ ਅਸੀਂ ਕਦੇ ਫ਼ਸਲਾਂ ਨਹੀਂ ਬੀਜਦੇ।"
9 não construímos casas para nossa moradia nem possuímos vinhas, campos ou plantações.
10 “ਅਸੀਂ ਹਮੇਸ਼ਾ ਤੰਬੂਆਂ ਵਿੱਚ ਰਹੇ ਹਾਂ ਅਤੇ ਹਰ ਉਸ ਗੱਲ ਨੂੰ ਮੰਨਿਆ ਹੈ ਜਿਸ ਬਾਰੇ ਸਾਡੇ ਪੁਰਖੇ ਯੋਨਾਦਾਬ ਨੇ ਸਾਨੂੰ ਆਦੇਸ਼ ਦਿੱਤਾ ਸੀ।"
10 Temos vivido em tendas e obedecido fielmente a tudo o que nosso antepassado Jonadabe nos ordenou.
11 ਪਰ ਜਦੋਂ ਬਾਬਲ ਦੇ ਰਾਜੇ ਨਬੂਕਦਨੱਸਰ ਨੇ ਯਹੂਦਾਹ ਦੇ ਦੇਸ਼ ਉੱਤੇ ਹਮਲਾ ਕੀਤਾ ਸੀ ਤਾਂ ਅਸੀਂ ਯਰੂਸ਼ਲਮ ਵਿੱਚ ਜ਼ਰੂਰ ਗਏ ਸੀ। ਅਸੀਂ ਇੱਕ ਦੂਜੇ ਨੂੰ ਆਖਿਆ ਸੀ, ‘ਆਓ ਅਸੀਂ ਯਰੂਸ਼ਲਮ ਦੇ ਸ਼ਹਿਰ ਵਿੱਚ ਜ਼ਰੂਰ ਦਾਖਲ ਹੋਈੇ ਤਾਂ ਜੋ ਅਸੀਂ ਬਾਬਲ ਦੀ ਫ਼ੌਜ ਅਤੇ ਆਰਾਮੀਆਂ ਦੀ ਫ਼ੌਜ ਕੋਲੋਂ ਬਚ ਸੱਕੀਏ।’ ਇਸ ਲਈ ਅਸੀਂ ਯਰੂਸ਼ਲਮ ਵਿੱਚ ਠਹਿਰ ਗਏ ਸਾਂ।”"
11 Mas, quando Nabucodonosor, rei da Babilônia, invadiu esta terra, dissemos: ‘Venham, vamos para Jerusalém para escapar dos exércitos dos babilônios e dos sírios’. Assim, permanecemos em Jerusalém".
12 ਫ਼ੇਰ ਯਿਰਮਿਯਾਹ ਨੂੰ ਯਹੋਵਾਹ ਦਾ ਸੰਦੇਸ਼ ਮਿਲਿਆ,"
12 O Senhor dirigiu a palavra a Jeremias, dizendo:
13 ਸਰਬ ਸ਼ਕਤੀਮਾਨ ਯਹੋਵਾਹ, ਇਸਰਾਏਲ ਦਾ ਪਰਮੇਸ਼ੁਰ ਆਖਦਾ ਹੈ, “ਯਿਰਮਿਯਾਹ, ਜਾਹ ਅਤੇ ਇਹ ਸੰਦੇਸ਼ ਯਹੂਦਾਹ ਦੇ ਬੰਦਿਆਂ ਅਤੇ ਯਰੂਸ਼ਲਮ ਦੇ ਲੋਕਾਂ ਨੂੰ ਦੱਸ: ਤੁਹਾਨੂੰ ਲੋਕਾਂ ਨੂੰ ਸਬਕ ਸਿਖਣਾ ਚਾਹੀਦਾ ਹੈ ਅਤੇ ਮੇਰੇ ਸੰਦੇਸ਼ ਨੂੰ ਮੰਨਣਾ ਚਾਹੀਦਾ ਹੈ।” ਇਹ ਸੰਦੇਸ਼ ਯਹੋਵਾਹ ਵੱਲੋਂ ਹੈ।"
13 "Assim diz o Senhor dos Exércitos, Deus de Israel: Vá dizer aos homens de Judá e aos habitantes de Jerusalém: ‘Será que vocês não vão aprender a lição e obedecer às minhas palavras? ’, pergunta o Senhor.
14 “ਰੇਕਾਬ ਦੇ ਪੁੱਤਰ ਯੋਨਾਦਾਬ ਨੇ ਆਪਣੇ ਪੁੱਤਰਾਂ ਨੂੰ ਸ਼ਰਾਬ ਨਾ ਪੀਣ ਦਾ ਹੁਕਮ ਕੀਤਾ ਅਤੇ ਉਹ ਆਦੇਸ਼ ਮੰਨਿਆ ਗਿਆ ਹੈ। ਅੱਜ ਦਿਨ ਤੀਕ ਯੋਨਾਦਾਬ ਦੇ ਉਤਰਾਧਿਕਾਰੀਆਂ ਨੇ ਆਪਣੇ ਪੁਰਖੇ ਦਾ ਆਦੇਸ਼ ਮੰਨਿਆ ਹੈ। ਉਹ ਸ਼ਰਾਬ ਨਹੀਂ ਪੀਂਦੇ। ਪਰ ਮੈਂ ਯਹੋਵਾਹ ਹਾਂ। ਅਤੇ ਮੈਂ ਯਹੂਦਾਹ ਦੇ ਤੁਸਾਂ ਲੋਕਾਂ ਨੂੰ ਬਾਰ-ਬਾਰ ਸੰਦੇਸ਼ ਦਿੱਤੇ ਹਨ ਪਰ ਤੁਸੀਂ ਮੇਰਾ ਹੁਕਮ ਨਹੀਂ ਮੰਨਿਆ।"
14 ‘Jonadabe, filho de Recabe, ordenou a seus filhos que não bebessem vinho, e essa ordem tem sido obedecida até hoje. Eles não bebem vinho porque obedecem à ordem do seu antepassado. Mas eu tenho falado a vocês repetidas vezes, e, contudo, vocês não me obedecem.
15 ਮੈਂ ਆਪਣੇ ਸੇਵਕਾਂ, ਨਬੀਆਂ, ਨੂੰ ਇਸਰਾਏਲ ਅਤੇ ਯਹੂਦਾਹ ਦੇ ਤੁਸੀਂ ਲੋਕਾਂ ਕੋਲ ਭੇਜਿਆ। ਮੈਂ ਉਨ੍ਹਾਂ ਨੂੰ ਤੁਹਾਡੇ ਵੱਲ ਬਾਰ-ਬਾਰ ਭੇਜਿਆ। ਉਨ੍ਹਾਂ ਨਬੀਆਂ ਨੇ ਤੁਹਾਨੂੰ ਆਖਿਆ ਸੀ, ‘ਤੁਹਾਨੂੰ ਇਸਰਾਏਲ ਅਤੇ ਯਹੂਦਾਹ ਦੇ ਹਰ ਬੰਦੇ ਨੂੰ ਮੰਦੇ ਕੰਮ ਕਰਨੇ ਛੱਡ ਦੇਣੇ ਚਾਹੀਦੇ ਹਨ। ਤੁਹਾਨੂੰ ਨੇਕੀ ਹੀ ਕਰਨੀ ਚਾਹੀਦੀ ਹੈ। ਹੋਰਨਾਂ ਦੇਵਤਿਆਂ ਦੇ ਪਿੱਛੇ ਨਾ ਲੱਗੋ। ਉਨ੍ਹਾਂ ਦੀ ਉਪਾਸਨਾ ਜਾਂ ਸੇਵਾ ਨਾ ਕਰੋ। ਜੇ ਤੁਸੀਂ ਮੇਰਾ ਹੁਕਮ ਮੰਨੋਗੇ, ਤਾਂ ਤੁਸੀਂ ਉਸ ਧਰਤੀ ਉੱਤੇ ਵਸੋਗੇ ਜਿਹੜੀ ਮੈਂ ਤੁਹਾਨੂੰ ਅਤੇ ਤੁਹਾਡੇ ਪੁਰਖਿਆਂ ਨੂੰ ਦਿੱਤੀ ਹੋਈ ਹੈ।’ ਪਰ ਤੁਸਾਂ ਲੋਕਾਂ ਨੇ ਮੇਰੇ ਸੰਦੇਸ਼ ਵੱਲ ਕੋਈ ਧਿਆਨ ਹੀ ਨਹੀਂ ਦਿੱਤਾ।"
15 Enviei a vocês, repetidas vezes, todos os meus servos, os profetas. Eles lhes diziam que cada um de vocês deveria converter-se da sua má conduta, corrigir as suas ações e deixar de seguir outros deuses para prestar-lhes culto. Assim, vocês habitariam na terra que dei a vocês e a seus antepassados. Mas vocês não me deram atenção nem me obedeceram.
16 ਯੋਨਾਦਾਬ ਦੇ ਉਤਰਾਧਿਕਾਰੀਆਂ ਨੇ ਉਨ੍ਹਾਂ ਆਦੇਸ਼ਾਂ ਦਾ ਪਾਲਣ ਕੀਤਾ ਜਿਹੜੇ ਉਨ੍ਹਾਂ ਦੇ ਪੁਰਖੇ ਨੇ ਉਨ੍ਹਾਂ ਨੂੰ ਦਿੱਤੇ। ਪਰ ਯਹੂਦਾਹ ਦੇ ਲੋਕਾਂ ਨੇ ਮੇਰੀ ਗੱਲ ਨਹੀਂ ਮੰਨੀ।”"
16 Os descendentes de Jonadabe, filho de Recabe, cumprem a ordem que o seu antepassado lhes deu, mas este povo não me obedece. ’
17 ਇਸ ਲਈ ਸਰਬ ਸ਼ਕਤੀਮਾਨ ਯਹੋਵਾਹ ਪਰਮੇਸ਼ੁਰ, ਇਸਰਾਏਲ ਦਾ ਪਰਮੇਸ਼ੁਰ ਆਖਦਾ ਹੈ, “ਮੈਂ ਆਖਿਆ ਸੀ ਕਿ ਯਹੂਦਾਹ ਅਤੇ ਯਰੂਸ਼ਲਮ ਨਾਲ ਬਹੁਤ ਸਾਰੀਆਂ ਮਾੜੀਆਂ ਗੱਲਾਂ ਵਾਪਰਨਗੀਆਂ। ਮੈਂ ਛੇਤੀ ਹੀ ਉਨ੍ਹਾਂ ਸਾਰੀਆਂ ਮਾੜੀਆਂ ਘਟਨਾਵਾਂ ਨੂੰ ਵਾਪਰਨ ਦਿਆਂਗਾ। ਮੈਂ ਉਨ੍ਹਾਂ ਲੋਕਾਂ ਨਾਲ ਗੱਲ ਕੀਤੀ ਪਰ ਉਨ੍ਹਾਂ ਸੁਣਨ ਤੋਂ ਇਨਕਾਰ ਕਰ ਦਿੱਤਾ। ਮੈਂ ਉਨ੍ਹਾਂ ਨੂੰ ਬੁਲਾਇਆ ਪਰ ਉਨ੍ਹਾਂ ਨੇ ਮੈਨੂੰ ਕੋਈ ਜਵਾਬ ਨਹੀਂ ਦਿੱਤਾ।”"
17 "Portanto, assim diz o Senhor dos Exércitos, Deus de Israel: ‘Trarei sobre Judá e sobre todos os habitantes de Jerusalém toda a desgraça da qual os adverti; porque falei a eles, mas não me ouviram, chamei-os, mas não me responderam’ ".
18 ਫ਼ੇਰ ਯਿਰਮਿਯਾਹ ਨੇ ਰੇਕਾਬੀ ਲੋਕਾਂ ਦੇ ਪਰਿਵਾਰ ਨੂੰ ਆਖਿਆ, “ਸਰਬ ਸ਼ਕਤੀਮਾਨ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ, ਆਖਦਾ ਹੈ, ‘ਤੁਸੀਂ ਲੋਕਾਂ ਨੇ ਆਪਣੇ ਪੁਰਖੇ ਯੋਨਾਦਾਬ ਦੇ ਆਦੇਸ਼ ਮਂਨੇ ਹਨ। ਤੁਸੀਂ ਯੋਨਾਦਾਬ ਦੀਆਂ ਸਾਰੀਆਂ ਸਿੱਖਿਆਵਾਂ ਉੱਤੇ ਚੱਲੇ ਹੋ। ਤੁਸੀਂ ਹਰ ਉਹ ਗੱਲ ਕੀਤੀ ਹੈ ਜਿਸਦਾ ਉਸ ਨੇ ਆਦੇਸ਼ ਦਿੱਤਾ ਸੀ।"
18 Jeremias disse à comunidade dos recabitas: "Assim diz o Senhor dos Exércitos, Deus de Israel: ‘Vocês têm obedecido àquele que ordenou o seu antepassado Jonadabe; têm cumprido todas as suas instruções e têm feito tudo o que ele ordenou’.
19 ਇਸ ਲਈ ਸਰਬ ਸ਼ਕਤੀਮਾਨ ਯਹੋਵਾਹ, ਇਸਰਾਏਲ ਦਾ ਪਰਮੇਸ਼ੁਰ, ਆਖਦਾ ਹੈ, ਇੱਥੇ ਰੇਕਾਬ ਦੇ ਪੁੱਤਰ ਯੋਨਾਦਾਬ ਦਾ ਕੋਈ ਨਾ ਕੋਈ ਉੱਤਰਾਧਿਕਾਰੀ ਮੇਰੀ ਸੇਵਾ ਕਰਨ ਵਾਲਾ ਹਮੇਸ਼ਾ ਹੋਵੇਗਾ।’”"
19 Por isso, assim diz o Senhor dos Exércitos, Deus de Israel: ‘Jamais faltará a Jonadabe, filho de Recabe, um descendente que me sirva’ ".
Atalhos do teclado
- Capítulo anterior←
- Próximo capítulo→
- Versículo anteriork
- Próximo versículoj
- Limpar seleçãoEsc
- Esta ajuda?
Estude este capítulo no WhatsApp
Peça à IA da Bíblia Fala para explicar Jeremias 35, comparar traduções ou montar um estudo — tudo direto pelo WhatsApp.