Jeremias 34

Punjabi Bible (GL_PUNJABI) vs ARIB

Sair da comparação
ARIB Almeida Revisada Imprensa Bíblica
1 ਯਹੂਦਾਹ ਦੇ ਪਾਤਸ਼ਾਹ ਸਿਦਕੀਯਾਹ ਨੂੰ ਚੇਤਾਵਨੀ ਯਿਰਮਿਯਾਹ ਨੂੰ ਯਹੋਵਾਹ ਵੱਲੋਂ ਸੰਦੇਸ਼ ਮਿਲਿਆ। ਇਹ ਸੰਦੇਸ਼ ਉਦੋਂ ਮਿਲਿਆ ਜਦੋਂ ਬਾਬਲ ਦਾ ਰਾਜਾ ਨਬੂਕਦਨੱਸਰ ਯਰੂਸ਼ਲਮ ਅਤੇ ਇਸਦੇ ਆਲੇ-ਦੁਆਲੇ ਦੇ ਸਾਰੇ ਕਸਬਿਆਂ ਵਿਰੁੱਧ ਜੰਗ ਕਰ ਰਿਹਾ ਸੀ। ਨਬੂਕਦਨੱਸਰ ਕੋਲ ਆਪਣੀ ਫ਼ੌਜ ਵੀ ਸੀ ਅਤੇ ਉਨ੍ਹਾਂ ਰਾਜਾਂ ਦੀ ਫ਼ੌਜ ਵੀ ਸੀ ਜਿੱਥੇ ਉਹ ਰਾਜ ਕਰਦਾ ਸੀ।"
1 A palavra que da parte do Senhor veio a Jeremias, quando Nabucodonosor, rei de Babilônia, e todo o seu exército, e todos os reinos da terra que estavam sob o domínio da sua mão, e todos os povos, pelejavam contra Jerusalém, e contra todas as suas cidades, dizendo:
2 ਸੰਦੇਸ਼ ਇਹ ਸੀ: “ਇਹੀ ਹੈ ਜੋ ਯਹੋਵਾਹ, ਇਸਰਾਏਲ ਦੇ ਲੋਕਾਂ ਦਾ ਪਰਮੇਸ਼ੁਰ, ਆਖਦਾ ਹੈ: ਯਿਰਮਿਯਾਹ ਯਹੂਦਾਹ ਦੇ ਰਾਜੇ ਸਿਦਕੀਯਾਹ ਕੋਲ ਜਾਹ ਅਤੇ ਉਸ ਨੂੰ ਇਹ ਸੰਦੇਸ਼ ਦੇ। ‘ਸਿਦਕੀਯਾਹ, ਇਹੀ ਹੈ ਜੋ ਯਹੋਵਾਹ ਆਖਦਾ ਹੈ: ਛੇਤੀ ਹੀ ਮੈਂ ਯਰੂਸ਼ਲਮ ਸ਼ਹਿਰ ਨੂੰ ਬਾਬਲ ਦੇ ਰਾਜੇ ਦੇ ਹਵਾਲੇ ਕਰ ਦਿਆਂਗਾ। ਅਤੇ ਉਹ ਇਸ ਨੂੰ ਸਾੜ ਦੇਵੇਗਾ।"
2 Assim diz o Senhor, Deus de Israel: Vai, e fala a Zedequias, rei de Judá, e dize-lhe: Assim diz o Senhor: Eis que estou prestes a entregar esta cidade na mão do rei de Babilônia, o qual a queimará a fogo.
3 ਸਿਦਕੀਯਾਹ, ਤੂੰ ਬਾਬਲ ਦੇ ਰਾਜੇ ਕੋਲੋਂ ਨਹੀਂ ਬਚ ਸੱਕੇਂਗਾ। ਤੂੰ ਅਵੱਸ਼ ਫ਼ੜ ਲਿਆ ਜਾਵੇਂਗਾ ਅਤੇ ਉਸ ਦੇ ਹਵਾਲੇ ਕਰ ਦਿੱਤਾ ਜਾਵੇਂਗਾ। ਤੂੰ ਬਾਬਲ ਦੇ ਰਾਜੇ ਨੂੰ ਆਪਣੀਆਂ ਅੱਖਾਂ ਨਾਲ ਦੇਖੇਂਗਾ। ਉਹ ਤੇਰੇ ਨਾਲ ਰੂਬਰੂ ਗੱਲ ਕਰੇਗਾ, ਅਤੇ ਤੂੰ ਬਾਬਲ ਜਾਵੇਂਗਾ।"
3 E tu não escaparás da sua mão; mas certamente serás preso e entregue na sua mão; e teus olhos verão os olhos do rei de Babilônia, e ele te falará boca a boca, e irás a Babilônia.
4 ਪਰ ਯਹੂਦਾਹ ਦੇ ਰਾਜੇ ਸਿਦਕੀਯਾਹ, ਯਹੋਵਾਹ ਦੇ ਇਕਰਾਰ ਨੂੰ ਸੁਣ। ਜੋ ਯਹੋਵਾਹ ਤੇਰੇ ਬਾਰੇ ਆਖਦਾ ਹੈ ਉਹ ਇਹ ਹੈ: ਤੂੰ ਤਲਵਾਰ ਨਾਲ ਨਹੀਂ ਮਾਰਿਆ ਜਾਵੇਂਗਾ।"
4 Todavia ouve a palavra do Senhor, ó Zedequias, rei de Judá; assim diz o Senhor acerca de ti: Não morrerás à espada;
5 ਤੂੰ ਸ਼ਾਂਤੀ ਨਾਲ ਮਰੇਂਗਾ। ਲੋਕਾਂ ਨੇ ਤੇਰੇ ਪੁਰਖਿਆਂ, ਰਾਜਿਆਂ ਲਈ ਧੂਫ਼ਾਂ ਧੁਖਾਈਆਂ ਜਿਨ੍ਹਾਂ ਨੇ ਤੈਥੋਂ ਪਹਿਲਾਂ ਰਾਜ ਕੀਤਾ ਸੀ। ਇਸ ਲਈ ਉਹ ਤੇਰੇ ਆਦਰ ਵਿੱਚ ਧੂਫ਼ਾਂ ਧੁਖਾਉਣਗੇ। ਉਹ ਤੇਰੇ ਲਈ ਰੋਣਗੇ। ਉਹ ਉਦਾਸੀ ਨਾਲ ਆਖਣਗੇ, “ਹਾਏ ਮਾਲਕ!” ਮੈਂ ਖੁਦ ਤੇਰੇ ਨਾਲ ਇਹ ਇਕਰਾਰ ਕਰਦਾ ਹਾਂ।’” ਇਹ ਸੰਦੇਸ਼ ਯਹੋਵਾਹ ਵੱਲੋਂ ਸੀ।"
5 em paz morrerás, e como queimavam perfumes a teus pais, os reis precedentes, que foram antes de ti, assim tos queimarão a ti; e te prantearão, dizendo: Ah Senhor! Pois eu disse a palavra, diz o Senhor.
6 ਇਸ ਲਈ ਯਿਰਮਿਯਾਹ ਨੇ ਯਰੂਸ਼ਲਮ ਵਿੱਚ ਜਾਕੇ ਸਿਦਕੀਯਾਹ ਨੂੰ ਯਹੋਵਾਹ ਦਾ ਸੰਦੇਸ਼ ਦਿੱਤਾ।"
6 E anunciou Jeremias, o profeta, a Zedequias, rei de Judá, todas estas palavras, em Jerusalém,
7 ਇਹ ਉਦੋਂ ਦੀ ਗੱਲ ਹੈ ਜਦੋਂ ਬਾਬਲ ਦੀ ਫ਼ੌਜ ਯਰੂਸ਼ਲਮ ਦੇ ਖਿਲਾਫ਼ ਲੜ ਰਹੀ ਸੀ। ਬਾਬਲ ਦੀ ਫ਼ੌਜ ਯਹੂਦਾਹ ਦੇ ਉਨ੍ਹਾਂ ਸ਼ਹਿਰਾਂ ਦੇ ਖਿਲਾਫ਼ ਵੀ ਲੜ ਰਹੀ ਸੀ ਜਿਨ੍ਹਾਂ ਉੱਪਰ ਹਾਲੇ ਤੀਕ ਕਬਜ਼ਾ ਨਹੀਂ ਸੀ ਹੋਇਆ। ਉਹ ਸ਼ਹਿਰ ਸਨ ਲਾਕੀਸ਼ ਅਤੇ ਅਜ਼ੇਕਾਹ। ਸਿਰਫ਼ ਇਹੀ ਅਜਿਹੇ ਕਿਲਾਬੰਦ ਸ਼ਹਿਰ ਸਨ ਜਿਹੜੇ ਯਹੂਦਾਹ ਦੀ ਧਰਤੀ ਉੱਤੇ ਬਚੇ ਰਹਿ ਗਏ ਸਨ।"
7 quando o exército do rei de Babilônia pelejava contra Jerusalém, e contra todas as cidades de Judá, que ficaram de resto, contra Laquis e contra Azeca; porque dentre as cidades de Judá, só estas haviam ficado como cidades fortificadas.
8 ਲੋਕ ਆਪਣਾ ਇਕਰਾਰਨਾਮਾ ਤੋਂੜਦੇ ਹਨ ਰਾਜੇ ਸਿਦਕੀਯਾਹ ਨੇ ਯਰੂਸ਼ਲਮ ਦੇ ਸਾਰੇ ਲੋਕਾਂ ਨਾਲ ਇਕਰਾਰਨਾਮਾ ਕੀਤਾ ਸੀ ਕਿ ਉਹ ਸਾਰੇ ਇਬਰਾਨੀ ਗੁਲਾਮਾਂ ਨੂੰ ਆਜ਼ਾਦ ਕਰ ਦੇਵੇਗਾ। ਜਦੋਂ ਸਿਦਕੀਯਾਹ ਨੇ ਉਹ ਇਕਰਾਰਨਾਮਾ ਕਰ ਲਿਆ ਤਾਂ ਯਿਰਮਿਯਾਹ ਨੂੰ ਯਹੋਵਾਹ ਦਾ ਸੰਦੇਸ਼ ਮਿਲਿਆ।"
8 A palavra que da parte do Senhor veio a Jeremias, depois que o rei Zedequias fez um pacto com todo o povo que estava em Jerusalém, para lhe fazer proclamação de liberdade,
9 ਹਰ ਕਿਸੇ ਨੂੰ ਆਪਣੇ ਇਬਰਾਨੀ ਗੁਲਾਮ ਨੂੰ ਆਜ਼ਾਦ ਕਰ ਦੇਣਾ ਚਾਹੀਦਾ ਸੀ। ਸਾਰੇ ਇਬਰਾਨੀ ਮਰਦ ਅਤੇ ਔਰਤ ਗੁਲਾਮਾਂ ਨੂੰ ਆਜ਼ਾਦ ਕੀਤਾ ਜਾਣਾ ਸੀ। ਕਿਸੇ ਬੰਦੇ ਕੋਲੋਂ ਵੀ ਯਹੂਦਾਹ ਦੇ ਪਰਿਵਾਰ-ਸਮੂਹ ਦੇ ਕਿਸੇ ਬੰਦੇ ਨੂੰ ਗੁਲਾਮ ਬਣਾਕੇ ਰੱਖਣ ਦਾ ਹੱਕ ਨਹੀਂ ਸੀ।"
9 para que cada um libertasse o seu escravo, e cada um a sua escrava, hebreu ou hebréia, de maneira que ninguém se servisse mais dos judeus, seus irmãos, como escravos.
10 ਇਸ ਲਈ ਯਹੂਦਾਹ ਦੇ ਸਾਰੇ ਆਗੂਆਂ ਅਤੇ ਸਾਰੇ ਲੋਕਾਂ ਨੇ ਇਹ ਇਕਰਾਰਨਾਮਾ ਪ੍ਰਵਾਨ ਕਰ ਲਿਆ। ਹਰ ਬੰਦੇ ਨੇ ਆਪਣੇ ਮਰਦ ਅਤੇ ਔਰਤ ਗੁਲਾਮਾਂ ਨੂੰ ਆਜ਼ਾਦ ਕਰ ਦੇਣਾ ਸੀ ਅਤੇ ਉਨ੍ਹਾਂ ਨੂੰ ਗੁਲਾਮ ਬਣਾਈ ਨਹੀਂ ਰੱਖਣਾ ਸੀ। ਹਰ ਬੰਦਾ ਮੰਨ ਗਿਆ ਇਸ ਲਈ ਸਾਰੇ ਗੁਲਾਮ ਆਜ਼ਾਦ ਕਰ ਦਿੱਤੇ ਗਏ।"
10 E obedeceram todos os príncipes e todo o povo que haviam entrado no pacto de libertarem cada qual o seu escravo, e cada qual a sua escrava, de maneira a não se servirem mais deles, sim, obedeceram e os libertaram.
11 ਪਰ ਉਸਤੋਂ ਮਗਰੋਂ, ਉਨ੍ਹਾਂ ਲੋਕਾਂ ਨੇ, ਜਿਨ੍ਹਾਂ ਕੋਲ ਗੁਲਾਮ ਸਨ, ਆਪਣੇ ਇਰਾਦੇ ਬਦਲ ਲੇ। ਇਸ ਲਈ ਉਨ੍ਹਾਂ ਨੇ ਜਿਨ੍ਹਾਂ ਲੋਕਾਂ ਨੂੰ ਆਜ਼ਾਦ ਕੀਤਾ ਸੀ ਉਨ੍ਹਾਂ ਨੂੰ ਫ਼ੜ ਲਿਆ ਅਤੇ ਮੁੜ ਕੇ ਗੁਲਾਮ ਬਣਾ ਲਿਆ।"
11 Mas depois se arrependeram, e fizeram voltar os escravos e as escravas que haviam libertado, e tornaram a escravizá-los.
12 ਫ਼ੇਰ ਯਹੋਵਾਹ ਵੱਲੋਂ ਯਿਰਮਿਯਾਹ ਨੂੰ ਸੰਦੇਸ਼ ਮਿਲਿਆ:"
12 Veio, pois, a palavra do Senhor a Jeremias, da parte do Senhor, dizendo:
13 “ਯਿਰਮਿਯਾਹ ਇਹੀ ਹੈ ਜੋ ਯਹੋਵਾਹ, ਇਸਰਾਏਲ ਦੇ ਲੋਕਾਂ ਦਾ ਪਰਮੇਸ਼ੁਰ, ਆਖਦਾ ਹੈ: ‘ਮੈਂ ਤੁਹਾਡੇ ਪੁਰਖਿਆਂ ਨੂੰ ਮਿਸਰ ਦੀ ਧਰਤੀ ਤੋਂ ਬਾਹਰ ਲਿਆਂਦਾ ਜਿੱਥੇ ਉਹ ਗੁਲਾਮ ਸਨ। ਜਦੋਂ ਮੈਂ ਅਜਿਹਾ ਕੀਤਾ ਤਾਂ ਮੈਂ ਉਨ੍ਹਾਂ ਨਾਲ ਇੱਕ ਇਕਰਾਰਨਾਮਾ ਕੀਤਾ।"
13 Assim diz o Senhor, Deus de Israel: Eu fiz um pacto com vossos pais, no dia em que os tirei da terra do Egito, da casa da servidão, dizendo:
14 ਮੈਂ ਤੁਹਾਡੇ ਪੁਰਖਿਆਂ ਨੂੰ ਆਖਿਆ: “ਹਰ ਸੱਤਾਂ ਸਾਲਾਂ ਦੇ ਅਖੀਰ ਉੱਤੇ ਹਰ ਬੰਦੇ ਨੂੰ ਆਪਣੇ ਇਬਰਾਨੀ ਗੁਲਾਮ ਨੂੰ ਜ਼ਰੂਰ ਆਜ਼ਾਦ ਕਰ ਦੇਣਾ ਚਾਹੀਦਾ ਹੈ। ਜੇ ਤੁਹਾਡੇ ਪਾਸ ਕੋਈ ਇਬਰਾਨੀ ਸਾਬੀ ਹੈ ਜਿਸਨੇ ਆਪਣੇ ਆਪ ਨੂੰ ਤੁਹਾਡੇ ਹੱਥ ਵੇਚ ਦਿੱਤਾ ਹੈ ਤਾਂ ਤੁਹਾਨੂੰ ਉਸਦੀ ਛੇ ਸਾਲਾਂ ਦੀ ਸੇਵਾ ਤੋਂ ਬਾਦ ਉਸ ਨੂੰ ਆਜ਼ਾਦ ਕਰ ਦੇਣਾ ਚਾਹੀਦਾ ਹੈ।” ਪਰ ਤੁਹਾਡੇ ਪੁਰਖਿਆਂ ਨੇ ਮੇਰੀ ਗੱਲ ਨਹੀਂ ਸੁਣੀ ਅਤੇ ਨਾ ਹੀ ਮੇਰੇ ਵੱਲ ਧਿਆਨ ਦਿੱਤਾ।"
14 Ao fim de sete anos libertareis cada um a seu irmão hebreu, que te for vendido, e te houver servido seis anos, e despedi-lo-ás livre de ti; mas vossos pais não me ouviram, nem inclinaram os seus ouvidos.
15 ਕੁਝ ਸਮਾਂ ਪਹਿਲਾਂ, ਤੁਸੀਂ ਆਪਣੇ ਇਰਾਦੇ ਬਦਲ ਲੇ ਅਤੇ ਉਹ ਕਰਨਾ ਚਾਹਿਆ ਜੋ ਸਹੀ ਹੈ। ਤੁਹਾਡੇ ਵਿੱਚੋਂ ਹਰੇਕ ਨੇ ਆਪਣੇ ਉਨ੍ਹਾਂ ਇਬਰਾਨੀ ਸਾਥੀਆਂ ਨੂੰ ਆਜ਼ਾਦੀ ਦੇ ਦਿੱਤੀ ਜੋ ਗੁਲਾਮ ਸਨ। ਅਤੇ ਤੁਸੀਂ ਮੇਰੇ ਨਾਲ ਨਾਲ ਸੱਦੇ ਜਾਂਦੇ ਮੰਦਰ ਵਿੱਚ ਮੇਰੇ ਸਾਹਮਣੇ ਇੱਕ ਇਕਰਾਰਨਾਮਾ ਕੀਤਾ।"
15 E vos havíeis hoje arrependido, e tínheis feito o que é reto aos meus olhos, proclamando liberdade cada um ao seu próximo; e tínheis feito diante de mim um pacto, na casa que se chama pelo meu nome;
16 ਪਰ ਹੁਣ ਤਸੀਁ ਆਪਣੇ ਮਨ ਬਦਲ ਲੇ ਹਨ। ਤੁਸੀਂ ਦਰਸਾ ਦਿੱਤਾ ਹੈ ਕਿ ਤੁਸੀਂ ਮੇਰੇ ਨਾਮ ਦਾ ਆਦਰ ਨਹੀਂ ਕਰਦੇ। ਇਹ ਤੁਸੀਂ ਕਿਵੇਂ ਕੀਤਾ? ਤੁਹਾਡੇ ਵਿੱਚੋਂ ਹਰੇਕ ਨੇ ਉਹ ਮਰਦ ਜਾਂ ਔਰਤ ਗੁਲਾਮ ਫ਼ੇਰ ਰੱਖ ਲਿਆ ਜਿਸ ਨੂੰ ਤੁਸੀਂ ਆਜ਼ਾਦ ਕਰ ਦਿੱਤਾ ਸੀ। ਤੁਸੀਂ ਉਨ੍ਹਾਂ ਨੂੰ ਫ਼ੇਰ ਗੁਲਾਮ ਬਣ ਜਾਣ ਲਈ ਮਜ਼ਬੂਰ ਕਰ ਦਿੱਤਾ।’"
16 mudastes, porém, e profanastes o meu nome, e fizestes voltar cada um o seu escravo, e cada um a sua escrava, que havíeis deixado ir livres à vontade deles; e os sujeitastes de novo à servidão.
17 “ਇਹੀ ਹੈ ਜੋ ਯਹੋਵਾਹ ਆਖਦਾ ਹੈ: ‘ਤੁਸੀਂ ਲੋਕਾਂ ਨੇ ਮੇਰਾ ਹੁਕਮ ਨਹੀਂ ਮੰਨਿਆ। ਤੁਸੀਂ ਆਪਣੇ ਇਬਰਾਨੀ ਸਾਥੀਆਂ ਨੂੰ ਆਜ਼ਾਦੀ ਨਹੀਂ ਦਿੱਤੀ। ਕਿਉਂ ਕਿ ਤੁਸੀਂ ਇਕਰਾਰਨਾਮੇ ਦੀ ਪਾਲਨਾ ਨਹੀਂ ਕੀਤੀ, ਮੈਂ “ਆਜ਼ਾਦੀ” ਦੇਵਾਂਗਾ। ਇਹ ਸੰਦੇਸ਼ ਹੈ ਯਹੋਵਾਹ ਵੱਲੋਂ। (ਮੈਂ “ਆਜ਼ਾਦੀ” ਦਿਆਂਗਾ।) ਤਲਵਾਰ ਨਾਲ, ਭੁੱਖਮਰੀ ਨਾਲ ਅਤੇ ਭਿਆਨਕ ਬਿਮਾਰੀ ਨਾਲ ਮਾਰੇ ਜਾਣ ਦੀ! ਮੈਂ ਤੁਹਾਨੂੰ ਇੱਕ ਅਜਿਹੀ ਸ਼ੈਅ ਬਣਾ ਦਿਆਂਗਾ ਜਿਹੜੀ ਧਰਤੀ ਦੇ ਸਾਰੇ ਰਾਜਾਂ ਨੂੰ ਭੈਭੀਤ ਕਰ ਦੇਵੇਗੀ ਜਦੋਂ ਉਹ ਤੁਹਾਡੇ ਬਾਰੇ ਸੁਣਨਗੇ।"
17 Portanto assim diz o Senhor: Vós não me ouvistes a mim, para proclamardes a liberdade, cada um ao seu irmão, e cada um ao seu próximo. Eis, pois, que eu vos proclamo a liberdade, diz o Senhor, para a espada, para a peste e para a fome; e farei que sejais um espetáculo de terror a todos os reinos da terra.
18 ਮੈਂ ਉਨ੍ਹਾਂ ਲੋਕਾਂ ਨੂੰ, ਜਿਨ੍ਹਾਂ ਨੇ ਮੇਰਾ ਇਕਰਾਰਨਾਮਾ ਤੋੜਿਆ ਹੈ ਅਤੇ ਮੇਰੇ ਅੱਗੇ ਕੀਤੇ ਹੋਏ ਇਕਰਾਰਾਂ ਦੀ ਪਾਲਨਾ ਨਹੀਂ ਕੀਤੀ, ਫ਼ੜਾ ਦਿਆਂਗਾ। ਮੈਂ ਉਨ੍ਹਾਂ ਨੂੰ ਉਸ ਵੱਛੇ ਵਾਂਗ ਬਣਾ ਦਿਆਂਗਾ ਜਿਸ ਨੂੰ ਉਹ ਮੇਰੇ ਸਾਹਮਣੇ ਦੋ ਹਿਸਿਆਂ ਵਿੱਚ ਕੱਟ ਦਿੰਦੇ ਹਨ ਅਤੇ ਦੋਹਾਂ ਟੁਕੜਿਆਂ ਦੇ ਵਿੱਚਕਾਰੋ ਗੁਜ਼ਰ ਜਾਂਦੇ ਹਨ।"
18 Entregarei os homens que traspassaram o meu pacto, e não cumpriram as palavras do pacto que fizeram diante de mim com o bezerro que dividiram em duas partes, passando pelo meio das duas porções.
19 ਇਹੀ ਨੇ ਉਹ ਲੋਕ ਜਿਨ੍ਹਾਂ ਨੇ ਵੱਛੇ ਨੂੰ ਦੋ ਹਿਸਿਆਂ ਵਿੱਚ ਕੱਟ ਦਿੱਤਾ ਸੀ ਅਤੇ ਉਨ੍ਹਾਂ ਦੇ ਵਿੱਚਕਾਰੋ ਲੰਘੇ ਸਨ ਜਦੋਂ ਉਨ੍ਹਾਂ ਨੇ ਮੇਰੇ ਸਾਹਮਣੇ ਇਕਰਾਰਨਾਮਾ ਕੀਤਾ ਸੀ: ਯਹੂਦਾਹ ਅਤੇ ਯਰੂਸ਼ਲਮ ਦੇ ਆਗੂ, ਰਾਜ ਦਰਬਾਰ ਦੇ ਮਹੱਤਵਪੂਰਣ ਅਧਿਕਾਰੀ, ਜਾਜਕ ਅਤੇ ਧਰਤੀ ਦੇ ਲੋਕ।"
19 Os príncipes de Judá, os príncipes de Jerusalém, os eunucos, os sacerdotes, e todo o povo da terra, os mesmos que passaram pelo meio das porções do bezerro,
20 ਇਸ ਲਈ ਮੈਂ ਉਨ੍ਹਾਂ ਲੋਕਾਂ ਨੂੰ ਉਨ੍ਹਾਂ ਦੇ ਦੁਸ਼ਮਣਾਂ ਦੇ ਹਵਾਲੇ ਕਰ ਦਿਆਂਗਾ ਅਤੇ ਹਰ ਓਸ ਬੰਦੇ ਦੇ ਹਵਾਲੇ ਜਿਹੜੇ ਉਨ੍ਹਾਂ ਨੂੰ ਮਾਰਨਾ ਚਾਹੁੰਦਾ ਹੈ। ਉਨ੍ਹਾਂ ਲੋਕਾਂ ਦੀਆਂ ਲਾਸ਼ਾਂ ਆਕਾਸ਼ ਦੇ ਪੰਛੀਆਂ ਅਤੇ ਧਰਤੀ ਦੇ ਜੰਗਲੀ ਜਾਨਵਰਾਂ ਦੀ ਖੁਰਾਕ ਬਣਨਗੀਆਂ।"
20 entregá-los-ei, digo, na mão de seus inimigos, e na mão dos que procuram a sua morte. Os cadáveres deles servirão de pasto para as aves do céu e para os animais da terra.
21 ਮੈਂ ਯਹੂਦਾਹ ਦੇ ਰਾਜੇ ਸਿਦਕੀਯਾਹ ਅਤੇ ਉਸ ਦੇ ਲੋਕਾਂ ਨੂੰ ਬਾਬਲ ਦੇ ਰਾਜੇ ਦੀ ਫ਼ੌਜ ਦੇ ਹਵਾਲੇ ਕਰ ਦਿਆਂਗਾ ਭਾਵੇਂ ਉਹ ਫ਼ੌਜ ਯਰੂਸ਼ਲਮ ਨੂੰ ਛੱਡ ਚੁੱਕੀ ਹੋਵੇ।"
21 E a Zedequias, rei de Judá, e seus príncipes entregarei na mão de seus inimigos e na mão dos que procuram a sua morte, e na mão do exército do rei de Babilônia, os quais já se retiraram de vós.
22 ਪਰ ਮੈਂ ਹੁਕਮ ਦਿਆਂਗਾ।’ ਇਹ ਸੰਦੇਸ਼ ਯਹੋਵਾਹ ਵੱਲੋਂ ਹੈ, ‘ਕਿ ਬਾਬਲ ਦੀ ਫ਼ੌਜ ਯਰੂਸ਼ਲਮ ਵਾਪਸ ਲਿਆਂਦੀ ਜਾਵੇ। ਉਹ ਫ਼ੌਜ ਯਰੂਸ਼ਲਮ ਦੇ ਖਿਲਾਫ਼ ਲੜੇਗੀ। ਉਹ ਇਸ ਉੱਤੇ ਕਬਜ਼ਾ ਕਰ ਲਵੇਗੀ ਅਤੇ ਇਸ ਨੂੰ ਅੱਗ ਲਾਕੇ ਸਾੜ ਦੇਵੇਗੀ। ਅਤੇ ਮੈਂ ਯਹੂਦਾਹ ਦੀ ਧਰਤੀ ਦੇ ਸ਼ਹਿਰਾਂ ਨੂੰ ਤਬਾਹ ਕਰ ਦਿਆਂਗਾ। ਉਹ ਸ਼ਹਿਰ ਸੱਖਣੇ ਮਾਰੂਬਲ ਹੋ ਜਾਣਗੇ। ਕੋਈ ਬੰਦਾ ਵੀ ਓੱਥੇ ਨਹੀਂ ਰਹੇਗਾ।’”"
22 Eis que eu darei ordem, diz o Senhor, e os farei tornar a esta cidade, e pelejarão contra ela, e a tomarão, e a queimarão a fogo; e das cidades de Judá farei uma assolação, de sorte que ninguém habite nelas.

Ler em outra tradução

Comparar com outra

Estude este capítulo no WhatsApp

Peça à IA da Bíblia Fala para explicar Jeremias 34, comparar traduções ou montar um estudo — tudo direto pelo WhatsApp.