Jeremias 2

Punjabi Bible (GL_PUNJABI) vs NAA

Sair da comparação
NAA Nova Almeida Atualizada 2017
1 ਯਹੂਦਾਹ ਵਫ਼ਾਦਾਰ ਨਹੀਂ ਸੀ ਯਹੋਵਾਹ ਦਾ ਸੰਦੇਸ਼ ਯਿਰਮਿਯਾਹ ਨੂੰ ਮਿਲਿਆ। ਯਹੋਵਾਹ ਵੱਲੋਂ ਸੰਦੇਸ਼ ਇਹ ਸੀ:"
1 A palavra do Senhor veio a mim, dizendo:
2 ਯਿਰਮਿਯਾਹ ਯਰੂਸ਼ਲਮ ਦੇ ਲੋਕਾਂ ਵੱਲ ਜਾਹ ਅਤੇ ਉਨ੍ਹਾਂ ਨਾਲ ਗੱਲ ਕਰ। ਉਨ੍ਹਾਂ ਨੂੰ ਆਖ: “ਉਸ ਸਮੇਂ ਜਦੋਂ ਤੂੰ ਇੱਕ ਨੌਜਵਾਨ ਕੌਮ ਸੀ, ਤੂੰ ਮੇਰੇ ਵੱਲ ਵਫ਼ਾਦਾਰ ਸੀ। ਤੂੰ ਇੱਕ ਮੁਟਿਆਰ ਵਹੁਟੀ ਵਾਂਗ ਮੇਰੇ ਪਿੱਛੇ ਲੱਗਿਆ। ਤੂੰ ਮਾਰੂਬਲ ਅੰਦਰ ਉਸ ਧਰਤੀ ਉੱਤੇ ਮੇਰੇ ਪਿੱਛੇ-ਪਿੱਛੇ ਸੀ ਜਿਸ ਨੂੰ ਕਦੇ ਵੀ ਨਹੀਂ ਵਾਹਿਆ ਗਿਆ ਸੀ।"
2 — Vá e proclame diante do povo de Jerusalém: Assim diz o “Lembro-me de você, meu povo, da sua afeição quando era jovem, do seu amor quando noiva e de como você me seguia no deserto, numa terra que não é semeada.
3 ਇਸਰਾਏਲ ਦੇ ਲੋਕ ਯਹੋਵਾਹ ਲਈ ਇੱਕ ਪਵਿੱਤਰ ਸੁਗਾਤ ਵਾਂਗ ਸਨ। ਉਹ ਉਸ ਪਹਿਲੇ ਫ਼ਲ ਵਰਗੇ ਸਨ ਜੋ ਯਹੋਵਾਹ ਵੱਲੋਂ ਤੋੜਿਆ ਗਿਆ ਸੀ। ਅਤੇ ਉਹ ਲੋਕ, ਜਿਨ੍ਹਾਂ ਨੇ ਉਨ੍ਹਾਂ ਨੂੰ ਦੁੱਖ ਦੇਣ ਦੀ ਕੋਸ਼ਿਸ਼ ਕੀਤੀ ਸੀ ਦੋਸ਼ੀ ਠਹਿਰਾਏ ਗਏ ਸਨ। ਉਨ੍ਹਾਂ ਮੰਦੇ ਲੋਕਾਂ ਨਾਲ ਬੁਰੀਆਂ ਗੱਲਾਂ ਵਾਪਰੀਆਂ ਸਨ।” ਇਹ ਸੰਦੇਸ਼ ਯਹੋਵਾਹ ਵੱਲੋਂ ਸੀ।"
3 Israel era consagrado ao Senhor e era as primícias da sua colheita; todos os que o devoraram se faziam culpados; o mal vinha sobre eles”, diz o
4 ਹੇ ਯਾਕੂਬ ਦੇ ਪਰਿਵਾਰ, ਯਹੋਵਾਹ ਦਾ ਸੰਦੇਸ਼ ਸੁਣ। ਇਸਰਾਏਲ ਦੇ ਪਰਿਵਾਰ-ਸਮੂਹੋ, ਸੰਦੇਸ਼ ਨੂੰ ਸੁਣੋ।"
4 Escutem a palavra do Senhor , ó casa de Jacó e todas as famílias da casa de Israel.
5 ਇਹ ਹੈ ਜੋ ਯਹੋਵਾਹ ਆਖਦਾ ਹੈ: “ਤੁਹਾਡੇ ਪੁਰਖਿਆਂ ਨੂੰ ਮੇਰੇ ਨਾਲ ਕੀ ਗ਼ਲਤ ਲੱਗਾ ਜਿਸਨੇ ਉਨ੍ਹਾਂ ਨੂੰ ਮੇਰੇ ਕੋਲੋਂ ਦੂਰ ਕਰ ਦਿੱਤਾ। ਤੁਹਾਡੇ ਪੁਰਖੇ ਨਿਕੰਮੇ ਬੁੱਤਾਂ ਦੀ ਉਪਾਸਨਾ ਕਰਦੇ ਸਨ ਅਤੇ ਉਹ ਖੁਦ ਵੀ ਨਿਕੰਮੇ ਬਣ ਗਏ।"
5 Assim diz o Senhor : “Que injustiça os pais de vocês acharam em mim, para que se afastassem de mim, seguindo os ídolos sem valor e se tornando eles mesmos sem valor?
6 ਤੁਹਾਡੇ ਪੁਰਖਿਆਂ ਇਹ ਨਹੀਂ ਆਖਿਆ, ‘ਯਹੋਵਾਹ ਨੇ ਸਾਨੂੰ ਮਿਸਰ ਵਿੱਚੋਂ ਲਿਆਂਦਾ। ਯਹੋਵਾਹ ਨੇ ਮਾਰੂਬਲ ਅੰਦਰ ਸਾਡੀ ਅਗਵਾਈ ਕੀਤੀ। ਯਹੋਵਾਹ ਨੇ ਖੁਸ਼ਕ ਪਬਰੀਲੀ ਧਰਤੀ ਅੰਦਰ ਸਾਡੀ ਅਗਵਾਈ ਕੀਤੀ। ਯਹੋਵਾਹ ਨੇ ਹਨੇਰੀ ਅਤੇ ਖਤਰਨਾਕ ਧਰਤੀ ਵਿੱਚੋਂ ਸਾਡੀ ਅਗਵਾਈ ਕੀਤੀ। ਉੱਥੇ ਕੋਈ ਵੀ ਲੋਕ ਨਹੀਂ ਰਹਿੰਦੇ। ਲੋਕ ਉਸ ਧਰਤੀ ਵਿੱਚੋਂ ਸਫ਼ਰ ਵੀ ਨਹੀਂ ਕਰਦੇ। ਪਰ ਯਹੋਵਾਹ ਨੇ ਉਸ ਧਰਤੀ ਅੰਦਰ ਸਾਡੀ ਅਗਵਾਈ ਕੀਤੀ, ਇਸ ਲਈ ਹੁਣ ਯਹੋਵਾਹ ਕਿੱਥੋ ਹੈ?’”"
6 Eles não perguntaram: ‘Onde está o que nos tirou da terra do Egito e nos guiou pelo deserto, por uma terra árida e cheia de covas, por uma terra de sequidão e sombras de morte, por uma terra em que ninguém passava e na qual não morava ninguém?’
7 ਯਹੋਵਾਹ ਆਖਦਾ ਹੈ, “ਮੈਂ ਤੁਹਾਨੂੰ ਚੰਗੀ ਫ਼ਸਲ ਵਾਲੀ ਜ਼ਮੀਨ ਤੇ ਲਿਆਂਦਾ ਅਤੇ ਉਸ ਜ਼ਮੀਨ ਵਿੱਚ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਸਨ। ਅਜਿਹਾ ਮੈਂ ਇਸ ਵਾਸਤੇ ਕੀਤਾ, ਤਾਂ ਜੋ ਤੁਸੀਂ ਉਹ ਫ਼ਲ ਅਤੇ ਫ਼ਸਲਾਂ ਖਾ ਸੱਕੋ ਜਿਹੜੀਆਂ ਓੱਥੇ ਉਗਦੀਆਂ ਹਨ। ਪਰ ਤੁਸੀਂ ਮੇਰੀ ਜ਼ਮੀਨ ਨੂੰ ‘ਨਾਪਾਕ’ ਹੀ ਕੀਤਾ ਸੀ। ਮੈਂ ਤੈਨੂੰ ਇੱਕ ਚੰਗੀ ਜ਼ਮੀਨ ਦਿੱਤੀ ਪਰ ਤੂੰ ਇਸ ਨੂੰ ਮੰਦੀ ਜਗ੍ਹਾ ਬਣਾ ਦਿੱਤਾ।"
7 Eu os trouxe para uma terra fértil, para que vocês comessem o seu fruto e as coisas boas que ela tem. Mas, depois de entrar, vocês contaminaram a minha terra e fizeram da minha herança uma abominação.
8 “ਜਾਜਕਾਂ ਨੇ ਨਹੀਂ ਪੁੱਛਿਆ, ‘ਯਹੋਵਾਹ ਕਿੱਥੋ ਹੈ?’ ਜਿਹੜੇ ਲੋਕ ਬਿਵਸਬਾ ਨੂੰ ਜਾਣਦੇ ਸਨ ਉਹ ਮੈਨੂੰ ਜਾਨਣਾ ਨਹੀਂ ਚਾਹੁੰਦੇ ਸਨ। ਇਸਰਾਏਲ ਦੇ ਲੋਕਾਂ ਦੇ ਆਗੂ ਮੇਰੇ ਖਿਲਾਫ਼ ਹੋ ਗਏ। ਨਬੀ ਝੂਠੇ ਦੇਵਤੇ ਬਆਲ ਦੇ ਨਾਮ ਉੱਤੇ ਭਵਿੱਖਬਾਣੀ ਕਰਦੇ ਸਨ। ਉਹ ਨਿਕੰਮੇ ਬੁੱਤਾਂ ਦੀ ਉਪਾਸਨਾ ਕਰਦੇ ਸਨ।”"
8 Os sacerdotes não perguntaram: ‘Onde está o E os que tratavam da lei não me conheceram, os pastores se revoltaram contra mim, os profetas profetizaram por Baal e andaram atrás de coisas que não têm proveito algum.”
9 ਯਹੋਵਾਹ ਆਖਦਾ ਹੈ, “ਇਸ ਲਈ ਹੁਣ ਮੈਂ ਤੁਹਾਨੂੰ ਫ਼ੇਰ ਦੋਸ਼ ਦੇਵਾਂਗਾ, ਅਤੇ ਮੈਂ ਤੁਹਾਡੇ ਪੋਤਿਆਂ ਨੂੰ ਵੀ ਦੋਸ਼ ਦਿਆਂਗਾ।"
9 “Portanto, ainda entrarei em litígio com vocês”, diz o “e até com os filhos dos filhos de vocês entrarei em litígio.
10 ਸਮੁੰਦਰ ਪਾਰ ਕਰਕੇ ਕਿੱਤੀਮ ਦੇ ਟਾਪੂਆਂ ਵੱਲ ਜਾਓ। ਕਿਸੇ ਨੂੰ ਕੇਦਾਰ ਦੀ ਧਰਤੀ ਉੱਤੇ ਭੇਜੋ। ਧਿਆਨ ਨਾਲ ਦੇਖੋ। ਦੇਖੋ ਕਿ ਕੀ ਕਿਸੇ ਬੰਦੇ ਨੇ ਕਦੇ ਅਜਿਹਾ ਕੀਤਾ ਹੈ।"
10 Vão até as terras do mar de Chipre e vejam; mandem mensageiros a Quedar e observem com atenção. Vejam se já aconteceu coisa semelhante.
11 ਕੀ ਕਿਸੇ ਕੌਮ ਨੇ ਕਦੇ ਵੀ ਆਪਣੇ ਪੁਰਾਣੇ ਦੇਵਤਿਆਂ ਦੀ ਉਪਾਸਨਾ ਛੱਡੀ ਹੈ, ਤਾਂ ਜੋ ਉਹ ਨਵੇਂ ਦੇਵਤਿਆਂ ਦੀ ਉਪਾਸਨਾ ਕਰ ਸੱਕਣ, ਜਿਹੜੇ ਅਸਲੀ ਨਹੀਂ ਹਨ? ਮੇਰੇ ਲੋਕਾਂ ਨੇ ਆਪਣੇ ਪਰਤਾਪਮਈ ਪਰਮੇਸ਼ੁਰ ਦੀ ਉਪਾਸਨਾ ਛੱਡ ਦਿੱਤੀ ਅਤੇ ਬੁੱਤਾਂ ਦੀ ਉਪਾਸਨਾ ਕਰਨ ਲੱਗ ਪਏ ਜਿਹੜੇ ਬਿਲਕੁਲ ਨਿਕੰਮੇ ਹਨ।"
11 Houve alguma nação que trocasse os seus deuses, mesmo que não fossem deuses de verdade? Mas o meu povo trocou a sua Glória por aquilo que não tem proveito algum.
12 “ਅਕਾਸ਼ੋ, ਉਨ੍ਹਾਂ ਗੱਲਾਂ ਉੱਤੇ ਸਦਮਾ ਮਹਿਸੂਸ ਕਰੋ, ਜਿਹੜੀਆਂ ਵਾਪਰੀਆਂ ਹਨ। ਮਹਾਂ ਭੈ ਨਾਲ ਕੰਬ ਜਾਵੋ!” ਇਹ ਸੰਦੇਸ਼ ਯਹੋਵਾਹ ਵੱਲੋਂ ਸੀ।"
12 Fiquem espantados com isto, ó céus! Fiquem horrorizados e cheios de espanto”, diz o
13 “ਮੇਰੇ ਲੋਕਾਂ ਨੇ ਦੋ ਮੰਦੀਆਂ ਗੱਲਾਂ ਕੀਤੀਆਂ ਨੇ। ਉਨ੍ਹਾਂ ਮੇਰੇ ਵੱਲੋਂ ਮੂੰਹ ਮੋੜ ਲਿਆ ਹੈ, ਮੈਂ ਸਜੀਵ ਪਾਣੀ ਦਾ ਚਸ਼ਮਾ ਹਾਂ, ਅਤੇ ਉਨ੍ਹਾਂ ਨੇ ਆਪਣੇ ਪਾਣੀ ਦੇ ਹੌਦ ਖੋਦ ਲੇ ਨੇ। ਉਹ ਹੋਰਨਾਂ ਦੇਵਤਿਆਂ ਵੱਲ ਚੱਲੇ ਗਏ ਨੇ, ਪਰ ਉਨ੍ਹਾਂ ਦੇ ਪਾਣੀ ਦੇ ਹੌਦ ਟੁੱਟੇ ਹੋਏ ਨੇ। ਉਨ੍ਹਾਂ ਹੌਦਾਂ ਵਿੱਚ ਪਾਣੀ ਨਹੀਂ ਰੁਕ ਸੱਕਦਾ।"
13 “Porque o meu povo cometeu dois males: abandonaram a mim, a fonte de água viva, e cavaram cisternas, cisternas rachadas, que não retêm as águas.”
14 “ਕੀ ਇਸਰਾਏਲ ਦੇ ਲੋਕ ਗੁਲਾਮ ਬਣ ਗਏ ਨੇ? ਕੀ ਉਹ ਉਸ ਬੁਰੇ ਬੰਦੇ ਵਰਗੇ ਬਣ ਗਏ ਨੇ, ਜਿਹੜਾ ਗੁਲਾਮ ਜੰਮਿਆ ਸੀ? ਲੋਕਾਂ ਨੇ ਇਸਰਾਏਲ ਦੇ ਲੋਕਾਂ ਦੀ ਦੌਲਤ ਕਿਉਂ ਲੁੱਟੀ?"
14 “Por acaso Israel é escravo ou servo nascido em casa? Por que, então, veio a ser presa de outros?
15 ਜਵਾਨ ਸ਼ੇਰ (ਦੁਸ਼ਮਣ) ਇਸਰਾਏਲ ਉੱਤੇ ਦਹਾੜਦੇ ਨੇ। ਸ਼ੇਰ ਗੁਰਾਂਦੇ ਨੇ। ਸ਼ੇਰਾ ਨੇ ਇਸਰਾਏਲ ਦੀ ਧਰਤੀ ਤਬਾਹ ਕਰ ਦਿੱਤੀ ਹੈ। ਇਸਰਾਏਲ ਦੇ ਸ਼ਹਿਰ ਸਾੜ ਦਿੱਤੇ ਗਏ ਨੇ। ਉੱਥੇ ਕੋਈ ਵੀ ਬੰਦਾ ਨਹੀਂ ਬਚਿਆ।"
15 Os leões novos rugiram contra ele e levantaram a sua voz. Fizeram da terra de Israel uma desolação; as suas cidades estão queimadas, e não há quem nelas habite.
16 ਮੇਫ਼ੀਸ ਅਤੇ ਤਹਪਨੇਸ ਦੇ ਲੋਕਾਂ ਨੇ ਤੁਹਾਡੀ ਖੋਪੜੀ ਭੰਨ ਦਿੱਤੀ ਹੈ।"
16 Até os moradores de Mênfis e de Tafnes raparam o alto da cabeça de Israel.
17 ਇਸ ਮੁਸ਼ਕਿਲ ਲਈ ਤੁਸੀਂ ਹੀ ਕਸੂਰਵਾਰ ਹੋ! ਯਹੋਵਾਹ ਤੁਹਾਡਾ ਪਰਮੇਸ਼ੁਰ ਸਹੀ ਮਾਰਗ ਉੱਤੇ ਤੁਹਾਡੀ ਅਗਵਾਈ ਕਰ ਰਿਹਾ ਸੀ ਪਰ ਤੁਸੀਂ ਉਸ ਕੋਲੋਂ ਦੂਰ ਹੋ ਗਏ।"
17 Por acaso isso não aconteceu com você porque você abandonou o quando ele o guiava pelo caminho?
18 ਯਹੂਦਾਹ ਦੇ ਲੋਕੋ, ਇਸ ਬਾਰੇ ਸੋਚੋ, ਕੀ ਮਿਸਰ ਜਾਣ ਨਾਲ ਕੋਈ ਸਹਾਇਤਾ ਮਿਲੀ? ਕੀ ਨੀਲ ਨਦੀ ਦਾ ਪਾਣੀ ਪੀਣ ਨਾਲ ਸਹਾਇਤਾ ਮਿਲੀ? ਨਹੀਂ! ਕੀ ਅੱਸ਼ੂਰ ਜਾਣ ਨਾਲ ਸਹਾਇਤਾ ਮਿਲੀ? ਕੀ ਫ਼ਰਾਤ ਨਦੀ ਦਾ ਪਾਣੀ ਪੀਣ ਨਾਲ ਸਹਾਇਤਾ ਮਿਲੀ? ਨਹੀਂ!"
18 E, agora, que lucro você terá indo ao Egito para beber as águas do Nilo? Ou indo à Assíria para beber as águas do Eufrates?
19 ਤੁਸੀਂ ਮੰਦੀਆਂ ਗੱਲਾਂ ਕੀਤੀਆਂ, ਅਤੇ ਉਨ੍ਹਾਂ ਮੰਦੀਆਂ ਗੱਲਾਂ ਕਾਰਣ ਤੁਹਾਨੂੰ ਸਿਰਫ਼ ਸਜ਼ਾ ਹੀ ਮਿਲੇਗੀ। ਤੁਹਾਡੇ ਉੱਤੇ ਮੁਸੀਬਤ ਆਵੇਗੀ। ਅਤੇ ਉਹ ਮੁਸੀਬਤ ਤੁਹਾਨੂੰ ਸਬਕ ਸਿੱਖਾਵੇਗੀ। ਇਸ ਬਾਰੇ ਸੋਚੋ! ਫ਼ੇਰ ਤੁਸੀਂ ਜਾਣ ਜਾਵੋਂਗੇ ਕਿ ਆਪਣੇ ਪਰਮੇਸ਼ੁਰ ਕੋਲ ਮੁਖ ਮੋੜਨਾ ਕਿੰਨਾ ਮੰਦਾ ਹੈ। ਭੈਭੀਤ ਨਾ ਹੋਣਾ ਅਤੇ ਮੇਰਾ ਆਦਰ ਨਾ ਕਰਨਾ ਗ਼ਲਤ ਹੈ।” ਇਹ ਸੰਦੇਸ਼ ਪ੍ਰਭੂ, ਸਰਬ-ਸ਼ਕਤੀਮਾਨ ਪਰਮੇਸ਼ੁਰ ਵੱਲੋਂ ਸੀ।"
19 A sua própria maldade o castigará, e as suas infidelidades o repreenderão. Saiba, pois, e veja como é mau e quão amargo é deixar o e não ter temor de mim”, diz o Senhor, o
20 “ਯਹੂਦਾਹ, ਬਹੁਤ ਚਿਰ ਪਹਿਲਾਂ ਤੂੰ ਆਪਣਾ ਗੁਲਾਮੀ ਦਾ ਜੂਲਾ ਲਾਹ ਸੁੱਟਿਆ ਸੀ। ਤੂੰ ਰੱਸੇ ਤੋੜ ਦਿੱਤੇ ਸਨ, ਜਿਨ੍ਹਾਂ ਰਾਹੀਂ ਮੈਂ ਤੈਨੂੰ ਕਾਬੂ ਕਰਦਾ ਸੀ। ਤੂੰ ਮੈਨੂੰ ਆਖਿਆ ਸੀ, ‘ਮੈਂ ਤੁਹਾਡੀ ਸੇਵਾ ਨਹੀਂ ਕਰਾਂਗਾ!’ ਤੂੰ ਉਸ ਵੇਸਵਾ ਸੀ ਜਿਹੜੀ ਹਰ ਉੱਚੀ ਪਹਾੜੀ ਉੱਤੇ ਅਤੇ ਹਰ ਹਰੇ ਰੁੱਖ ਹੇਠਾਂ ਖੜੀ ਹੁੰਦੀ ਹੈ।"
20 “Porque há muito tempo quebrei o seu jugo e rompi as ataduras que o prendiam, mas você disse: ‘Não quero te servir.’ Pois, em todos os montes altos e debaixo de todas as árvores frondosas, você se deitava e se prostituía.
21 ਯਹੂਦਾਹ, ਮੈਂ ਤੈਨੂੰ ਖਾਸ ਅੰਗੂਰੀ ਵੇਲ ਵਾਂਗ ਬੀਜਿਆ ਸੀ। ਤੁਸੀਂ ਸਾਰੇ ਹੀ ਚੰਗੇ ਬੀਜ ਵਰਗੇ ਸੀ। ਤੁਸੀਂ ਵੱਖਰੀ ਵੇਲ ਕਿਵੇਂ ਬਣ ਗਏ ਜਿਹੜੀ ਮੰਦੇ ਫ਼ਲ ਉਗਾਉਂਦੀ ਹੈ?"
21 Eu mesmo a plantei como videira excelente, da semente mais pura. Como, então, você se tornou uma planta degenerada, como de videira brava?
22 ਜੇ ਤੁਸੀਂ ਆਪਣੇ-ਆਪ ਨੂੰ ਸੱਜੀ ਨਾਲ ਧੋ ਲਵੋਁ, ਤੁਸੀਂ ਭਾਵੇਂ ਕਿੰਨਾ ਵੀ ਸਾਬਣ ਵਰਤ ਲਵੋਁ, ਫ਼ੇਰ ਵੀ ਮੈਂ ਤੁਹਾਡਾ ਦੋਸ਼ ਦੇਖ ਲਵਾਂਗਾ।” ਇਹ ਸੰਦੇਸ਼ ਯਹੋਵਾਹ ਪਰਮੇਸ਼ੁਰ ਵੱਲੋਂ ਸੀ।"
22 Mesmo que você se lave com salitre e use muito sabão, a mancha da sua iniquidade continua diante de mim”, diz o
23 “ਯਹੂਦਾਹ, ਤੂੰ ਮੈਨੂੰ ਕਿਵੇਂ ਆਖ ਸੱਕਦਾ ਹੈਂ, ‘ਮੈਂ ਗੁਨਾਹਗਾਰ ਨਹੀਂ ਹਾਂ, ਮੈਂ ਬਆਲ ਦੇ ਬੁੱਤਾਂ ਦੀ ਉਪਾਸਨਾ ਨਹੀਂ ਕੀਤੀ?’ ਉਨ੍ਹਾਂ ਗੱਲਾਂ ਬਾਰੇ ਸੋਚ ਜੋ ਤੂੰ ਵਾਦੀ ਅੰਦਰ ਕੀਤੀਆਂ ਸਨ। ਉਸ ਬਾਰੇ ਸੋਚ ਜੋ ਤੂੰ ਕੀਤਾ ਹੈ। ਤੂੰ ਇੱਕ ਤੇਜ਼ ਤਰਾਰ ਊਠਣੀ ਵਰਗਾ ਹੈਂ ਜਿਹੜੀ ਇੱਕ ਥਾਂ ਤੋਂ ਦੂਜੀ ਥਾਂ ਵੱਲ ਭੱਜਦੀ ਹੈ।"
23 “Como é que você pode dizer: ‘Não estou manchada, nem fui atrás dos baalins’? Veja os seus rastros no vale e reconheça o que você fez! Você é como uma jovem camela de pés ligeiros, que anda ziguezagueando pelo caminho.
24 ਤੂੰ ਉਸ ਅਵਾਰਾ ਗਧੇ ਵਰਗਾ ਹੈਂ ਜਿਹੜਾ ਮਾਰੂਬਲ ਅੰਦਰ ਰਹਿੰਦਾ ਹੈ। ਮੇਲ ਸਮੇਂ, ਉਹ ਹਵਾ ਨੂੰ ਸੁੰਘਦੀ ਹੈ। ਉਸ ਨੂੰ ਕੋਈ ਵੀ ਬੰਦਾ ਵਾਪਸ ਨਹੀਂ ਲਿਆ ਸੱਕਦਾ ਜਦੋਂ ਉਹ ਕਾਮ ਚੇਸ਼ਟਾ ਅੰਦਰ ਹੁੰਦੀ ਹੈ। ਕਾਮ ਚੇਸ਼ਟਾ ਵੇਲੇ ਹਰ ਕੋਈ ਗਧਾ, ਜਿਹੜਾ ਚਾਹੇ ਉਸ ਨਾਲ ਮਿਲਾਪ ਕਰ ਲੈਂਦਾ ਹੈ। ਉਸ ਨੂੰ ਲੱਭਣਾ ਅਸਾਨ ਹੁੰਦਾ ਹੈ।"
24 Você é como uma jumenta selvagem, acostumada ao deserto e que, no ardor do cio, fareja o vento. Quem a impediria de satisfazer o seu desejo? Os que a procuram não têm de fatigar-se; no mês dela a acharão.
25 ਯਹੂਦਾਹ, ਬੁੱਤਾਂ ਦੇ ਪਿੱਛੇ ਭੱਜਣਾ ਛੱਡ ਦੇ! ਹੋਰਨਾਂ ਦੇਵਤਿਆਂ ਦੀ ਪਿਆਸ ਨੂੰ ਛੱਡ ਦੇ, ਪਰ ਤੂੰ ਆਖਦਾ ਹੈਂ, ‘ਇਸਦਾ ਕੋਈ ਫਾਇਦਾ ਨਹੀਂ, ਮੈਂ ਨਹੀਂ ਛੱਡ ਸੱਕਦਾ! ਮੈਂ ਉਨ੍ਹਾਂ ਹੋਰਨਾਂ ਦੇਵਤਿਆਂ ਨੂੰ ਪਿਆਰ ਕਰਦਾ ਹਾਂ। ਮੈਂ ਉਨ੍ਹਾਂ ਦੀ ਉਪਾਸਨਾ ਕਰਨੀ ਚਾਹੁੰਦਾ ਹਾਂ।’"
25 Evite andar por aí com pés descalços e não deixe a sua garganta com sede. Mas você diz: ‘Não! É inútil! Porque amo os estranhos e é atrás deles que eu vou.’”
26 “ਚੋਰ ਸ਼ਰਮਸਾਰ ਹੁੰਦਾ ਹੈ ਜਦੋਂ ਲੋਕ ਉਸ ਨੂੰ ਫ਼ੜ ਲੈਂਦੇ ਹਨ। ਇਸੇ ਤਰ੍ਹਾਂ, ਇਸਰਾਏਲ ਦੇ ਲੋਕ ਸ਼ਰਮਸਾਰ ਹਨ, ਰਾਜੇ ਅਤੇ ਆਗੂ ਸ਼ਰਮਸਾਰ ਹਨ, ਜਾਜਕ ਅਤੇ ਨਬੀ ਸ਼ਰਮਸਾਰ ਹਨ।"
26 “Como um ladrão se envergonha quando o apanham, assim ficarão envergonhados os da casa de Israel: eles, os seus reis, os seus príncipes, os seus sacerdotes e os seus profetas.
27 ਉਹ ਲੱਕੜ ਦੇ ਟੁਕੜਿਆਂ ਨਾਲ ਗੱਲਾਂ ਕਰਦੇ ਨੇ! ਉਹ ਆਖਦੇ ਨੇ, ‘ਤੂੰ ਮੇਰਾ ਪਿਤਾ ਹੈਂ।’ ਉਹ ਪੱਥਰ ਦੇ ਟੁਕੜੇ ਨਾਲ ਗੱਲਾਂ ਕਰਦੇ ਨੇ। ਉਹ ਆਖਦੇ ਨੇ, ‘ਤੂੰ ਮੈਨੂੰ ਜਨਮ ਦਿੱਤਾ ਸੀ।’ ਉਹ ਸਾਰੇ ਹੀ ਲੋਕ ਸ਼ਰਮਸਾਰ ਹੋਣਗੇ। ਉਹ ਲੋਕ ਮੇਰੇ ਵੱਲ ਨਹੀਂ ਦੇਖਦੇ। ਉਨ੍ਹਾਂ ਨੇ ਮੇਰੇ ਵੱਲ ਪਿਠ੍ਠਾ ਕਰ ਲਈਆਂ ਨੇ। ਪਰ ਜਦੋਂ ਯਹੂਦਾਹ ਦੇ ਲੋਕ ਮੁਸੀਬਤ ਵਿੱਚ ਹੁੰਦੇ ਨੇ, ਉਹ ਮੈਨੂੰ ਆਖਦੇ ਨੇ, ‘ਆਓ! ਸਾਨੂੰ ਬਚਾਓ!’"
27 Eles dizem a um pedaço de madeira: ‘Você é o meu pai’, e à pedra: ‘Você me deu à luz’. Pois me viraram as costas e não o rosto; mas, na hora da angústia, dizem: ‘Levanta-te e salva-nos!’
28 ਉਨ੍ਹਾਂ ਬੁੱਤਾਂ ਨੂੰ ਆਕੇ ਤੁਹਾਡੀ ਰੱਖਿਆ ਕਰਨ ਦਿਓ। ਉਹ ਬੁੱਤ ਕਿੱਥੋ ਨੇ ਜਿਹੜੇ ਤੁਸੀਂ ਆਪਣੇ ਲਈ ਸਾਜੇ ਨੇ? ਆਓ ਦੇਖੀਏ ਕੀ ਉਹ ਬੁੱਤ ਆਉਂਦੇ ਨੇ ਅਤੇ ਤੁਹਾਨੂੰ ਬਚਾਉਂਦੇ ਨੇ ਜਦੋਂ ਤੁਸੀਂ ਮੁਸੀਬਤ ਵਿੱਚ ਹੁੰਦੇ ਹੋ। ਯਹੂਦਾਹ, ਤੇਰੇ ਕੋਲ ਬਹੁਤ ਸਾਰੇ ਸ਼ਹਿਰਾਂ ਜਿੰਨੇ ਹੀ ਬੁੱਤ ਨੇ!"
28 Onde estão os deuses que vocês fizeram para vocês mesmos? Eles que se levantem, se é que podem salvá-los na hora da calamidade! Porque os seus deuses, ó Judá, são tantos quantas as suas cidades.”
29 “ਤੁਸੀਂ ਮੇਰੇ ਲਈ ਬਹਿਸ ਕਿਉਂ ਕਰਦੇ ਹੋ? ਤੁਸੀਂ ਸਾਰੇ ਹੀ ਮੇਰੇ ਖਿਲਾਫ਼ ਹੋ ਗਏ ਹੋ।” ਇਹ ਸੰਦੇਸ਼ ਯਹੋਵਾਹ ਵੱਲੋਂ ਸੀ।"
29 “Por que vocês querem discutir comigo? Todos vocês transgrediram contra mim”, diz o
30 “ਤੁਹਾਨੂੰ, ਯਹੂਦਾਹ ਦੇ ਲੋਕਾਂ ਨੂੰ, ਮੈਂ ਸਜ਼ਾ ਦਿੱਤੀ ਸੀ ਪਰ ਇਸਦਾ ਕੋਈ ਫ਼ਾਇਦਾ ਨਹੀਂ ਹੋਇਆ। ਤੁਸੀਂ ਮੇਰੇ ਵੱਲ ਵਾਪਸ ਨਹੀਂ ਪਰਤੇ, ਜਦੋਂ ਤੁਹਾਨੂੰ ਸਜ਼ਾ ਦਿੱਤੀ ਗਈ ਸੀ। ਤੁਸੀਂ ਉਹ ਨਬੀ ਕਤਲ ਕਰ ਦਿੱਤੇ ਸਨ ਜੋ ਤੁਹਾਡੇ ਕੋਲ ਆਏ। ਤੁਸੀਂ ਸ਼ੇਰਾਂ ਵਰਗੇ ਖਤਰਨਾਕ ਸੀ ਅਤੇ ਤੁਸੀਂ ਨਬੀ ਕਤਲ ਕਰ ਦਿੱਤੇ।”"
30 “Em vão castiguei os filhos de vocês; eles não aceitaram a minha disciplina. Como leão destruidor, a espada que está na mão de vocês devorou os seus profetas.
31 ਇਸ ਪੀੜੀ ਦੇ ਲੋਕੋ, ਯਹੋਵਾਹ ਦੇ ਸੰਦੇਸ਼ ਵੱਲ ਧਿਆਨ ਦੇਵੋ! “ਕੀ ਮੈਂ ਇਸਰਾਏਲ ਦੇ ਲੋਕਾਂ ਲਈ ਮਾਰੂਬਲ ਵਰਗਾ ਸਾਂ? ਕੀ ਮੈਂ ਉਨ੍ਹਾਂ ਲਈ ਕਿਸੇ ਹਨੇਰੀ ਅਤੇ ਖਤਰਨਾਕ ਧਰਤੀ ਵਰਗਾ ਸੀ? ਮੇਰੇ ਲੋਕ ਆਖਦੇ ਨੇ, ‘ਅਸੀਂ ਆਪਣੀ ਰਾਹ ਤੇ ਤੁਰਨ ਲਈ ਅਜ਼ਾਦ ਹਾਂ। ਅਸੀਂ ਤੁਹਾਡੇ ਵੱਲ ਨਹੀਂ ਪਰਤਾਂਗੇ, ਯਹੋਵਾਹ!’ ਉਨ੍ਹਾਂ ਨੇ ਇਹ ਗੱਲਾਂ ਕਿਉਂ ਆਖੀਆਂ?"
31 Vocês, desta geração, considerem a palavra do Será que eu tenho sido um deserto para Israel? Ou uma terra da mais espessa escuridão? Por que, então, o meu povo diz: ‘Somos livres para fazer o que quisermos! Jamais voltaremos para ti’?
32 ਕੋਈ ਮੁਟਿਆਰ ਆਪਣੇ ਗਹਿਣਿਆਂ ਨੂੰ ਨਹੀਂ ਭੁੱਲਦੀ। ਕੋਈ ਵਹੁਟੀ ਆਪਣੀ ਪੁਸ਼ਾਕ ਦੀ ਕਸੀਦਾਕਾਰੀ ਨਹੀਂ ਭੁੱਲਦੀ। ਪਰ ਮੇਰੇ ਬੰਦਿਆਂ ਨੇ ਮੈਨੂੰ ਅਣਗਿਣਤ ਵਾਰੀ ਭੁਲਾ ਦਿੱਤਾ ਹੈ।"
32 Por acaso, uma virgem se esquece dos seus enfeites? Ou uma noiva se esquece do seu véu? Mas o meu povo se esqueceu de mim por dias sem fim.”
33 “ਯਹੂਦਾਹ, ਤੂੰ ਸੱਚਮੁੱਚ ਜਾਣਦਾ ਹੈਂ ਕਿ ਪ੍ਰੇਮੀਆਂ ਦੇ ਪਿੱਛੇ ਕਿਵੇਂ ਭੱਜਣਾ ਹੈ, ਤੂੰ ਸੱਚਮੁੱਚ ਮੰਦੀਆਂ ਗੱਲਾਂ ਸਿੱਖ ਲਈਆਂ ਹਨ।"
33 “Como você sabe dispor bem os seus caminhos, para buscar o amor! Pois você poderia ensinar até as mulheres perdidas.
34 ਤੇਰੇ ਹੱਥਾਂ ਉੱਤੇ ਖੂਨ ਹੈ! ਇਹ ਗਰੀਬਾਂ, ਮਾਸੂਮ ਲੋਕਾਂ ਦਾ ਖੂਨ ਹੈ। ਤੂੰ ਉਨ੍ਹਾਂ ਲੋਕਾਂ ਨੂੰ ਆਪਣੇ ਘਰ ਲੁੱਟਣ ਆਇਆਂ ਨੂੰ ਨਹੀਂ ਫ਼ੜਿਆ! ਤੂੰ ਉਨ੍ਹਾਂ ਨੂੰ ਬਿਨਾ ਕਾਰਣ ਮਾਰ ਮੁਕਾਇਆ!"
34 Nas bordas das suas roupas se achou também o sangue de pobres e inocentes, que não foram surpreendidos no ato de roubar. Apesar de todas estas coisas,
35 ਪਰ ਹਾਲੇ ਵੀ ਤੂੰ ਆਖਦਾ ਹੈਂ, ‘ਮੈਂ ਨਿਰਦੋਸ਼ ਹਾਂ। ਪਰਮੇਸ਼ੁਰ ਮੇਰੇ ਨਾਲ ਨਾਰਾਜ਼ ਨਹੀਂ।’ ਇਸ ਲਈ ਮੈਂ ਤੇਰੇ ਦੋਸ਼ੀ ਹੋਣ ਬਾਰੇ ਵੀ ਨਿਆਂ ਕਰਾਂਗਾ। ਕਿਉਂ ਕਿ ਤੁਸੀਂ ਆਖਦੇ ਹੋ, ‘ਮੈਂ ਕੋਈ ਗ਼ਲਤੀ ਨਹੀਂ ਕੀਤੀ।’"
35 você ainda diz: ‘Estou inocente. Certamente a sua ira se desviou de mim.’ Eis que entrarei em juízo contra você, porque você diz: ‘Não pequei.’
36 ਤੁਹਾਡੇ ਲਈ ਆਪਣੇ ਮਨ ਨੂੰ ਬਦਲਣਾ ਕਿੰਨਾ ਅਸਾਨ ਹੈ। ਅੱਸ਼ੂਰ ਨੇ ਤੁਹਾਨੂੰ ਨਿਰਾਸ਼ ਕੀਤਾ, ਇਸ ਲਈ ਤੁਸੀਂ ਅੱਸ਼ੂਰ ਨੂੰ ਛੱਡ ਦਿੱਤਾ ਅਤੇ ਸਹਾਇਤਾ ਲਈ, ਮਿਸਰ ਕੋਲ ਚੱਲੇ ਗਏ। ਪਰ ਮਿਸਰ ਵੀ ਤੁਹਾਨੂੰ ਨਿਰਾਸ਼ ਕਰੇਗਾ।"
36 Por que você é tão leviana e fica sempre mudando de rumo? Também pelo Egito você será envergonhada, assim como foi envergonhada pela Assíria.
37 ਇਸ ਲਈ ਆਖਰਕਾਰ ਤੁਸੀਂ ਮਿਸਰ ਨੂੰ ਵੀ ਛੱਡ ਦੇਵੋਂਗੇ। ਅਤੇ ਤੁਸੀਂ ਸ਼ਰਮ ਨਾਲ ਆਪਣਾ ਚਿਹਰਾ ਛੁਪਾ ਲਵੋਂਗੇ। ਤੁਸੀਂ ਉਨ੍ਹਾਂ ਮਾਲਕਾਂ ਉੱਤੇ ਵਿਸ਼ਵਾਸ ਕੀਤਾ। ਪਰ ਯਹੋਵਾਹ ਨੇ ਉਨ੍ਹਾਂ ਦੇਸ਼ਾਂ ਨੂੰ ਰੱਦ ਕਰ ਦਿੱਤਾ ਹੈ, ਇਸ ਲਈ ਜਿੱਤ ਲਈ ਉਹ ਤੁਹਾਡੀ ਸਹਾਈਤਾ ਨਹੀਂ ਕਰ ਸੱਕਦੇ।"
37 Também do Egito você sairá com as mãos sobre a cabeça. Porque o aqueles em quem você confia, e você não será bem-sucedida com a ajuda deles.”

Ler em outra tradução

Comparar com outra

Estude este capítulo no WhatsApp

Peça à IA da Bíblia Fala para explicar Jeremias 2, comparar traduções ou montar um estudo — tudo direto pelo WhatsApp.