Jeremias 14
Punjabi Bible (GL_PUNJABI) vs NAA
NAA Nova Almeida Atualizada 2017
1 ਸੋਕਾ ਅਤੇ ਝੂਠੇ ਨਬੀ ਇਹ ਸੰਦੇਸ਼ ਯਿਰਮਿਯਾਹ ਨੂੰ ਯਹੋਵਾਹ ਵੱਲੋਂ, ਅਕਾਲ ਬਾਰੇ ਹੈ:"
1 Palavra do Senhor que veio a Jeremias a respeito da seca:
2 “ਯਹੂਦਾਹ ਦੀ ਕੌਮ ਉਨ੍ਹਾਂ ਲੋਕਾਂ ਲਈ ਰੋਦੀ ਹੈ, ਜੋ ਮਰ ਗਏ ਨੇ। ਯਹੂਦਾਹ ਦੇ ਸ਼ਹਿਰਾਂ ਦੇ ਲੋਕ ਕਮਜ਼ੋਰ ਤੋਂ ਕਮਜ਼ੋਰ ਹੋਈ ਜਾਂਦੇ ਨੇ। ਉਹ ਲੋਕ ਧਰਤੀ ਉੱਤੇ ਲੇਟ ਜਾਂਦੇ ਨੇ। ਯਰੂਸ਼ਲਮ ਦੇ ਲੋਕ ਪਰਮੇਸ਼ੁਰ ਅੱਗੇ ਸਹਾਇਤਾ ਲਈ ਪੁਕਾਰ ਕਰਦੇ ਨੇ।"
2 “Judá anda chorando, as suas portas estão abandonadas e, de luto, se curvam até o chão; e o clamor de Jerusalém vai subindo.
3 ਲੋਕਾਂ ਦੇ ਆਗੂ ਆਪਣੇ ਸੇਵਕਾਂ ਨੂੰ ਪਾਣੀ ਲਿਆਉਣ ਲਈ ਭੇਜਦੇ ਨੇ। ਸੇਵਕ ਪਾਣੀ ਦੇ ਭੰਡਾਰਾਂ ਵੱਲ ਜਾਂਦੇ ਨੇ, ਪਰ ਉਨ੍ਹਾਂ ਨੂੰ ਪਾਣੀ ਨਹੀਂ ਮਿਲਦਾ। ਉਹ ਖਾਲੀ ਘੜਿਆਂ ਨਾਲ ਵਾਪਸ ਆ ਜਾਂਦੇ ਹਨ। ਉਹ ਇਸੇ ਲਈ ਸ਼ਰਮਿੰਦੇ ਅਤੇ ਸੰਕੇਚੋ ਹੋਏ ਨੇ। ਉਹ ਸ਼ਰਮ ਨਾਲ ਆਪਣੇ ਸਿਰ ਢੱਕ ਲੈਂਦੇ ਨੇ।"
3 Os poderosos mandam os servos buscar água. Estes vão às cisternas e não encontram água; voltam com os seus cântaros vazios e, decepcionados e confusos, cobrem a cabeça.
4 ਕੋਈ ਵੀ ਬੰਦਾ ਧਰਤੀ ਨੂੰ ਫ਼ਸਲਾਂ ਲਈ ਤਿਆਰ ਨਹੀਂ ਕਰਦਾ ਧਰਤੀ ਉੱਤੇ ਵਰੱਖਾ ਨਹੀਂ ਪੈਂਦੀ। ਕਿਸਾਨ ਨਿਰਾਸ਼ ਹਨ। ਇਸੇ ਲਈ ਉਹ ਸ਼ਰਮ ਨਾਲ ਆਪਣੇ ਸਿਰ ਢੱਕਦੇ ਨੇ।"
4 Por não ter havido chuva sobre a terra, esta se acha ressequida; e, por isso, os lavradores, decepcionados, cobrem a cabeça.
5 ਖੇਤਾਂ ਦੀ ਹਿਰਨੀ ਵੀ ਆਪਣੇ ਨਵ-ਜਨਮੇ ਬੱਚੇ ਨੂੰ ਇੱਕਲਿਆਂ ਛੱਡ ਦਿੰਦੀ ਹੈ। ਉਹ ਅਜਿਹਾ ਇਸ ਲਈ ਕਰਦੀ ਹੈ ਕਿ ਓੱਥੇ ਘਾਹ ਨਹੀਂ ਹੈ।"
5 Até as corças no campo têm as suas crias e as abandonam, porque não há capim.
6 ਅਵਾਰਾ ਖੋਤੇ ਨੰਗੀਆਂ ਪਹਾੜੀਆਂ ਉੱਤੇ ਖਲੋਤੇ ਨੇ। ਉਹ ਹਵਾ ਨੂੰ ਗਿਦ੍ਦੜਾਂ ਵਾਂਗ ਸੁੰਘਦੇ ਨੇ। ਪਰ ਉਨ੍ਹਾਂ ਦੀਆਂ ਅੱਖਾਂ ਕੋਈ ਭੋਜਨ ਨਹੀਂ ਲੱਭ ਸੱਕਦੀਆਂ, ਕਿਉਂ ਕਿ ਓੱਥੇ ਖਾਣ ਵਾਸਤੇ ਕੋਈ ਪੌਦੇ ਨਹੀਂ ਹਨ।”"
6 Os jumentos selvagens se põem no alto dos morros e, ofegantes, sorvem o vento como chacais; os seus olhos desfalecem, por falta de pasto.”
7 “ਅਸੀਂ ਜਾਣਦੇ ਹਾਂ ਕਿ ਉਨ੍ਹਾਂ ਗੱਲਾਂ ਵਿੱਚ ਸਾਡਾ ਕਸੂਰ ਹੈ। ਹੁਣ ਅਸੀਂ ਆਪਣੇ ਪਾਪਾਂ ਕਾਰਣ ਦੁੱਖ ਭੋਗ ਰਹੇ ਹਾਂ। ਯਹੋਵਾਹ ਜੀ, ਸਾਡੇ ਲਈ ਕੋਈ, ਆਪਣੀ ਨੇਕ-ਨਾਮੀ ਵਾਸਤੇ ਚਾਰਾ ਕਰੋ। ਅਸੀਂ ਮੰਨਦੇ ਹਾਂ ਕਿ ਅਸੀਂ ਤੁਹਾਨੂੰ ਕਈ ਵਾਰੀ ਛੱਡ ਦਿੱਤਾ ਸੀ। ਅਸੀਂ ਤੁਹਾਡੇ ਖਿਲਾਫ਼ ਪਾਪ ਕੀਤੇ ਨੇ।"
7 Ainda que as nossas maldades testifiquem contra nós, ó por amor do teu nome! Porque as nossas rebeldias se multiplicaram; pecamos contra ti.
8 ਹੇ ਪਰਮੇਸ਼ੁਰ, ਤੁਸੀਂ ਇਸਰਾਏਲ ਲਈ ਉਮੀਦ ਹੋ! ਤੁਸੀਂ ਇਸਰਾਏਲ ਨੂੰ ਮੁਸੀਬਤਾਂ ਵੇਲੇ ਬਚਾਉਂਦੇ ਹੋ। ਪਰ ਹੁਣ ਇਉਂ ਲੱਗਦਾ ਹੈ ਜਿਵੇਂ ਤੁਸੀਂ ਇਸ ਧਰਤੀ ਲਈ ਅਜਨਬੀ ਹੋ। ਇੰਝ ਜਾਪਦਾ ਹੈ ਜਿਵੇਂ ਤੁਸੀਂ ਰਾਤ ਕੱਟਣ ਵਾਲੇ ਇੱਕ ਮੁਸਾਫ਼ਿਰ ਹੋਵੋਁ।"
8 Ó Esperança de Israel e Redentor do teu povo no tempo da angústia, por que serias como estrangeiro na terra e como viajante que fica só uma noite?
9 ਤੁਸੀਂ ਉਸ ਆਦਮੀ ਵਰਗੇ ਲੱਗਦੇ ਹੋ, ਜਿਸ ਉੱਤੇ ਘਾਤ ਲਾਕੇ ਹਮਲਾ ਕੀਤਾ ਗਿਆ ਹੋਵੇ। ਤੁਸੀਂ ਉਸ ਫ਼ੌਜੀ ਵਰਗੇ ਜਾਪਦੇ ਹੋ ਜਿਸ ਕੋਲ ਕਿਸੇ ਨੂੰ ਬਚਾਉਣ ਦੀ ਸ਼ਕਤੀ ਨਹੀਂ। ਪਰ ਯਹੋਵਾਹ ਜੀ ਤੁਸੀਂ ਸਾਡੇ ਸੰਗ ਹੋ। ਅਸੀਂ ਤੁਹਾਡੇ ਨਾਮ ਨਾਲ ਸੱਦੇ ਜਾਂਦੇ ਹਾਂ, ਇਸ ਲਈ ਸਾਨੂੰ ਬੇਸਹਾਰਾ ਨਾ ਛੱਡੋ!”"
9 Por que serias como homem que foi pego de surpresa, como valente que não pode salvar? Mas tu, ó estás em nosso meio, e nós somos chamados pelo teu nome. Não nos abandones!
10 ਇਹੀ ਹੈ ਜੋ ਯਹੋਵਾਹ ਯਹੂਦਾਹ ਦੇ ਲੋਕਾਂ ਲਈ ਆਖਦਾ ਹੈ, “ਸੱਚਮੁੱਚ ਯਹੂਦਾਹ ਦੇ ਲੋਕ ਮੈਨੂੰ ਛੱਡਣਾ ਪਸੰਦ ਕਰਦੇ ਨੇ, ਉਹ ਲੋਕ ਮੈਨੂੰ ਛੱਡਣ ਤੋਂ ਆਪਣੇ-ਆਪ ਨੂੰ ਨਹੀਂ ਰੋਕਦੇ। ਇਸ ਲਈ ਹੁਣ, ਯਹੋਵਾਹ ਉਨਾਂ ਨੂੰ ਪ੍ਰਵਾਨ ਨਹੀਂ ਕਰੇਗਾ। ਹੁਣ ਯਹੋਵਾਹ ਉਨ੍ਹਾਂ ਦੇ ਮੰਦੇ ਕਾਰਿਆਂ ਨੂੰ ਚੇਤੇ ਕਰੇਗਾ। ਯਹੋਵਾਹ ਉਨ੍ਹਾਂ ਨੂੰ ਉਨ੍ਹਾਂ ਦੇ ਪਾਪਾਂ ਦੀ ਸਜ਼ਾ ਦੇਵੇਗਾ।”"
10 Assim diz o Senhor a respeito deste povo: “Eles gostam de andar errantes e não sabem controlar os pés. Por isso, o não se agrada deles; agora ele se lembrará das maldades que fizeram e os castigará por causa dos seus pecados.”
11 ਫ਼ੇਰ ਯਹੋਵਾਹ ਨੇ ਮੈਨੂੰ ਆਖਿਆ, “ਯਿਰਮਿਯਾਹ, ਯਹੂਦਾਹ ਦੇ ਲੋਕਾਂ ਨਾਲ ਚੰਗੀਆਂ ਗੱਲਾਂ ਵਾਪਰਨ ਲਈ ਪ੍ਰਾਰਥਨਾ ਨਾ ਕਰ।"
11 O Senhor me disse ainda: — Não interceda por este povo para o bem dele.
12 ਭਾਵੇਂ ਯਹੂਦਾਹ ਦੇ ਲੋਕ ਰੋਜ਼ੇ ਰੱਖਣੇ ਸ਼ੁਰੂ ਕਰ ਦੇਣ, ਅਤੇ ਮੇਰੇ ਅੱਗੇ ਪ੍ਰਾਰਥਨਾ ਵੀ ਕਰਨ ਪਰ ਮੈਂ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਨੂੰ ਨਹੀਂ ਸੁਣਾਂਗਾ। ਭਾਵੇਂ ਉਹ ਮੇਰੇ ਅੱਗੇ ਹੋਮ ਦੀਆਂ ਭੇਟਾਂ ਅਤੇ ਅਨਾਜ ਦੀਆਂ ਭੇਟਾਂ ਚੜ੍ਹਾਉਣ, ਮੈਂ ਉਨ੍ਹਾਂ ਲੋਕਾਂ ਨੂੰ ਪ੍ਰਵਾਨ ਨਹੀਂ ਕਰਾਂਗਾ। ਮੈਂ ਯਹੂਦਾਹ ਦੇ ਲੋਕਾਂ ਨੂੰ ਜੰਗ ਨਾਲ ਤਬਾਹ ਕਰ ਦਿਆਂਗਾ। ਮੈਂ ਉਨ੍ਹਾਂ ਦਾ ਰਿਜ਼ਕ ਖੋਹ ਲਵਾਂਗਾ ਅਤੇ ਯਹੂਦਾਹ ਦੇ ਲੋਕ ਭੁੱਖੇ ਮਰਨਗੇ। ਅਤੇ ਮੈਂ ਉਨ੍ਹਾਂ ਨੂੰ ਭਿਆਨਕ ਬਿਮਾਰੀਆਂ ਨਾਲ ਤਬਾਹ ਕਰਾਂਗਾ।”"
12 Quando jejuarem, não ouvirei o seu clamor e, quando trouxerem holocaustos e ofertas de cereais, não me agradarei deles. Pelo contrário, eu os consumirei pela guerra, pela fome e pela peste.
13 ਪਰ ਮੈਂ ਯਹੋਵਾਹ ਨੂੰ ਆਖਿਆ, “ਯਹੋਵਾਹ, ਮੇਰੇ ਪ੍ਰਭੂ, ਨਬੀ ਤਾਂ ਲੋਕਾਂ ਨੂੰ ਬਿਲਕੁਲ ਵੱਖਰੀਆਂ ਗੱਲਾਂ ਦੱਸ ਰਹੇ ਸਨ। ਉਨ੍ਹਾਂ ਨੇ ਯਹੂਦਾਹ ਦੇ ਲੋਕਾਂ ਨੂੰ ਦੱਸਿਆ, ‘ਤੁਸੀਂ ਲੋਕੀ ਕਿਸੇ ਦੁਸ਼ਮਣ ਦੀ ਤਲਵਾਰ ਦਾ ਵਾਰ ਨਹੀਂ ਸਹੋਁਗੇ। ਤੁਸੀਂ ਕਦੇ ਵੀ ਭੁੱਖੇ ਨਹੀਂ ਮਰੋਗੇ। ਯਹੋਵਾਹ ਤੁਹਾਨੂੰ ਇਸ ਧਰਤੀ ਉੱਤੇ ਸ਼ਾਂਤੀ ਦੇਵੇਗਾ।’”"
13 Então eu disse: — Ah!
14 ਤਾਂ ਯਹੋਵਾਹ ਨੇ ਮੈਨੂੰ ਆਖਿਆ, “ਯਿਰਮਿਯਾਹ, ਉਹ ਨਬੀ ਮੇਰੇ ਨਾਂ ਉੱਤੇ ਝੂਠ ਦਾ ਪ੍ਰਚਾਰ ਕਰ ਰਹੇ ਹਨ। ਮੈਂ ਉਨ੍ਹਾਂ ਨਬੀਆਂ ਨੂੰ ਨਹੀਂ ਭੇਜਿਆ ਸੀ। ਮੈਂ ਉਨ੍ਹਾਂ ਨੂੰ ਨਾ ਕੋਈ ਆਦੇਸ਼ ਦਿੱਤਾ ਸੀ ਅਤੇ ਨਾ ਉਨ੍ਹਾਂ ਨਾਲ ਗੱਲ ਕੀਤੀ ਸੀ। ਉਹ ਨਬੀ ਝੂਠੇ ਦਰਸ਼ਨਾਂ, ਨਿਕੰਮੇ ਜਾਦੂ ਅਤੇ ਆਪਣੀਆਂ ਖੁਸ਼ਫ਼ਹਿਮੀਆਂ ਦਾ ਪ੍ਰਚਾਰ ਕਰਦੇ ਰਹੇ ਹਨ।"
14 E o Senhor respondeu: — Esses profetas profetizam mentiras em meu nome. Nunca os enviei, nem lhes dei ordem, nem lhes falei. Eles estão profetizando para vocês visões falsas, adivinhações inúteis e engano que procede do seu íntimo.
15 ਇਸ ਲਈ ਉਨ੍ਹਾਂ ਨਬੀਆਂ ਬਾਰੇ ਜਿਹੜੇ ਮੇਰੇ ਨਾਂ ਉੱਤੇ ਪ੍ਰਚਾਰ ਕਰ ਰਹੇ ਹਨ, ਮੈਂ ਇਹ ਆਖਦਾ ਹਾਂ। ਮੈਂ ਉਨ੍ਹਾਂ ਨਬੀਆਂ ਨੂੰ ਨਹੀਂ ਸੀ ਭੇਜਿਆ। ਉਨ੍ਹਾਂ ਨਬੀਆਂ ਆਖਿਆ ਸੀ, ‘ਕੋਈ ਦੁਸ਼ਮਣ ਕਦੇ ਇਸ ਦੇਸ਼ ਉੱਤੇ ਤਲਵਾਰ ਨਾਲ ਹਮਲਾ ਨਹੀਂ ਕਰੇਗਾ।’ ਉਹ ਨਬੀ ਭੁੱਖੇ ਮਰ ਜਾਣਗੇ ਅਤੇ ਦੁਸ਼ਮਣ ਦੀ ਤਲਵਾਰ ਉਨ੍ਹਾਂ ਨੂੰ ਕਤਲ ਕਰ ਦੇਵੇਗੀ।"
15 Portanto, assim diz o Senhor a respeito dos profetas que, profetizando em meu nome, sem que eu os tenha mandado, dizem que não haverá guerra nem fome nesta terra: Esses profetas serão consumidos pela guerra e pela fome.
16 ਅਤੇ ਉਹ ਲੋਕ ਜਿਨ੍ਹਾਂ ਨਾਲ ਉਨ੍ਹਾਂ ਨੇ ਗੱਲ ਕੀਤੀ ਸੀ, ਗਲੀਆਂ ਵਿੱਚ ਸੁੱਟੇ ਜਾਣਗੇ। ਉਹ ਲੋਕ ਭੁੱਖ ਨਾਲ ਮਰਨਗੇ ਅਤੇ ਦੁਸ਼ਮਣ ਦੀ ਤਲਵਾਰ ਨਾਲ ਮਰਨਗੇ। ਉਨ੍ਹਾਂ ਲੋਕਾਂ ਅਤੇ ਉਨ੍ਹਾਂ ਦੀਆਂ ਪਤਨੀਆਂ ਅਤੇ ਪੁੱਤਰਾਂ ਧੀਆਂ ਦੀਆਂ ਲਾਸ਼ਾਂ ਨੂੰ ਦਫ਼ਨਾਉਣ ਵਾਲਾ ਵੀ ਕੋਈ ਨਹੀਂ ਹੋਵੇਗਾ। ਮੈਂ ਉਨ੍ਹਾਂ ਨੂੰ ਸਜ਼ਾ ਦਿਆਂਗਾ।"
16 O povo a quem eles profetizam será lançado nas ruas de Jerusalém, por causa da fome e da guerra. Não haverá quem os sepulte — a eles, a suas mulheres, a seus filhos e a suas filhas. Porque derramarei sobre eles a sua maldade.
17 “ਯਿਰਮਿਯਾਹ, ਯਹੂਦਾਹ ਦੇ ਲੋਕਾਂ ਨੂੰ ਇਹ ਸੰਦੇਸ਼ ਸੁਣਾ: ‘ਮੇਰੀਆਂ ਅੱਖਾਂ ਅੰਦਰ ਹੰਝੂ ਭਰੇ ਨੇ। ਮੈਂ ਦਿਨ-ਰਾਤ ਲਗਾਤਾਰ ਰੋਵਾਂਗਾ। ਮੈਂ ਆਪਣੀ ਕੁਆਰੀ ਪੁੱਤਰ (ਯਰੂਸ਼ਲਮ) ਲਈ ਰੋਵਾਂਗਾ। ਮੈਂ ਆਪਣੇ ਲੋਕਾਂ ਲਈ ਰੋਵਾਂਗਾ। ਕਿਉਂ? ਕਿਉਂ ਕਿ ਕਿਸੇ ਨੇ ਉਨ੍ਹਾਂ ਨੂੰ ਮਾਰਿਆ ਸੀ ਅਤੇ ਉਨ੍ਹਾਂ ਨੂੰ ਕੁਚਲ ਦਿੱਤਾ ਸੀ। ਉਹ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਨੇ।"
17 Portanto, diga-lhes esta palavra: “Que os meus olhos derramem lágrimas de noite e de dia, sem cessar. Porque a virgem, filha do meu povo, sofreu um grande golpe; está gravemente ferida.
18 ਜੇ ਮੈਂ ਦੇਸ਼ ਅੰਦਰ ਜਾਂਦਾ ਹਾਂ, ਮੈਂ ਉਨ੍ਹਾਂ ਲੋਕਾਂ ਨੂੰ ਦੇਖਦਾ ਹਾਂ ਜਿਹੜੇ ਤਲਵਾਰਾਂ ਨਾਲ ਮਾਰੇ ਗਏ ਸਨ। ਜੇ ਮੈਂ ਸ਼ਹਿਰ ਅੰਦਰ ਜਾਂਦਾ ਹਾਂ। ਮੈਂ ਬਹੁਤ ਬਿਮਾਰੀਆਂ ਦੇਖਦਾ ਹਾਂ ਕਿਉਂ ਕਿ ਲੋਕਾਂ ਕੋਲ ਭੋਜਨ ਨਹੀਂ। ਜਾਜਕ ਅਤੇ ਨਬੀ ਵਿਦੇਸ਼ਾਂ ਅੰਦਰ ਭੇਜ ਦਿੱਤੇ ਗਏ ਨੇ।’”"
18 Se saio ao campo, vejo os que foram mortos à espada; se entro na cidade, estão ali os debilitados pela fome. Até os profetas e os sacerdotes vagueiam pela terra e não sabem para onde vão.”
19 ਲੋਕ ਆਖਦੇ ਨੇ, “ਯਹੋਵਾਹ ਜੀ, ਕੀ ਤੁਸੀਂ ਪੂਰੀ ਤਰ੍ਹਾਂ ਯਹੂਦਾਹ ਦੀ ਕੌਮ ਨੂੰ ਰੱਦ ਕਰ ਦਿੱਤਾ ਹੈ? ਯਹੋਵਾਹ ਜੀ, ਕੀ ਤੁਸੀਂ ਸੀਯੋਨ ਨੂੰ ਨਫ਼ਰਤ ਕਰਦੇ ਹੋ? ਤੁਸੀਂ ਸਾਨੂੰ ਬੁਰੀ ਤਰ੍ਹਾਂ ਮਾਰਿਆ ਹੈ ਕਿ ਅਸੀਂ ਫ਼ੇਰ ਤੋਂ ਰਾਜ਼ੀ ਨਹੀਂ ਹੋ ਸੱਕਦੇ। ਤੁਸੀਂ ਇਸ ਤਰ੍ਹਾਂ ਕਿਉਂ ਕੀਤਾ? ਅਸੀਂ ਸ਼ਾਂਤੀ ਦੀ ਉਮੀਦ ਕਰ ਰਹੇ ਸਾਂ, ਪਰ ਕੁਝ ਵੀ ਚੰਗਾ ਨਹੀਂ ਵਾਪਰਿਆ। ਅਸੀਂ ਸ਼ਫ਼ਾ ਦੇ ਵਕਤ ਦੀ ਉਮੀਦ ਕਰ ਰਹੇ ਸਾਂ, ਪਰ ਸਾਨੂੰ ਆਤੰਕ ਹੀ ਮਿਲਿਆ।"
19 Será que de todo rejeitaste Judá? Será que a tua alma tem nojo de Sião? Por que nos feriste, e não há cura para nós? Aguardamos a paz, e não há nada de bom; esperamos o tempo da cura, e eis o terror.
20 ਯਹੋਵਾਹ ਜੀ, ਅਸੀਂ ਜਾਣਦੇ ਹਾਂ ਕਿ ਅਸੀਂ ਬੁਰੇ ਲੋਕ ਹਾਂ, ਅਸੀਂ ਜਾਣਦੇ ਹਾਂ ਕਿ ਸਾਡੇ ਪੁਰਖਿਆਂ ਨੇ ਮੰਦਾ ਕੀਤਾ ਸੀ। ਹਾਂ, ਅਸਾਂ ਤੁਹਾਡੇ ਖਿਲਾਫ਼ ਪਾਪ ਕੀਤਾ ਸੀ।"
20 Conhecemos, ó Senhor , a nossa maldade e a iniquidade de nossos pais; porque temos pecado contra ti.
21 ਯਹੋਵਾਹ ਜੀ, ਆਪਣੀ ਨੇਕ-ਨਾਮੀ ਲਈ ਸਾਨੂੰ ਦੂਰ ਨਾ ਧੱਕੋ। ਆਪਣੇ ਪਰਤਾਪਵਾਨ ਸਿੰਘਾਸਣ ਦੀ ਇੱਜ਼ਤ ਨਾ ਖੋਹਵੋ। ਸਾਡੇ ਨਾਲ ਕੀਤੇ ਆਪਣੇ ਇਕਰਾਰ ਨੂੰ ਚੇਤੇ ਕਰੋ। ਉਸ ਇਕਰਾਰ ਨੂੰ ਨਾ ਤੋੜੋ।"
21 Não nos rejeites, por amor do teu nome; não desprezes o trono da tua glória. Lembra-te e não anules a tua aliança conosco.
22 ਵਿਦੇਸ਼ੀ ਬੁੱਤਾਂ ਕੋਲ ਵਰੱਖਾ ਲਿਆਉਣ ਦੀ ਸ਼ਕਤੀ ਨਹੀਂ। ਅਕਾਸ਼ ਕੋਲ ਮੀਂਹ ਦੇ ਛਰਾਟੇ ਹੇਠਾਂ ਸੁੱਟਣ ਦੀ ਸ਼ਕਤੀ ਨਹੀਂ ਹੈ। ਤੁਸੀਂ ਹੀ ਸਾਡੀ ਇੱਕ ਲੌਤੀ ਉਮੀਦ ਹੋ। ਤੁਸੀਂ ਹੀ ਹੋ ਜਿਸਨੇ ਇਹ ਸਾਰੀਆਂ ਚੀਜ਼ਾਂ ਸਾਜੀਆਂ।”"
22 Será que existe entre os ídolos dos gentios algum que faça chover? Ou podem os céus por si mesmos dar chuvas? Não és tu somente, ó nosso Deus, o que fazes isto? Portanto, em ti esperamos, pois tu fazes todas estas coisas.
Atalhos do teclado
- Capítulo anterior←
- Próximo capítulo→
- Versículo anteriork
- Próximo versículoj
- Limpar seleçãoEsc
- Esta ajuda?
Estude este capítulo no WhatsApp
Peça à IA da Bíblia Fala para explicar Jeremias 14, comparar traduções ou montar um estudo — tudo direto pelo WhatsApp.